You’re viewing a text-only version of this website that uses less data. View the main version of the website including all images and videos.
ਬੀਮਾਰੀ 'ਚ ਵੀ ਲੋਕ ਕੰਮ 'ਤੇ ਕਿਉਂ ਆਉਂਦੇ ਹਨ
1993 ਤੋਂ ਹੁਣ ਤੱਕ ਬ੍ਰਿਟੇਨ 'ਚ ਬਿਮਾਰੀ ਕਾਰਨ ਛੁੱਟੀ ਲੈਣ ਵਾਲਿਆਂ ਦੀ ਗਿਣਤੀ ਕਰੀਬ ਅੱਧੀ ਰਹਿ ਗਈ ਹੈ।
ਆਫਿਸ ਫਾਰ ਨੈਸ਼ਨਲ ਸਟੇਟਿਸਟਿਕਸ ਮੁਤਾਬਕ ਪਹਿਲਾਂ ਸਾਲਾਨਾ ਔਸਤ ਕਰਮੀ ਬਿਮਾਰੀ ਕਾਰਨ 7.2 ਦਿਨ ਦੀ ਛੁੱਟੀ ਲੈਂਦਾ ਸੀ ਜੋ 2017 'ਚ ਕੇਵਲ 4.1 ਦਿਨ ਰਹਿ ਗਈ।
ਲੰਡਨ ਦੇ ਇਮਪੀਰੀਅਲ ਕਾਲਜ ਦੇ ਡਿਪਾਰਟਮੈਂਟ ਆਫ ਇੰਫੈਕਸ਼ੀਅਸ ਡੀਜ਼ੀਜ਼ ਐਪਿਡੇਮਿਓਲਾਜੀ ਦੀ ਖੋਜ ਐਸੋਸੀਏਟ ਕਾਇਲੀ ਐਨਸਲਾਈ ਦਾ ਮੰਨਣਾ ਹੈ ਕਿ ਇਹ ਬਦਲਾਅ ਮੈਡੀਕਲ ਖੇਤਰ 'ਚ ਹੋਏ ਵਿਕਾਸ ਕਰਕੇ ਆਇਆ ਹੋਵੇ, ਅਜਿਹਾ ਮੁਸ਼ਕਲ ਹੀ ਲਗਦਾ ਹੈ। ਅਜਿਹਾ ਨਹੀਂ ਹੈ ਕਿ ਲੋਕ ਹੁਣ ਘੱਟ ਬਿਮਾਰ ਹੁੰਦੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਕੰਮ ਦੇ ਸਭਿਆਚਾਰ 'ਚ ਆਏ ਬਦਲਾਅ ਕਰਕੇ ਅਜਿਹਾ ਹੋ ਰਿਹਾ ਹੈ। ਇਸ ਬਦਲਾਅ ਦੇ ਤਹਿਤ ਛੁੱਟੀ ਲੈਣ 'ਤੇ ਆਪਣੇ ਅਧਿਕਾਰੀ ਦਾ ਵਿਸ਼ਵਾਸ਼ ਗੁਆਉਣਾ ਜਾਂ ਫਿਰ ਇਸ ਨੂੰ ਬਹਾਨੇ ਵਜੋਂ ਦੇਖਣ ਕਾਰਨ ਬਹੁਤ ਸਾਰੇ ਕਰਮੀ ਬਿਮਾਰ ਹੁੰਦਿਆਂ ਹੋਇਆ ਵੀ ਕੰਮ 'ਤੇ ਆ ਰਹੇ ਹਨ।
ਉੱਤਰੀ ਅਰਧ ਗੋਲੇ 'ਚ ਦਸੰਬਰ ਤੋਂ ਫਰਵਰੀ ਵਿਚਾਲੇ ਇਨਫੈਕਸ਼ਨ ਕਾਰਨ ਹੋਣ ਵਾਲੇ ਬੁਖ਼ਾਰ ਨਾਲ ਦਫ਼ਤਰਾਂ 'ਚ ਹਾਜ਼ਰੀ ਵੱਧ ਜਾਂਦੀ ਹੈ।
ਇਹ ਸਾਲ ਦਾ ਉਹ ਵੇਲਾ ਹੁੰਦਾ ਹੈ ਜਦੋਂ ਹਵਾ ਠੰਢੀ ਅਤੇ ਖੁਸ਼ਕ ਹੁੰਦੀ ਹੈ। ਇਹੀ ਹਾਲਾਤ ਬੁਖ਼ਾਰ ਦੇ ਕਿਟਾਣੂਆਂ ਨੂੰ ਤੇਜ਼ੀ ਨਾਲ ਫੈਲਾਉਦੇ ਹਨ।
ਡਾਕਟਰਾਂ ਦਾ ਮੰਨਣਾ ਹੈ ਕਿ ਬੁਖ਼ਾਰ ਦੇ ਸ਼ੁਰੂਆਤੀ ਦੋ ਦਿਨਾਂ 'ਚ ਉਸ ਦੇ ਛੂਆਛਾਤ ਨਾਲ ਬਿਮਾਰੀ ਫੈਲਣ ਦਾ ਸਭ ਤੋਂ ਵੱਧ ਖ਼ਤਰਾ ਰਹਿੰਦਾ ਹੈ।
ਇਸ ਲਈ ਇਸ ਦੌਰਾਨ ਇਨਫੈਕਸ਼ਨ ਕਰਮੀ ਅਤੇ ਉਸ ਦੇ ਸਹਿਯੋਗੀਆਂ ਦੀ ਸਿਹਤ ਲਈ ਇਹ ਜ਼ਰੂਰੀ ਹੈ ਕਿ ਕਰਮੀ ਛੁੱਟੀ ਲੈ ਲੈਣ।
ਮਾਹਿਰਾਂ ਦਾ ਕਹਿਣਾ ਹੈ ਕਿ ਕਾਰਜ ਸਭਿਆਚਾਰ 'ਚ ਆਉਣ ਵਾਲੇ ਬਦਲਾਅ ਕਾਰਨ ਛੁੱਟੀ ਲੈਣ ਨੂੰ ਇੱਕ ਧੱਬੇ ਵਜੋਂ ਲਿਆ ਜਾਣ ਲੱਗਾ ਹੈ।
ਬ੍ਰਿਟੇਨ 'ਚ ਬੀਮਾ ਪ੍ਰਦਾਨ ਕਰਨ ਵਾਲੀ ਕੰਪਨੀ ਐਕਸਾ ਪੀਪੀਪੀ ਵੱਲੋਂ ਸਾਲ 2015 'ਚ ਕਰਾਏ ਗਏ ਸਰਵੇਖਣ ਮੁਤਾਬਕ ਕਰੀਬ 40 ਫੀਸਦ ਕਰਮੀ ਬਿਮਾਰ ਹੋਣ ਦੇ ਬਾਵਜੂਦ ਆਪਣੇ ਮੈਨੇਜਰ ਨੂੰ ਇਸ ਡਰ ਨਾਲ ਅਸਲੀ ਕਾਰਨ ਨਹੀਂ ਦੱਸਦੇ ਕਿ ਉਨ੍ਹਾਂ 'ਤੇ ਅਵਿਸ਼ਵਾਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ-
ਜਿਨ੍ਹਾਂ ਲੋਕਾਂ ਦੇ ਮਾਲਿਕ ਉਨ੍ਹਾਂ 'ਤੇ ਕੰਮ ਤੋਂ ਛੁੱਟੀ ਨਾ ਕਰਨ ਦਾ ਦਬਾਅ ਬਣਾਉਂਦੇ ਹਨ ਉਨ੍ਹਾਂ ਆਪਣੀ ਸਿਹਤ ਅਤੇ ਆਪਣੀ ਉਤਪਾਦਕਤਾ ਦੇ ਨਾਲ-ਨਾਲ ਆਪਣੇ ਸਹਿਯੋਗੀਆਂ ਦੀ ਸਿਹਤ ਦੀ ਸੁਰੱਖਿਆ ਲਈ ਇਹ ਜਾਣਨਾ ਬਹੁਤੀ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਨਾਲ ਆਪਣੀ ਬਿਮਾਰੀ ਦੀ ਗੱਲ ਆਪਣੇ ਅਧਿਕਾਰੀਆਂ ਨੂੰ ਦੱਸੀ ਜਾਵੇ।
ਬਿਮਾਰੀ ਦਾ ਕਾਂਡ
ਕੁਝ ਬੌਸ ਬਿਮਾਰੀ ਨੂੰ ਅਪਰਾਧ ਕਿਉਂ ਮੰਨਦੇ ਹਨ?
ਨਵੀਂ ਟੈਕਨੋਲਾਜੀ ਅਤੇ ਤਤਕਾਲ ਜੋੜ ਦੀਆਂ ਤਕਨੀਕਾਂ ਨਾਲ ਕਾਰਜ ਦਾ ਇੱਕ ਨਵਾਂ ਸਭਿਆਚਾਰ ਉਭਰਿਆ ਹੈ। ਕਾਰਜ 'ਤੇ ਨਿਰਭਰ ਕਰਦਿਆਂ ਹੋਇਆ ਹੁਣ ਇਹ ਜ਼ਰੂਰੀ ਨਹੀਂ ਹੈ ਕਿ ਕਾਰਜ ਪੂਰਾ ਕਰਨ ਲਈ ਤੁਸੀਂ ਦਫ਼ਤਰ 'ਚ ਹੀ ਰਹੋ।
ਕਈ ਕਰਮੀ ਕਾਰਜ ਪੂਰਾ ਕਰਨ ਲਈ ਉਪਕਰਨਾਂ ਨਾਲ ਲੈਸ ਹੁੰਦੇ ਹਨ, ਜਿਵੇਂ ਕੰਪਿਊਟਰ ਜਾਂ ਵਾਈ-ਫਾਈ ਅਤੇ ਦਫ਼ਤਰ ਤੋਂ ਦੂਰ ਵੀ ਕੰਮ ਕਰ ਸਕਦੇ ਹਨ।
ਪਰ ਇਸ ਸਭਿਆਚਾਰ ਦੇ ਨਾਲ ਵੀ ਕੁਝ ਅਜਿਹੇ ਪ੍ਰਬੰਧਕਾਂ 'ਚ ਅਵਿਸ਼ਵਾਸ਼ ਵੀ ਪੈਦਾ ਹੋਇਆ ਹੈ ਜੋ ਆਪਣੇ ਕਰਮੀਆਂ 'ਤੇ ਨਜ਼ਰ ਨਹੀਂ ਰੱਖ ਸਕਦੇ।
ਕਮਰਸ਼ੀਅਲ ਇਸਟੈਟ ਕੰਪਨੀ ਸਟਾਇਲਸ ਕਾਰਪੋਰੇਸ਼ਨ 'ਚ ਮਨੁੱਖੀ ਸਰੋਤਾਂ ਦੇ ਉਪ ਪ੍ਰਧਾਨ ਜਾਰਜ ਬਾਊ ਦਾ ਮੰਨਣਾ ਹੈ ਕਿ ਇਹ ਰੁਝਾਨ ਉਨ੍ਹਾਂ ਲੋਕਾਂ 'ਚ ਵਧੇਰੇ ਹੈ ਜੋ ਪੁਰਾਣੀ ਪੀੜ੍ਹੀ ਦੇ ਹਨ ਅਤੇ ਇਹ ਕਦੇ ਮੰਨ ਹੀ ਨਹੀਂ ਸਕੇ ਕਿ ਘਰੋਂ ਵੀ ਅਸਲ 'ਚ ਚੰਗੀ ਤਰ੍ਹਾਂ ਕੰਮ ਕੀਤਾ ਜਾ ਸਕਦਾ ਹੈ।
ਅਵਿਸ਼ਵਾਸ਼ ਅਤੇ ਗੈ਼ਰ-ਹਾਜ਼ਰੀ ਨੂੰ ਵੀ ਸ਼ੱਕ ਦੀਆਂ ਨਿਗਾਹਾਂ ਨਾਲ ਦੇਖਣ ਲਈ ਮਜਬੂਰ ਕੀਤਾ ਹੈ।
ਐਕਸਾ ਪੀਪੀਪੀ ਦੇ ਸਰਵੇਖਣ 'ਚ ਕੇਵਲ 42 ਫੀਸਦ ਸੀਨੀਅਰ ਪ੍ਰਬੰਧਕਾਂ 'ਚ ਇਹ ਸਹਿਮਤੀ ਸੀ ਕਿ ਬੁਖ਼ਾਰ ਕਾਰਨ ਛੁੱਟੀ ਲਈ ਜਾ ਸਕਦੀ ਹੈ।
40 ਫੀਸਦ ਤੋਂ ਘੱਟ ਨੇ ਪਿੱਠ ਦਰਦ ਜਾਂ ਸਰਜਰੀ ਕਾਰਨ ਛੁੱਟੀ ਲੈਣਾ ਉਚਿਤ ਦੱਸਿਆ।
ਅਧਿਅਨ ਵਿੱਚ ਇਹ ਵੀ ਦੇਖਿਆ ਗਿਆ ਕਿ ਜੇਕਰ ਗੈ਼ਰ-ਹਾਜ਼ਰੀ ਦਾ ਕਾਰਨ ਮਾਨਸਿਕ ਸਿਹਤ ਨਾਲ ਸਬੰਧਿਤ ਹੈ ਤਾਂ ਕੇਵਲ 39 ਫੀਸਦ ਕਰਮੀਆਂ ਨੇ ਆਪਣੇ ਬੌਸ ਨੂੰ ਸਹੀ ਕਾਰਨ ਦੱਸਿਆ, ਜਦ ਕਿ ਸਰੀਰਕ ਸਹਿਤ ਦੇ ਮਾਮਲੇ ਵਿੱਚ 77 ਫੀਸ ਨੇ ਅਜਿਹਾ ਹੀ ਕੀਤਾ।
ਹੋਰ ਕਾਰਨ
ਪਰ ਬਿਮਾਰੀ 'ਚ ਵੀ ਕੰਮ 'ਤੇ ਆਉਣ ਦੇ ਪਿੱਛੇ ਕੇਵਲ ਪ੍ਰਬੰਧਨ ਦੀ ਧਾਰਨਾ ਹੀ ਨਹੀਂ ਹੈ। ਦਰਅਸਲ, ਆਧੁਨਿਕ ਅਰਥਚਾਰੇ 'ਚ ਬਹੁਤ ਸਾਰੀਆਂ ਅਜਿਹੀਆਂ ਨੌਕਰੀਆਂ ਹਨ ਜੋ ਕਦੇ ਰਸਮੀ ਅਤੇ ਫੁੱਲ-ਟਾਈਮ ਹੁੰਦੀ ਸੀ, ਹੁਣ ਪਾਰਟ ਟਾਈਮ ਰਹਿ ਗਈ ਹੈ।
ਐਡਿਬਰਾ ਨੇਪਿਅਰ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਪੀਟ ਰੌਬਰਟਸਨ ਨੇ ਸਾਲ 2017 'ਚ ਇਸ ਸਬੰਧ 'ਚ ਇੱਕਦਮ ਸਟੀਕ ਗੱਲ ਲਿਖੀ ਸੀ।
ਯੂਐਸ ਬਿਓਰੋ ਆਫ ਲੈਬਰ ਸਟੈਟਿਸਟਿਕਸ ਮੁਤਾਬਕ ਪਿਛਲੇ ਦੋ ਸਾਲਾਂ 'ਚ ਨੌਕਰੀਆਂ ਮਿਲਣ ਅਤੇ ਛੁੱਟਣ ਦੋਵਾਂ 'ਚ ਵਾਧਾ ਦੇਖਿਆ ਗਿਆ ਹੈ।
ਇਸ ਬਦਲਾਅ ਕਾਰਨ ਕਰਮੀ ਬਿਮਾਰ ਰਹਿਣ ਦੇ ਬਾਵਜੂਦ ਵੀ ਨੌਕਰੀ ਬਚਾਉਣ ਲਈ ਕੰਮ 'ਤੇ ਆ ਰਹੇ ਹਨ।
ਇਸ ਕ੍ਰਿਆ ਨੂੰ 'ਪ੍ਰੇਜ਼ੇਨਟਿਜ਼ਮ' ਕਿਹਾ ਗਿਆ ਹੈ ਯਾਨਿ ਅਜਿਹੇ ਲੋਕ ਜੋ ਬਿਮਾਰ ਦੇ ਬਾਵਜੂਦ ਕੰਮ 'ਤੇ ਆ ਰਹੇ ਹਨ।
ਪ੍ਰੇਜ਼ੇਨਟਿਜ਼ਮ ਨਾਲ ਦਿੱਕਤਾਂ
ਚਾਰਟਰਡ ਇੰਸਚੀਟਿਊਟ ਆਫ ਪਰਸਨਲ ਡੈਵਲਪਮੈਂਟ ਮੁਤਾਬਕ ਪਿਛਲੇ ਦਹਾਕੇ 'ਚ ਪ੍ਰੇਜ਼ੇਨਟਿਜ਼ਮ ਤਿੰਨ ਗੁਣਾ ਹੋ ਗਿਆ ਹੈ।
ਸਾਲ 2018 ਵਿੱਚ ਇੱਕ ਹਜ਼ਾਰ ਪ੍ਰਤੀਭਾਗੀਆਂ ਤੋਂ ਵੱਧ ਤੋਂ ਹੋਏ ਇੱਕ ਅਧਿਅਨ ਮੁਤਾਬਕ 86 ਫੀਸਦ ਲੋਕਾਂ ਨੇ ਪਿਛਲੇ ਸਾਲ ਆਪਣੇ ਸੰਗਠਨਾਂ 'ਚ ਸਮੱਸਿਆਵਾਂ ਦੇ ਉਦਾਹਰਨ ਦੇਖੇ ਜੋ ਕਿ 2010 'ਚ ਕੇਵਲ 26 ਫੀਸਦ ਸਨ।
ਐਕਸਾ ਪੀਪੀਪੀ ਦੇ ਛੋਟੇ ਅਤੇ ਵਿਚਕਾਰਲੇ ਉਦਯੋਗਾਂ ਨੇ ਨਿਦੇਸ਼ਕ ਗਲੇਨ ਪਾਕਿਰਸਨ ਨੇ ਸਾਲ 2015 ਵਿੱਚ ਲਿਖਿਆ ਸੀ ਕਿ ਪ੍ਰਬੰਧਕ ਬਿਮਾਰ ਕਰਮੀਆਂ ਦਾ ਦਸ਼ਾ ਸਮਝਣ ਲਈ ਬਿਲਕੁਲ ਕੋਸ਼ਿਸ਼ ਨਹੀਂ ਕਰਦੇ ਇਸ ਲਈ ਕਰਮੀਆਂ ਨੂੰ ਬਿਮਾਰੀ ਬਾਰੇ ਦੱਸਣ ਲਈ ਚਿੰਤਾ ਹੁੰਦੀ ਹੈ।
ਮਾਲਿਕਾਂ ਨੂੰ ਬਿਮਾਰ ਕਰਮੀਆਂ 'ਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਜਿੱਥੇ ਵੀ ਸੰਭਵ ਹੋਵੇ ਉਨ੍ਹਾਂ ਨੂੰ ਘਰੋਂ ਕੰਮ ਕਰਨ ਦੀ ਛੋਟ ਦੇਣੀ ਚਾਹੀਦੀ ਹੈ।
ਪ੍ਰੇਜ਼ੇਨਟਿਜ਼ਮ ਦੀ ਛੋਟ ਦੇਣਾ ਕਿਸੇ ਵੀ ਕੰਪਨੀ ਲਈ ਇਸ ਗੱਲ ਤੋਂ ਵਧੇਰੇ ਮਹਿੰਗੀ ਸਾਬਿਤ ਹੋਵੇਗੀ ਕਿ ਬਿਮਾਰ ਲੋਕਾਂ ਨੂੰ ਛੁੱਟੀ ਲੈਣ ਲਈ ਛੋਟ ਦੇਣ ਦਾ ਮਾਹੌਲ ਬਣਾਇਆ ਜਾਵੇ।
ਮਾਨਸਿਕ ਸਿਹਤ ਜਾਂ ਹੋਰ ਬਿਮਾਰੀਆਂ ਦੇ ਮਾਮਲੇ 'ਚ ਸ਼ੁਰੂਆਤੀ ਦਿਨਾਂ ਵਿੱਚ ਹੀ ਜੇਕਰ ਆਰਾਮ ਮਿਲ ਜਾਵੇ ਤਾਂ ਬਾਅਦ 'ਚ ਸਿਹਤਯਾਬ ਹੋਣ 'ਚ ਘੱਟ ਸਮਾਂ ਲਗਦਾ ਹੈ।
ਪਿਛਲੇ ਦਹਾਕੇ 'ਚ ਪ੍ਰੇਜ਼ੇਨਟਿਜ਼ਮ ਤਿੰਨ ਗੁਣਾ ਹੋ ਗਿਆ ਹੈ।
ਪੀਟਰਸਬਰਗ ਯੂਨੀਵਰਸਿਟੀ ਦੇ ਸਾਲ 2013 ਦੇ ਇੱਕ ਅਧਿਅਨ ਮੁਤਾਬਕ ਬਿਮਾਰੀ 'ਚ ਦਫ਼ਤਰ 'ਚ ਬਿਤਾਇਆ ਇੱਕ ਦਿਨ ਉੱਥੇ ਬਿਮਾਰੀ ਦੇ ਮਾਮਲੇ ਵਿੱਚ 40 ਫੀਸਦ ਵਧਾ ਸਕਦਾ ਹੈ।
ਇਹ ਵੀ ਪੜ੍ਹੋ-
ਖੋਜਕਾਰਾਂ ਨੇ ਇਸ ਸਬੰਧ 'ਚ ਪੈਨਸਿਲਵਾਨਿਆ ਦੀ ਅਲੈਘਨੀ ਕਾਊਂਟੀ ਦੇ 5 ਲੱਖ ਤੋਂ ਵੱਧ ਲੋਕਾਂ 'ਤੇ ਖੋਜ ਕੀਤੀ।
ਅੰਕੜਿਆਂ 'ਚ ਦੇਖਿਆ ਗਿਆ ਕਿ ਕੁੱਲ ਕਰਮੀਆਂ ਵਿਚੋਂ ਲਗਭਗ ਸਾਢੇ 11 ਫੀਸਦ ਕਰਮੀਆਂ 'ਚ ਬਿਮਾਰੀ ਕੰਮ ਵਾਲੀ ਥਾਂ ਤੋਂ ਫੈਲਦੀ ਹੈ।
ਅਧਿਅਨ 'ਚ ਸਭ ਤੋਂ ਮਹੱਤਵਪੂਰਨ ਗੱਲ ਇਹ ਪਾਈ ਗਈ ਕਿ ਜੇਕਰ ਇਨਫੈਕਸ਼ਨ ਦੇ ਸ਼ੁਰੂ 'ਚ ਇੱਕ ਜਾਂ ਦੋ ਦਿਨ ਘਰ 'ਚ ਰਹਿਣ ਦੀ ਇਜਾਜ਼ਤ ਮਿਲ ਜਾਵੇ ਤਾਂ ਇੱਕ ਦਿਨ ਦੀ ਛੋਟ ਲਗਭਗ 17 ਹਜ਼ਾਰ ਲੋਕਾਂ 'ਚ (ਕਰੀਬ 25 ਫੀਸਦ ਕਮੀ) ਅਤੇ ਦੋ ਦਿਨ ਦੀ ਛੋਟ 'ਚ 26 ਹਜ਼ਾਰ ਲੋਕਾਂ 'ਚ (ਕਰੀਬ 40 ਫੀਸਦ ਦੀ ਕਮੀ) ਇਨਫੈਕਸ਼ਨ ਦੀ ਮੁਕਤੀ ਪਾਈ ਗਈ।
ਸਿੱਧੀ ਗੱਲ ਇਹ ਹੈ ਕਿ ਪ੍ਰੇਜ਼ੇਨਟਿਜ਼ਮ ਦੇ ਸਪੱਸ਼ਟ ਲਾਭ ਕਿਸੇ ਵੀ ਕੰਮ ਵਾਲੀ ਥਾਂ ਲਈ ਹਨ। ਪਰ ਜਿਨ੍ਹਾਂ ਥਾਵਾਂ ਉੱਤੇ ਅਜਿਹੀਆਂ ਨੀਤੀਆਂ ਨਹੀਂ ਬਣੀਆਂ ਹਨ ਉੱਥੇ ਕਰਮੀਆਂ ਨੂੰ ਹੀ ਆਪਣੇ ਪ੍ਰਬੰਧਕਾਂ ਨੂੰ ਬਿਮਾਰੀ ਦੀ ਜਾਣਕਾਰੀ ਦੇਣ ਦੇ ਤਰੀਕੇ ਦੱਸਣੇ ਹੋਣਗੇ, ਜਿਸ ਨਾਲ ਰੋਜ਼ ਦੇ ਕੰਮ 'ਚ ਰੁਕਾਵਟ ਨਾ ਆਵੇ।
ਇਮਾਨਦਾਰੀ ਦੀ ਨੀਤੀ
ਮਾਹਿਰਾਂ ਦਾ ਮੰਨਣਾ ਹੈ ਕਿ ਜਿੰਨੀ ਜਲਦੀ ਕੋਈ ਕਰਮੀ ਆਪਣੀ ਬਿਮਾਰੀ ਬਾਰੇ ਆਪਣੇ ਪ੍ਰਬੰਧਕ ਨੂੰ ਦੱਸ ਦਿੰਦਾ ਹੈ, ਓਨਾਂ ਹੀ ਚੰਗਾ ਹੁੰਦਾ ਹੈ।
ਬਿਮਾਰ ਪੈਂਦਿਆਂ ਹੀ ਜੇਕਰ ਇਸ ਦੀ ਜਾਣਕਾਰੀ ਬੌਸ ਨੂੰ ਦੇ ਦਿੱਤੀ ਜਾਵੇ ਤਾਂ ਨਾ ਕੇਵਲ ਸਨਮਾਨ ਵਧਦਾ ਹੈ ਬਲਕਿ ਪ੍ਰਬੰਧਕ ਨੂੰ ਕਰਮੀ ਦੀ ਗ਼ੈਰ-ਹਾਜ਼ਰੀ ਨਾਲ ਨਜਿੱਠਣ ਲਈ ਵਧੇਰੇ ਸਮਾਂ ਵੀ ਮਿਲ ਜਾਂਦਾ ਹੈ।
ਸਭ ਤੋਂ ਵੱਡੀ ਗੱਲ ਇਹ ਕਿ ਇਮਾਨਦਾਰੀ ਨਾਲ ਕਿਸੇ ਵੀ ਗ਼ਲਤਫਹਿਮੀ ਜਾਂ ਨਾਰਾਜ਼ਗੀ ਤੋਂ ਬਚਿਆ ਜਾ ਸਕਦਾ ਹੈ।
ਇਸ ਸਬੰਧ 'ਚ ਪੀਟਰਸਬਗਰ ਵਿੱਚ ਸਿਹਤ ਸੇਵਾ ਕੰਪਨੀ ਦੇ ਮਾਹਿਰ ਮਾਰਕ ਮਾਰਸਨ ਕਹਿੰਦੇ ਹਨ ਕਿ ਸਭ ਤੋਂ ਸਹੀ ਤਰੀਕਾ ਸੰਗਠਨ ਦੀਆਂ ਨੀਤੀਆਂ ਅਤੇ ਤਰੀਕਿਆਂ ਨੂੰ ਆਪਨਾਉਣਾ ਹੈ। ਝੂਠ ਬੋਲਣਾ ਜਾਂ ਵਧਾ-ਚੜਾ ਕੇ ਦੱਸਣਾ ਬਿਲਕੁਲ ਗ਼ਲਤ ਹੈ।
ਮਾਰਸਨ ਇਹ ਵੀ ਮੰਨਦੇ ਹਨ ਕਿ ਪ੍ਰਬੰਧਕ ਦੋ ਤਰ੍ਹਾਂ ਦੇ ਹੁੰਦੇ ਹਨ- ਇੱਕ ਤਾਂ ਉਹ ਜੋ ਮੰਨਦੇ ਹਨ ਕਿ ਕਰਮੀ ਕੰਮ ਨਹੀਂ ਕਰਨਾ ਚਾਹੁੰਦਾ ਅਤੇ ਇਸ ਲਈ ਉਨ੍ਹਾਂ ਨੂੰ ਨਿਯਮ ਸਖ਼ਤ ਕਰਨੇ ਪੈਂਦੇ ਹਨ।
ਅਜਿਹੇ ਪ੍ਰਬੰਧਕ ਕਿਸੇ ਵੀ ਕਰਮੀ ਬਾਰੇ ਕੁਝ ਵੀ ਸੋਚ ਸਕਦੇ ਹਨ, ਖ਼ਾਸ ਤੌਰ 'ਤੇ ਜਦੋਂ ਛੁੱਟੀ ਲੈਣ ਲਈ ਬਿਮਾਰੀ ਨੂੰ ਕਾਰਨ ਦੱਸਿਆ ਜਾਵੇ।
ਦੂਜੇ ਪਾਸੇ ਉਹ ਪ੍ਰਬੰਧਕ ਹੁੰਦੇ ਹਨ ਜੋ ਇੱਕ ਉਚਿਤ ਮਾਨਕ ਰੱਖਦੇ ਹਨ ਅਤੇ ਆਪਣੇ ਕਰਮੀਆਂ 'ਤੇ ਵਿਸ਼ਵਾਸ਼ ਕਰਦੇ ਹਨ।
ਅਜਿਹੇ ਪ੍ਰਬੰਧਕਾਂ ਦੀ ਹੀ ਜ਼ਿੰਮੇਵਾਰੀ ਹੁੰਦਾ ਹੈ ਕਿ ਕੰਮ ਵਾਲੀ ਥਾਂ 'ਤੇ ਇੱਕ ਅਜਿਹਾ ਸਭਿਆਚਾਰ ਬਣਾਇਆ ਜਾਵੇ ਕਿ ਕਰਮੀ ਖ਼ੁਦ ਹੀ ਵਿਸ਼ਵਾਸ਼ਯੋਗ ਬਣ ਜਾਵੇ। ਇਸ ਲਈ ਲਈ ਸਭ ਤੋਂ ਵਧੀਆ ਤਰੀਕਾ ਉਦਾਹਰਣ ਪੇਸ਼ ਕਰਨਾ ਹੈ।
ਇਸ ਮਾਮਲੇ 'ਚ ਇੱਕ ਸੰਤੁਲਿਤ ਵਿਹਾਰ ਲਈ ਦੋਤਰਫ਼ਾ ਪਹਿਲਾ ਜ਼ਰੂਰੀ ਹੈ। ਇਸ ਵਿੱਚ ਕਰਮੀ ਅਤੇ ਪ੍ਰਬੰਧਕ ਦੋਵਾਂ ਨੂੰ ਹੀ ਇੱਕ ਦੂਜੇ ਦੀ ਜ਼ਿੰਮੇਵਾਰੀਆਂ ਅਤੇ ਭਲਾਈ ਬਾਰੇ ਸੋਚ ਕੇ ਹੀ ਕੰਮ 'ਤੇ ਧਿਆਨ ਦੇਣਾ ਹੋਵੇਗਾ।
ਵਿਸ਼ੇਸ਼ ਰੂਪ ਨਾਲ ਬੁਖ਼ਾਰ ਨੇ ਮੌਸਮ 'ਚ ਪ੍ਰੇਜ਼ੇਨਟਿਜ਼ਮ ਦੀ ਸਮੱਸਿਆ ਘੱਟ ਕਰਨ ਲਈ ਇਹ ਜ਼ਰੂਰੀ ਹੈ।
ਬਾਊ ਕਹਿੰਦੇ ਹਨ, "ਇੱਕ ਚੰਗੇ ਬੌਸ ਹਮਦਰਦੀ ਰੱਖਣ ਵਾਲਾ ਅਤੇ ਸਮਝਦਾਰ ਹੋਣਾ ਚਾਹੀਦਾ ਹੈ। ਇਮਾਨਦਾਰੀ ਨਾਲ ਇੱਕ-ਦੂਜੇ ਦਾ ਧਿਆਨ ਰੱਖਣ ਨਾਲ ਬਿਹਤਰ ਬੌਸ ਤੇ ਕਰਮੀ ਵਿਚਾਲੇ ਕੋਈ ਤੇ ਬੰਧਨ ਨਹੀਂ ਹੁੰਦਾ।"