#PadManChallenge ਤਹਿਤ ਫ਼ਿਲਮੀ ਸਿਤਾਰੇ ਸੈਨੇਟਰੀ ਪੈਡ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਨੇ

ਲੋਕੀਂ ਸੋਸ਼ਲ ਮੀਡੀਆ 'ਤੇ ਸੈਨੇਟਰੀ ਪੈਡ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਨ।

ਇਹ ਲਹਿਰ #PadManChallenge ਨਾਲ ਸੋਸ਼ਲ ਟਰੈਂਡ ਕਰ ਰਹੀ ਹੈ।

ਤਾਜ਼ਾ ਮਸਲੇ ਵਿੱਚ ਅਮਿਰ ਖ਼ਾਨ ਨੇ ਸੈਨੇਟਰੀ ਪੈਡ ਨਾਲ ਤਸਵੀਰ ਆਪਣੇ ਟਵਿਟਰ ਅਕਾਊਂਟ 'ਤੇ ਪਾਈ ਹੈ।

ਅਕਸ਼ੇ ਕੁਮਾਰ ਦੀ ਆਉਣ ਵਾਲੀ ਫ਼ਿਲਮ ਪੈਡਮੈਨ 9 ਫਰਵਰੀ ਨੂੰ ਸਿਨਮਾ ਘਰਾਂ ਵਿੱਚ ਆ ਰਹੀ ਹੈ।

ਅਕਸ਼ੇ ਦੀ ਪਤਨੀ ਟਵਿੰਕਲ ਖੰਨਾ ਨੇ ਇਹ ਚੁਣੌਤੀ ਅਮੀਰ ਖ਼ਾਨ ਨੂੰ ਦਿੱਤੀ ਸੀ, ਜੋ ਉਨ੍ਹਾਂ ਸਵੀਕਾਰ ਕਰ ਲਈ।

ਅਮਿਰ ਖ਼ਾਨ ਨੇ ਆਪਣੀ ਟਵੀਟ ਵਿੱਚ ਲਿਖਿਆ ਕਿ, ਹਾਂ ਮੇਰੇ ਹੱਥ ਵਿੱਚ ਸੈਨੇਟਰੀ ਪੈਡ ਹੈ ਤੇ ਮੈਨੂੰ ਇਸ ਬਾਰੇ ਕੋਈ ਸ਼ਰਮ ਮਹਿਸੂਸ ਨਹੀਂ ਹੋ ਰਹੀ।

ਮਾਹਵਾਰੀ ਕੁਦਰਤੀ ਹੈ।

ਹੁਣ ਮੈਂ ਇਹ ਚੁਣੌਤੀ ਅਮਿਤਾਭ ਬਚਨ, ਸ਼ਾਹਰੁਖ ਖ਼ਾਨ ਅਤੇ ਸਲਮਾਨ ਖ਼ਾਨ ਨੂੰ ਦੇ ਰਿਹਾ ਹਾਂ।

ਅਸਲ ਵਿੱਚ ਇਹ ਮੁਹਿੰਮ ਕਿਸੇ ਹੋਰ ਨੇ ਸ਼ੁਰੂ ਕੀਤੀ ਸੀ ਪਰ ਟਵਿੰਕਲ ਨੇ ਇਸ ਨੂੰ ਹੋਰ ਅੱਗੇ ਵਧਾਇਆ।

ਟਵਿੰਕਲ ਖੰਨਾ ਨੇ ਆਪਣੀ ਟਵੀਟ ਵਿੱਚ ਲਿਖਿਆ

"ਹਾਂ, ਮੇਰੇ ਹੱਥ ਵਿੱਚ ਸੈਨੇਟਰੀ ਪੈਡ ਹੈ ਤੇ ਮੈਨੂੰ ਇਸ ਬਾਰੇ ਕੋਈ ਸ਼ਰਮ ਮਹਿਸੂਸ ਨਹੀਂ ਹੋ ਰਹੀ।

ਮਾਹਵਾਰੀ ਕੁਦਰਤੀ ਹੈ।"

"#PadManChallenge ਕਾਪੀ,ਪੇਸਟ ਕਰੋ ਤੇ ਆਪਣੇ ਦੋਸਤਾਂ ਨੂੰ ਪੈਡ ਨਾਲ ਤਸਵੀਰ ਪਾਉਣ ਲਈ ਕਹੋ।

ਮੈਂ ਅਮਿਰ ਖ਼ਾਨ, ਸ਼ਬਾਨਾ ਆਜ਼ਮੀਂ ਤੇ ਹਰਸ਼ ਗੋਇਨਕਾ ਨੂੰ ਚੁਣੌਤੀ ਦੇ ਰਹੀ ਹਾਂ"

ਹਰਸ਼ ਗੋਇਨਕਾ ਨੇ ਸਵੀਕਾਰ ਕਰਕੇ ਆਪਣੀ ਤਸਵੀਰ ਸਾਂਝੀ ਕੀਤੀ।

ਆਖ਼ਰ ਇਹ ਸਭ ਸ਼ੁਰੂ ਕਿਵੇਂ ਹੋਇਆ?

ਅਸਲ ਵਿੱਚ ਅਕਸ਼ੇ ਕੁਮਾਰ ਦੀ ਆਉਣ ਵਾਲੀ ਫ਼ਿਲਮ ਪੈਡਮੈਨ ਸੈਨੇਟਰੀ ਪੈਡਜ਼ ਨਾਲ ਸੰਬੰਧਿਤ ਹੈ।

ਇਸ ਚੁਣੌਤੀ ਦੀ ਸ਼ੁਰੂਆਤ ਅਰੁਨਾਚਲ ਮੁਰੁਗਨਾਥ ਨੇ ਕੀਤੀ ਤੇ ਟਵਿੰਕਲ ਖੰਨਾ, ਅਕਸ਼ੇ ਕੁਮਾਰ, ਸੋਨਮ ਕਪੂਰ ਅਤੇ ਰਾਧਿਕਾ ਆਪਟੇ ਨੂੰ ਪੈਡ ਨਾਲ ਤਸਵੀਰ ਪਾਉਣ ਦੀ ਚੁਣੌਤੀ ਦਿੱਤੀ ਸੀ।

ਅਰੁਨਾਚਲ ਮੁਰੁਗਨਾਥ ਤਾਮਿਲਨਾਡੂ ਦੇ ਉਦਮੀਂ ਹਨ।

ਉਹਨਾਂ ਨੇ ਪੇਂਡੂ ਖੇਤਰ ਦੀਆਂ ਔਰਤਾਂ ਵਿੱਚ ਮਾਹਵਾਰੀ ਨੂੰ ਲੈ ਕੇ ਚੇਤਨਾ ਪੈਦਾ ਕਰਨ ਲਈ ਸਸਤੇ ਸੈਨੇਟਰੀ ਪੈਡਜ਼ ਬਣਾਉਣ ਵਾਲੀ ਇੱਕ ਮਸ਼ੀਨ ਵਿੱਚ ਨਿਵੇਸ਼ ਕੀਤਾ।

ਇਹ ਸੈਨੇਟਰੀ ਪੈਡ ਨਾਲ ਤਸਵੀਰ ਪਾਉਣ ਦੀ ਲਹਿਰ ਵਿਦੇਸ਼ ਵਿੱਚ ਵੀ ਪਹੁੰਚ ਗਈ। ਇੰਡੋਨੇਸ਼ੀਆ ਦੀ ਜ਼ਿਰੋਟੂਸ਼ਾਈਨ ਨਾਮ ਦੇ ਯੂਜ਼ਰ ਨੇ ਵੀ ਪੈਡ ਨਾਲ ਤਸਵੀਰ ਪੋਸਟ ਕੀਤੀ ਅਤੇ ਲਹਿਰ ਦਾ ਸਮਰਥਨ ਕੀਤਾ।

ਗੁਜਰਾਤ ਦੀ ਲੇਖਕਾ ਜੋਤੀ ਝਾਲਾ ਨੇ ਵੀ ਅਜਿਹੀ ਇੱਕ ਤਸਵੀਰ ਪੋਸਟ ਕੀਤੀ।

ਜੋਤੀ ਨੇ ਇੱਕ ਗੁਜਰਾਤੀ ਡਰਾਮੇ 'ਹੈਪੀ ਟੂ ਬਲੀਡ' ਵਿੱਚ ਕੰਮ ਕੀਤਾ ਸੀ।

ਇਸ ਲਹਿਰ ਬਾਰੇ ਜੋਤੀ ਨੇ ਕਿਹਾ ਕਿ ਇਸ ਦਾ ਮੰਤਵ ਔਰਤਾਂ ਵਿੱਚੋਂ ਮਾਹਵਾਰੀ ਨਾਲ ਜੁੜੇ ਵਹਿਮ ਕੱਢਣਾ ਹੈ।

ਇਸ ਮਾਮਲੇ ਵਿੱਚ ਮੇਰਾ ਆਪਣਾ ਅਨੁਭਵ ਵੀ ਤਕਲੀਫ਼ਦੇਹ ਰਿਹਾ ਹੈ ਇਸ ਲਈ ਮੈਂ ਇਸ ਮੁਹਿੰਮ ਦਾ ਹਿੱਸਾ ਬਨਣ ਦਾ ਫੈਸਲਾ ਕੀਤਾ

"#PadManChallenge ਇੱਕ ਸਾਕਾਰਾਤਮਕ ਗੱਲ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ