ਪਾਕਿਸਤਾਨ 'ਚ ਇਤਿਹਾਸਕ ਗੁਰਦੁਆਰਿਆਂ ਦੇ ਬਾਕੀ ਬਚੇ ਅੰਸ਼

ਤਸਵੀਰ ਸਰੋਤ, Amardeep Singh
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
ਸਿੰਗਾਪੁਰ ਦੇ ਲੇਖਕ ਅਮਰਦੀਪ ਸਿੰਘ ਦੀ ਕਿਤਾਬ 'ਚ ਪਾਕਿਸਤਾਨ 'ਚ ਖ਼ਤਮ ਹੋ ਰਹੀਆਂ ਸਿੱਖ ਵਿਰਾਸਤ ਵਾਲੀਆਂ ਇਮਾਰਤਾਂ ਦਾ ਜ਼ਿਕਰ ਹੈ। ਅੰਮ੍ਰਿਤਸਰ 'ਚ ਇਹ ਕਿਤਾਬ ਰਿਲੀਜ਼ ਕੀਤੀ ਗਈ।

ਤਸਵੀਰ ਸਰੋਤ, Amardeep Singh
ਕਿਤਾਬ `The Quest Continues: Lost Heritage The Sikh Legacy in Pakistan' ਰਾਹੀਂ ਪਾਕਿਸਤਾਨ 'ਚ ਸਿੱਖ ਵਿਰਸੇ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਤਸਵੀਰ ਸਰੋਤ, Amardeep Singh
ਕਿਤਾਬ ਪਾਕਿਸਤਾਨ ਵਿੱਚ ਸਿੱਖ ਦੌਰ ਦੀਆਂ ਇਮਾਰਤਾਂ ਅਤੇ ਇਤਿਹਾਸਕ ਥਾਵਾਂ ਦੀ ਮਾੜੀ ਹਾਲਤ 'ਤੇ ਰੌਸ਼ਨੀ ਪਾਉਂਦੀ ਹੈ।

ਤਸਵੀਰ ਸਰੋਤ, Amardeep Singh
ਅਮਰਦੀਪ 2014 ਵਿੱਚ ਪਾਕਿਸਤਾਨ ਦੇ ਦੌਰੇ 'ਤੇ ਗਏ। ਉਨ੍ਹਾਂ ਮੁਤਾਬਕ ਪਾਕਿਸਤਾਨ 'ਚ ਸਿੱਖ ਵਿਰਸੇ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਸੀ।

ਤਸਵੀਰ ਸਰੋਤ, Amardeep Singh
ਇਨ੍ਹਾਂ ਇਤਿਹਾਸਕ ਇਮਾਰਤਾਂ ਦੇ ਰਿਕਾਰਡ ਲਈ ਅਮਰਦੀਪ ਨੇ ਪਹਿਲੀ ਕਿਤਾਬ ਲਿਖੀ ਜਿਸ 'ਚ ਤਸਵੀਰਾਂ ਜ਼ਰੀਏ ਸਿੱਖ ਵਿਰਸੇ ਦੀ ਹਾਲਤ ਬਿਆਨ ਕੀਤੀ ਗਈ। ਕਿਤਾਬ ਦਾ ਨਾਂ ਸੀ `Lost Heritage The Sikh Legacy in Pakistan'

ਤਸਵੀਰ ਸਰੋਤ, Amardeep Singh
ਅਮਰਦੀਪ ਪਾਕਿਸਤਾਨ ਦੇ 90 ਸ਼ਹਿਰਾਂ ਸਿੰਧ, ਬਲੋਚਿਸਤਾਨ, ਪਾਕਿਤਸਾਨ ਪ੍ਰਸ਼ਾਸਤ ਕਸ਼ਮੀਰ, ਖ਼ੈਬਰ ਪਖਤੁਨਖਵਾ ਅਤੇ ਲਹਿੰਦੇ ਪੰਜਾਬ ਦੇ ਪਿੰਡਾਂ 'ਚ ਗਏ।

ਤਸਵੀਰ ਸਰੋਤ, Amardeep Singh
ਢਾਈ ਸਾਲਾਂ ਦੇ ਛੋਟੇ ਵੱਖਫ਼ੇ ਦੌਰਾਨ ਅਮਰਦੀਪ ਨੇ ਬਚੀ ਹੋਈ ਸਿੱਖ ਵਿਰਾਸਤ ਦੀ ਪਾਕਿਸਤਾਨ ਦੇ 126 ਸ਼ਹਿਰਾ ਅਤੇ ਪਿੰਡਾਂ 'ਚ ਖ਼ੋਜ ਕੀਤੀ। ਇਹ ਹੁਣ ਉਨ੍ਹਾਂ ਦੀ ਇਸੇ ਵਿਸ਼ੇ 'ਤੇ ਦੂਜੀ ਕਿਤਾਬ ਹੈ।

ਤਸਵੀਰ ਸਰੋਤ, Amardeep Singh
ਅਮਰਦੀਪ ਸਿੰਘ ਨੇ ਕਿਹਾ, ''ਵਿਰਾਸਤ ਨੂੰ ਇਸ ਹਾਲਤ ਵਿੱਚ ਵੇਖਣਾ ਬੇਹੱਦ ਦਰਦਨਾਕ ਹੈ। ਮੈਨੂੰ ਲਗਦਾ ਹੈ ਕਿ ਅਸੀਂ ਆਪਣਾ ਅਮੀਰ ਵਿਰਸੇ ਦੀਆਂ ਇਮਾਰਤਾਂ ਦਾ 70 ਫੀਸਦ ਗੁਆ ਚੁਕੇ ਹਾਂ, ਦੋਵੇਂ ਪਾਸੇ ਦੇ ਪੰਜਾਬਾਂ ਵਿੱਚ।''

ਤਸਵੀਰ ਸਰੋਤ, Amardeep Singh
ਅਮਰਦੀਪ ਨੂੰ ਇਸ ਕੰਮ ਲਈ ਕਾਰਪੋਰੇਟ ਨੌਕਰੀ ਛੱਡਣੀ ਪਈ ਅਤੇ ਸਹੂਲਤਾਂ ਵਾਲੀ ਜ਼ਿੰਦਗੀ ਨੂੰ ਛੱਡ ਆਪਣੇ ਖ਼ਰਚੇ ਘਟਾਉਣੇ ਪਏ।

ਤਸਵੀਰ ਸਰੋਤ, Amardeep Singh
ਅਮਰਦੀਪ ਸਿੰਘ ਹੁਣ ਅਫ਼ਗਾਨਿਸਤਾਨ ਵਿੱਚ ਸਿੱਖ ਵਿਰਸੇ 'ਤੇ ਕੰਮ ਕਰਨਾ ਚਾਹੁੰਦੇ ਹਨ।

ਤਸਵੀਰ ਸਰੋਤ, Amardeep Singh
ਅਮਰਦੀਪ ਸਿੰਘ ਮੁਤਾਬਕ ਵੰਡ ਵੇਲੇ 80 ਫੀਸਦ ਤੋ ਵੱਧ ਵਿਰਸਾ ਪਾਕਿਸਤਾਨ ਵਿੱਚ ਰਹਿ ਗਿਆ ਸੀ। ਉਸਨੂੰ ਸਾਂਭਣ ਲਈ ਕੋਈ ਕਦਮ ਨਹੀਂ ਚੁੱਕੇ ਗਏ।

ਤਸਵੀਰ ਸਰੋਤ, Amardeep Singh
ਬਲੂਚਿਸਤਾਨ 'ਚ ਉਰਦੂ ਅਤੇ ਗੁਰਮੁਖੀ ਲਿਪੀ 'ਚ ਗੁਰੂ ਗ੍ਰੰਥ ਸਾਹਿਬ।

ਤਸਵੀਰ ਸਰੋਤ, Amardeep Singh
ਪਾਕਿਸਤਾਨ ਦੇ ਬਾਬ-ਏ-ਖ਼ੈਬਰ 'ਚ ਸਥਿਤ ਇਤਿਹਾਸਕ ਜਮਰੌਦ ਦਾ ਕਿਲ੍ਹਾ।

ਤਸਵੀਰ ਸਰੋਤ, Amardeep Singh
ਰਸੂਲ ਨਗਰ 'ਚ ਮਹਾਰਾਜਾ ਰਣਜੀਤ ਸਿੰਘ ਦਾ ਗਰਮੀਆਂ ਲਈ ਵਰਤੇ ਜਾਂਦੇ ਮਹਿਲ ਦੀ ਤਸਵੀਰ।
ਆਪਣੀ ਪਹਿਲੀ ਕਿਤਾਬ ਵਿੱਚ ਅਮਰਦੀਪ ਸਿੰਘ ਨੇ ਉਨ੍ਹਾਂ ਗੁਰਦੁਆਰਿਆਂ ਬਾਰੇ ਲਿਖਿਆ ਸੀ ਜਿਨ੍ਹਾਂ ਦੀ ਪਾਕਿਸਤਾਨ ਦੀ ਸਰਕਾਰ ਨੇ ਮੁਰੰਮਤ ਕੀਤੀ ਹੈ।












