You’re viewing a text-only version of this website that uses less data. View the main version of the website including all images and videos.
ਇਹ ਹਨ ਇਤਿਹਾਸ ਦੇ 11 ਸਭ ਤੋਂ ਮਾਰੂ ਭੂਚਾਲ
ਪਿਛਲੇ 100 ਸਾਲਾ ਵਿੱਚ ਭੁਚਾਲ ਨੇ ਲੱਖਾਂ ਜਾਨਾਂ ਲਈਆਂ। ਤਕਨੀਕ ਵਿੱਚ ਸੁਧਾਰ ਹੋਣ ਦੇ ਬਾਵਜੂਦ ਜ਼ਿਆਦਾ ਜ਼ਿੰਦਗੀਆਂ ਨਹੀਂ ਬਚ ਸਕੀਆਂ। ਇੱਕ ਨਜ਼ਰ ਇਤਿਹਾਸ ਦੇ ਉਨ੍ਹਾਂ ਮਾਰੂ ਭੁਚਾਲਾਂ 'ਤੇ ਜਿਨ੍ਹਾਂ ਕਾਰਨ ਲੱਖਾਂ ਜ਼ਿੰਦਗੀਆਂ ਹਲਾਕ ਹੋ ਗਈਆਂ। ਐਤਵਾਰ ਰਾਤ ਇੰਡੋਨੇਸ਼ੀਆ ਵਿੱਚ ਆਏ ਤੂਫ਼ਾਨ ਨੇ 90 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ।
12 ਜਨਵਰੀ 2010
ਹਾਇਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਵਿੱਚ ਭੁਚਾਲ ਆਉਣ ਨਾਲ 2 ਲੱਖ 30 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ। 7.0 ਦੀ ਤੀਬਰਤਾ ਨਾਲ ਭੁਚਾਲ ਆਇਆ ਸੀ।
12 ਮਈ 2008
ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ ਵਿੱਚ ਆਏ ਭੁਚਾਲ 'ਚ 87,000 ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ। ਹਾਦਸੇ ਵਿੱਚ 3,70,000 ਲੋਕ ਜ਼ਖਮੀ ਹੋਏ।
27 ਮਈ 2006
6.2 ਦੀ ਤੀਬਰਤਾ ਨਾਲ ਇੰਡੋਨੇਸ਼ੀਆਈ ਆਈਲੈਂਡ ਜਾਵਾ ਵਿੱਚ ਆਏ ਭੁਚਾਲ ਨੇ 57,000 ਲੋਕਾਂ ਦੀ ਜਾਨ ਲੈ ਲਈ ਅਤੇ ਯੋਗਜਕਾਰਤਾ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਨੂੰ ਤਬਾਹ ਕਰ ਦਿੱਤਾ।
8 ਅਕਤੂਬਰ 2005
ਉੱਤਰੀ ਪਾਕਿਸਤਾਨ ਅਤੇ ਵਿਵਾਦਤ ਕਸ਼ਮੀਰ ਖੇਤਰ ਵਿੱਚ 7.6 ਦੀ ਤੀਬਰਤਾ ਨਾਲ ਆਏ ਭੁਚਾਲ ਵਿੱਚ 73,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਲੱਖਾਂ ਲੋਕ ਬੇਘਰ ਹੋ ਗਏ।
26 ਦਸੰਬਰ 2003
ਭੁਚਾਲ ਨੇ ਦੱਖਣੀ ਈਰਾਨ ਦੇ ਇਤਿਹਾਸਕ ਸ਼ਹਿਰ ਬੈਮ ਨੂੰ ਤਬਾਹ ਕਰ ਦਿੱਤਾ। ਇਸ ਹਾਦਸੇ ਵਿੱਚ 26,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।
26 ਜਨਵਰੀ 2001
7.9 ਦੀ ਤੀਬਰਤਾ ਵਾਲੇ ਭੁਚਾਲ ਨੇ ਉੱਤਰੀ ਪੱਛਮੀ ਭਾਰਤ ਵਿੱਚ ਤਬਾਹੀ ਮਚਾ ਦਿੱਤੀ। ਜ਼ਿਆਦਾਤਰ ਗੁਜਰਾਤ ਸੂਬੇ ਨੂੰ ਨੁਕਸਾਨ ਹੋਇਆ। ਇਸ ਭੁਚਾਲ ਵਿੱਚ 20,000 ਦੇ ਕਰੀਬ ਲੋਕ ਮਾਰੇ ਗਏ ਸੀ ਅਤੇ ਲੱਖਾਂ ਲੋਕ ਬੇਘਰ ਹੋ ਗਏ। ਭੁਜ ਅਤੇ ਅਹਿਮਦਾਬਾਦ ਉਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਹੈ।
ਮਈ 1997
7.1 ਦੀ ਤੀਬਰਤਾ ਵਾਲੇ ਭੁਚਾਲ ਵਿੱਚ ਪੂਰਬੀ ਈਰਾਨ ਦੇ ਬੀਰਜੈਂਡ ਵਿੱਚ 16000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।
21 ਜੂਨ 1990
ਉੱਤਰੀ ਈਰਾਨੀ ਪ੍ਰਾਂਤ ਦੇ ਗਿਲਾਨ ਵਿੱਚ ਭੁਚਾਲ ਦੇ ਝਟਕਿਆਂ ਨਾਲ 40,000 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ।
7 ਦਸੰਬਰ 1988
ਰਿਕਟਰ ਪੈਮਾਨੇ 'ਤੇ ਮਾਪੀ ਗਈ 6.9 ਦੀ ਤੀਬਰਤਾ ਵਾਲੇ ਭੁਚਾਲ ਨੇ ਉੱਤਰੀ-ਪੱਛਮੀ ਅਰਮੀਨੀਆ ਨੂੰ ਤਬਾਹ ਕਰ ਦਿੱਤਾ। ਹਾਦਸੇ ਵਿੱਚ 25,000 ਲੋਕਾਂ ਦੀ ਮੌਤ ਹੋਈ ਸੀ।
31 ਮਈ 1970
ਪੈਰੁਵਿਅਨ ਐਨਡਸ ਵਿੱਚ ਆਏ ਇੱਕ ਭੁਚਾਲ ਨੇ ਵੱਡੀ ਤਬਾਹੀ ਮਚਾਈ। ਜਿਸ ਵਿੱਚ ਯੰਗਏ ਸ਼ਹਿਰ ਪੂਰੀ ਤਰ੍ਹਾਂ ਧੱਸ ਗਿਆ ਅਤੇ 66,000 ਲੋਕਾਂ ਦੀ ਮੌਤ ਹੋ ਗਈ।
1 ਸਤੰਬਰ 1923
ਗ੍ਰੇਟ ਕਾਂਟੋ ਭੁਚਾਲ ਜਿਸਦਾ ਕੇਂਦਰ ਟੋਕਿਓ ਦੇ ਬਿਲਕੁਲ ਬਾਹਰ ਸੀ, ਉਸਨੇ ਜਪਾਨ ਦੀ ਰਾਜਧਾਨੀ ਵਿੱਚ 142,800 ਲੋਕਾਂ ਦੀ ਜਾਨ ਲਈ।