ਬੇਅਦਬੀ ਮਾਮਲੇ ਦੇ 3 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ - 5 ਖ਼ਾਸ ਖ਼ਬਰਾਂ

ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ 2015 'ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਸੀਬੀਆਈ ਵੱਲੋਂ ਮੁਲਜ਼ਮ ਕਰਾਰ ਦਿੱਤੇ ਡੇਰਾ ਸੱਚਾ ਸੌਦਾ ਦੇ 3 ਪ੍ਰੇਮੀਆਂ ਨੂੰ ਜ਼ਮਾਨਤ ਮਿਲ ਗਈ ਹੈ।

ਸੁਖਜਿੰਦਰ ਸਿੰਘ ਉਰਫ਼ ਸੰਨੀ ਕੰਡਾ ਅਤੇ ਸ਼ਕਤੀ ਨੂੰ 11 ਸਤੰਬਰ ਅਤੇ ਮੋਹਿੰਦਰਪਾਲ ਸਿੰਘ ਨੂੰ 12 ਸੰਤਬਰ ਨੂੰ ਮੁਹਾਲੀ ਦੀ ਸਪੈਸ਼ਲ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ।

ਦਰਅਸਲ ਐਸਆਈਟੀ ਨੇ 10 ਤੋਂ ਵੱਧ ਡੇਰਾ ਪ੍ਰੇਮੀਆਂ ਨੂੰ 2011 ਦੇ ਮੋਗਾ ਦੰਗਿਆਂ ਦੇ ਸੰਬੰਧ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਸੀਬੀਆਈ ਮੁਤਾਬਕ ਇਨ੍ਹਾਂ ਦਾ ਬੇਅਦਬੀ ਮਾਮਲਿਆਂ ਵਿੱਚ ਵੀ ਸ਼ਮੂਲੀਅਤ ਸੀ, ਜਿਸ ਲਈ ਜੁਲਾਈ ਤੋਂ ਸੀਬੀਆਈ ਦੀ ਗ੍ਰਿਫ਼ਤ ਵਿੱਚ ਸਨ।

ਇਹ ਵੀ ਪੜ੍ਹੋ:

ਹਰਿਆਣਾ 'ਚ ਵਧੇ ਔਰਤਾਂ ਖ਼ਿਲਾਫ਼ ਜੁਰਮ ਮਾਮਲੇ

ਸਤੰਬਰ 2014 ਚੋਂ ਅਗਸਤ 2015 ਮੁਤਾਬਕ ਹਰਿਆਣਾ ਵਿੱਚ ਬਲਤਾਕਾਰ ਮਾਮਲੇ 47 ਫੀਸਦ ਅਤੇ ਅਗਵਾ ਕਰਨ ਦੇ ਮਾਮਲੇ ਤਾਂ 100 ਫੀਸਦ ਤੋਂ ਵੱਧ ਦੀ ਰਫ਼ਤਾਰ ਨਾਲ ਵਧੇ ਹਨ।

ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤੰਗ-ਪ੍ਰੇਸ਼ਾਨ ਕਰਨ ਵਾਲੇ ਮਾਮਲਿਆਂ ਦੀ ਤਾਂ ਇਸ ਵਿੱਚ 26 ਫੀਸਦ ਵਾਧਾ ਦਰਜ ਕੀਤਾ ਗਿਆ ਹੈ।

ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਸ ਬਾਰੇ ਵਿਧਾਨ ਸਭਾ 'ਚ ਕਿਹਾ ਕਿ ਸਤੰਬਰ 2014 ਤੋਂ ਅਗਸਤ 2015 ਤੱਕ 8126 ਔਰਤਾਂ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਹੋਏ ਸਨ, ਜਦ ਕਿ ਸਤੰਬਰ 2017 ਤੋਂ ਲੈ ਕੇ ਹੁਣ ਤੱਕ 10 ਹਜ਼ਾਰ ਕੇਸ ਦਰਜ ਹੋਏ ਹਨ।

ਹਾਲਾਂਕਿ ਡੀਜੀਪੀ ਬੀਐਸ ਸਿੱਧੂ ਦਾ ਕਹਿਣਾ ਹੈ ਕਿ ਅੰਕੜਿਆਂ ਮੁਤਾਬਕ ਔਰਤਾਂ ਖ਼ਿਲਾਫ਼ ਜ਼ੁਰਮ ਐਫਆਈਆਰ ਦੀ "ਫ੍ਰੀ ਰਜਿਸਟ੍ਰੇਸ਼ਨ" ਕਰਕੇ ਵਧਿਆ ਹੈ।

ਮਾਨਸਿਕ ਰੋਗੀ ਨਾਲ ਜ਼ਬਰ-ਜਨਾਹ

ਜਲੰਧਰ ਦੇ ਪਿੰਘਲਾ ਘਰ ਵਿੱਚ ਗਰਭਵਤੀ ਹੋਈ ਇੱਕ ਮਾਨਸਿਕ ਰੋਗੀ ਦਾ ਜ਼ਬਰ ਜਨਾਹ ਹੋਇਆ ਸੀ। ਜਾਂਚ ਮੁਤਾਬਕ ਉਸ ਨਾਲ ਬਲਾਤਕਾਰ ਹੋਇਆ ਸੀ, ਜਿਸ ਦੇ ਤਹਿਤ ਪਿੰਗਲਾ ਘਰ ਦੇ ਮੁਲਾਜ਼ਮ ਸਾਹਮਣੇ ਆ ਰਹੇ ਹਨ।

ਜਲੰਧਰ ਡਿਪਟੀ ਕਮਿਸ਼ਰ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਲਈ ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਨੂੰ ਚਿੱਠੀ ਲਿਖ ਕੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਤੋਂ ਉਸ ਕੁੜੀ ਦਾ ਵਿਆਹ ਪਹਿਲਾਂ ਤੋਂ ਹੀ ਵਿਆਹ ਕਿਸੇ ਅਧੇੜ ਨਾਲ ਕਰ ਦਿੱਤਾ ਗਿਆ। ਪਿੰਗਲਾ ਘਰ ਦੇ ਮੈਨੇਜਰਾਂ ਨੇ ਕੁੜੀ ਦੇ ਗਰਭਵਤੀ ਹੋਣ ਦੀ ਗੱਲ ਲੁਕਾ ਕਿ ਵੀ ਧੋਖਾਧੜੀ ਕੀਤੀ।

ਸਾਬਕਾ ਵਿਗਿਆਨੀ ਨੂੰ 50 ਲੱਖ ਦਾ ਮੁਆਵਜ਼ਾ

ਸੁਪਰੀਮ ਕੋਰਟ ਨੇ ਕੇਰਲਾ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ 1994 ਦੇ ਇਸਰੋ ਜਾਸੂਸੀ ਘੁਟਾਲੇ 'ਚ ਗ਼ਲਤ ਢੰਗ ਨਾਲ ਸ਼ਮੂਲੀਅਤ ਕਰਕੇ ਇਸਰੋ ਦੇ ਸਾਬਕਾ ਵਿਗਿਆਨੀ ਨਾਂਬੀ ਨਰਾਇਣ ਦੀ ਜ਼ਿੰਦਗੀ ਤਬਾਹ ਹੋਣ ਜਾਣ ਕਾਰਨ ਉਨ੍ਹਾਂ ਨੂੰ 8 ਹਫ਼ਤਿਆਂ ਵਿੱਚ 50 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ।

ਚੀਫ ਜਸਟਿਸ ਦੀਪਕ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਨਾਂਬੀ ਵਧੇਰੇ ਮੁਆਵਜ਼ੇ ਲਈ ਸੂਬੇ ਸਰਕਾਰ ਖ਼ਿਲਾਫ਼ ਦੀਵਾਨੀ ਮੁਕਦਮਾ ਕਰ ਸਕਦੇ ਹਨ।

ਦਰਅਸਲ ਸਾਬਕਾ ਇਸਰੋ ਵਿਗਿਆਨੀ ਨੂੰ 1994 ਜਾਸੂਸੀ ਘੁਟਾਲੇ ਲਈ ਗ਼ਲਤੀ ਸ਼ਾਮਲ ਕੀਤਾ ਗਿਆ ਸੀ।

ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਕੇਰਲ ਪੁਲਿਸ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਇਹ ਵੀ ਪੜ੍ਹੋ:

ਵਧਦਾ ਹਿੰਦੂ ਰਾਸ਼ਟਰਵਾਦ ਭਾਰਤ ਦੇ ਧਰਮ ਨਿਰਪੱਖਤਾ ਖ਼ਤਰਾ

ਅਮਰੀਕੀ ਕਾਂਗਰਸ ਦੀ ਰਿਪੋਰਟ ਮੁਤਾਬਕ ਹਾਲ ਦੇ ਕੁਝ ਦਹਾਕਿਆਂ ਤੋਂ ਵਧ ਰਿਹਾ ਹਿੰਦੂ ਰਾਸ਼ਟਰਵਾਦ "ਭਾਰਤ ਧਰਮ ਨਿਰਪੱਖ ਅਕਸ ਨੂੰ ਢਾਹ" ਲਾ ਰਿਹਾ ਹੈ।

ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਦੇਸ ਵਿੱਚ ਹੋ ਰਹੀਆਂ ਵਧੇਰੇ ਵਾਰਦਾਤਾਂ ਲਈ ਸੋਸ਼ਲ ਮੀਡੀਆ ਕਰਕੇ ਵਧ ਰਹੀਆਂ ਹਨ।

ਅਮਰੀਕੀ ਕਾਂਗਰਸ ਦੀ ਸੁਤੰਤਰ ਸੋਧ ਇਕਾਈ ਕਾਂਗਰੇਸਨਲ ਰਿਸਰਚ ਸਰਵਿਸ ਨੇ ਇਹ ਰਿਪੋਰਟ ਪੇਸ਼ ਕੀਤੀ ਹੈ। ਇਹ ਰਿਪੋਰਟ ਨਾ ਅਮਰੀਕੀ ਕਾਂਗਰਸ ਦੀ ਅਧਿਕਾਰਤ ਰਿਪੋਰਟ ਹੈ ਅਤੇ ਨਾ ਹੀ ਇਸ ਵਿੱਚ ਕਾਂਗਰਸ ਦੇ ਮੈਂਬਰਾਂ ਰਾਏ ਹੈ।

ਇਸ ਰਿਪੋਰਟ ਵਿੱਚ ਸੂਬਿਆਂ ਦੇ ਪੱਧਰ 'ਤੇ ਧਰਮ ਪਰਿਵਰਤਨ ਵਿਰੋਧੀ ਕਾਨੂੰਨੀ ਗਊ ਰੱਖਿਆ ਦਲਾਂ, ਬੋਲਣ ਦੀ ਆਜ਼ਾਦੀ 'ਤੇ ਹੋ ਰਹੇ ਹਮਲਿਆਂ 'ਚ ਵੱਖ-ਵੱਖ ਗ਼ੈਰ ਸਰਕਾਰੀ ਜਥੇਬੰਦੀਆਂ ਦੀਆਂ ਸਰਗਰਮੀਆਂ ਨੂੰ ਭਾਰਤ ਦੇ ਧਰਮ ਨਿਰਪੱਖ ਅਕਸ ਲਈ ਨੁਕਸਾਨਦਾਇਕ ਮੰਨਿਆ ਹੈ।

ਇਹ ਵੀ ਪੜ੍ਹੋ:

ਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)