ਫਿਲੀਪੀਨਜ਼: ਤੂਫ਼ਾਨ ਕਾਰਨ ਢਹਿਢੇਰੀ ਇਮਾਰਤਾਂ ਹੇਠ ਦੱਬੇ ਕਈ ਲੋਕ

ਫਿਲੀਪੀਨਜ਼ ਵਿੱਚ ਬਚਾਅ ਕਾਰਜ ਵਿੱਚ ਲੱਗੇ ਮੁਲਾਜ਼ਮ ਮਲਬੇ ਵਿੱਚ ਦੱਬੀਆਂ ਲਾਸ਼ਾਂ ਕੱਢਣ ਵਿੱਚ ਲੱਗੇ ਹਨ। ਇਹ ਮਲਬਾ ਮਾਂਖੂਤ ਤੂਫ਼ਾਨ ਕਾਰਨ ਹੋਈ ਤਬਾਹੀ ਦਾ ਨਤੀਜਾ ਹੈ।

ਹੁਣ ਤੱਕ ਇਟੋਗੋਨ ਸ਼ਹਿਰ ਵਿੱਚ 32 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਇੱਕ ਇਮਾਰਤ ਥੱਲੇ ਦਬ ਗਏ ਸਨ। ਪੂਰੇ ਫਿਲੀਪੀਨਜ਼ ਵਿੱਚ ਹੁਣ ਤੱਕ ਤੂਫਾਨ ਕਾਰਨ 60 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਬਚਾਅ ਮੁਲਾਜ਼ਮ ਬਿਨਾਂ ਕਿਸੇ ਮਸ਼ੀਨ ਦੀ ਮਦਦ ਨਾਲ, ਸਿਰਫ਼ ਹੱਥਾਂ ਰਾਹੀਂ ਮਲਬੇ ਨੂੰ ਹਟਾ ਰਹੇ ਹਨ। ਇਨ੍ਹਾਂ ਇਮਾਰਤਾਂ ਹੇਠ ਮਾਈਨਜ਼ ਵਿੱਚ ਕੰਮ ਕਰਨ ਵਾਲੇ ਲੋਕ ਦੱਬੇ ਹੋਏ ਹਨ।

ਦੱਖਣੀ ਚੀਨ ਵੱਲ ਪਹੁੰਚ ਕੇ ਤੂਫ਼ਾਨ ਹੁਣ ਕਮਜ਼ੋਰ ਪੈ ਰਿਹਾ ਹੈ।

ਫਿਲੀਪੀਨਜ਼ 'ਚ ਕਿੰਨੀ ਤਬਾਹੀ ਹੋਈ?

ਬੀਤੇ ਹਫ਼ਤੇ ਫਿਲੀਪੀਨਜ਼ ਦੇ ਟਾਪੂ ਲੁਜ਼ੋਨ ਵਿੱਚ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਸੀ। ਇਟੋਗੋਨ ਇਲਾਕੇ ਦੇ ਪਿੰਡ ਯੂਕਾਬ ਵਿੱਚ ਸੋਨੇ ਦੀਆਂ ਖਦਾਨਾਂ ਵਿੱਚ ਕੰਮ ਕਰਨ ਕਰਨ ਵਾਲੇ ਇੱਕ ਗਰੁੱਪ ਨੇ ਇੱਕ ਦੋ ਮੰਜ਼ਿਲਾ ਇਮਾਰਤ ਵਿੱਚ ਸ਼ਰਨ ਲਈ ਸੀ।

ਇੰਟਰਨੈਸ਼ਨਲ ਓਰਗਨਾਈਜ਼ੇਸ਼ਨ ਆਫ ਮਾਈਗਰੇਸ਼ਨ ਦੇ ਕਾਰਕੁਨ ਕੋਰਨਾਡ ਨਾਵੀਦਾਦ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਇਮਾਰਤ ਢਹਿ ਗਈ ਅਤੇ 29 ਲੋਕ ਲਾਪਤਾ ਹੋ ਗਏ।

ਉਨ੍ਹਾਂ ਕਿਹਾ, ''ਇਮਾਰਤ ਦੇ ਉਸ ਹਿੱਸੇ ਵਿੱਚ ਮਾਈਨ ਵਿੱ ਕੰਮ ਕਰਨ ਵਾਲੇ ਲੋਕ ਇਬਾਦਤ ਕਰਦੇ ਸਨ। ਤੂਫ਼ਾਨ ਆਉਣ ਤੋਂ ਪਹਿਲਾਂ ਪਾਦਰੀ ਨੇ ਉਨ੍ਹਾਂ ਨੂੰ ਉਸ ਇਮਾਰਤ ਵਿੱਚ ਸ਼ਰਨ ਲੈਣ ਲਈ ਕਿਹਾ ਸੀ ਪਰ ਫਿਰ ਇਮਾਰਤ ਢਹਿ ਗਈ ਤੇ ਉਹ ਮਲਬੇ ਵਿੱਚ ਦੱਬ ਗਏ।''

ਇਸ ਤੋਂ ਪਹਿਲਾਂ ਐਤਵਾਰ ਸਵੇਰੇ ਹਾਂਗਕਾਂਗ ਵਿੱਚ ਸਮੁੰਦਰੀ ਤੂਫਾਨ ਮਾਂਖੂਤ ਆਇਆ।

ਫਿਲੀਪੀਨਜ਼ ਵਿੱਚ ਦਰਜਨਾ ਮੌਤਾਂ ਤੋਂ ਬਾਅਦ ਤੂਫਾਨ ਕਾਰਨ ਚੀਨ ਵਿੱਚ ਵੀ 2 ਮੌਤਾਂ ਹੋਈਆਂ।

177 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਈ ਹਨੇਰੀ ਕਾਰਨ ਸਮੁੰਦਰ ਕੰਢੇ ਕਾਫੀ ਤਬਾਹੀ ਹੋਈ।

ਇਹ ਵੀ ਪੜ੍ਹੋ:

ਕਈ ਖੇਤਰਾਂ ਵਿੱਚ ਗੱਡੀਆਂ ਪਾਣੀ ਹੇਠ ਡੁੱਬ ਗਈਆਂ।

ਐਮਰਜੈਂਸੀ ਸੇਵਾਵਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਘਰੋਂ ਬਾਹਰ ਕੱਢਿਆ।

ਟਰਾਂਸਪੋਰਟ ਸੇਵਾਵਾਂ ਠੱਪ ਹੋ ਗਈਆਂ ਹਨ ਅਤੇ ਅਹਿਮ ਸੜਕਾਂ ਬੰਦ ਪਈਆਂ ਹਨ।

ਹਾਂਗ ਕਾਂਗ ਦੇ ਬੰਦਰਗਾਹ ਨੇੜੇ ਲੋਕ ਗਲੀਆਂ ਵਿੱਚ ਪਹੁੰਚੇ ਸਮੁੰਦਰੀ ਪਾਣੀ ਵਿੱਚੋਂ ਲੰਘੇ।

2.5 ਮਿਲੀਅਨ ਤੋਂ ਵੱਧ ਲੋਕਾਂ ਨੂੰ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ ਸੀ। ਅਧਿਕਾਰੀਆਂ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ:

ਹਾਂਗ ਕਾਂਗ ਦੇ ਇਸ ਪਿੰਡ ਲੀ ਯੂ ਮੂਨ ਵਿੱਚ ਹੜ੍ਹ ਨੇ ਤਬਾਹੀ ਮਚਾਈ।

ਹਾਂਗ ਕਾਂਗ ਦੇ ਗੁਆਂਢੀ ਸੂਬੇ ਮਕਾਊ ਵਿੱਚ ਵੀ ਹੜ੍ਹ ਆਇਆ।

ਇਤਿਹਾਸ ਵਿੱਚ ਪਹਿਲੀ ਵਾਰੀ ਮਸ਼ਹੂਰ ਕਸੀਨੋ ਬੰਦ ਕਰਨ ਦੇ ਹੁਕਮ ਦਿੱਤੇ ਗਏ।

ਸਭ ਤੋਂ ਵੱਧ ਆਬਾਦੀ ਵਾਲਾ ਖੇਤਰ ਗੁਆਂਗਡੌਨ ਵੀ ਤੂਫਾਨ ਕਾਰਨ ਅਲਰਟ 'ਤੇ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)