You’re viewing a text-only version of this website that uses less data. View the main version of the website including all images and videos.
ਕਰਨਾਟਕ ਵਿੱਚ ਸਿੱਖ ਵਿਅਕਤੀ 'ਤੇ ਹਮਲਾ, 6 ਗ੍ਰਿਫ਼ਤਾਰ
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਲਈ
ਕਰਨਾਟਕ ਵਿੱਚ ਇੱਕ ਸਿੱਖ ਵਿਅਕਤੀ ਨੂੰ ਬੱਚੇ ਅਗਵਾਹ ਕਰਨ ਵਾਲਾ ਸਮਝ ਕੇ ਉਸ 'ਤੇ ਹਮਲਾ ਕੀਤਾ ਗਿਆ।
ਇਹ ਘਟਨਾ ਉਸ ਸਮੇਂ ਹੋਈ ਜਦੋਂ ਅਵਤਾਰ ਸਿੰਘ, ਜੋ ਕਾਲਾਬੁਰਾਗੀ ਜ਼ਿਲ੍ਹੇ ਦੀ ਇੱਕ ਸੀਮੈਂਟ ਦੀ ਫੈਕਟਰੀ ਵਿੱਚ ਰਹਿ ਰਿਹਾ ਹੈ, ਕੋਡਲਾ ਪਿੰਡ ਵਿੱਚ 19 ਮਈ ਨੂੰ ਕੁਝ ਸਮਾਨ ਖਰੀਦਣ ਗਿਆ। ਉਸ ਦੇ ਕੋਲ ਕਿਰਪਾਨ ਸੀ।
ਪੁਲਿਸ ਦੇ ਮੁਤਾਬਕ, ਕੁਝ ਲੋਕਾਂ ਨੂੰ ਲੱਗਿਆ ਕਿ ਉਹ ਉਨ੍ਹਾਂ ਲੋਕਾਂ 'ਚੋਂ ਹੈ ਜੋ ਕਥਿਤ ਤੌਰ 'ਤੇ ਬੱਚਿਆਂ ਨੂੰ ਅਗਵਾਹ ਕਰਦੇ ਹਨ। ਕੁਝ ਵਿਅਕਤੀਆਂ ਨੇ ਅਵਤਾਰ ਸਿੰਘ ਨੂੰ ਕੁੱਟਿਆ ਜਿਸ ਕਾਰਨ ਉਸ ਨੂੰ ਸਿਰ 'ਤੇ ਸੱਟਾਂ ਲੱਗੀਆਂ।
ਪੁਲਿਸ ਨੇ ਉਸ ਨੂੰ ਬਚਾਇਆ। ਅਵਤਾਰ ਨੂੰ ਸੇਦਾਮ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਇੱਕ ਨਿੱਜੀ ਹਸਪਤਾਲ ਭੇਜਿਆ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟਵੀਟ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਤੋਂ ਸਿੱਖ ਭਾਈਚਾਰੇ ਦੇ ਲੋਕਾਂ ਦੇ ਲਈ ਸੁਰੱਖਿਆ ਦੀ ਮੰਗ ਕੀਤੀ।
ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਰਨਲ ਕਮਲ ਪੰਤ ਨੇ ਕਿਹਾ, "ਇਸ ਘਟਨਾ ਦਾ ਧਰਮ ਨਾਲ ਕੋਲ ਸਬੰਧ ਨਹੀਂ ਹੈ।"
ਇਸ ਮਾਮਲੇ ਵਿੱਚ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਿਛਲੇ ਕੁਝ ਹਫਤਿਆਂ ਵਿੱਚ ਦੱਖਣੀ ਭਾਰਤ ਦੇ ਸੂਬਿਆਂ 'ਚ ਘੱਟ ਤੋਂ ਘੱਟ ਪੰਜ ਲੋਕਾਂ ਨੂੰ ਕਤਲ ਕੀਤਾ ਗਿਆ ਹੈ ਅਤੇ ਦੋ ਦਰਜਨ ਤੋਂ ਜ਼ਿਆਦਾ 'ਤੇ ਹਮਲੇ ਹੋਏ ਹਨ। ਇਸ ਦਾ ਕਾਰਨ ਸੋਸ਼ਲ ਮੀਡੀਆ 'ਤੇ ਬੱਚੇ ਅਗਵਾਹ ਕਰਨ ਵਾਲਿਆਂ ਬਾਰੇ ਫੈਲੀ ਅਫਵਾਹ ਨੂੰ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੇ, "ਇਹ ਅਫਵਾਹ ਹੈ ਕਿ ਪੀੜਤ ਦੇ ਵਾਲ ਕੱਟੇ ਗਏ ਹਨ। ਡਾਕਟਰਾਂ ਨੂੰ ਇਲਾਜ ਦੌਰਾਨ ਕੁਝ ਬਾਲ ਹਟਾਉਣੇ ਪਣੇ। ਉਸ ਦੀ ਕਿਰਪਾਨ ਪੁਲਿਸ ਦੇ ਕੋਲ ਹੈ ਅਤੇ ਉਸ ਨੂੰ ਮੋੜ ਦਿੱਤੀ ਜਾਵੇਗੀ।"