Wolrd Cup 2019 : ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਕ੍ਰਿਕਟ ਫੈਨਜ਼ ਲੰਡਨ 'ਚ ਕਿਉਂ ਭਿੜੇ

ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਕਿਹਾ ਹੈ ਕਿ ਵਿਸ਼ਵ ਕ੍ਰਿਕਟ ਕੱਪ ਦੇ ਪਾਕਿਸਤਾਨ -ਅਫਗਾਨ ਮੈਚ ਦੌਰਾਨ ਹੈਡਿੰਗਲੇ ਸਟੇਡੀਅਮ ਤੋਂ ਬਾਹਰ ਝੜਪਣ ਵਾਲੇ ਦੋਵਾਂ ਮੁਲਕਾਂ ਦੇ ਪ੍ਰਸ਼ੰਸਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿਚ ਕਈ ਦਰਸ਼ਕ ਮੁੱਖ ਸੜਕ ਤੋਂ ਗੇਟ ਰਾਹੀ ਜ਼ਬਰੀ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ

ਵੈਸਟਨ ਟੈਰਸ ਪਿੱਛੇ ਕਈ ਲੋਕਾਂ ਨੂੰ ਕੰਡੇਦਾਰ ਤਾਰ ਦੀ ਵਾੜ ਲੰਘ ਕੇ ਮੈਦਾਨ ਵਿਚ ਸ਼ਾਮਲ ਹੁੰਦਿਆਂ ਵੀ ਦੇਖਿਆ ਗਿਆ।

ਆਈਸੀਸੀ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਕੁਝ ਪ੍ਰਸੰਸ਼ਕਾਂ ਵਿਚਾਲੇ ਝੜਪਾਂ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਸਟੈਂਡ ਉੱਤੇ ਹੱਥੋਪਾਈ ਹੋਣ ਦੀਆਂ ਵੀ ਰਿਪੋਰਟਾਂ ਵੀ ਸਨ , ਜਿਸ ਤੋਂ ਬਾਅਦ ਉਹ ਖਾਲੀ ਕਰਵਾ ਲਏ ਗਏ।

ਵੈਸਟ ਯੌਰਕਸ਼ਾਇਰ ਪੁਲਿਸ ਨੇ ਕ੍ਰਿਕਟ ਫੈਨਜ਼ ਵਿਚਾਲੇ ਝੜਪਾਂ ਦੀ ਪੁਸ਼ਟੀ ਕਰਦਿਆ ਕਿਹਾ ਕਿ ਗਰਾਉਂਡ ਦੇ ਬਾਹਰ ਕੁਝ ਲੋਕਾਂ ਵਿਚਾਲੇ ਝੜਪ ਹੋਣ ਦੀ ਰਿਪੋਰਟ ਕੀਤੀ ਗਈ ਸੀ।

ਡਿਊਟੀ ਉੱਤੇ ਹਾਜ਼ਰ ਪੁਲਿਸ ਕਰਮੀਆਂ ਨੇ ਝਗੜ ਰਹੇ ਲੋਕਾਂ ਨੂੰ ਖਦੇੜ ਦਿੱਤਾ ਅਤੇ ਘਟਨਾ ਸਥਾਨ ਉੱਤੇ ਪੈਟਰੋਲਿੰਗ ਜਾਰੀ ਹੈ।

ਇਹ ਵੀ ਪੜ੍ਹੋ :

ਇਸ ਤੋਂ ਪਹਿਲਾਂ ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇੰਗਲੈਂਡ ਦੇ ਲੀਡਜ਼ ਵਿਚਲੇ ਹੈਡਿੰਗਲੇ ਕ੍ਰਿਕਟ ਸਟੇਡੀਅਮ ਦੇ ਬਾਹਰ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਮੈਚ ਦੌਰਾਨ ਦੋਵਾਂ ਮੁਲਕਾਂ ਦੇ ਕ੍ਰਿਕਟ ਪ੍ਰੇਮੀ ਆਪਸ ਵਿਚ ਭਿੜ ਪਏ।

ਰਿਪੋਰਟ ਮੁਤਾਬਕ ਇੱਕ ਏਅਰਕਰਾਫਟ ਜਿਸ ਦੇ ਨਾਲ 'ਜਸਟਿਸ ਫਾਰ ਬਲੂਚਿਸਤਾਨ' ਦਾ ਨਾਅਰਾ ਲਿਖਿਆ ਉਡਾਇਆ ਜਾ ਰਿਹਾ ਸੀ, ਇਸ ਖੇਤਰ ਵਿਚ ਉੱਡਣ ਤੋਂ ਬਆਦ ਇਹ ਝਗੜਾ ਹੋਇਆ।

ਏਐੱਨਆਈ ਦੇ ਟਵੀਟ ਨੂੰ ਕਾਫ਼ੀ ਤੇਜ਼ੀ ਨਾਲ ਰੀ-ਟਵੀਟ ਕੀਤਾ ਜਾ ਰਿਹਾ ਹੈ ਅਤੇ ਕੁਝ ਲੋਕਾਂ ਨੇ ਉਸ ਏਅਰ ਕਰਾਫਟ ਦਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਦੇ ਪਿੱਛੇ 'ਜਸਟਿਸ ਫਾਰ ਬਲੂਚਿਸਤਾਨ' ਦਾ ਨਾਅਰਾ ਉੱਡਦਾ ਦਿਖਾਈ ਦੇ ਰਿਹਾ ਹੈ।

ਅਨਸ ਸਈਅਦ ਨਾਂ ਦੇ ਇੱਕ ਹੋਰ ਟਵਿੱਟਰ ਹੈਂਡਲਰ ਨੇ ਇੱਕ ਵੀਡੀਓ ਸ਼ੇਅਰ ਕਰਕੇ ਦਾਅਵਾ ਕੀਤਾ ਕਿ ਅਫ਼ਗਾਨਿਸਤਾਨ ਦੇ ਪ੍ਰਸ਼ੰਸਕ ਸੁਰੱਖਿਆ ਅਮਲੇ ਨਾਲ ਵੀ ਭਿੜ ਪਏ। ਉਨ੍ਹਾਂ ਪਾਕਿਸਤਾਨੀ ਮੀਡੀਆ ਕਰਮੀਆਂ ਨਾਲ ਵੀ ਉਲਝਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ :

ਅਫਗਾਨਸਿਤਾਨ ਤੇ ਪਾਕਿਸਤਾਨ ਦੇ ਸਮਰਥਕਾਂ ਵਿਚਾਲੇ ਇੱਕ ਦੂਜੇ ਖਿਲਾਫ਼ ਭੜਾਸ ਕੱਢੇ ਜਾਣ ਦੌਰਾਨ ਅਲੀ ਕਿੰਗ ਮੇਕਰ ਨਾ ਦੇ ਹੈਂਡਲਰ ਨੇ ਲਿਖਿਆ ਇਸ ਸਭ ਉੱਤੇ ਇੰਡੀਆ ਬਹੁਤ ਖੁਸ਼ ਹੋਵੇਗਾ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)