ਬੇ-ਭਰੋਸਗੀ ਮਤਾ: 'ਮੋਦੀ ਨੇ ਪੰਜ ਸੈਕਿੰਡ 'ਚ ਪੱਗ ਸਿਰ ਤੋਂ ਲਾਹ ਸੁੱਟੀ'

ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੇ ਕਿਹਾ ਹੈ 1984 ਦਾ ਸਿੱਖ ਵਿਰੋਧੀ ਕਤਲੇਆਮ "ਸਭ ਤੋਂ ਵੱਡੀ" ਮੌਬ ਲਿੰਚਿਗ ਦੀ ਘਟਨਾ ਸੀ। ਪਰ ਗ੍ਰਹਿ ਮੰਤਰੀ ਨੂੰ ਮੁਖਾਤਿਬ ਹੁੰਦਿਆਂ ਆਈਐਮਆਈਐਮ ਚੀਫ਼ ਅਦਸੂਦੀਨ ਓਵੈਸੀ ਨੇ ਕਿਹਾ ਕਿ ਮੌਬ ਲਿਚਿੰਗ ਸਿਫ਼ਰ 1984 ਵਿਚ ਹੀ ਨਹੀਂ ਬਲਕਿ 2002 ਵਿਚ ਗੁਜਰਾਤ ਅਤੇ ਬਾਬਰੀ ਮਸਜਿਦ ਕਾਂਡ ਤੋਂ ਬਾਅਦ ਵੀ ਹੋਈ ਸੀ।

ਫਾਰੁਕ ਅਬਦੁੱਲਾ ਨੇ ਮੋਦੀ ਸਰਕਾਰ ਨੂੰ ਮੁਸਲਮਾਨਾਂ ਦੀ ਵਤਨ ਪ੍ਰਸਤੀ ਉੱਤੇ ਸ਼ੱਕ ਨਾ ਕਰਨ ਲਈ ਕਿਹਾ।

ਭੀੜ ਵੱਲੋਂ ਕਤਲ ਦੀਆਂ ਘਟਨਾਵਾਂ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਸਰਕਾਰ 'ਤੇ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦਿੰਦਿਆਂ ਰਾਜਨਾਥ ਨੇ ਕਿਹਾ ਕੇਂਦਰ ਸਰਕਾਰ ਹਰ ਲੋੜੀਂਦੀ ਮਦਦ ਕਰ ਰਹੀ ਹੈ ਪਰ ਸੂਬਾ ਸਰਕਾਰਾਂ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਸਿੱਖ ਵਿਰੋਧੀ ਕਤਲੇਆ ਦਾ ਹਵਾਲਾ ਦਿੰਦਿਆ ਕਿਹਾ, "ਮੌਬ ਲਿੰਚਿੰਗ ਦਾ ਸਭ ਤੋਂ ਵੱਡੀ ਘਟਨਾ 1984 ਦੌਰਾਨ ਵਾਪਰੀ ਸੀ।" ਜੋ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਈ ਸੀ।

ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਅਤੇ ਸਿੱਖ ਭਾਈਚਾਰੇ ਨੂੰ ਭਰੋਸਾ ਦਿੱਤਾ ਗਿਆ ਉਨ੍ਹਾਂ ਨਿਆਂ ਦਿੱਤਾ ਜਾਵੇਗਾ।

ਕਾਂਗਰਸ ਨੇ ਦੋਸ਼ੀ ਬਚਾਏ ਤੇ ਭਾਜਪਾ ਸਜ਼ਾ ਦੇਵੇਗੀ: ਚੰਦੂਮਾਜਰਾ

ਇਸੇ ਦੌਰਾਨ ਅਕਾਲੀ ਦਲ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਨੇ ਕਿਹਾ ਕਿ ਕਾਂਗਰਸ ਦੀਆਂ ਸਰਕਾਰਾਂ ਨੇ ਜਾਂਚ ਕਮਿਸ਼ਨਾਂ ਵੱਲੋਂ ਦੋਸ਼ੀ ਗਰਦਾਨੇ ਆਗੂਆਂ ਨੂੰ ਸਜ਼ਾਵਾਂ ਨਹੀਂ ਹੋਣ ਦਿੱਤੀਆਂ। ਉਨ੍ਹਾਂ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਵਾਲੀ ਭਾਜਪਾ ਸਰਕਾਰ ਨੇ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਮੌਜੂਦਾ ਸਰਕਾਰ ਸਿੱਖਾਂ ਨਾਲ ਨਿਆਂ ਕਰੇਗੀ।

ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਾਂਗਰਸ ਦੀਆਂ ਕੇਂਦਰੀ ਸਰਕਾਰਾਂ ਨੇ ਪੰਜਾਬ ਦੀ ਰਾਜਧਾਨੀ ਅਤੇ ਪਾਣੀ ਖੋਹ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ।

ਇਹ ਵੀ ਪੜ੍ਹੋ:

ਹਰਸਿਮਰਤ ਦਾ ਰਾਹੁਲ ਉੱਤੇ ਨਿਸ਼ਾਨਾ

ਅਕਾਲੀ ਦਲ ਦੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ ਉੱਤੇ ਨਿਸ਼ਾਨਾਂ ਮਾਰਦਿਆਂ ਕਿਹਾ, 'ਇਹ ਸੰਸਦ ਹੈ, ਇੱਥੇ ਮੁੰਨਾ ਭਾਈ ਦੀ ਜੱਫ਼ੀ ਨਹੀਂ ਚਲ ਸਕਦੀ'। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਭਾਸ਼ਣ ਕਾਮੇਡੀ ਦਾ ਪਿਟਾਰਾ ਸੀ। ਉਹ ਪੰਜਾਬ ਵਿਚ ਆ ਕੇ ਸਾਰਿਆਂ ਨੂੰ ਨਸ਼ਈ ਕਰਾਰ ਦੇ ਕੇ ਆਏ ਸਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਤਾਂ ਅਮਿਤਾਬ ਬਚਨ ਨੂੰ ਵੀ ਅਦਾਕਾਰੀ ਵਿਚੋ ਪਿਛਾੜ ਦਿੱਤਾ ਹੈ।

ਮੋਦੀ ਨੇ ਮਨ ਚ ਘੱਟ ਗਿਣਤੀਆਂ ਦਾ ਸਨਮਾਨ ਨਹੀਂ

ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਆਪਣੇ ਕਾਵਿਕ ਅੰਦਾਜ਼ ਵਿਚ ਮੋਦੀ ਸਰਕਾਰ ਨੂੰ ਸਵਾਲ ਕੀਤਾ ਕਿ ਹੁਣ ਤਾਂ ਸੱਤ ਮਹੀਨੇ ਰਹਿ ਗਏ ਨੇ ਹੁਣ ਤਾਂ ਦੱਸ ਦੇਣ ਕਿ ਕਦੋਂ ਅੱਛੇ ਦਿਨ ਕਦੋ ਆਉਣਗੇ।

ਆਪਣੇ ਤਿੰਨ ਮਿੰਟ ਦੇ ਭਾਸ਼ਣ ਦੌਰਾਨ ਭਗਵੰਤ ਮਾਨ ਨੇ ਮੋਦੀ ਉੱਤੇ ਘੱਟ ਗਿਣਤੀ ਦਾ ਸਨਮਾਨ ਨਾ ਕਰਨ ਦਾ ਦੋਸ਼ ਲਾਉਂਦਿਆ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮੰਚ ਉੱਤੇ ਪੱਗ ਸਿਰ ਬੰਨੀ ਗਈ ਪਰ ਉਨ੍ਹਾਂ 90 ਸੈਕਿੰਡ ਵੀ ਨਹੀਂ ਰੱਖੀ। ਉਨ੍ਹਾਂ ਫਿਰਕੂ ਰਾਜਨੀਤੀ ਨੂੰ ਫੈਡਰਲ ਢਾਂਚੇ ਲਈ ਖਤਰਾ ਕਰਾਰ ਦਿੱਤਾ।

ਭਗਵੰਤ ਮਾਨ ਦੀ ਕਵਿਤਾ ਤੁਸੀਂ ਵੀ ਸੁਣੋ:

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)