ਇਰਾਨ-ਇਰਾਕ ਭੁਚਾਲ: ਮੌਤਾਂ ਦੀ ਗਿਣਤੀ 530 ਹੋਈ

ਇਰਾਨ ਅਤੇ ਇਰਾਕ ਦੇ ਸਰਹੱਦੀ ਇਲਾਕੇ 'ਚ ਆਏ 7.3 ਦੀ ਤੀਬਰਤਾ ਵਾਲੇ ਭੁਚਾਲ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 530 ਹੋ ਗਈ ਹੈ।

ਭੁਚਾਲ ਦੀਆਂ 7 ਵੱਡੀਆਂ ਗੱਲਾਂ

  • ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਪੱਛਮੀ ਇਰਾਨ 'ਚ ਘੱਟੋ ਘੱਟ 530 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 8000 ਲੋਕ ਜ਼ਖਮੀ ਹਨ।
  • ਅਮਰੀਕੀ ਜਿਓਲੌਜਿਕਲ ਸਰਵੇ ਮੁਤਾਬਕ ਭੁਚਾਲ ਦਾ ਕੇਂਦਰ ਇਰਾਕੀ ਕਸਬੇ ਹਲਬਜਾ ਤੋਂ ਦੱਖਣੀ-ਪੱਛਮ 'ਚ 32 ਕਿੱਲੋਮੀਟਰ ਦੂਰ ਸਥਿਤ ਸੀ।
  • ਈਰਾਨੀ ਮੀਡੀਆ ਮੁਤਾਬਕ ਭੁਚਾਲ ਦੇ ਝਟਕੇ ਕਈ ਸੂਬਿਆਂ 'ਚ ਮਹਿਸੂਸ ਕੀਤੇ ਗਏ। ਕਈ ਥਾਵਾਂ 'ਤੇ ਬਿਜਲੀ ਦੀ ਸਪਲਾਈ 'ਤੇ ਵੀ ਅਸਰ ਪਿਆ।
  • ਬਗਦਾਦ 'ਚ ਡਰੇ ਹੋਏ ਲੋਕਾਂ ਨੇ ਰਾਤ ਸੜਕਾਂ 'ਤੇ ਗੁਜ਼ਾਰੀ।
  • ਭੁਚਾਲ ਦੇ ਝਟਕੇ ਤੁਰਕੀ, ਇਜ਼ਰਾਇਲ ਤੇ ਕੁਵੈਤ 'ਚ ਵੀ ਮਹਿਸੂਸ ਕੀਤੇ ਗਏ।
  • ਈਰਾਨ ਦੇ ਰੈੱਡ ਕ੍ਰੇਸੈਂਟ ਆਰਗਨਾਈਜੇਸ਼ਨ ਮੁਤਾਬਕ ਭੂਚਾਲ ਨਾਲ 8 ਪਿੰਡਾਂ ਦਾ ਨੁਕਸਾਨ ਹੋਇਆ ਹੈ।
  • ਐਮਰਜੈਂਸੀ ਸਰਵਿਸ ਚੀਫ਼ ਪੀਰ ਹੋਸੈਨ ਕੁਲੀਵੰਡ ਮੁਤਾਬਕ ਲੈਂਡਸਲਾਈਡੰਗ ਕਾਰਨ ਰਾਹਤ ਕਾਰਜ ਵੀ ਪ੍ਰਭਾਵਿਤ ਹੋਇਆ ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)