ਇਰਾਨ-ਇਰਾਕ ਭੁਚਾਲ: ਮੌਤਾਂ ਦੀ ਗਿਣਤੀ 530 ਹੋਈ

ਤਸਵੀਰ ਸਰੋਤ, Tasnim News Agency via Reuters
ਇਰਾਨ ਅਤੇ ਇਰਾਕ ਦੇ ਸਰਹੱਦੀ ਇਲਾਕੇ 'ਚ ਆਏ 7.3 ਦੀ ਤੀਬਰਤਾ ਵਾਲੇ ਭੁਚਾਲ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 530 ਹੋ ਗਈ ਹੈ।
ਭੁਚਾਲ ਦੀਆਂ 7 ਵੱਡੀਆਂ ਗੱਲਾਂ
- ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਪੱਛਮੀ ਇਰਾਨ 'ਚ ਘੱਟੋ ਘੱਟ 530 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 8000 ਲੋਕ ਜ਼ਖਮੀ ਹਨ।

ਤਸਵੀਰ ਸਰੋਤ, AFP
- ਅਮਰੀਕੀ ਜਿਓਲੌਜਿਕਲ ਸਰਵੇ ਮੁਤਾਬਕ ਭੁਚਾਲ ਦਾ ਕੇਂਦਰ ਇਰਾਕੀ ਕਸਬੇ ਹਲਬਜਾ ਤੋਂ ਦੱਖਣੀ-ਪੱਛਮ 'ਚ 32 ਕਿੱਲੋਮੀਟਰ ਦੂਰ ਸਥਿਤ ਸੀ।

ਤਸਵੀਰ ਸਰੋਤ, EPA
- ਈਰਾਨੀ ਮੀਡੀਆ ਮੁਤਾਬਕ ਭੁਚਾਲ ਦੇ ਝਟਕੇ ਕਈ ਸੂਬਿਆਂ 'ਚ ਮਹਿਸੂਸ ਕੀਤੇ ਗਏ। ਕਈ ਥਾਵਾਂ 'ਤੇ ਬਿਜਲੀ ਦੀ ਸਪਲਾਈ 'ਤੇ ਵੀ ਅਸਰ ਪਿਆ।

ਤਸਵੀਰ ਸਰੋਤ, Tasnim News Agency via Reuters
- ਬਗਦਾਦ 'ਚ ਡਰੇ ਹੋਏ ਲੋਕਾਂ ਨੇ ਰਾਤ ਸੜਕਾਂ 'ਤੇ ਗੁਜ਼ਾਰੀ।

ਤਸਵੀਰ ਸਰੋਤ, POURIA PAKIZEH/AFP/Getty Images
- ਭੁਚਾਲ ਦੇ ਝਟਕੇ ਤੁਰਕੀ, ਇਜ਼ਰਾਇਲ ਤੇ ਕੁਵੈਤ 'ਚ ਵੀ ਮਹਿਸੂਸ ਕੀਤੇ ਗਏ।

ਤਸਵੀਰ ਸਰੋਤ, Tasnim News Agency via Reuters
- ਈਰਾਨ ਦੇ ਰੈੱਡ ਕ੍ਰੇਸੈਂਟ ਆਰਗਨਾਈਜੇਸ਼ਨ ਮੁਤਾਬਕ ਭੂਚਾਲ ਨਾਲ 8 ਪਿੰਡਾਂ ਦਾ ਨੁਕਸਾਨ ਹੋਇਆ ਹੈ।

ਤਸਵੀਰ ਸਰੋਤ, SHWAN MOHAMMED/AFP/Getty Images
- ਐਮਰਜੈਂਸੀ ਸਰਵਿਸ ਚੀਫ਼ ਪੀਰ ਹੋਸੈਨ ਕੁਲੀਵੰਡ ਮੁਤਾਬਕ ਲੈਂਡਸਲਾਈਡੰਗ ਕਾਰਨ ਰਾਹਤ ਕਾਰਜ ਵੀ ਪ੍ਰਭਾਵਿਤ ਹੋਇਆ ।








