ਪ੍ਰੈਗਨੈਂਸੀ ਤੋਂ ਬਚਣ ਲਈ ਇਹ ਤਰੀਕੇ ਹੋ ਸਕਦੇ ਹਨ ਲਾਹੇਵੰਦ

ਅਣਚਾਹੇ ਗਰਭ ਤੋਂ ਬਚਣ ਲਈ ਗਰਭਨਿਰੋਧਕ ਗੋਲੀਆਂ ਅਤੇ ਕੰਡੋਮ ਦੀ ਵਰਤੋਂ ਹੁੰਦੀ ਹੈ। ਹਾਲਾਂਕਿ ਹੁਣ ਔਰਤਾਂ ਗਰਭਨਿਰੋਧ ਦੇ ਇਨ੍ਹਾਂ ਪੁਰਾਣੇ ਤਰੀਕਿਆਂ ਨੂੰ ਛੱਡ ਕੇ ਨਵੇਂ ਤਰੀਕਿਆਂ ਵੱਲ ਵਧ ਰਹੀਆਂ ਹਨ।

ਇੰਗਲੈਂਡ ਦੀ ਨੈਸ਼ਲਨ ਹੈਲਥ ਸਰਵਿਸ ਮੁਤਾਬਕ ਵਧੇਰੇ ਔਰਤਾਂ ਗਰਭਨਿਰੋਧ ਦੇ ਨਵੇਂ ਬਦਲਾਂ ਨੂੰ ਅਜਮਾ ਰਹੀਆਂ ਹਨ। 2007 ਵਿੱਚ ਜਿੱਥੇ ਅਜਿਹੀਆਂ ਔਰਤਾਂ ਦੀ ਗਿਣਤੀ 21 ਫੀਸਦੀ ਸੀ, ਉਥੇ 2017 ਵਿੱਚ ਇਹ ਵਧ ਕੇ 39 ਫੀਸਦ ਹੋ ਗਈ ਹੈ।

ਔਰਤਾਂ ਹੁਣ ਰੋਜ਼-ਰੋਜ਼ ਗੋਲੀਆਂ ਲੈਣ ਅਤੇ ਕੋਡੰਮ ਦੀ ਵਰਤੋਂ ਤੋਂ ਬਚਣਾ ਚਾਹੁੰਦੀਆਂ ਹਨ। ਉਹ ਲੰਬੇ ਸਮੇਂ ਤੱਕ ਟਿਕਣ ਵਾਲੇ ਗਰਭਨਿਰੋਧਕ ਤਰੀਕੇ ਅਜਮਾ ਰਹੀਆਂ ਹਨ।

ਇਹ ਵੀ ਪੜ੍ਹੋ:

ਗਰਭ ਨਿਰੋਧਕ ਦੇ ਨਵੇਂ ਤਰੀਕੇ

ਲੰਬੇ ਸਮੇਂ ਤੱਕ ਟਿਕਣ ਵਾਲੇ ਉਨ੍ਹਾਂ ਗਰਭਨਿਰੋਧਕ ਬਦਲਾਂ ਨੂੰ 'ਲਾਂਗ ਐਕਟਿੰਗ ਰਿਵਰਸਿਬਲ ਕਾਟ੍ਰਸੇਪਸ਼ਨ' ਕਿਹਾ ਜਾਂਦਾ ਹੈ।

ਇਨ੍ਹਾਂ ਨੂੰ ਗੋਲੀਆਂ ਵਾਂਗ ਰੋਜ਼ਾਨਾ ਲੈਣ ਦੀ ਲੋੜ ਨਹੀਂ ਹੁੰਦੀ। ਇੱਕ ਵਾਰ ਲਗਵਾ ਲੈਣ ਨਾਲ ਇਹ ਲੰਬੇ ਸਮੇਂ ਤੱਕ ਅਸਰ ਕਰਦੀਆਂ ਹਨ।

ਉਹ ਕਈ ਤਰ੍ਹਾਂ ਦੇ ਹੁੰਦੇ ਹਨ

  • ਕਾਪਰ ਕਾਇਲ ਜਾਂ ਇੰਟ੍ਰਾਯੂਟਰਿਨ ਡਿਵਾਇਸ (ਆਈਯੂਡੀ)-ਇਹ ਪਲਾਸਟਿਕ ਅਤੇ ਤਾਂਬੇ ਦਾ ਉਪਕਰਨ ਹੁੰਦਾ ਹੈ, ਜਿਸ ਨੂੰ ਔਰਤਾਂ ਦੀ ਬੱਚੇਦਾਨੀ ਵਿੱਚ ਲਗਾ ਦਿੱਤਾ ਜਾਂਦਾ ਹੈ।
  • ਹਾਰਮੋਨਲ ਕਾਇਲ ਜਾਂ ਇੰਟ੍ਰਾਯੂਟਰਿਨ ਸਿਸਟਮ (ਆਈਯੂਐਸ)- ਇਹ T ਆਕਾਰ ਦਾ ਛੋਟਾ ਜਿਹਾ ਉਪਕਰਨ ਹੁੰਦਾ ਹੈ, ਜੋ ਇੱਕ ਤਰ੍ਹਾਂ ਦੇ ਹਾਰਮੋਨ ਛੱਡ ਦਾ ਹੈ। ਇਸ ਨੂੰ ਵੀ ਬੱਚੇਦਾਨੀ ਵਿੱਚ ਲਗਾਇਆ ਜਾਂਦਾ ਹੈ।
  • ਇੰਪਲਾਂਟ-ਇਹ ਵੀ ਇੱਕ ਤਰ੍ਹਾਂ ਦਾ ਮੈਡੀਕਲ ਉਪਕਰਨ ਹੈ, ਜਿਸ ਨੂੰ ਔਰਤ ਦੇ ਹੱਥ ਵਿੱਚ ਫਿਟ ਕੀਤਾ ਜਾਂਦਾ ਹੈ।
  • ਟੀਕਾ

ਹਾਲਾਂਕਿ 44 ਫੀਸਦ ਔਰਤਾਂ ਅੱਜ ਵੀ ਗਰਭਨਿਰੋਧਕ ਗੋਲੀਆਂ ਦਾ ਇਸਤੇਮਾਲ ਕਰਦੀ ਹੈ। ਪਰ ਇਹ ਅੰਕੜਾ ਬੀਤੇ 10 ਸਾਲ ਵਿੱਚ ਕਾਫੀ ਡਿੱਗਿਆ ਹੈ। ਇਹੀ ਕਾਰਨ ਹੈ ਕਿ ਔਰਤਾਂ ਨਵੇਂ ਬਦਲ ਦਾ ਰੁੱਖ ਕਰ ਰਹੀਆਂ ਹਨ?

ਅੱਜ ਗਰਭਨਿਰੋਧਕ ਦੇ ਕਈ ਬਦਲ ਮੌਜੂਦ ਹਨ ਅਤੇ ਔਰਤਾਂ ਲੰਬੇ ਸਮੇਂ ਤੱਕ ਟਿਕਣ ਵਾਲੇ ਹਾਰਮੋਨ ਰਹਿਤ ਬਦਲ ਅਜਮਾਉਣਾ ਚਾਹੁੰਦੀਆਂ ਹਨ।

ਡਾਕਟਰ ਦੱਸਦੇ ਹਨ, "ਔਰਤਾਂ ਨੂੰ ਇੱਕ ਦੂਜੇ ਤੋਂ ਇਸ ਦੀ ਜਾਣਕਾਰੀ ਮਿਲ ਰਹੀ ਹੈ। ਜਿਨ੍ਹਾਂ ਔਰਤਾਂ ਦਾ ਅਨੁਭਵ ਚੰਗਾ ਰਹਿੰਦਾ ਹੈ ਉਹ ਆਪਣੀ ਸਹੇਲੀਆਂ ਨੂੰ ਵੀ ਇਹ ਬਦਲ ਸੁਝਾਉਂਦੀਆਂ ਹਨ।"

ਇਹ ਵੀ ਪੜ੍ਹੋ:

ਰੋਜ਼ 25 ਸਾਲ ਦੀ ਹੈ ਅਤੇ ਸਪੇਨ ਵਿੱਚ ਰਹਿੰਦੀ ਹੈ। ਉਹ ਗੋਲੀਆਂ ਦੇ ਬਜਾਇ ਕਾਇਲ ਦਾ ਵਰਤੋਂ ਕਰਨ ਲੱਗੀ ਹੈ। ਉਹ ਕਹਿੰਦੀਆਂ ਹਨ, "ਮੈਂ ਗਰਭਨਿਰੋਧ ਦਾ ਇੱਕ ਸਥਾਈ ਬਦਲ ਚਾਹੁੰਦੀ ਸੀ, ਜਿਸ ਬਾਰੇ 'ਚ ਮੈਨੂੰ ਵਾਰ-ਵਾਰ ਨਾ ਸੋਚਣਾ ਪਵੇ।"

ਉੱਥੇ 27 ਸਾਲ ਦੀ ਸਾਰਾ ਕਹਿੰਦੀ ਹੈ, "ਗੋਲੀਆਂ ਦੇ ਨਾਲ ਡਰਾਮਾ ਰਹਿੰਦਾ ਹੈ। ਕਦੇ ਗੋਲੀ ਲੈਣਾ ਭੁੱਲ ਜਾਓ ਤਾਂ ਗਰਭਵਤੀ ਹੋਣ ਦਾ ਖ਼ਤਰਾ ਰਹਿੰਦਾ ਹੈ।"

ਗਰਭਨਿਰੋਧਕ ਦੇ ਇਹ ਨਵੇਂ ਤਰੀਕੇ ਮਸ਼ਹੂਰ ਹੁੰਦੇ ਜਾ ਰਹੇ ਹਨ। ਡਾਕਟਰ ਉਨ੍ਹਾਂ ਨੂੰ ਵਧੇਰੇ ਅਸਰਦਾਰ ਵੀ ਮੰਨ ਰਹੇ ਹਨ। ਪਰ ਸੈਕਸ਼ੂਅਲ ਇਨਫੈਕਸ਼ਨ ਤੋਂ ਬਚਣ ਲਈ ਕੰਡੋਮ ਹੀ ਇਕਲੌਤਾ ਬਦਲ ਹੈ।

ਨਵੇਂ ਤਰੀਕੇ ਕਿੰਨੇ ਅਸਰਦਾਰ ?

ਪਰਲ ਇੰਡੈਕਸ ਨੇ ਗਰਭਨਿਰੋਧਕ ਦੇ ਵੱਖ-ਵੱਖ ਤਰੀਕੇ ਦੇ ਅਸਰ ਦਾ ਪਤਾ ਲਗਾਇਆ। ਜੇਕਰ ਕੋਈ ਗ਼ਲਤ ਤਰੀਕੇ ਨਾਲ ਵਰਤੋਂ ਕਰਦਾ ਹੈ ਤਾਂ ਗਰਭਧਾਰਨ ਦੀ ਸੰਭਾਵਨਾ ਵਧ ਜਾਂਦੀ ਹੈ। ਪਰਲ ਇੰਡੈਕਸ ਦੇ ਮੁਤਾਬਕ-

  • ਇੰਪਲਾਂਟ- 2000 ਹਜ਼ਾਰ ਵਿਚੋਂ ਇੱਕ ਦੇ ਗਰਭਧਾਰਨ ਦੀ ਸੰਭਾਵਨਾ
  • ਆਈਯੂਐਸ- 500 'ਚੋਂ ਇੱਕ
  • ਆਈਯੂਡੀ- 100 'ਚੋਂ ਇੱਕ
  • ਜਦਕਿ ਗੋਲੀਆਂ ਲੈਣ ਵਾਲੀ 10 ਔਰਤਾਂ ਵਿੱਚੋਂ ਇੱਕ ਦੇ ਗਰਭਵਤੀ ਹੋਣ ਦੀ ਸੰਭਾਵਨਾ ਹੁੰਦੀ ਹੈ।

ਗੋਲੀਆਂ ਨਾਲ ਡਿਪ੍ਰੈਸ਼ਨ ਦਾ ਡਰ

ਗੋਲੀਆਂ ਨੂੰ ਲੈ ਕੇ ਸਾਰਾ ਦੀ ਇੱਕ ਹੋਰ ਚਿੰਤਾ ਸੀ। ਉਨ੍ਹਾਂ ਨੂੰ ਲਗਦਾ ਸੀ ਕਿ ਲਗਾਤਾਰ ਗੋਲੀਆਂ ਲੈਣ ਕਾਰਨ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ।

"ਮੈਨੂੰ ਲਗਾ ਹੈ ਕਿ ਗੋਲੀਆਂ ਕਾਰਨ ਇਹ ਸਭ ਹੋ ਰਿਹਾ ਹੈ। ਮੈਂ ਆਪਣੇ ਡਾਕਟਰ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਹੈ।"

ਬੀਤੇ ਸਾਲਾਂ ਵਿੱਚ ਗੋਲੀਆਂ ਨਾਲ ਡਿਪ੍ਰੈਸ਼ਨ ਹੋਣ ਦੇ ਕਈ ਕਾਰਨ ਹਨ।

2016 ਵਿੱਚ ਇੱਕ ਅਧਿਅਨ ਕੀਤਾ ਗਿਆ ਸੀ। ਇਸ ਅਧਿਅਨ ਵਿੱਚ ਗੋਲੀਆਂ ਲੈਣ ਵਾਲੀਆਂ ਔਰਤਾਂ ਅਤੇ ਨਾ ਲੈਣ ਵਾਲੀਆਂ ਔਰਤਾਂ ਨੇ ਹਿੱਸਾ ਲਿਆ। ਗੋਲੀਆਂ ਲੈਣ ਵਾਲੀਆਂ ਵਧੇਰੇ ਔਰਤਾਂ ਵਿੱਚ ਡਿਪ੍ਰੈਸ਼ਨ ਦੀ ਸਮੱਸਿਆ ਦੇਖੀ ਗਈ। ਹਾਲਾਂਕਿ ਖੋਜਕਾਰਾਂ ਮੁਤਾਬਕ ਇਸ ਦੇ ਕੋਈ ਸਬੂਤ ਨਹੀਂ ਮਿਲਦੇ।

ਡਾਕਟਰ ਮੇਨਨ ਮੁਤਾਬਕ ਕਈ ਔਰਤਾਂ ਆਈਯੂਡੀ ਆਪਣਾ ਰਹੀਆਂ ਹਨ। ਉਹ ਆਪਣੇ ਮਾਨਸਿਕ ਸਿਹਤ ਨੂੰ ਲੈ ਕੇ ਚਿੰਤਤ ਹਨ ਅਤੇ ਹਾਰਮੋਨ ਫ੍ਰੀ ਬਦਲ ਚਾਹੁੰਦੀਆਂ ਹਨ।

ਹਾਲਾਂਕਿ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਨਟਿਕਾ ਹਲਿਲ ਕਹਿੰਦੀ ਹੈ ਕਿ ਗਰਭਨਿਰੋਧਕ ਨੂੰ ਲੈ ਕੇ ਕਈ ਗ਼ਲਤਫਹਿਮੀਆਂ ਹਨ।

ਉਹ ਕਹਿੰਦੀ ਹੈ, "ਪਿਛਲੇ 20-30 ਸਾਲਾਂ ਵਿੱਚ ਗਰਭਨਿਰੋਧ ਦੇ ਤਰੀਕਿਆਂ ਨੂੰ ਬੇਹਤਰ ਹੋਏ ਹਨ, ਇਸ ਲਈ ਉਨ੍ਹਾਂ ਨੂੰ ਲੈ ਕੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ।"

ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ।"

ਡਾਕਟਰ ਹਲਿਲ ਕਹਿੰਦੀ ਹੈ, "ਗੋਲੀਆਂ ਔਰਤਾਂ ਲਈ ਲਾਹੇਵੰਦ ਹੋ ਸਕਦੀਆਂ ਹਨ। ਉਨ੍ਹਾਂ ਦੀ ਸਕਿਨ ਅਤੇ ਮੂਡ 'ਤੇ ਬੁਰਾ ਅਸਰ ਨਹੀਂ ਪਾਉਂਦੀਆਂ। ਉੱਥੇ ਲਾਂਗ ਐਕਟਿੰਗ ਕਾਂਟ੍ਰਸੇਪਸ਼ਨ ਹਰ ਕਿਸੇ ਲਈ ਸਹੀ ਬਦਲ ਨਹੀਂ ਹੈ।"

26 ਸਾਲਾ ਅਲੀਸੀਆ ਲੰਬੇ ਸਮੇਂ ਤੋਂ ਗੋਲੀਆਂ ਲੈਂਦੀ ਰਹੀ ਹੈ। ਗੋਲੀਆਂ ਨਾਲ ਉਨ੍ਹਾਂ ਦਾ ਤਜਰਬਾ ਵੀ ਚੰਗਾ ਰਿਹਾ ਹੈ, ਪਰ 10 ਸਾਲ ਬਾਅਦ ਉਨ੍ਹਾਂ ਨੇ ਘੱਟ ਹਾਰਮੋਨ ਵਾਲੇ ਬਦਲ ਲੱਭਣੇ ਸ਼ੁਰੂ ਕੀਤੇ।

ਹਾਲਾਂਕਿ ਹਾਰਮੋਨਲ ਕਾਇਲ ਉਨ੍ਹਾਂ ਦੀ ਬੱਚੇਦਾਨੀ ਵਿੱਚ ਸਹੀ ਨਹੀਂ ਬੈਠੀ। ਹੁਣ ਉਹ ਇਸ ਕਾਇਲ ਨੂੰ ਕੱਢਣਾ ਚਾਹੁੰਦੀ ਹੈ।

ਡਾਕਟਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮਰੀਜ਼ ਨੂੰ ਸਾਰੇ ਬਦਲ ਦੱਸਣ।

ਡਾਕਟਰਾਂ ਮੁਤਾਬਕ ਗੋਲੀਆਂ ਲਈ ਸਲਾਹ ਲੈਣ ਆਈਆਂ ਔਰਤਾਂ ਨੂੰ ਬਦਲ ਜਾਨਣ ਤੋਂ ਬਾਅਦ ਨਵੇਂ ਤਰੀਕੇ ਨੂੰ ਅਪਣਾਉਣਾ ਪਸੰਦ ਕਰਦੀ ਹੈ।

20 ਸਾਲ ਪਹਿਲਾਂ ਔਰਤਾਂ ਡਾਕਟਰਾਂ ਕੋਲੋਂ ਸਿਰਫ਼ ਗੋਲੀਆਂ ਦੀ ਮੰਗ ਕਰਦੀਆਂ ਸਨ ਪਰ ਹੁਣ ਉਹ ਲੰਬੇ ਸਮੇਂ ਤੱਕ ਟਿਕਣ ਵਾਲੇ ਨਵੇਂ ਬਦਲ ਚੁਣ ਰਹੀ ਹੈ। ਇਹ ਇੱਕ ਵੱਡਾ ਬਦਲਾਅ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)