You’re viewing a text-only version of this website that uses less data. View the main version of the website including all images and videos.
ਔਰਤਾਂ ਦੀਆਂ ਇੱਛਾਵਾਂ ਬਾਰੇ ਤੁਸੀਂ ਕਿੰਨਾ ਜਾਣਦੇ ਹੋ ?
- ਲੇਖਕ, ਰੈਚੇਲ ਨੂਵਰ
- ਰੋਲ, ਬੀਬੀਸੀ ਫਿਊਚਰ
ਔਰਤਾਂ ਕੀ ਚਾਹੁੰਦੀਆਂ ਹਨ? ਦਹਾਕਿਆਂ ਤੋਂ ਇਹ ਸਵਾਲ ਆਮ ਆਦਮੀ ਤੋਂ ਲੈ ਕੇ, ਮਨੋਵਿਗਿਆਨੀਆਂ ਤੇ ਵਿਗਿਆਨੀਆਂ ਤੱਕ ਨੂੰ ਤੰਗ ਕਰਦਾ ਰਿਹਾ ਹੈ।
ਸਿਗਮੰਡ ਫਰਾਇਡ ਵਰਗੇ ਮਹਾਨ ਮਨੋਵਿਗਿਆਨੀ ਹੋਣ ਜਾਂ ਹਾਲੀਵੁੱਡ ਦੇ ਅਦਾਕਾਰ ਮੇਲ ਗਿਬਸਨ, ਸਾਰੇ ਇਸ ਸਵਾਲ ਨੂੰ ਲੈ ਕੇ ਪ੍ਰੇਸ਼ਾਨ ਰਹੇ ਹਨ।
ਇਸ ਬੁਝਾਰਤ ਸਬੰਧੀ ਹਜ਼ਾਰਾ ਕਿਤਾਬਾਂ, ਲੇਖ, ਬਲਾਗ ਪੋਸਟ ਲਿਖੇ ਜਾ ਚੁੱਕੇ ਹਨ। ਲੱਖਾਂ ਵਾਰ ਇਸ ਮਸਲੇ 'ਤੇ ਬਹਿਸ ਹੋ ਚੁੱਕੀ ਹੈ। ਮਰਦ ਹੀ ਕਿਉਂ, ਖ਼ੁਦ ਔਰਤਾਂ ਵੀ ਇਸ ਮਸਲੇ 'ਤੇ ਅਕਸਰ ਚਰਚਾ ਕਰਦੀਆਂ ਨਜ਼ਰ ਆਉਂਦੀਆਂ ਹਨ।
ਪਰ ਇਸ 'ਤੇ ਵੱਡੀਆਂ-ਵੱਡੀਆਂ ਚਰਚਾਵਾਂ, ਹਜ਼ਾਰਾਂ ਕਿਤਾਬਾਂ, ਸਾਲਾਂ ਦੀ ਖੋਜ ਦੇ ਬਾਵਜੂਦ ਔਰਤਾਂ ਦੀ ਖਾਹਿਸ਼ਾਂ ਦੀ ਕੋਈ ਇੱਕ ਪਰਿਭਾਸ਼ਾ, ਕੋਈ ਇੱਕ ਦਾਇਰਾ ਤੈਅ ਨਹੀਂ ਹੋ ਸਕਿਆ ਹੈ।
ਅਤੇ ਨਾ ਹੀ ਇਹ ਤੈਅ ਹੋ ਸਕਿਆ ਕਿ ਆਖਿਰ ਉਨ੍ਹਾਂ ਅੰਦਰ ਖਾਹਿਸ਼ਾਂ ਜਾਗਦੀ ਕਿਵੇਂ ਹੈ? ਉਨ੍ਹਾਂ ਨੂੰ ਕਿਸ ਤਰ੍ਹਾਂ ਸੰਤੁਸ਼ਟ ਕੀਤਾ ਜਾ ਸਕਦਾ ਹੈ?
ਭਾਵੇਂ ਸਾਲਾਂ ਦੀ ਮਿਹਨਤ ਬਰਬਾਦ ਹੋਈ ਹੋਵੇ, ਅਜਿਹਾ ਵੀ ਨਹੀਂ ਹੈ। ਅੱਜ ਅਸੀਂ ਕਾਫ਼ੀ ਹੱਦ ਤਕ ਔਰਤਾਂ ਦੀ ਸੈਕਸ ਸਬੰਧੀ ਖੁਆਇਸ਼ਾਂ ਨੂੰ ਸਮਝ ਸਕਦੇ ਹਾਂ।
ਅਸੀਂ ਹੁਣ ਔਰਤਾਂ ਦੀ ਕਾਮ ਵਾਸਨਾ ਬਾਰੇ ਪਹਿਲਾਂ ਤੋਂ ਚੱਲੇ ਆ ਰਹੇ ਖ਼ਿਆਲਾਂ ਦੇ ਦਾਇਰੇ ਤੋਂ ਬਾਹਰ ਆ ਰਹੇ ਹਾਂ।
ਪਹਿਲਾਂ ਕਿਹਾ ਜਾਂਦਾ ਸੀ ਕਿ ਔਰਤਾਂ ਦੀ ਚਾਹਤ ਕਦੇ ਪੂਰੀ ਨਹੀਂ ਕੀਤੀ ਜਾ ਸਕਦੀ। ਉਹ ਸੈਕਸ ਦੀ ਭੁੱਖੀ ਹੈ। ਉਨ੍ਹਾਂ 'ਚ ਜ਼ਬਰਦਸਤ ਕਾਮ ਵਾਸਨਾ ਹੈ।
ਪਰ ਹੁਣ ਵਿਗਿਆਨੀ ਮੰਨਣ ਲੱਗੇ ਹਨ ਕਿ ਔਰਤਾਂ ਦੀ ਸੈਕਸ ਦੀ ਚਾਹਤ ਨੂੰ ਕਿਸੇ ਇੱਕ ਪਰਿਭਾਸ਼ਾ ਦੇ ਦਾਇਰੇ 'ਚ ਨਹੀਂ ਸਾਂਭਿਆ ਜਾ ਸਕਦਾ।
ਇਹ ਵੱਖ-ਵੱਖ ਔਰਤਾਂ 'ਚ ਵੱਖ-ਵੱਖ ਹੁੰਦੀ ਹੈ ਅਤੇ ਕਈ ਵਾਰ ਤਾਂ ਇੱਕ ਹੀ ਔਰਤ ਅੰਦਰ ਸੈਕਸ ਦੀ ਖਾਹਿਸ਼ ਦੇ ਵੱਖਰੇ ਦੌਰ ਪਾਏ ਜਾਂਦੇ ਹਨ।
ਅਮਰੀਕਾ ਦੀ ਰਟਗਰਸ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਬੇਵਰਲੀ ਵਿਹਪਲ ਕਹਿੰਦੇ ਹਨ, 'ਹਰ ਔਰਤ ਕੁਝ ਵੱਖਰਾ ਚਾਹੁੰਦੀ ਹੈ।'
ਕਈ ਨਵੀਆਂ ਖੋਜਾਂ ਨਾਲ ਇਹ ਸਾਫ ਹੋ ਗਿਆ ਹੈ ਕਿ ਸੈਕਸ ਦੇ ਮਾਮਲੇ 'ਚ ਔਰਤਾਂ ਤੇ ਮਰਦਾਂ ਦੀਆਂ ਖਾਹਿਸ਼ਾਂ ਅਤੇ ਜ਼ਰੂਰਤਾਂ 'ਚ ਕੋਈ ਖ਼ਾਸ ਫਰਕ ਨਹੀਂ ਹੁੰਦਾ।
ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਮਰਦਾਂ ਨੂੰ, ਔਰਤਾਂ ਦੇ ਮੁਕਾਬਲੇ ਸੈਕਸ ਦੀ ਵੱਧ ਚਾਹਤ ਹੁੰਦੀ ਹੈ।
ਪਰ ਬਹੁਤ ਸਾਰੀਆਂ ਖੋਜਾਂ 'ਚ ਇਹ ਗੱਲ ਸਾਫ ਹੋ ਗਈ ਹੈ ਕਿ ਕੁਝ ਮਾਮੂਲੀ ਹੇਰ-ਫੇਰ ਦੇ ਨਾਲ ਔਰਤਾਂ ਤੇ ਮਰਦਾਂ 'ਚ ਸੈਕਸ ਦੀਆਂ ਖਾਹਿਸ਼ਾਂ ਇੱਕੋ ਤਰ੍ਹਾਂ ਹੀ ਹੁੰਦੀਆਂ ਹਨ।
ਪਹਿਲਾਂ ਜਦੋਂ ਇਹ ਸਵਾਲ ਕੀਤਾ ਜਾਂਦਾ ਸੀ ਕਿ ਮਹੀਨੇ 'ਚ ਤੁਹਾਨੂੰ ਕਿੰਨੀ ਵਾਰ ਸੈਕਸ ਦੀ ਜ਼ਰੂਰਤ ਮਹਿਸੂਸ ਹੋਈ? ਤਾਂ ਜਵਾਬ ਅਜਿਹੇ ਮਿਲਦੇ ਸਨ ਜਿਨ੍ਹਾਂ ਤੋਂ ਲਗਦਾ ਸੀ ਕਿ ਮਰਦਾਂ ਨੂੰ ਜ਼ਿਆਦਾ ਵਾਰ ਜ਼ਰੂਰਤ ਮਹਿਸੂਸ ਹੋਈ।
ਪਰ ਜਦੋਂ ਇਹੀ ਸਵਾਲ ਘੁੰਮਾ ਕੇ ਕੀਤਾ ਗਿਆ ਕਿ ਕੁਝ ਖ਼ਾਸ ਮੌਕਿਆਂ 'ਤੇ, ਸਾਥੀ ਨਾਲ ਨੇੜਤਾ 'ਤੇ, ਗੱਲਬਾਤ ਦੌਰਾਨ, ਤੁਹਾਨੂੰ ਕਿੰਨੀ ਵਾਰੀ ਸੈਕਸ ਦੀ ਖਾਹਿਸ਼ਾਂ ਹੋਈ? ਤਾਂ ਮਰਦਾਂ ਅਤੇ ਔਰਤਾਂ ਦੇ ਜਵਾਬ ਲਗਭਗ ਇੱਕ ਬਰਾਬਰ ਚਾਹਤ ਜ਼ਾਹਿਕ ਕਰਨ ਵਾਲੇ ਸਨ।
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਲੋਰੀ ਬ੍ਰਾਟੋ ਕਹਿੰਦੇ ਹਨ ਕਿ ਇਸ ਨਾਲ ਸਾਡੀ ਇਹ ਧਾਰਨਾ ਟੁੱਟਦੀ ਹੈ ਕਿ ਔਰਤਾਂ ਨੂੰ ਸੈਕਸ 'ਚ ਘੱਟ ਦਿਲਚਸਪੀ ਹੁੰਦੀ ਹੈ। ਹਾਂ, ਉਨ੍ਹਾਂ ਦੀਆਂ ਖੁਆਇਸ਼ਾਂ ਵੱਖਰੀ ਤਰ੍ਹਾਂ ਦੀਆਂ ਹੁੰਦੀਆਂ ਹਨ।
ਇੱਕ ਹੋਰ ਗੱਲ ਜਿਹੜੀ ਹੁਣ ਚੰਗੇ ਢੰਗ ਨਾਲ ਸਮਝੀ ਜਾ ਰਹੀ ਹੈ ਕਿ ਔਰਤਾਂ ਅੰਦਰ ਸੈਕਸ ਦੀ ਚਾਹਤ ਉਨ੍ਹਾਂ ਦੇ ਪੀਰੀਅਡਜ਼ ਦੇ ਹਿਸਾਬ ਨਾਲ ਵੱਧਦੀ-ਘੱਟਦੀ ਰਹਿੰਦੀ ਹੈ।
ਪੀਰੀਅਡਜ਼ ਜਾਂ ਮਹਾਵਾਰੀ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਸੈਕਸ ਦੀ ਵੱਧ ਲੋੜ ਮਹਿਸੂਸ ਹੁੰਦੀ ਹੈ।
ਵਰਜਿਨਿਆ ਯੂਨੀਵਰਸਿਟੀ ਦੀ ਮਨੋਵਿਗਿਆਨੀ ਏਨਿਟਾ ਕਲੇਟਨ ਕਹਿੰਦੇ ਹਨ ਕਿ, ਸੈਕਸ ਸਾਡੀ ਬੁਨਿਆਦੀ ਜ਼ਿੰਮੇਵਾਰੀ, ਯਾਨਿ ਬੱਚੇ ਪੈਦਾ ਕਰਨ ਦਾ ਜ਼ਰੀਆ ਹੈ।
ਇਸ ਲਈ ਜਦੋਂ ਔਰਤਾਂ ਦੇ ਅੰਦਰ ਅੰਡਾਣੂ ਬਣਨ ਲਗਦੇ ਹਨ ਤਾਂ ਉਨ੍ਹਾਂ ਨੂੰ ਸੈਕਸ ਦੀ ਵੱਧ ਲੋੜ ਮਹਿਸੂਸ ਹੁੰਦੀ ਹੈ।
ਕਲੇਟਨ ਕਹਿੰਦੇ ਹਨ, "ਅੱਜ ਦੇ ਦੌਰ ਵਿੱਚ ਸੈਕਸ ਤੇ ਬੱਚੇ ਪੈਦਾ ਕਰਨ ਨੂੰ ਵੱਖ-ਵੱਖ ਕੀਤਾ ਜਾ ਰਿਹਾ ਹੈ। ਕੁਦਰਤੀ ਤੌਰ 'ਤੇ ਤਾਂ ਦੋਵੇਂ ਇੱਕੋ ਹੀ ਹਨ।
ਪਹਿਲਾਂ ਡਾਕਟਰ ਵੀ ਮੰਨਦੇ ਸਨ ਕਿ ਮਰਦਾਂ ਦਾ ਹਾਰਮੋਨ ਟੇਸਟੋਸਟੇਰਾਨ, ਔਰਤਾਂ 'ਚ ਕਾਮ ਵਾਸਨਾ ਜਗਾਉਂਦਾ ਹੈ।
ਇਸ ਲਈ ਜਦੋਂ ਔਰਤਾਂ ਸੈਕਸ ਦੀ ਘੱਟ ਖੁਆਇਸ਼ ਦੀ ਪ੍ਰਸ਼ਾਨੀ ਲੈ ਕੇ ਡਾਕਟਰਾਂ ਕੋਲ ਜਾਂਦੀਆਂ ਸਨ ਤਾਂ ਉਨ੍ਹਾ ਨੂੰ ਟੇਸਟੋਸਟੇਰਾਨ ਲੈਣ ਦਾ ਨੁਸਖਾ ਦੱਸਿਆ ਜਾਂਦਾ ਸੀ।
ਸਗੋਂ ਬਹੁਤ ਸਾਰੇ ਡਾਕਟਰ ਅੱਜ ਵੀ ਇਸ ਇਲਾਜ ਦਾ ਸੁਝਾਅ ਘੱਟ ਕਾਮ ਵਾਸਨਾ ਮਹਿਸੂਸ ਕਰਨ ਵਾਲੀਆਂ ਔਰਤਾਂ ਨੂੰ ਦੇ ਰਹੇ ਹਨ।
ਜਦਕਿ ਬਹੁਤੀਆਂ ਖੋਜਾਂ ਤੋਂ ਬਾਅਦ ਇਹੀ ਪਤਾ ਲਗਿਆ ਕਿ ਔਰਤਾਂ 'ਚ ਸੈਕਸ ਦੀ ਇੱਛਾ ਨਾਲ ਟੇਸਟੋਸਟੇਰਾਨ ਦਾ ਕੋਈ ਸੰਬੰਧ ਨਹੀਂ ਹੈ।
ਮਿਸ਼ੀਗਨ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਸਰੀ ਵਾਨ ਏੰਡਰਜ਼ ਕਹਿੰਦੇ ਹਨ, "ਸੈਕਸ ਦੀ ਚਾਹਤ ਦੇ ਅਸਰ ਨਾਲ ਹਾਰਮੋਨ ਦਾ ਵਹਾਅ ਤੇਜ਼ ਹੁੰਦਾ ਹੈ ਅਤੇ ਲੋਕ ਸਮਝਦੇ ਉਲਟਾ ਹਨ।
ਉਨ੍ਹਾਂ ਨੂੰ ਲੱਗਦਾ ਹੈ ਕਿ ਹਾਰਮੌਨ ਦੇ ਵੱਧ ਰਿਸਾਵ ਨਾਲ ਸੈਕਸ ਦੀ ਚਾਹਤ ਪੈਦਾ ਹੁੰਦੀ ਹੈ, ਬਲਕਿ ਉਹ ਤਾਂ ਇਹ ਵੀ ਕਹਿੰਦੇ ਹਨ ਕਿ ਸੈਕਸ ਦੀ ਇੱਛਾ ਦਾ ਹਾਰਮੌਨ ਨਾਲ ਕੋਈ ਸਬੰਧੀ ਹੀ ਨਹੀਂ ਹੈ।
ਸੈਕਸ ਦੌਰਾਨ ਵੀ ਔਰਤਾਂ ਨੂੰ ਵੱਖ-ਵੱਖ ਅਹਿਸਾਸ ਹੁੰਦੇ ਹਨ। ਉਹ ਮਰਦਾਂ ਵਾਂਗ ਉਤੇਜਨਾ, ਤਸੱਲੀ ਆਦਿ ਦੇ ਅਹਿਸਾਸ ਨਾਲ ਰੂਬਰੂ ਹੋਣ, ਅਜਿਹਾ ਜ਼ਰੂਰੀ ਨਹੀਂ।
ਔਰਤਾਂ ਦੇ ਮਾਮਲੇ 'ਚ ਸੈਕਸ ਪਹਿਲਾਂ ਤੋਂ ਖਿੱਚੀ ਲਕੀਰ 'ਤੇ ਚੱਲਣ ਵਾਲੀ ਚੀਜ਼ ਨਹੀਂ। ਸਭ ਕੁਝ ਉਲਟ-ਪੁਲਟ ਹੋ ਜਾਂਦਾ ਹੈ।
ਕਈ ਵਾਰ ਅਜਿਹਾ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਸਿਖਰ ਪਹਿਲਾਂ ਮਹਿਸੂਸ ਹੋਵੇ ਅਤੇ ਸਾਥੀ ਦੇ ਛੂਹਣ ਦੀ ਜ਼ਰੂਰਤ ਬਾਅਦ ਵਿੱਚ।
ਉਨ੍ਹਾਂ ਨੂੰ ਹਰ ਵਾਰ ਉਤੇਜਿਤ ਕਰਨ ਦੀ ਲੋੜ ਨਹੀਂ ਪੈਂਦੀ। ਕਈ ਵਾਰ ਸਿਰਫ਼ ਖ਼ਿਆਲ ਨਾਲ ਹੀ ਉਨ੍ਹਾਂ ਨੂੰ ਤਸੱਲੀ ਹੋ ਜਾਂਦੀ ਹੈ। ਉਨ੍ਹਾਂ ਲਈ ਸੈਕਸ ਇੱਕ ਦਿਮਾਗੀ ਤਜਰਬਾ ਹੈ। ਮਰਦਾਂ ਦੇ ਮਾਮਲੇ 'ਚ ਅਜਿਹਾ ਹਮੇਸ਼ਾ ਨਹੀਂ ਹੁੰਦਾ।
ਜ਼ਰੂਰੀ ਨਹੀਂ ਕਿ ਔਰਤਾਂ ਦੀ ਖੁਆਇਸ਼ ਹਰ ਵਾਰ ਸੈਕਸ ਕਰਕੇ ਪੂਰੀ ਹੋਵੇ, ਹਰ ਔਰਤ ਵੱਖਰੇ ਤਰੀਕੇ ਨਾਲ ਤਸੱਲੀ ਮਹਿਸੂਸ ਕਰਦੀ ਹੈ।
ਵੱਖ-ਵੱਖ ਸਮੇਂ 'ਚ ਇੱਕ ਔਰਤ ਵੀ ਕਈ ਤਰ੍ਹਾਂ ਦੇ ਅਹਿਸਾਸ ਤੋਂ ਲੰਘਦੀ ਹੈ। ਕਈ ਵਾਰ ਉਨ੍ਹਾਂ ਨੂੰ ਹੱਥਰੱਸੀ ਨਾਲ ਹੀ ਤਸੱਲੀ ਮਿਲ ਜਾਂਦੀ ਹੈ। ਕਈਆਂ ਨੂੰ ਸਿਰਫ਼ ਸੈਕਸ ਦੇ ਖ਼ਿਆਲ ਤੋਂ ਹੀ ਚੰਗਾ ਅਹਿਸਾਸ ਹੋ ਜਾਂਦਾ ਹੈ।
ਕਈ ਔਰਤਾਂ ਨੂੰ ਮੁਕੰਮਲ ਤਸੱਲੀ ਲਈ ਸਾਥੀ ਦੀ ਲੋੜ ਹੁੰਦੀ ਹੈ। ਕਈ ਵਾਰ ਔਰਤਾਂ, ਸਾਥੀ ਦੇ ਨਾਲ ਹੋ ਕੇ ਵੀ ਉਸ ਨਾਲ ਸੈਕਸ ਦੇ ਬਗੈਰ ਸੈਕਸ ਦਾ ਸੁੱਖ ਮਹਿਸੂਸ ਕਰ ਲੈਂਦੀਆਂ ਹਨ।
ਔਰਤਾਂ 'ਚ ਸੈਕਸ ਦੀ ਖੁਆਇਸ਼ ਜਗਾਉਣ ਦੇ ਜ਼ਰੀਏ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਇਸ ਦਾ ਦਾਇਰਾ ਵੀ ਬਹੁਤ ਵੱਡਾ ਹੈ।
ਹੁਣ ਤਾਂ ਪੋਰਨ ਕਾਰੋਬਾਰ ਵੀ ਔਰਤਾਂ ਦੇ ਹਿਸਾਬ ਨਾਲ ਪੋਰਨ ਫ਼ਿਲਮਾਂ ਬਣਾ ਰਿਹਾ ਹੈ। ਪਹਿਲਾਂ ਅਜਿਹੀਆਂ ਫ਼ਿਲਮਾਂ ਸਿਰਫ਼ ਮਰਦਾਂ ਲਈ ਬਣਦੀਆਂ ਸਨ। ਹੁਣ ਤਾਂ ਔਰਤਾਂ ਦੀ ਖਾਹਿਸ਼ ਨੂੰ ਧਿਆਨ 'ਚ ਰੱਖ ਕੇ ਪੋਰਨ ਫ਼ਿਲਮਾਂ ਬਣ ਰਹੀਆਂ ਹਨ।
ਮਨੋਵਿਗਿਆਨੀ ਪੱਧਰ 'ਤੇ ਗੱਲ ਕਰੀਏ ਤਾਂ ਸਾਨੂੰ ਹੁਣ ਵੀ ਨਹੀਂ ਪਤਾ ਕਿ ਔਰਤਾਂ ਅੰਦਰ ਸੈਕਸ ਦੀ ਚਾਹਤ ਕਿਵੇਂ ਜਗਦੀ ਹੈ? ਬਲਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਚਾਹਤ ਹੁੰਦੀ ਕਿਹੋ ਜਿਹੀ ਹੈ? ਇਹ ਦਿਮਾਗ ਤੋਂ ਸ਼ੁਰੂ ਹੁੰਦੀ ਹੈ ਜਾਂ ਸਰੀਰ ਦੇ ਕਿਸੇ ਹੋਰ ਖ਼ਾਸ ਹਿੱਸੇ ਤੋਂ?
ਭਾਵੇਂ ਸੈਕਸ ਦੀ ਲੋੜ ਨਾ ਮਹਿਸੂਸ ਹੋਣ ਦੇ ਕੁਝ ਕਾਰਨ ਤਾਂ ਪੱਕੇ ਤੌਰ 'ਤੇ ਪਤਾ ਚੱਲ ਚੁੱਕੇ ਹਨ। ਕੰਮਕਾਜੀ ਔਰਤਾਂ ਅਕਸਰ ਘੱਟ ਕਾਮ ਵਾਸਨਾ ਦੀ ਸ਼ਿਕਾਇਤ ਕਰਦੀਆਂ ਹਨ। ਘਰ ਅਤੇ ਦਫ਼ਤਰ ਦਾ ਤਣਾਅ ਉਨ੍ਹਾਂ ਦੀ ਖਾਹਿਸ਼ਾਂ 'ਤੇ ਹਾਵੀ ਹੋ ਜਾਂਦਾ ਹੈ।
ਇਸ ਤਰ੍ਹਾਂ ਬੱਚੇ ਪੈਦਾ ਹੋਣ 'ਤੇ ਵੀ ਔਰਤਾਂ ਨੂੰ ਸੈਕਸ ਦੀ ਘੱਟ ਲੋੜ ਮਹਿਸੂਸ ਹੋਣ ਲੱਗਦੀ ਹੈ।
ਔਰਤਾਂ 'ਤੇ ਆਲੇ-ਦੁਆਲੇ ਦੇ ਮਾਹੌਲ ਦਾ ਬਹੁਤ ਅਸਰ ਪੈਂਦਾ ਹੈ। ਜੇ ਤਣਾਅ ਹੈ ਤਾਂ ਉਨ੍ਹਾਂ ਅੰਦਰ ਸੈਕਸ ਦੀ ਚਾਹਤ ਘੱਟ ਹੋਣਾ ਤੈਅ ਹੈ।
ਅਮਰੀਕਾ ਅਤੇ ਬ੍ਰਿਟੇਨ 'ਚ 50 ਫੀਸਦੀ ਔਰਤਾਂ, ਸਾਲ 'ਚ ਕਈ ਵਾਰ ਘੱਟ ਸੈਕਸ ਦੀ ਚਾਹਤ ਦੀ ਸ਼ਿਕਾਇਤ ਕਰਦੀਆਂ ਹਨ। ਅਜਿਹਾ ਅਕਸਰ ਦੁਨਿਆਵੀ ਫਿਕਰ ਕਰਕੇ ਹੁੰਦਾ ਹੈ।
ਪਰ ਇਹ ਸਥਾਈ ਭਾਵ ਨਹੀਂ ਹੈ। ਇਸ ਪ੍ਰੇਸ਼ਾਨੀ ਨੂੰ ਮਾਹੌਲ ਬਦਲ ਕੇ, ਔਰਤਾਂ ਨੂੰ ਆਰਾਮ ਦੇ ਕੇ ਦੂਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਅੰਦਰ ਫਿਰ ਤੋਂ ਸੈਕਸ ਦੀ ਇੱਛਾ ਜਗਾਈ ਜਾ ਸਕਦੀ ਹੈ। ਇਸ ਲਈ ਸਾਥੀ ਨੂੰ ਰਿਸ਼ਤਿਆਂ 'ਚ ਨਵਾਂਪਨ ਲਿਆਉਣ ਦੇ ਤਰੀਕਿਆਂ ਨੂੰ ਲੱਭਣਾ ਹੋਵੇਗਾ। ਰੋਜ਼ਾਨਾ ਕੁਝ ਨਵਾਂ ਕਰਕੇ, ਜਿਸਮਾਨੀ ਰਿਸ਼ਤਿਆਂ ਦਾ ਠੰਡਾਪਨ ਦੂਰ ਕੀਤਾ ਜਾ ਸਕਦਾ ਹੈ।
ਵੈਸੇ 15 ਫੀਸਦੀ ਔਰਤਾਂ ਅਜਿਹੀਆਂ ਵੀ ਹਨ ਜਿਹੜੀ ਕਾਮ ਵਾਸਨਾ ਦੇ ਕਾਰਨ ਤਣਾਅ ਦੀ ਸ਼ਿਕਾਇਤ ਕਰਦੀਆਂ ਹਨ। ਇਨ੍ਹਾਂ ਵਿੱਚੋਂ ਕਈ ਤਾਂ ਆਪਣੇ ਸਾਥੀ ਦਾ ਦਿਲ ਰੱਖਣ ਲਈ ਸੈਕਸ ਕਰਦੀਆਂ ਹਨ, ਜਿਹੜਾ ਉਨ੍ਹਾਂ ਲਈ ਬਹੁਤ ਤਕਲੀਫ ਵਾਲਾ ਹੁੰਦਾ ਹੈ।
ਸੈਕਸ ਦੌਰਾਨ ਉਨ੍ਹਾਂ ਦਾ ਧਿਆਨ ਕਿਸੇ ਹੋਰ ਗੱਲ 'ਚ ਹੁੰਦਾ ਹੈ, ਜਿਵੇਂ ਕਿ ਕਿਤੇ ਉਨ੍ਹਾਂ ਦਾ ਸਾਥੀ ਛੱਡ ਕੇ ਨਾ ਚਲਾ ਜਾਵੇ।
ਔਰਤਾਂ 'ਚ ਸੈਕਸ ਦੀ ਘੱਟ ਇੱਛਾ ਦੀ ਪ੍ਰੇਸ਼ਾਨੀ ਦੂਰ ਕਰਨ ਲਈ ਇਲਾਜ ਅੱਜ ਉਪਲਬਧ ਹੈ।
ਭਾਵੇਂ ਇਨ੍ਹਾਂ ਵਿੱਚੋਂ ਕੋਈ ਵੀ ਸਫ਼ਲਤਾ ਦੀ 100 ਫੀਸਦੀ ਗਾਰੰਟੀ ਨਹੀਂ ਦਿੰਦਾ। ਅੱਜ ਮਨੋਵਿਗਿਆਨੀ ਤਰੀਕਿਆਂ ਨਾਲ ਵੀ ਔਰਤਾਂ 'ਚ ਖਾਹਿਸ਼ ਨੂੰ ਫਿਰ ਤੋਂ ਜ਼ਿੰਦਾ ਕੀਤਾ ਜਾ ਰਿਹਾ ਹੈ। ਧਿਆਨ ਅਤੇ ਯੋਗ ਜ਼ਰੀਏ ਦਿਮਾਗੀ ਸਿਹਤ ਬਿਹਤਰ ਕੀਤੀ ਜਾਂਦੀ ਹੈ।
ਅਜਿਹੇ 'ਚ ਮੇਡਿਟੇਸ਼ਨ ਦੀ ਕਲਾਸ 'ਚ ਉਨ੍ਹਾਂ ਔਰਤਾਂ ਨੂੰ ਉਨ੍ਹਾਂ ਦੀਆਂ ਖ਼ੂਬੀਆਂ ਬਾਰੇ ਦੱਸਿਆ ਜਾਂਦਾ ਹੈ। ਉਨ੍ਹਾਂ ਨੂੰ ਸਰੀਰ ਦੇ ਖ਼ਾਸ ਹਿੱਸਿਆਂ ਬਾਰੇ ਰੂ ਬ ਰੂ ਕਰਵਾਇਆ ਜਾਂਦਾ ਹੈ, ਜਿੱਥੇ ਛੂਹਣ ਨਾਲ ਉਨ੍ਹਾਂ ਨੂੰ ਉਤੇਜਨਾ ਹੋ ਸਕਦੀ ਹੈ।
ਕਈ ਲੋਕ ਔਰਤਾਂ 'ਚ ਸੈਕਸ ਦੀ ਇੱਛਾ ਜਗਾਉਣ ਲਈ ਫੀਮੇਲ ਵਿਆਗਰਾ ਦੀ ਵੀ ਸਿਫਾਰਿਸ਼ ਕਰਦੇ ਹਨ।
ਏਡੀ ਨਾਂ ਦੀ ਇਸ ਦਵਾਈ ਨੂੰ ਅਮਰੀਕੀ ਸਰਕਾਰ ਤੋਂ ਵੀ ਹਰੀ ਝੰਡੀ ਮਿਲ ਗਈ ਹੈ।
ਪਰ, ਵਿਗਿਆਨੀ ਅਤੇ ਡਾਕਟਰ ਦੋਵੇਂ ਮੰਨਦੇ ਹਨ ਕਿ ਏਡੀ, ਔਰਤਾਂ 'ਚ ਸੈਕਸ ਦੀ ਇੱਛਾ ਜਗਾਉਣ 'ਚ ਬਹੁਤੀ ਕਾਰਗਰ ਨਹੀਂ, ਕਿਉਂਕਿ ਇਹ ਔਰਤਾਂ ਦੀ ਕਾਮ ਵਾਸਨਾ ਦੇ ਸਿਰਫ਼ ਇੱਕ ਪਹਿਲੂ ਨੂੰ ਟਾਰਗੇਟ ਕਰਦੀ ਹੈ।
ਜਦੋਂ ਕਿ ਕਿਸੇ ਔਰਤ ਅੰਦਰ ਸੈਕਸ ਦੀ ਖਾਹਿਸ਼ ਦੇ ਕਈ ਪਹਿਲੂ ਹੁੰਦੇ ਹਨ ਤੇ ਇਸ ਦਵਾਈ ਦੇ ਕਈ ਮਾੜੇ ਅਸਰ ਹਨ। ਇਸ ਨੂੰ ਲੈਣ ਨਾਲ ਉਲਟੀ, ਥਕਾਨ, ਸਿਰ ਪੀੜ, ਨੀਂਦ ਨਾ ਆਉਣ ਦੀ ਸ਼ਿਕਾਇਤ ਹੋ ਸਕਦੀ ਹੈ। ਉਹ ਇਸ ਦਵਾਈ ਨੂੰ ਲੈਣ ਤੋਂ ਬਾਅਦ ਸ਼ਰਾਬ ਵੀ ਨਹੀਂ ਪੀ ਸਕਦੀਆਂ।
ਜਾਣਕਾਰ ਸਲਾਹ ਦਿੰਦੇ ਹਨ ਕਿ ਔਰਤਾਂ ਅੰਦਰ ਖਾਹਿਸ਼ ਜਗਾਉਣ ਲਈ ਮਨੋਵਿਗਿਆਨਿਕ ਪਹਿਲੂ 'ਤੇ ਕੰਮ ਕਰਨਾ ਜ਼ਿਆਦਾ ਬਿਹਤਰ ਤਰੀਕਾ ਹੈ। ਉਨ੍ਹਾਂ ਦੇ ਆਲੇ-ਦੁਆਲੇ ਦੇ ਮਾਹੌਲ ਨੂੰ ਬਿਹਤਰ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਦੇ ਤਣਾਅ ਦੇ ਕਾਰਨਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਉਹ ਚੰਗਾ ਮਹਿਸੂਸ ਕਰਣਗੀਆਂ ਤਾਂ ਉਨ੍ਹਾਂ ਅੰਦਰ ਖੁਆਇਸ਼ ਆਪਣੇ ਆਪ ਪੈਦਾ ਹੋਵੇਗੀ।
ਵੈਸੇ ਔਰਤਾਂ ਆਪਣੇ ਅੰਦਰ ਸੈਕਸ ਦੀ ਘੱਟ ਚਾਹਤ ਨੂੰ ਉਦੋਂ ਤਕ ਪ੍ਰੇਸ਼ਾਨੀ ਦੇ ਤੌਰ 'ਤੇ ਨਹੀਂ ਦੇਖਦੀਆਂ ਜਦੋਂ ਤੱਕ ਉਹ ਕਿਸੇ ਰਿਸ਼ਤੇ 'ਚ ਨਹੀਂ ਬੱਝਦੀਆਂ। ਉਸ ਤੋਂ ਬਾਅਦ ਸਾਥੀ ਦੀ ਮੰਗ ਦਾ ਦਬਾਅ ਉਨ੍ਹਾਂ ਨੂੰ ਸੈਕਸ ਦੀ ਘੱਟ ਇੱਛਾ ਦੀ ਦਿੱਕਤ ਦਾ ਅਹਿਸਾਸ ਕਰਵਾਉਂਦਾ ਹੈ।
ਜ਼ਰੂਰੀ ਨਹੀਂ ਕਿ ਸਾਥੀ ਦੀ ਇੱਛਾ ਦੇ ਬਰਾਬਾਰ ਹੀ ਔਰਤਾਂ ਨੂੰ ਵੀ ਸੈਕਸ ਦੀ ਚਾਹਤ ਮਹਿਸੂਸ ਹੋਵੇ। ਬਿਹਤਰ ਹੋਵੇਗਾ ਕਿ ਦੋਵੇਂ ਮਿਲ-ਬੈਠ ਕੇ ਇਸ ਬਾਰੇ ਗੱਲਬਾਤ ਕਰਨ ਅਤੇ ਇੱਕ ਦੂਜੇ ਦੀਆਂ ਜ਼ਰੂਰਤਾਂ ਅਤੇ ਖੁਆਇਸ਼ਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ।
ਜਿੱਥੋਂ ਤਕ ਖਾਹਿਸ਼ਾਂ ਦੀ ਗੱਲ ਹੈ, ਇਸਦਾ ਕੋਈ ਹੋਰ ਕਿਨਾਰਾ ਨਹੀਂ ਹੈ। ਇਹ ਵੱਖ-ਵੱਖ ਇਨਸਾਨਾਂ 'ਚ ਹੀ ਨਹੀਂ, ਕਈ ਵਾਰ ਇੱਕ ਹੀ ਇਨਸਾਨ ਅੰਦਰ ਵੱਖ-ਵੱਖ ਹੁੰਦੀ ਹੈ। ਕਿਸੇ 'ਚ ਘੱਟ ਹੁੰਦੀ ਹੈ ਜਾਂ ਵੱਧ ਹੁੰਦੀ ਹੈ, ਇਹ ਕਹਿਣਾ ਵੀ ਗਲਤ ਹੈ, ਕਿਉਂਕਿ ਘੱਟ ਕਿੰਨਾ ਹੈ ਤੇ ਵਧ ਕਿੰਨਾ ਹੈ, ਇਸ ਦਾ ਕੋਈ ਪੈਮਾਨਾ ਨਹੀਂ।
(ਬੀਬੀਸੀ ਫਿਊਚਰ ਦੀ ਵੈੱਬਸਾਈਟ 'ਤੇ ਇਹ ਮੂਲ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ)