ਜ਼ਾਇਰਾ ਵਸੀਮ ਨੇ ਇਸ ਗੱਲੋਂ ਕੀਤੀ ਬਾਲੀਵੁੱਡ ਨੂੰ ਅਲਵਿਦਾ

ਫ਼ਿਲਮ 'ਦੰਗਲ' ਅਤੇ 'ਸੀਕਰੇਟ ਸੁਪਰਸਟਾਰ' ਵਰਗੀਆਂ ਫਿਲਮਾਂ ਨਾਲ ਚਰਚਾ ਵਿੱਚ ਆਈ ਬਾਲ ਅਦਾਕਾਰ ਜ਼ਾਇਰਾ ਵਸੀਮ ਨੇ ਬਾਲੀਵੁੱਡ ਨੂੰ ਅਲਵਿਦਾ ਕਹਿ ਦਿੱਤਾ ਹੈ।

ਫੇਸਬੁੱਕ 'ਤੇ ਲਿਖੀ ਇੱਕ ਲੰਬੀ ਪੋਸਟ ਵਿੱਚ ਉਨ੍ਹਾਂ ਨੇ ਆਪਣੇ ਧਰਮ ਅਤੇ ਅੱਲ੍ਹਾ ਲਈ ਇਹ ਫੈਸਲਾ ਲਿਆ ਹੈ।

ਪੜ੍ਹੋ ਉਨ੍ਹਾਂ ਦੀ ਪੋਸਟ ਦੇ ਅਹਿਮ ਹਿੱਸੇ

ਪੰਜ ਸਾਲ ਪਹਿਲਾਂ ਮੈਂ ਇੱਕ ਫੈਸਲਾ ਕੀਤਾ ਸੀ ਜਿਸ ਨੇ ਹਮੇਸ਼ਾ ਲਈ ਮੇਰੀ ਜ਼ਿੰਦਗੀ ਬਦਲ ਦਿੱਤੀ ਸੀ। ਮੈਂ ਬਾਲੀਵੁੱਡ ਵਿੱਚ ਕਦਮ ਰੱਖਿਆ ਅਤੇ ਇਸ ਨਾਲ ਮੇਰੇ ਲਈ ਕਿਰਪਾ ਦੇ ਦਰਵਾਜ਼ੇ ਖੁੱਲ੍ਹੇ। ਮੈਂ ਜਨਤਾ ਦੇ ਧਿਆਨ ਦਾ ਕੇਂਦਰ ਬਣਨ ਲੱਗੀ। ਮੈਨੂੰ ਕਾਮਯਾਬੀ ਦੀ ਤਰ੍ਹਾਂ ਪੇਸ਼ ਕੀਤਾ ਗਿਆ ਅਤੇ ਅਕਸਰ ਨੌਜਵਾਨਾਂ ਲਈ ਰੋਲ ਮਾਡਲ ਕਿਹਾ ਜਾਣ ਲੱਗਿਆ।

ਹਾਲਾਂਕਿ ਮੈਂ ਕਦੇ ਇਹ ਨਹੀਂ ਕਰਨਾ ਚਾਹੁੰਦੀ ਸੀ ਅਤੇ ਅਜਿਹਾ ਨਹੀਂ ਬਣਨਾ ਚਾਹੁੰਦੀ ਸੀ।

ਖਾਸ ਕਰਕੇ ਕਾਮਯਾਬੀ ਅਤੇ ਨਾਕਾਮਯਾਬੀ ਨੂੰ ਲੈ ਕੇ ਮੇਰੇ ਵਿਚਾਰ ਅਜਿਹੇ ਨਹੀਂ ਸਨ ਜਿਨ੍ਹਾਂ ਨੂੰ ਮੈਂ ਲੱਭਣਾ ਤੇ ਸਮਝਣਾ ਸ਼ੁਰੂ ਹੀ ਕੀਤਾ ਸੀ।

ਇਹ ਵੀ ਪੜ੍ਹੋ:

ਅੱਜ ਜਦੋਂ ਮੈਂ ਬਾਲੀਵੁੱਡ ਵਿੱਚ ਪੰਜ ਸਾਲ ਪੂਰੇ ਕਰ ਲਏ ਹਨ ਤਾਂ ਮੈਂ ਇਹ ਗੱਲ ਕਬੂਲ ਕਰਨਾ ਚਾਹੁੰਦੀ ਹਾਂ ਕਿ ਇਸ ਪਛਾਣ ਦੇ ਨਾਲ ਯਾਨਿ ਕਿ ਆਪਣੇ ਕੰਮ ਦੇ ਨਾਲ ਸੱਚ ਵਿੱਚ ਖੁਸ਼ ਨਹੀਂ ਹਾਂ। ਲੰਮੇਂ ਸਮੇਂ ਤੋਂ ਮੈਂ ਇਹ ਮਹਿਸੂਸ ਕਰ ਰਹੀ ਹਾਂ ਕਿ ਮੈਂ ਕੁਝ ਹੋਰ ਬਣਨ ਲਈ ਸੰਘਰਸ਼ ਕੀਤਾ ਹੈ।

ਮੈਂ ਹੁਣ ਉਨ੍ਹਾਂ ਚੀਜ਼ਾਂ ਨੂੰ ਲੱਭਣਾ ਤੇ ਸਮਝਣਾ ਸ਼ੁਰੂ ਕੀਤਾ ਹੈ ਜਿਨ੍ਹਾਂ ਚੀਜ਼ਾਂ ਲਈ ਮੈਂ ਆਪਣਾ ਸਮਾਂ, ਕੋਸ਼ਿਸ਼ਾਂ ਅਤੇ ਭਾਵਨਾਵਾਂ ਜੁੜੀਆਂ ਹਨ।

ਇਸ ਨਵੇਂ ਲਾਈਫ਼ਸ ਟਾਈਲ ਨੂੰ ਸਮਝਿਆ ਤਾਂ ਅਹਿਸਾਸ ਹੋਇਆ ਕਿ ਭਲੇ ਹੀ ਮੈਂ ਇੱਥੇ ਪੂਰੀ ਤਰ੍ਹਾਂ ਫਿਟ ਬੈਠਦੀ ਹਾਂ ਪਰ ਮੈਂ ਇਸ ਲਈ ਨਹੀਂ ਬਣੀ ਹਾਂ।

ਇਸ ਖੇਤਰ ਨੇ ਮੈਨੂੰ ਬਹੁਤ ਪਿਆਰ, ਸਹਿਯੋਗ ਤੇ ਸ਼ਲਾਘਾ ਦਿੱਤੀਆਂ ਹਨ ਪਰ ਇਹ ਮੈਨੂੰ ਗੁਮਰਾਹ ਹੋਣ ਦੇ ਰਾਹ 'ਤੇ ਵੀ ਲੈ ਆਇਆ ਹੈ। ਮੈਂ ਖਾਮੋਸ਼ੀ ਨਾਲ ਅਤੇ ਅਨਜਾਣੇ ਵਿੱਚ ਆਪਣੇ 'ਈਮਾਨ' ਤੋਂ ਬਾਹਰ ਨਿਕਲ ਆਈ।

ਮੈਂ ਅਜਿਹੇ ਮਾਹੌਲ ਵਿੱਚ ਕੰਮ ਕਰਨਾ ਜਾਰੀ ਰੱਖਿਆ ਜਿਸ ਨੇ ਲਗਾਤਾਰ ਮੇਰੇ ਈਮਾਨ ਵਿੱਚ ਦਖ਼ਲਅੰਦਾਜ਼ੀ ਦਿੱਤੀ।

ਮੇਰੇ ਧਰਮ ਦੇ ਨਾਲ ਮੇਰਾ ਰਿਸ਼ਤਾ ਖ਼ਤਰੇ ਵਿੱਚ ਆ ਗਿਆ। ਮੈਂ ਨਜ਼ਰਅੰਦਾਜ਼ ਕਰਕੇ ਅੱਗੇ ਵੱਧਦੀ ਰਹੀ ਅਤੇ ਖ਼ੁਦ ਨੂੰ ਭਰੋਸਾ ਦਿੰਦੀ ਰਹੀ ਕਿ ਜੋ ਮੈਂ ਕਰ ਰਹੀ ਹਾਂ ਉਹ ਸਹੀ ਹੈ ਅਤੇ ਇਸ ਨਾਲ ਮੈਨੂੰ ਫ਼ਰਕ ਨਹੀਂ ਪੈ ਰਿਹਾ ਹੈ। ਮੈਂ ਆਪਣੀ ਜ਼ਿੰਦਗੀ ਤੋਂ ਸਾਰੀਆਂ ਬਰਕਤਾਂ ਗਵਾ ਦਿੱਤੀਆਂ ਹਨ।

ਬਰਕਤ ਅਜਿਹਾ ਸ਼ਬਦ ਹੈ ਜਿਸ ਦੇ ਮਾਇਨੇ ਸਿਰਫ਼ ਖੁਸ਼ੀ ਜਾਂ ਆਸ਼ੀਰਵਾਦ ਤੱਕ ਸੀਮਿਤ ਨਹੀਂ ਹਨ ਸਗੋਂ ਇਹ ਸਥਿਰਤਾ ਦੇ ਵਿਚਾਰ 'ਤੇ ਵੀ ਕੇਂਦਰਿਤ ਹੈ ਅਤੇ ਮੈਂ ਇਸ ਨੂੰ ਲੈ ਕੇ ਸੰਘਰਸ਼ ਕਰਦੀ ਰਹੀ ਹਾਂ।

ਮੈਂ ਲਗਾਤਾਰ ਸੰਘਰਸ਼ ਕਰ ਰਹੀ ਸੀ ਕਿ ਮੇਰੀ ਆਤਮਾ ਮੇਰੇ ਵਿਚਾਰਾਂ ਅਤੇ ਸੁਭਾਵਿਕ ਸਮਝ ਨਾਲ ਮੇਲ ਕਰੇ ਅਤੇ ਮੈਂ ਆਪਣੇ ਈਮਾਨ ਦੀ ਪੱਕੀ ਤਸਵੀਰ ਬਣਾ ਲਵਾਂ। ਪਰ ਮੈਂ ਇਸ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ। ਕੋਈ ਇੱਕ ਵਾਰੀ ਨਹੀਂ ਸਗੋਂ ਸੈਂਕੜੇ ਵਾਰੀ।

ਆਪਣੇ ਫੈਸਲੇ ਨੂੰ ਮਜ਼ਬੂਤ ਕਰਨ ਲਈ ਮੈਂ ਜਿੰਨੀਆਂ ਕੋਸ਼ਿਸ਼ਾਂ ਕੀਤੀਆਂ ਮੈਂ ਉਹੀ ਬਣੀ ਰਹੀ ਜੋ ਮੈਂ ਹਾਂ ਅਤੇ ਹਮੇਸ਼ਾ ਖ਼ੁਦ ਨੂੰ ਇਹ ਕਹਿੰਦੀ ਰਹੀ ਕਿ ਜਲਦੀ ਹੀ ਮੈਂ ਬਦਲ ਜਾਊਂਗੀ।

ਮੈਂ ਲਗਾਤਾਰ ਟਾਲਦੀ ਰਹੀ ਅਤੇ ਮੈਂ ਆਪਣੀ ਆਤਮਾ ਨੂੰ ਇਸ ਵਿਚਾਰ ਵਿੱਚ ਫਸਾਂਉਦੀ ਰਹੀ ਅਤੇ ਧੋਖਾ ਦਿੰਦੀ ਰਹੀ ਕਿ ਮੈਂ ਜਾਣਦੀ ਹਾਂ ਮੈਂ ਜੋ ਕਰ ਰਹੀ ਹਾਂ ਉਹ ਸਹੀ ਨਹੀਂ ਲੱਗ ਰਿਹਾ।

ਪਰ ਇੱਕ ਦਿਨ ਜਦੋਂ ਸਹੀ ਸਮਾਂ ਆਏਗਾ ਤਾਂ ਮੈਂ ਇਸ 'ਤੇ ਰੋਕ ਲਾ ਦੇਵਾਂਗੀ। ਅਜਿਹਾ ਕਰਕੇ ਮੈਂ ਲਗਾਤਾਰ ਖ਼ੁਦ ਨੂੰ ਕਮਜ਼ੋਰ ਹਾਲਤ ਵਿੱਚ ਰੱਖਦੀ ਜਿੱਥੇ ਮੇਰੀ ਸ਼ਾਂਤੀ, ਮੇਰੇ ਈਮਾਨ ਅਤੇ ਅੱਲਾਹ ਦੇ ਨਾਲ ਮੇਰੇ ਰਿਸ਼ਤੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਮਾਹੌਲ ਦਾ ਸ਼ਿਕਾਰ ਬਣਨਾ ਸੌਖਾ ਸੀ।

ਮੈਂ ਚੀਜ਼ਾਂ ਨੂੰ ਦੇਖਦੀ ਰਹੀ ਅਤੇ ਆਪਣੇ ਵਿਚਾਰਾਂ ਨੂੰ ਇਸ ਤਰ੍ਹਾਂ ਮੋੜਦੀ ਰਹੀ ਜਿਵੇਂ ਮੈਂ ਚਾਹੁੰਦੀ ਸੀ, ਬਿਨਾਂ ਇਹ ਸਮਝੇ ਕਿ ਮੂਲ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਹੀ ਦੇਖਿਆ ਜਾਵੇ ਜਿਵੇਂ ਉਹ ਹਨ।

ਮੈਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰਦੀ ਅਤੇ ਅਖੀਰ ਬੰਦ ਰਾਹ 'ਤੇ ਪਹੁੰਚ ਜਾਂਦੀ। ਇਸ ਅੰਤਹੀਣ ਸਿਲਸਿਲੇ ਵਿੱਚ ਕੁਝ ਸੀ ਜੋ ਮੈਂ ਗਵਾ ਰਹੀ ਸੀ ਅਤੇ ਜੋ ਲਗਾਤਾਰ ਮੈਨੂੰ ਤੰਗ ਕਰ ਰਿਹਾ ਸੀ, ਜਿਸ ਨੂੰ ਮੈਂ ਨਾ ਸਮਝ ਪਾ ਰਹੀ ਸੀ ਤੇ ਨਾ ਹੀ ਸੰਤੁਸ਼ਟ ਹੋ ਪਾ ਰਹੀ ਸੀ।

ਮੈਂ ਆਪਣੇ ਦਿਲ ਨੂੰ ਅੱਲ੍ਹਾ ਦੇ ਸ਼ਬਦਾਂ ਨਾਲ ਜੋੜ ਕੇ ਆਪਣੀਆਂ ਕਮਜ਼ੋਰੀਆਂ ਨਾਲ ਲੜਣ ਅਤੇ ਅਗਿਆਨਤਾ ਨੂੰ ਠੀਕ ਕਰਨ ਦਾ ਫੈਸਲਾ ਕੀਤਾ ਹੈ।

ਕੁਰਾਨ ਦੇ ਮਹਾਨ ਅਤੇ ਅਲੌਕਿਕ ਗਿਆਨ ਵਿੱਚ ਮੈਨੂੰ ਸ਼ਾਂਤੀ ਅਤੇ ਸੰਤੁਸ਼ਟੀ ਮਿਲੀ ਹੈ। ਅਸਲੀਅਤ ਵਿੱਚ ਦਿਲ ਨੂੰ ਉਦੋਂ ਹੀ ਸੁਕੂਨ ਮਿਲਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਅੱਲ੍ਹਾ, ਉਸਦੇ ਗੁਣਾਂ, ਦਿਆਲਤਾ ਅਤੇ ਉਸਦੇ ਹੁਕਮਾਂ ਬਾਰੇ ਜਾਣਦਾ ਹੈ।

ਮੈਂ ਖ਼ੁਦ 'ਤੇ ਭਰੋਸੇ ਨੂੰ ਅਹਿਮੀਅਤ ਦੇਣ ਦੀ ਥਾਂ ਆਪਣੀ ਮਦਦ ਅਤੇ ਮਾਰਗ-ਦਰਸ਼ਨ ਲਈ ਅੱਲ੍ਹਾ ਦੇ ਤਰਸ 'ਤੇ ਹੋਰ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਮੈਂ ਜਾਣਿਆ ਕਿ ਮੇਰੇ ਧਰਮ ਦੇ ਮੂਲ ਸਿਧਾਂਤਾਂ ਬਾਰੇ ਮੇਰਾ ਘੱਟ ਗਿਆਨ ਅਤੇ ਕਿਵੇਂ ਪਹਿਲਾਂ ਬਦਲਾਅ ਲਿਆਉਣ ਦੀ ਮੇਰੀ ਨਾਕਾਮਯਾਬੀ ਦਰਅਸਲ ਦਿਲੀ ਸਕੂਨ ਅਤੇ ਖੁਸ਼ੀ ਦੀ ਥਾਂ ਆਪਣੀਆਂ (ਦੁਨਿਆਵੀ ਤੇ ਖੋਖਲੀਆਂ) ਇਛਾਵਾਂ ਨੂੰ ਵਧਾਉਣ ਤੇ ਸੰਤੁਸ਼ਟ ਕਰਨ ਦਾ ਨਤੀਜਾ ਸੀ।

ਮੇਰਾ ਦਿਲ ਸ਼ੱਕ ਅਤੇ ਗਲਤੀ ਕਰਨ ਦੀ ਜਿਸ ਬਿਮਾਰੀ ਨਾਲ ਪੀੜਤ ਸੀ ਉਸ ਨੂੰ ਮੈਂ ਪਛਾਣ ਲਿਆ ਸੀ। ਸਾਡੇ ਦਿਲ 'ਤੇ ਦੋ ਬੀਮਾਰਿਆਂ ਹਮਲਾ ਕਰਦੀਆਂ ਹਨ। ਸ਼ੱਕ ਅਤੇ ਗਲਤੀ ਅਤੇ ਦੂਜਾ ਹਵਸ ਤੇ ਇੱਛਾਵਾਂ। ਇਨ੍ਹਾਂ ਦੋਹਾਂ ਦਾ ਹੀ ਕੁਰਾਨ ਵਿੱਚ ਜ਼ਿਕਰ ਹੈ।

ਅੱਲ੍ਹਾ ਕਹਿੰਦੇ ਹਨ, "ਉਨ੍ਹਾਂ ਦੇ ਦਿਲਾਂ ਵਿੱਚ ਇੱਕ ਬਿਮਾਰੀ ਹੈ (ਸ਼ੱਕ ਤੇ ਪਾਖੰਡ) ਦੀ ਜਿਸ ਨੂੰ ਮੈਂ ਹੋਰ ਜ਼ਿਆਦਾ ਵਧਾ ਦਿੱਤਾ ਹੈ।"

ਮੈਨੂੰ ਅਹਿਸਾਸ ਹੋਇਆ ਕਿ ਇਸ ਦਾ ਇਲਾਜ ਸਿਰਫ਼ ਅੱਲ੍ਹਾ ਦੀ ਸ਼ਰਨ ਵਿੱਚ ਜਾਣ ਨਾਲ ਹੀ ਹੋਵੇਗਾ ਅਤੇ ਅਸਲ ਵਿੱਚ ਮੈਂ ਜਦੋਂ ਰਾਹ ਭਟਕ ਗਈ ਸੀ ਉਦੋਂ ਅੱਲ੍ਹਾ ਨੇ ਹੀ ਮੈਨੂੰ ਹਾਰ ਦਿਖਾਈ।

ਕੁਰਾਨ ਅਤੇ ਪੈਗੰਬਰ ਦਾ ਮਾਰਗ-ਦਰਸ਼ਨ ਮੇਰੇ ਫੈਸਲੇ ਲੈਣ ਅਤੇ ਤਰਕ ਕਰਨ ਦਾ ਕਾਰਨ ਬਣਿਆ ਅਤੇ ਇਸ ਨੇ ਜ਼ਿੰਦਗੀ ਦੇ ਪ੍ਰਤੀ ਮੇਰੇ ਨਜ਼ਰੀਏ ਅਤੇ ਜ਼ਿੰਦਗੀ ਦੇ ਮਾਇਨੇ ਨੂੰ ਬਦਲ ਦਿੱਤਾ।

ਸਾਡੀਆਂ ਇੱਛਾਵਾਂ ਸਾਡੀ ਨੈਤਿਕਤਾ ਦਾ ਚਿੰਨ੍ਹ ਹੈ। ਸਾਡੇ ਮੁੱਲ ਸਾਡੀ ਅੰਦਰੂਨੀ ਪਵਿੱਤਰਤਾ ਅਤੇ ਧਰਮ ਦੇ ਨਾਲ ਸਾਡੇ ਰਿਸ਼ਤੇ ਅਤੇ ਸਾਡੀਆਂ ਇੱਛਾਵਾਂ, ਮਕਸਦ ਅਤੇ ਜ਼ਿੰਦਗੀ ਦੇ ਮਾਅਨੇ ਨੂੰ ਪਰਿਭਾਸ਼ਿਤ ਕਰਦਾ ਹੈ।

ਮੈਂ ਕਾਮਯਾਬੀ ਬਾਰੇ ਆਪਣੇ ਵਿਚਾਰ, ਆਪਣੀ ਜ਼ਿੰਦਗੀ ਦੇ ਮਾਅਨੇ ਅਤੇ ਮਕਸਦ ਦੇ ਡੂੰਘੇ ਸਰੋਤਾਂ ਨੂੰ ਲੈ ਕੇ ਸਾਵਧਾਨੀ ਨਾਲ ਸਵਾਲ ਕੀਤਾ।

ਸੋਰਸ ਕੋਡ ਜਿਸ ਨੇ ਮੇਰੇ ਵਿਚਾਰ ਨੂੰ ਪ੍ਰਭਾਵਿਤ ਕੀਤਾ, ਉਹ ਵੱਖਰੇ ਮਾਪਦੰਡਾਂ ਵਿੱਚ ਵਿਕਸਿਤ ਹੋਈ।

ਕਾਮਯਾਬੀ ਦਾ ਸਾਡੇ ਪੱਖਪਾਤੀ, ਭਰਮ, ਰਵਾਇਤੀ ਤੇ ਖੋਖਲੀ ਜ਼ਿੰਦਗੀ ਨਾਲ ਕੋਈ ਸਬੰਧ ਨਹੀਂ ਹੈ।

ਸਾਨੂੰ ਕਿਉਂ ਬਣਾਇਆ ਗਿਆ ਇਸ ਦੇ ਮਕਸਦ ਨੂੰ ਸਮਝ ਲੈਣਾ ਹੀ ਕਾਮਯਾਬੀ ਹੈ। ਅਸੀਂ ਆਪਣੀ ਆਤਮਾ ਨੂੰ ਧੋਖਾ ਦੇ ਕੇ ਗੁਮਰਾਹੀ ਵਿੱਚ ਅੱਗੇ ਵੱਧਦੇ ਰਹਿੰਦੇ ਹਨ ਅਤੇ ਇਹ ਭੁੱਲ ਜਾਂਦੇ ਹਨ ਕਿ ਸਾਨੂੰ ਕਿਉਂ ਬਣਾਇਆ ਗਿਆ ਹੈ।

ਇਹ ਯਾਤਰਾ ਥਕਾਊ ਰਹੀ ਹੈ। ਲੰਮੇ ਸਮੇਂ ਤੋਂ ਮੈਂ ਆਪਣੀ ਰੂਹ ਨਾਲ ਲੜਦੀ ਰਹੀ ਹਾਂ। ਜ਼ਿੰਦਗੀ ਬਹੁਤ ਛੋਟੀ ਹੈ ਪਰ ਖੁਦ ਨਾਲ ਲੜਦੇ ਰਹਿਣ ਲਈ ਬਹੁਤ ਲੰਬੀ ਵੀ ਹੈ। ਇਸ ਲਈ ਅੱਜ ਮੈਂ ਆਪਣੇ ਇਸ ਫੈਸਲੇ 'ਤੇ ਪਹੁੰਚੀ ਤੇ ਮੈਂ ਰਸਮੀ ਤੌਰ 'ਤੇ ਇਸ ਖੇਤਰ ਤੋਂ ਵੱਖ ਹੋਣ ਦਾ ਐਲਾਨ ਕਰਦੀ ਹਾਂ।

ਯਾਤਰਾ ਦੀ ਕਾਮਯਾਬੀ ਤੁਹਾਡੇ ਪਹਿਲੇ ਕਦਮ ਤੇ ਨਿਰਭਰ ਕਰਦੀ ਹੈ। ਮੇਰੇ ਜਨਤਕ ਤੌਰ 'ਤੇ ਅਜਿਹਾ ਕਰਨ ਦਾ ਕਾਰਨ ਆਪਣੇ ਪਵਿੱਤਰ ਅਕਸ ਦੀ ਉਸਾਰੀ ਕਰਨਾ ਨਹੀਂ ਹੈ ਸਗੋਂ ਮੈਂ ਇੱਕ ਨਵੀਂ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਅਤੇ ਉਸ ਦੇ ਲਈ ਘੱਟੋ-ਘੱਟ ਮੈਂ ਇਹ ਕਰ ਸਕਦੀ ਹਾਂ।

ਆਪਣੀਆਂ ਇੱਛਾਵਾਂ ਦੇ ਸਾਹਮਣੇ ਸਰੰਡਰ ਨਾ ਕਰੋ ਕਿਉਂਕਿ ਇਛਾਵਾਂ ਕਈ ਹਨ ਅਤੇ ਹਮੇਸ਼ਾ ਉਸ ਤੋਂ ਬਾਹਰ ਨਿਕਲੋ ਜੋ ਤੁਸੀਂ ਹਾਸਿਲ ਕੀਤਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।