You’re viewing a text-only version of this website that uses less data. View the main version of the website including all images and videos.
ਪਾਕਿਸਤਾਨ : ਵੋਟਿੰਗ ਮੁਕੰਮਲ, ਗਿਣਤੀ ਜਾਰੀ
ਪਾਕਿਸਤਾਨ ਵਿੱਚ ਵੋਟਿੰਗ ਲਈ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਵੋਟਾਂ ਦੀ ਗਿਣਤੀ ਜਾਰੀ ਹੈ।
ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਤਹਿਰੀਕ-ਏ-ਇਨਸਾਫ ਪਾਰਟੀ ਦੇ ਆਗੂ ਇਮਰਾਨ ਖ਼ਾਨ ਨੂੰ ਨੋਟਿਸ ਜਾਰੀ ਕੀਤਾ ਹੈ।
ਇਮਰਾਨ ਖ਼ਾਨ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਲੋਕਾਂ ਦੇ ਸਾਹਮਣੇ ਬੈਲਟ ਪੇਪਰ ਤੇ ਮੁਹਰ ਲਾਈ ਅਤੇ ਬਾਅਦ ਵਿੱਚ ਪ੍ਰੈੱਸ ਕਾਨਫਰੰਸ ਵੀ ਕੀਤੀ ਹੈ।
ਉੱਧਰ ਖ਼ੈਬਰ ਪਖ਼ਤੂਨਖਵਾ ਦੇ ਕੋਏਟਾ ਵਿੱਚ ਪੋਲਿੰਗ ਸਟੇਸ਼ਨ ਕੋਲ ਧਮਾਕਾ ਹੋਇਆ ਜਿਸ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।
ਬੀਬੀਸੀ ਉਰਦੂ ਦੇ ਪੱਤਰਕਾਰ ਮੋਹੰਮਦ ਕਾਸਿਮ ਮੁਤਾਬਕ ਇਹ ਧਮਾਕਾ ਪੂਰਬੀ ਬਾਈਪਾਸ 'ਤੇ ਬਣਾਏ ਗਏ ਪੋਲਿੰਗ ਸਟੇਸ਼ਨ ਕੋਲ ਹੋਇਆ। ਧਮਾਕੇ ਵਿੱਚ ਕੁਝ ਪੁਲਿਸਵਾਲੇ ਵੀ ਹਲਾਕ ਹੋਏ ਹਨ।
ਆਈਐੱਸ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਪ੍ਰਸ਼ਾਸਨ ਅਨੁਸਾਰ ਆਤਮਘਾਤੀ ਹਮਲਾਵਰ ਨੂੰ ਜਦੋਂ ਪੋਲਿੰਗ ਸਟੇਸ਼ਨ ਵਿੱਚ ਜਾਣ ਤੋਂ ਰੋਕਿਆ ਗਿਆ ਤਾਂ ਉਸ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ।
ਧਮਾਕੇ ਤੋਂ ਬਾਅਦ ਪਾਕਿਸਤਾਨ ਦੀਆਂ ਮੁੱਖ ਸਿਆਸੀ ਪਾਰਟੀਆਂ ਨੇ ਘਟਨਾ ਦੀ ਨਿੰਦਾ ਕੀਤੀ ਹੈ।
ਪਾਕਿਸਤਾਨ ਚੋਣਾਂ ਬਾਰੇ ਹੋਰ ਜਾਣਕਾਰੀ
- ਚੋਣਾਂ ਵਿੱਚ ਦਾਅਵਾ ਪੇਸ਼ ਕਰਨ ਵਾਲੀਆਂ ਪਾਰਟੀਆਂ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਕੋਲ 182 ਸੀਟਾਂ, ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਕੋਲ 32 ਅਤੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਰਟੀ ਕੋਲ 46 ਸੀਟਾਂ ਹਨ।
- ਨੈਸ਼ਨਲ ਅਸੈਂਬਲੀ ਦੀਆਂ 272 ਸੀਟਾਂ ਲਈ 3675 ਉਮੀਦਵਾਰ ਖੜ੍ਹੇ ਹੋਏ ਤੇ ਚਾਰਾਂ ਸੂਬਿਆਂ ਦੀ ਅਸੈਂਬਲੀ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਗਿਣਤੀ 8895 ਹੈ।
- ਨੈਸ਼ਨਲ ਅਸੈਂਬਲੀ ਲਈ ਚੋਣਾਂ ਲੜਨ ਵਾਲੇ ਉਮੀਦਵਾਰਾਂ ਵਿੱਚੋਂ 172 ਔਰਤਾਂ ਤੇ ਚਾਰਾਂ ਸੂਬਾਈ ਅਸੈਂਬਲੀ ਚੋਣਾਂ ਲਈ 386 ਔਰਤਾਂ ਵੀ ਮੈਦਾਨ ਵਿੱਚ ਉਤਰੀਆਂ ਹਨ।
- ਇਸ ਮੁਲਕ ਵਿੱਚ ਮੁਸਲਮਾਨਾਂ ਦੀ ਵੱਡੀ ਗਿਣਤੀ ਹੈ। ਪਰ 2013 ਦੇ ਮੁਕਾਬਲੇ ਇੱਥੇ ਗ਼ੈਰ-ਮੁਸਲਿਮ ਵੋਟਰਾਂ ਵਿੱਚ ਵੀ ਵਾਦਾ ਹੋਇਆ ਹੈ। ਜਿੱਥੇ 2013 ਵਿੱਚ ਸਿੱਖ ਵੋਟਰਾਂ ਦੀ ਗਿਣਤੀ 5934 ਸੀ ਉੱਥੇ ਹੀ ਮੌਜੂਦਾ ਗਿਣਤੀ 8852 ਹੋ ਗਈ ਹੈ।
- ਪਾਰਸੀ ਭਾਈਚਾਰੇ ਦੇ ਵੋਟਰਾਂ ਵਿੱਚ 16 ਫ਼ੀਸਦ ਦਾ ਇਜ਼ਾਫ਼ਾ ਹੋਇਆ ਹੈ। 2013 ਵਿੱਚ ਇਹ ਅੰਕੜਾ 3650 ਸੀ ਤੇ ਹੁਣ ਵਧ 4235 ਹੋ ਗਿਆ ਹੈ।
- ਬੋਧ ਭਾਈਚਾਰੇ ਦੇ ਵੋਟਰਜ਼ ਵੀ 30 ਫ਼ੀਸਦ ਵਦੇ ਹਨ। ਜਿੱਥੇ ਪਹਿਲਾਂ ਅੰਕੜਾ 1452 ਸੀ ਹੁਣ ਇਹ 1884 ਹੋ ਗਿਆ ਹੈ