You’re viewing a text-only version of this website that uses less data. View the main version of the website including all images and videos.
ਹਿੰਦੂਤਵ ਕਾਰਕੁਨਾਂ ਦੀ ਮਹਾਰਾਸ਼ਟਰ 'ਚ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਬੇਨਕਾਬ : ਏਟੀਐੱਸ
ਮਹਾਰਾਸ਼ਟਰ ਅੱਤਵਾਦ ਵਿਰੋਧੀ ਦਸਤੇ ਨੇ ਹਿੰਦੂਤਵ ਸੰਗਠਨਾਂ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੇ ਸੂਬੇ ਵਿੱਚ ਵੱਖ-ਵੱਖ ਥਾਵਾਂ ਤੇ ਹਮਲੇ ਕਰਨ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਨੇ ਵੈਭਵ ਰਾਊਤ, ਸ਼ਰਦ ਕਲਾਸਕਰ ਅਤੇ ਸੁਧਨਾ ਗੋਂਢਾਲੇਕਰ ਨਾਂ ਦੇ ਇਨ੍ਹਾਂ ਵਿਅਕਤੀਆਂ ਨੂੰ ਮੁੰਬਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰਕੇ, ਇਨ੍ਹਾਂ ਦਾ 18 ਅਗਸਤ ਤੱਕ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।
ਏਟੀਐੱਸ ਵੱਲੋ ਦਿੱਤੀ ਗਈ ਜਾਣਕਾਰੀ ਮੁਤਾਬਕ ਵੈਭਵ ਰਾਊਟ ਦੇ ਘਰੋਂ 22 ਕਰੂਡ ਬੰਬ ਅਤੇ ਜਿਲੇਟਿਨ ਛੜਾਂ ਬਰਾਮਦ ਕੀਤੀਆਂ ਹਨ। ਇਹ ਘਰ ਮੁੰਬਈ ਦੇ ਨਾਲਾਸੋਪਾਰਾ ਵਿੱਚ ਹੈ।
ਇਹ ਵੀ ਪੜ੍ਹੋ:
ਕਲਾਸਕਰ ਦੇ ਘਰੋਂ ਏਟੀਐਸ ਨੂੰ ਅਜਿਹੇ ਦਸਤਾਵੇਜ਼ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚ ਬੰਬ ਬਣਾਉਣ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਦੋਵੇਂ ਮੁਲਜ਼ਮ ਸੁਧਨਾ ਗੋਂਢਾਲੇਕਰ ਨਾਲ ਸੰਪਰਕ ਵਿੱਚ ਸਨ।
ਕੌਣ ਹੈ ਵੈਭਵ ਰਾਉਤ ?
ਵੈਭਵ ਰਾਊਤ ਸਨਾਤਨ ਸੰਸਥਾ ਦਾ ਮੈਂਬਰ ਹੁੰਦਾ ਸੀ ਪਰ ਸਨਾਤਨ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਉਹ ਉਨ੍ਹਾਂ ਦਾ ਮੈਂਬਰ ਨਹੀਂ ਹੈ। ਸੰਸਥਾ ਦੇ ਸੁਨੀਲ ਘਾਨਵਤ ਨੇ ਕਿਹਾ ਕਿ ਉਹ ਹਿੰਦੂ ਗਊਵੰਸ਼ ਰਕਸ਼ਾ ਸਮਿਤਿ ਦਾ ਮੈਂਬਰ ਹੈ। ਉਹ ਹਿੰਦੂ ਸੰਗਠਨਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੁੰਦਾ ਰਹਿੰਦਾ ਸੀ ਅਤੇ ਉਹ ਹਿੰਦੂਆਂ ਦੀ ਭਲਾਈ ਲਈ ਕੰਮ ਕਰਨ ਵਾਲੀ ਹਿੰਦੂ ਜਨਜਾਗ੍ਰਿਤੀ ਸੰਮਤੀ ਨਾਲ ਜੁੜਿਆ ਹੋਇਆ ਸੀ। ਪਰ ਪਿਛਲੇ ਕੁਝ ਮਹੀਨਿਆਂ ਤੋਂ ਉਹ ਹਿੰਦੂ ਸੰਗਠਨਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੋ ਰਿਹਾ ਸੀ। ਹਿੰਦੂ ਜਨਜਾਗ੍ਰਿਤੀ ਸਨਾਤਨ ਸੰਸਥਾ ਦਾ ਸੰਗਠਨ ਹੈ।
ਵੈਭਵ ਦੇ ਵਕੀਲ ਸੰਜੀਵ ਪੂਨਾਲੇਕਰ ਨੇ ਕਿਹਾ ਕਿ ਵੈਭਵ ਹਿੰਦੂਤਵੀ ਕਾਰਕੁਨ ਹੈ, ਇਸ ਲਈ ਉਸਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਪੂਨਾਲੇਕਰ ਨੇ ਕਿਹਾ, ''ਵੈਭਵ ਗਊਰੱਖਿਅਕ ਹੈ ਅਤੇ ਉਹ ਈਦ ਮੌਕੇ ਜਾਨਵਰਾਂ ਦੀ ਬਲੀ ਦਿੱਤੇ ਜਾਣ ਦਾ ਵਿਰੋਧ ਕਰਦਾ ਹੈ। ਉਸ ਨੂੰ ਹਰ ਸਾਲ ਜ਼ਿਲ੍ਹੇ ਤੋਂ ਬਾਹਰ ਭੇਜਿਆ ਜਾਂਦਾ ਸੀ ਅਤੇ ਹੁਣ ਸਰਕਾਰ ਉਸਦੀ ਜ਼ਿੰਦਗੀ ਤਬਾਹ ਕਰਨਾ ਚਾਹੁੰਦੀ ਹੈ।''
ਸਨਾਤਮ ਸੰਸਥਾ ਦੇ ਕਾਨੂੰਨੀ ਸਲਾਹਕਾਰ ਪੂਨਾਲੇਕਰ ਨੇ ਕਿਹਾ ਕਿ ਵੈਭਵ ਸਨਾਤਨ ਦਾ ਮੈਂਬਰ ਨਹੀਂ ਹੈ ਬਲਕਿ ਉਹ ਹਿੰਦੂਤਵ ਕਾਰਕੁਨ ਹੈ ਇਸ ਲਈ ਉਸ ਦੀ ਕਾਨੂੰਨੀ ਸਹਾਇਤਾ ਕੀਤੀ ਜਾਵੇਗੀ।
ਜਦੋ ਵੈਭਵ ਰਾਊਤ ਦੇ ਨਾਂ ਦੀ ਗੂਗਲ ਉੱਤੇ ਸਰਚ ਮਾਰੀ ਗਈ ਤਾਂ ਸਨਾਤਨ ਸੰਸਥਾ ਦੀ ਵੈੱਬਸਾਇਟ ਉੱਤੇ ਇਸ ਨਾਲ ਦੇ ਕਈ ਨਤੀਜੇ ਮਿਲੇ ਪਰ ਇਨ੍ਹਾਂ ਵਿੱਚੋਂ ਬਹੁਤ ਸਾਰੇ ਲਿੰਕ ਹੁਣ ਖੁੱਲਣੋਂ ਹਟ ਗਏ ਹਨ।
ਸੁਧਨਾ ਗੋਂਢਾਲੇਕਰ ਕੌਣ ਹੈ?
ਸੁਧਨਾ ਗੋਂਢਾਲੇਕਰ ਸੰਭਾਜੀ ਭਿੜੇ ਦੀ ਸੰਸਥਾ ਸ਼ਿਵਪ੍ਰਤਿਸ਼ਠਾਨ ਦਾ ਮੈਂਬਰ ਹੈ। ਸ਼ਿਵਪ੍ਰਤਿਸ਼ਠਾਨ ਦੇ ਮੈਂਬਰ ਨਿਤਿਨ ਚੌਗਲੇ ਨੇ ਨਿਊਜ਼ ਚੈਨਲ ਟੀਵੀ-9 ਮਰਾਠੀ ਨੂੰ ਦੱਸਿਆ ਕਿ ਉਹ ਪਹਿਲਾਂ ਇਸ ਸੰਸਥਾ ਨਾਲ ਜੁੜਿਆ ਹਇਆ ਸੀ ਪਰ ਪਿਛਲੇ ਸਾਲ ਤੋਂ ਉਸ ਦਾ ਸੰਗਠਨ ਨਾਲ ਕੋਈ ਵੀ ਸਬੰਧ ਨਹੀਂ ਹੈ।
ਅੱਤਵਾਦੀ ਸੰਗਠਨ ਹੈ ਸਨਾਤਨ ਸੰਸਥਾ: ਕਾਂਗਰਸ
ਮਹਾਰਾਸ਼ਟਰ ਕਾਂਗਰਸ ਦੇ ਸੂਬਾ ਪ੍ਰਧਾਨ ਅਸ਼ੋਕ ਚਵਾਨ ਨੇ ਕਿਹਾ, ''ਇਹ ਤਾਂ ਪਹਿਲਾਂ ਦੀ ਸਾਫ਼ ਹੋ ਚੁੱਕਾ ਹੈ ਕਿ ਸਨਾਤਨ ਅੱਤਵਾਦੀ ਸੰਗਠਨ ਹੈ, ਇਸ ਦੀ ਬੰਬ ਧਮਾਕਿਆ ਤੇ ਹਿੰਸਕ ਸੋਚ ਸਮੇਂ ਸਮੇਂ ਸਾਹਮਣੇ ਆਉਂਦੀ ਰਹੀ ਹੈ। ਇਸ ਲਈ ਸਨਾਤਨ ਨੂੰ ਅੱਤਵਾਦੀ ਸੰਗਠਨ ਐਲਾਨਿਆ ਜਾਣਾ ਚਾਹੀਦਾ ਹੈ।''
ਉੱਧਰ ਕਾਂਗਰਸ ਆਗੂ ਸਚਿਨ ਸਾਵੰਤ ਨੇ ਟਵੀਟ ਰਾਹੀ ਇੱਕ ਫੋਟੋ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਵੈਭਵ ਸਨਾਤਨ ਨਾਲ ਸਿੱਧਾ ਜੁੜਿਆ ਹੋਇਆ ਹੈ।
ਸਨਾਤਨ ਸੰਸਥਾ ਦਾ ਪਿਛੋਕੜ :
ਸਨਾਤਨ ਸੰਸਥਾ ਉਹੀ ਸੰਗਠਨ ਹੈ ਜਿਸ ਦੇ ਕਾਰਕੁਨ ਪਹਿਲਾਂ ਗਡਕਰੀ ਰੰਗਾਆਇਤਨਾ, ਮਾਰਗੋ ਬਲਾਸਟ , ਡੋਭਾਲਕਰ ਕਤਲ ਕੇਸ ਅਤੇ ਪਨਸਾਰੇ ਕਤਲ ਕੇਸ ਵਿਚ ਗ੍ਰਿਫ਼ਤਾਰ ਹੋ ਚੁੱਕੇ ਹਨ।
ਪੁਲਿਸ ਨੂੰ ਸ਼ੱਕ ਹੈ ਕਿ ਕੌਰੇਗਾਓਂ ਭੀਮਾ ਵਿਚ ਹਿੰਸਾ ਭੜਕਾਉਂਣ ਵਿਚ ਹੀ ਸੰਭਾਜੀ ਭਿੜੇ ਦੀ ਸੰਸਥਾ ਸ਼ਿਵਪ੍ਰਤਿਸ਼ਠਾਨ ਦੀ ਹੱਥ ਹੈ। ਪਰ ਉਦੋਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਤੋਂ ਇਨਕਾਰ ਕੀਤਾ ਸੀ।