You’re viewing a text-only version of this website that uses less data. View the main version of the website including all images and videos.
ਵਿਦੇਸ਼ਾਂ 'ਚ ਭਾਰਤ ਦੇ ਅਕਸ ਨੂੰ ਕਾਲਾ ਕਰਨ ਵਾਲੀਆਂ ਖ਼ਬਰਾਂ ਤੁਸੀਂ ਪੜ੍ਹੀਆਂ ਨੇ?
- ਲੇਖਕ, ਟੀਮ ਬੀਬੀਸੀ
- ਰੋਲ, ਨਵੀਂ ਦਿੱਲੀ
ਭੜਕੀ ਭੀੜ ਵੱਲੋਂ ਜਾਨ ਲੈਣ ਦੀ ਇੱਕ ਘਟਨਾ 'ਤੇ ਚਰਚਾ ਸ਼ਾਂਤ ਨਹੀਂ ਹੁੰਦੀ ਹੈ ਕਿ ਦੂਜੇ ਕਤਲ ਦੀ ਖ਼ਬਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਆ ਜਾਂਦੀ ਹੈ।
ਭੀੜ ਵੱਲੋਂ ਕੀਤੇ ਜਾਂਦੇ ਇਨ੍ਹਾਂ ਕਤਲਾਂ ਨੂੰ ਅੰਗਰੇਜ਼ੀ ਭਾਸ਼ਾ ਵਿਚ 'ਮੌਬ ਲਿਚਿੰਗ' ਕਿਹਾ ਜਾਂਦਾ ਹੈ, ਇਹ ਘਟਨਾਵਾਂ ਹੁਣ ਸਿਰਫ਼ ਭਾਰਤੀ ਮੀਡੀਆ ਵਿੱਚ ਹੀ ਨਹੀਂ ਬਲਕਿ ਵਿਦੇਸ਼ੀ ਮੀਡੀਆ ਵਿੱਚ ਵੀ ਥਾਂ ਬਣਾ ਰਹੀਆਂ ਹਨ।
ਹਾਲ ਹੀ ਵਿੱਚ ਅਲਵਰ ਵਿੱਚ ਹੋਇਆ ਰਕਬਰ ਦਾ ਕਤਲ ਸੰਸਦ ਵਿੱਚ ਬਹਿਸ ਦਾ ਹਿੱਸਾ ਬਣਿਆ।
ਇਲਜ਼ਾਮ ਹੈ ਕਿ ਅਲਵਰ ਜ਼ਿਲ੍ਹੇ ਵਿੱਚ ਰਾਮਗੜ੍ਹ ਥਾਣਾ ਖੇਤਰ ਵਿੱਚ ਸ਼ੁੱਕਰਵਾਰ ਰਾਤ ਕਥਿਤ ਗਊ ਰੱਖਿਅਕਾਂ ਨੇ ਰਕਬਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਉਹ ਗੰਭੀਰ ਤੌਰ 'ਤੇ ਜਖ਼ਮੀ ਹੋ ਗਏ ਸਨ।
ਇਹ ਵੀ ਪੜ੍ਹੋ:
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਰਕਬਰ ਨੂੰ ਹਸਪਤਾਲ ਪਹੁੰਚਾਉਣ ਵਿੱਚ ਪੁਲਿਸ ਨੇ ਕੁਤਾਹੀ ਵਰਤੀ। ਪੁਲਿਸ ਕੋਈ ਤਿੰਨ ਘੰਟੇ ਬਾਅਦ ਰਕਬਰ ਨੂੰ ਨੇੜਲੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਘਟਨਾ ਦਾ ਅਤੇ ਅਜਿਹੀਆਂ ਹੋਰ ਘਟਨਾਵਾਂ ਦਾ ਸੇਕ ਹੁਣ ਵਿਦੇਸ਼ੀ ਮੀਡੀਆ ਤੱਕ ਵੀ ਪਹੁੰਚਣ ਲੱਗਾ ਹੈ।
ਵੱਖ-ਵੱਖ ਦੇਸਾਂ ਦੇ ਅਖ਼ਬਾਰਾਂ ਅਤੇ ਵੈਬਸਾਈਟਸ 'ਤੇ ਇਨ੍ਹਾਂ ਨੂੰ ਪ੍ਰਮੁੱਖਤਾ ਨਾਲ ਛਾਪਿਆ ਜਾ ਰਿਹਾ ਹੈ।
'ਅਲ-ਜਜ਼ੀਰਾ' ਨੇ 'ਭਾਰਤ: ਗਊ ਕਾਰਨ ਹੋਈ ਹੱਤਿਆ ਦੇ ਨਾਲ ਪਿੰਡ ਵਿੱਚ ਮਾਤਮ' ਸਿਰਲੇਖ ਦੇ ਨਾਲ ਅਲਵਰ ਦੀ ਘਟਨਾ ਨੂੰ ਪ੍ਰਕਾਸ਼ਿਤ ਕੀਤਾ ਹੈ।
ਇਸ ਵਿੱਚ ਘਟਨਾਕ੍ਰਮ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਕਥਿਤ ਤੌਰ 'ਤੇ ਗਊ ਰੱਖਿਅਕਾਂ ਨੇ ਸ਼ਨਿੱਚਰਵਾਰ ਨੂੰ ਪੱਛਮੀ ਰਾਜਸਥਾਨ ਦੇ ਲਾਲਾਵੰਡੀ ਪਿੰਡ ਵਿੱਚ 28 ਸਾਲ ਦੇ ਇੱਕ ਮੁਸਲਮਾਨ ਸ਼ਖ਼ਸ ਦੀ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਦੇ ਘਰ ਵਾਲਿਆਂ ਨੇ ਉਦੋਂ ਤੱਕ ਰਕਬਰ ਦੀ ਲਾਸ਼ ਨੂੰ ਦਫ਼ਨਾਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਤੱਕ ਕਿ ਸਰਕਾਰ ਵੱਲੋਂ ਉਚਿਤ ਕਾਰਵਾਈ ਦਾ ਭਰੋਸਾ ਨਹੀਂ ਦਿੱਤਾ ਗਿਆ।
ਖ਼ਬਰ 'ਚ ਇਹ ਵੀ ਲਿਖਿਆ ਗਿਆ ਕਿ ਉੱਤਰ ਭਾਰਤ 'ਚ ਗਊ ਰੱਖਿਅਕ ਗਊਆਂ ਨੂੰ ਬਚਾਉਣ ਲਈ ਅਕਸਰ ਘੁੰਮਦੇ ਰਹਿੰਦੇ ਹਨ ਜਿਸ ਕਾਰਨ ਭਾਰਤ ਵਿੱਚ ਮੁਸਲਮਾਨਾਂ 'ਤੇ ਕਈ ਹਮਲੇ ਹੋਏ ਹਨ। ਇਹ ਮੁਸਲਮਾਨ ਵਿਰੋਧੀ ਹਿੰਸਕ ਅਪਰਾਧਾਂ ਦਾ ਪਹਿਲਾਂ ਮਾਮਲਾ ਨਹੀਂ ਹੈ।
ਇਸੇ ਖ਼਼ਬਰ ਨੂੰ ਮਲੇਸ਼ੀਆ ਦੀ ਨਿਊਜ਼ ਵੈਬਸਾਈਟ 'ਦਿ ਸਨ ਡੇਅਲੀ' ਨੇ 'ਗਊ ਲੈ ਕੇ ਜਾ ਰਹੇ ਭਾਰਤੀ ਮੁਸਲਮਾਨ ਦੀ ਭੀੜ ਦੇ ਹਮਲੇ 'ਚ ਹੱਤਿਆ' ਸਿਰਲੇਖ ਦੇ ਨਾਲ ਪ੍ਰਕਾਸ਼ਿਤ ਕੀਤਾ ਹੈ।
ਵਿਦੇਸ਼ੀ ਮੀਡੀਆ ਨੇ ਇਸ ਘਟਨਾ ਵਿੱਚ ਪੁਲਿਸ ਦੀ ਲਾਪਰਵਾਹੀ ਨੂੰ ਖ਼ਬਰ ਬਣਾਇਆ ਹੈ
'ਦਿ ਗਾਰਡੀਅਨ' ਨੇ ਇਸ ਨਾਲ ਜੁੜੀਆਂ ਖ਼ਬਰ ਨੂੰ ਸਿਰਲੇਖ ਦਿੱਤਾ ਹੈ, 'ਭੀੜ ਦੇ ਹਮਲੇ ਵਿੱਚ ਜਖ਼ਮੀ ਸ਼ਖ਼ਸ ਦੀ ਮਦਦ ਤੋਂ ਪਹਿਲਾਂ ਭਾਰਤੀ ਪੁਲਿਸ ਨੇ ਪੀਤੀ ਚਾਹ'।
ਇਸ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਦਿੱਤੀ ਗਈ ਹੈ, ਜੋ ਪੀੜਤ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਚਾਹ ਪੀਣ ਲੱਗ ਗਏ ਸਨ।
ਰਕਬਰ ਦੀ ਗਊ ਰੱਖਿਅਕਾਂ ਦੇ ਹਮਲੇ ਵਿੱਚ ਬੁਰੀ ਤਰ੍ਹਾਂ ਜਖ਼ਮੀ ਹੋਣ ਕਾਰਨ ਮੌਤ ਹੋ ਗਈ ਸੀ। ਭਾਰਤ ਵਿੱਚ ਗਊ ਰੱਖਿਆ ਲਈ ਗਊ ਰੱਖਿਅਕ ਦਲ ਹਮੇਸ਼ਾ ਹਾਈਵੇ 'ਤੇ ਘੁੰਮਦੇ ਰਹਿੰਦੇ ਹਨ।
ਇਸੇ ਖ਼ਬਰ ਨੂੰ 'ਸਾਊਥ ਚਾਇਨਾ ਮਾਰਨਿੰਗ ਪੋਸਟ' ਨੇ ਵੀ ਥਾਂ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਪੀੜਤ ਨੂੰ ਹਸਪਤਾਲ ਲੈ ਕੇ ਜਾਣ ਦੀ ਬਜਾਇ ਚਾਹ ਪੀਣ 'ਤੇ ਭਾਰਤੀ ਪੁਲਿਸ ਖ਼ਿਲਾਫ਼ ਜਾਂਚ।
ਵਿਦੇਸ਼ੀ ਮੀਡੀਆ ਵਿੱਚ ਸਿਰਫ਼ ਅਲਵਰ ਦੀ ਘਟਨਾ ਨਹੀਂ ਬਲਕਿ ਪਹਿਲਾਂ ਹੋਈਆਂ ਭੀੜ ਵੱਲੋਂ ਹਮਲੇ ਦੀਆਂ ਘਟਨਾਵਾਂ ਨੂੰ ਵੀ ਕਵਰ ਕੀਤਾ ਜਾਂਦਾ ਰਿਹਾ ਹੈ।
ਇਹ ਵੀ ਪੜ੍ਹੋ:
ਇੱਥੋਂ ਤੱਕ ਕਿ 'ਦਿ ਨਿਊਯਾਰਕ ਟਾਈਮਜ਼' ਨੇ ਕੇਂਦਰੀ ਮੰਤਰੀ ਜਯੰਤ ਸਿਨਹਾ ਵੱਲੋਂ ਅਲੀਮੁਦੀਨ ਅੰਸਾਰੀ ਦੇ ਕਤਲ ਦੇ ਮੁਲਜ਼ਮਾਂ ਨੂੰ ਹਾਰ ਪਾਉਣ ਦੀ ਖ਼ਬਰ ਵੀ ਦਿੱਤੀ ਹੈ।
ਇਲਜ਼ਾਮ ਹੈ ਕਿ ਅਲਾਮੁਦੀਨ ਅੰਸਾਰੀ ਨੂੰ ਭੀੜ ਨੇ ਗਊ-ਤਸਕਰੀ ਦੇ ਸ਼ੱਕ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਇਸ ਖ਼ਬਰ ਦਾ ਸਿਰਲੇਖ ਦਿੱਤਾ ਗਿਆ, 'ਨਫ਼ਰਤ ਦੇ ਨਸ਼ੇ 'ਚ ਭਾਰਤੀ ਨੇਤਾ ਨੇ ਜਾਨ ਲੈਣ ਵਾਲੀ ਭੀੜ ਦਾ ਸਨਮਾਨ ਕੀਤਾ।'
ਇਸ ਵਿੱਚ ਜਯੰਤ ਸਿਨਹਾ ਦੇ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਦੇ ਬਦਲਾਅ ਨੂੰ ਵੀ ਦੱਸਿਆ ਹੈ।
ਜਿਵੇਂ ਕਿ ਜਯੰਤ ਸਿਨਹਾ ਹਾਰਵਰਡ ਤੋਂ ਗ੍ਰੈਜੂਏਟ ਹਨ। ਉਨ੍ਹਾਂ ਨੇ ਮੈਕਿਨਜ਼ੀ ਨਾਲ ਕੰਮ ਕੀਤਾ ਹੈ। ਇਹ ਭਾਰਤ ਵਿੱਚ ਜੰਮੇ-ਪਲੇ ਹਨ ਪਰ ਅਮਰੀਕਾ ਵਿੱਚ ਕੰਮ ਕੀਤਾ ਹੈ।
ਉਨ੍ਹਾਂ ਨੇ ਬੋਸਟਨ ਇਲਾਕੇ ਵਿੱਚ ਪੈਸਾ ਅਤੇ ਸਫ਼ਲਤਾ ਹਾਸਿਲ ਕੀਤੀ ਹੈ। ਉਨ੍ਹਾਂ ਨੇ ਅਮਰੀਕੀ ਦੋਸਤ ਉਨ੍ਹਾਂ ਨੂੰ ਉਦਾਰਵਾਦੀ ਅਤੇ ਪ੍ਰਗਤੀਸ਼ੀਲ ਨੇਤਾ ਬਣਦੇ ਹਨ।
ਪਰ ਫੇਰ ਉਹ ਭਾਰਤ ਆਏ। ਉਨ੍ਹਾਂ ਨੇ ਕੋਟ-ਪੈਂਟ ਦੀ ਥਾਂ ਕੁਰਤਾ-ਪੈਜ਼ਾਮਾ ਪਹਿਨਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਹਿੰਦੂ ਸੰਗਠਨ ਨਾਲ ਜੁੜ ਗਏ।
ਇਸੇ ਮਹੀਨੇ ਉਨ੍ਹਾਂ ਨੇ ਮੌਬ ਲਿੰਚਿੰਗ ਦੇ ਮੁਲਜ਼ਮਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਸੀ।
ਇਸ ਤੋਂ ਇਲਾਵਾ 'ਦਿ ਸਨ' ਵਿੱਚ ਅਸਾਮ ਵਿੱਚ ਭੀੜ ਦੀ ਕੁੱਟਮਾਰ ਨਾਲ ਹੋਈ ਦੋ ਲੋਕਾਂ ਦੀ ਮੌਤ ਨੂੰ ਵੀ ਥਾਂ ਦਿੱਤੀ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਸਿਰਲੇਖ ਦਿੱਤਾ ਹੈ 'ਵਟਸਐਪ ਮੈਸੇਜ 'ਚ ਗ਼ਲਤ ਅਫ਼ਵਾਹ ਕਾਰਨ ਦੋ ਨੌਜਵਾਨਾਂ ਦਾ ਕਤਲ।'
ਇਸ ਵਿੱਚ ਅਸਾਮ ਦੇ ਕਾਰਬੀ-ਆਂਗਲੋਂਗ ਜ਼ਿਲ੍ਹੇ ਦੀ ਘਟਨਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਦੋ ਨੌਜਵਾਨ ਅਭਿਜੀਤ ਨਾਥ ਅਤੇ ਨੀਲੋਤਪਲ ਦਾਸ ਨੂੰ ਬੱਚਾ ਚੋਰੀ ਕਰਨ ਦੇ ਸ਼ੱਕ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਜਦਕਿ ਦੋਵੇਂ ਨੌਜਵਾਨ ਇਲਾਕੇ ਵਿੱਚ ਘੁੰਮਣ ਲਈ ਗਏ ਸਨ।
ਪਰ, ਇੱਕ ਗਲ਼ਤ ਅਫ਼ਵਾਹ ਦੇ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ।
ਉਥੇ ਹੀ ਕਿਤੇ ਨਿਊਜ਼ ਵੈਬਸਾਈਟ ਨੇ ਮੌਬ ਲਿੰਚਿੰਗ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਵਟਸਐਪ ਦੇ ਨਵੇਂ ਨਿਯਮਾਂ ਨਾਲ ਜੁੜੀਆਂ ਖ਼ਬਰਾਂ ਵੀ ਦਿੱਤੀਆਂ ਹਨ।