You’re viewing a text-only version of this website that uses less data. View the main version of the website including all images and videos.
ਕਿਮ-ਟਰੰਪ ਮੁਲਾਕਾਤ : ਬਿਨਾਂ ਸਮਝੌਤੇ ਤੋਂ ਖ਼ਤਮ ਹੋਈ ਵਾਰਤਾ ,ਵਾਇਟ ਹਾਊਸ ਨੇ ਕਿਹਾ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਅਮਰੀਕਾ ਦੇ ਆਗੂ ਕਿਮ ਜੋਂਗ-ਉਨ ਵਿਚਾਲੇ ਵੀਅਤਨਾਮ ਵਿਚ ਪਰਮਾਣੂ ਅਪਸਾਰ ਬਾਰੇ ਗੱਲਬਾਤ ਬਿਨਾਂ ਸਮਝੌਤੇ ਤੋਂ ਖਤਮ ਹੋ ਗਈ ਹੈ।
ਅਮਰੀਕੀ ਰਾਸ਼ਟਰਪਤੀ ਦੀ ਤਰਫੋਂ ਵਾਇਟ ਹਾਊਸ ਨੇ ਐਲਾਨ ਕੀਤਾ ਹੈ ਕਿ ਇਹ ਬੈਠਕ ਤੈਅ ਸਮੇਂ ਤੋਂ ਕੁਝ ਪਹਿਲਾਂ ਹੀ ਬਿਨਾਂ ਕਿਸੇ ਸਮਝੌਤੇ ਤੋਂ ਖ਼ਤਮ ਹੋ ਗਈ ਹੈ।
ਪਿਛਲੇ ਸਾਲ ਦੀ ਪਰਮਾਣੂ ਅਪਸਾਰ ਵਾਰਤਾ ਤੋਂ ਬਾਅਦ ਇਸ ਦਿਸ਼ਾ ਵਿਚ ਜ਼ਿਆਦਾ ਗੱਲ ਅੱਗੇ ਨਹੀਂ ਵਧੀ ਸੀ । ਹੁਣ ਸਾਰੇ ਲੋਕਾਂ ਦੀਆਂ ਨਜ਼ਰਾਂ ਮੌਜੂਦਾ ਵਾਰਤਾ ਉੱਤੇ ਲੱਗੀਆਂ ਹੋਈਆਂ ਸਨ।
ਇਸ ਬੈਠਕ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ, " ਸਾਨੂੰ ਕੋਈ ਕਾਹਲੀ ਨਹੀਂ ਹੈ ਅਤੇ ਅਸੀ ਸਹੀ ਡੀਲ ਕਰਨਾ ਚਾਹੁੰਦੇ ਹਾਂ " ਜਦਕਿ ਕਿਮ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਬੈਠਕ ਤੋਂ ਚੰਗੇ ਨਤੀਜੇ ਦਾ ਅਸਾਰ ਹਨ।
ਟਰੰਪ ਅਤੇ ਕਿਮ ਪਿਛਲੇ ਸਾਲ ਪਹਿਲੀ ਵਾਰ ਸਿੰਗਪੁਰ ਵਿਚ ਮਿਲੇ ਸਨ ਅਤੇ ਕਰੀਬ ਇੱਕ ਸਾਲ ਬਾਅਦ ਹੁਣ ਵੀਅਤਨਾਮ ਵਿਚ ਮਿਲੇ ਹਨ।
ਇਹ ਵੀ ਪੜ੍ਹੋ :
ਅਮਰੀਕਾ ਦਾ ਸਾਬਕਾ ਦੁਸ਼ਮਣ ਵੀਅਤਨਾਮ
ਵੀਅਤਨਾਮ ਜੰਗ ਦੇ 44 ਸਾਲ ਬਾਅਦ, ਦੇਸ਼ ਨੂੰ ਅਮਰੀਕਾ ਅਤੇ ਉੱਤਰੀ ਕੋਰੀਆ ਦਰਮਿਆਨ ਨਿਰਪੱਖ ਮੇਜ਼ਬਾਨ ਵਜੋਂ ਦੇਖਿਆ ਜਾ ਰਿਹਾ ਹੈ।
ਮਾਰਚ 1965 ਵਿੱਚ, ਦੱਖਣੀ ਵੀਅਤਨਾਮ ਦੇ ਦਾਨਾਗ ਸ਼ਹਿਰ ਵਿੱਚ ਅਮਰੀਕੀ ਫੌਜ ਦਾ ਪਹਿਲਾ ਦਲ ਦਾਖ਼ਲ ਹੋਇਆ, ਦੱਖਣੀ-ਪੂਰਬੀ ਏਸ਼ੀਆ ਵਿੱਚ ਕਮਿਊਨਿਜ਼ਮ ਬਨਾਮ ਕੈਪਟਲਿਜ਼ਮ ਖੂਨੀ ਯੁੱਧ ਵਿੱਚ ਇਸ ਤਰ੍ਹਾਂ ਅਮਰੀਕਾ ਦਾ ਦਖ਼ਲ ਹੋਇਆ।
ਕਰੀਬ 44 ਸਾਲ ਬਾਅਦ ਓਹੀ ਸ਼ਹਿਰ ਵੀਅਤਨਾਮ ਦੇ ਦੁਸ਼ਮਣ ਰਹੇ ਅਤੇ ਇਸ ਦੇ ਠੰਡੇ ਯੁੱਧ ਦੇ ਸਾਥੀ ਉੱਤਰੀ ਕੋਰੀਆ ਵਿਚਕਾਰ ਗੱਲਬਾਤ ਲਈ ਮੇਜ਼ਬਾਨ ਬਣ ਸਕਿਆ।
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਉੱਤਰੀ ਕੋਰੀਆ ਦੇ ਕਿਮ ਜੋਂਗ ਉਨ ਨਾਲ ਉਹਨਾਂ ਦੀ ਦੂਜੀ ਮੀਟਿੰਗ ਵੀਅਤਨਾਮ ਵਿੱਚ 27 ਅਤੇ 28 ਫ਼ਰਵਰੀ ਨੂੰ ਹੋਏਗੀ।
ਮੀਟਿੰਗ ਦੀ ਅਸਲ ਜਗ੍ਹਾ ਜਾਂ ਤਾਂ ਦਾਨਾਗ ਜਾਂ ਹਨੋਈ ਵਿੱਚ ਹੋਏਗੀ।
ਇਹ ਵੀ ਪੜ੍ਹੋ-
ਵੀਅਤਨਾਮ ਕਿਉਂ ?
ਕਮਿਊਨਿਸਟ ਸਾਸ਼ਿਤ ਪਰ ਪੂੰਜੀਵਾਦੀ ਆਰਥਿਕਤ ਸ਼ਕਤੀ ਵੀਅਤਨਾਮ ਨੂੰ ਹੁਣ ਵਾਸ਼ਿੰਗਟਨ ਅਤੇ ਪਿਓਂਗਯਾਂਗ ਦੋਵੇਂ ਇੱਕ ਦੋਸਤ ਵਜੋਂ ਦੇਖਦੇ ਹਨ।
ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਸਾਊਥ ਵੇਲਜ਼ ਵਿੱਚ ਵੀਅਤਨਾਮ ਦੇ ਮਾਹਿਰ ਕਾਰਲ ਥਾਇਰ ਮੁਤਾਬਕ ਇਸ ਦੇਸ ਨੂੰ 'ਨਿਰਪੱਖ' ਮੇਜ਼ਬਾਨ ਮੰਨਿਆ ਜਾ ਰਿਹਾ ਹੈ ਅਤੇ ਅਮਰੀਕਾ ਤੇ ਉੱਤਰੀ ਕੋਰੀਆ ਦੋਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ।
ਪ੍ਰੋ. ਥਾਇਰ ਨੇ ਬੀਬੀਸੀ ਵੀਅਤਨਾਮ ਨੂੰ ਦੱਸਿਆ, "ਵੀਅਤਨਾਮ ਦਾ ਦੂਜੀ ਟਰੰਪ-ਕਿਮ ਮੀਟਿੰਗ ਦੀ ਮੇਜ਼ਬਾਨੀ ਕਰਨਾ, ਸਿਰਫ਼ ਪ੍ਰਤੀਕ ਵਜੋਂ ਨਹੀਂ ਹੈ।"
"ਵੀਅਤਨਾਮ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਇੱਥੇ ਸੰਮੇਲਨ ਲਈ ਉੱਚ ਪੱਧਰੀ ਸੁਰੱਖਿਆ ਵਾਲਾ ਮਾਹੌਲ ਦਾ ਮਿਲਣ ਦੀ ਸਾਰੀਆਂ ਧਿਰਾਂ ਸ਼ਲਾਘਾ ਕਰਦੀਆਂ ਹਨ। ਸਾਰੀਆਂ ਧਿਰਾਂ ਮੰਨਦੀਆਂ ਹਨ ਕਿ ਵੀਅਤਨਾਮ ਇੱਕ ਨਿਰਪੱਖ ਮੇਜ਼ਬਾਨ ਹੈ।"
ਵੀਅਤਨਾਮ ਲਈ ਕਿਮ ਨੇ ਸਹਿਮਤੀ ਕਿਵੇਂ ਦਿੱਤੀ ?
ਕਿਮ ਲਈ ਵੀਅਤਨਾਮ ਚੀਨ ਉੱਪਰੋਂ ਸੁਰੱਖਿਅਤ ਉਡਾਣ ਹੈ। ਦੋਵੇਂ ਦੇਸ ਉਹਨਾਂ ਵਿੱਚੋਂ ਹਨ ਜਿਨ੍ਹਾਂ ਨਾਲ ਪਿਓਂਗਯਾਂਗ ਦੇ ਚੰਗੇ ਸਬੰਧ ਹਨ।
ਪ੍ਰੋ.ਥਾਇਰ ਕਹਿੰਦੇ ਹਨ ਕਿ ਉੱਤਰੀ ਕੋਰੀਆਈ ਲੀਡਰ ਵੀਅਤਨਾਮ ਦੀ ਆਪਣੀ ਪਹਿਲੀ ਯਾਤਰਾ ਨੂੰ ਇੱਕ ਮੌਕੇ ਵਜੋਂ ਦੇਖਦੇ ਹਨ ਤਾਂ ਜੋ ਸਾਬਿਤ ਕਰ ਸਕਣ ਕਿ "ਉੱਤਰੀ ਕੋਰੀਆ ਇਕੱਲਾ ਨਹੀਂ ਹੈ"।
ਉੱਤਰੀ ਕੋਰੀਆਈ ਆਗੂ ਨੇ ਵੀਅਤਨਾਮ ਦੇ ਵਿਕਾਸ ਮਾਡਲ ਦਾ ਅਧਿਐਨ ਕੀਤਾ ਹੈ ਅਤੇ ਇਹ ਯਾਤਰਾ ਕਿਮ ਨੂੰ ਇਸ ਦੇਸ ਦੀ ਬਦਲਦੀ ਤਸਵੀਰ ਦੇਖਣ ਦਾ ਮੌਕਾ ਦੇਵੇਗੀ।
ਪ੍ਰੋ.ਥਾਇਰ ਕਹਿੰਦੇ ਹਨ, "ਵੀਅਤਨਾਮ ਦੀ ਅਮਰੀਕਾ ਖ਼ਿਲਾਫ ਜੰਗ ਅਤੇ ਅਮਰੀਕਾ ਨਾਲ ਕੂਟਨੀਤਕ ਸਬੰਧਾਂ ਦਾ ਆਮ ਹੋਣਾ, ਮੁਫ਼ਤ ਵਪਾਰਕ ਸਮਝੌਤਿਆਂ ਦੀ ਗੱਲਬਾਤ ਵਗੈਰਾ ਵਿੱਚ ਉੱਤਰੀ ਕੋਰੀਆਈ ਰਾਜ ਦੀ ਰੁਚੀ ਹੋਏਗੀ।"
ਸਿੰਗਾਪੁਰ ਦੇ SEAS-Yusof Ishak Institute ਵਿੱਚ ਵੀਅਨਤਨਾਮ ਦੇ ਮਾਹਿਰ ਲੀ ਹੌਂਗ ਹੀਪ ਨੇ AFP ਨੂੰ ਕਿਹਾ, "ਕਿਮ ਨੂੰ ਖ਼ੁਦ ਲਈ ਵੀਅਤਨਾਮ ਦੀ ਕਹਾਣੀ ਦੇਖਣ ਵਿੱਚ ਦਿਲਚਸਪੀ ਹੋਏਗੀ। ਇਹ ਉਹਨਾਂ ਲਈ ਪ੍ਰੇਰਨਾ ਦਾ ਚੰਗਾ ਸਰੋਤ ਹੋ ਸਕਦਾ ਹੈ ਕਿ ਉੱਤਰੀ ਕੋਰੀਆ ਨੂੰ ਅੱਗੇ ਲਿਜਾਣ ਦੀ ਦਿਸ਼ਾ ਵੱਲ ਸੋਚਿਆ ਜਾਵੇ।"
ਟਰੰਪ ਨੇ ਵੀਅਤਨਾਮ ਲਈ ਹਾਮੀ ਕਿਉਂ ਭਰੀ ?
ਜੇ ਕਿਮ ਵੀਅਤਨਾਮ ਦੀ ਆਰਥਿਕ ਸਫ਼ਲਤਾ ਤੋਂ ਪ੍ਰੇਰਨਾ ਲੈ ਸਕਦੇ ਹਨ, ਤਾਂ ਇਹ ਕਾਰਕ ਵਾਸ਼ਿੰਗਟਨ ਦੇ ਹੱਕ ਵਿੱਚ ਜਾ ਸਕਦਾ ਹੈ। ਜਿਵੇਂ ਕਿ ਦੋਈ-ਮੋਈ ਵਜੋਂ ਜਾਣਿਆ ਜਾਂਦਾ ਆਰਥਿਕ ਸੁਧਾਰ "ਸਮਾਜਵਾਦ ਅਧਾਰਤ ਮਾਰਕੀਟ ਆਰਥਿਕਤਾ" ਬਣਾਉਣ ਦੇ ਟੀਚੇ ਨਾਲ 1986 ਵਿੱਚ ਸ਼ੁਰੂ ਹੋਇਆ ਸੀ, ਵੀਅਤਨਾਮ ਏਸ਼ੀਆ ਦੀ ਸਭ ਤੋਂ ਤੇਜ਼ੀ ਨਾਲ ਉੱਨਤ ਹੋ ਰਹੇ ਆਰਥਚਾਰਿਆਂ ਵਿੱਚੋਂ ਇੱਕ ਬਣ ਗਿਆ ਹੈ।
ਪਿਛਲੇ ਸਾਲ ਵੀਅਤਨਾਮ ਯਾਤਰਾ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਸੀ ਕਿ ਕਿਮ ਉੱਤਰੀ ਕੋਰੀਆ ਦੇ "ਚਮਤਕਾਰ" ਨੂੰ ਦੁਹਰਾ ਸਕਦੇ ਹਨ ਜੇਕਰ ਉਹ ਸਮੇਂ ਨੂੰ ਬੰਨ੍ਹ ਸਕਦੇ।
ਇਹ ਵੀ ਪੜ੍ਹੋ-
ਟਰੰਪ ਸਾਲ 2017 ਵਿੱਚ ਵੀਅਤਨਾਮ ਗਏ ਸੀ, ਜਦੋਂ ਉੱਥੇ ਏਸ਼ੀਆ ਪੈਸੀਫਿਕ ਆਰਥਿਕ ਕੋ-ਅਪਰੇਸ਼ਨ ਸੰਮੇਲਨ ਹੋਇਆ ਸੀ ਅਤੇ ਪ੍ਰੋ.ਥਾਇਰ ਕਹਿੰਦੇ ਹਨ ਕਿ ਵੀਅਤਨਾਮ ਦੋਵਾਂ ਨੂੰ ਸ਼ਾਂਤਮਈ ਤੇ ਭੋਰੇਸਮੰਦ ਖਿੱਤਾ ਮਹਿਸੂਸ ਹੁੰਦਾ ਹੈ।
ਉਹਨਾਂ ਕਿਹਾ, "ਯੁਨਾਈਟਿਡ ਸਟੇਟਸ ਵੀਅਤਨਾਮ ਦੇ ਮਾਰੂ ਹਥਿਆਰਾਂ 'ਤੇ ਰੋਕ ਲਈ ਲੰਬੇ ਸਹਿਯੋਗ ਅਤੇ ਉੱਤਰੀ ਕੋਰੀਆ ਖ਼ਿਲਾਫ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਲਾਗੂ ਕਰਾਉਣ ਵਿੱਚ ਦਿੱਤੇ ਤਾਜ਼ਾ ਸਹਿਯੋਗ ਨੂੰ ਮੰਨਦਾ ਹੈ।"
ਇਤਿਹਾਸਕ ਅਮਰੀਕਾ-ਉੱਤਰੀ ਕੋਰੀਆ ਸੰਮੇਲਨ ਉਸ ਵੇਲੇ ਹੋ ਰਿਹਾ ਹੈ, ਜਦੋਂ ਦੇਸ ਆਪਣੀ ਕੂਟਨੀਤਿਕ ਤਾਕਤ ਦਿਖਾਉਣ ਲਈ ਉਤਾਵਲਾ ਹੈ ਅਤੇ ਵਿਦੇਸ਼ੀ ਨਿਵੇਸ਼ ਅਤੇ ਧਿਆਨ ਖਿੱਚਣ ਦਾ ਚਾਹਵਾਨ ਵੀ ਹੈ।
ਐਲਾਨ ਤੋਂ ਬਾਅਦ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫ਼ਤਰ ਨੇ ਵੀ ਵੀਅਤਨਾਮ ਦੀ ਚੋਣ ਨੂੰ ਜੀ ਆਇਆਂ ਕਿਹਾ।
"ਵੀਅਤਨਾਮ ਨੇ ਇੱਕ ਸਮੇਂ ਅਮਰੀਕਾ ਵਿਰੁੱਧ ਤਲਵਾਰਾਂ ਅਤੇ ਬੰਦੂਕਾਂ ਤਾਣੀਆਂ ਪਰ ਹੁਣ ਉਹ ਦੋਸਤ ਹਨ" ਨਿਊਜ਼ ਏਜੰਸੀ ਯੋਨਹਪ ਨੇ ਬੁਲਾਰੇ ਕਿਮ ਈਊ-ਕੇਓਮ ਦਾ ਹਵਾਲਾ ਦਿੱਤਾ।
"ਅਸੀਂ ਉਮੀਦ ਕਰਦੇ ਹਾਂ ਕਿ ਵੀਅਤਨਾਮ ਅਮਰੀਕਾ ਅਤੇ ਉੱਤਰੀ ਕੋਰੀਆ ਨੂੰ ਨਵਾਂ ਇਤਿਹਾਸ ਸਿਰਜਣ ਲਈ ਚੰਗੀ ਥਾਂ ਬਣੇਗਾ।"
ਇਹ ਵੀ ਪੜੋ-
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: