9 ਤੱਥ ਜਿਨ੍ਹਾਂ ਕਾਰਨ ਵਧਿਆ ਸੈਕਸ ਟੁਆਏਜ਼ ਦਾ ਵਪਾਰ

ਕੀ ਤੁਹਾਡੇ ਕੋਲ ਸੈਕਸ ਟੁਆਏ ਹੈ? ਜੇਕਰ ਹਾਂ ਤਾਂ ਕੀ ਤੁਸੀਂ ਆਪਣੇ ਦੋਸਤਾਂ ਸਾਹਮਣੇ ਇਸ ਨੂੰ ਕਬੂਲੋਗੇ?

ਸੈਕਸ ਟੁਆਏਜ਼ ਦਾ ਵਪਾਰ ਪੂਰੀ ਦੁਨੀਆਂ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਇਨ੍ਹਾਂ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵੱਧ ਜ਼ਰੂਰ ਹੈ ਪਰ ਮਰਦਾਂ ਦਾ ਵੀ ਅੰਕੜਾ ਘੱਟ ਨਹੀਂ।

ਕੁਆਰੇ ਹੀ ਨਹੀਂ ਜੋੜਿਆਂ ਦਾ ਰੁਝਾਨ ਵੀ ਇਨ੍ਹਾਂ ਦੀ ਵਰਤੋਂ ਵੱਲ ਵਧੇਰੇ ਹੈ। ਉਹ ਮੰਨਦੇ ਹਨ ਕਿ ਇਨ੍ਹਾਂ ਨਾਲ ਉਨ੍ਹਾਂ ਦੀ ਸੈਕਸ ਲਾਈਫ ਵਧੀਆਂ ਹੋ ਜਾਂਦੀ ਹੈ।

ਇਹ ਵੀ ਪੜ੍ਹੋ:

'ਸਿਰਫ਼ ਔਰਤਾਂ ਹੀ ਨਹੀਂ ਸੈਕਸ ਟੋਏ ਦੀ ਵਰਤੋਂ ਕਰਦੀਆਂ'

ਬੰਗਲੌਰ ਸਥਿਤ ਮਾਰਕਿਟ ਰਿਸਰਚ ਫਰਮ ਟੈਕਨਾਵੀਓ ਦੀ ਵਿਸ਼ਲੇਸ਼ਕ ਜੋਸ਼ੂਆ ਮੁਤਾਬਕ ਸਿਰਫ਼ ਔਰਤਾਂ ਹੀ ਸੈਕਸ ਟੁਆਏਜ਼ ਦੀ ਵਧੇਰੇ ਵਰਤੋਂ ਨਹੀਂ ਕਰਦੀਆਂ।

ਜੋਸ਼ੂਆ ਦਾ ਕਹਿਣਾ ਹੈ, "ਮਿਸਾਲ ਵਜੋਂ ਅਮਰੀਕਾ ਵਿੱਚ 50 ਫੀਸਦ ਪੁਰਸ਼ਾਂ ਨੇ ਸੈਕਸ ਟੁਆਏਜ਼ ਦੀ ਵਰਤੋਂ ਕੀਤੀ।"

ਉਹ ਮੰਨਦੇ ਹਨ ਕਿ ਜੇਕਰ ਗੱਲ ਔਰਤਾਂ ਦੀ ਆਵੇ ਤਾਂ "ਉਨ੍ਹਾਂ ਦੀ ਗਿਣਤੀ ਪੁਰਸ਼ਾਂ ਨਾਲੋਂ 60-65 ਫੀਸਦ ਵੱਧ ਹੋ ਜਾਂਦੀ ਹੈ।"

ਯੂਰਪ 'ਚ ਅਮਰੀਕਾ ਨਾਲੋਂ ਵਧੇਰੇ ਵਿਕਰੀ

ਟੈਕਨਾਵੀਓ ਮੁਤਾਬਕ ਯੂਰਪ ਅਮਰੀਕਾ ਨੂੰ ਸੈਕਸ ਟੁਆਏਜ਼ ਖਰੀਦਣ ਵਿੱਚ ਪਛਾੜ ਰਿਹਾ ਹੈ।

ਜੋਸ਼ੂਆ ਦਾ ਕਹਿਣਾ ਹੈ, "ਮਿਸਾਲ ਵਜੋਂ ਕਈ ਸਰਵੇਅ ਕਹਿੰਦੇ ਹਨ ਕਿ ਇਟਲੀ ਵਿੱਚ ਔਰਤਾਂ ਅਤੇ ਮਰਦਾਂ ਵੱਲੋਂ 70 ਫੀਸਦ ਸੈਕਸ ਟੁਆਏਜ਼ ਦੀ ਵਰਤੋਂ ਕੀਤੀ ਜਾਵੇਗੀ।"

2017 'ਚ ਇਸ ਦੀ ਗਲੋਬਲ ਕਰੋੜਾਂ ਪੋਂਡਾਂ 'ਚ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ।

ਮਹਿਲਾ ਸ਼ਸ਼ਕਤੀਕਰਨ ਦੀ ਵੱਡੀ ਭੂਮਿਕਾ

1976 ਵਿੱਚ ਡੌਕ ਜੋਹਨਸਨ ਨਾਂ ਦੀ ਸੈਕਸ ਟੁਆਏ ਕੰਪਨੀ ਦੇ ਸਹਿ-ਸੰਸਥਾਪਕ ਰੋਨ ਦੀ ਬੇਟੀ ਏਰੀਕਾ ਬ੍ਰੈਵਰਮੈਨ ਦਾ ਕਹਿਣਾ ਹੈ, "ਸੈਕਸ ਟੁਆਏਜ਼ ਦੀ ਧਾਰਨਾ ਅਤੇ ਕਲਪਨਾ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਇਸ ਨੂੰ ਵਧੇਰੇ ਖਰੀਦਣ ਤੇ ਵੇਚਣ 'ਚ ਔਰਤਾਂ ਸ਼ਾਮਿਲ ਹਨ।"

ਸੈਕਸ ਇਨ ਦਾ ਸਿਟੀ ਵਿੱਚ ਇੱਕ ਪ੍ਰਸਿੱਧ ਸੀਨ ਦਿਖਾਇਆ ਗਿਆ ਹੈ ਕਿ ਚਾਰ ਮੁੱਖ ਪਾਤਰ ਵਾਈਬਰੇਟਰ ਬਾਰੇ ਗੱਲ ਕਰ ਰਹੇ ਹੁੰਦੇ ਹਨ। ਏਰੀਕਾ ਦਾ ਮੰਨਣਾ ਹੈ ਕਿ ਇਹ ਇੰਡਸਟ੍ਰੀ ਲਈ "ਮਹੱਤਪੂਰਨ ਸਮਾਂ" ਹੈ।

ਉਨ੍ਹਾਂ ਮੁਤਾਬਕ, "ਨਾਰੀਵਾਦ ਨੇ ਕਾਫੀ ਭੂਮਿਕਾ ਨਿਭਾਈ ਹੈ। ਮੇਰੇ ਖ਼ਿਆਲ ਨਾਲ ਇਸ ਇੰਡਸਟ੍ਰੀ ਦੇ ਅੱਗੇ ਵਧਣ ਦਾ ਵੱਡਾ ਕਾਰਨ ਮਹਿਲਾ ਸ਼ਸ਼ਕਤੀਕਰਨ ਹੈ।"

ਆਨਲਾਈਨ ਸੇਲ ਵੀ ਵੱਡਾ ਕਾਰਨ ਹੈ

ਈ-ਕਾਮਰਸ ਸੈਕਸ ਟੁਆਏਜ਼ ਰੀਟੇਲਰ ਲਵਹਨੀ 2003 ਤੋਂ ਲੈ ਕੇ ਹੁਣ ਤੱਕ ਇੱਕ ਹਜ਼ਾਰ ਪੌਂਡ ਦਾ ਮੁਨਾਫ਼ਾ ਖੱਟ ਚੁੱਕੀ ਹੈ ਅਤੇ ਉਦੋਂ ਤੋਂ ਹੀ ਇਹ 35 ਫੀਸਦ ਲਾਭ ਨਾਲ ਵਧ ਰਹੇ ਹਨ। ਇਸ ਨੇ 16 ਸਾਲਾਂ ਵਿੱਚ ਕਰੀਬ 130 ਗੁਣਾ ਵਿਕਾਸ ਕੀਤਾ ਹੈ।

ਇਹ ਵੀ ਪੜ੍ਹੋ:

ਇਸ ਦੇ ਸਹਿ-ਸੰਸਥਾਪਕ ਲੌਂਗਹਰਸਟ ਨੇ ਦੱਸਿਆ ਕਿ ਆਨਲਾਈਨ ਮਿਲਣ ਕਾਰਨ ਇਸ ਵਿੱਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ।

ਜੋੜਿਆਂ ਦੀ ਵਧੇਰੇ ਭੂਮਿਕਾ

ਰਿਚਰਡ ਲੌਂਗਹਰਸਟ ਮੁਤਾਬਕ ਸੈਕਸ ਟੁਆਏ ਨੂੰ ਵਰਤਣਾ ਇੰਝ ਮੰਨਿਆ ਜਾਂਦਾ ਸੀ ਜਿਵੇਂ ਤੁਸੀਂ ਆਪਣੇ "ਪਿਆਰ ਅਤੇ ਜ਼ਿੰਦਗੀ ਵਿੱਚ ਹਾਰ" ਗਏ ਹੋਵੋ।

"ਹੁਣ ਅਸਲ ਵਿੱਚ ਜੋ ਲੋਕ ਸੈਕਸ ਟੁਆਏਜ਼ ਵਰਤਦੇ ਹਨ ਉਹ ਜੋੜੇ ਹੀ ਹੁੰਦੇ ਹਨ ਅਤੇ ਜੇ ਲੋਕ ਇਨ੍ਹਾਂ ਦੀ ਵਰਤੋਂ ਕਰਦੇ ਹਨ ਉਹ ਆਪਣੀ ਸੈਕਸ ਲਾਈਫ਼ ਨੂੰ ਦੂਜਿਆਂ ਨਾਲੋਂ ਬਿਹਤਰ ਮੰਨਦੇ ਹਨ ਜਿਨ੍ਹਾਂ ਕੋਲ ਇਹ ਟੁਆਏਜ਼ ਨਹੀਂ ਹੁੰਦੇ।"

ਸਹਿ ਸੰਸਥਾਪਕ ਨੀਲ ਸਲੈਟਫੋਰਡ ਵੀ ਇਸ ਨਾਲ ਸਹਿਮਤ ਹਨ। ਉਨ੍ਹਾਂ ਕਿਹਾ, "ਇਹ ਬਾਜ਼ਾਰ ਜੋੜਿਆਂ ਲਈ ਹੀ ਹੈ। ਲਵਹਨੀ ਦੇ 70 ਫੀਸਦ ਗਾਹਕ ਆਪਣੇ ਆਪ ਨੂੰ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਮੰਨਦੇ ਹਨ।"

ਚੀਨ 70 ਫੀਸਦ ਸੈਕਸ ਟੋਏਜ਼ ਦਾ ਉਤਪਾਦਨ ਕਰਦਾ ਹੈ

ਸੈਕਸ ਟੁਆਏਜ਼ ਦੀ ਫੈਕਟਰੀ ਦੇ ਮਾਲਕ ਵਿਲੀਅਮ ਨੇ ਦੱਸਿਆ ਕਿ ਕਿਵੇਂ 20 ਸਾਲ ਪਹਿਲਾਂ ਸ਼ੁਰੂ ਹੋਣ ਵਾਲਾ ਇਹ ਵਪਾਰ ਕਈ ਗੁਣਾ ਵਧਿਆ।

ਇਸ ਵਾਧੇ ਨੂੰ ਵਿਕਾਸਸ਼ੀਲ ਵਿਦੇਸ਼ੀ ਬਾਜ਼ਾਰਾਂ ਦੀ ਸਪਲਾਈ ਲਈ ਇੱਕ ਬਰਾਮਦ ਕੰਪਨੀ ਵਿੱਚ ਉਨ੍ਹਾਂ ਨੇ ਵਿਕਾਸ ਲਈ ਜ਼ਿੰਮੇਦਾਰ ਠਹਿਰਾਇਆ ਜਾ ਸਕਦਾ ਹੈ।

ਵਿਕਰੀ ਅਜੇ ਵੀ ਜਾਰੀ

ਗਲੋਬਲ ਮਾਰਕੀਟ ਵਿੱਚ ਮੌਜੂਦਾ ਵਿਕਾਸ ਕਰੀਬ 7 ਤੋਂ 10 ਫੀਸਦ ਮੰਨਿਆ ਜਾ ਰਿਹਾ ਹੈ ਪਰ ਜੋਸ਼ੂਆ ਦਾ ਮੰਨਣਾ ਹੈ ਕਿ ਅਗਲੇ ਕੁਝ ਸਾਲਾਂ ਵਿੱਚ ਇਸਦੀ ਵਿਕਰੀ 10 ਤੋਂ 15 ਫੀਸਦ ਵਧਣ ਦੀ ਆਸ ਹੈ।

ਇਹ ਵੀ ਪੜ੍ਹੋ:

ਭਾਰਤ ਅਤੇ ਚੀਨ ਤੇਜ਼ੀ ਨਾਲ ਵਧ ਰਹੇ ਹਨ

ਜੋਸ਼ੂਆ ਮੁਤਾਬਕ, "ਭਾਰਤ ਅਤੇ ਚੀਨ ਸਭ ਤੋਂ ਵੱਧ ਤੇਜ਼ੀ ਨਾਲ ਇਸ ਵਿੱਚ ਵਿਕਾਸ ਕਰ ਰਹੇ ਹਨ। ਵਧੇਰੇ ਟੋਏਜ਼ ਚੀਨ ਵਿੱਚ ਬਣਦੇ ਹਨ ਇਸ ਲਈ ਇਹ ਥੋੜ੍ਹੇ ਮਹਿੰਗੇ ਹਨ।"

ਹਾਲਾਂਕਿ ਸੱਭਿਆਚਾਰ ਅਜੇ ਵੀ ਇੱਕ ਮੁੱਦਾ ਹੈ, ਭਾਰਤ ਵਿੱਚ ਅਜੇ ਵੀ ਇਸ ਦੀ ਵਿਕਰੀ ਜਨਤਕ ਨਹੀਂ ਹੈ। ਇੰਟਰਨੈੱਟ "ਇਨ੍ਹਾਂ ਸੈਕਸ ਟੁਆਏਜ਼ ਨੂੰ ਵੇਚਣਾ ਸੌਖਾ ਬਣਾਉਂਦਾ ਹੈ"।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)