ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆ: #HisChoice

"ਤੁਹਾਨੂੰ ਪਤਾ ਹੈ ਤੁਸੀਂ ਕਿੱਥੇ ਖੜ੍ਹੇ ਹੋ, ਇੱਥੇ ਜਿਸਮ ਦਾ ਬਾਜ਼ਾਰ ਲੱਗਦਾ ਹੈ।''

ਮੈਂ ਯਾਨੀ ਇੱਕ ਮਰਦ ਨੀਲੇ ਗੁਲਾਬੀ ਬੱਲਬਾਂ ਵਾਲੇ ਇਸ ਕੋਠੇ ਵਿੱਚ ਖੁਦ ਨੂੰ ਵੇਚਣ ਲਈ ਖੜ੍ਹਾ ਸੀ।

ਮੈਂ ਜਵਾਬ ਦਿੱਤਾ, "ਹਾਂ ਦਿਖ ਰਿਹਾ ਹੈ ਪਰ ਮੈਂ ਪੈਸੇ ਲਈ ਕੁਝ ਵੀ ਕਰਾਂਗਾ।''

ਮੇਰੇ ਸਾਹਮਣੇ ਅਧਖੜ ਉਮਰ ਦੀ ਔਰਤ...ਨਹੀਂ ਉਹ ਟਰਾਂਸਜੈਂਡਰ ਸੀ। ਪਹਿਲੀ ਵਾਰ ਉਸ ਨੂੰ ਦੇਖਿਆ ਤਾਂ ਡਰ ਗਿਆ ਕਿ ਇਹ ਕੌਣ ਹੈ।

ਇਹ ਵੀ ਪੜ੍ਹੋ:

ਉਸ ਨੇ ਮੈਨੂੰ ਕਿਹਾ, "ਬਹੁਤ ਐਟੀਟਿਊਡ ਹੈ ਤੇਰੇ ਵਿੱਚ, ਇੱਧਰ ਨਹੀਂ ਚੱਲਣਾ।''

ਦਿਨ ਦੇ ਨੌ-ਦਸ ਘੰਟੇ ਇੱਕ ਆਈਟੀ ਕੰਪਨੀ ਵਿੱਚ ਨੌਕਰੀ ਕਰਨ ਵਾਲਾ ਮੈਂ ਉਸ ਪਲ ਡਰਿਆ ਹੋਇਆ ਸੀ। ਲੱਗਿਆ ਕਿ ਮੇਰਾ ਜ਼ਮੀਰ ਮਰ ਰਿਹਾ ਹੈ।

ਮੈਂ ਇੱਕ ਅਜਿਹੇ ਪਰਿਵਾਰ ਤੋਂ ਹਾਂ ਜਿੱਥੇ ਕੋਈ ਸੋਚ ਵੀ ਨਹੀਂ ਸਕਦਾ ਕਿ ਮੈਂ ਅਜਿਹਾ ਕਰਾਂਗਾ ਪਰ ਮੇਰੀਆਂ ਲੋੜਾਂ ਨੇ ਮੈਨੂੰ ਇਸ ਪਾਸੇ ਧੱਕ ਦਿੱਤਾ।

ਮੈਂ ਪੁੱਛਿਆ, "ਮੈਨੂੰ ਕਦੋਂ ਤੱਕ ਰੁਕਣਾ ਪਵੇਗਾ, ਕੱਲ੍ਹ ਮੇਰਾ ਦਫ਼ਤਰ ਹੈ।''

ਇੱਕ ਨਵਾਂ ਮਾਲ

"ਜਾ ਫਿਰ ਦਫ਼ਤਰ ਹੀ ਕਰ ਲੈ, ਇੱਥੇ ਕੀ ਕਰ ਰਿਹਾ ਹੈ ਫਿਰ?''

ਇਹ ਜਵਾਬ ਸੁਣ ਕੇ ਮੈਂ ਚੁੱਪ ਹੋ ਗਿਆ। ਕੁਝ ਹੀ ਮਿੰਟਾਂ ਵਿੱਚ ਇਸ ਬਾਜ਼ਾਰ ਲਈ ਮੈਂ ਇੱਕ ਨਵਾਂ 'ਮਾਲ' ਬਣ ਗਿਆ...ਉਹ ਟ੍ਰਾਂਸਜੈਂਡਰ ਅਚਾਨਕ ਨਰਮ ਹੋ ਕੇ ਬੋਲੀ, "ਤੇਰੀ ਤਸਵੀਰ ਭੇਜਣੀ ਪਵੇਗੀ, ਨਹੀਂ ਭੇਜੀ ਤਾਂ ਕੋਈ ਗੱਲ ਨਹੀਂ ਕਰੇਗਾ।''

ਇਹ ਸੁਣਦੇ ਹੀ ਮੇਰੀ ਹਾਲਤ ਖਰਾਬ ਹੋ ਗਈ। ਮੇਰੀ ਤਸਵੀਰ ਜਨਤਕ ਹੋਣ ਵਾਲੀ ਸੀ। ਮੈਂ ਸੋਚ ਰਿਹਾ ਸੀ ਕਿ ਜੇ ਕਿਸੇ ਰਿਸ਼ਤੇਦਾਰ ਨੇ ਦੇਖ ਲਿਆ ਤਾਂ ਕੀ ਹੋਵੇਗਾ ਮੇਰਾ ਭਵਿੱਖ।

ਸੱਜੇ ਤੇ ਖੱਬੇ ਪਾਸਿਓਂ ਤੇ ਸਾਹਮਣੇ ਤੋਂ ਮੇਰੀ ਤਸਵੀਰ ਖਿੱਚੀ ਗਈ। ਦੋ ਆਕਰਸ਼ਕ ਤਸਵੀਰਾਂ ਵੀ ਮੰਗੀਆਂ ਗਈਆਂ।

ਮੇਰੇ ਸਾਹਮਣੇ ਹੀ ਉਹ ਤਸਵੀਰਾਂ ਕਿਸੇ ਨੂੰ ਵਟਸਐਪ ਐਪ 'ਤੇ ਭੇਜੀਆਂ ਗਈਆਂ। ਤਸਵੀਰਾਂ ਨਾਲ ਲਿਖਿਆ ਸੀ, "ਨਵਾਂ ਮਾਲ ਹੈ ਰੇਟ ਵੱਧ ਲੱਗੇਗਾ, ਘੱਟ ਪੈਸਿਆਂ ਦਾ ਚਾਹੀਦਾ ਤਾਂ ਦੂਜੇ ਨੂੰ ਭੇਜਦੀ ਹਾਂ।''

ਮੇਰੀ ਬੋਲੀ ਲੱਗ ਰਹੀ ਸੀ। ਅੱਠ ਹਜ਼ਾਰ ਤੋਂ ਸ਼ੁਰੂ ਹੋਈ ਅਤੇ ਪੰਜ ਹਜ਼ਾਰ ਵਿੱਚ ਤੈਅ ਹੋਈ।

ਇਸ ਵਿੱਚ ਮੈਨੂੰ ਕਲਾਈਂਟ ਲਈ ਸਭ ਕੁਝ ਕਰਨਾ ਸੀ। ਇਹ ਸਭ ਕਿਸੇ ਫਿਲਮ ਵਿੱਚ ਨਹੀਂ, ਮੇਰੇ ਨਾਲ ਹੋ ਰਿਹਾ ਸੀ, ਬਹੁਤ ਅਜੀਬ ਸੀ।

ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਇਹ ਕਰਨ ਜਾ ਰਿਹਾ ਸੀ। ਬਿਨਾਂ ਪਿਆਰ, ਜਜ਼ਬਾਤਾਂ ਦੇ ਮੈਂ ਕਿਵੇਂ ਕਰਦਾ? ਇੱਕ ਅਜਨਬੀ ਨਾਲ ਕਰਨਾ ਹੋਵੇਗਾ, ਇਹ ਸੋਚ ਕੇ ਮੇਰਾ ਦਿਮਾਗ ਘੁੰਮ ਰਿਹਾ ਸੀ।

ਇਹ ਵੀ ਪੜ੍ਹੋ:

ਪੈਸੇ ਵੀ ਮਿਲਦੇ, ਬੇਇੱਜ਼ਤ ਵੀ ਹੁੰਦੇ

ਇੱਕ ਪੀਲੀ ਟੈਕਸੀ ਵਿੱਚ ਬੈਠ ਕੇ ਮੈਂ ਉਸੇ ਦਿਨ ਕੋਲਕਾਤਾ ਦੇ ਇੱਕ ਪੌਸ਼ ਇਲਾਕੇ ਦੇ ਘਰ ਵਿੱਚ ਵੜ੍ਹਿਆ।

ਘਰ ਵਿੱਚ ਵੱਡਾ ਫ੍ਰਿਜ਼ ਸੀ ਜਿਸ ਵਿੱਚ ਸ਼ਰਾਬ ਦੀਆਂ ਬੋਤਲਾਂ ਭਰੀਆਂ ਹੋਈਆਂ ਸਨ। ਘਰ ਵਿੱਚ ਕਾਫੀ ਵੱਡਾ ਟੀਵੀ ਵੀ ਸੀ।

ਉਹ ਸ਼ਾਇਦ 32-34 ਸਾਲ ਦੀ ਵਿਆਹੁਤਾ ਔਰਤ ਸੀ। ਗੱਲਾਂ ਸ਼ੁਰੂ ਹੋਈਆਂ ਅਤੇ ਉਸ ਨੇ ਕਿਹਾ, "ਮੈਂ ਤਾਂ ਗਲਤ ਥਾਂ ਫਸ ਗਈ। ਮੇਰਾ ਪਤੀ ਸਮਲਿੰਗੀ ਹੈ, ਅਮਰੀਕਾ ਵਿੱਚ ਰਹਿੰਦਾ ਹੈ।''

"ਉਸ ਤੋਂ ਕੁਝ ਨਹੀਂ ਹੁੰਦਾ ਹੈ। ਤਲਾਕ ਦੇ ਨਹੀਂ ਸਕਦੀ। ਇੱਕ ਤਲਾਕਸ਼ੁਦਾ ਔਰਤ ਤੋਂ ਕੌਣ ਵਿਆਹ ਕਰੇਗਾ। ਮੇਰਾ ਵੀ ਚੀਜ਼ਾਂ ਦਾ ਮਨ ਹੁੰਦੀ ਹੈ, ਦੱਸੋ ਕੀ ਕਰਾਂ।''

ਅਸੀਂ ਦੋਵਾਂ ਨੇ ਸ਼ਰਾਬ ਪੀਤੀ। ਉਸ ਨੇ ਹਿੰਦੀ ਗਾਣੇ ਲਗਾ ਕੇ ਡਾਂਸ ਕਰਨਾ ਸ਼ੁਰੂ ਕੀਤਾ। ਅਸੀਂ ਦੋਵੇਂ ਡਾਈਨਿੰਗ ਰੂਮ ਤੋਂ ਬੈਡਰੂਮ ਗਏ।

--------------------------------------------------------------------------

ਬੀਬੀਸੀ ਦੀ ਖ਼ਾਸ ਸੀਰੀਜ਼ #HisChoice 10 ਭਾਰਤੀ ਮਰਦਾਂ ਦੇ ਜੀਵਨ ਦੀਆਂ ਸੱਚੀ ਕਹਾਣੀਆਂ ਹਨ

ਇਹ ਕਹਾਣੀਆਂ ਆਧੁਨਿਕ ਭਾਰਤੀ ਮਰਦ ਦੇ ਵਿਚਾਰ ਅਤੇ ਉਸ ਦੇ ਸਾਹਮਣੇ ਮੌਜੂਦ ਵਿਕਲਪ, ਉਸਦੀਆਂ ਇੱਛਾਵਾਂ, ਉਸਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੇਸ਼ ਕਰਦੀਆਂ ਹਨ।

--------------------------------------------------------------------------

ਹੁਣ ਤੱਕ ਉਸ ਨੇ ਮੇਰੇ ਨਾਲ ਪਿਆਰ ਨਾਲ ਗੱਲਬਾਤ ਕੀਤੀ ਸੀ। ਕੰਮ ਜਿਵੇਂ ਖ਼ਤਮ ਹੋਇਆ, ਪੈਸੇ ਦੇ ਕੇ ਬੋਲੀ, "ਚੱਲ ਨਿਕਲ ਇੱਥੋਂ।''

ਉਸ ਨੇ ਮੈਨੂੰ ਟਿਪ ਵੀ ਦਿੱਤੀ। ਮੈਂ ਉਸ ਨੂੰ ਕਿਹਾ, "ਮੈਂ ਇਹ ਸਭ ਪੈਸਿਆਂ ਦੀ ਮਜਬੂਰੀ ਕਾਰਨ ਕਰ ਰਿਹਾ ਹਾਂ।''

ਉਸ ਨੇ ਕਿਹਾ, "ਤੇਰੀ ਮਜਬੂਰੀ ਨੂੰ ਤੇਰਾ ਸ਼ੌਕ ਬਣਾ ਦੇਵਾਂਗੀ।''

ਮੇਰੀ ਮਜਬੂਰੀ ਕੋਲਕਾਤਾ ਤੋਂ ਸੈਂਕੜੇ ਕਿਲੋਮੀਟਰ ਦੂਰ ਮੇਰੇ ਘਰ ਤੋਂ ਸ਼ੁਰੂ ਹੋਈ ਸੀ।

ਮੇਰੀ ਲੌਅਰ ਮਿਡਿਲ ਕਲਾਸ ਫੈਮਿਲੀ ਨੂੰ ਮੈਂ ਬਦਕਿਸਮਤ ਲੱਗਦਾ ਸੀ ਕਿਉਂਕਿ ਮੇਰੇ ਜਨਮ ਤੋਂ ਬਾਅਦ ਹੀ ਪਿਤਾ ਜੀ ਦੀ ਨੌਕਰੀ ਚਲੀ ਗਈ।

ਇਹ ਵੀ ਪੜ੍ਹੋ:

ਵਕਤ ਦੇ ਨਾਲ ਦੂਰੀਆਂ ਵਧਦੀਆਂ ਗਈਆਂ। ਮੇਰਾ ਸੁਫ਼ਨਾ ਐਮਬੀਏ ਕਰਨ ਦਾ ਸੀ ਪਰ ਇੰਜੀਨੀਅਰਿੰਗ ਕਰਨ ਨੂੰ ਮਜਬੂਰ ਕੀਤਾ ਗਿਆ ਅਤੇ ਨੌਕਰੀ ਲੱਗੀ ਕੋਲਕਾਤਾ ਵਿੱਚ।

ਦਫ਼ਤਰ ਵਿੱਚ ਸਾਰੇ ਬੰਗਲਾ ਭਾਸ਼ਾ ਬੋਲਦੇ ਸਨ। ਭਾਸ਼ਾ ਤੇ ਦਫ਼ਤਰ ਦੀ ਸਿਆਸਤ ਕਾਰਨ ਮੈਂ ਪ੍ਰੇਸ਼ਾਨ ਰਹਿਣ ਲੱਗਾ।

ਸ਼ਿਕਾਇਤ ਵੀ ਕੀਤੀ ਪਰ ਕੁਝ ਨਹੀਂ ਹੋਇਆ। ਬਾਥਰੂਮ ਜਾ ਕੇ ਰੋਣ ਲੱਗਦਾ ਤਾਂ ਕਾਰਡ ਦਾ ਇਨ ਤੇ ਆਊਟ ਟਾਈਮ ਨੂੰ ਨੋਟ ਕਰਕੇ ਕਿਹਾ ਜਾਂਦਾ ਇਹ ਸੀਟ 'ਤੇ ਨਹੀਂ ਰਹਿੰਦਾ।

ਮੇਰਾ ਆਤਮ ਵਿਸ਼ਵਾਸ ਖ਼ਤਮ ਹੋਣ ਲੱਗਾ ਸੀ। ਹੌਲੀ-ਹੌਲੀ ਡਿਪਰੈਸ਼ਨ ਨੇ ਮੈਨੂੰ ਘੇਰ ਲਿਆ। ਡਾਕਟਰ ਕੋਲ ਵੀ ਗਿਆ ਪਰ ਪ੍ਰੇਸ਼ਾਨੀਆਂ ਖ਼ਤਮ ਨਹੀਂ ਹੋਈਆਂ।

ਜ਼ਿੰਮੇਵਾਰੀਆਂ ਤੇ ਪ੍ਰੇਸ਼ਾਨੀਆਂ ਦੀ ਗੰਢ ਮੋਢਿਆਂ 'ਤੇ ਇੰਨੀ ਭਾਰੀ ਲੱਗਣ ਲੱਗੀ ਕਿ ਮੈਂ ਇੰਟਰਨੈੱਟ 'ਤੇ ਸਰਚ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਪੈਸੇ ਕਮਾਉਣੇ ਸਨ ਤਾਂ ਜੋ ਮੈਂ ਐਮਬੀਏ ਕਰ ਸਕਾਂ, ਘਰ ਪੈਸੇ ਭੇਜ ਸਕਾਂ ਅਤੇ ਕੋਲਕਾਤਾ ਦੀ ਇਹ ਨੌਕਰੀ ਛੱਡ ਕੇ ਭੱਜ ਸਕਾਂ।

ਮੈਨੂੰ ਇੰਟਰਨੈੱਟ 'ਤੇ ਮੇਲ ਐਸਕੌਰਟ ਯਾਨੀ ਜਿਗੋਲੋ ਬਣਨ ਦਾ ਰਾਹ ਨਜ਼ਰ ਆਇਆ। ਅਜਿਹਾ ਫਿਲਮਾਂ ਵਿੱਚ ਦੇਖਿਆ ਸੀ।

ਕੁਝ ਵੈਬਸਾਈਟਜ਼ ਹੁੰਦੀਆਂ ਹਨ ਜਿੱਥੇ ਜਿਗੋਲੋ ਬਣਨ ਲਈ ਪ੍ਰੋਫਾਈਲ ਬਣਾਈ ਜਾ ਸਕਦੀ ਹੈ ਪਰ ਇਹ ਕੋਈ ਜੌਬ ਪ੍ਰੋਫਾਈਲ ਨਹੀਂ ਸੀ।

ਇੱਥੇ ਜਿਸਮ ਦੀ ਬੋਲੀ ਲੱਗਣੀ ਸੀ

ਪ੍ਰੋਫਾਈਲ ਲਿਖਣ ਵਿੱਚ ਡਰ ਲੱਗ ਰਿਹਾ ਸੀ ਪਰ ਮੈਂ ਉਸ ਦਹਿਲੀਜ਼ 'ਤੇ ਖੜ੍ਹਾ ਸੀ ਜਿੱਥੋਂ ਮੇਰੇ ਕੋਲ ਕੇਵਲ ਦੋ ਰਾਹ ਹੀ ਬਚੇ ਸਨ।

ਇੱਕ - ਦਹਿਲੀਜ਼ ਤੋਂ ਪਿੱਛੇ ਹਟ ਕੇ ਖੁਦਕੁਸ਼ੀ ਕਰ ਲਵਾਂ ਤੇ ਦੂਜਾ ਦਹਿਲੀਜ਼ ਪਾਰ ਕਰ ਕੇ ਜਿਗੋਲੋ ਬਣ ਜਾਵਾਂ।

ਮੈਂ ਦਹਿਲੀਜ਼ ਨੂੰ ਲਾਂਘਣ ਦਾ ਫੈਸਲਾ ਕਰ ਲਿਆ ਸੀ। ਮੈਂ ਜਿਨ੍ਹਾਂ ਔਰਤਾਂ ਨੂੰ ਮਿਲਿਆ, ਉਨ੍ਹਾਂ ਵਿੱਚੋਂ ਵਿਆਹੁਤਾ, ਤਲਾਕਸ਼ੁਦਾ, ਵਿਧਵਾ ਅਤੇ ਸਿੰਗਲ ਕੁੜੀਆਂ ਵੀ ਸ਼ਾਮਿਲ ਸਨ।

ਇਨ੍ਹਾਂ ਵਿੱਚੋਂ ਵਧੇਰੇ ਔਰਤਾਂ ਲਈ ਮੈਂ ਇੱਕ ਇਨਸਾਨ ਨਹੀਂ ਮਾਲ ਸੀ। ਜਦੋਂ ਤੱਕ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਸਾਰੀਆਂ ਚੰਗੇ ਤਰੀਕੇ ਨਾਲ ਗੱਲ ਕਰਦੀਆਂ।

ਕਹਿੰਦੀਆਂ ਕਿ ਮੈਂ ਆਪਣੇ ਪਤੀ ਨੂੰ ਤਲਾਕ ਦੇ ਕੇ ਤੇਰੇ ਨਾਲ ਰਹਾਂਗੀ ਪਰ ਬੈਡਰੂਮ ਵਿੱਚ ਬਿਤਾਏ ਕੁਝ ਵਕਤ ਤੋਂ ਬਾਅਦ ਸਾਰਾ ਪਿਆਰ ਖ਼ਤਮ ਹੋ ਜਾਂਦਾ।

ਸੁਣਨ ਨੂੰ ਮਿਲਦਾ- ਚੱਲ ਨਿਕਲ ਇੱਥੋਂ, ਪੈਸਾ ਚੁੱਕ ਤੇ ਭੱਜ ਅਤੇ ਕਈ ਵਾਰ ਗਾਲ਼ਾਂ ਵੀ

ਇਹ ਸੁਸਾਈਟੀ ਸਾਡੇ ਤੋਂ ਮਜ਼ੇ ਲੈਂਦੀ ਹੈ ਅਤੇ ਸਾਨੂੰ ਹੀ ਪ੍ਰੋਸਟੀਟਿਊਟ ਕਹਿ ਕੇ ਗਾਲ਼ਾਂ ਵੀ ਦਿੰਦੀ ਹੈ।

ਇੱਕ ਵਾਰ ਇੱਕ ਪਤੀ-ਪਤਨੀ ਨੇ ਨਾਲ ਬੁਲਾਇਆ। ਪਤੀ ਸੋਫ 'ਤੇ ਬੈਠਾ ਸ਼ਰਾਬ ਪੀਂਦੇ ਹੋਏ ਸਾਨੂੰ ਦੇਖਦਾ ਰਿਹਾ। ਮੈਂ ਉਸ ਦੇ ਸਾਹਮਣੇ ਬੈਡ 'ਤੇ ਉਸ ਦੀ ਪਤਨੀ ਨਾਲ ਸੀ।

ਇਹ ਕੰਮ ਦੋਹਾਂ ਦੀ ਰਜ਼ਾਮੰਦੀ ਨਾਲ ਹੋ ਰਿਹਾ ਸੀ। ਸ਼ਾਇਦ ਦੋਵਾਂ ਦੀ ਇਹ ਕੋਈ ਇੱਛਾ ਰਹੀ ਹੋਵੇਗੀ।

ਇਸੇ ਵਿਚਾਲੇ 50 ਸਾਲ ਤੋਂ ਵੱਧ ਉਮਰ ਦੀ ਔਰਤ ਵੀ ਮੇਰੀ ਕਲਾਈਂਟ ਬਣੀ। ਉਹ ਮੇਰੀ ਜ਼ਿੰਦਗੀ ਦਾ ਸਭ ਤੋ ਵੱਖ ਤਜ਼ੁਰਬਾ ਸੀ।

ਪੂਰੀ ਰਾਤ ਉਹ ਬਸ ਮੈਨੂੰ ਬੇਟਾ-ਬੇਟਾ ਕਹਿ ਕੇ ਗੱਲ ਕਰਦੀ ਰਹੀ। ਦੱਸਦੀ ਰਹੀ ਕਿ ਕਿਵੇਂ ਉਸ ਦੇ ਬੇਟਾ ਅਤੇ ਪਰਿਵਾਰ ਉਸ ਦੀ ਪਰਵਾਹ ਨਹੀਂ ਕਰਦਾ ਹੈ। ਉਹ ਉਸ ਤੋਂ ਦੂਰ ਰਹਿੰਦੇ ਹਨ।

ਉਸ ਨੇ ਮੈਨੂੰ ਵੀ ਕਿਹਾ, "ਬੇਟਾ ਇਸ ਧੰਧੇ ਤੋਂ ਜਲਦੀ ਨਿਕਲ ਜਾਓ, ਸਹੀ ਨਹੀਂ ਹੈ ਇਹ ਸਭ।''

ਉਸ ਰਾਤ ਸਾਡੇ ਵਿਚਾਲੇ ਸਿਰਫ ਗੱਲਾਂ ਦੇ ਕੁਝ ਨਹੀਂ ਹੋਇਆ। ਸਵੇਰੇ ਉਨ੍ਹਾਂ ਨੇ ਬੇਟਾ ਕਹਿੰਦੇ ਹੋਏ ਮੈਨੂੰ ਤੈਅ ਰੁਪਏ ਵੀ ਦਿੱਤੇ, ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਸਵੇਰੇ ਸਕੂਲ ਜਾਣ ਵੇਲੇ ਦਿੰਦੀ ਹੈ।

ਇਹ ਵੀ ਪੜ੍ਹੋ:

ਮੈਨੂੰ ਸੱਚ ਵਿੱਚ ਉਸ ਔਰਤ ਲਈ ਦੁਖ ਹੋਇਆ।

ਫਿਰ ਇੱਕ ਰੋਜ਼ ਜਦੋਂ ਮੈਂ ਸ਼ਰਾਬ ਪੀਤੀ ਹੋਈ ਸੀ ਅਤੇ ਜ਼ਿੰਦਗੀ ਦੀ ਥਕਾਣ ਮਹਿਸੂਸ ਕਰ ਰਿਹਾ ਸੀ, ਮੈਂ ਮਾਂ ਨੂੰ ਫੋਨ ਕੀਤਾ।

ਉਨ੍ਹਾਂ ਨੂੰ ਗੁੱਸੇ ਵਿੱਚ ਕਿਹਾ, "ਤੁਸੀਂ ਪੁੱਛਦੇ ਸੀ ਨਾ ਕਿ ਅਚਾਨਕ ਜ਼ਿਆਦਾ ਪੈਸੇ ਕਿਉਂ ਭੇਜਣ ਲੱਗਾ ਹੈ, ਮਾਂ ਮੈਂ ਧੰਦਾ ਕਰਦਾ ਹਾਂ...ਧੰਦਾ।''

ਉਹ ਬੋਲੀ, "ਚੁੱਪ ਕਰਨ ਸ਼ਰਾਬ ਪੀ ਕੇ ਤੂੰ ਕੁਝ ਵੀ ਬੋਲਦਾ ਹੈ।''

ਇਹ ਕਹਿ ਕੇ ਮਾਂ ਨੇ ਫੋਨ ਰੱਖ ਦਿੱਤਾ।

ਮੈਂ ਮਾਂ ਨੂੰ ਆਪਣਾ ਸੱਚ ਦੱਸਿਆ ਕਿ ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। ਮੇਰੇ ਭੇਜੇ ਗਏ ਪੈਸੇ ਵਕਤ 'ਤੇ ਪਹੁੰਚੇ ਰਹੇ ਸਨ ਨਾ...ਮੈਂ ਉਸ ਰਾਤ ਬਹੁਤ ਰੋਇਆ।

ਕੀ ਮੇਰੀ ਕੀਮਤ ਬਸ ਪੈਸਿਆਂ ਤੱਕ ਹੀ ਸੀ? ਇਸ ਤੋਂ ਬਾਅਦ ਮੈਂ ਮਾਂ ਨਾਲ ਕਦੇ ਵੀ ਅਜਿਹੀ ਕੋਈ ਗੱਲ ਨਹੀਂ ਕੀਤੀ।

'ਮੈਨੂੰ ਅਫਸੋਸ ਨਹੀਂ'

ਮੈਂ ਇਸ ਧੰਦੇ ਵਿੱਚ ਬਣਿਆ ਰਿਹਾ ਕਿਉਂਕਿ ਮੈਨੂੰ ਇਸ ਨਾਲ ਪੈਸੇ ਮਿਲ ਰਹੇ ਸਨ। ਮਾਰਕਿਟ ਵਿੱਚ ਮੇਰੀ ਡਿਮਾਂਡ ਸੀ। ਲੱਗਿਆ ਕਿ ਜਦੋਂ ਤੱਕ ਕੋਲਕਾਤਾ ਵਿੱਚ ਨੌਕਰੀ ਕਰਨੀ ਪਵੇਗੀ ਅਤੇ ਐਮਬੀਏ ਵਿੱਚ ਐਡਮੀਸ਼ਨ ਨਹੀਂ ਲੈਂਦਾ ਉਸ ਵੇਲੇ ਤੱਕ ਕਰਦਾ ਰਹਾਂਗਾ।

ਪਰ ਇਸ ਧੰਦੇ ਵਿੱਚ ਕਈ ਵਾਰ ਅਜੀਬ ਲੋਕ ਮਿਲਦੇ ਹਨ। ਸਰੀਰ 'ਤੇ ਖਰੋਂਚ ਛੱਡ ਦਿੰਦੇ ਸੀ।

ਇਹ ਨਿਸ਼ਾਨ ਸਰੀਰ 'ਤੇ ਵੀ ਹੁੰਦੇ ਸਨ ਅਤੇ ਆਤਮਾ 'ਤੇ ਵੀ ਅਤੇ ਇਸ ਦਰਦ ਨੂੰ ਦੂਜਾ ਜਿਗੋਲੋ ਹੀ ਸਮਝ ਸਕਦਾ ਸੀ, ਸੁਸਾਇਟੀ ਭਾਵੇਂ ਜਿਵੇਂ ਦੇਖਣ।

ਇਸ ਪ੍ਰੋਫੈਸ਼ਨ ਵਿੱਚ ਜਾਣ ਲਈ ਮੈਨੂੰ ਕੋਈ ਅਫ਼ਸੋਸ ਨਹੀਂ ਹੈ।

ਮੈਂ ਐਮਬੀਏ ਕਰ ਲਿਆ ਹੈ ਅਤੇ ਇਸੇ ਐਮਬੀਏ ਦੇ ਦਮ 'ਤੇ ਅੱਜ ਕੋਲਕਾਤਾ ਤੋਂ ਦੂਰ ਇੱਕ ਇੱਕ ਨਵੇਂ ਸ਼ਹਿਰ ਵਿੱਚ ਚੰਗੀ ਨੌਕਰੀ ਕਰ ਰਿਹਾ ਹਾਂ। ਖੁਸ਼ ਹਾਂ, ਨਵੇਂ ਦੋਸਤ ਬਣੇ ਹਨ, ਜਿਨ੍ਹਾਂ ਨੂੰ ਮੇਰੇ ਪਿਛੋਕੜ ਦੇ ਬਾਰੇ ਵਿੱਚ ਕੁਝ ਨਹੀਂ ਪਤਾ। ਸ਼ਾਇਦ ਮੈਂ ਇਹ ਸਭ ਕਿਸੇ ਨੂੰ ਨਹੀਂ ਦੱਸ ਸਕਾਂਗਾ।

ਅਸੀਂ ਬਾਹਰ ਜਾਂਦੇ ਹਾਂ, ਫਿਲਮ ਦੇਖਦੇ ਹਾਂ, ਰਾਣੀ ਮੁਖਰਜੀ ਦੀ 'ਲਾਗਾ ਚੁਨਰੀ ਮੇਂ ਦਾਗ' ਫਿਲਮ ਮੇਰੀ ਫੇਵਰੇਟ ਹੈ। ਸ਼ਾਇਦ ਮੈਂ ਉਸ ਫਿਲਮ ਦੀ ਕਹਾਣੀ ਨੂੰ ਖੁਦ ਦੀ ਕਹਾਣੀ ਨਾਲ ਜੁੜਿਆ ਮਹਿਸੂਸ ਕਰਦਾ ਹਾਂ।

ਇਹ ਵੀ ਪੜ੍ਹੋ:

ਪਿਛੋਕੜ ਬਾਰੇ ਸੋਚਾਂ ਤਾਂ ਕਈ ਵਾਰ ਦੁਖ ਹੁੰਦਾ ਹੈ। ਇਹ ਇੱਕ ਅਜਿਹਾ ਅਧਿਆਏ ਹੈ ਜੋ ਮੇਰੇ ਮਰਨ ਤੋਂ ਬਾਅਦ ਵੀ ਕਦੇ ਨਹੀਂ ਬਦਲੇਗਾ।

(ਬੀਬੀਸੀ ਪੱਤਰਕਾਰ ਵਿਕਾਸ ਤ੍ਰਿਵੇਦੀ ਦੀ ਇੱਕ ਜਿਗੋਲੋ ਨਾਲ ਗੱਲਬਾਤ 'ਤੇ ਆਧਾਰਿਤ ਹੈ। ਇਸ ਕਹਾਣੀ ਨੂੰ ਦੱਸਣ ਵਾਲੇ ਸ਼ਖਸ ਦੀ ਪਛਾਣ ਗੁਪਤ ਰੱਖੀ ਗਈ ਹੈ। ਸੀਰੀਜ਼ ਦੀ ਪ੍ਰੋਡਿਊਸਰ ਸੁਸ਼ੀਲਾ ਸਿੰਘ ਹਨ)

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)