ਕੀ ਹੈ ਸ਼ੂਗਰ ਡੈਡੀ ਬਣਾਉਣ ਦਾ ਰੁਝਾਨ ਤੇ ਇਸ ਦਾ ਸੈਕਸ ਨਾਲ ਕਨੈਕਸ਼ਨ

ਦੁਨੀਆਂ ਦੇ ਕਈ ਦੇਸਾਂ ਦੇ ਅਮੀਰ ਲੋਕਾਂ ਵਿੱਚ ਸ਼ੂਗਰ ਡੈਡੀ ਬਣਨ ਦਾ ਰੁਝਾਨ ਚੱਲ ਰਿਹਾ ਹੈ। ਸ਼ੂਗਰ ਡੈਡੀ ਦਾ ਮਤਲਬ ਆਖ਼ਰ ਹੈ ਕੀ, ਇਸ ਨੂੰ ਸਮਝਣਾ ਖ਼ੈਰ ਇੰਨਾ ਵੀ ਮੁਸ਼ਕਲ ਨਹੀਂ ਹੈ।

ਦਰਅਸਲ ਨੌਜਵਾਨ ਕੁੜੀਆਂ ਆਪਣੇ ਐਸ਼ੋ-ਆਰਾਮ ਅਤੇ ਸੁੱਖ ਸੁਵਿਧਾਵਾਂ ਲਈ ਪੈਸਿਆਂ ਦੀ ਵਿਵਸਥਾ ਕਰਨ ਲਈ ਕਿਸੇ ਅਮੀਰ ਸ਼ਖ਼ਸ ਦੀ ਤਲਾਸ਼ ਕਰ ਲੈਂਦੀਆਂ ਹਨ। ਜਿਨ੍ਹਾਂ ਨਾਲ ਉਹ ਸਮਾਂ ਬਤੀਤ ਕਰਦੀਆਂ ਹਨ ਅਤੇ ਉਸੇ ਸ਼ਖ਼ਸ ਨੂੰ ਸ਼ੂਗਰ ਡੈਡੀ ਕਿਹਾ ਜਾਂਦਾ ਹੈ।

ਸ਼ੂਗਰ ਡੈਡੀ ਦਾ ਇਹ ਰੁਝਾਨ ਅੱਜ ਕੱਲ੍ਹ ਕੀਨੀਆ ਵਿੱਚ ਵਧੇਰੇ ਚੱਲ ਰਿਹਾ ਹੈ। ਇਸ ਨੂੰ ਸੈਕਸ ਦੇ ਕਾਰੋਬਾਰ ਦਾ ਨਵਾਂ ਰੂਪ ਵੀ ਕਿਹਾ ਜਾਂਦਾ ਹੈ ਪਰ ਬੁਨਿਆਦੀ ਫਰਕ ਕੀ ਹੈ, ਇਹ ਜਾਨਣ ਲਈ ਪਹਿਲਾਂ ਈਵਾ ਨਾਲ ਮਿਲੋ-

ਨੈਰੋਬੀ ਏਵੀਏਸ਼ਨ ਕਾਲਜ ਦੀ ਵਿਦਿਆਰਥਣ 19 ਸਾਲਾ ਈਵਾ ਕਿਟੇਂਜੇਲਾ ਇੱਕ ਛੋਟੇ ਜਿਹੇ ਕਮਰੇ 'ਚ ਬੈਠੀ ਆਪਣੇ ਆਪ ਨੂੰ ਟੁੱਟਿਆ ਹੋਇਆ, ਹਤਾਸ਼ ਅਤੇ ਭੁੱਖੀ ਮਹਿਸੂਸ ਕਰ ਰਹੀ ਸੀ।

ਉਸ ਨੇ ਆਪਣੇ ਪਰਸ 'ਚ ਬਾਕੀ ਬਚੇ ਹੋਏ ਕੀਨੀਆ ਦੀ ਕਰੰਸੀ ਦੇ 100 ਸ਼ਲਿੰਗਜ਼ ਖਰਚੇ ਅਤੇ ਬੱਸ ਲੈ ਕੇ ਸ਼ਹਿਰ ਦੇ ਸਿਟੀ ਸੈਂਟਰ ਤੱਕ ਚਲੀ ਗਈ। ਉੱਥੇ ਉਸ ਨੇ ਪਹਿਲਾਂ ਅਜਿਹੇ ਮਰਦ ਨੂੰ ਲੱਭਿਆ ਜੋ ਉਸ ਨਾਲ ਸੈਕਸ ਕਰਨ ਬਦਲੇ ਪੈਸੇ ਦੇ ਸਕਦਾ ਹੋਵੇ।

10 ਮਿੰਟ ਬਾਅਦ ਈਵਾ ਇੱਕ ਬਦਨਾਮ ਜਿਹੀ ਗਲੀ ਵਿੱਚੋਂ ਕੀਨੀਆ ਦੀ ਕਰੰਸੀ ਦੇ 1000 ਸ਼ਲਿੰਗਾਂ ਨਾਲ ਵਾਪਸ ਚਲੀ ਗਈ, ਜੋ ਪੈਸੇ ਉਸ ਦੇ ਬਾਕੀ ਮਹੀਨੇ ਦੇ ਖਰਚੇ ਲਈ ਕਾਫ਼ੀ ਸੀ।

ਇਹ ਵੀ ਪੜ੍ਹੋ-

ਕੀ ਹੁੰਦਾ ਹੈ ਲਾਭ

ਛੇ ਸਾਲ ਪਹਿਲਾਂ ਜਦੋਂ ਈਵਾ ਯੂਨੀਵਰਸਿਟੀ ਵਿੱਚ ਸੀ, ਤਾਂ ਸ਼ੀਰੋ ਆਪਣੇ ਤੋਂ ਤਕਰੀਬਨ 40 ਸਾਲ ਵੱਡੇ ਵਿਆਹੇ ਵਿਅਕਤੀ ਨੂੰ ਮਿਲੀ।

ਪਹਿਲਾਂ, ਉਸ ਨੂੰ ਕੇਵਲ ਕਰਿਆਨੇ ਦਾ ਸਾਮਾਨ ਮਿਲਿਆ, ਫਿਰ ਸੈਲੂਨ ਦਾ ਸਫ਼ਰ ਅਤੇ ਦੋ ਸਾਲਾਂ ਦੇ ਰਿਸ਼ਤੇ ਵਿੱਚ ਉਸ ਆਦਮੀ ਨੇ ਉਸ ਨੂੰ ਰਹਿਣ ਲਈ ਇਕ ਨਵਾਂ ਘਰ ਦਿੱਤਾ, ਕਿਉਂਕਿ ਉਹ ਸ਼ੀਰੋ ਨੂੰ ਹੋਰ ਆਰਾਮਦਾਇਕ ਜੀਵਨ ਦੇਣਾ ਚਾਹੁੰਦਾ ਸੀ।

ਆਪਣੀ ਵਚਨਬੱਧਤਾ ਦੀ ਖ਼ਾਤਰ ਉਸ ਨੇ ਅਗਲੇ ਹੋਰ ਦੋ ਸਾਲਾਂ ਬਾਅਦ ਸ਼ੀਰੋ ਨੂੰ ਨਾਈਰੀ ਕਾਊਂਟੀ ਵਿੱਚ ਇੱਕ ਪਲਾਟ ਵੀ ਲੈ ਦਿੱਤਾ। ਇਸ ਬਦਲੇ ਸ਼ੀਰੋ ਨੂੰ ਉਸ ਵਿਅਕਤੀ ਦੀ ਲੋੜ ਮੁਤਾਬਕ ਕਿਸੇ ਸਮੇਂ ਵੀ ਉਸ ਨਾਲ ਸੌਣਾ ਹੁੰਦਾ ਸੀ।

ਸ਼ੀਰੋ ਦੀ ਕਹਾਣੀ ਇਕ ਸਭ ਤੋਂ ਵੱਧ ਗੁੰਝਲਦਾਰ ਉਦਾਹਰਣ ਹੈ, ਜੋ ਕਿ ਲੰਬੀ-ਮਿਆਦ ਦੇ ਵਿੱਤੀ ਲਾਭ ਲਈ ਨੌਜਵਾਨਾਂ ਅਤੇ ਸੁੰਦਰਤਾ ਦੀ ਅਦਲਾ-ਬਦਲੀ ਦੀ ਵਿਆਖਿਆ ਕਰਦੀ ਹੈ।

ਜੋ ਭੁੱਖ ਤੋਂ ਨਹੀਂ, ਪਰ ਇੱਛਾ ਨਾਲ, ਸੋਸ਼ਲ ਮੀਡੀਆ ਸਿਤਾਰਿਆਂ ਵੱਲੋਂ ਗਲੇ ਲਗਾਏ ਹੋਏ ਤੇ ਅਕਸਰ ਇੱਕ ਰਿਸ਼ਤੇ ਦੇ ਸ਼ਾਨਦਾਰ ਰੂਪ ਵਿੱਚ ਲਪੇਟੀਆਂ ਹੁੰਦੀਆਂ ਹਨ।

ਬਜ਼ੁਰਗਾਂ ਨੇ ਜਵਾਨ ਔਰਤਾਂ ਨੂੰ ਖਰੀਦਣ ਲਈ ਹਮੇਸ਼ਾ ਤੋਹਫ਼ੇ, ਰੁਤਬੇ ਅਤੇ ਪ੍ਰਭਾਵ ਦਾ ਪ੍ਰਯੋਗ ਕੀਤਾ ਹੈ। ਜਿੰਨਾ ਚਿਰ ਵੇਸਵਾਵਾਂ ਹਨ, ਸੰਭਵ ਤੌਰ 'ਤੇ ਸ਼ੂਗਰ ਡੈਡੀ ਹਰੇਕ ਸਮਾਜ 'ਚ ਰਹਿਣਗੇ।

ਇਸ ਲਈ ਤੁਸੀਂ ਪੁੱਛ ਸਕਦੇ ਹੋ? "ਅਫ਼ਰੀਕਾ ਵਿੱਚ ਟ੍ਰਾਂਜ਼ੈਕਟ ਸੈਕਸ ਬਾਰੇ ਵੀ ਗੱਲਬਾਤ ਕਿਉਂ ਕੀਤੀ ਜਾਂਦੀ ਹੈ?"

ਇਸ ਦਾ ਜਵਾਬ ਕੀਨੀਆ ਅਤੇ ਕੁਝ ਹੋਰ ਅਫਰੀਕੀ ਮੁਲਕਾਂ ਵਿੱਚ ਹੈ। "ਸ਼ੂਗਰ" ਸੰਬੰਧ ਜੋ ਕਿਸੇ ਸਮੇਂ ਲੁਕਿਆ ਹੋਇਆ ਸ਼ਬਦ ਸੀ, ਹੁਣ ਇਹ ਖੁੱਲ੍ਹੇਆਮ ਕੈਂਪਸ, ਬਾਰ ਅਤੇ ਇੰਸਟਾਗ੍ਰਾਮ 'ਤੇ ਦੇਖਿਆ ਜਾ ਸਕਦਾ ਹੈ। ਹੁਣ ਇਹ ਸੰਬੰਧ ਆਮ ਹੋ ਗਏ ਹਨ ਅਤੇ ਜ਼ਿਆਦਾਤਰ ਦਿਖਾਈ ਦਿੰਦੇ ਹਨ।

ਇਹ ਕਹਿਣਾ ਔਖਾ ਹੈ ਕਿ ਇਸ ਦੀ ਸ਼ੁਰੂਆਤ ਕਦੋਂ ਹੋਈ। ਹੋ ਸਕਦਾ ਹੈ ਕਿ 2007 ਵਿੱਚ ਜਦੋਂ ਕਿਮ ਕਰਦਸ਼ੀਆਂ ਦੀ ਬਦਨਾਮ ਸੈਕਸ ਟੇਪ ਨੂੰ ਲੀਕ ਕੀਤਾ ਗਿਆ ਸੀ ਜਾਂ ਥੋੜ੍ਹੀ ਦੇਰ ਮਗਰੋਂ ਜਦੋਂ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਦੁਨੀਆਂ 'ਤੇ ਕਬਜ਼ਾ ਕੀਤਾ ਸੀ, ਜਾਂ ਸ਼ਾਇਦ ਜਦੋਂ 3 ਜੀ ਇੰਟਰਨੈੱਟ ਨੇ ਅਫ਼ਰੀਕਾ ਦੇ ਮੋਬਾਈਲ ਫੋਨ ਨੂੰ ਪ੍ਰਭਾਵਿਤ ਕੀਤਾ ਹੋਵੇਗਾ।

ਪਰ ਕਿਤੇ ਨਾ ਕਿਤੇ ਅਸੀਂ ਇਕ ਅਜਿਹੀ ਜਗ੍ਹਾ 'ਤੇ ਪਹੁੰਚ ਗਏ ਹਾਂ, ਜਿੱਥੇ ਜਿਹੜੇ ਸ਼ਬਦ ("ਸਪਾਂਸਰ" ਜਾਂ "ਬਲੈਸਰ") ਹਜ਼ਾਰਾਂ ਸਾਲ ਪਹਿਲਾਂ ਆਮ ਤੌਰ 'ਤੇ ਆਪਣੇ ਹੱਕਦਾਰਾਂ 'ਤੇ ਲਾਗੂ ਹੁੰਦੇ ਸਨ। ਕਈ ਨੌਜਵਾਨਾਂ ਦੁਆਰਾ ਪ੍ਰਵਾਨਤ ਕਰ ਲਏ ਗਏ ਹਨ ਅਤੇ ਇੱਥੋਂ ਤੱਕ ਕਿ ਇੱਕ ਆਕਰਸ਼ਕ ਜੀਵਨ ਢੰਗ ਦੀ ਚੋਣ ਵੀ ਬਣ ਗਏ ਹਨ।

ਹਾਲ ਹੀ 'ਚ ਗ੍ਰੈਜੂਏਸ਼ਨ ਕਰ ਕੇ ਨਿਕਲੇ ਇੱਕ ਵਿਦਿਆਰਥੀ ਨੇ ਬੀਬੀਸੀ ਨੂੰ ਦੱਸਿਆ ਕਿ ਸਿਰਫ਼ ਨੈਰੋਬੀ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਮਿਲ ਕੇ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇਸ ਥਾਂ 'ਤੇ ਸਪਾਂਸਰ ਸੱਭਿਆਚਾਰ ਬਹੁਤ ਵਿਆਪਕ ਹੋ ਗਿਆ ਹੈ।

ਇਹ ਵੀ ਪੜ੍ਹੋ-

ਨੈਰੋਬੀ ਯੂਨੀਵਰਸਿਟੀ 'ਚ ਪੜ੍ਹਨ ਵਾਲੀ ਸੀਲਾਸ ਨਾਇਮਚਵਾਨੀ ਨੇ ਦੱਸਿਆ, "ਸ਼ੁੱਕਰਵਾਰ ਦੀ ਰਾਤ ਨੂੰ ਵਿਦਿਆਰਥੀਆਂ ਦੇ ਹੋਸਟਲ ਬਾਹਰ ਦੇਖੋ, ਕਿਸ ਤਰ੍ਹਾਂ ਸਿਆਸਤਦਾਨਾਂ ਦੇ ਡਰਾਈਵਰਾਂ ਦੀਆਂ ਕਾਰਾਂ ਨੌਜਵਾਨ ਲੜਕੀਆਂ ਨੂੰ ਲੈਣ ਆਉਂਦੀਆ ਹਨ।"

ਹੁਣ ਤੱਕ ਕੀਨੀਆ ਦੀਆਂ ਕਿੰਨੀਆਂ ਜਵਾਨ ਔਰਤਾਂ "ਸ਼ੂਗਰ" ਸੰਬੰਧਾਂ ਵਿੱਚ ਸ਼ਾਮਲ ਹਨ, ਇਸ ਬਾਰੇ ਕੋਈ ਤੱਥ ਨਹੀਂ ਹਨ ਪਰ ਇਸ ਸਾਲ ਬੀਬੀਸੀ ਅਫ਼ਰੀਕਾ ਵੱਲੋਂ ਬੋਸਾਰਾ ਸੈਂਟਰ ਨੇ ਵਿਵਹਾਰਕ ਅਰਥ ਸ਼ਾਸਤਰ ਸੰਬੰਧੀ ਅਧਿਐਨ ਕਰਵਾਇਆ ਗਿਆ।

ਇਸ 'ਚ 18 ਤੋਂ 24 ਸਾਲ ਦੀਆਂ 252 ਵਿਦਿਆਰਥੀਣਾਂ ਸ਼ਾਮਿਲ ਸਨ। ਇਨ੍ਹਾਂ ਵਿੱਚੋਂ 20 ਫੀਸਦੀ ਕੁੜੀਆਂ ਨੇ ਆਪਣਾ ਸ਼ੂਗਰ ਡੈਡੀ ਬਣਾ ਰੱਖਿਆ ਸੀ।

ਸਮਾਜ ਵਿੱਚ ਬਦਲਾਅ ਦੇ ਸੰਕੇਤ

ਅਧਿਐਨ ਲਈ ਲਏ ਗਏ ਨਮੂਨੇ ਘੱਟ ਗਿਣਤੀ ਵਿੱਚ ਸਨ, ਪਰ ਨਤੀਜਿਆਂ ਨਾਲ ਕੀਨੀਆਈ ਸਮਾਜ ਦੇ ਇਸ ਬਦਲਾਅ ਬਾਰੇ ਸੰਕੇਤ ਜ਼ਰੂਰ ਦੇਖਣ ਨੂੰ ਮਿਲੇ ਹਨ।

ਅਜਿਹੀ ਹੀ ਇੱਕ ਕੁੜੀ ਹੈ 20 ਸਾਲ ਦੀ ਜੇਨ। ਕੀਨੀਆ ਦੀ ਜੇਨ ਨੇ ਮੰਨਿਆ ਕਿ ਉਸ ਕੋਲ ਦੋ-ਦੋ ਸ਼ੂਗਰ ਡੈਡੀ ਹਨ। ਉਸ ਨੇ ਕਿਹਾ ਕਿ ਨੈਰੋਬੀ ਵਿੱਚ ਜੀਵਨ ਨੂੰ ਚਲਾਉਣ ਲਈ ਉਸ ਨੂੰ ਰੋਜ਼ਾਨਾ ਦੀ ਇਸ ਭੀੜ ਦਾ ਹਿੱਸਾ ਬਣਨਾ ਹੀ ਪੈਂਦਾ ਹੈ।

ਉਹ ਇਸ ਗੱਲ 'ਤੇ ਵੀ ਜ਼ੋਰ ਦਿੰਦੇ ਹੋਏ ਦੱਸਦੀ ਹੈ ਕਿ ਟਾਮ ਅਤੇ ਜੈਫ ਦੋਵੇਂ ਹੀ ਵਿਆਹੇ ਹੋਏ ਹਨ ਅਤੇ ਇਨ੍ਹਾਂ ਨਾਲ ਉਸ ਦੇ ਸੰਬੰਧਾਂ ਵਿੱਚ ਦੋਸਤੀ ਅਤੇ ਪਿਆਰ ਦੇ ਨਾਲ-ਨਾਲ ਵਿੱਤੀ ਲੈਣ-ਦੇਣ ਵੀ ਸ਼ਾਮਲ ਹੈ।

ਜੇਨ ਕਹਿੰਦੀ ਹੈ, "ਉਹ ਕਈ ਵਾਰ ਮਦਦ ਕਰਦੇ ਹਨ ਪਰ ਇਹ ਹਮੇਸ਼ਾ ਸੈਕਸ ਬਦਲੇ ਹੀ ਨਹੀਂ ਹੁੰਦੀ, ਕਈ ਵਾਰ ਉਹ ਸਿਰਫ਼ ਤੁਹਾਡਾ ਸਾਥ ਚਾਹੁੰਦੇ ਹਨ ਜਾਂ ਕੇਵਲ ਗੱਲ ਕਰਨਾ ਹੀ ਸ਼ਾਮਲ ਹੁੰਦਾ ਹੈ।"

20 ਸਾਲ ਦੀ ਜੇਨ ਨੇ ਦੋ-ਦੋ ਮਰਦਾਂ ਨੂੰ ਆਪਣਾ ਸ਼ੂਗਰ ਡੈਡੀ ਬਣਾਇਆ ਹੈ

ਉਹ ਕਹਿੰਦੀ ਹੈ ਕਿ ਉਸ ਦਾ ਇੱਕ ਹੋਰ ਇਰਾਦਾ ਆਪਣੀਆਂ ਛੋਟੀਆਂ ਭੈਣਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਇਸ ਯੋਗ ਬਣਾਉਣਾ ਹੈ ਕਿ ਉਨ੍ਹਾਂ ਨੂੰ ਪੈਸੇ ਲਈ ਮਰਦਾਂ 'ਤੇ ਭਰੋਸਾ ਕਰਨ ਦੀ ਜ਼ਰੂਰਤ ਨਾ ਪਏ। ਅਜਿਹੀਆਂ ਕੁੜੀਆਂ ਦੀਆਂ ਕਹਾਣੀਆਂ ਨੈਰੋਬੀ ਡਾਇਰੀਜ਼ ਨਾਂ ਦੇ ਇੱਕ ਰਿਐਲਟੀ ਸ਼ੋਅ ਵਿੱਚ ਦਿਖਾਈਆਂ ਜਾ ਰਹੀਆਂ ਹਨ।

ਨੈਰੋਬੀ ਦੀ ਕਾਲਮਨਵੀਸ ਅਤੇ ਸਮਾਜਿਕ ਟਿੱਪਣੀਕਾਰ ਓਯੰਗਾ ਪਾਲਾ ਦਾ ਕਹਿਣਾ ਹੈ, "ਨੈਰੋਬੀ ਡਾਇਰੀਜ਼ ਇਸ ਤਰ੍ਹਾਂ ਹੈ, ਜਿਵੇਂ ਕਾਰਦਾਸ਼ੀਆਂ ਅਸਲੀ ਸਮੇਂ ਵਿੱਚ ਖੇਡਦੀਆਂ ਹਨ। ਜੇ ਮੈਂ ਹਾਟ ਹਾਂ ਤਾਂ ਮੈਂ ਚੰਗੀ ਦਿਖਦੀ ਹਾਂ, ਉੱਥੇ ਹੀ ਮੈਨੂੰ ਰੱਖਣ ਬਦਲੇ ਚੰਗੇ ਪੈਸੇ ਦਾ ਭੁਗਤਾਨ ਕਰਨ ਵਾਲਾ ਕੋਈ ਅਮੀਰ ਆਦਮੀ ਮਿਲ ਜਾਂਦਾ ਹੈ।"

ਕੀਨੀਆ ਦੀ ਸਭ ਤੋਂ ਪ੍ਰਸਿੱਧ ਸੋਸ਼ਲਾਈਟਸ ਵੇਰਾ ਸਿਡੀਕਾ,ਜੋ ਸੰਗੀਤਕ ਵੀਡੀਓ ਵਿੱਚ ਡਾਂਸ ਕਰਨ ਤੋਂ ਨੈਰੋਬੀ ਡਾਇਰੀਜ਼ ਦੇ ਸੈੱਟ ਤੱਕ ਪਹੁੰਚੀ ਅਤੇ ਇਥੋਂ ਉਸ ਨੇ ਆਪਣੀ ਪ੍ਰਸਿੱਧੀ ਅਤੇ ਸਰੀਰਕ ਕਾਰਗੁਜ਼ਾਰੀ'ਤੇ ਆਧਾਰਿਤ ਇੱਕ ਕਾਰੋਬਾਰੀ ਕਰੀਅਰ ਦੀ ਸ਼ੁਰੂਆਤ ਕੀਤੀ।

ਬਿਹਤਰ ਜ਼ਿੰਦਗੀ ਦਾ ਟੈਸਟ

ਉਸਨੇ 2014 ਵਿੱਚ ਆਪਣੇ ਚਮੜੀ ਨੂੰ ਚਮਕਾਉਣ ਵਾਲੇ ਵਿਵਾਦਗ੍ਰਸਤ ਤਰੀਕੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ, "ਮੇਰਾ ਸਰੀਰ ਮੇਰਾ ਕਾਰੋਬਾਰ ਹੈ ਅਤੇ ਇਹ ਪੈਸਾ ਬਣਾਉਂਦਾ ਹੈ।"

ਅੱਜ ਕੱਲ੍ਹ ਵੇਰਾ ਆਪਣੀ ਪਛਾਣ ਇਕ ਉਦਯੋਗਪਤੀ ਵਜੋਂ ਬਣਾਉਣ ਲਈ ਉਤਸੁਕ ਹੈ ਅਤੇ ਜੜੀ-ਬੂਟੀਆਂ ਦੀ ਇਨਫਿਊਜ਼ਨ ਜਿਸ ਨੂੰ "ਵੀਟੋਕਸ ਟੀ" ਵੀ ਕਹਿੰਦੇ ਹਨ ਦਾ "ਡੀਟੌਕਸ" ਨਾਮਕ ਇੱਕ ਸਫਲ ਬ੍ਰਾਂਡ ਚਲਾ ਰਹੀ ਹੈ।

ਹੁਦਾ ਮੋਨਰੋ ਨਾਂ ਦੀ ਮਸ਼ਹੂਰ ਮਾਡਲ ਅਤੇ ਸੋਸ਼ਲਾਈਟ, ਜਿਸ ਨੇ 2013 'ਚ ਅਫ਼ਰੀਕਾ ਦੇ ਟੀਵੀ ਰਿਐਲਟੀ ਸ਼ੋਅ 'ਬਿੱਗ ਬ੍ਰਦਰਜ਼' 'ਚ ਵੀ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਹੁਣ ਇਕ ਚੰਗੀ ਤਰ੍ਹਾਂ ਸਥਾਪਿਤ ਸ਼ਿੰਗਾਰ ਕੰਪਨੀ ਚਲਾ ਰਹੀ ਹੈ।

ਉਸ ਨੇ ਆਪਣੀਆਂ ਅਰਧ-ਨਗਨ ਤਸਵੀਰਾਂ ਬਾਰੇ ਗੱਲ ਕਰਦੇ ਕਿਹਾ, "ਜੇ ਤੁਹਾਨੂੰ ਆਪਣੇ ਸਰੀਰ ਦਾ ਦਿਖਾਵਾ ਕਰਨਾ ਪਏ, ਤਾਂ ਇਸ ਜ਼ਰੀਏ ਪੈਸੇ ਕਮਾਓ।"

ਅਤੀਤ ਵਿੱਚ, ਕੀਨੀਆ ਦੇ ਕੁਝ ਸਮਾਜਿਕ ਵਿਅਕਤੀਆਂ ਨੇ ਆਪਣੇ ਆਪ ਨੂੰ "#SlayQueens" ਵਜੋਂ ਪੇਸ਼ ਕੀਤਾ ਅਤੇ ਡੇਟਿੰਗ ਮਾਹਿਰਾਂ ਵੱਲੋਂ ਆਏ ਵਿੱਤੀ ਲਾਭਾਂ ਬਾਰੇ ਕਾਫ਼ੀ ਖੁੱਲ੍ਹ ਕੇ ਪੇਸ਼ ਕੀਤਾ ਹੈ।

ਇਸ ਨੂੰ ਸਿਖ਼ਰ 'ਤੇ ਰੱਖਣ ਤੋਂ ਬਾਅਦ ਹਾਲਾਂਕਿ ਅਕਸਰ ਉਹ ਇਕ ਵੱਖਰੀ ਤਸਵੀਰ ਪੈਦਾ ਕਰਨਾ ਸ਼ੁਰੂ ਕਰ ਦਿੰਦੇ ਹਨ।

ਆਪਣੇ ਆਪ ਨੂੰ ਸੁਤੰਤਰ, ਸਵੈ-ਨਿਰਭਰ ਵਪਾਰਕ ਮਹਿਲਾਵਾਂ ਵਜੋਂ ਪੇਸ਼ ਕਰਦੇ ਹੋਏ ਅਤੇ ਕੀਨੀਆ ਦੀਆਂ ਕੁੜੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਸਕੂਲ ਵਿੱਚ ਰਹਿਣ ਲਈ ਉਤਸ਼ਾਹਿਤ ਕਰਦੇ ਹਨ।

ਲੱਖਾਂ ਪ੍ਰਸ਼ੰਸਕ ਹਾਲਾਂਕਿ ਉਹ ਅੰਨ੍ਹੇ ਨਹੀਂ ਹਨ, Instagram ਪੋਸਟਾਂ ਨੂੰ ਸਕਰੋਲ ਕਰਦੇ ਹਨ , ਉਦਯੋਗਪਤੀ ਬਣਨ 'ਤੇ ਅਚਾਨਕ ਦਿੱਤਾ ਜ਼ੋਰ ਇਸ ਤੱਥ ਨੂੰ ਨਹੀਂ ਲੁਕਾਉਂਦਾ ਕਿ ਇਨ੍ਹਾਂ ਔਰਤਾਂ ਨੇ ਸ਼ੁਰੂਆਤ 'ਚ ਆਪਣੀ ਸੈਕਸ ਅਪੀਲ ਦੀ ਵਰਤੋਂ ਕਰਦੇ ਹੋਏ ਆਪਣੇ ਲਈ ਮੌਕੇ ਪੈਦਾ ਕੀਤੇ ਹਨ ਅਤੇ ਬਹੁਤ ਮਾਤਰਾ 'ਚ ਕਾਫ਼ੀ ਸਮਝਦਾਰੀ ਨਾਲ ਇਸ ਵਿਧੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਹਨ।

ਉਨ੍ਹਾਂ ਵਿੱਚੋਂ ਇੱਕ ਬ੍ਰਿਜਟ ਆਚਿਏਗ ਔਰਤ ਜੋ ਸਫ਼ਲ ਹੋਈ ਹੈ, ਉਹ ਵਿਸਤ੍ਰਿਤ ਨੈਰੋਬੀ ਦੀ ਕੀਬੇਰਾ ਬਸਤੀ ਤੋਂ ਹੈ। ਜੋ ਘਰੇਲੂ ਨੌਕਰ ਦੇ ਤੌਰ 'ਤੇ ਕੰਮ ਕਰਦੀ ਸੀ।

ਇੱਕ ਘਰੇਲੂ ਕੁੜੀ ਹੋਣ ਦੇ ਬਾਵਜੂਦ ਉਸਦੇ ਸੈਕਸੀ ਫੋਟੋਸ਼ੂਟ ਨੇ ਸੋਸ਼ਲ ਮੀਡੀਆ 'ਤੇ ਚੰਗੀ ਵਾਹਵਾਹ ਖੱਟੀ ਅਤੇ ਇਸ ਮਗਰੋਂ ਉਸ ਨੇ ਨੈਰੋਬੀ ਡਾਇਰੀਜ਼ 'ਚ ਆਪਣੀ ਜਗ੍ਹਾਂ ਬਣਾਉਣ ਲਈ ਰਸਤਾ ਲੱਭ ਲਿਆ।

ਬੇਸ਼ੱਕ ਉਸਦਾ ਸੰਦੇਸ਼ ਸਮਾਜਿਕ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਪਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੁਝ ਵੀ ਮੁਫ਼ਤ ਨਹੀਂ ਮਿਲਦਾ, ਤੁਹਾਨੂੰ ਲੱਖਾਂ ਰੁਪਿਆਂ ਦੀ ਲੋੜ ਹੁੰਦੀ ਹੈ ਤਾਂ ਹੀ ਤੁਸੀਂ ਅਜਿਹਾ ਕੁਝ ਕਰੋਗੇ ਜੋ ਲੱਖਾਂ ਰੁਪਿਆਂ ਦੇ ਬਰਾਬਰ ਹੈ।

ਜੇਕਰ ਸ਼ੂਗਰ ਸਪੈਕਟ੍ਰਮ ਦਾ ਇੱਕ ਸਿਖ਼ਰ ਨੌਜਵਾਨ ਔਰਤਾਂ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ ਜਿਸ ਤਰ੍ਹਾਂ ਉਨ੍ਹਾਂ ਦਾ ਟੀਚਾ ਇਕ ਗੁਲਾਬੀ ਰੇਂਜ ਰੋਵਰ ਗੱਡੀ, ਇਕ ਲਗਜ਼ਰੀ ਘਰ ਅਤੇ ਦੁਬਈ ਦੀਆਂ ਪਹਿਲੀ ਸ਼੍ਰੇਣੀ ਦੀਆਂ ਟਿਕਟਾ ਹਨ, ਤਾਂ ਦੂਜੇ ਪਾਸੇ ਔਰਤਾਂ ਦੀ ਮੰਗ ਇਸ ਤੋਂ ਥੋੜ੍ਹੀ ਜਿਆਦਾ ਹੈ, ਜਿਸ ਵਿੱਚ ਮੋਬਾਈਲ ਫੋਨ 'ਚ ਪੈਸੇ ਪਵਾਉਣਾ 'ਤੇ ਜਾਵਾ ਕਾਫ਼ੀ ਹਾਊਸ ਵਿੱਚ ਦੁਪਹਿਰ ਦਾ ਖਾਣਾ ਸ਼ਾਮਿਲ ਹੈ।

ਪਰ ਉਨ੍ਹਾਂ ਵਿਚਾਲੇ ਗਹਿਰਾਈ ਇੰਨੀ ਡੂੰਘੀ ਨਹੀਂ ਹੋ ਸਕਦੀ, ਜਿੰਨੀ ਦਿਖਦੀ ਹੈ।

ਘਾਨਾ ਦੇ ਗਾਇਕ ਐਬੀਨੀ ਰੀਅਨਜ਼ ਨੇ ਆਪਣੇ ਗਾਏ ਗਾਣੇ ਵਿੱਚ ਬਹੁਤ ਸਾਰੀਆਂ ਜਵਾਨ ਔਰਤਾਂ ਵੱਲੋਂ ਮਹਿਸੂਸ ਕੀਤੀਆਂ ਜਾਣ ਵਾਲੀਆਂ ਸਮਾਜਿਕ ਇੱਛਾਵਾਂ ਅਤੇ ਆਰਥਿਕ ਚਿੰਤਾਵਾਂ ਦਾ ਮਿਸ਼ਰਣ ਪੇਸ਼ ਕੀਤਾ ਹੈ, "ਕੀ ਮੈਨੂੰ ਇਹ ਸਭ ਗੁੱਚੀ ਤੇ ਪਰਾਡਾ ਵਰਗੇ ਬਰਾਂਡ ਛੱਡ ਦੇਣੇ ਚਾਹੀਦੇ ਹਨ ?"

ਕਿਸ ਜਵਾਨ ਕੁੜੀ ਨੂੰ ਭੁੱਖ ਦਾ ਡਰ ਨਹੀਂ ਹੁੰਦਾ ? ਭੁੱਖੇ ਨਾ ਰਹਿਣ ਦੀ ਇੱਛਾ ਅਤੇ ਚੰਗੀ ਜ਼ਿੰਦਗੀ ਜਿਊਣ ਦੀ ਇੱਛਾ ਨਾਲ ਦੀ ਨਾਲ ਪੂਰੀ ਕੀਤੀ ਜਾ ਸਕਦੀ ਹੈ।

ਇੱਕ ਔਰਤ ਦੀ ਕਿਸਮਤ ਕਿਸੇ ਸਪਾਂਸਰ 'ਤੇ ਵੀ ਨਿਰਭਰ ਕਰਦੀ ਹੈ, ਉਹ ਉਸ ਦੇ ਹਾਲਾਤ ਨੂੰ ਅਚਾਨਕ ਬਦਲ ਸਕਦਾ ਹੈ - ਇਸ ਵਿੱਚ ਔਰਤ ਦਾ ਚੰਗਾ ਵੀ ਹੋ ਸਕਦਾ ਹੈ ਤੇ ਮਾੜਾ ਵੀ।

ਗ੍ਰੇਸ

ਉੱਤਰੀ ਨੈਰੋਬੀ ਤੋਂ ਇਕ 25 ਸਾਲ ਦੀ ਕੁਆਰੀ ਮਾਂ ਗ੍ਰੇਸ ਦਾ ਇਕ ਨਿਯਮਿਤ ਸਪਾਂਸਰ ਹੈ, ਪਰ ਸਰਗਰਮ ਤੌਰ 'ਤੇ ਉਹ ਇੱਕ ਅਜਿਹੇ ਵਿਅਕਤੀ ਨਾਲ ਵਧੇਰੇ ਲਾਭਦਾਇਕ ਰਿਸ਼ਤਾ ਲੱਭ ਰਹੀ ਹੈ ਜੋ ਉਸ ਨੂੰ ਪੇਸ਼ੇ ਵਜੋਂ ਇੱਕ ਗਾਇਕਾ ਬਣਾਉਣ ਲਈ ਨਿਵੇਸ਼ ਕਰ ਸਕੇ।

ਉਹ ਕੀਨੀਆ ਦੇ ਇੱਕ ਮੱਧ ਵਰਗੀ ਪਰਿਵਾਰ ਦੀ ਗਰੀਬ ਲੜਕੀ ਹੈ ਜਿਸ ਦੇ ਹਾਲਾਤ ਇੰਨੇ ਮਾੜੇ ਹਨ ਕਿ ਉਸ ਕੋਲ ਇਕ ਸਾਧਾਰਨ ਜ਼ਿੰਦਗੀ ਜਿਊਣ ਲਈ ਵੀ ਪੈਸਾ 'ਤੇ ਖਾਣਾ ਨਹੀਂ ਹੈ।

ਪੈਸੇ ਲਈ ਉਹ ਕਲੱਬਾਂ 'ਚ ਨੱਚਦੀ ਹੈ ਅਤੇ ਆਪਣੀ ਕੁੜੀ ਨੂੰ ਸਕੂਲ ਪੜ੍ਹਾਉਣ ਲਈ ਵੀ ਸੰਘਰਸ਼ ਕਰ ਰਹੀ ਹੈ।

ਪਰ ਉਸ ਦਾ ਇੱਕੋ ਸਮੇਂ 'ਤੇ ਮਾਡਲਿੰਗ ਅਤੇ ਸੰਗੀਤ ਜ਼ਰੀਏ ਅਮੀਰ ਬਣਨ ਅਤੇ ਮਸ਼ਹੂਰ ਹੋਣ ਦੇ ਨਾਲ-ਨਾਲ ਆਪਣੀ ਬੇਟੀ ਦਾ ਪੇਟ ਭਰਨ ਅਤੇ ਪੜ੍ਹਾਉਣ ਦਾ ਇਰਾਦਾ ਮਹਿਜ਼ ਨਾ ਪੂਰੀਆਂ ਹੋਣ ਵਾਲੀਆਂ ਇਛਾਵਾਂ ਹਨ।

ਉਹ ਕਹਿੰਦੀ ਹੈ, "ਮੈਨੂੰ ਸਟਾਰ ਬਣਨ ਦੀ ਜ਼ਰੂਰਤ ਹੈ, ਮਸ਼ਹੂਰ ਗਾਇਕ ਬੇਔਂਸੇ ਦਾ ਹਵਾਲਾ ਦਿੰਦੇ ਹੋਏ ਉਹ ਕਹਿੰਦੀ ਹੈ ਕਿ ਉਹ ਸਿਰਫ਼ ਵੇਰਾ ਸਿਡੀਕਾ ਨਹੀਂ ਸਗੋਂ ਬੇਔਂਸੇ ਬਣਨਾ ਚਾਹੁੰਦੀ ਹੈ।

ਇਹ ਇਕ ਧੁੰਦਲੀ ਜਿਹੀ ਤਸਵੀਰ ਹੈ ਕਿ ਕੀ ਉਹ ਜਿਆਦਾ ਘੁਮੰਡ, ਜਾਂ ਗਰੀਬੀ, ਇੱਛਾਵਾਂ ਜਾਂ ਫਿਰ ਨਿਰਾਸ਼ਾ ਦੁਆਰਾ ਆਪਣਾ ਜੀਵਨ ਚਲਾਉਂਦੀ ਹੈ ?

ਬਚਪਨ ਤੋਂ ਹੀ ਸੈਕਸ ਅਪੀਲ ਕਰਦੀਆਂ ਮਹਿਲਾਵਾਂ ਦੀਆਂ ਤਸਵੀਰਾਂ ਨਾਲ ਤਹਿਲਕਾ ਮਚਾ ਰਹੀਆਂ ਗ੍ਰੇਸ ਅਤੇ ਜੇਨ ਦੋਵਾਂ ਦੀ ਹੀ ਪਿਛਲੇ ਦਹਾਕੇ ਵਿੱਚ ਉਮਰ ਉਭਰ ਕੇ ਆਈ ਹੈ।

ਇਹ ਵੀ ਪੜ੍ਹੋ-

ਪਰ ਲਿੰਗ ਅਤੇ ਆਰਥਿਕ ਨੀਤੀ ਬਾਰੇ ਮਾਹਿਰ ਕ੍ਰਿਸਟਲ ਸਿਮਓਨੀ ਅਨੁਸਾਰ,"ਕੀਨੀਆ ਦਾ ਸਮਾਜ ਸ਼ੂਗਰ ਸੰਬੰਧਾਂ ਨੂੰ ਹੋਰ ਤਰੀਕਿਆਂ ਨਾਲ ਵੀ ਉਤਸ਼ਾਹਿਤ ਕਰਦਾ ਹੈ।"

ਉਹ ਕਹਿੰਦੀ ਹੈ ਕਿ ਇਹ ਕੁਝ ਹੱਦ ਤੱਕ ਕੀਨੀਆ ਦੀਆਂ ਕੁੱਲ ਆਰਥਿਕ ਅਸਮਾਨਤਾਵਾਂ,ਸਮਾਜਿਕ ਗਤੀਸ਼ੀਲਤਾ ਦੀ ਘਾਟ ਅਤੇ ਵਿਆਪਕ ਭ੍ਰਿਸ਼ਟਾਚਾਰ ਦੇ ਕਾਰਨ ਹੀ ਔਰਤਾਂ ਆਪਣੀ ਜਵਾਨੀ ਅਤੇ ਸੁੰਦਰਤਾ ਤੋਂ ਵਿੱਤੀ ਤੌਰ 'ਤੇ ਫਾਇਦਾ ਉਠਾਉਣ ਲਈ ਜ਼ਿਆਦਾ ਤਿਆਰ ਹੁੰਦੀਆ ਹਨ।

ਉਹ ਦਲੀਲ ਦਿੰਦੀ ਹੈ ਕਿ ਇਸ ਦੇਸ ਵਿੱਚ ਜਿਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਹਨ, ਉਹਨਾਂ ਹਾਲਤਾਂ ਵਿੱਚ ਇਕ ਛੋਟੇ ਵਿਅਕਤੀ ਲਈ ਇਨ੍ਹਾਂ ਨੂੰ ਖ਼ਤਮ ਕਰਨਾ ਔਖਾ ਹੈ।

ਸਖ਼ਤ ਮਿਹਨਤ ਉਨ੍ਹਾਂ ਨੂੰ ਕਿਤੇ ਵੀ ਨਹੀਂ ਲੈ ਕੇ ਜਾਏਗੀ। "ਉਹਨਾਂ ਨੂੰ ਇੱਕ ਸਪਾਂਸਰ ਲੱਭਣਾ ਹੀ ਪਏਗਾ ਜਾਂ ਫਿਰ ਬੈਂਕ ਲੁੱਟਣਾ ਜਾਂ ਟੈਂਡਰ ਜਿੱਤਣਾ ਪਏਗਾ।"

ਆਪਣੇ ਚਿੱਤਰਾਂ ਵਿੱਚ ਕੀਨੀਆ ਦੇ ਟ੍ਰਾਂਜੈਕਸ਼ਨਲ ਸੈਕਸ ਦੇ ਸੱਭਿਆਚਾਰ ਦਾ ਅਭਿਆਸ ਕਰਨ ਵਾਲਾ ਮਸ਼ਹੂਰ ਕਲਾਕਾਰ ਮਾਈਕਲ ਇਸ ਨਾਲ ਮਿਲਦੇ ਜੁਲਦੇ ਪਰ ਜ਼ਿਆਦਾ ਨਿਰਾਸ਼ਾਜਨਕ ਵਿਚਾਰ ਰੱਖਦੇ ਹਨ।

ਇਨ੍ਹਾਂ ਸਮੱਸਿਆਵਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਸੰਸਥਾਗਤ ਬੇਇਨਸਾਫ਼ੀ ਦੀ ਬਜਾਏ ਆਲਸ ਅਤੇ ਅਮੀਰ-ਤੇਜ਼ ਮਾਨਸਿਕਤਾ ਮੰਨਦਾ ਹੈ।

ਉਹ ਕਹਿੰਦੇ ਹਨ ਕਿ ਸਾਨੂੰ ਸਵੇਰੇ ਉੱਠਣ ਤੋਂ ਲੈ ਕੇ ਰਾਤ ਤੱਕ ਕੰਮ ਕਰਨਾ ਪੈਂਦਾ ਹੈ। "ਹੁਣ ਸਾਡਾ ਨਵਾਂ ਦਿਮਾਗ ਗਧਾ ਬਣ ਗਿਆ ਹੈ।", ਅਤੇ ਇਹੀ ਉਹ ਹੈ ਜੋ ਤੁਸੀਂ ਚਾਹੁੰਦੇ ਹੋ ਤੇ ਤੁਹਾਨੂੰ ਪ੍ਰਾਪਤ ਹੁੰਦਾ ਹੈ।"

ਇਹ ਵਰਤਾਰਾ ਔਰਤਾਂ ਲਈ ਸੀਮਤ ਨਹੀਂ ਹੈ

ਕੀਨੀਆ ਦੇ ਸਾਬੂਰੂ ਕਬੀਲੇ ਦੇ ਮਰਦਾਂ ਅਤੇ ਵੱਡੀ ਉਮਰ ਦੀਆਂ ਯੂਰਪੀ ਔਰਤਾਂ ਦੇ ਵਿੱਚਕਾਰ ਰਿਸ਼ਤਿਆਂ ਸਬੰਧੀ ਅਧਿਐਨ ਕਰਨ ਵਾਲੇ ਜੋਰਜ ਪੌਲ ਮੇਈਓ ਨੇ ਇਹ ਦੱਸਿਆ ਹੈ ਕਿ ਕੀਨੀਆ ਦੇ ਸਮੁੰਦਰੀ ਕੰਢੇ ਬਣੇ ਹੋਟਲਾਂ ਵਿੱਚ ਇਨ੍ਹਾਂ ਦੀ ਜਵਾਨੀ ਅਤੇ ਚੰਗੀ ਦਿੱਖ ਬਹੁਤ ਕੀਮਤੀ ਵਸਤੂਆਂ ਬਣ ਗਈਆਂ ਹਨ।

ਉਹ ਕਬਾਇਲੀ ਜਿਨਸੀ ਲੜਾਈ ਬਾਰੇ "ਅਫ਼ਰੀਕੀ ਯੋਧੇ" ਦੀਆਂ ਰਚਨਾਵਾਂ ਅਤੇ ਕਲਪਨਾ ਦੀ ਇੱਕ ਸ਼ਮੂਲੀਅਤ ਲਈ ਧੰਨਵਾਦ ਕਰਦੇ ਹਨ, ਸਾਬੂਰੂ ਅਤੇ ਉਨ੍ਹਾਂ ਵਰਗੇ ਹੋਰ ਲੋਕ ਸਥਾਨਕ ਅਤੇ ਵਿਦੇਸ਼ੀ ਸ਼ੂਗਰ ਮਮੀਜ਼ ਦੋਵਾਂ ਨੂੰ ਖਾਸ ਤੌਰ 'ਤੇ ਆਕਰਸ਼ਿਤ ਕਰਦੇ ਹਨ।"

ਉਹ ਕਹਿੰਦੇ ਹਨ ਕਿ ਕੁਝ ਸਾਬੂਰੂ ਪਿੰਡ ਦਾਅਵਾ ਕਰਦੇ ਹਨ ਕਿ ਉਹ ਗੁਆਂਢੀ ਕਬੀਲਿਆਂ ਤੋਂ ਪਸ਼ੂ ਛਾਪੇ ਦੇ ਖ਼ਿਲਾਫ਼ ਆਪਣੇ ਆਪ ਦਾ ਬਚਾਅ ਕਰਨ ਵਿੱਚ ਅਸਮਰੱਥ ਹਨ,ਕਿਉਂਕਿ ਬਹੁਤ ਸਾਰੇ ਨੌਜਵਾਨ "ਸਮੁੰਦਰੀ ਬਾਲਕ" (ਬੀਚ ਬੁਆਏ) ਬਣ ਸਮੁੰਦਰੀ ਤੱਟਾਂ ਦੇ ਕਿਨਾਰੇ ਵੱਸ ਗਏ ਹਨ।

ਕਲਾਕਾਰ ਮਾਈਕਲ ਸੋਈ ਦਾ ਕਹਿਣਾ ਹੈ,"ਸਮੁੰਦਰੀ ਬਾਲਕ ਉਹ ਵਿਅਕਤੀ ਹੁੰਦਾ ਹੈ, ਜਿਹੜਾ ਸਵੇਰੇ ਉੱਠਦਾ ਹੈ, ਸਿਗਰਟਨੋਸ਼ੀ ਕਰਦਾ ਹੈ ਅਤੇ ਨਾਰੀਅਲ ਦੇ ਦਰੱਖ਼ਤ ਦੇ ਹੇਠਾਂ ਪਿਆ, ਬਿਕਨੀ-ਪਾਈ ਹੋਏ ਚਿੱਟੀ ਔਰਤ ਦੀ ਉਡੀਕ ਕਰਦਾ ਹੈ ਅਤੇ ਉਸਦੇ ਪਿੱਛੇ ਭੱਜਦਾ ਹੈ।"

ਪਰ ਜ਼ਿਆਦਾਤਰ ਜੋ ਸ਼ੂਗਰ ਸੰਬੰਧਾਂ 'ਤੇ ਨਿਰਭਰ ਹਨ, ਉਹ ਔਰਤਾਂ ਹਨ। ਉਨ੍ਹਾਂ ਨੇ ਜਨਤਕ ਬਹਿਸਾਂ'ਤੇ ਆਪਣਾ ਦਬਦਬਾ ਕਾਇਮ ਰੱਖਿਆ ਹੈ।

ਉਨ੍ਹਾਂ ਨੂੰ ਆਪਣੀ ਜੀਵਨ ਸ਼ੈਲੀ ਦੀ ਨੈਤਿਕਤਾ ਦੇ ਨਾਲ ਹੀ ਇਸਦੇ ਨਾਲ ਉਨ੍ਹਾਂ ਦੀ ਆਪਣੀ ਸਿਹਤ 'ਤੇ ਆਉਣ ਵਾਲੇ ਨਤੀਜਿਆਂ ਦੀਆਂ ਵੀ ਚਿੰਤਾਵਾਂ ਹਨ।

ਪੱਛਮੀ ਕੀਨੀਆ ਦੇ ਕਿੱਸੀ ਤੋਂ ਇਕ 27 ਸਾਲਾ ਕਰੂਬੋ ਕਹਿੰਦੀ ਹੈ ਕਿ ਉਸ ਨੇ ਆਪਣੇ ਸ਼ੂਗਰ ਡੈਡੀ ਅਲਫ੍ਰੈਡ ਨਾਲ ਆਪਣੇ ਸਬੰਧਾਂ ਦਾ ਕੰਟਰੋਲ ਰੱਖਿਆ ਹੋਇਆ ਹੈ, ਪਰ ਜਦੋਂ ਮੈਂ ਉਸ ਨੂੰ ਸੁਰੱਖਿਅਤ ਸੈਕਸ ਬਾਰੇ ਪੁੱਛਦੀ ਹਾਂ ਤਾਂ ਇਹ ਭੁਲੇਖਾ ਛੇਤੀ ਹੀ ਸੁੱਕ ਜਾਂਦਾ ਹੈ।

ਜਿਨਸੀ ਬੀਮਾਰੀਆਂ ਦੇ ਜੋਖ਼ਮ ਸੰਬੰਧੀ ਆਪਣੇ ਸਾਰੇ ਸਾਥੀਆਂ ਬਾਰੇ ਦੱਸਦੇ ਹੋਏ ਉਹ ਕਹਿੰਦੀ ਹੈ ਕਿ ਐਲਫ੍ਰੈਡ ਅਤੇ ਉਸ ਦੇ ਦੂਜੇ ਸਪਾਂਸਰ ਜੇਮਜ਼,ਦੋਵੇਂ ਹੀ ਕੰਡੋਮ ਦੀ ਵਰਤੋਂ ਕਰਨਾ ਪਸੰਦ ਨਹੀਂ ਕਰਦੇ ਹਨ।

ਅਸਲ ਵਿੱਚ ਉਸ ਦੇ ਬਹੁਤ ਸਾਰੇ ਸ਼ੂਗਰ ਡੈਡੀਜ਼ ਨਾਲ ਅਸੁਰੱਖਿਅਤ ਸੈਕਸ ਸਬੰਧ ਰਹੇ ਹਨ ਜੋ ਬਾਅਦ ਵਿੱਚ ਦੂਸਰੀਆਂ ਔਰਤਾਂ ਅਤੇ ਆਪਣੀਆਂ ਪਤਨੀਆਂ ਨਾਲ ਸੰਭੋਗ ਕਰਦੇ ਹਨ।

ਤਨਜਾਨੀਆ ਦੇ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਰਿਸਰਚ ਦੇ ਡਾਕਟਰ ਜੋਇਸ ਵਾਮੋਈ ਨੇ ਕਿਹਾ ਹੈ ਕਿ ਉਪ-ਸਾਹਾਰਨ ਅਫਰੀਕਾ ਵਿੱਚ ਬਾਕੀਆਂ ਨਾਲੋਂ 15 ਤੋਂ 24 ਸਾਲ ਦੀ ਉਮਰ ਦੇ ਵਿੱਚਕਾਰ ਲੜਕੀਆਂ ਅਤੇ ਨੌਜਵਾਨ ਔਰਤਾਂ ਵਿੱਚ ਲਗਾਤਾਰ ਏਡਜ਼ (ਐੱਚਆਈਵੀ) ਦੀ ਬਿਮਾਰੀ ਲੱਗਣ ਦਾ ਵੱਧ ਖ਼ਤਰਾ ਰਿਹਾ ਹੈ।

ਉਹ ਦੱਸਦੀ ਹੈ ਕਿ ਸ਼ੂਗਰ ਸਬੰਧ ਇਨ੍ਹਾਂ ਖ਼ਤਰਿਆਂ ਵਿੱਚ ਯੋਗਦਾਨ ਪਾ ਰਹੇ ਹਨ ਕਿਉਂਕਿ ਉਹਨਾਂ ਵਿੱਚ ਸ਼ਾਮਲ ਔਰਤਾਂ ਕੋਲ ਕੰਡੋਮ ਦੀ ਵਰਤੋਂ 'ਤੇ ਜ਼ੋਰ ਦੇਣ ਦੀ ਸ਼ਕਤੀ ਨਹੀਂ ਹੈ।

"ਸੈਕਸ ਵਰਕ ਦੇ ਨਾਲ ਮਰਦਾਂ ਵਿੱਚ ਕੰਡੋਮ ਵਰਤਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ ਕਿਉਂਕਿ ਇਹ ਵਧੇਰੇ ਸਪੱਸ਼ਟ ਹੁੰਦਾ ਹੈ ਕਿ ਇਹ ਵੇਚਣ ਅਤੇ ਖਰੀਦਣ ਵਾਲਾ ਹੈ।"

ਕੀਨੀਆ ਟੇਬਲੋਇਡਜ਼ 'ਤੇ ਇਕ ਨਜ਼ਰ ਇਹ ਵੀ ਦਰਸਾਉਂਦੀ ਹੈ ਕਿ ਔਰਤਾਂ ਨੂੰ ਉਨ੍ਹਾਂ ਦੇ ਪ੍ਰਾਯੋਜਕਾਂ ਤੋਂ ਹਿੰਸਾ ਦਾ ਖ਼ਤਰਾ ਹੈ।

ਅਖਬਾਰਾਂ ਦੀਆਂ ਸੁਰਖੀਆਂ ਵਿੱਚ ਅਜਿਹੀਆਂ ਖ਼ਬਰਾਂ ਲੱਭਣਾ ਬਹੁਤ ਮੁਸ਼ਕਿਲ ਨਹੀਂ ਹੈ ਜਿਵੇਂ ਕਿ

  • "ਇੱਕ ਲੜਕੀ ਦਾ ਯੂਨੀਵਰਸਿਟੀ ਸਿੱਖਿਆ ਨੂੰ ਫੰਡ ਦੇਣ ਵਾਲੇ ਵਿਅਕਤੀ ਦੁਆਰਾ ਕੀਤਾ ਗਿਆ ਕਤਲ"
  • "ਕੀਨੀਆ ਸਪਾਂਸਰ ਨੇ ਫੇਸਬੁੱਕ'ਤੇ ਤਾਬੂਤ ਦੀ ਫੋਟੋ ਪਾ ਕੇ ਪ੍ਰੇਮਿਕਾ ਨੂੰ ਧਮਕਾਇਆ ਅਤੇ ਡਰ ਕੇ ਮਰੀ ਪ੍ਰੇਮਿਕਾ"
  • '22 ਸਾਲ ਦੀ ਕੁੜੀ ਪ੍ਰੀਤੀ ਦਾ ਉਸ ਦੇ ਸ਼ੂਗਰ ਡੈਡੀ ਵੱਲੋਂ ਕਤਲ"

ਕਦੇ-ਕਦੇ ਸਪਸ਼ਟ ਰੂਪ ਵਿੱਚ ਇਹ ਸਾਰੇ ਲੇਖਾਂ ਤੋਂ ਵਰਣਨ ਹੁੰਦਾ ਹੈ ਕਿ ਕਿਸ ਤਰ੍ਹਾਂ ਸ਼ੂਗਰ ਦੇ ਰਿਸ਼ਤੇ ਕਤਲ ਤੱਕ ਪਹੁੰਚਦੇ ਹਨ।

ਦੱਖਣੀ ਅਫ਼ਰੀਕਾ ਦੇ ਕਾਰੋਬਾਰੀ ਜੈਕੀ ਫਾਮੋਤਸ ਜੋ ਇਕ "ਬਲੇਸਰ (ਸ਼ੂਗਰ ਡੈਡੀ)" ਨਾਲ ਆਪਣੇ ਦੁਰਵਿਵਹਾਰਕ

ਰਿਸ਼ਤੇ ਤੋਂ ਬਚਣ ਸੰਬੰਧੀ ਆਪਣੇ ਅਨੁਭਵਾਂ ਬਾਰੇ ਆਪਣੇ ਤਜ਼ਰਬਿਆਂ ਨੂੰ ਆਪਣੀ ਕਿਤਾਬ "ਬੇਅਰ: ਦਿ ਬਲੇਸਰਜ਼ ਗੇਮ" ਵਿੱਚ ਬਿਆਨ ਕਰਦੀ ਹੈ।

ਉਹ ਕਹਿੰਦੀ ਹੈ ਕਿ ਜ਼ਿਆਦਾਤਰ ਜਵਾਨ ਔਰਤਾਂ ਖ਼ਤਰਿਆਂ ਤੋਂ ਜਾਣੂ ਨਹੀਂ ਹਨ। "ਕੁੱਝ ਕੁੜੀਆਂ ਜੋ ਸਾਡੇ ਮਹਾਂਦੀਪ ਦੇ ਆਲੇ-ਦੁਆਲੇ ਅਲੋਪ ਹੋ ਗਈਆਂ ਹਨ ਉਹ ਇਨ੍ਹਾਂ ਟ੍ਰਾਂਜੈਕਸ਼ਨਲ ਰਿਸ਼ਤਿਆਂ ਵਿੱਚ ਸ਼ਾਮਲ ਸਨ।

ਪੁਲਿਸ ਦੀਆਂ ਰਿਪੋਰਟਾਂ ਵੱਲ ਦੇਖਿਆ ਜਾਵੇ ਤਾਂ ਇਹਨਾਂ ਕੇਸਾਂ ਵਿੱਚ ਉਹ ਲੜਕੀਆਂ ਸ਼ਾਮਲ ਸਨ ਜਿਨ੍ਹਾਂ ਦੇ ਸੰਬੰਧ ਬਿਰਧ ਲੋਕਾਂ ਨਾਲ ਸਨ ਅਤੇ ਉਨ੍ਹਾਂ ਨੂੰ ਕਿਸੇ ਸਮੇਂ ਰੱਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੇ ਮਰਨ ਦਾ ਫ਼ੈਸਲਾ ਕਰ ਲਿਆ।"

ਉਹ ਕਹਿੰਦੀ ਹੈ ਕਿ ਫਾਮੋਸੇ ਆਖ਼ਰਕਾਰ ਆਪਣੇ ਨਾਲ ਦੁਰਵਿਵਹਾਰ ਕਰਨ ਵਾਲੇ ਨੂੰ ਛੱਡ ਕੇ ਚਲੀ ਗਈ ਤੇ ਮੈਨੂੰ ਬਚ ਨਿਕਲਣਾ ਪਿਆ ਇਸ ਲਈ ਮੈਨੂੰ ਕੋਈ ਵਿੱਤੀ ਵਿਸ਼ੇਸ਼ ਅਧਿਕਾਰ ਨਹੀਂ ਮਿਲਿਆ।

"ਮੈਂ ਘਰ ਅਤੇ ਕਾਰ ਨੂੰ ਛੱਡ ਦਿੱਤਾ ਅਤੇ ਜ਼ਿੰਦਗੀ ਦੀ ਦੁਬਾਰਾ ਸ਼ੁਰੂਆਤ ਕਰਨੀ ਪਈ।"

ਅਸਲ ਵਿੱਚ ਕੋਈ ਵੀ ਨਹੀਂ ਜਾਣਦਾ ਕਿ ਕਿੰਨੇ 'ਸ਼ੂਗਰ' ਦੇ ਰਿਸ਼ਤੇ ਜਿਨਸੀ ਸ਼ੋਸ਼ਣ ਜਾਂ ਸਰੀਰਕ ਨੁਕਸਾਨ ਨਾਲ ਖ਼ਤਮ ਹੁੰਦੇ ਹਨ।

ਇਹ ਵੀ ਪੜ੍ਹੋ-

ਕੀਨੀਆ ਦੇ ਵਿਦਿਅਕ ਅਤੇ ਗ਼ੈਰ-ਸਰਕਾਰੀ ਸੰਗਠਨਾਂ ਨੇ ਘਰੇਲੂ ਹਿੰਸਾ ਅਤੇ ਸੈਕਸ ਵਰਕਰਾਂ ਦੁਆਰਾ ਚੁੱਕੇ ਹੋਏ ਜੋਖ਼ਮਾਂ ਦਾ ਵਿਆਪਕ ਅਧਿਐਨ ਕੀਤਾ ਹੈ। ਪਰ ਟ੍ਰਾਂਜੈਕਸ਼ਨਲ ਸੈਕਸ ਦੇ ਵਿਸ਼ੇ 'ਤੇ ਕੋਈ ਖੋਜ ਨਹੀਂ ਹੋਈ। ਇਹ ਸਿਰਫ਼ ਟੇਬਲੋਇਡਜ਼ ਅਖ਼ਬਾਰਾਂ ਦੀਆਂ ਭੌਤਿਕ ਕਹਾਣੀਆਂ ਹਨ।

ਸਪਾਂਸਰ ਸੱਭਿਆਚਾਰ ਦੇ ਉਭਾਰ ਨੇ ਕੀਨੀਆ ਨਾਰੀਵਾਦਾਂ ਵਿੱਚ, ਗਹਿਰੀ ਬਹਿਸ ਛੇੜ ਦਿੱਤੀ ਹੈ।

ਕੀ ਸ਼ੋਸ਼ਣ ਦੇ ਆਲੇ ਦੁਆਲੇ ਪੁਰਾਣੀਆਂ ਤਾਕਤਾਂ ਨੂੰ ਮਹਿਲਾ ਸ਼ਕਤੀਕਰਨ ਦਾ ਇੱਕ ਰੂਪ ਦਰਸਾਇਆ ਗਿਆ ਹੈ?

ਜਾਂ ਕੀ ਸਪਾਂਸਰ ਸਭਿਆਚਾਰ ਕੇਵਲ ਇਕ ਦੂਜਾ ਤਰੀਕਾ ਹੈ ਜਿਸ ਵਿੱਚ ਮਰਦਾਂ ਦੀ ਖੁਸ਼ੀ ਲਈ ਔਰਤਾਂ ਦੇ ਸਰੀਰ ਦੀ ਨਿਲਾਮੀ ਕੀਤੀ ਜਾ ਸਕਦੀ ਹੈ?

ਨੈਰੋਬੀ ਦੇ ਕਾਲਮਨਵੀਸ ਓਯੂੰਗਾ ਪਾਲਾ ਨੇ ਕਿਹਾ, "ਅਫਰੀਕਾ ਵਿੱਚ ਔਰਤਾਂ ਦੇ ਅੰਦੋਲਨ ਦਾ ਵਿਕਾਸ ਵਧ ਰਿਹਾ ਹੈ ਅਤੇ ਨਾਰੀਵਾਦੀ ਚੇਤਨਾ 'ਚ ਵੀ ਵਾਧਾ ਹੋ ਰਿਹਾ ਹੈ। ਜਿਨ੍ਹਾਂ ਔਰਤਾਂ ਨੂੰ ਜਿਨਸੀ ਤੌਰ 'ਤੇ ਸਰਗਰਮ ਹੋਣ ਲਈ ਬਦਨਾਮ ਕੀਤਾ ਗਿਆ ਸੀ, ਉਨ੍ਹਾਂ ਨੂੰ ਲਾਇਸੈਂਸ ਦਿੱਤਾ ਜਾ ਚੁੱਕਾ ਹੈ ਅਤੇ ਹੁਣ ਇੱਕ ਔਰਤ ਨੂੰ ਕਲੰਕਿਤ ਕਰਨ ਦੀ ਭੜਕਾਊ ਕਾਰਵਾਈ ਪਹਿਲਾਂ ਨਾਲੋਂ ਘੱਟ ਹੈ।"

ਪਰੰਤੂ ਕੁਝ ਨਾਰੀਵਾਦੀ ਦਲੀਲਾਂ ਦਿੰਦੇ ਹਨ ਕਿ ਕਿਸੇ ਵੀ ਔਰਤ ਦੁਆਰਾ ਬਣਾਈ ਗਈ ਕੋਈ ਵੀ ਚੋਣ ਮੂਲ ਤੌਰ 'ਤੇ ਨਾਰੀਵਾਦੀ ਹੀ ਹੈ ਕਿਉਂਕਿ ਇਹ ਇੱਕ ਨਾਰੀ ਦੁਆਰਾ ਹੀ ਕੀਤੀ ਗਈ ਸੀ। ਦੂਜਾ ਸਵਾਲ ਹੈ ਕਿ ਸਪਾਂਸਰ ਦੇ ਰਿਸ਼ਤੇ ਵਿੱਚ ਦਾਖਲ ਹੋਣ ਦੀ ਚੋਣ ਦੀ ਅਸਲ ਵਿੱਚ ਕਿੰਨੀ ਆਜ਼ਾਦੀ ਹੈ।

ਕ੍ਰਿਸਟਲ ਸਿਮਓਨੀ ਕਹਿੰਦਾ ਹੈ ਕਿ ਸੈਕਸ ਵਰਕਰ ਅਤੇ ਵੇਸਵਾਵਾਂ ਲਈ ਪ੍ਰਗਟਾਵੇ ਦੀ ਆਜ਼ਾਦੀ ਲਈ ਨਾਰੀਵਾਦੀ ਪਹੁੰਚ ਇਕ ਉੱਤਰੀ ਦ੍ਰਿਸ਼ਟੀਕੋਣ ਹੈ ਜੋ ਕਹਿੰਦਾ ਹੈ ਕਿ ਤੁਹਾਨੂੰ ਉਹ ਕਰਨਾ ਚਾਹੀਦਾ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ।

"ਪਰ ਇਹ ਵਿਸ਼ੇਸ਼ ਅਧਿਕਾਰਾਂ ਦੇ ਇੱਕ ਪਾਸੇ ਤੋਂ ਆ ਰਿਹਾ ਹੈ। ਬਹੁਤ ਵਾਰ ਇਨ੍ਹਾਂ ਔਰਤਾਂ ਕੋਲ ਜੀਵਨ ਜਾਂ ਮੌਤ ਤੋਂ ਇਲਾਵਾ ਕੋਈ ਬਦਲ ਨਹੀਂ ਹੁੰਦਾ।

ਗਲੋਬਲ ਐਕਟੀਵਿਸਟ ਗਰੁੱਪ ਫੈਮਲੀ ਵੇਵ ਆਫ਼ ਚੇਂਜ ਦੇ ਅੰਬੈਸਡਰ ਮਿਲਡਰਡ ਨਜੇਸਾ ਨੇ ਵੀ ਇਸੇ ਤਰ੍ਹਾਂ ਦੀ ਦਲੀਲ ਪੇਸ਼ ਕੀਤੀ।

ਦਹਾਕਿਆਂ ਤੋਂ ਔਰਤਾਂ ਆਪਣੀ ਧਰਤੀ 'ਤੇ ਆਪਣੇ ਵੋਟ ਪਾਉਣ ਦੇ ਅਧਿਕਾਰ ਤੇ ਸਕੂਲ ਜਾਣ ਲਈ ਸੰਘਰਸ਼ ਕਰ ਰਹੀਆਂ ਹਨ। ਉਸ ਦਾ ਤਰਕ ਹੈ ਕਿ ਸ਼ੂਗਰ ਸੰਬੰਧਾਂ ਵਿੱਚ ਸ਼ਾਮਲ ਹੋਣ ਦੀ ਚੋਣ ਵੀ ਵਿਰੋਧ 'ਚ ਫਸ ਗਈ ਹੈ

"ਜੇ ਅਸੀਂ ਕਹਿੰਦੇ ਹਾਂ ਕਿ ਵੇਸਵਾ ਬਣਨਾ ਉਸਦਾ ਹੱਕ ਹੈ, ਤਾਂ ਅਸੀਂ ਉਸ ਨੂੰ ਵਾਪਸ ਪੁਸ਼ਤੈਨੀਅਤ ਧੱਕ ਰਹੇ ਹਾਂ।"

ਪਰ ਕੀ ਇਹ ਵੇਸਵਾਜਗਰੀ ਹੈ, ਜਾਂ ਕੁਝ ਹੋਰ ਅਲੱਗ ਤਰ੍ਹਾਂ ਦੇ ਸੂਖਮ। ਪਰ ਮਹੱਤਵਪੂਰਣ ਤਰੀਕਿਆਂ ਵਿੱਚ ਹੈ?

ਵਿਦਿਆਰਥਣ ਜੇਨ ਦਲੀਲਬਾਜ਼ੀ ਕਰਦੇ ਹੋਏ ਇੱਕ ਵਿਭਿੰਨਤਾ ਬਣਾਉਂਦੀ ਹੈ ਕਿ ਇਨ੍ਹਾਂ ਰਿਸ਼ਤਿਆਂ ਵਿੱਚ ਚੀਜ਼ਾਂ ਤੁਹਾਡੀਆਂ ਸ਼ਰਤਾਂ 'ਤੇ ਕੀਤੀਆਂ ਜਾਂਦੀਆਂ ਹਨ ਅਤੇ ਇੱਕ ਸਮਾਜਿਕ ਵਿਗਿਆਨੀ ਡਾ ਕ੍ਰਿਸਟਨ ਸਟੋਬੇਨੋ ਜਿਸ ਨੇ ਕੀਨੀਆ ਵਿੱਚ ਟ੍ਰਾਂਜੈਕਸ਼ਨਲ ਸੈਕਸ ਸੰਬੰਧੀ ਖੋਜ ਕੀਤੀ ਹੈ, ਇਸ ਗੱਲ ਨਾਲ ਸਹਿਮਤ ਹੈ ਕਿ ਇਹ ਮਹੱਤਵਪੂਰਨ ਹੈ।

ਜਦੋਂ ਇਹਨਾਂ ਸਬੰਧਾਂ ਵਿੱਚ ਸ਼ਾਮਲ ਔਰਤ ਉਸ ਦੇ ਜਿਨਸੀ ਸਾਥੀਆਂ ਨੂੰ ਗਾਹਕ ਦੱਸਦੀ ਹੈ ਤਾਂ ਇਹ ਕੇਵਲ ਜਿਨਸੀ ਸਬੰਧ ਬਣ ਜਾਂਦੇ ਹਨ।

ਜਦੋਂ ਉਹ ਆਪਣੇ ਆਪ ਨੂੰ ਜਿਨਸੀ ਅਰਥ ਵਿਵਸਥਾ ਵਿੱਚ ਸ਼ਾਮਲ ਹੋਣ ਬਾਰੇ ਦੱਸਦੀ ਹੈ ਤਾਂ ਉਹ ਕਹਿੰਦੀ ਹੈ ਕਿ ਜਦੋਂ ਬਾਕੀ ਚੀਜ਼ਾਂ ਦੇ ਨਾਲ ਪੈਸੇ ਦੇ ਲੈਣ ਦੇਣ ਦੀ ਗੱਲ ਪਹਿਲਾਂ ਤੋਂ ਤੈਅ ਹੋਵੇ ਤਾਂ ਆਮ ਤੌਰ 'ਤੇ ਇਹ ਸਪੱਸ਼ਟ ਹੁੰਦਾ ਹੈ ਕਿ ਤੁਰੰਤ ਪੈਸੇ ਮਿਲਣਗੇ ਅਤੇ ਅਕਸਰ ਕਿਸੇ ਵੀ ਤਰ੍ਹਾਂ ਦੇ ਭਾਵਨਾਤਮਕ ਸਬੰਧਾਂ ਤੋਂ ਖੁਦ ਨੂੰ ਆਜ਼ਾਦ ਰੱਖਿਆ ਜਾਂਦਾ ਹੈ।

ਉਤਸ਼ਾਹੀ ਗਾਇਕ ਗ੍ਰੇਸ ਦਾ ਥੋੜ੍ਹਾ ਵੱਖਰਾ ਦ੍ਰਿਸ਼ਟੀਕੋਣ ਹੈ, ਉਹ ਰੋਜ਼ੀ ਰੋਟੀ ਕਮਾਉਣ ਲਈ ਵੀ ਸੰਘਰਸ਼ ਕਰ ਰਹੀ ਹੈ, ਉਸ ਨੂੰ ਸੈਕਸ ਦੇ ਕੰਮਾਂ ਦੀ ਸਮਾਨਤਾ ਬਾਰੇ ਵਧੇਰੇ ਸਪੱਸ਼ਟਤਾ ਹੈ।

ਉਹ ਕਹਿੰਦੀ ਹੈ ਕਿ ਸੜਕ 'ਤੇ ਖੜ੍ਹੇ ਹੋਣ ਦੀ ਬਜਾਏ ਉਹ ਸਪਾਂਸਰ ਰੱਖਣਾ ਪਸੰਦ ਕਰਦੀ ਹੈ ਕਿਉਂਕਿ ਇਸ ਤਰ੍ਹਾਂ ਉਸ ਕੋਲ ਇਕ ਵਿਅਕਤੀ ਹੁੰਦਾ ਹੈ ਜਿਸ ਤੋਂ ਉਸ ਨੂੰ ਮੱਦਦ ਮਿਲ ਸਕਦੀ ਹੈ ਤੇ ਫਿਰ ਮੈਨੂੰ ਜ਼ਿਆਦਾ ਆਦਮੀਆਂ ਨਾਲ ਸੌਣ ਦੀ ਲੋੜ ਨਹੀਂ ਪੈਂਦੀ।

ਕਲਾਕਾਰ ਮਾਈਕਲ ਸੋਈ ਨੇ ਪਰਖਿਆ ਹੈ ਕਿ ਕੀਨੀਆ ਇੱਕ ਰਵਾਇਤੀ ਜਿਨਸੀ ਪਰੰਪਰਾਵਾਂ ਦੇ ਨਾਲ ਕੇਵਲ ਬਾਹਰੋਂ ਹੀ ਸਤਿਕਾਰਯੋਗ ਸਮਾਜ ਬਣ ਕੇ ਰਹਿੰਦਾ ਹੈ।

ਉਸ ਦਾ ਕਹਿਣਾ ਹੈ ਕਿ ਜੋ ਵਿਆਹ ਤੋਂ ਪਹਿਲਾਂ ਸੈਕਸ ਨੂੰ ਨਾਪਸੰਦ ਕਰਦੇ ਹਨ ਅਤੇ ਆਪਣੀ ਬੇਵਫ਼ਾਈ ਦੇ ਕਾਰਨ ਜੋ ਕੁੱਝ ਪ੍ਰਚਾਰ ਉਹ ਕਰਦੇ ਹਨ, ਵਿਆਹੁਤਾ ਜੀਵਨ ਦੌਰਾਨ ਉਸਦਾ ਅਭਿਆਸ ਹੀ ਨਹੀਂ ਕਰਦੇ।

ਸ਼ੂਗਰ ਸੰਬੰਧਾਂ ਦੀ ਨਿੰਦਾ ਵੀ ਇਸ ਤਰ੍ਹਾਂ ਦੇ ਪਾਖੰਡਾਂ ਨੇ ਹੀ ਦਾਗ਼ੀ ਕੀਤੀ ਹੋਈ ਹੈ।

ਉਹ ਦਲੀਲ ਦਿੰਦੇ ਹੋਏ ਕਹਿੰਦਾ ਹੈ, "ਸਾਨੂੰ ਲਗਾਤਾਰ ਨੈਤਿਕ ਨੈਤਿਕਤਾ ਦੇ ਪਾਠ ਅਤੇ ਕਿਹੜਾ ਧਰਮ ਇਸ ਸਭ ਦੇ ਲਈ ਮਨਜ਼ੂਰੀ ਦਿੰਦਾ ਹੈ ਜਾਂ ਨਹੀਂ, ਇਨ੍ਹਾਂ ਸਭ ਗੱਲਾਂ ਨਾਲ ਭੜਕਾਇਆ ਜਾਂਦਾ ਹੈ, ਪਰ ਇਹ ਸਭ ਬਹਾਨਾ ਹੈ।

ਉਹ ਕਹਿੰਦਾ ਹੈ,"ਅਸੀਂ ਸਿਰਫ ਰੇਤ ਵਿੱਚ ਆਪਣੇ ਸਿਰਾਂ ਨੂੰ ਦਫਨਾ ਰਹੇ ਹਾਂ ਅਤੇ ਸੋਚਦੇ ਹਾਂ ਕਿ ਅਸਲ ਵਿੱਚ ਇਹੋ ਜਿਹੀਆਂ ਘਟਨਾਵਾਂ ਨਹੀਂ ਹੁੰਦੀਆਂ।"

ਕੀਨੀਆ ਦੇ ਬਹੁਤ ਸਾਰੇ ਜਵਾਨਾਂ ਲਈ ਜੋ ਕਦਰਾਂ-ਕੀਮਤਾਂ ਪਰਿਵਾਰਾਂ, ਸਕੂਲਾਂ ਅਤੇ ਚਰਚਾਂ 'ਚ ਸਿਖਾਈਆਂ ਜਾਂਦੀਆਂ ਹਨ, ਉਹ ਮੂਲ ਰੂਪ ਵਿੱਚ ਦੇਸ ਦੀਆਂ ਆਰਥਿਕ ਹਕੀਕਤਾਂ ਨਾਲ ਮੇਲ ਨਹੀਂ ਖਾਂਦੀਆਂ ਅਤੇ ਨਾ ਹੀ ਟੀਵੀ ਰਿਐਲਟੀ ਪ੍ਰੋਗਰਾਮਾਂ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਹਰ ਜਗ੍ਹਾ ਦਿਖਾਈ ਦੇਣ ਵਾਲੀਆਂ ਭੌਤਿਕ ਪ੍ਰਤੀਕ੍ਰਿਆਵਾਂ ਦਾ ਮੁਕਾਬਲਾ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ-

ਇਥੋਂ ਤੱਕ ਪਰਿਵਾਰਾਂ ਦੇ ਅੰਦਰ ਵੀ ਕੀਨੀਆਂ ਦੀਆਂ ਬਹੁਤ ਸਾਰੀਆਂ ਲੜਕੀਆਂ ਨੂੰ ਛੋਟੀ ਉਮਰ ਤੋਂ ਹੀ ਇਹ ਸਿਖਾਉਣ 'ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਇੱਕ ਗਰੀਬ ਵਿਅਕਤੀ ਦੇ ਬਜਾਏ ਉਨ੍ਹਾਂ ਨੂੰ ਇੱਕ ਅਮੀਰ ਆਦਮੀ ਨਾਲ ਵਿਆਹ ਕਰਨਾ ਚਾਹੀਦਾ ਹੈ।

ਇਨ੍ਹਾਂ ਗੱਲਾਂ-ਬਾਤਾਂ ਵਿੱਚ ਇਹ ਮੰਨ ਲਿਆ ਗਿਆ ਹੈ ਕਿ ਔਰਤ ਨੂੰ ਜ਼ਿਦਗੀ ਜਿਊਣ ਲਈ ਇਹ ਅਮੀਰ ਲੋਕ ਹੀ ਪੈਸਾ ਦੇਣਗੇ। ਸੋ, ਕਈਆਂ ਲਈ ਬਿਨਾਂ ਵਿਆਹਾਂ ਤੋਂ ਬਣੇ ਇਨ੍ਹਾਂ ਬਾਹਰੀ ਰਿਸ਼ਤਿਆਂ ਨੂੰ ਬਰਾਬਰ ਸਮਝਣਾ ਵੀ ਇਕ ਛੋਟੀ ਜਿਹੀ ਚੀਜ਼ ਬਣ ਗਈ ਹੈ।

ਜੇਨ ਨੇ ਪੁੱਛਿਆ, " ਵੈਸੇ ਵੀ ਸੈਕਸ ਬਾਰੇ ਕੀ ਗ਼ਲਤ ਹੈ?" ਲੋਕ ਇਸ ਨੂੰ ਗ਼ਲਤ ਸਮਝਦੇ ਹਨ, ਪਰ ਕਈ ਵਾਰ ਕਿਸੇ ਵੀ ਥਾਂ 'ਤੇ ਇਹ ਗਲਤ ਨਹੀਂ ਹੁੰਦਾ।"

ਕੁਝ ਨਾਂ ਬਦਲੇ ਗਏ ਹਨ।

ਨਾਇਸ਼ਾ ਕਾਡੰਡਰਾ ਜ਼ਿੰਮਬਾਵੇ ਦੀ ਇੱਕ ਪੱਤਰਕਾਰ ਅਤੇ ਫਿਲਮ ਨਿਰਮਾਤਾ ਹੈ ਜੋ ਜ਼ਿਆਦਾਤਰ ਉਪ-ਸਾਹਾਰਨ ਅਫਰੀਕਾ ਵਿੱਚ ਕੰਮ ਕਰਦੀ ਹੈ

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)