You’re viewing a text-only version of this website that uses less data. View the main version of the website including all images and videos.
ਡਾਇਨਾ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ
31 ਅਗਸਤ 1997 ਨੂੰ ਰਾਜਕੁਮਾਰੀ ਡਾਇਨਾ ਦੀ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ।
ਰਾਜਕੁਮਾਰੀ ਨੇ ਬਰਤਾਨਵੀ ਜ਼ਿੰਦਗੀ ਦੇ ਹਰੇਕ ਸ਼ੋਬੇ ਨੂੰ ਪ੍ਰਭਾਵਿਤ ਕੀਤਾ। ਏਡਜ਼ ਪ੍ਰਤੀ ਉਸ ਦੇ ਰਵੀਏ ਨੇ ਵੱਡੇ ਪੱਧਰ 'ਤੇ ਬਰਤਾਨੀਆ ਦੀ ਲੋਕ ਰਾਇ ਨੂੰ ਨਵਾਂ ਮੁਹਾਂਦਰਾ ਦਿੱਤਾ।
ਸ਼ਹਿਜ਼ਾਦੀ ਹਾਲੇ ਤੱਕ ਦੁਨੀਆਂ ਦੀ ਯਾਦ ਦਾ ਹਿੱਸਾ ਹੈ ਅਤੇ ਭਾਵੇਂ ਕੋਈ ਉਸ ਨੂੰ ਮਿਲ ਸਕਿਆ ਚਾਹੇ ਨਾ ਉਸ ਨੂੰ ਯਾਦ ਕਰਦਾ ਹੈ।
ਇਹ ਵੀ ਪੜ੍ਹੋ:
ਪੇਸ਼ ਹੈ ਉਨ੍ਹਾਂ ਦੇ ਜਨਮਦਿਨ 'ਤੇ ਉਸ ਰਾਜਕੁਮਾਰੀ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ...
ਡਾਇਨਾ ਫ਼ਰਾਂਸਸ ਸਪੈਂਸਰ ਦਾ ਜਨਮ 1 ਜੁਲਾਈ 1961 ਨੂੰ ਸੈਂਡਰਿੰਗਮ, ਨਾਰਫਾਕ ਦੇ ਨੇੜੇ ਪਾਰਕ ਹਾਊਸ ਵਿਖੇ ਹੋਇਆ। ਉਹ ਆਪਣੇ ਮਾਂ-ਬਾਪ ਦੀ ਸਭ ਤੋਂ ਛੋਟੀ ਧੀ ਸੀ।
ਆਪਣੇ ਮਾਪਿਆਂ ਦੇ ਤਲਾਕ ਮਗਰੋਂ ਡਾਇਨਾ ਨੂੰ ਅਕਸਰ ਓਹਨਾਂ ਦੇ ਘਰਾਂ ਵਿਚ ਅਉਣਾ-ਜਾਣਾ ਪੈਂਦਾ ਸੀ। ਇਹ ਘਰ ਨਾਰਥਮਪਟਨ ਸ਼ਾਇਰ ਅਤੇ ਸਕਾਟ ਲੈਂਡ ਵਿਖੇ ਸਨ।
ਇਹ ਵੀ ਪੜ੍ਹੋ:
ਸਕੂਲ ਤੋਂ ਬਾਅਦ ਉਸ ਨੇ ਲੰਡਨ 'ਚ ਹੀ ਪਹਿਲਾਂ ਨੈਨੀ ਵਜੋਂ ਕਦੇ-ਕਦਾਈਂ ਰਸੋਈਏ ਵਜੋਂ ਅਤੇ ਫ਼ੇਰ ਨਾਈਟਸ ਬ੍ਰਿਜ ਦੇ ਯੰਗ ਇੰਗਲੈਂਡ ਕਿੰਡਰ ਗਾਰਟਨ ਵਿੱਚ ਸਹਾਇਕ ਵਜੋਂ ਵੀ ਕੰਮ ਕੀਤਾ।
ਵੇਲਸ ਦੇ ਸ਼ਹਿਜ਼ਦੇ ਨਾਲ ਉਸ ਦੇ ਰਿਸ਼ਤੇ ਦੀ ਖ਼ੁਸ਼ਬੋ ਫ਼ੈਲਣ ਲੱਗੀ ਤਾਂ ਪੱਤਰਕਾਰਾਂ ਨੇ ਉਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ।
ਸ਼ਾਹੀ ਮਹਿਲ ਨੇ ਕਿਆਸ-ਅਰਾਈਆਂ ਦੱਬਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫ਼ਾਇਦਾ ਨਹੀਂ ਹੋਇਆ। ਇਸ ਚਰਚਾ ਦੇ ਕਾਰਨ ਸ਼ਹਿਜ਼ਾਦੀ ਦੇ ਕੰਮ ਦੇ ਦਿਨ ਇੱਕ ਤਰ੍ਹਾਂ ਨਾਲ ਖ਼ਤਮ ਹੋ ਗਏ।
14 ਫਰਵਰੀ 1981 ਨੂੰ ਮੰਗਣੀ ਦਾ ਐਲਾਨ ਕਰ ਦਿੱਤਾ ਗਿਆ। ਚਾਰਲਸ ਨੇ ਉਸ ਨੂੰ 30,000 ਯੂਰੋ ਦੇ ਮੁੱਲ ਦੀ ਅੰਗੂਠੀ ਪਾਈ।
ਇਸ ਦੇ ਕੇਂਦਰ ਵਿੱਚ ਇੱਕ ਨੀਲਮ ਜੜ੍ਹੀ ਹੋਈ ਸੀ ਜਿਸ ਦੇ ਦੁਆਲੇ 14 ਹੀਰੇ ਲੱਗੇ ਹੋਏ ਸਨ।
29 ਜੁਲਾਈ 1981 ਨੂੰ ਡਾਇਨਾ ਆਪਣੇ ਪਿਤਾ ਅਰਲ ਸਪੈਂਸਰ ਨਾਲ ਸੈਂਟ ਪੌਲ ਦੇ ਕੈਥੀਡਰਲ ਵਿਚਲੇ ਵਿਆਹ ਪੰਡਾਲ ਵਿੱਚ ਆਈ, ਉਸ ਨੇ ਡੇਵਿਡ ਅਤੇ ਐਲਿਜ਼ਬੇਥ ਇਮੈਨੂਏਲ ਵੱਲੋਂ ਡਿਜ਼ਾਈਨ ਕੀਤੀ ਪੁਸ਼ਕ ਪਾਈ ਹੋਈ ਸੀ।
ਵਿਆਹ ਸਮੇਂ ਡਾਇਨਾ ਸਿਰਫ਼ 20 ਸਾਲਾਂ ਦੀ ਸੀ। ਆਪਣੇ ਮਾਂ-ਬਾਪ ਦੀ ਹਾਜ਼ਰੀ ਵਿੱਚ ਵਿਆਹ ਦੀਆਂ ਰਸਮਾਂ ਕੀਤੀਆਂ। ਉਹ ਸਿਰਫ਼ ਆਪਣੇ ਪਤੀ ਦਾ ਨਾਂ ਪਹਿਲੀ ਵਾਰ ਸਹੀ ਤਰ੍ਹਾਂ ਲੈਣ ਵੇਲੇ ਥੋੜੀ ਘਬਰਾਈ ਨਜ਼ਰ ਆਈ ਸੀ।
ਦੁਨੀਆਂ ਭਰ ਦੇ ਲੱਖਾਂ ਟੈਲੀਵਿਜ਼ਨ ਦਰਸ਼ਕਾਂ ਅਤੇ ਲੰਡਨ ਦੀਆਂ ਸੜਕਾਂ 'ਤੇ ਬਕਿੰਗਮ ਪੈਲਸ ਤੋਂ ਕੈਥੀਡਰਲ ਤੱਕ ਦੇ ਰਾਹ 'ਤੇ ਖੜੇ 600,000 ਲੋਕ ਵਿਆਹ ਦੇ ਗਵਾਹ ਬਣੇ।
ਚਾਰਲਸ ਅਤੇ ਡਾਇਨਾ ਨੇ ਆਪਣਾ ਹਨੀਮੂਨ ਸ਼ਾਹੀ ਕਿਸ਼ਤੀ (ਯਾਚ) ਬ੍ਰਿਟਾਨੀਆ 'ਤੇ ਮੈਡੀਟਰੇਨੀਅਨ ਦੇ ਰਸਤੇ ਮਿਸਰ ਨੂੰ ਜਾਂਦਿਆਂ 12 ਦਿਨਾਂ ਦੇ ਸਫ਼ਰ 'ਚ ਬਿਤਾਇਆ।
ਇਸ ਦੋਰਾਨ ਓਹ ਬਾਲਮੋਰਲ ਕਾਸਲ 'ਚ ਰੁਕੇ।
ਰਾਜਕੁਮਾਰੀ ਹਮੇਸ਼ਾ ਹੀ ਵੱਡੇ ਪਰਿਵਾਰ ਦੀ ਇੱਛੁਕ ਸੀ। ਵਿਆਹ ਦੇ ਸਾਲ ਦੇ ਅੰਦਰ ਹੀ 21 ਜੂਨ 1982 ਨੂੰ ਰਾਜਕੁਮਾਰ ਵਿਲੀਅਮ ਦਾ ਜਨਮ ਹੋਇਆ।
ਮਾਂ ਵਜੋਂ ਡਾਇਨਾ ਆਪਣੇ ਬੱਚਿਆਂ ਨੂੰ ਸਧਾਰਨ ਪਾਲਣਪੋਸ਼ਣ ਦੇਣਾ ਚਹੁੰਦੀ ਸੀ। ਪ੍ਰਿੰਸ ਵਿਲੀਅਮ ਨਰਸਰੀ ਸਕੂਲ ਜਾਣ ਵਾਲਾ ਪਹਿਲਾ ਰਾਜਕੁਮਾਰ ਸੀ।
ਇਹ ਵੀ ਪੜ੍ਹੋ:
ਸੰਨ 1984 ਦੇ ਸਤੰਬਰ ਮਹੀਨੇ ਦੀ 15 ਤਰੀਕ ਨੂੰ ਡਾਇਨਾ ਨੇ ਦੂਸਰੇ ਪੁੱਤਰ ਹੈਰੀ ਨੂੰ ਜਨਮ ਦਿੱਤਾ।
ਰਾਜਕੁਮਾਰੀ ਜਲਦੀ ਹੀ ਰਾਜ ਪਰਿਵਾਰ ਦੇ ਕੰਮਾਂ-ਕਾਰਾਂ ਵਿਚ ਸ਼ਾਮਲ ਹੋ ਗਈ। ਛੇਤੀ ਹੀ, ਉਹ ਨਰਸਰੀਆਂ, ਸਕੂਲਾਂ ਅਤੇ ਹਸਪਤਾਲਾਂ ਦੇ ਨਿਰੰਤਰ ਦੌਰਿਆਂ 'ਤੇ ਰਹਿਣ ਲੱਗੀ ਸੀ।
ਉਸ ਨੇ ਲੋਕਾਂ ਨਾਲ ਜੁੜ ਸਕਣ ਦੀ ਆਪਮੁਹਾਰਤਾ ਅਤੇ ਸਮਰੱਥਾ ਦਿਖਾਈ। ਇਸ ਗੁਣ ਨੇ ਉਸ ਨੂੰ ਜਨਤਾ ਦੇ ਨਾਲ ਹਰਮਨ ਪਿਆਰੀ ਬਣਾਇਆ।
ਅਮਰੀਕਾ ਦੀ ਆਪਣੀ ਪਹਿਲੀ ਸਰਕਾਰੀ ਫੇਰੀ 'ਤੇ, ਰਾਜਕੁਮਾਰੀ ਨੇ ਵ੍ਹਾਈਟ ਹਾਊਸ 'ਚ ਜੌਹਨ ਟਰੈਵੋਲਟਾ ਨਾਲ ਨਾਚ ਕੀਤਾ।
ਰਾਜਕੁਮਾਰੀ ਦੇ ਚੈਰਿਟੀ ਕੰਮ ਨੇ ਜਨਤਾ ਦੇ ਨਾਲ ਉਸ ਦੀ ਪ੍ਰਸਿੱਧੀ ਨੂੰ ਹੋਰ ਮਜ਼ਬੂਤ ਕੀਤਾ। ਏਡਜ਼ ਦੇ ਮਰੀਜ਼ਾਂ ਦੀ ਦੁਰਦਸ਼ਾ ਨੂੰ ਜਨਤਕ ਕਰਨ ਵਿੱਚ ਰਾਜਕੁਮਾਰੀ ਨੇ ਅਹਿਮ ਭੂਮਿਕਾ ਨਿਭਾਈ।
ਇਸ ਵਿਸ਼ੇ 'ਤੇ ਉਨ੍ਹਾਂ ਦੇ ਭਾਸ਼ਣ ਸਿੱਧੇ ਸਨ ਅਤੇ ਉਨ੍ਹਾਂ ਨੇ ਕਈ ਪੱਖਪਾਤਾਂ ਦਾ ਵਿਰੋਧ ਕੀਤਾ। ਏਡਜ਼ ਮਰੀਜ਼ਾਂ ਨਾਲ ਹੱਥ ਮਿਲਾਉਣ ਵਰਗੀਆਂ ਸਧਾਰਨ ਗੱਲਾਂ ਨੇ ਜਨਤਾ ਨੂੰ ਸਾਬਤ ਕੀਤਾ ਕਿ ਸਮਾਜਕ ਸੰਪਰਕ ਵਿੱਚ ਕੋਈ ਜੋਖਿਮ ਨਹੀਂ ਸੀ।
ਰਾਜਕੁਮਾਰ ਅਤੇ ਰਾਜਕੁਮਾਰੀ ਨੇ ਕਾਫ਼ੀ ਕੁਝ ਇੱਕਠਿਆਂ ਕੀਤਾ, ਕਈ ਵਿਦੇਸ਼ ਦੌਰੇ ਇੱਕਠਿਆਂ ਕੀਤੇ ਪਰ 80 ਵਿਆਂ ਦੇ ਅਖ਼ੀਰ ਤੱਕ ਦੋਹਾਂ ਦੀਆਂ ਵੱਖੋ-ਵੱਖ ਜ਼ਿੰਦਗੀਆਂ ਕੋਈ ਗੁਝਾ ਭੇਤ ਨਹੀਂ ਰਹੀਆਂ ਸਨ।
1992 ਵਿੱਚ ਭਾਰਤ ਦੇ ਸਰਕਾਰੀ ਦੌਰੇ ਸਮੇਂ ਡਾਇਨਾ ਤਾਜ ਮਹਿਲ ਦੇ ਬਾਹਰ ਇਕੱਲੀ ਬੈਠੀ ਸੀ। ਪਿਆਰ ਦੀ ਇਸ ਮਹਾਨ ਯਾਦਗਾਰ ਦੇ ਬਾਹਰ ਇਸ ਪ੍ਰਕਾਰ ਬੈਠਣਾ ਇੱਕ ਸੰਕੇਤਕ ਘੋਸ਼ਣਾ ਸੀ ਕਿ ਹਾਲਾਂਕਿ ਸ਼ਾਹੀ ਜੋੜਾ ਰਸਮੀ ਤੌਰ 'ਤੇ ਇਕੱਠਾ ਸੀ ਪਰ ਅਸਲ ਵਿੱਚ ਉਹ ਵੱਖਰੇ ਹੋ ਚੁੱਕੇ ਸਨ।
ਡਾਇਨਾ ਆਪਣੇ ਦੋ ਬੇਟੇਆਂ ਲਈ ਇੱਕ ਮੋਹ ਨਾਲ ਭਰੀ ਮਾਂ ਬਣੀ ਰਹੀ। ਪ੍ਰਿੰਸ ਹੈਰੀ ਨੇ ਕਿਹਾ ਹੈ ਕਿ ਡਾਇਨਾ "ਬੇਹੱਦ ਸ਼ਰਾਰਤੀ ਮਾਪਿਆਂ ਵਿੱਚੋਂ" ਸੀ: "ਉਸ ਨੇ ਸਾਨੂੰ ਪਿਆਰ ਨਾਲ ਪਾਲਿਆ, ਇਹ ਯਕੀਨੀ ਹੈ।"
ਡਾਇਨਾ ਨੇ ਜ਼ਿੰਦਗੀ ਭਰ ਮਦਰ ਟੈਰੇਸਾ ਨਾਲ ਇੱਕ ਕਰੀਬੀ ਮਿੱਤਰਤਾ ਕਾਇਮ ਰੱਖੀ। ਜਿਵੇਂ ਰੋਮ ਵਿੱਚ ਇਕ ਇਸਾਈ ਮੱਠ (ਕਾਨਵੈਂਟ) ਦੀ ਯਾਤਰਾ ਦੀ ਇਸ ਤਸਵੀਰ ਤੋਂ ਝਲਕਦਾ ਹੈ। ਇਹ ਜੋੜਾ ਇਕ-ਦੂਜੇ ਦੇ ਛੇ ਦਿਨਾਂ ਦੇ ਅੰਦਰ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ।
ਡਾਇਨਾ ਨੇ 20 ਨਵੰਬਰ 1995 ਨੂੰ ਮਾਰਟਿਨ ਬਸ਼ੀਰ ਅਤੇ ਬੀਬੀਸੀ ਨੂੰ ਇਕ ਖੁੱਲ੍ਹਾ ਸਾਖਿਆਤਕਾਰ ਦਿੱਤਾ ਜਿਸ ਨੂੰ ਲੱਖਾਂ ਲੋਕਾਂ ਨੇ ਦੇਖਿਆ।
ਇਸ ਵਿੱਚ ਉਸ ਨੇ ਪੁੱਤਰਾਂ ਦੇ ਜਨਮ ਤੋਂ ਬਾਅਦ ਦੇ ਤਣਾਓ ਬਾਰੇ, ਪ੍ਰਿੰਸ ਚਾਰਲਸ ਨਾਲ ਉਸ ਦੇ ਵਿਆਹ ਦੇ ਟੁੱਟਣ ਅਤੇ ਸ਼ਾਹੀ ਪਰਿਵਾਰ ਨਾਲ ਆਪਣੇ ਤਣਾਅਪੂਰਨ ਰਿਸ਼ਤੇ ਬਾਰੇ ਖੁੱਲ੍ਹ ਕੇ ਵਿਚਾਰ ਰੱਖੇ।
ਇਨ੍ਹਾਂ ਸਭ ਨਿੱਜੀ ਮੁਸੀਬਤਾਂ ਦੇ ਦੌਰਾਨ ਵੀ, ਰਾਜਕੁਮਾਰੀ ਨੇ ਉਸ ਦੇ ਭਲਾਈ ਦੇ ਕੰਮ ਜਾਰੀ ਰੱਖੇ। ਉਹ ਪਾਕਿਸਤਾਨ ਦੇ ਲਾਹੌਰ ਵਿੱਚ ਜਮਾਈਮਾ ਖ਼ਾਨ ਕੋਲ ਗਈ ਜਿੱਥੇ ਜਮਾਈਮਾ ਦੇ ਪਤੀ ਇਮਰਾਨ ਖ਼ਾਨ ਦੁਆਰਾ ਕੈਂਸਰ ਹਸਪਤਾਲ ਚਲਾਇਆ ਜਾ ਰਿਹਾ ਸੀ।
ਅਖ਼ੀਰ, 28 ਅਗਸਤ 1996 ਨੂੰ ਡਾਇਨਾ ਅਤੇ ਚਾਰਲਸ ਦੇ ਤਲਾਕ ਨੂੰ ਅੰਤਿਮ ਰੂਪ ਦਿੱਤਾ ਗਿਆ। ਹੁਣ ਉਹ ਆਧਿਕਾਰਿਕ ਤੌਰ ਤੇ ਡਾਇਨਾ, ਵੇਲਜ਼ ਦੀ ਰਾਜਕੁਮਾਰੀ ਬਣ ਗਈ।
ਅਗਲੇ ਹੀ ਸਾਲ ਜੂਨ ਵਿੱਚ ਉਸ ਨੇ 79 ਪਹਿਰਾਵੇ ਨੀਲਾਮ ਕੀਤੇ ਜੋ ਦੁਨੀਆਂ ਭਰ ਦੇ ਮੈਗਜ਼ੀਨਾਂ ਦੇ ਮੁੱਖ ਸਫਿਆਂ ਉੱਤੇ ਛਾਪੇ ਗਏ ਸਨ।
ਨੀਲਾਮੀ ਨਾਲ ਦਾਨ ਲਈ 30.5 ਲੱਖ ਯੂਰੋ ($ 40.5 ਲੱਖ ਡਾਲਰ) ਇੱਕਠੇ ਹੋਏ। ਇਸ ਨੀਲਾਮੀ ਨੂੰ ਅਤੀਤ ਨਾਲੋਂ ਤੋੜ-ਵਿਛੋੜੇ ਵਜੋਂ ਵੀ ਦੇਖਿਆ ਗਿਆ।
31 ਅਗਸਤ 1997 ਨੂੰ ਲੱਖਪਤੀ ਕਾਰੋਬਾਰੀ ਮੁਹੰਮਦ ਅਲ ਫਾਇਦ ਦੇ ਪੁੱਤਰ ਡੋਡੀ ਅਲ ਫਾਇਦ ਅਤੇ ਰਾਜਕੁਮਾਰੀ ਨੇ ਰਿੱਟਜ ਪੈਰਿਸ ਵਿੱਚ ਖਾਣਾ ਖਾਧਾ ਅਤੇ ਦੋਵੇਂ ਜੀਅ ਇੱਕ ਲਿਮੋਜ਼ਿਨ ਕਾਰ ਵਿੱਚ ਰੈਸਤਰਾਂ ਤੋਂ ਚਲੇ ਗਏ।
ਉਨ੍ਹਾਂ ਦਾ ਮੋਟਰਸਾਇਕਲਾਂ 'ਤੇ ਫੋਟੋਗ੍ਰਾਫ਼ਰਾਂ ਦੁਆਰਾ ਪਿੱਛਾ ਕੀਤਾ ਗਿਆ। ਇਹ ਫੋਟੋਗ੍ਰਾਫ਼ਰ ਰਾਜਕੁਮਾਰੀ ਦੇ ਨਵੇਂ ਦੋਸਤ ਦੀਆਂ ਵਧੇਰੇ ਤਸਵੀਰਾਂ ਲੈਣੀਆਂ ਚਾਹੁੰਦੇ ਸਨ। ਇਹ ਭੱਜਾ-ਭਜਾਈ ਇੱਕ ਸੁਰੰਗ ਵਿੱਚ ਹਾਦਸੇ ਨਾਲ ਮੁੱਕੀ।
ਡਾਇਨਾ ਦੇ ਅੰਤਮ ਸਫਰ ਦੌਰਾਨ 10 ਲੱਖ ਲੋਕ ਵੈਸਟਮਿਨਸਟਰ ਐਬੀ ਤੋਂ ਸਪੈਂਸਰ ਪਰਿਵਾਰ ਦੇ ਘਰ ਤੱਕ ਦੇ ਰਸਤੇ ਵਿੱਚ ਖੜੇ ਸਨ। ਇਸ ਵਿੱਚ ਉਸ ਦੇ ਪੁੱਤਰ, ਵਿਲੀਅਮ ਅਤੇ ਹੈਰੀ, ਪ੍ਰਿੰਸ ਚਾਰਲਸ, ਡਿਊਕ ਆਫ ਐਡਿਨਬਰਗ ਅਤੇ ਉਸ ਦੇ ਭਰਾ ਅਰਲ ਸਪੈਂਸਰ ਸ਼ਾਮਲ ਹੋਏ।
ਤਸਵੀਰਾਂ꞉ ਸਭ ਹੱਕ ਰਾਖਵੇਂ ਹਨ।