ਪੁਰਸ਼ ਕਿਉਂ ਵਰਤ ਰਹੇ ਹਨ ਇਹ ਗਰਭ ਨਿਰੋਧਕ ਜੈੱਲ

ਐਡਿਨਬਰਗ ਦੇ ਸਕਾਟਲੈਂਡ ਦਾ ਇਹ ਜੋੜਾ ਦੁਨੀਆਂ ਦੇ ਉਨ੍ਹਾਂ ਸ਼ੁਰੂਆਤੀ ਲੋਕਾਂ ਵਿੱਚ ਸ਼ਾਮਿਲ ਹੈ, ਜਿਸ ਨੇ ਪੁਰਸ਼ਾਂ ਦੇ ਹਾਰਮੌਨਜ਼ ਨੂੰ ਪ੍ਰਭਾਵਿਤ ਕਰਨ ਲਈ ਗਰਭ ਨਿਰੋਧਕ ਵਿਧੀ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਹੈ।

29 ਸਾਲਾਂ ਜੇਮਸ ਓਰੇਸ ਅਤੇ 27 ਸਾਲਾਂ ਦੀ ਡੀਨਾ ਬੋਰਡਸਲੇ ਦੋਵੇਂ ਹੀ ਅਡਰਨਾ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਖੋਜ ਦਾ ਹਿੱਸਾ ਹਨ, ਜਿਸ ਵਿੱਚ 450 ਜੋੜਿਆਂ ਨੂੰ ਅਗਲੇ 12 ਮਹੀਨਿਆਂ ਲਈ ਪ੍ਰਯੋਗਾਤਮਕ ਗਰਭ ਅਵਸਥਾ ਨੂੰ ਰੋਕਣ ਲਈ ਕੇਵਲ ਹਾਰਮੋਨਸ ਜੈੱਲ ਦੀ ਵਰਤੋਂ ਕਰਨੀ ਹੋਵੇਗੀ।

ਇਹ ਜੇਲ ਪ੍ਰੋਜੈਸਟੇਰੋਨ ਅਤੇ ਟੈਸਟੋਸਟੇਰੇਨ ਦਾ ਮਿਸ਼ਰਨ ਹੈ।

ਇਹ ਵੀ ਪੜ੍ਹੋ-

ਪ੍ਰੋਜੈਕਟੋਸਟੋਰੇਨ ਟੈਸਟਸ ਵਿੱਚ ਸ਼ੁਕਰਾਣੂਆਂ ਦਾ ਉਤਪਾਦਨ ਘਟਾਉਂਦਾ ਹੈ ਅਤੇ ਉੱਥੇ ਹੀ ਟੈਸਟੋਸਟੇਰੇਨ ਇਸ ਘਾਟੇ ਦੀ ਪੂਰਤੀ ਕਰਦਾ ਹੈ।

ਆਸ ਕੀਤੀ ਜਾਂਦੀ ਹੈ ਕਿ ਲੰਬੇ ਸਮੇਂ ਤੱਕ ਸਬੰਧਾਂ ਵਿੱਚ ਰਹਿਣ ਵਾਲੇ ਜੋੜੇ ਔਰਤਾਂ ਵੱਲੋਂ ਲਈਆਂ ਜਾਣ ਵਾਲੀਆਂ ਗੋਲੀਆਂ ਦੀ ਬਜਾਇ ਜੈੱਲ ਦੀ ਵਰਤੋਂ ਕਰ ਸਕਣਗੇ।

'ਔਰਤਾਂ ਦਾ ਬੋਝ ਘਟੇਗਾ'

ਜੇਮਸ ਨੇ ਬੀਬੀਸੀ ਰੇਡੀਓ ਨੂੰ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਥੋੜ੍ਹੀ ਜਿਹੀ ਜੈੱਲ ਲੈਂਦੇ ਹਨ, ਜੋ ਟੂਥਪੇਸਟ ਵਾਂਗ ਟਿਊਬ ਵਿੱਚ ਆਉਂਦੀ ਹੈ। ਇਹ ਹੈਂਡ ਸੈਨੇਟਾਈਜ਼ਰ ਵਾਂਗ ਹੈ।

ਉਨ੍ਹਾਂ ਕਿਹਾ, "ਮੈਂ ਇਸ ਨੂੰ ਮੋਢੇ ਅਤੇ ਛਾਤੀ ਵਾਲੇ ਹਿੱਸੇ ਉੱਤੇ ਰਘੜਦਾ ਹਾਂ ਅਤੇ 3-4 ਸਕਿੰਟਾਂ ਵਿੱਚ ਸੁੱਕ ਜਾਂਦੀ ਹੈ। ਅਜਿਹਾ ਹੀ ਮੈਂ ਦੂਜੇ ਮੋਢੇ 'ਤੇ ਵੀ ਕਰਦਾ ਹਾਂ ਅਤੇ ਰੋਜ਼ਾਨਾ ਵਾਂਗ ਕੱਪੜੇ ਪਹਿਨੇ ਆਪਣੇ ਰੋਜ਼ਮਰਾ ਦੇ ਕੰਮਾਂ ਲਈ ਤਿਆਰ ਹੋ ਜਾਂਦਾ ਹਾਂ।"

ਜੇਮਸ ਇਸ ਦੀ ਵਰਤੋਂ ਇਸ ਸਾਲ ਫਰਵਰੀ ਤੋਂ ਕਰ ਰਹੇ ਹਨ ਪਰ ਉਨ੍ਹਾਂ ਨੇ ਇੱਕ ਹਫ਼ਤਾ ਪਹਿਲਾਂ ਹੀ ਇਸ ਨੂੰ ਗਰਭ ਨਿਰੋਧਕ ਵਿਧੀ ਵਜੋਂ ਵਰਤਣਾ ਸ਼ੁਰੂ ਕੀਤਾ ਹੈ।

ਉਨ੍ਹਾਂ ਨੇ ਕਿਹਾ, "ਇਸ ਦਾ ਇੱਕ ਪ੍ਰਭਾਵ ਹੈ ਸੈਕਸ ਉਤੇਜਨਾ ਦਾ ਵਧਣਾ ਪਰ ਇਸ ਦਾ ਨਕਾਰਾਤਮਕ ਪ੍ਰਭਾਵ ਘੱਟ ਰਿਹਾ ਹੈ।"

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਆਪਣੇ ਮੂਡ ਵਿੱਚ ਕੋਈ ਬਦਲਾਅ ਨਹੀਂ ਨਜ਼ਰ ਆਇਆ। ਪਿੱਠ ਉੱਤੇ ਕੁਝ ਦਾਗ਼ ਮਿਲੇ ਹਨ ਪਰ ਉਹ ਸਾਫ਼ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਾਰ ਵਧ ਗਿਆ ਪਰ ਸੱਚ ਪੁੱਛਿਆ ਜਾਵੇ ਤਾਂ ਸ਼ਾਇਦ ਉਨ੍ਹਾਂ ਨੇ ਬਿਅਰ ਵਧੇਰੇ ਲਈ ਹੈ।

ਇਹ ਵੀ ਪੜ੍ਹੋ-

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਜ਼ਰਬੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਮੈਡੀਕਲ ਲਾਭ ਨਾਲੋਂ ਵੱਧ ਹੈ।

ਉਨ੍ਹਾਂ ਮੁਤਾਬਕ, "ਇਸ ਦਾ ਸਕਾਰਾਤਮਕ ਪਹਿਲੂ ਗਰਭ ਨਿਰੋਧਕ ਬਾਰੇ ਚਰਚਾ ਦਾ ਹਿੱਸਾ ਬਣਨਾ ਹੈ। ਕੰਮ 'ਤੇ ਲੋਕ ਮੇਰੇ ਕੋਲ ਆਉਂਦੇ ਹਨ ਅਤੇ ਮੈਨੂੰ ਇਸ ਬਾਰੇ ਪੁੱਛਦੇ ਹਨ।"

ਉਨ੍ਹਾਂ ਨੇ ਕਿਹਾ, "ਮੈਂ ਖੁਸ਼ ਹਾਂ ਕਿ ਪੁਰਸ਼ਾਂ ਲਈ ਇਹ ਗਰਭ ਨਿਰੋਧਕ ਜਾਂ ਅਜਿਹੀ ਕੋਈ ਹੋਰ ਚੀਜ਼ ਛੇਤੀ ਹੀ ਉਪਲਬਧ ਹੋ ਜਾਵੇਗੀ।"

ਮੈਨਚੈਸਟਰ ਯੂਨੀਵਰਸਿਟੀ ਵਿੱਚ ਐਨਐਚਐਸ ਟਰੱਸਟ ਦੇ ਸਲਾਹਕਾਰ ਡਾ. ਚੈਰਿਲ ਫਿਟਜ਼ੈਰੇਲਡ ਦਾ ਕਹਿਣਾ ਹੈ ਕਿ ਇਸ ਨੂੰ ਸੰਭਵ ਹੋਣ ਲਈ ਕੁਝ ਸਾਲ ਲੱਗ ਸਕਦੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਇਸ ਪ੍ਰਯੋਗ ਵਿੱਚ ਜੈੱਲ ਦੀ ਵਰਤੋਂ ਕਰ ਰਹੇ ਸੈਂਕੜੇ ਪੁਰਸ਼ਾਂ ਦਾ ਧਿਆਨ ਨਾਲ ਅਧਿਐਨ ਕੀਤਾ ਜਾ ਰਿਹਾ ਹੈ ਕਿ ਇਹ ਕਿਨਾ ਕੁ ਪ੍ਰਭਾਵੀ, ਸੁਰੱਖਿਅਤ ਹੈ।"

ਉਨ੍ਹਾਂ ਨੇ ਅੱਗੇ ਦੱਸਿਆ ਕਿ ਵਿਆਪਕ ਤੌਰ 'ਤੇ ਘੱਟੋ-ਘੱਟ 10 ਸਾਲ ਲਗ ਸਕਦੇ ਹਨ।

ਇਹ ਤਜ਼ਰਬਾ ਜੇਮਸ ਦੀ ਸਹਿਯੋਗੀ ਡਾਇਨਾ ਲਈ ਲਾਹੇਵੰਦ ਸਾਬਿਤ ਹੋਇਆ ਹੈ।

ਡਾਇਨਾ ਦਾ ਕਹਿਣਾ ਹੈ, "ਮੇਰੇ ਲਈ ਸ਼ਾਨਦਾਰ ਚੀਜ਼ਾਂ ਵਿੱਚੋਂ ਇੱਕ ਇਹ ਹੈ ਕਿ ਮੈਂ 16 ਸਾਲ ਦੀ ਉਮਰ ਤੋਂ ਹੀ ਹਾਰਮੋਨਲ ਗਰਭ ਨਿਰੋਧਕ ਉੱਤੇ ਰਹੀ ਹਾਂ ਅਤੇ ਹੁਣ ਮੈਨੂੰ ਅਗਲੇ ਸਾਲ ਲਈ ਛੁੱਟੀ ਦੇ ਦਿੱਤੀ ਗਈ ਹੈ।"

ਉਨ੍ਹਾਂ ਦਾ ਕਹਿਣਾ ਹੈ ਕਿ ਪੁਰਸ਼ਾਂ ਨੂੰ ਅਜਿਹਾ ਮੌਕਾ ਦੇਣ ਦਾ ਮਤਲਬ ਹੈ ਔਰਤਾਂ ਦੇ ਬੋਝ ਨੂੰ ਘਟਾਉਣਾ ਅਤੇ ਪੁਰਸ਼ ਨੂੰ ਆਪਣੇ ਗਰਭ ਨਿਰੋਧਕ ਵਿਧੀ ਉੱਤੇ ਵਧੇਰੇ ਸੁਤੰਤਕਰਤਾ ਦੇਣੀ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)