ਆਈਐੱਸ ਨੇ ਲਈ ਅਫ਼ਗਾਨਿਸਤਾਨ 'ਚ ਹਮਲਿਆਂ ਜ਼ਿੰਮੇਵਾਰੀ

ਤਸਵੀਰ ਸਰੋਤ, EPA
ਅਫ਼ਗਾਨਸਿਤਾਨ ਦੀ ਰਾਜਧਾਨੀ ਕਾਬੁਲ ਵਿਚ ਹੋਏ ਬੰਬ ਧਮਾਕੇ ਅਤੇ ਹਿੰਸਾ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਵੀਰਵਾਰ ਨੂੰ ਖੁਫੀਆ ਏਜੰਸੀ ਦੇ ਟਰੇਨਿੰਗ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਆਈਐੱਸ ਨੇ ਦਾਅਵਾ ਕੀਤਾ ਹੈ ਕਿ ਉਸਨੇ ਕਮਾਂਡੋ ਆਪਰੇਸ਼ਨ ਕੀਤਾ ਅਤੇ ਫੌਜ ਦਾ ਵੱਡਾ ਨੁਕਸਾਨ ਕੀਤਾ ਹੈ। ਸਰਕਾਰ ਨੇ ਦੋ ਲ਼ੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ ਪਰ ਇਸ ਦਾ ਵਿਸਥਾਰ ਨਹੀਂ ਦੱਸਿਆ।
ਇਸ ਦੌਰਾਨ ਸ਼ਹਿਰ ਵਿਚ ਇੱਕ ਹੋਰ ਥਾਂ ਉੱਤੇ ਬੀਤੀ ਰਾਤ ਟਿਊਸ਼ਨ ਸੈਂਟਰ ਉੱਤੇ ਹੋਏ ਹਮਲੇ ਦੌਰਾਨ ਮਾਰੇ ਗਏ 48 ਮੁੰਡੇ -ਕੁੜੀਆਂ ਨੂੰ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਇਸਲਾਮਿਕ ਸਟੇਟ ਗਰੁੱਪ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਸੀ। ਮਰਨ ਵਾਲੇ ਮੁੰਡੇ-ਕੁੜੀਆਂ ਸ਼ੀਆ ਭਾਈਚਾਰੇ ਨਾਲ ਸਬੰਧਤ ਸਨ ਅਤੇ ਯੂਨੀਵਰਸਿਟੀ ਦਾਖਲੇ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ।
ਉੱਤਰੀ ਅਫ਼ਗਾਨਿਸਤਾਨ ਵਿੱਚ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਸੀ ਕਿ ਕਾਬੁਲ ਦੇ ਇੱਕ ਟਿਊਸ਼ਨ ਸੈਂਟਰ ਵਿੱਚ ਹੋਏ ਇੱਕ ਆਤਮਾਘਾਤੀ ਬੰਬ ਧਮਾਕੇ ਵਿੱਚ 48 ਜਾਨਾਂ ਗਈਆਂ ਹਨ ਅਤੇ 67 ਲੋਕ ਫੱਟੜ ਹੋਏ ਹਨ।
ਪੁਲਿਸ ਮੁਤਾਬਕ ਟਿਊਸ਼ਨ ਸੈਂਟਰ ਵਿੱਚ ਕਲਾਸਾਂ ਚੱਲ ਰਹੀਆਂ ਸਨ ਜਦੋਂ ਇੱਕ ਆਤਮਘਾਤੀ ਅੰਦਰ ਦਾਖਲ ਹੋਇਆ ਅਤੇ ਉਸ ਨੇ ਆਪਣੀ ਪੇਟੀ ਨਾਲ ਬੰਨ੍ਹੇ ਬੰਬ ਦਾ ਧਮਾਕਾ ਕਰ ਦਿੱਤਾ ਸੀ।
ਬਘਲਾਨ ਸੂਬੇ ਦੇ ਅਧਿਕਾਰੀਆਂ ਨੇ 35 ਮੌਤਾਂ ਦੀ ਪੁਸ਼ਟੀ ਕਰ ਦਿੱਤੀ ਹੈ। ਤਾਲਿਬਾਨਾਂ ਨੇ ਇਸ ਹਮਲੇ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ:
ਕਾਬੁਲ ਇੱਕ ਸ਼ੀਆ ਬਹੁਗਿਣਤੀ ਇਲਾਕਾ ਹੈ। ਸ਼ੀਆ ਭਾਈਚਾਰੇ ਉੱਪਰ ਅਫਗਾਨਿਸਤਾਨ ਵਿੱਚ ਸੁੰਨੀਆਂ ਵੱਲੋਂ ਹਮਲੇ ਹੁੰਦੇ ਰਹਿੰਦੇ ਹਨ।
ਟਿਊਸ਼ ਸੈਂਟਰ ਉੱਪਰ ਹਮਲਾ ਸਥਾਨਕ ਸਮੇਂ ਮੁਤਾਬਕ ਸ਼ਾਮੀ ਚਾਰ ਵਜੇ ਹੋਇਆ।
ਪੁਲਿਸ ਦੇ ਬੁਲਾਰੇ ਹਸ਼ਮਤ ਸਟਾਨੀਕਜ਼ੀ ਨੇ ਏਐਫਪੀ ਖ਼ਬਰ ਏਜੰਸੀ ਨੂੰ ਦੱਸਿਆ, "ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਹਮਲਾ ਆਤਮਘਾਤੀ ਹਮਲਾਵਰ ਵੱਲੋਂ ਕੀਤਾ ਗਿਆ ਸੀ। ਹਮਲਾਵਰ ਨੇ ਐਜੂਕੇਸ਼ਨ ਸੈਂਟਰ ਦੇ ਅੰਦਰ ਆਪਣੇ ਆਪ ਨੂੰ ਧਮਾਕੇ ਨਾਲ ਉਡਾ ਲਿਆ।"

ਤਸਵੀਰ ਸਰੋਤ, EPA
ਧਮਾਕੇ ਦੇ ਚਸ਼ਮਦੀਦ ਨੇ ਦੱਸਿਆ, "ਕੇਂਦਰ ਦੇ ਬਹੁਤੇ ਮੁੰਡੇ ਮਾਰੇ ਗਏ। ਇਹ ਬਹੁਤ ਡਰਾਉਣਾ ਦ੍ਰਿਸ਼ ਸੀ ਅਤੇ ਕਈ ਮੁੰਡਿਆਂ ਦੇ ਚੀਥੜੇ ਉੱਡ ਗਏ ਸਨ।"
ਆਪਣੇ ਭਰਾ ਨੂੰ ਧਮਾਕੇ ਵਿੱਚੋਂ ਭੱਜ ਕੇ ਬਚਾਉਣ ਵਾਲੇ ਅਸਦਉਲਾਹ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਭਰਾ, "ਇੱਕ ਫੁਰਤੀਲਾ ਮੁੰਡਾ ਸੀ ਜੋ ਆਪਣੀ ਕਲਾਸ ਵਿੱਚ ਹਮੇਸ਼ਾ ਪਹਿਲੇ ਨੰਬਰ ਉੱਤੇ ਰਹਿੰਦਾ ਸੀ....ਹੁਣ ਮੈਨੂੰ ਨਹੀਂ ਪਤਾ ਉਹ ਬਚੇਗਾ ਜਾਂ ਨਹੀਂ।"
ਅਫ਼ਗਾਨਿਸਤਾਨ ਵਿੱਚ ਅੱਤਵਾਦੀਆਂ ਦੀਆਂ ਕਾਰਵਾਈਆਂ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਕਾਰਵਾਈਆਂ ਵਿੱਚ ਤਾਲਿਬਾਨ ਵੱਲੋਂ ਗਜ਼ਨੀ ਵਿੱਚ ਕੀਤਾ ਹਮਲਾ ਵੀ ਸ਼ਮਲ ਹੈ।
ਗਜ਼ਨੀ ਹਮਲੇ ਵਿੱਚ ਅਧਿਕਾਰੀਆਂ ਮੁਤਾਬਕ ਘੱਟੋ-ਘੱਟ ਸੌ ਜਵਾਨਾਂ ਦੀ ਮੌਤ ਹੋਈ ਹੈ।

ਤਸਵੀਰ ਸਰੋਤ, Reuters
ਸੰਯੁਕਤ ਰਾਸ਼ਟਰ ਦੇ ਖ਼ਾਸ ਦੂਤ ਟਾਡਾਮਿਸ਼ੀ ਯਾਮਾਮਾਟੋ ਨੇ ਬੁੱਧਵਾਰ ਨੂੰ ਹਿੰਸਾ ਬੰਦ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ, "ਗਜ਼ਨੀ ਹਮਲੇ ਵੱਲੋਂ ਲਿਆਂਦੀ ਮਨੁੱਖੀ ਤਬਾਹੀ ਅਫ਼ਗਾਨਿਸਤਾਨ ਵਿੱਚ ਲੜਾਈ ਖਤਮ ਕਰਨ ਦੀ ਲੋੜ ਨੂੰ ਸਾਹਮਣੇ ਲਿਆਉਂਦੀ ਹੈ।"
ਪੰਜ ਦਿਨ ਦੀ ਗਹਿਗੱਚ ਲੜਾਈ ਤੋਂ ਬਾਅਦ ਪਿਛਲੇ ਮੰਗਲਵਾਰ ਨੂੰ ਸਰਕਾਰੀ ਫੌਜਾਂ ਨੇ ਤਾਲਿਬਾਨ ਨੂੰ ਗਜ਼ਨੀ ਸ਼ਹਿਰ ਤੋਂ ਬਾਹਰ ਕਰ ਦਿੱਤਾ ਸੀ।
ਜਾਣਕਾਰ ਦੱਸਦੇ ਹਨ ਕਿ ਤਾਲਿਬਾਨ ਆਪਣੀ ਤਾਕਤ ਦਾ ਮੁੜ ਤੋਂ ਮੁਜ਼ਾਹਰਾ ਕਰਨ ਲਈ ਇਹ ਹਮਲਾ ਕਰ ਰਿਹਾ ਹੈ।
ਇਹ ਵੀ ਪੜ੍ਹੋ꞉












