'ਭਿੰਡਰਾਵਾਲੇ ਦੇ ਪੋਸਟਰ ਨਹੀਂ ਹਟਾਏ, ਇਸ ਲਈ ਮੁੱਖ ਮੰਤਰੀ ਗੁਰਦੁਆਰੇ ਨਹੀਂ ਆਏ' -ਪੰਜ ਅਹਿਮ ਖ਼ਬਰਾਂ

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿਚ ਪਿੰਡ ਡੱਚਰ ਦੇ ਗੁਰਦੁਆਰੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਦੌਰਾ ਰੱਦ ਕੀਤੇ ਜਾਣ ਤੋਂ ਬਾਅਦ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਨੇ ਪ੍ਰਦਰਸ਼ਨ ਕਰਕੇ ਆਪਣੀ ਨਾਰਾਜ਼ਗੀ ਜਾਹਿਰ ਕੀਤੀ।

ਦਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਡੱਚਰ ਦੀ ਗੁਰਦੁਆਰਾ ਕਮੇਟੀ ਦੇ ਆਗੂਆਂ ਦਾ ਇਲਜ਼ਾਮ ਹੈ ਕਿ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ੁੱਕਰਵਾਰ ਨੂੰ ਆਪਣਾ ਗੁਰਦੁਆਰੇ ਦਾ ਦੌਰਾ ਇਸ ਕਰਕੇ ਰੱਦ ਕਰ ਦਿੱਤਾ ਕਿਉਂਕਿ ਗੁਰਦੁਆਰਾ ਕਮੇਟੀ ਨੇ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਪੋਸਟਰ ਗੁਰਦੁਆਰੇ 'ਚੋਂ ਨਹੀਂ ਹਟਾਇਆ ਸੀ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਨਪਾਲ ਸਿੰਘ ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ, "ਸਾਨੂੰ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਯਾਦਗਾਰ ਨੂੰ ਹਟਾਉਣ ਲਈ ਕਿਹਾ ਗਿਆ ਪਰ ਅਸੀਂ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਸੀ ਕਿ ਇਸ ਨਾਲ ਪਿੰਡ 'ਚ ਤਣਾਅ ਦਾ ਮਾਹੌਲ ਬਣ ਸਕਦਾ ਹੈ।"

ਇਹ ਵੀ ਪੜ੍ਹੋ:

"ਪਰ ਸਾਨੂੰ ਪ੍ਰਸ਼ਾਸਨ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਜੇਕਰ ਅਸੀਂ ਉਹ ਪੋਰਟਰੇਟ ਨਹੀਂ ਹਟਾਉਂਦੇ ਤਾਂ ਮੁੱਖ ਮੰਤਰੀ ਨਹੀਂ ਆਉਣਗੇ। ਅਸੀਂ ਹਜ਼ਾਰ ਬੰਦੇ ਦਾ ਲੰਗਰ ਤਿਆਰ ਕੀਤਾ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਮੁੱਖ ਮੰਤਰੀ ਲਈ ਸ਼ੂਗਰ ਫਰੀ ਖੀਰ ਵੀ ਬਣਾਈ। ਪਰ ਉਹ ਆਖ਼ਰੀ ਪਲ 'ਚ ਗੁਰਦੁਆਰੇ ਨੇੜਲੇ ਮੰਦਿਰ 'ਚ ਮੱਥਾ ਟੇਕ ਕੇ ਚਲੇ ਗਏ।"

ਉਨ੍ਹਾਂ ਦੱਸਿਆ ਕਿ ਲੋਕ ਗੁਰਦੁਆਰੇ ਗੇਟ 'ਤੇ ਖੜ੍ਹੇ ਮੁੱਖ ਮੰਤਰੀ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਜਾਂਦੇ ਦੇਖਿਆ ਤਾਂ ਉਹ ਗੁੱਸੇ ਵਿੱਚ ਆ ਗਏ।

ਮੁੱਖ ਮੰਤਰੀ ਨੂੰ ਉੱਤੇ ਜਾਣਾ ਚਾਹੀਦਾ ਸੀ-ਲੌਂਗੋਵਾਲ

ਉੱਧਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਂਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਤਸਵੀਰ ਲੱਗੀ ਹੋਣ ਕਾਰਨ ਗੁਰਦੁਆਰਾ ਸਾਹਿਬ ਨਾ ਜਾਣ ਨੂੰ ਗਲਤ ਦੱਸਿਆ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ, 'ਗੁਰਦੁਆਰਾ ਸਾਹਿਬਾਨ ਸਭ ਦਾ ਸਾਂਝੇ ਹਨ ਅਤੇ ਮੁੱਖ ਮੰਤਰੀ ਨੂੰ ਉੱਤੇ ਜਾਣਾ ਚਾਹੀਦਾ ਸੀ'। ਉਨ੍ਹਾਂ ਕਿਹਾ ਕਿ ਗੁਰੂਦੁਆਰਾ ਸਾਹਿਬ ਵਿੱਚ ਹੀ ਮੁੱਖ ਮੰਤਰੀ ਦੇ ਸਮਾਗਮ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ।

ਸ਼ਾਇਦ ਹੁਣ ਦੋਸ਼ੀ ਸਜ਼ਾ ਭੁਗਤਣ

26 ਸਾਲ ਪਹਿਲਾਂ ਫਰਜ਼ੀ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ 15 ਸਾਲਾ ਨੌਜਵਾਨ ਹਰਪਾਲ ਸਿੰਘ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਆਸ ਸੀ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਉਮਰ ਭਰ ਕੈਦ ਦੀ ਸਜ਼ਾ ਮਿਲੇਗੀ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸਪੈਸ਼ਲ ਸੀਬੀਆਈ ਦੀ ਅਦਾਲਤ ਦੇ ਫ਼ੈਸਲੇ 'ਚ ਉਸ ਵੇਲੇ ਬਿਆਸ ਪੁਲਿਸ ਸਟੇਸ਼ਨ ਦੇ ਐਸਐਚਓ ਰਘੁਬੀਰ ਸਿੰਘ ਅਤੇ ਉੱਥੇ ਹੀ ਤਾਇਨਾਤ ਤਤਕਾਲੀ ਇੰਸਪੈਕਟਰ ਦਾਰਾ ਸਿੰਘ ਨੂੰ ਇਸ ਫਰਜ਼ੀ ਮੁਕਾਬਲੇ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਦਰਅਸਲ 18 ਸਤੰਬਰ 1992 'ਚ ਹੋਏ ਫਰਜ਼ੀ ਮੁਕਾਬਲੇ ਦੌਰਾਨ 15 ਸਾਲਾ ਹਰਪਾਲ ਸਿੰਘ ਮਾਰਿਆ ਗਿਆ ਸੀ।

ਹਰਪਾਲ ਦੀ ਮਾਂ ਬਲਵਿੰਦਰ ਕੌਰ ਨੇ ਕਿਹਾ, "ਮੇਰਾ ਕੋਈ ਪੁੱਤ ਨਹੀਂ ਸੀ, ਇਸ ਲਈ ਮੈਂ ਹਰਪਾਲ ਸਿੰਘ ਨੂੰ ਗੋਦ ਲਿਆ ਸੀ। ਜਦੋਂ ਸਵੇਰੇ ਪੁਲਿਸ ਸਾਡੇ ਘਰ ਆਈ ਤਾਂ ਉਹ ਸੁੱਤਾ ਪਿਆ ਸੀ। ਪਿੰਡ ਵਾਲਿਆਂ ਦੇ ਸਾਹਮਣੇ ਉਸ ਦੇ ਪੁੱਤ ਨੂੰ ਬੰਨ੍ਹ ਕੇ ਉਸ ਨੂੰ ਗੱਡੀ 'ਚ ਸੁੱਟ ਦਿੱਤਾ ਗਿਆ ਸੀ।"

ਖਾਲਿਸਤਾਨੀ ਕਾਰਕੁਨ ਵੱਲੋਂ ਯੂਕੇ ਪੁਲਿਸ 'ਤੇ ਕੇਸ

ਲੰਡਨ ਵਿੱਚ ਖਾਲਿਸਤਾਨੀ ਕਾਰਕੁਨ ਸ਼ਮਸ਼ੇਰ ਸਿੰਘ ਨੇ ਦਾ ਕਹਿਣਾ ਹੈ ਕਿ ਯੂਕੇ ਪੁਲਿਸ 'ਤੇ ਉਹ "ਕਾਨੂੰਨ ਦੇ ਤੈਅ ਨਿਯਮਾਂ' ਦੀ ਉਲੰਘਣਾ ਕਰਨ ਦਾ ਕੇਸ ਦਰਜ ਕਰਵਾਉਣਗੇ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਹੋਰਨਾਂ ਕੁਝ ਲੋਕਾਂ ਸਣੇ ਵੈਸਟ ਮਿਡਲੈਂਡ ਕਾਊਂਟਰ ਯੂਨਿਟ ਨੇ ਸ਼ਮਸ਼ੇਰ ਸਿੰਘ ਦੇ ਘਰ ਅਤੇ ਜਾਇਦਾਦ 'ਤੇ ਪਿਛਲੇ ਹਫ਼ਤੇ ਰੇਡ ਮਾਰੀ ਸੀ।

ਉਨ੍ਹਾਂ ਨੇ ਕਿਹਾ ਉਨ੍ਹਾਂ ਦੇ ਖ਼ਿਲਾਫ਼ ਕੋਈ ਚਾਰਜ ਨਹੀਂ ਲੱਗਿਆ ਸੀ ਅਤੇ ਇਸ ਲਈ ਉਨ੍ਹਾਂ ਦਾ ਨਾਮ ਮੀਡੀਆ ਨਹੀਂ ਆਉਣਾ ਚਾਹੀਦਾ ਸੀ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਕਿਸੇ 'ਤੇ ਕੋਈ ਇਲਜ਼ਾਮ ਨਹੀਂ ਹੁੰਦਾ ਤਾਂ ਯੂਕੇ ਪੁਲਿਸ ਆਪਣੇ ਤੈਅ ਨੇਮਾਂ ਮੁਤਾਬਕ ਕਿਸੇ ਦਾ ਨਾਮ ਜਨਤਕ ਨਹੀਂ ਕਰ ਸਕਦੀ।

ਇਹ ਵੀ ਪੜ੍ਹੋ:

ਸੁਸ਼ਮਾ ਦਾ ਸਾਰਕ ਬੈਠਕ ਖ਼ਤਮ ਹੋਣ ਤੋਂ ਪਹਿਲਾਂ ਬਾਹਰ ਆਉਣਾ, ਪਾਕ ਨੂੰ ਲੱਗਾ ਬੁਰਾ

ਦਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਪਣੇ ਭਾਸ਼ਣ ਤੋਂ ਬਾਅਦ ਸਾਰਕ ਦੀ ਬੈਠਕ ਪੂਰੀ ਹੋਣ ਤੋਂ ਪਹਿਲਾਂ ਹੀ ਬਾਹਰ ਨਿਕਲੀ ਆਈ। ਉਹ ਜਿਸ ਵੇਲੇ ਬਾਹਰ ਆਈ ਜਦੋਂ ਅਜੇ ਪਾਕਿਸਤਾਨ ਦੇ ਮੰਤਰੀ ਸ਼ਾਹ ਮਹਿਮੂਦ ਦਾ ਭਾਸ਼ਣ ਹੋਣਾ ਸੀ।

ਮਹਿਮੂਦ ਨੇ ਕਿਹਾ, ਸੰਭਵ ਹੈ ਕਿ ਸਿਹਤਯਾਬ ਮਹਿਸੂਸ ਨਹੀਂ ਕਰ ਰਹੇ ਹੋਣਗੇ।

ਇਸ ਤੋਂ ਪਹਿਲਾਂ ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦੇ ਮੰਤਰੀ ਵੀ ਵੀਰਵਾਰ ਨੂੰ ਪਹਿਲਾਂ ਉਠ ਕੇ ਚਲੇ ਗਏ ਸਨ। ਉਨ੍ਹਾਂ ਨੇ ਵੀ ਸੁਸ਼ਮਾ ਸਵਾਰਜ ਦੇ ਸੰਬੋਧਨ ਵਿੱਚ ਖੇਤਰੀ ਸਹਿਯੋਗ 'ਚ ਵਿਕਾਸ ਦੀ ਘਾਟ ਦਾ ਜ਼ਿਕਰ ਕੀਤਾ।

ਭਾਰਤ ਨੂੰ ਕੱਪ ਤਾਂ ਮਿਲਿਆ ਕ੍ਰਿਸ਼ਮਾ ਗਾਇਬ

ਭਾਰਤ ਨੇ ਸ਼ੁੱਰਕਵਾਰ ਨੂੰ ਦੁਬਈ ਵਿੱਚ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ।

ਭਾਰਤ ਨੇ ਬੰਗਲਾਦੇਸ਼ ਵੱਲੋਂ ਮਿਲੇ 223 ਦੌੜਾਂ ਦੇ ਟੀਚੇ ਨੂੰ ਆਖ਼ਰੀ ਓਵਰ ਦੀ ਆਖ਼ਰੀ ਗੇਂਦ 'ਚ 7 ਵਿਕਟਾਂ ਗੁਆ ਕੇ ਹਾਸਿਲ ਕੀਤਾ।

ਵਨ ਡੇਅ ਕ੍ਰਿਕਟ ਵਿੱਚ ਇਹ ਦੂਜਾ ਮੌਕਾ ਹੈ, ਜਦੋਂ ਕਿਸੇ ਟੂਰਨਾਮੈਂਟ ਦਾ ਖ਼ਿਤਾਬੀ ਫ਼ੈਸਲਾ ਆਖ਼ਰੀ ਗੇਂਦ 'ਤੇ ਹੋਇਆ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)