ਫੇਸਬੁੱਕ ’ਤੇ ਪ੍ਰੋਫਾਈਲ ਦੀ ਦਿਖ ਬਾਰੇ ਤੁਹਾਡੀ ਮਰਜ਼ੀ ਖ਼ਤਰੇ ’ਚ

    • ਲੇਖਕ, ਡੇਵ ਲੀ
    • ਰੋਲ, ਬੀਬੀਸੀ ਪੱਤਰਕਾਰ

ਫੇਸਬੁੱਕ ਦਾ ਕਹਿਣਾ ਹੈ ਕਿ ਉਸ ਦੇ 5 ਕਰੋੜ ਵਰਤੋਂਕਾਰਾਂ 'ਤੇ ਸੁਰੱਖਿਆ ਦਾ ਖ਼ਤਰਾ ਪੈਦਾ ਹੋ ਗਿਆ ਹੈ। ਕੰਪਨੀ ਮੁਤਾਬਕ ਹੈਕਰਾਂ ਨੇ ਉਸ ਦੇ ਇੱਕ ਫੀਚਰ ਦੀ ਖਾਮੀ ਦਾ ਫਾਇਦਾ ਚੁੱਕਿਆ ਹੈ।

ਇਸ ਨੂੰ ਫੀਚਰ ਨੂੰ "ਵਿਊ ਐਜ਼" ਕਹਿੰਦੇ ਹਨ, ਜਿਸ ਰਾਹੀਂ ਯੂਜਰ ਦੇਖ ਸਕਦੇ ਹਨ ਕਿ ਬਾਕੀ ਲੋਕਾਂ ਨੂੰ ਉਨ੍ਹਾਂ ਦੀ ਪ੍ਰੋਫਾਈਲ ਕਿਵੇਂ ਦਿਖਦੀ ਹੈ।

ਫੇਸਬੁੱਕ ਮੁਤਾਬਕ ਸੁਰੱਖਿਆ 'ਚ ਖਾਮੀ ਦੀ ਬਾਰੇ ਪਤਾ ਉਨ੍ਹਾਂ ਨੂੰ ਮੰਗਲਵਾਰ ਲੱਗਾ ਸੀ ਅਤੇ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।

ਕੰਪਨੀ ਦੇ ਮੁਖੀ ਗਾਏ ਰੋਜ਼ੇਨ ਦਾ ਕਹਿਣਾ ਹੈ ਕਿ ਇਸ ਖਾਮੀ ਨੂੰ ਦਰੁਸਤ ਕਰ ਦਿੱਤਾ ਗਿਆ ਹੈ।

ਫੇਸਬੁੱਕ ਦੇ ਸ਼ੇਅਰਾਂ ਵਿੱਚ ਸ਼ੁੱਕਰਵਾਰ ਨੂੰ 3 ਫੀਸਦ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਵਿੱਚ ਇਸ ਦੇ ਦੋ ਕਰੋੜ ਤੋਂ ਵੱਧ ਮਹੀਨਾਵਾਰ ਸਰਗਰਮ ਵਰਤੋਂਕਾਰ ਹਨ।

ਇਹ ਵੀ ਪੜ੍ਹੋ:

ਕੌਣ ਹੋਇਆ ਪ੍ਰਭਾਵਿਤ?

ਰੋਜ਼ੇਨ ਮੁਤਾਬਕ, "ਅਸੀਂ ਆਪਣੀ ਜਾਂਚ ਅਜੇ ਸ਼ੁਰੂ ਹੀ ਕੀਤੀ ਹੈ, ਅਸੀਂ ਇਹ ਪਤਾ ਲਗਾਉਣਾ ਹੈ ਕਿ, ਕੀ ਖਾਤਿਆਂ ਦਾ ਗ਼ਲਤ ਇਸਤੇਮਾਲ ਕੀਤਾ ਗਿਆ ਹੈ ਜਾਂ ਜਾਣਕਾਰੀਆਂ ਚੋਰੀ ਹੋਈਆਂ ਹਨ। ਸਾਨੂੰ ਅਜੇ ਇਹ ਨਹੀਂ ਪਤਾ ਲੱਗਾ ਹੈ ਕਿ ਇਸ ਸਾਈਬਰ ਹਮਲੇ ਦੇ ਪਿੱਛੇ ਕੌਣ ਹੈ ਅਤੇ ਇਹ ਹਮਲਾ ਕਿਥੋਂ ਕੀਤਾ ਗਿਆ ਹੈ।"

ਉਨ੍ਹਾਂ ਨੇ ਕਿਹਾ, "ਲੋਕਾਂ ਦੀ ਨਿੱਜਤਾ ਅਤੇ ਸੁਰੱਖਿਆ ਬੇਹੱਦ ਅਹਿਮ ਹੈ ਅਤੇ ਜੋ ਹੋਇਆ ਉਸ ਲਈ ਅਸੀਂ ਮੁਆਫੀ ਮੰਗਦੇ ਹਾਂ।"

ਇਹ ਵੀ ਪੜ੍ਹੋ:

ਕੀ ਹੈ 'ਵਿਊ ਐਜ਼'

ਫੇਸਬੁੱਕ ਦਾ 'ਵਿਊ ਐਜ਼' ਇੱਕ ਪ੍ਰਾਈਵੇਸੀ ਫੀਚਰ ਹੈ, ਜਿਸ ਰਾਹੀਂ ਯੂਜਰ ਇਹ ਪਤਾ ਲਗਾ ਸਕਦੇ ਹਨ ਕਿ ਹੋਰਨਾਂ ਲੋਕਾਂ ਨੂੰ ਉਨ੍ਹਾਂ ਦੀ ਪ੍ਰੋਫਾਈਲ ਕਿਵੇਂ ਦਿਖਦੀ ਹੈ।

ਇਸ ਨਾਲ ਇਹ ਪਤਾ ਲਗਦਾ ਹੈ ਕਿ ਫੇਸਬੁੱਕ 'ਤੇ ਫ੍ਰੈਂਡਜ਼, ਫ੍ਰੈਂਡਜ਼ ਦੇ ਫ੍ਰੈਂਡਜ਼ ਨੂੰ ਅਤੇ ਜਨਤਕ ਤੌਰ 'ਤੇ ਉਨ੍ਹਾਂ ਦੀਆਂ ਕਿਹੜੀਆਂ-ਕਿਹੜੀਆਂ ਜਾਣਕਾਰੀਆਂ ਮਿਲ ਰਹੀਆਂ ਹਨ।

ਰੋਜ਼ੇਨ ਦੱਸਦੇ ਹਨ, "ਹਮਲਾਵਰਾਂ ਨੂੰ ਇਸ ਵਿੱਚ ਕਈ ਖਾਮੀਆਂ ਮਿਲੀਆਂ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਫੇਸਬੁੱਕ ਐਕਸੈਸ ਟੋਕਨ ਚੋਰੀ ਕਰ ਲਏ, ਇਨ੍ਹਾਂ ਨਾਲ ਉਹ ਦੂਜੇ ਦੇ ਅਕਾਊਂਟ ਆਪਣੇ ਹੱਥ 'ਚ ਲੈ ਸਕਦੇ ਹਾਂ।"

ਇਹ ਵੀ ਪੜ੍ਹੋ:

ਉਹ ਦੱਸਦੇ ਹਨ, "ਐਕਸੈਸ ਟੋਕਨ ਡਿਜੀਟਲ ਕੀਜ਼ ਵਾਂਗ ਹੁੰਦੇ ਹਨ, ਜਿਨ੍ਹਾਂ ਰਾਹੀਂ ਯੂਜਰ ਫੇਸਬੁਕ 'ਤੇ ਲਾਗ ਇਨ ਰਹਿੰਦੇ ਅਤੇ ਹਰ ਵਾਰ ਐਪ ਦਾ ਇਸਤੇਮਾਲ ਕਰਨ 'ਤੇ ਪਾਸਰਵਡ ਨਹੀਂ ਪਾਉਣਾ ਪੈਂਦਾ।"

ਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)