You’re viewing a text-only version of this website that uses less data. View the main version of the website including all images and videos.
ਬੈਕਟੀਰੀਆ ਕਿਵੇਂ ਤੁਹਾਡਾ ਮੂਡ ਬਦਲਦੇ ਹਨ?
- ਲੇਖਕ, ਜੇਮਸ ਗੈਲਾਘਰ
- ਰੋਲ, ਪੇਸ਼ਕਰਤਾ, ਦਿ ਸੈਕਿੰਡ ਜੀਨੋਮ, ਬੀਬੀਸੀ ਰੇਡੀਓ-4
ਜੇਕਰ ਕੋਈ ਚੀਜ਼ ਸਾਨੂੰ ਇਸਨਾਸ ਬਣਾਉਂਦੀ ਹੈ ਤਾਂ ਉਹ ਹੈ ਸਾਡਾ ਦਿਮਾਗ, ਵਿਚਾਰ ਅਤੇ ਸਾਡੀਆਂ ਭਾਵਨਾਵਾਂ।
ਤੇ ਹੁਣ ਇੱਕ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਬੈਕਟੀਰੀਆ ਸਾਡੇ ਦਿਮਾਗ ਵਿੱਚ ਬਦਲਾਅ ਕਰਦੇ ਹਨ।
ਵਿਗਿਆਨੀ ਇਸ ਗੱਲ ਦੀ ਤਸਦੀਕ ਕਰ ਰਹੇ ਹਨ ਕਿ ਕਿੰਨੇ ਜੀਵਾਣੂ ਸਾਡੇ ਸਰੀਰ ਵਿੱਚ ਇਕੱਠੇ ਹੁੰਦੇ ਹਨ ਅਤੇ ਕਿਵੇਂ ਸਾਡੀ ਸਿਹਤ 'ਤੇ ਅਸਰ ਕਰਦੇ ਹਨ।
ਡਿਪਰੈਸ਼ਨ, ਔਟਿਜ਼ਮ ਅਤੇ ਨਿਊਰੋਡੀਜਨਰੇਟਿਵ ਵਰਗੀਆਂ ਬਿਮਾਰੀਆਂ ਵੀ ਇਨ੍ਹਾਂ ਛੋਟੇ ਜੀਵਾਂ ਨਾਲ ਜੁੜੀਆਂ ਹੋਈਆਂ ਹਨ।
ਸਦੀਆਂ ਤੋਂ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੀਆਂ ਭਾਵਨਾਵਾਂ ਦਾ ਅਸਰ ਅੰਤੜੀਆਂ 'ਤੇ ਪੈਂਦਾ ਹੈ। ਜ਼ਰਾ ਸੋਚੋ ਕਿ ਜੇਕਰ ਇਮਤਿਹਾਨ ਜਾਂ ਇੰਟਰਵਿਊ ਤੋਂ ਪਹਿਲਾਂ ਤੁਹਾਡੇ ਨਾਲ ਕੁਝ ਅਜਿਹਾ ਹੋਵੇ।
ਖੋਜਕਰਤਾਵਾਂ ਦਾ ਸਮੂਹ ਮੰਨਦਾ ਹੈ ਕਿ ਜੀਵਾਣੂਆਂ ਦੀ ਸਾਡੇ ਸਰੀਰ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਇਸ ਨਾਲ ਸਾਡੀ ਸਿਹਤ ਦੀ ਦਸ਼ਾ ਤੇ ਦਿਸ਼ਾ ਜੁੜੀ ਹੁੰਦੀ ਹੈ।
ਸਾਡੀ ਅੰਤੜੀ ਦੀ ਦੁਨੀਆਂ ਵਿੱਚ ਵੱਖ-ਵੱਖ ਪ੍ਰਜਾਤੀਆਂ ਦੇ ਜੀਵਾਣੂ ਪਾਏ ਜਾਂਦੇ ਹਨ ਅਤੇ ਇਹ ਸਾਰੇ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ।
ਇਸਦਾ ਸੰਪਰਕ ਸਾਡੇ ਟਿਸ਼ੂਆਂ ਨਾਲ ਵੀ ਹੁੰਦਾ ਹੈ।
ਜਿਸ ਤਰ੍ਹਾਂ ਸਾਡੇ ਆਲੇ-ਦੁਆਲੇ ਨੂੰ ਦਰੁਸਤ ਰੱਖਣ ਵਿੱਚ ਜੰਗਲ ਅਤੇ ਮੀਂਹ ਦੀ ਭੂਮਿਕਾ ਹੁੰਦੀ ਹੈ ਉਸੇ ਤਰ੍ਹਾਂ ਹੀ ਸਾਡੀ ਅੰਤੜੀਆਂ ਵਿੱਚ ਵੀ ਚੀਜ਼ਾਂ ਨੂੰ ਕਾਬੂ ਵਿੱਚ ਰੱਖਣ ਲਈ ਕੰਮ ਹੁੰਦਾ ਹੈ।
ਪਰ ਕੋਲਸਿਟਰਡੀਅਮ ਡਿਫਸਾਇਲ( ਸੀ. ਡਿਫਸਾਇਲ) ਇੱਕ ਅਜਿਹਾ ਜੀਵਾਣੂ ਹੈ ਜਿਹੜਾ ਸਾਡੀ ਅੰਤੜੀ 'ਤੇ ਆਪਣਾ ਕੰਟਰੋਲ ਕਰ ਲੈਂਦਾ ਹੈ।
ਇਹ ਬੈਕਟੀਰੀਆ ਐਂਟੀਬਾਇਓਟਕ ਦਵਾਈ ਲੈਣ ਵਾਲੇ ਸ਼ਖ਼ਸ 'ਤੇ ਹਮਲਾ ਕਰਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਬੈਕਟੀਰੀਆ ਦਿਮਾਗ ਨੂੰ ਕਿਵੇਂ ਬਦਲ ਸਕਦੇ ਹਨ?
ਦਿਮਾਗ ਜਾਣੇ-ਪਛਾਣੇ ਯੂਨੀਵਰਸ ਵਿੱਚੋਂ ਸਭ ਤੋਂ ਗੁੰਝਲਦਾਰ ਆਬਜੈਕਟ ਹੈ ਇਸ ਲਈ ਬੈਕਟੀਰੀਆ ਅੰਤੜੀਆਂ ਵਿੱਚ ਜਾ ਕੇ ਕਿਵੇਂ ਪ੍ਰਤੀਕਿਰਿਆ ਕਰ ਸਕਦਾ ਹੈ।
ਇੱਕ ਰਸਤਾ ਵੇਗਸ ਨਰਵ ਦਾ ਹੈ। ਇਹ ਦਿਮਾਗ ਅਤੇ ਅੰਤੜੀਆਂ ਨੂੰ ਜੋੜਨ ਦਾ ਇੱਕ ਸੁਪਰਹਾਈਵੇ ਰਸਤਾ ਹੈ।
ਬੈਕਟੀਰੀਆ ਆਹਾਰ ਵਿੱਚ ਫਾਈਬਰ ਨੂੰ ਸ਼ਾਰਟ-ਚੇਨ ਐਸਿਡ ਨਾਮ ਰਸਾਇਨਾਂ ਵਿੱਚ ਤੋੜ ਦਿੰਦਾ ਹੈ ਜਿਸਦਾ ਅਸਰ ਪੂਰੇ ਸਰੀਰ 'ਤੇ ਪੈਂਦਾ ਹੈ।
ਸੁਖਮ ਜੀਵ ਸਰੀਰਕ ਰੱਖਿਆ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਹਨ ਤੇ ਇਹ ਵੀ ਪਾਇਆ ਗਿਆ ਹੈ ਕਿ ਇਹ ਦਿਮਾਗੀ ਬਿਮਾਰੀਆਂ ਵਿੱਚ ਵੀ ਸ਼ਾਮਲ ਹੁੰਦੇ ਹਨ।
ਖੋਜ ਦੇ ਵਿੱਚ ਇਹ ਪਾਇਆ ਗਿਆ ਹੈ ਕਿ ਕੀਟਾਣੂ ਰਹਿਤ ਚੀਜ਼ਾਂ ਕਿਵੇਂ ਇਨਸਾਨ ਦੇ ਵਤੀਰੇ ਅਤੇ ਦਿਮਾਗ ਵਿੱਚ ਬਦਲਾਅ ਲਿਆਂਦੀਆਂ ਹਨ।
ਕੋਰਕ ਯੂਨੀਵਰਸਟੀ ਹਸਪਤਾਲ ਦੇ ਪ੍ਰੋਫੈਸਰ ਡੀਨਾਨ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਮਰੀਜ਼ਾਂ ਦੇ ਦਿਮਾਗ 'ਤੇ ਮਾਈਕਰਬਾਇਓਮ ਕੀ ਅਸਰ ਕਰਦੇ ਹਨ।
ਸਿਹਤਮੰਦ ਮਾਈਕਰੋਬਾਇਓਮ ਕਈ ਤਰ੍ਹਾਂ ਦੇ ਹੁੰਦੇ ਹਨ। ਕਈ ਤਰ੍ਹਾਂ ਦੀਆਂ ਪ੍ਰਜਾਤੀਆਂ ਸਾਡੇ ਸਰੀਰ ਵਿੱਚ ਰਹਿੰਦੀਆਂ ਹਨ।
ਪ੍ਰੋਫੈਸਰ ਡੀਨਾਨ ਦਾ ਕਹਿਣਾ ਹੈ, ''ਜੇਕਰ ਤੁਸੀਂ ਕਿਸੇ ਸਿਹਤਮੰਦ ਸ਼ਖ਼ਸ ਦੀ ਤੁਲਨਾ ਕਿਸੇ ਮਾਨਸਿਕ ਰੋਗੀ ਨਾਲ ਕਰੋ ਤਾਂ ਤੁਹਾਨੂੰ ਮਾਈਕਰੋਬਾਇਓਟਾ ਵਿੱਚ ਵਿਭਿੰਨਤਾ ਬਹੁਤ ਘੱਟ ਦਿਖਾਈ ਦੇਵੇਗੀ।
''ਮੈਂ ਇਹ ਨਹੀਂ ਕਹਿ ਰਿਹਾ ਕਿ ਡਿਪਰੈਸ਼ਨ ਦਾ ਇਹ ਇਕੱਲਾ ਕਾਰਨ ਹੈ ਪਰ ਮੈਂ ਇਹ ਮੰਨਦਾ ਹਾਂ ਕਿ ਇਹ ਡਿਪਰੈਸ਼ਨ ਦੀ ਸ਼ੁਰੂਆਤ ਵਿੱਚ ਇੱਕ ਭੂਮਿਕਾ ਨਿਭਾਉਂਦਾ ਹੈ।''
ਆਪਣੇ ਸਰੀਰ ਨੂੰ ਸਮਝੋ
ਤੁਸੀਂ ਇੱਕ ਮਨੁੱਖ ਤੋਂ ਵੱਧ ਜੀਵਾਣੂ ਹੋ। ਜੇਕਰ ਆਪਣੇ ਸਰੀਰ ਦੀਆਂ ਕੋਸ਼ੀਕਾਵਾਂ ਦੀ ਗਿਣਤੀ ਕਰੋਗੇ ਤਾਂ ਪਤਾ ਲੱਗੇਗਾ ਕਿ ਤੁਸੀਂ 43 ਫ਼ੀਸਦ ਹੀ ਮਨੁੱਖ ਹੋ।
ਇਸ ਤੋਂ ਇਲਾਵਾ ਸਾਡੇ ਸਰੀਰ ਵਿੱਚ ਜੀਵਾਣੂ, ਵਿਸ਼ਾਣੂ, ਕਵਕ ਅਤੇ ਕੋਸ਼ੀ ਜੀਵਾਣੂ ਹਨ।
ਮਨੁੱਖ ਦਾ ਜੱਦਾ ਸਬੰਧ ਸਿੱਧਾ ਜੀਨਸ ਨਾਲ ਹੁੰਦਾ ਹੈ ਅਤੇ ਜੀਨਸ ਡੀਐਨਏ ਨਾਲ ਬਣਦਾ ਹੈ। ਸਾਡੇ ਸਰੀਰ ਵਿੱਚ 20 ਹਜ਼ਾਰ ਜੀਨਸ ਹੁੰਦੇ ਹਨ।
ਪਰ ਜੇਕਰ ਸਾਡੇ ਸਰੀਰ ਵਿੱਚ ਮਿਲਣ ਵਾਲੇ ਜੀਵਾਣੂਆਂ ਦੇ ਜੀਨਸ ਵੀ ਮਿਲਾ ਦਿੱਤੇ ਜਾਣ ਤਾਂ ਇਹ ਅੰਕੜਾ ਕਰੀਬ 20 ਲੱਖ ਤੋਂ ਲੈ ਕੇ 200 ਲੱਖ ਤੱਕ ਹੋ ਸਕਦਾ ਹੈ ਅਤੇ ਇਸ ਨੂੰ ਸੈਕਿੰਡ ਜੀਨੋਮ ਕਹਿੰਦੇ ਹਨ।
ਯੂਨੀਵਰਸਟੀ ਕਾਲਜ ਕੋਰਕ ਦੇ ਮਾਈਕਰੋਬਾਇਓ ਸੈਂਟਰ ਏਪੀਸੀ ਦੇ ਵਿਗਿਆਨੀਆਂ ਨੇ ਮਾਨਸਿਕ ਤੌਰ 'ਤੇ ਪਰੇਸ਼ਾਨ ਮਰੀਜ਼ਾਂ ਤੋਂ ਲੈ ਕੇ ਜਾਨਵਰਾਂ ਤੱਕ ਦਾ ਮਾਇਕਰੋਬਾਇਓਮ ਟਰਾਂਸਪਲਾਂਟ ਕਰਨਾ ਸ਼ੁਰੂ ਕੀਤਾ ਹੈ। ਇਸ ਨੂੰ ਟਰਾਂਸ-ਪੂ-ਸਿਓਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਹ ਦਰਸਾਉਂਦਾ ਹੈ ਕਿ ਜੇਕਰ ਬੈਕਟਰੀਆ ਟਰਾਂਸਫਰ ਹੁੰਦਾ ਹੈ ਤਾਂ ਤੁਹਾਡਾ ਵਤੀਰਾ ਵੀ ਬਦਲ ਜਾਵੇਗਾ।