You’re viewing a text-only version of this website that uses less data. View the main version of the website including all images and videos.
ਪਾਕਿਸਤਾਨੀ ਜਗੀਰਦਾਰਾਂ ਨੂੰ ਚੁਣੌਤੀ ਦੇਣ ਤੁਰੀ ਦਲਿਤ ਔਰਤ
- ਲੇਖਕ, ਸ਼ੁਮਾਇਲਾ ਜਾਫ਼ਰੀ
- ਰੋਲ, ਬੀਬੀਸੀ ਪੱਤਰਕਾਰ, ਨਗਰਪਾਰਕਰ, ਪਾਕਿਸਤਾਨ ਤੋਂ
ਘਣਸ਼ਾਮ ਦੀਆਂ ਅੱਖਾਂ ਕਮਜ਼ੋਰ ਹਨ। ਪੂਜਾ ਸ਼ੁਰੂ ਕਰਨ ਤੋਂ ਪਹਿਲਾਂ ਮਾਚਿਸ ਜਲਾਉਣ ਵਿੱਚ ਉਨ੍ਹਾਂ ਨੂੰ ਕੁਝ ਮੁਸ਼ਕਿਲ ਤਾਂ ਹੋਈ ਪਰ ਥੋੜ੍ਹੀ ਕੋਸ਼ਿਸ਼ ਬਾਅਦ ਅਗਰਬੱਤੀ ਜਗਣ ਲੱਗੀ। ਜਿਸਦੇ ਧੂੰਏ ਪਿੱਛੇ ਉਨ੍ਹਾਂ ਦਾ ਧੁੰਦਲਿਆ ਹੋਇਆ ਚਿਹਰਾ ਦਿਖਣ ਲੱਗਾ।
ਘਣਸ਼ਾਮ ਭਾਰਤੀ ਸਰਹੱਦ ਨੇੜੇ ਵਸੇ ਪਾਕਿਸਤਾਨ ਦੇ ਨਗਰਪਾਰਕਰ ਇਲਾਕੇ ਦੇ ਮੰਦਿਰ ਵਿੱਚ ਜਾਂਦੇ ਹਨ।
ਇਹ ਮੰਦਿਰ 1971 ਵਿੱਚ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਹਿੰਦੂ ਪਰਿਵਾਰਾਂ ਦੇ ਇੱਥੋਂ ਚਲੇ ਜਾਣ ਤੋਂ ਬਾਅਦ ਵੀਰਾਨ ਹੋ ਗਿਆ ਸੀ।
ਇਹ ਵੀ ਪੜ੍ਹੋ :
ਹਾਲਾਂਕਿ, ਪਾਕਿਸਤਾਨ ਦੇ ਦੂਜੇ ਇਲਾਕਿਆਂ ਵਿੱਚ ਅੱਜ ਵੀ ਕਈ ਹਿੰਦੂ ਰਹਿੰਦੇ ਹਨ। ਸਭ ਤੋਂ ਵੱਧ ਹਿੰਦੂ ਦੱਖਣੀ ਸਿੰਧ ਸੂਬੇ ਵਿੱਚ ਰਹਿੰਦੇ ਹਨ।
ਪੂਜਾ ਪੂਰੀ ਕਰਨ ਤੋਂ ਬਾਅਦ ਘਣਸ਼ਾਮ ਨੇ ਕਿਹਾ, "ਮੇਰੇ ਪਿਤਾ ਦਸਦੇ ਸਨ ਕਿ ਇਹ 12 ਹਜ਼ਾਰ ਵਰਗ ਫੁੱਟ ਥਾਂ ਸੀ। ਹੁਣ ਜ਼ਮੀਦਾਰ ਕਹਿੰਦਾ ਹੈ ਕਿ ਇਹ ਉਸਦੀ ਜ਼ਮੀਨ ਹੈ ਅਤੇ ਸਿਰਫ਼ ਇਹ ਮੰਦਿਰ ਸਾਡਾ ਹੈ। ਮੇਰੇ ਭਰਾ ਨੇ ਉਸ ਨਾਲ ਗੱਲ ਕੀਤੀ ਤਾਂ ਉਹ ਨਾਰਾਜ਼ ਹੋ ਗਿਆ ਅਤੇ ਉਸ ਨੂੰ ਕਿਹਾ ਕਿ ਅਦਾਲਤ ਚਲੇ ਜਾਓ।"
ਘਣਸ਼ਾਮ ਕਹਿੰਦੇ ਹਨ,, "ਅਸੀਂ ਬਹੁਤ ਗ਼ਰੀਬ ਹਾਂ। ਅਸੀਂ ਅਦਾਲਤ ਦਾ ਖਰਚਾ ਨਹੀਂ ਚੁੱਕ ਸਕਦੇ।"
ਸੂਫ਼ੀ ਦਰਗਾਹ
ਇੱਥੋਂ 100 ਕਿੱਲੋਮੀਟਰ ਦੀ ਦੂਰੀ 'ਤੇ ਮਿੱਠੀ ਸ਼ਹਿਰ ਵਿੱਚ ਸੁਨੀਤਾ ਪਰਮਾਰ ਆਪਣੀ ਚੋਣ ਮੁਹਿੰਮ ਚਲਾ ਰਹੀ ਹੈ।
ਉਨ੍ਹਾਂ ਦਾ ਸਬੰਧ ਥਰਪਾਰਕਰ ਵਿੱਚ ਆਬਾਦ ਦਲਿਤ ਹਿੰਦੂ ਬਿਰਾਦਰੀ ਨਾਲ ਹੈ।
ਇੱਕ ਮੋਟਰਸਾਈਕਲ ਰਿਕਸ਼ੇ (ਇੱਕ ਤਰ੍ਹਾਂ ਦੀ ਜੁਗਾੜੂ ਗੱਡੀ) 'ਤੇ ਸੁਨੀਤਾ ਦੀ ਸੱਸ ਵੀ ਉਨ੍ਹਾਂ ਦੇ ਨਾਲ ਹੈ।
ਉਹ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੂਫ਼ੀ ਦੀ ਦਰਗਾਹ 'ਤੇ ਰੁਕਦੀ ਹੈ।
ਸਾੜੀ ਪਾ ਕੇ ਜਦੋਂ ਉਹ ਦਰਗਾਹ ਵਿੱਚ ਦਾਖ਼ਲ ਹੋਈ ਤਾਂ ਉਨ੍ਹਾਂ ਨੇ ਘੁੰਡ ਕੱਢ ਲਿਆ। ਉਨ੍ਹਾਂ ਨਾਲ ਕੁਝ ਹੋਰ ਲੋਕ ਵੀ ਸਨ।
ਸਿੰਘ ਵਿੱਚ ਮੁਸਲਮਾਨ ਅਤੇ ਗ਼ੈਰ ਮੁਸਲਮਾਨ ਦੋਵਾਂ ਵਿੱਚ ਸੂਫ਼ੀ ਦਰਗਾਹ 'ਤੇ ਜਾਣ ਦਾ ਰਿਵਾਜ਼ ਹੈ।
ਸੁਨੀਤਾ ਨੇ ਦਰਗਾਹ ਵਿੱਚ ਦਾਖ਼ਲ ਹੋ ਕੇ ਆਪਣੀ ਕਾਮਯਾਬੀ ਲਈ ਦੁਆ ਕੀਤੀ।
ਹਿੰਦੂਆਂ ਦੀ ਆਬਾਦੀ
ਦਰਗਾਹ ਵਿੱਚ ਮੌਜੂਦ ਕਰੀਬ 50 ਸਮਰਥਕਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਇਸ ਜਗੀਰਦਾਰੀ ਪ੍ਰਬੰਧ ਨੂੰ ਚੁਣੌਤੀ ਦੇਣਗੇ, ਜਿਹੜਾ ਗ਼ਰੀਬਾਂ ਨਾਲ ਭੇਦ-ਭਾਵ ਕਰਦਾ ਹੈ ਅਤੇ ਔਰਤਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦਿੰਦਾ।
ਉਨ੍ਹਾਂ ਕਿਹਾ,''ਮੈਂ ਸਥਾਨਕ ਜ਼ਮੀਦਾਰਾਂ ਨੂੰ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਉਨ੍ਹਾਂ ਤੋਂ ਛੁਟਕਾਰਾ ਮਿਲ ਸਕੇ।"
ਸੁਨੀਤਾ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਭਾਈਚਾਰੇ ਦੀਆਂ ਔਰਤਾਂ ਨੇ ਉਨ੍ਹਾਂ ਨੂੰ ਅੱਗੇ ਵਧਣ ਦਾ ਹੌਸਲਾ ਦਿੱਤਾ ਹੈ ਤਾਂ ਜੋ ਉਹ ਉਨ੍ਹਾਂ ਲਈ ਆਵਾਜ਼ ਚੁੱਕਣ ਅਤੇ ਉਨ੍ਹਾਂ ਦੇ ਹੱਕ ਲਈ ਲੜ ਸਕਣ।
ਪਰ ਸੁਨੀਤਾ ਦੇ ਜਿੱਤਣ ਦੇ ਆਸਾਰ ਬਹੁਤ ਘੱਟ ਹਨ।
ਹਾਲਾਂਕਿ ਥਰਪਾਰਕਰ ਦੀ ਆਬਾਦੀ ਵਿੱਚ ਹਿੰਦੂਆਂ ਦੀ ਚੰਗੀ ਗਿਣਤੀ ਹੈ ਪਰ ਸਿਆਸਤ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਨਾਂਹ ਦੇ ਬਰਾਬਰ ਹੈ।
ਇਹ ਵੀ ਪੜ੍ਹੋ:
ਪੂਰੇ ਪਾਕਿਸਤਨ ਦੀ ਗੱਲ ਕਰੀਏ ਤਾਂ ਹਿੰਦੂਆਂ ਦੀ ਆਬਾਦੀ 33,24392 ਹੈ, ਜਿਹੜੀ ਕੁੱਲ ਆਬਾਦੀ ਦਾ 1.6 ਫ਼ੀਸਦ ਹੈ।
ਕਿਸੇ ਵੱਡੀ ਸਿਆਸੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਕਿਸੇ ਹਿੰਦੂ ਉਮੀਦਵਾਰ ਦਾ ਆਮ ਸੀਟ ਤੋਂ ਚੋਣ ਲੜਨ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋ ਸਕਦਾ।
ਪਾਕਿਸਤਾਨ ਵਿੱਚ ਹਿੰਦੂ ਵੋਟਰਾਂ ਦੀ ਗਿਣਤੀ ਕਰੀਬ 17 ਲੱਖ ਹੈ। ਇੱਥੇ ਹਿੰਦੂ ਧਰਮ ਘੱਟ ਗਿਣਤੀ ਭਾਈਚਾਰਾ ਹੈ।
ਘੱਟ ਗਿਣਤੀਆਂ ਲਈ ਪਾਕਿਸਤਾਨ ਵਿੱਚ 10 ਸੀਟਾਂ ਰਿਜ਼ਰਵ ਹਨ। ਪਰ ਹਿੰਦੂ ਆਮ ਸੀਟ 'ਤੇ ਵੀ ਚੋਣ ਲੜ ਸਕਦੇ ਹਨ।
ਸਿਆਸੀ ਪਾਰਟੀਆਂ ਦਾ ਸਾਥ
ਪਾਕਿਸਤਾਨ ਦੇ ਦਲਿਤ ਅੰਦੋਲਨ ਦੇ ਨੇਤਾ ਡਾਕਟਰ ਸੋਨੂ ਖਿੰਗਰਾਨੀ ਦਾ ਕਹਿਣਾ ਹੈ ਕਿ ਥਰਪਾਰਕਰ ਦੇ ਕੁੱਲ ਵੋਟਰਾਂ ਵਿੱਚੋਂ 23 ਫ਼ੀਸਦ ਦਲਿਤ ਹਨ ਪਰ ਉਸਦੀ ਕਿਸੇ ਤਰ੍ਹਾਂ ਦੀ ਨੁਮਾਇੰਦਗੀ ਉੱਥੇ ਨਹੀਂ ਹੈ।
ਡਾਕਟਰ ਖਿੰਗਰਾਨੀ ਨੇ ਦੱਸਿਆ ਕਿ 20 ਦਲਿਤਾਂ ਨੇ ਟਿਕਟ ਲਈ ਅਰਜ਼ੀ ਲਾਈ ਸੀ ਪਰ ਵੱਡੇ ਸਿਆਸੀ ਧੜਿਆਂ ਵਿੱਚੋਂ ਕਿਸੇ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਭਾਈਚਾਰੇ ਕੁਝ ਲੋਕ ਸੰਸਦ ਤੱਕ ਪਹੁੰਚੇ ਸਨ ਪਰ ਸਿਰਫ਼ ਵੱਡੇ ਸਿਆਸੀ ਲੀਡਰਾਂ ਨਾਲ ਸਬੰਧਾਂ ਕਾਰਨ। ਇਸ ਲਈ ਉਹ ਭਾਈਚਾਰੇ ਦੀਆਂ ਦਿੱਕਤਾਂ ਬਾਰੇ ਕੁਝ ਨਹੀਂ ਕਰ ਸਕੇ।
ਦਲਿਤਾਂ ਸਮੇਤ ਕਈ ਹਿੰਦੂ ਪਾਕਿਸਤਾਨ ਵਿੱਚ ਮੰਤਰੀਆਂ ਦੇ ਅਹੁਦੇ 'ਤੇ ਰਹੇ ਹਨ, ਜੋਗਿੰਦਰ ਨਾਥ ਮੰਡਲ ਦੇਸ ਦੇ ਪਹਿਲੇ ਹਿੰਦੂ ਕਾਨੂੰਨ ਮੰਤਰੀ ਸਨ।
ਇਸ ਤੋਂ ਇਲਾਵਾ ਕਈ ਦਲਿਤ ਹਿੰਦੂ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਜਨਰਲ ਸੀਟਾਂ ਤੋਂ ਜਿੱਤ ਕੇ ਉੱਥੇ ਪਹੁੰਚੇ ਹਨ।
ਇਹ ਵੀ ਪੜ੍ਹੋ:
ਪਰ ਹਿੰਦੂ ਭਾਈਚਾਰੇ ਦੀ ਇੱਕ ਉੱਚੀ ਜਾਤ ਨਾਲ ਸਬੰਧ ਰੱਖਣ ਵਾਲੇ ਡਾਕਟਰ ਮਹੇਸ਼ ਕੁਮਾਰ ਨੂੰ ਪਾਕਿਸਤਾਨ ਪੀਪਲਜ਼ ਪਾਰਟੀ ਨੇ ਅਸੈਂਬਲੀ ਵਿੱਚ ਨੌਮੀਨੇਟ ਕੀਤਾ ਹੈ।
ਪਾਕਿਸਤਾਨ ਪੀਪਲਜ਼ ਪਾਰਟੀ ਨੇ ਹਾਲ ਹੀ ਵਿੱਚ ਸਿੰਧ ਦੀ ਰਹਿਣ ਵਾਲੀ ਇੱਕ ਦਲਿਤ ਔਰਤ ਕ੍ਰਿਸ਼ਨਾ ਕੁਮਾਰੀ ਨੂੰ ਵੀ ਸੰਸਦ ਮੈਂਬਰ ਬਣਾਇਆ ਹੈ।
ਬਹੁਤ ਸਾਰੇ ਦਲਿਤ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਹਨ।
ਹੋ ਸਕਦਾ ਹੈ ਕਿ ਉਹ ਜਿੱਤ ਹਾਸਲ ਨਾ ਕਰ ਸਕੇ ਪਰ ਆਪਣੀ ਮੌਜੂਦਰੀ ਜ਼ਰੂਰ ਦਰਜ ਕਰਵਾ ਰਹੇ ਹਨ।