You’re viewing a text-only version of this website that uses less data. View the main version of the website including all images and videos.
ਬਰੈੱਟ ਕੈਵਨੌ: ਐੱਫ਼ਬੀਆਈ ਜਾਂਚ ਦਾ ਸਾਹਮਣਾ ਕਰਨਗੇ ਟਰੰਪ ਦੇ ਸੁਪਰੀਮ ਕੋਰਟ ਲਈ ਨਾਮਜ਼ਦ ਜੱਜ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੁਪਰੀਮ ਕੋਰਟ ਲਈ ਆਪਣੇ ਹੀ ਨਾਮਜ਼ਦ ਜੱਜ ਬਰੈੱਟ ਕੈਵਨੌ ਖ਼ਿਲਾਫ਼ ਐੱਫਬੀਆਈ ਜਾਂਚ ਦੇ ਹੁਕਮ ਦਿੱਤੇ ਹਨ।
ਹਾਲਾਂਕਿ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਦਾ ਸਾਹਮਣਾ ਕਰਨ ਵਾਲੇ ਬਰੈੱਟ ਕੈਵਨੌ ਦੀ ਸੈਨੇਟ ਵਿਚ ਹੋਈ ਸੁਣਵਾਈ ਤੋਂ ਬਾਅਦ ਸੈਨੇਟ ਕਮੇਟੀ ਨੇ ਉਨ੍ਹਾਂ ਦੀ ਨਾਮਜ਼ਦਗੀ ਨੂੰ ਮਾਨਤਾ ਦੇ ਦਿੱਤੀ ਸੀ।
ਐੱਫ਼ਬੀਆਈ ਜਾਂਚ ਦਾ ਸਮਰਥਨ ਸਿਰਫ਼ ਡੈਮੋਕ੍ਰੇਟਸ ਨੇ ਹੀ ਇਸ ਤਰ੍ਹਾਂ ਦਾ ਜਾਂਚ ਦਾ ਸਮਰਥਨਾ ਕੀਤਾ ਹੈ, ਇਸੇ ਤਰ੍ਹਾਂ ਦੀ ਜਾਂਚ ਜੇਕਰ ਹੁੰਦੀ ਹੈ ਤਾਂ ਇਸ ਨਾਲ ਬਰੈੱਟ ਕੈਵਨੌ ਦੀ ਨਾਮਜ਼ਦਗੀ ਦੀ ਪੁਸ਼ਟੀ ਹੋਣ ਵਿਚ ਇੱਕ ਹਫ਼ਤੇ ਦੀ ਦੇਰੀ ਹੋ ਜਾਵੇਗੀ।
ਬਰੈੱਟ ਕੈਵਨੌ ਨੇ ਆਪਣੇ ਉੱਤੇ 3 ਔਰਤਾਂ ਵੱਲੋਂ ਲਾਏ ਜਿਨਸੀ ਸੋਸ਼ਣ ਦੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਖੁਦ ਨੂੰ ਬਕਸੂਰ ਦੱਸਿਆ ਸੀ।
ਵੀਰਵਾਰ ਨੂੰ ਸੈਨੇਟ ਵਿਚ ਪੇਸ਼ ਹੋ ਕੇ ਡਾਕਟਰ ਕ੍ਰਿਸਟੀਨਾ ਫੋਰਡ ਨੇ ਲਗਭਗ ਹੰਝੂ ਕੇਰਦਿਆਂ ਬਰੈੱਟ ਕੈਵਨੌ ਉੱਤੇ ਦੋਸ਼ ਲਾਇਆ ਸੀ ਕਿ ਜਦੋਂ ਉਹ ਦੋਵੇ ਅਜੇ ਅੱਲੜ ਉਮਰ ਵਿਚ ਸਨ ਤਾਂ ਬਰੈੱਟ ਨੇ ਉਸ ਉੱਤੇ ਜਿਨਸੀ ਹਮਲਾ ਕੀਤਾ ਸੀ। ਇਸ ਹਮਲੇ ਨਾਲ ਉਸਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ।
ਇਹ ਵੀ ਪੜ੍ਹੋ:
ਬਰੈੱਟ ਕੈਵਨੌ ਦੀ ਸਫ਼ਾਈ
ਸੈਨੇਟ ਅੱਗੇ ਆਪਣਾ ਪੱਖ ਰੱਖਦਿਆਂ ਬਰੈੱਟ ਕੈਵਨੌ ਵੀ ਲਗਭਗ ਰੋ ਹੀ ਪਏ, ਉਨ੍ਹਾਂ ਆਪਣੀ ਸਫ਼ਾਈ ਵਿਚ ਕਿਹਾ, 'ਮੇਰਾ ਅਤੇ ਮੇਰੇ ਪਰਿਵਾਰ ਦਾ ਨਾਂ ਪੂਰੀ ਤਰ੍ਹਾਂ ਪੱਕੇ ਤੌਰ ਉੱਤੇ ਖ਼ਤਮ ਕਰ ਦਿੱਤਾ ਗਿਆ ਹੈ।'
'ਮੈਂ ਇਸ ਉੱਤੇ ਸਵਾਲ ਨਹੀਂ ਕਰਦਾ ਕਿ ਡਾਕਟਰ ਫੋਰਡ ਨਾਲ ਕਿਸੇ ਵਿਅਕਤੀ ਨੇ ਕਿਸੇ ਸਮੇਂ, ਕਿਸੇ ਥਾਂ ਉੱਤੇ ਜਿਨਸੀ ਸੋਸ਼ਣ ਹੋਇਆ ਹੋਵੇਗਾ, ਪਰ ਮੈਂ ਉਸ ਨਾਲ ਜਾਂ ਕਿਸੇ ਨਾਲ ਹੀ ਅਜਿਹਾ ਹਰਗਿਜ਼ ਨਹੀਂ ਕੀਤਾ।'
ਬਰੈੱਟ ਕੈਵਨੌ ਨੇ ਅੱਗੇ ਕਿਹਾ, 'ਮੈਂ ਉਹ ਨਾ ਹਾਂ ਅਤੇ ਨਾ ਸੀ। ਮੈਂ ਦੋਸ਼ਾਂ ਦਾ ਮਾਮਲੇ ਵਿਚ ਪੂਰੀ ਤਰ੍ਹਾਂ ਨਿਰਦੋਸ਼ ਹਾਂ। ਡਾ ਫੋਰਡ ਅਤੇ ਉਸਦੇ ਪਰਿਵਾਰ ਬਾਰੇ ਮੇਰੇ ਮਨ ਚ ਕੋਈ ਦੁਰਭਾਵਨਾ ਨਹੀਂ ਹੈ।'
'ਇਕ ਰਾਤ ਐਸ਼ਲੇ ਕੇ ਮੇਰੀ ਧੀ ਲਾਇਜ਼ਾ ਨੇ ਆਪਣੀ ਅਰਦਾਸ ਵਿਚ ਕਿਹਾ ਸੀ, ਅਤੇ ਲਾਇਜ਼ਾ ਜੋ ਸਿਰਫ਼ 10 ਸਾਲ ਦੀ ਹੈ, ਨੇ ਐਸ਼ਲੇ ਨੂੰ ਕਿਹਾ ਕਿ ਅਸੀਂ ਉਸ ਔਰਤ ਲਈ ਅਰਦਾਸ ਕਰੀਏ।
10 ਸਾਲਾ ਬੱਚੀ ਦੀ ਇਹ ਬਹੁਤ ਹੀ ਸਿਆਣਪ ਭਰੀ ਗੱਲ ਸੀ। ਕਹਿਣ ਦਾ ਅਰਥ ਕਿ ਸਾਡੇ ਮਨ ਕੋਈ ਦੁਰਭਾਵਨਾ ਨਹੀਂ ਹੈ।'
ਕ੍ਰਿਸਟੀਨ ਫੋਰਡ ਦੇ ਇਲਜ਼ਾਮ
ਕ੍ਰਿਸਟੀਨ ਬਲਾਸੇ ਫੋਰਡ ਨੇ ਬਹੁਤ ਹੀ ਹੌਲੀ ਤੇ ਭਾਵੁਕ ਆਵਾਜ਼ ਵਿਚ ਆਪਣਾ ਬਿਆਨ ਸ਼ੁਰੂ ਕਰਦਿਆਂ ਕਿਹਾ ਹੈ, 'ਮੈਂ ਅੱਜ ਇੱਥੇ ਇਸ ਲਈ ਆਈ ਹਾਂ,ਕਿਉਂ ਕਿ ਮੈਂ ਇੱਥੇ ਆਉਣਾ ਚਾਹੁੰਦੀ ਸੀ। ਮੈਂ ਬਹੁਤ ਡਰੀ ਹੋਈ ਹਾਂ। ਮੈਂ ਅੱਜ ਇੱਥੇ ਇਸ ਲਈ ਆਈ ਹਾਂ ਕਿਉਂ ਕਿ ਮੈਂ ਇਹ ਆਪਣੀ ਡਿਊਟੀ ਸਮਝਦੀ ਹਾਂ ਕਿ ਮੈਂ ਉਹ ਸਭ ਕੁਝ ਤੁਹਾਨੂੰ ਦੱਸਾਂ ਕਿ ਉਦੋਂ ਕੀ ਵਾਪਰਿਆ ਸੀ ਜਦੋਂ ਬਰੈੱਟ ਕੈਵਨੌ ਤੇ ਮੈਂ ਹਾਈ ਸਕੂਲ ਵਿਚ ਸਾਂ'।
ਫ਼ੋਰਡ ਨੇ ਸੈਨੇਟ ਸਾਹਮਣੇ ਦਾਅਵਾ ਕੀਤਾ ਕਿ 36 ਸਾਲ ਪਹਿਲਾਂ ਉਸ ਨਾਲ ਸਰੀਰਕ ਸੋਸ਼ਣ ਕਰਨ ਵਾਲਾ ਬਰੈੱਟ ਕੈਵਨੌ ਹੀ ਸੀ।ਬਰੈੱਟ ਕੈਵਨੌ ਨੇ ਇੱਕ ਪਾਰਟੀ ਦੌਰਾਨ ਕਮਰੇ ਵਿਚ ਬੰਦ ਕਰ ਦਿੱਤਾ ਸੀ ਅਤੇ ਸੈਕਸ ਸੋਸ਼ਣ ਦੀ ਕੋਸ਼ਿਸ਼ ਕੀਤੀ ਸੀ।
ਫ਼ੋਰਡ ਨੇ ਕਿਹਾ, 'ਮੈਂ ਨਾਗਿਰਕ ਤੌਰ ਉੱਤੇ ਆਪਣਾ ਫਰਜ਼ ਸਮਝ ਕੇ ਬਿਆਨ ਦਰਜ ਕਰਾਉਣ ਆਈ ਹਾਂ।ਮੈਂ ਕਿਸੇ ਦੇ ਸਿਆਸੀ ਸ਼ਤਰੰਜ ਜਾ ਮੋਹਰਾ ਨਹੀਂ ਹੈਂ, ਮੈਂ ਇਸੇ ਲਈ ਆਈ ਹਾਂ ਕਿਉਂ ਕਿ ਮੈਂ ਇਸ ਬਾਰੇ ਦੱਸਣਾ ਚਾਹੁੰਦੀ ਹਾਂ।'
ਫ਼ੋਰਡ ਨੇ ਕਿਹਾ, 'ਇਸ ਘਟਨਾ ਤੋਂ ਬਾਅਦ ਮੈਨੂੰ ਪੜ੍ਹਾਈ ਕਾਫ਼ੀ ਸੰਘਰਸ਼ ਕਰਨਾ ਪਿਆ, ਕਾਲਜ ਦੇ ਦਿਨਾਂ ਵਿਚ ਵੀ ।ਬਰੈੱਟ ਕੈਵਨੌ ਦੇ ਸੈਕਸ ਹਮਲੇ ਤੋਂ ਬਾਅਦ ਜ਼ਿੰਦਗੀ 'ਡਰਾਵਣੀ ਤੇ ਸ਼ਰਮਨਾਕ' ਹੋ ਗਈ । ਫੋਰਡ ਨੇ ਕਿਹਾ ਕਿ ਇਹ ਗਲਤ ਪਛਾਣ ਦਾ ਮਾਮਲਾ ਨਹੀਂ ਹੈ।'
ਕੀ ਹੋਇਆ ਪ੍ਰਤੀਕਰਮ
ਕਮੇਟੀ ਵਿਚ ਸ਼ਾਮਲ ਡੈਮੋਕ੍ਰੇਟਿਕ ਸੈਨੇਟਰਾਂ ਨੇ ਰਾਸ਼ਟਰਪਤੀ ਟਰੰਪ ਨੂੰ ਕਿਹਾ ਕਿ ਉਹ ਬਰੈੱਟ ਕੈਵਨੌ ਦੀ ਨਾਜ਼ਦਗੀ ਵਾਪਸ ਲੈ ਲੈਣ। ਪਰ ਬਰੈੱਟ ਕੈਵਨੌ ਦਾ ਬਿਆਨ ਪੂਰਾ ਹੋਣ ਤੋਂ ਬਾਅਦ ਟਰੰਪ ਨੇ ਟਵੀਟ ਕਰਕੇ ਉਸ ਦੇ ਪੱਖ ਨੂੰ ਮਜ਼ਬੂਤ, ਇਮਾਨਦਾਰ ਅਤੇ ਪ੍ਰਭਾਵਿਤ ਕਰਨ ਵਾਲਾ ਦੱਸਿਆ।
ਟਰੰਪ ਹੁਣ ਤੱਕ ਜੱਜ ਬਰੈੱਟ ਕੈਵਨੌ ਦਾ ਬਚਾਅ ਕਰਦੇ ਆ ਰਹੇ ਹਨ।ਉਹ ਬਰੈੱਟ ਕੈਵਨੌ ਨੂੰ ਕਦਰਾਂ -ਕੀਮਤਾਂ ਉੱਤੇ ਪਹਿਰਾ ਦੇਣ ਵਾਲੀ ਸ਼ਖ਼ਸੀਅਤ ਦੱਸਦੇ ਹਨ। ਦੂਜੇ ਪਾਸ ਵੀਰਵਾਰ ਨੂੰ ਹਜ਼ਾਰਾਂ ਲੋਕਾਂ ਨੇ ਵਾਸ਼ਿੰਗਟਨ ਵਿਚ ਸੁਪਰੀਮ ਕੋਰਟ ਅੱਗੇ ਇਸ ਨਾਮਜ਼ਦਗੀ ਦਾ ਵਿਰੋਧ ਕੀਤਾ ਅਤੇ 59 ਮੁਜ਼ਾਹਰਾਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਵੀ ਲੈ ਲਿਆ।