#100Women: ਸੈਨੇਟਰੀ ਪੈਡ ਦੇ ਇਸ਼ਤਿਹਾਰਾਂ 'ਚ ਦਿਖੇਗਾ 'ਅਸਲੀ ਖ਼ੂਨ'

ਇਨਸਾਨੀ ਖ਼ੂਨ ਦਾ ਰੰਗ ਦਾ ਕਿਹੋ ਜਿਹਾ ਹੁੰਦਾ ਹੈ ? ਜਵਾਬ ਸਭ ਨੂੰ ਪਤਾ ਹੈ- ਲਾਲ।

ਫਿਰ ਸੈਨੇਟਰੀ ਪੈਡ ਦੇ ਇਸ਼ਤਿਹਾਰਾਂ 'ਚ ਲਾਲ ਖ਼ੂਨ ਦੀ ਬਜਾਏ ਨੀਲੇ ਦਾਗ਼ ਨੂੰ ਕਿਉਂ ਦਿਖਾਉਂਦੇ ਹਨ ?

ਸ਼ਾਇਦ ਇਸ ਲਈ ਕਿ ਸਮਾਜ ਵਿੱਚ ਪੀਰੀਅਡਜ਼ ਬਾਰੇ ਕੋਈ ਸਹਿਜਤਾ ਅਤੇ ਖੁੱਲ੍ਹਾਪਨ ਨਹੀਂ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ।

ਬੌਡੀ ਫੋਰਮ ਯੂ.ਕੇ. ਦਾ ਪਹਿਲਾ ਬਰਾਂਡ ਬਣ ਗਿਆ ਹੈ, ਜਿੰਨੇ ਆਪਣੇ ਇਸ਼ਤਿਹਾਰਾਂ ਵਿੱਚ ਸੈਨੇਟਰੀ ਪੈਡ 'ਤੇ ਨੀਲੇ ਰੰਗ ਦੀ ਬਜਾਇ ਲਾਲ ਦਾਗ਼ ਦਿਖਾਏ ਹਨ।

ਇਸ ਦੀ ਮੂਲ ਕੰਪਨੀ ਏਸਿਟੀ ਨੇ ਕਿਹਾ ਹੈ ਕਿ ਉਹ ਪੀਰੀਅਡਜ਼ ਸਬੰਧੀ ਧਾਰਨਾਵਾਂ ਨੂੰ ਚੁਣੌਤੀ ਦੇਣਾ ਚਾਹੁੰਦੀ ਹੈ।

ਸੱਚ ਦੇਖਣਾ ਚਾਹੁੰਦੇ ਨੇ ਲੋਕ

ਕੰਪਨੀ ਦਾ ਕਹਿਣਾ ਹੈ ਕਿ ਇੱਕ ਖੋਜ ਮੁਤਾਬਕ 74 ਫ਼ੀਸਦੀ ਲੋਕ ਚਾਹੁੰਦੇ ਸਨ ਕਿ ਇਸ਼ਤਿਹਾਰਾਂ ਨੂੰ ਅਸਲ ਤਰੀਕੇ ਨਾਲ ਦਿਖਾਇਆ ਜਾਵੇ।

ਬੌਡੀਫੋਰਮ ਦੇ ਇਸ਼ਤਿਹਾਰਾਂ #ਬਲੱਡ ਨਾਰਮਲ 'ਚ ਇੱਕ ਨਹਾਉਂਦੀ ਹੋਈ ਔਰਤ ਦੇ ਪੈਰਾਂ ਤੋਂ ਖ਼ੂਨ ਵਗਦਾ ਹੋਇਆ ਅਤੇ ਇੱਕ ਪੁਰਸ਼ ਨੂੰ ਸੈਨੇਟਰੀ ਪੈਡ ਖਰੀਦਦੇ ਹੋਏ ਦਿਖਾਇਆ ਗਿਆ ਹੈ।

ਇਹ 2016 ਦੇ ਇਸ਼ਤਿਹਾਰਾਂ ਦੀ ਅਗਲੀ ਲੜੀ ਹੈ। ਜਿਸ ਵਿੱਚ ਕੁਝ ਔਰਤ ਖਿਡਾਰੀਆਂ ਨੂੰ ਬਾਇਕ ਸਵਾਰੀ, ਬੌਕਸਿੰਗ ਅਤੇ ਦੌੜਦੇ ਹੋਏ ਚਿੱਕੜ ਅਤੇ ਖ਼ੂਨ ਨਾਲ ਲਿਬੜਿਆ ਹੋਇਆ ਦਿਖਾਇਆ ਗਿਆ ਹੈ।

'ਖ਼ੂਨ ਸਾਨੂੰ ਨਹੀਂ ਰੋਕ ਸਕਦਾ'

'ਖ਼ੂਨ ਸਾਨੂੰ ਨਹੀਂ ਰੋਕ ਸਕਦਾ' ਦੀ ਪੰਚਲਾਈਨ ਦੇ ਨਾਲ ਇਹ ਇਸ਼ਤਿਹਾਰ ਟੀਵੀ 'ਤੇ ਦਿਖਾਇਆ ਗਿਆ ਸੀ।

ਸੈਨੇਟਰੀ ਬਰਾਂਡ ਅਤੇ ਇਸ਼ਤਿਹਾਰਾਂ ਵਿੱਚ ਆਮ ਤੌਰ 'ਤੇ ਇਹ ਦਿਖਾਉਣ ਲਈ ਇਹ ਪੈਡ ਕਿੰਨੀ ਤਰਲਤਾ ਨੂੰ ਸੋਖ ਲੈਂਦਾ ਹੈ। ਖ਼ੂਨ ਦੀ ਥਾਂ ਨੀਲਾ ਦਾਗ਼ ਦਿਖਾਇਆ ਜਾਂਦਾ ਹੈ।

ਇਸ ਨਵੇਂ ਇਸ਼ਤਿਹਾਰ ਨੂੰ ਸੋਸ਼ਲ ਮੀਡੀਆ 'ਤੇ ਕਈ ਹਾਂਪੱਖੀ ਪ੍ਰਤੀਕਿਰਿਆਵਾਂ ਵੀ ਮਿਲੀਆ ਹਨ।

ਤਾਂਜਾ ਗ੍ਰਬਨਾ ਸੋਸ਼ਲ ਮੀਡੀਆ 'ਤੇ ਲਿਖਦੀ ਹੈ, "ਅਸੀਂ ਮੰਨਦੇ ਹਾਂ ਕਿ ਕਿਸੇ ਵੀ ਧਾਰਨਾ ਵਾਂਗ ਜਿੰਨੇ ਜ਼ਿਆਦਾ ਲੋਕ ਇਸ ਨੂੰ ਦੇਖਣਗੇ, ਉਹ ਓਨਾਂ ਹੀ ਸਾਧਾਰਣ ਵਿਸ਼ਾ ਹੋਵੇਗਾ।'

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)