You’re viewing a text-only version of this website that uses less data. View the main version of the website including all images and videos.
'ਮਾਹਵਾਰੀ ਕੋਈ ਬਿਮਾਰੀ ਦਾਂ ਸ਼ਰਾਪ ਨਹੀਂ'-ਪੀਰੀਅਡਜ਼ 'ਤੇ ਸੋਸ਼ਲ ਮੀਡੀਆ ਚਰਚਾ
ਪਾਕਿਸਤਾਨ ਵਿੱਚ ਮਾਹਵਾਰੀ ਬਾਰੇ ਜਾਗਰੂਕਤਾ ਫੈਲਾਉਣ ਲਈ ਯੂਨੀਸੈਫ ਨੇ #NoChutti ਕੰਪੇਨ ਚਲਾਇਆ ਹੈ। ਇਸ ਦਾ ਮਕਸਦ ਹੈ ਕਿ ਮਾਹਵਾਰੀ ਬਾਰੇ ਖੁਲ੍ਹ ਕੇ ਗੱਲ ਕੀਤੀ ਜਾਵੇ।
ਸੋਸ਼ਲ ਮੀਡੀਆ 'ਤੇ ਵੀ ਕੁੜੀਆਂ ਨੇ ਟਵੀਟ ਕਰ ਕੇ ਇਸ ਬਾਰੇ ਆਪਣੀ ਹਿਮੀਅਤੀ ਪ੍ਰਗਟ ਕੀਤੀ।
ਇਹ ਵੀ ਪੜ੍ਹੋ :
ਫਾਤਿਮਾ ਇਲਾਹੀ ਨੇ ਲਿਖਿਆ, ''ਪੀਰੀਅਡਜ਼ ਆਉਣਾ ਇੱਕ ਬੇਹੱਦ ਖੁਬਸੂਰਤ ਚੀਜ਼ ਹੈ, ਇਸ ਨੂੰ ਬਿਮਾਰੀ ਨਹੀਂ ਸਮਝਿਆ ਜਾਣਾ ਚਾਹੀਦਾ।''
ਆਇਸ਼ਾ ਨੇ ਟਵੀਟ ਕੀਤਾ, ''ਕਈ ਮਾਪੇ ਆਪਣੀ ਧੀਆਂ ਨੂੰ ਇਸ ਲਈ ਸ਼ਰਮਸਾਰ ਕਰਦੇ ਹਨ, ਇਹ ਰੁਕਣਾ ਚਾਹੀਦਾ ਹੈ।''
ਲਾਇਬਾ ਸਲੀਮ ਨੇ ਲਿਖਿਆ, ''ਔਰਤਾਂ ਦੀ ਇੱਜ਼ਤ ਕਰੋ ਤੇ ਇਹ ਮੰਨੋ ਕਿ ਪੀਰੀਅਡਜ਼ ਕੋਈ ਬਿਮਾਰੀ ਦਾਂ ਸਰਾਪ ਨਹੀਂ, ਜਾਂ ਕੋਈ ਚੀਜ਼ ਜੋ ਔਰਤ ਨੂੰ ਗੰਦਾ ਕਰੇ। ਉਸਦਾ ਸਾਥ ਦਿਓ, ਮਰਦ ਬਣੋ।''
ਨੂਰ ਇਮਰਾਨ ਨੇ ਟਵੀਟ ਕਰਕੇ ਲਿਖਿਆ ਕਿ ਮਰਦਾਂ ਕਰਕੇ ਔਰਤਾਂ ਨੂੰ ਇਸ ਨੂੰ ਲੁਕਾਉਣ ਲਈ ਨਾਟਕ ਕਰਨਾ ਪੈਂਦਾ ਹੈ। ਉਨ੍ਹਾਂ ਲਿਖਿਆ, ''ਕਦੋਂ ਤੱਕ ਮੁਸਲਮਾਨ ਕੁੜੀਆਂ ਨੂੰ ਦਫਤਰ ਜਾਂ ਫੇਰ ਘਰ ਵਿੱਚ ਵਰਤ ਦਾ ਨਾਟਕ ਕਰਨਾ ਪਵੇਗਾ?''
ਮਾਹਰੁਖ ਨੇ ਲਿਖਿਆ ਕਿ ਇਸ ਬਾਰੇ ਗੱਲ ਕਰਨਾ ਸ਼ੁਰੂ ਤੋਂ ਹੀ ਵਰਜਿਤ ਰਿਹਾ ਹੈ ਅਤੇ ਮਾਪੇ ਖੁਦ ਹੀ ਮਰਦਾਂ ਨਾਲ ਇਸ ਬਾਰੇ ਗੱਲ ਕਰਨ ਤੋਂ ਰੋਕਦੇ ਹਨ।
ਨੂਰ ਇਮਰਾਨ ਨੇ ਲਿਖਿਆ, ''ਹਰ ਮਰਦ ਜਿਸ ਨੂੰ ਇਹ ਲੱਗਦਾ ਹੈ ਕਿ ਕੁੜੀਆਂ ਇਸ ਨੂੰ ਬਿਮਾਰੀ ਸਮਝਦੀਆਂ ਹਨ ਉਹ ਗਲਤ ਹੈ। ਕੁੜੀਆਂ ਲਈ ਸੈਨੀਟੇਸ਼ਨ ਅਤੇ ਸਾਫ਼ ਸਫਾਈ ਦੇ ਇੰਤਜ਼ਾਮ ਨਹੀਂ ਹਨ, ਜਿਸ ਕਰਕੇ ਉਹ ਸਕੂਲ ਜਾਂ ਦਫਤਰ ਤੋਂ ਛੁੱਟੀ ਲੈਂਦੀਆਂ ਹਨ।''
''ਪਬਲਿਕ ਵਿੱਚ ਕਿਸੇ ਦੇ ਸਲਵਾਰ 'ਤੇ ਦਾਗ ਵੇਖ ਕੇ ਕੀ ਹੁੰਦਾ ਹੈ, ਸਭ ਜਾਣਦੇ ਹਨ।''
ਦੂਜੀ ਤਰਫੋਂ ਕੁਝ ਮਰਦ ਯੂਜ਼ਰਜ਼ ਨੇ ਇਸ ਦਾ ਵਿਰੋਧ ਕੀਤਾ। ਜ਼ੋਹੇਬ ਅਹਿਮਦ ਨੇ ਲਿਖਿਆ, ''ਇਸ ਤਰ੍ਹਾਂ ਟਵਿੱਟਰ 'ਤੇ ਆਪਣੇ ਪ੍ਰਾਈਵੇਟ ਗੱਲਾਂ ਸਾਂਝਾ ਕਰਨ ਬੇਹੱਦ ਸ਼ਰਮਸਾਰ ਹੈ।''
ਇੱਕ ਕੁੜੀ ਤਹਿਰੀਮ ਅਜ਼ੀਮ ਨੂੰ ਵੀ ਇਸ ਲਈ ਟਰੋਲ ਕੀਤਾ ਗਿਆ। ਉਨ੍ਹਾਂ ਲਿਖਿਆ, ''ਮੈਂ ਕੱਲ ਇਸ ਬਾਰੇ ਟਵੀਟ ਕੀਤਾ ਸੀ ਤਾਂ ਕੁਝ ਲੋਕਾਂ ਨੇ ਮੈਨੂੰ ਕਿਹਾ ਕਿ ਇੱਕ ਮੁਸਲਮਾਨ ਔਰਤ ਨੂੰ ਇਹ ਆਪਣਾ ਪ੍ਰਾਈਵੇਟ ਮਸਲਾ ਟਵਿੱਟਰ 'ਤੇ ਨਹੀਂ ਦੱਸਣਾ ਚਾਹੀਦਾ।''