You’re viewing a text-only version of this website that uses less data. View the main version of the website including all images and videos.
ਇੰਡੋਨੇਸ਼ੀਆ ਵਿੱਚ ਇੱਕ ਹਫ਼ਤੇ ਵਿੱਚ ਦੂਜਾ ਭੂਚਾਲ, 91 ਮੌਤਾਂ
ਇੰਡੋਨੇਸ਼ੀਆ ਦੇ ਲਾਮਬੋਕ ਟਾਪੂ ਤੇ ਆਏ ਭੂਚਾਲ ਵਿੱਚ ਹੁਣ ਤਕ ਘੱਟ ਤੋਂ ਘੱਟ 91 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਅਫਸਰਾਂ ਦੇ ਮੁਤਾਬਕ ਸੈਂਕੜੇ ਲੋਕ ਜ਼ਖ਼ਮੀ ਹਨ।
ਰਿਕਟਰ ਪੈਮਾਨੇ ਉੱਪਰ 6.9 ਦੀ ਤੀਬਰਤਾ ਵਾਲੇ ਇਸ ਭੂਚਾਲ ਵਿੱਚ ਹਜ਼ਾਰਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਕਈ ਥਾਵਾਂ ਉੱਤੇ ਬਿਜਲੀ ਨਹੀਂ ਹੈ।
ਲਾਮਬੋਕ ਦੇ ਪੜੋਸੀ ਟਾਪੂ ਬਾਲੀ ਤੋਂ ਆਈ ਵੀਡੀਓ 'ਚ ਲੋਕ ਚੀਕਾਂ ਮਾਰਦੇ ਹੋਏ ਘਰਾਂ ਤੋਂ ਬਾਹਰ ਭਜਦੇ ਨਜ਼ਰ ਆ ਰਹੇ ਹਨ।
ਗਿਲੀ ਟਾਪੂ ਤੋਂ ਲਗਭਗ 1000 ਸੈਲਾਨੀਆਂ ਨੂੰ ਕੱਢਿਆ ਗਿਆ ਹੈ।
ਇਹ ਵੀ ਪੜ੍ਹੋ꞉
'ਹਰ ਪਾਸੇ ਹਫੜਾ-ਤਫੜੀ ਸੀ'
ਲਾਮਬੋਕ ਵਿੱਚ ਪਿਛਲੇ ਹਫਤੇ ਵੀ ਭੂਚਾਲ ਆਇਆ ਸੀ ਜਿਸ ਵਿੱਚ 16 ਲੋਕ ਮਾਰੇ ਗਏ ਸਨ।
ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਜਿਸ ਨੂੰ ਕੁਝ ਸਮੇ ਬਾਅਦ ਵਾਪਸ ਲੈ ਲਿਆ ਗਿਆ।
ਇੰਡੋਨੇਸ਼ੀਆ ਦੇ ਇੱਕ ਬੁਲਾਰੇ ਨੇ ਏਐਫਪੀ ਨੂੰ ਦੱਸਿਆ ਕਿ ਲਾਮਬੋਕ ਦੇ ਮੁੱਖ ਸ਼ਹਿਰ ਮਤਾਰਾਮ ਦੀਆਂ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।
ਮਤਾਰਾਮ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ, "ਹਰ ਕੋਈ ਆਪਣੇ ਘਰੋਂ ਬਾਹਰ ਭਜਿਆ। ਹਰ ਕੋਈ ਹੜਬੜੀ ਵਿੱਚ ਸੀ।"
'ਹਸਪਤਾਲ ਖਾਲੀ ਕਰਵਾਇਆ ਗਿਆ'
ਬਾਲੀ ਦੀ ਰਾਜਧਾਨੀ ਦੇਨਪਸਾਰ ਵਿੱਚ ਹਸਪਤਾਲ 'ਚੋਂ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ।
ਦੇਨਪਸਾਰ ਵਿੱਚ ਕੰਮ ਕਰਦੇ ਇੱਕ ਵਿਅਕਤੀ ਨੇ ਕਿਹਾ, "ਸ਼ੁਰੂ 'ਚ ਤਾਂ ਹਲਕੇ ਝਟਕੇ ਸਨ, ਪਰ ਹੌਲੀ-ਹੌਲੀ ਤੇਜ਼ ਹੋ ਗਏ। ਲੋਕਾਂ ਨੇ ਚੀਕਨਾਂ ਸ਼ੁਰੂ ਕੀਤਾ - ਭੂਚਾਲ। ਸਾਰਾ ਸਟਾਫ ਹੜਬੜਾ ਗਿਆ ਅਤੇ ਬਾਹਰ ਭਜਣਾ ਸ਼ੁਰੂ ਕਰ ਦਿੱਤਾ।"
ਸਿੰਗਾਪੁਰ ਦੇ ਗ੍ਰਹਿ ਮੰਤਰੀ ਕੇ ਸ਼ਨਮੁਗਮ ਇੱਕ ਕਾਂਨਫਰੰਸ ਲਈ ਲਾਮਬੋਰ ਵਿੱਚ ਸੀ ਜਦੋਂ ਭੂਚਾਲ ਆਇਆ।
ਉਨ੍ਹਾਂ ਨੇ ਫੇਸਬੁੱਕ 'ਤੇ ਲਿਖਿਆ ਕਿ ਉਨ੍ਹਾਂ ਦੇ ਹੋਟਲ ਦਾ ਕਮਰਾ ਬੁਰੀ ਤਰ੍ਹਾਂ ਹਿਲ ਰਿਹਾ ਸੀ।
ਉਨ੍ਹਾਂ ਕਿਹਾ, "ਖੜਾ ਹੋਣਾ ਬਹੁਤ ਔਖਾ ਸੀ।"
ਗਿਲੀ ਟਾਪੂ ਦੇ ਇੱਕ ਅਫਸਰ ਨੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਲੋਕ ਸਮੁੰਦਰ ਦੇ ਕੰਢੇ ਬਾਹਰ ਕੱਢੇ ਜਾਣ ਦਾ ਇੰਤਜ਼ਾਰ ਕਰ ਰਹੇ ਸੀ।
ਕੁਝ ਨੁਕਸਾਨ ਦੇ ਬਾਵਜੂਦ, ਬਾਲੀ ਅਤੇ ਲਾਮਬੋਕ ਦੇ ਹਵਾਈ ਅੱਢੇ ਖੁਲੇ ਹਨ।