ਫਲੋਰੈਂਸ ਤੁਫਾਨ: 'ਪਰਲੋ' ਵਰਗੇ ਝੱਖੜਾਂ ਤੋਂ ਬਚਣ ਦੀ ਇੰਝ ਕਰੋ ਤਿਆਰੀ

ਸਮੁੰਦਰੀ ਤੂਫ਼ਾਨ (ਚੱਕਰਵਾਤ) ਨਾਲ ਅਮਰੀਕਾ ਦੇ ਈਸਟ ਕੋਸਟ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ, ਤੁਫ਼ਾਨ ਕਾਰਨ ਹਜ਼ਾਰਾਂ ਘਰ ਅਤੇ ਰੁੱਖ ਢਹਿ ਢੇਰੀ ਹੋ ਗਏ ਹਨ।

ਸਮੁੰਦਰੀ ਤੂਫ਼ਾਨ ਦੇ ਝੱਖੜ ਦਾ ਰੂਪ ਲੈਣ ਕਰਕੇ ਮੌਸਮ ਹੋਰ ਵੀ ਖ਼ਰਾਬ ਹੋ ਗਿਆ ਪਰ ਮਾਹਿਰਾਂ ਦਾ ਕਹਿਣਾ ਹੈ ਇਹ ਅਜੇ ਵੀ ਖ਼ਤਰਨਾਕ ਤੂਫਾ਼ਨ ਹੋਰ ਤਬਾਹੀ ਮਚਾ ਸਕਦਾ ਹੈ।

ਮੌਸਮ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਪਰ ਕੁਝ ਦਿਨਾਂ ਤੱਕ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ ।

ਇਲਾਕੇ ਵਿੱਚ 17 ਲੱਖ ਲੋਕਾਂ ਨੂੰ ਮਕਾਨ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ:

ਨਾਰਥ ਕਾਰੋਲੀਨਾ ਵਿੱਚ 5 ਮੌਤਾਂ ਦਰਜ ਕੀਤੀਆਂ ਗਈਆਂ ਹਨ। ਰਿਪੋਰਟਾਂ ਮੁਤਾਬਕ ਕਰੀਬ ਇੱਕ ਕਰੋੜ ਇਸ ਤਫਾਨ ਦੀ ਮਾਰ ਹੇਠ ਆ ਗਏ ਹਨ।

ਉਸ ਤੋਂ ਇਲਾਵਾ ਦੁਨੀਆਂ ਦੇ ਖ਼ਤਰਨਾਕ ਤੂਫ਼ਾਨਾਂ ਨੇ ਲੋਕਾਂ ਨੂੰ ਆਪਣੇ ਘਰਾਂ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ।

ਅਮਰੀਕੀ ਅਧਿਕਾਰੀਆਂ ਮੁਤਾਬਰ ਤੂਫ਼ਾਨ ਫਿਲੀਪੀਨਜ਼ ਵੱਲ ਜਾ ਰਿਹਾ ਹੈ ਅਤੇ ਅਧਿਕਾਰੀਆਂ ਮੁਤਾਬਕ 5 ਮਿਲੀਅਨ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਅਜਿਹੀਆਂ ਤਬਾਹੀਆਂ ਨੇ ਲੋਕਾਂ ਨੂੰ ਆਪਣੇ ਘਰਾਂ ਨੂੰ ਤਿਆਰ ਰਹਿਣ ਅਤੇ ਜ਼ਰੂਰੀ ਸਾਮਾਨ ਦੀ ਸਪਲਾਈ 'ਤੇ ਜ਼ੋਰ ਦਿੱਤਾ ਹੈ ਪਰ ਤੁਸੀਂ ਕੀ ਕਰ ਸਕਦੇ ਹੋ ਅਤੇ ਤੂਫ਼ਾਨ ਆਉਣ 'ਤੇ ਤੁਸੀਂ ਕਿਵੇਂ ਨਜਿੱਠ ਸਕਦੇ ਹੋ?

ਤੂਫ਼ਾਨ ਤੋਂ ਬਚਣ ਦੇ ਕੁਝ ਸੁਝਾਅ ਹਨ..

ਘਰ

ਸਰਕਾਰ ਦੀ ਸਲਾਹ ਰੇਡੀ ਕੰਪੇਨ ਦੇ ਹਿੱਸੇ ਦੇ ਤਹਿਤ ਪਹਿਲਾਂ ਹੀ ਸਥਾਈ ਤੂਫ਼ਾਨ ਸ਼ਟਰ ਲਗਾਉਣਾ ਸਭ ਤੋਂ ਸੁਰੱਖਿਅਤ ਕਦਮ ਹੈ।

ਜੇਕਰ ਫੇਰ ਵੀ ਸਮਾਂ ਨਹੀਂ ਹੈ ਤਾਂ ਆਪਣੇ ਘਰ ਦੀਆਂ ਖਿੜਕੀਆਂ ਦੇ ਬਾਹਰ "ਵਾਟਰ ਪਰੂਫ ਪਲਾਈ" ਲਗਾ ਸਕਦੇ ਹੋ।

ਜਦੋਂ ਤੂਫ਼ਾਨ ਆਉਂਦਾ ਹੈ ਤਾਂ ਬਿਨਾਂ ਖਿੜਕੀ ਦੇ ਕਮਰੇ ਵਿੱਚ ਜਾਂ ਇਮਾਰਤ ਦੀ ਹੇਠਲੀ ਮੰਜ਼ਿਲ ਵਿੱਚ ਰਹਿਣਾ ਬਿਹਤਰ ਹੈ ਪਰ ਧਿਆਨ ਰਹੇ ਕਿ ਉੱਥੇ ਹੜ੍ਹ ਨਹੀਂ ਆਉਣਾ ਚਾਹੀਦਾ।

ਇਹ ਵੀ ਪੜ੍ਹੋ:

ਕਿਨਾਰਿਆਂ 'ਤੇ ਰਹਿਣ ਵਾਲੇ ਲੋਕਾਂ ਨੂੰ ਆਪਣੇ ਕਮਜ਼ੋਰ ਘਰਾਂ ਅਤੇ ਆਪਣੀ ਸੰਪਤੀ ਨੂੰ ਸੁਰੱਖਿਅਤ ਕਰਨਾ ਪਿਆ ਸੀ। ਕਈ ਲੋਕਾਂ ਨੇ ਆਪਣੇ ਘਰ ਦੀਆਂ ਛੱਤਾਂ ਦਾ ਟਾਇਰਾਂ ਨਾਲ ਭਾਰ ਵਧਾਇਆ ਅਤੇ ਆਪਣੀਆਂ ਖੜਕੀਆਂ ਨੂੰ ਬੰਦ ਕੀਤਾ।

ਸਪਲਾਈ

ਜਦੋਂ ਘਰ ਤਿਆਰ ਹੋ ਜਾਵੇ ਤਾਂ ਲੋਕ ਆਪਣੇ ਮੰਜੇ ਹੇਠਾਂ ਜਾਂ ਜੇਕਰ ਚਿਤਾਵਨੀ ਪਹਿਲਾਂ ਜਾਰੀ ਕੀਤੀ ਗਈ ਤਾਂ ਸੁਰੱਖਿਅਤ ਥਾਂ 'ਤੇ ਜਾ ਸਕਦੇ ਹਨ।

ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਜੇਮਸ ਜੋਸਫ ਦਾ ਕਹਿਣਾ ਹੈ,"ਲੋਕ ਚਿਤਾਨਵੀ ਨੂੰ ਅਣਗੌਲਿਆ ਕਰਦੇ ਹਨ ਅਤੇ ਖਤਰਾ ਮੁੱਲ ਲੈ ਲੈਂਦੇ ਹਨ।"

ਇੱਕ ਸੁਰੱਖਿਅਤ ਕਿਟ ਤਿਆਰ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿੱਚ

  • ਤਿੰਨ ਦਿਨ ਦਾ ਭੋਜਨ
  • ਦਵਾਈਆਂ
  • ਟਾਰਚ
  • ਬੈਟਰੀਆਂ
  • ਪੈਸੇ
  • ਫਰਸਟ ਏਡ ਕਿਟ

ਨਜੀਤੇ

ਅਧਿਕਾਰੀਆਂ ਮੁਤਾਬਕ ਜਦੋਂ ਖ਼ਤਰਨਾਕ ਤੂਫ਼ਾਨ ਮੱਠਾ ਪੈਂਦਾ ਅਤੇ ਲੋਕ ਆਪਣੇ ਘਰਾਂ ਨੂੰ ਪਰਤਣ ਦੀ ਤਿਆਰੀ ਕਰਦੇ ਹਨ ਤਾਂ ਵੀ ਕਈ ਖ਼ਤਰੇ ਬਰਕਰਾਰ ਰਹਿੰਦੇ ਹਨ।

ਕੈਂਪੇਨ ਦੀ ਚਿਤਾਵਨੀ ਮੁਤਾਬਕ, "ਹੜ੍ਹ ਦੇ ਪਾਣੀ ਵਿੱਚ ਤੁਰਨ ਤੋਂ ਬਚਣਾ ਚਾਹੀਦਾ ਹੈ, ਜਿਸ ਵਿੱਚ ਖ਼ਤਰਨਾਕ ਮਲਬਾ ਹੋ ਸਕਦਾ ਹੈ। ਭੂਮੀਗਤ ਬਿਜਲੀ ਦੀਆਂ ਤਾਰਾਂ ਨਾਲ ਵੀ ਪਾਣੀ ਵਿੱਚ ਕਰੰਟ ਆ ਸਕਦਾ ਹੈ।"

ਇਸ ਦੇ ਨਾਲ ਹੀ ਸਫਾਈ ਕਰਨ ਵੇਲੇ ਸੁਰੱਖਿਅਤ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਕਿਸੇ ਹੋਰ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ-

ਇਹ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)