# SexEducation: ਚੰਗੀ ਸੈਕਸ ਲਾਇਫ਼ ਜਿਉਣਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਜਾਣਕਾਰੀ

ਬਾਕੀ ਲੋਕਾਂ ਵਾਂਗ, ਮੈਂ ਵੀ ਚਾਹੁੰਦੀ ਹਾਂ ਆਪਣੀ ਸਿਹਤ ਨੂੰ ਸਹੀ ਰੱਖਣਾ। ਪਿਛਲੇ ਸਾਲ ਮੈਂ ਫ਼ੈਸਲਾ ਕੀਤਾ ਮੈਂ ਆਪਣੀ ਚਮੜੀ ਨੂੰ ਬਿਹਤਰ ਬਣਾਵਾਂਗੀ ਅਤੇ ਜ਼ਿੰਦਗੀ ਵਿੱਚ ਤਣਾਅ ਘੱਟ ਲਵਾਂਗੀ।

ਪਰ ਆਪਣਾ ਮਕਸਦ ਪੂਰਾ ਕਰਨ ਲਈ ਜਿੰਮ ਵਿੱਚ ਜਾਣ ਅਤੇ ਆਪਣੀ ਖ਼ੁਰਾਕ ਚੰਗੀ ਬਣਾਉਣ ਦੀ ਬਜਾਏ ਮੈਂ ਇੱਕ ਅਲੱਗ ਤਕਨੀਕ ਅਜ਼ਮਾਈ। ਉਹ ਸੀ ਹੱਥਰਸੀ।

ਜਦੋਂ ਤੁਸੀਂ ਓਗੇਜ਼ਮ (ਸੰਭੋਗ ਦਾ ਸਿਖਰ) 'ਤੇ ਪਹੁੰਚਦੇ ਹੋ ਤਾਂ ਤੁਹਾਡਾ ਸਰੀਰ ਵਿੱਚੋਂ ਓਗਜੀਟੋਸੀਨ ਨਾ ਦਾ ਹਾਰਮੋਨ ਨਿਕਲਦਾ ਹੈ। ਓਗਜੀਟੋਸੀਨ ਨੂੰ ਪਿਆਰ ਦਾ ਹਾਰਮੋਨ ਵੀ ਕਿਹਾ ਜਾਂਦਾ ਹੈ, ਜੋ ਤਣਾਅ ਘੱਟ ਕਰ ਸਕਦਾ ਹੈ।

2006 ਵਿੱਚ 2600 ਔਰਤਾਂ ਤੇ ਕੀਤੇ ਇੱਕ ਅਧਿਐਨ ਤੋਂ ਪਤਾ ਲੱਗਾ ਕਿ 39 ਫ਼ੀਸਦੀ ਔਰਤਾਂ ਆਰਾਮ ਦੀ ਅਵਸਥਾ ਵਿੱਚ ਜਾਣ ਲਈ ਹੱਥਰਸੀ ਕਰਦਿਆਂ ਹਨ।

ਮੈਂ ਇੱਕ ਸਾਲ ਲਈ ਹਰ ਰੋਜ਼ ਓਗੇਜ਼ਮ ਕਰਨਾ ਸ਼ੁਰੂ ਕੀਤਾ। ਮੇਰਾ ਆਪਣੇ ਬੋਆਏਫਰੈਂਡ ਨਾਲ ਰਿਸ਼ਤਾ ਟੁੱਟ ਗਿਆ ਸੀ। ਮੇਰਾ ਦਿਲ ਟੁੱਟਿਆ ਸੀ ਅਤੇ ਮੈਂ ਗੁਆਚਿਆ ਮਹਿਸੂਸ ਕਰ ਰਹੀ ਸੀ।

ਮੈਂ ਕਸਰਤ ਸ਼ੁਰੂ ਕੀਤੀ ਅਤੇ ਮਿੱਠਾ ਖਾਣਾ ਛੱਡ ਦਿੱਤਾ। ਪਰ ਇਹ ਸਭ ਕੁਝ ਨਾਲ ਵੀ ਮੈਂ ਤਣਾਅ ਅਤੇ ਥੱਕਿਆ ਮਹਿਸੂਸ ਕਰਦੀ ਸੀ। ਪਰ ਇੱਕ ਰਾਤ ਮੈਂ ਕੈਜ਼ੂਅਲ ਸੈਕਸ ਕੀਤਾ ਤੇ ਮੈਨੂੰ ਚੰਗਾ ਮਹਿਸੂਸ ਹੋਇਆ।

ਚਮੜੀ ਦੀਆਂ ਸਮੱਸਿਆਵਾਂ ਦੇ ਕਰਨ ਮੈਂ ਡਾਕਟਰ ਕੋਲ ਵੀ ਗਈ ਅਤੇ ਉਸ ਨੇ ਕਿਹਾ ਕਿ ਇਹ ਤਣਾਅ ਕਰ ਕੇ ਹੈ।

ਮੈਂ ਗੂਗਲ 'ਤੇ ਗਈ ਤੇ ਪੁੱਛਿਆ ਕੀ ਓਗੇਜ਼ਮ ਨਾਲ ਚਮੜੀ ਸਹੀ ਰਹਿੰਦੀ ਹੈ? ਚਮੜੀ ਦੀ ਡਾਕਟਰ ਐਲਿਜ਼ਾਬੇਥ ਤੰਜ਼ੀ ਮੁਤਾਬਕ ਇਸ ਦਾ ਉੱਤਰ ਸੀ ਕਿ ਸੈਕਸ ਨਾਲ ਤਣਾਅ ਘਟਦਾ ਹੈ ਅਤੇ ਇਸ ਨਾਲ ਚਮੜੀ ਦੀਆਂ ਸਮੱਸਿਆਵਾਂ ਵੀ ਘਟਦੀਆਂ ਹਨ।

ਬਾਕੀ ਭਾਵੇਂ ਇਸ ਤੱਥ ਨੂੰ ਨਕਾਰ ਦੇਣ। ਪਰ ਜੇ ਓਗੇਜ਼ਮ ਨਾਲ ਤਣਾਅ ਘਟਦਾ ਹੈ, ਚਮੜੀ ਦੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ ਤਾਂ ਇੱਕ ਸਾਲ ਬਾਅਦ ਮੈਂ ਅਸਲ ਵਿੱਚ ਇੱਕ ਵੱਖ ਔਰਤ ਹੋਵਾਂਗੀ।

ਪਹਿਲਾ ਹਫ਼ਤਾ ਤਾਂ ਮਜ਼ੇਦਾਰ ਰਿਹਾ। ਮੈਨੂੰ ਇਹ ਪਤਾ ਲੱਗਿਆ ਕਿ ਇਸ ਨੂੰ ਇਕੱਲਿਆਂ ਕਿਵੇਂ ਕਰਨਾ ਹੈ।

ਚਮੜੀ ਦੀਆਂ ਸਮੱਸਿਆਵਾਂ ਤੋਂ ਪਹਿਲਾਂ ਤਾਂ ਕੋਈ ਰਾਹਤ ਨਹੀਂ ਮਿਲੀ ਪਰ ਮੈਂ ਚੰਗਾ ਮਹਿਸੂਸ ਕਰਨਾ ਸ਼ੁਰੂ ਕੀਤਾ। ਮੈਂ ਰਾਤ ਆਪਣੇ ਬੈੱਡ 'ਤੇ ਹੀ ਓਗੇਜ਼ਮ ਕਰਨਾ ਸ਼ੁਰੂ ਕੀਤਾ। ਇਸ ਪਿੱਛੋਂ ਮੈਂ ਸੋ ਜਾਂਦੀ।

ਪਰ ਪਹਿਲਾਂ ਤਾਂ ਮੈਂ ਸੌਣ ਤੋਂ ਪਹਿਲਾ ਸਿਰਫ਼ ਚਿੰਤਾ ਹੀ ਕਰਦੀ ਰਹਿੰਦੀ ਸੀ।

ਹੁਣ ਮੈਨੂੰ ਸਾਰਾ ਦਿਨ ਇਸ ਸਮੇਂ ਦੀ ਉਡੀਕ ਰਹਿੰਦੀ ਅਤੇ ਮੈਂ ਇਸ ਲਈ ਹੁਣ ਮੋਮਬੱਤੀਆਂ ਬਾਲ ਕੇ, ਸੰਗੀਤ ਲਾ ਕੇ ਅਤੇ ਸੈਕਸ ਟੁਆਏ ਵਰਤਣੇ ਸ਼ੁਰੂ ਕੀਤੇ।

ਮੈਂ ਇੱਕ ਵੱਖਰੀ ਸੁਪਨਿਆਂ ਦੀ ਦੁਨੀਆ ਵਸਾ ਲਈ। ਮੈਂ ਵੱਖ-ਵੱਖ ਮਰਦਾਂ ਬਾਰੇ ਸੋਚ ਕੇ ਓਗੇਜ਼ਮ ਕਰਨਾ ਸ਼ੁਰੂ ਕੀਤਾ। ਮੇਰੇ ਦੋਸਤਾਂ ਨੂੰ ਇਹ ਚੀਜ਼ਾਂ ਹਾਸੋਹੀਣੀਆਂ ਲੱਗੀਆਂ।

ਇਹ ਵੀ ਪੜ੍ਹੋ:

ਪਰ ਕੁਝ ਹਫ਼ਤਿਆਂ ਬਾਅਦ ਮੈਂ ਇਸ ਤੋਂ ਬੋਰ ਹੋਣਾ ਸ਼ੁਰੂ ਹੋ ਗਈ। ਹੁਣ ਮੈਨੂੰ ਇਹ ਇੱਕ ਕੰਮ ਦੀ ਤਰ੍ਹਾਂ ਲੱਗਣ ਲੱਗਾ। ਓਗੇਜ਼ਮ ਚੰਗਾ ਅਤੇ ਲੰਬਾ ਲੱਗਣ ਦੀ ਬਜਾਏ, ਛੋਟੇ ਸਮੇਂ ਤੱਕ ਸੀਮਤ ਹੋ ਗਿਆ।

ਜਦੋਂ ਮੈਂ ਅਸਲ ਵਿੱਚ ਇੱਕ ਮਰਦ ਨਾਲ ਸੈਕਸ ਕੀਤਾ ਤਾਂ ਮੈਂ ਮਾਯੂਸ ਮਹਿਸੂਸ ਕੀਤਾ।

ਹਰ ਰੋਜ਼ ਦੀ ਬਜਾਏ ਹੁਣ ਮੈਂ ਕਦੀ-ਕਦੀ ਹੱਥਰਸੀ ਕਰਨੀ ਸ਼ੁਰੂ ਕੀਤੀ। ਪਰ ਫਿਰ ਵੀ ਮੈਂ ਇਸ ਤੋਂ ਬੋਰ ਹੋਣ ਲੱਗੀ।

ਪਿਛਲੀਆਂ ਗਰਮੀਆਂ ਤੱਕ ਮੈਨੂੰ ਇਸ ਤਰ੍ਹਾਂ ਕਰਦਿਆਂ ਪੰਜ ਮਹੀਨੇ ਹੋ ਗਏ ਸਨ। ਮੈਂ ਇੱਕ ਥੋੜੇ ਸਮੇਂ ਦੇ ਸੰਬੰਧਾਂ ਵਿੱਚ ਆ ਗਈ। ਇਸ ਨਾਲ ਮੈਨੂੰ ਪਤਾ ਲੱਗਾ ਕਿ ਸੈਕਸ ਦਾ ਪੂਰੀ ਤਰ੍ਹਾਂ ਕਿਵੇਂ ਅਨੰਦ ਲੈਣਾ ਹੈ। ਅਸੀਂ ਬਹੁਤ ਵਧੀਆ ਓਗੇਜ਼ਮ ਕੀਤਾ।

ਮੇਰੀ ਚਮੜੀ ਹੁਣ ਪਹਿਲਾਂ ਨਾਲੋਂ ਬਿਹਤਰ ਸੀ। ਹੁਣ ਇੱਕ ਨਵਾਂ ਨਿਸ਼ਚਾ ਕੀਤਾ। ਹਰ ਰੋਜ਼ ਓਗੇਜ਼ਮ ਦੀ ਬਜਾਏ ਕਦੀ-ਕਦੀ ਪਰ ਚੰਗਾ ਓਗੇਜ਼ਮ ਕਰਨਾ।

ਇਸ ਨੇ ਵਧੀਆ ਰਿਹਾ। ਹੁਣ ਇੱਕ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਹੀ ਓਗੇਜ਼ਮ ਕਰਦੀ ਹਾਂ ਅਤੇ ਪੂਰਾ ਅਨੰਦ ਲੈਂਦੀ ਹਾਂ।

ਮੇਰੀ ਚਮੜੀ ਦੀ ਸਮੱਸਿਆ ਵੀ ਠੀਕ ਹੈ ਤੇ ਮੈਂ ਜ਼ਿਆਦਾ ਸਹਿਜ ਮਹਿਸੂਸ ਕਰਦੀ ਹਾਂ। ਓਗੇਜ਼ਮ ਨਾਲ ਮੈਂ ਹੁਣ ਜ਼ਿਆਦਾ ਖ਼ੁਸ਼ ਅਤੇ ਸਿਹਤਮੰਦ ਹਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)