ਭਾਰਤ 'ਚ ਫਿਰਕੂ ਨਫ਼ਰਤ ਨੂੰ ਫੈਲਣ ਤੋਂ ਰੋਕਣ ਚ ਬੇਵਸ ਕਿਉਂ ਨਜ਼ਰ ਆ ਰਿਹਾ ਹੈ ਫੇਸਬੁੱਕ

ਫੇਸਬੁੱਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਫੇਸਬੁੱਕ ਦੇ ਤੀਹ ਕਰੋੜ ਤੋਂ ਵੱਧ ਯੂਜ਼ਰਜ਼ ਹਨ
    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

''ਮਰੇ ਹੋਏ ਲੋਕਾਂ ਦੀਆਂ ਜਿੰਨੀਆਂ ਤਸਵੀਰਾਂ ਮੈਂ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਵੇਖੀਆਂ ਹਨ, ਇੰਨੀਆਂ ਆਪਣੀ ਸਾਰੀ ਜ਼ਿੰਦਗੀ 'ਚ ਨਹੀਂ ਵੇਖੀਆਂ।''

ਇਹ ਸ਼ਬਦ ਇੱਕ ਰਿਸਰਚਰ (ਖੋਜਕਰਤਾ) ਨੇ ਸਾਲ 2019 ਵਿੱਚ ਲਿਖੇ ਸਨ, ਜੋ ਕਿ ਤਿੰਨ ਹਫਤਿਆਂ ਤੱਕ ਸੋਸ਼ਲ ਨੈੱਟਵਰਕ ਦੇ ਐਲਗੋਰਿਦਮ ਦੁਆਰਾ ਰਿਕਮੈਂਡ ਕੀਤੇ ਜਾਂਦੀ ਸਮੱਗਰੀ (ਕੰਟੇਂਟ) ਨੂੰ ਵੇਖ ਜਾਂ ਫਾਲੋ ਕਰ ਰਹੇ ਸਨ।

ਰਿਸਰਚ ਕਰਨ ਵਾਲੇ ਵਿਅਕਤੀ ਦੀ ਇਹ ਰਿਪੋਰਟ ਉਨ੍ਹਾਂ ਅੰਦਰੂਨੀ ਦਸਤਾਵੇਜ਼ਾਂ ਦੇ ਕੈਸ਼ੇ ਦਾ ਹਿੱਸਾ ਸੀ, ਜਿਨ੍ਹਾਂ ਨੂੰ ਦਿ ਫੇਸਬੁੱਕ ਪੇਪਰਜ਼ ਕਿਹਾ ਜਾਂਦਾ ਹੈ, ਅਤੇ ਜੋ ਹਾਲ ਹੀ ਵਿੱਚ ਨਿਊਯਾਰਕ ਟਾਇਮਜ਼ ਅਤੇ ਹੋਰਨਾਂ ਯੂਐਸ ਪ੍ਰਕਾਸ਼ਨਾਂ ਦੁਆਰਾ ਪ੍ਰਾਪਤ ਕੀਤੇ ਗਏ ਹਨ।

ਇਹ ਦਸਤਾਵੇਜ਼ ਦਰਸਾਉਂਦੇ ਹਨ ਇਸ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਭਾਰਤ ਵਿੱਚ ਫੇਕ ਨਿਊਜ਼ (ਫਰਜੀ ਖ਼ਬਰਾਂ), ਨਫ਼ਤਰ ਭਰੇ ਭਾਸ਼ਣ ਅਤੇ ਭੜਕਾਊ ਸਮੱਗਰੀ- ''ਹਿੰਸਾ ਦਾ ਜਸ਼ਨ'', ਤੇ ਅਜਿਹੀ ਹੋਰ ਸਮੱਗਰੀ ਨੂੰ ਰੋਕਣ ਵਿੱਚ ਦਿੱਕਤ ਹੋ ਰਹੀ ਹੈ। ਭਾਰਤ, ਫੇਸਬੁੱਕ ਦਾ ਇਸਤੇਮਾਲ ਕਰਨ ਵਾਲੇ ਸਭ ਤੋਂ ਵੱਡੇ ਦੇਸ਼ਾਂ ਵਿੱਚ ਸ਼ਾਮਲ ਹੈ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਭਾਰਤ ਦੀਆਂ 22 ਅਧਿਕਾਰਤ ਭਾਸ਼ਾਵਾਂ ਲਈ ਲੋੜੀਂਦੇ ਵਿਅਕਤੀਆਂ ਨੂੰ ਕੰਮ 'ਤੇ ਨਾ ਲਗਾ ਪਾਉਣਾ ਅਤੇ ਇੱਥੋਂ ਦੇ ਸੱਭਿਆਚਾਰ ਦੀ ਘੱਟ ਸਮਝ ਤੇ ਸੰਵੇਦਨਸ਼ੀਲਤਾ ਨੇ ਸਥਿਤੀ ਨੂੰ ਹੋਰ ਬੁਰਾ ਬਣਾ ਦਿੱਤਾ।

ਫੇਸਬੁੱਕ ਦੇ ਇੱਕ ਬੁਲਾਰੇ ਨੇ ਸਾਨੂੰ ਦੱਸਿਆ ਕਿ ਸਾਹਮਣੇ ਆਏ ਇਨ੍ਹਾਂ ਤੱਥਾਂ ਨੇ ਕੰਪਨੀ ਨੂੰ, ਭਾਰਤ ਵਿੱਚ ਆਪਣੇ ਰਿਕਮੈਂਡਸ਼ੇਨ ਸਿਸਟਮ (ਕੰਟੇਂਟ ਸੁਝਾਉਣ ਵਾਲੀ ਪ੍ਰਣਾਲੀ) ਦਾ ''ਹੋਰ ਚੰਗੀ ਤਰ੍ਹਾਂ, ਗਹਿਰਾਈ ਨਾਲ ਵਿਸ਼ਲੇਸ਼ਣ'' ਕਰਨ ਬਾਰੇ ਸੋਚਣ 'ਤੇ ਮਜ਼ਬੂਰ ਕਰ ਦਿੱਤਾ ਅਤੇ ''ਇਨ੍ਹਾਂ ਨੂੰ ਬਿਹਤਰ ਬਣਾਉਣ ਲਈ ਬਦਲਾਅ'' ਕਰਨ ਲਈ ਉਤਸ਼ਾਹਿਤ ਕੀਤਾ।

ਇਹ ਵੀ ਪੜ੍ਹੋ:

ਤਾਂ ਕੀ, ਰਿਸੋਰਸਿਜ਼ ਦੀ ਕਮੀ ਕਾਰਨ ਹੀ ਫੇਸਬੁੱਕ ਭਾਰਤ ਵਿੱਚ ਫੇਕ ਨਿਊਜ਼ ਤੇ ਭੜਕਾਊ ਸਮੱਗਰੀ ਨੂੰ ਰੋਕਣ ਵਿੱਚ ਅਸਫਲ ਹੋ ਰਿਹਾ ਹੈ?

ਫ਼ੈਕਟ ਚੈੱਕ ਕਰਨ ਲਈ ਭਾਵ ਤੱਥਾਂ ਦੀ ਜਾਂਚ ਕਰਨ ਲਈ ਫੇਸਬੁੱਕ ਨੇ 10 ਸਥਾਨਕ ਸੰਸਥਾਵਾਂ ਨੂੰ ਆਪਣਾ ਸਹਿਯੋਗੀ ਬਣਾਇਆ ਹੋਇਆ ਹੈ।

ਸੋਸ਼ਲ ਨੈੱਟਵਰਕ 'ਤੇ ਫਲੈਗ ਹੋਣ ਵਾਲੀ ਸਮੱਗਰੀ ਦੇ ਤੱਤਾਂ ਨੂੰ ਅੰਗਰੇਜ਼ੀ ਅਤੇ ਹੋਰ 11 ਭਾਸ਼ਾਵਾਂ ਵਿੱਚ ਜਾਂਚਿਆ ਜਾਂਦਾ ਹੈ। ਇਸ ਮਾਮਲੇ ਵਿੱਚ ਇਹ ਯੂਐਸ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਨੈੱਟਵਰਕ ਹੈ।

ਪਰ ਸੱਚਾਈ ਕਿਤੇ ਜ਼ਿਆਦਾ ਗੁੰਝਲਦਾਰ ਹੈ। ਭਾਰਤ ਵਿੱਚ ਫੇਸਬੁੱਕ ਨਾਲ ਮਿਲ ਕੇ ਫ਼ੈਕਟ ਚੈੱਕ ਕਰਨ ਵਾਲੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਉਹ ਉਪਭੋਗਤਾਵਾਂ ਦੁਆਰਾ ਟੈਗ ਜਾਂ ਫਲੈਗ ਕੀਤੀਆਂ ਗਈਆਂ ਖਬਰਾਂ ਜਾਂ ਪੋਸਟਾਂ ਨੂੰ ਕ੍ਰਾਸ-ਚੈੱਕ ਕਰਦੇ ਹਨ।

ਇਸਤੋਂ ਬਾਅਦ, ਨੈੱਟਵਰਕ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਅਜਿਹੀ ਸਮੱਗਰੀ ਨੂੰ ਫੈਲਣ ਤੋਂ ਰੋਕੇ।

ਨਫ਼ਰਤੀ ਭਾਸ਼ਣ ਅਤੇ ਨਕਲੀ ਪ੍ਰੋਫਾਈਲਾਂ ਦੀ ਭਰਮਾਰ

ਫ਼ੈਕਟ ਚੈੱਕ ਕਰਨ ਵਾਲੀ ਸੰਸਥਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਾਨੂੰ ਦੱਸਿਆ ਕਿ ''ਸਾਡੇ ਕੋਲ ਵਾਕਈ ਇਸ ਬਾਰੇ ਕੋਈ ਕਾਨੂੰਨੀ ਅਤੇ ਨੈਤਿਕ ਅਧਿਕਾਰ ਨਹੀਂ ਹੈ ਕਿ ਸਾਡੇ ਦੁਆਰਾ ਕਿਸੇ ਖ਼ਬਰ ਜਾਂ ਪੋਸਟ ਨੂੰ ਟੈਗ ਕੀਤੇ ਜਾਣ ਤੋਂ ਬਾਅਦ ਫੇਸਬੁੱਕ ਕੀ ਕਰਦੀ ਹੈ।''

....ਨਾਲ ਹੀ, ਗਲਤ ਜਾਣਕਾਰੀ 'ਤੇ ਨਿਯੰਤਰਣ ਲਈ ਫ਼ੈਕਟ ਚੈੱਕ ਕਰਨਾ, ਫੇਸਬੁੱਕ ਦੀਆਂ ਕੋਸ਼ਿਸ਼ਾਂ ਵਿੱਚੋਂ ਕੇਵਲ ਇੱਕ ਹਿੱਸਾ ਹੈ।

ਭਾਰਤ ਵਿੱਚ ਸਮੱਸਿਆ ਕਿਤੇ ਜ਼ਿਆਦਾ ਵੱਡੀ ਹੈ: ਨਫ਼ਰਤ ਭਰੇ ਭਾਸ਼ਣਾਂ ਦੀ ਭਰਮਾਰ ਹੈ, ਆਟੋ ਮੈਟਿਕ ਸਾਫਟਵੇਅਰ ਅਤੇ ਸਿਆਸੀ ਪਾਰਟੀਆਂ ਨਾਲ ਜੁੜੇ ਲੋਕਾਂ ਦੀਆਂ ਬਹੁਤ ਸਾਰੀਆਂ ਨਕਲੀ ਪ੍ਰੋਫ਼ਾਈਲਾਂ ਹਨ।

ਉਪਭੋਤਵਾਂ ਦੇ ਪੇਜ ਹਨ ਤੇ ਵੱਡੇ ਸਮੂਹ ਹਨ, ਜਿੱਥੇ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਪ੍ਰਤੀ ਭੜਕਾਉਣ ਵਾਲੀ ਸਮੱਗਰੀ ਭਰੀ ਪਈ ਹੈ।

ਗਲਤ ਸੂਚਨਾ, ਇੱਥੇ ਇੱਕ ਤਰਤੀਬ ਵਾਲਾ ਤੇ ਸੋਚਿਆ ਸਮਝਿਆ ਆਪਰੇਸ਼ਨ (ਕਾਰਵਾਈ) ਹੈ।

ਫੇਸਬੁੱਕ:

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, 2019 ਦਿੱਲੀ ਹਿੰਸਾ ਦੌਰਾਨ ਕਈ ਭੜਕਾਊ ਭਾਸ਼ਣ ਅਤੇ ਵੀਡੀਓ ਫੇਸਬੁੱਕ ਤੇ ਅਪਲੋਡ ਕੀਤੇ ਗਏ ਸਨ

ਇਸਦੇ ਨਾਲ ਹੀ, ''ਨਿੱਜੀ ਪ੍ਰਗਟਾਵੇ ਦਾ ਅਧਿਕਾਰ ਅਤੇ ਲੋਕਤੰਤਰ ਪ੍ਰਣਾਲੀ ਦੇ ਸਨਮਾਨ'' ਦਾ ਹਵਾਲਾ ਦਿੰਦਿਆਂ ਫੇਸਬੁੱਕ ਸਿਆਸਤਦਾਨਾਂ ਦੁਆਰਾ ਸਾਂਝੇ ਕੀਤੇ ਗਏ ਵਿਚਾਰਾਂ ਅਤੇ ਪੋਸਟਾਂ ਦੇ ਫ਼ੈਕਟ ਚੈੱਕ ਨਹੀਂ ਕਰਦਾ ਅਤੇ ਇਹ ਗੱਲ ਵੀ ਹਮੇਸ਼ਾ ਸਹਾਇਕ ਸਾਬਤ ਨਹੀਂ ਹੁੰਦੀ।

ਏਐਲਟੀ ਨਿਊਜ਼ ਇੱਕ ਖੁਦਮੁਖਤਿਆਰ ਸਾਈਟ ਹੈ. ਜੋ ਤੱਥਾਂ ਦੀ ਜਾਂਚ ਕਰਦੀ ਹੈ। ਇਸਦੇ ਸਹਿ-ਸੰਸਥਾਪਕ ਪ੍ਰਤੀਕ ਸਿਨਹਾ ਕਹਿੰਦੇ ਹਨ, ''ਭਾਰਤ ਵਿੱਚ ਸੋਸ਼ਲ ਮੀਡੀਆ 'ਤੇ ਗਲਤ ਜਾਣਕਾਰੀ ਦਾ ਇੱਕ ਵੱਡਾ ਹਿੱਸਾ, ਸੱਤਾਧਾਰੀ ਪਾਰਟੀ ਦੇ ਸਿਆਸਤਦਾਨਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦਾ ਬਹੁਤ ਪ੍ਰਭਾਵ ਹੈ ਪਰ ਫੇਸਬੁੱਕ ਉਨ੍ਹਾਂ ਦੇ ਤੱਥਾਂ ਨੂੰ ਨਹੀਂ ਜਾਂਚਦਾ।''

ਇਸ ਲਈ ਹਾਲ ਹੀ ਵਿੱਚ ਹੋਏ ਖੁਲਾਸਿਆਂ ਨੇ ਭਾਰਤ ਵਿੱਚ ਮੌਜੂਦ ਜ਼ਿਆਦਾਤਰ ਤੱਥ ਜਾਂਚਣ ਵਾਲਿਆਂ ਅਤੇ ਅਧਿਕਾਰ ਕਾਰਕੁੰਨਾਂ ਨੂੰ ਕੁਝ ਖਾਸ ਹੈਰਾਨ ਨਹੀਂ ਕੀਤਾ। ਸਿਨਹਾ ਕਹਿੰਦੇ ਹਨ, ਅਸੀਂ ਇਹ ਸਭ ਜਾਣਦੇ ਹਾਂ। ਕੋਈ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਹੈ, ਜਿਸ 'ਤੇ ਇਲਜ਼ਾਮ ਨਾ ਲੱਗੇ ਹੋਣ।''

ਅਰਬਾਂ ਡਾਲਰ ਖਰ ਅਤੇ ਹਜ਼ਾਰਾਂ ਲੋਕਾਂ ਦੀ ਨਿਯੁਕਤੀ

ਨਫ਼ਰਤ ਭਰੇ ਭਾਸ਼ਣਾਂ, ਟ੍ਰੋਲਿੰਗ ਅਤੇ ਘੱਟ ਗਿਣਤੀਆਂ ਤੇ ਮਹਿਲਾਵਾਂ ਉੱਤੇ ਹਮਲਿਆਂ ਨਾਲ, ਭਾਰਤੀ ਟਵਿੱਟਰ ਇੱਕ ਧਰੁਵੀਕਰਨ ਵਾਲੀ ਅਤੇ ਹਨ੍ਹੇਰੀ ਥਾਂ ਹੈ।

ਫੇਸਬੁੱਕ ਦੀ ਮਲਕੀਅਤ ਵਾਲੀ ਮੈਸੇਜਿੰਗ ਐਪ- ਵੱਟਸਐਪ, ਭਾਰਤ ਵਿੱਚ ਫ਼ਰਜੀ ਖ਼ਬਰਾਂ ਅਤੇ ਅਫਵਾਹਾਂ ਦਾ ਸਭ ਤੋਂ ਵੱਡਾ ਜ਼ਰੀਆ ਹੈ।

ਗੂਗਲ ਦੀ ਮਲਕੀਅਤ ਵਾਲੇ ਯੂਟਿਊਬ 'ਤੇ ਵੀ ਵਧੇਰੇ ਮਾਤਰਾ ਵਿੱਚ ਫ਼ਰਜੀ ਖਬਰਾਂ ਅਤੇ ਵਿਵਾਦਪੂਰਨ ਸਮੱਗਰੀ ਉਪਲੱਬਧ ਰਹਿੰਦੀ ਹੈ ਪਰ ਇਹ ਉਸ ਤਰ੍ਹਾਂ ਲੋਕਾਂ ਨੂੰ ਆਕਰਸ਼ਿਤ ਨਹੀਂ ਕਰਦੀ ਜਿਵੇਂ ਕਿ ਵੱਟਸਐਪ।

ਮਿਸਾਲ ਵਜੋਂ, ਇਸ ਸਾਈਟ 'ਤੇ 12 ਘੰਟੇ ਤੱਕ ਚੱਲਣ ਵਾਲੀਆਂ ਲਾਈਵ ਵੀਡੀਓਜ਼ ਸਨ ਜੋ ਕਿ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਹਾਣੀਆਂ ਬਣਾ ਰਹੀਆਂ ਸਨ।

ਬਾਅਦ ਵਿੱਚ ਪੁਲਿਸ ਦੁਆਰਾ ਕਿਹਾ ਗਿਆ ਕਿ ਰਾਜਪੂਤ ਨੇ ਆਤਮ-ਹੱਤਿਆ ਕੀਤੀ ਸੀ।

ਫੇਸਬੁੱਕ ਨਾਲ ਹਰ ਥਾਂ 'ਤੇ ਦਿੱਕਤ ਹੈ। 340 ਮਿਲੀਅਨ ਉਪਭੋਗਤਾਵਾਂ ਨਾਲ, ਭਾਰਤ ਇਸ ਲਈ ਸਭ ਤੋਂ ਵੱਡੇ ਬਾਜ਼ਾਰਾਂ ਵਿੱਚੋਂ ਇੱਕ ਹੈ।

ਇਹ ਇੱਕ ਆਮ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੋ ਉਪਭੋਗਤਾਵਾਂ ਨੂੰ ਆਪਣੇ ਵਿਅਕਤੀਗਤ ਪੇਜ ਬਣਾਉਣ ਅਤੇ ਸਮੂਹ ਬਣਾਉਣ ਦੀ ਇਜਾਜ਼ਤ ਦਿੰਦਾ ਹੈ।

ਸਿਨਹਾ ਕਹਿੰਦੇ ਹਨ, ''ਬਹੁਤ ਸਾਰੇ ਫ਼ੀਚਰਾਂ ਨੇ ਇਸ ਨੂੰ ਹਰ ਤਰ੍ਹਾਂ ਦੇ ਨਫ਼ਰਤ ਭਰੇ ਭਾਸ਼ਣਾਂ ਅਤੇ ਗਲਤ ਜਾਣਕਾਰੀ ਪੱਖੋਂ ਹੋਰ ਕਮਜ਼ੋਰ ਬਣਾ ਦਿੱਤਾ ਹੈ।''

ਫੇਸਬੁੱਕ:

ਤਸਵੀਰ ਸਰੋਤ, Getty Images

ਸੋਸ਼ਲ ਨੈੱਟਵਰਕ 'ਤੇ ਨਫ਼ਰਤ ਭਰੇ ਭਾਸ਼ਣ ਅਤੇ ਗਲਤ ਜਾਣਕਾਰੀ ਦਾ ਬਹੁਤ ਵੱਡਾ ਹਿੱਸਾ ਇਸ ਦੇ ਅੰਦਰੂਨੀ ਏਆਈ ਇੰਜਣਾਂ ਅਤੇ ਸਮੱਗਰੀ ਸੰਚਾਲਕਾਂ ਦੁਆਰਾ ਪੂਰੀ ਦੁਨੀਆ ਵਿੱਚ ਨਿਯੰਤਰਿਤ ਕੀਤੇ ਜਾਣ ਦੀ ਉਮੀਦ ਹੈ।

ਫੇਸਬੁੱਕ ਨੇ ਦਾਅਵਾ ਕੀਤਾ ਹੈ ਕਿ ਇਸਨੇ 2016 ਤੋਂ ਸੁਰੱਖਿਆ ਮੁੱਦਿਆਂ ਨੂੰ ਧਿਆਨ ਵਿੱਚ ਰੱਖਦਿਆਂ ਦੁਨੀਆ ਭਰ ਦੀਆਂ ਟੀਮਾਂ ਅਤੇ ਤਕਨਾਲੋਜੀ ਵਿੱਚ 13 ਬਿਲੀਅਨ ਡਾਲਰ ਤੋਂ ਵੱਧ ਖਰਚ ਕੀਤਾ ਹੈ ਅਤੇ 40,000 ਤੋਂ ਵੱਧ ਲੋਕਾਂ ਨੂੰ ਨਿਯੁਕਤ ਕੀਤਾ ਹੈ।

ਇੱਕ ਬੁਲਾਰੇ ਨੇ ਸਾਨੂੰ ਦੱਸਿਆ ਕਿ 15,000 ਤੋਂ ਵੱਧ ਲੋਕ 20 ਭਾਰਤੀ ਭਾਸ਼ਾਵਾਂ ਸਮੇਤ 70 ਤੋਂ ਵੱਧ ਭਾਸ਼ਾਵਾਂ ਵਿੱਚ ਸਮੱਗਰੀ ਦੀ ਸਮੀਖਿਆ ਕਰਦੇ ਹਨ।

ਜਦੋਂ ਉਪਭੋਗਤਾ ਨਫ਼ਰਤ ਭਰੇ ਭਾਸ਼ਣ ਦੀ ਰਿਪੋਰਟ ਕਰਦੇ ਹਨ, ਸਵੈਚਲਿਤ "ਕਲਾਸੀਫਾਇਰ" - ਮਨੁੱਖਾਂ ਦੁਆਰਾ ਬਣਾਇਆ ਗਿਆ ਇੱਕ ਡੇਟਾਬੇਸ ਜੋ ਵੱਖ-ਵੱਖ ਕਿਸਮਾਂ ਦੇ ਭਾਸ਼ਣਾਂ ਦੀ ਵਿਆਖਿਆ ਕਰਦਾ ਹੈ - ਜੋ ਚੁਣੇ ਹੋਏ ਮਨੁੱਖੀ ਸੰਚਾਲਕਾਂ ਤੱਕ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਕਰਦੇ ਹਨ, ਜੋ ਅਕਸਰ ਤੀਜੀ-ਧਿਰ ਦੇ ਤੌਰ 'ਤੇ ਨਾਲ ਜੁੜੇ ਹੁੰਦੇ ਹਨ।

ਸਿਨਹਾ ਕਹਿੰਦੇ ਹਨ, "ਜੇਕਰ ਇਹ ਕਲਾਸੀਫਾਇਰ ਚੰਗੇ ਹੁੰਦੇ ਤਾਂ ਉਹ ਬਹੁਤ ਜ਼ਿਆਦਾ ਨਫ਼ਰਤ ਭਰੇ ਭਾਸ਼ਣਾਂ ਨੂੰ ਫੜ੍ਹ ਲੈਂਦੇ। ਪਰ ਉਹ ਸਪੱਸ਼ਟ ਤੌਰ 'ਤੇ ਚੰਗੇ ਨਹੀਂ ਹਨ।''

ਇਹ ਵੀ ਪੜ੍ਹੋ:

ਫੇਸਬੁੱਕ ਦੇ ਬੁਲਾਰੇ ਨੇ ਦੱਸਿਆ, ''ਕੰਪਨੀ ਨੇ ਹਿੰਦੀ ਅਤੇ ਬੰਗਾਲੀ ਸਮੇਤ ਵੱਖ-ਵੱਖ ਭਾਸ਼ਾਵਾਂ ਵਿੱਚ ਨਫ਼ਰਤ ਭਰੇ ਭਾਸ਼ਣ ਲੱਭਣ ਲਈ ਤਕਨੀਕ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ।''

ਬੁਲਾਰੇ ਨੇ ਕਿਹਾ, "ਨਤੀਜੇ ਵਜੋਂ, ਅਸੀਂ ਨਫ਼ਰਤ ਭਰੇ ਭਾਸ਼ਣਾਂ ਦੀ ਮਾਤਰਾ ਨੂੰ ਘਟਾ ਕੇ ਅੱਧਾ ਕਰ ਦਿੱਤਾ ਹੈ। ਅੱਜ, ਇਹ 0.05% ਤੱਕ ਘਟ ਗਿਆ ਹੈ।

ਮੁਸਲਮਾਨਾਂ ਸਮੇਤ ਹਾਸ਼ੀਏ 'ਤੇ ਰੱਖੇ ਗਏ ਸਮੂਹਾਂ ਦੇ ਵਿਰੁੱਧ ਨਫ਼ਰਤ ਵਾਲੇ ਭਾਸ਼ਣ ਵਿਸ਼ਵ ਪੱਧਰ 'ਤੇ ਵੱਧ ਰਹੇ ਹਨ।

ਇਸ ਲਈ ਅਸੀਂ ਸੁਧਾਰ ਕਰ ਰਹੇ ਹਾਂ ਅਤੇ ਅਸੀਂ ਸਾਡੀਆਂ ਨੀਤੀਆਂ ਨੂੰ ਅਪਡੇਟ ਕਰਨ ਲਈ ਵਚਨਬੱਧ ਹਾਂ ਕਿਉਂਕਿ ਨਫ਼ਰਤ ਭਰੇ ਭਾਸ਼ਣ ਆਨਲਾਈਨ ਤਿਆਰ ਹੁੰਦੇ ਹਨ"।

ਸੱਤਾਧਾਰੀ ਪਾਰਟੀ ਨਾਲ ਨਜ਼ਦੀਕੀਆਂ ਦੇ ਆਰੋਪ

ਫਿਰ ਇਹ ਵੀ ਇਲਜ਼ਾਮ ਹਨ ਕਿ ਫੇਸਬੁੱਕ ਸੱਤਾਧਾਰੀ ਪਾਰਟੀ ਦਾ ਪੱਖ ਲੈਂਦੀ ਹੈ।

2018 ਵਿੱਚ ਪੱਤਰਕਾਰਾਂ ਸਿਰਿਲ ਸੈਮ ਅਤੇ ਪਰੰਜੋਏ ਗੁਹਾ ਠਾਕੁਰਤਾ ਦੁਆਰਾ ਲੇਖਾਂ ਦੀ ਇੱਕ ਲੜੀ ਵਿੱਚ ਹੋਰ ਚੀਜ਼ਾਂ ਦੇ ਨਾਲ-ਨਾਲ "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਦੋਸਤਾਂ ਦੀ ਥੋੜ੍ਹੀ ਜਿਹੀ ਮਦਦ ਨਾਲ ਭਾਰਤ ਵਿੱਚ ਪਲੇਟਫਾਰਮ ਦੀ ਪ੍ਰਭਾਵਸ਼ਾਲੀ ਸਥਿਤੀ" ਬਾਰੇ ਲਿਖਿਆ ਗਿਆ ਸੀ। (ਲੇਖਾਂ ਵਿੱਚ ਕਾਂਗਰਸ ਪਾਰਟੀ ਦੇ ਆਪਣੇ "ਫੇਸਬੁੱਕ ਨਾਲ ਸਬੰਧਾਂ" ਨੂੰ ਵੀ ਦੇਖਿਆ ਗਿਆ।)

ਭਾਰਤ ਵਿੱਚ ਫੇਸਬੁੱਕ ਦੇ ਰੀਅਲ ਫੇਸ ਦੇ ਸਹਿ-ਲੇਖਕ ਸ਼੍ਰੀ ਗੁਹਾ ਠਾਕੁਰਤਾ ਕਹਿੰਦੇ ਹਨ, "ਵਾਇਰਲਿਟੀ ਸੰਬੰਧਿਤ ਇੱਕ ਵਪਾਰਕ ਮਾਡਲ ਫੇਸਬੁੱਕ ਨੂੰ ਸੱਤਾਧਾਰੀ ਸਰਕਾਰਾਂ ਦਾ ਸਹਿਯੋਗੀ ਬਣਾਉਂਦਾ ਹੈ।"

ਫੇਸਬੁੱਕ:

ਤਸਵੀਰ ਸਰੋਤ, AFP

ਕਈਆਂ ਦਾ ਮੰਨਣਾ ਹੈ ਕਿ ਦੋਸ਼ ਦਾ ਇੱਕ ਵੱਡਾ ਹਿੱਸਾ ਸੋਸ਼ਲ ਨੈੱਟਵਰਕ ਦੇ ਐਲਗੋਰਿਦਮ ਦੇ ਨਾਲ ਹੋਣਾ ਚਾਹੀਦਾ ਹੈ, ਜੋ ਇਹ ਫੈਸਲਾ ਕਰਦੇ ਹਨ ਕਿ ਜਦੋਂ ਤੁਸੀਂ ਕਿਸੇ ਵਿਸ਼ੇ ਦੀ ਖੋਜ ਕਰਦੇ ਹੋ ਤਾਂ ਇਹ ਕੀ ਦਿਖਾਉਣਾ ਹੈ ਅਤੇ ਉਪਭੋਗਤਾਵਾਂ ਨੂੰ ਸਮੂਹਾਂ ਵਿੱਚ ਸ਼ਾਮਲ ਹੋਣ, ਵੀਡੀਓ ਦੇਖਣ ਅਤੇ ਨਵੇਂ ਪੰਨਿਆਂ ਨੂੰ ਦੇਖਣ ਲਈ ਪ੍ਰੇਰਿਤ ਕਰਦਾ ਹੈ।

ਇੱਕ ਪੱਤਰਕਾਰ ਅਤੇ ਫੇਸਬੁੱਕ ਦੇ ਨਿਗਰਾਨ ਬੋਰਡ ਦੇ ਮੈਂਬਰ ਐਲਨ ਰਸਬ੍ਰਿਜਰ ਨੇ ਕਿਹਾ ਕਿ "ਇਹ ਚੰਗੀ ਤਰ੍ਹਾਂ ਜਾਣੂ ਹੈ ਕਿ ਐਲਗੋਰਿਦਮ ਭਾਵਨਾਤਮਕ ਸਮੱਗਰੀ ਨੂੰ ਹੁਲਾਰਾ ਦਿੰਦੇ ਹਨ, ਜੋ ਭਾਈਚਾਰਿਆਂ ਦਾ ਧਰੁਵੀਕਰਨ ਕਰਦਾ ਹੈ ਕਿਉਂਕਿ ਇਹ ਇਸਦਾ ਆਦੀ ਹੋਣ ਵਿੱਚ ਸਹਾਇਕ ਹੁੰਦਾ ਹੈ।"

ਦੂਜੇ ਸ਼ਬਦਾਂ ਵਿੱਚ, ਨੈੱਟਵਰਕ ਦੇ ਐਲਗੋਰਿਦਮ "ਮੁੱਖ ਧਾਰਾ ਤੱਕ ਪਹੁੰਚਣ ਦੀ ਸਮੱਗਰੀ" ਦੀ ਆਗਿਆ ਦਿੰਦੇ ਹਨ, ਜਿਵੇਂ ਕਿ ਫੇਸਬੁੱਕ ਦੇ ਸਾਬਕਾ ਡੇਟਾ ਵਿਗਿਆਨੀ, ਰੌਡੀ ਲਿੰਡਸੇ ਕਹਿੰਦੇ ਹਨ।

ਵੀਡੀਓ ਕੈਪਸ਼ਨ, ਫੇਸਬੁੱਕ 'ਤੇ ਰਿਪੋਰਟ ਕੀਤੇ ਗਏ ਕੰਟੈਂਟ ਨੂੰ ਵੇਖਣਾ ਕਿੰਨਾ ਖਤਰਨਾਕ?

ਲਿੰਡਸੇ ਕਹਿੰਦੇ ਹਨ, "ਇਹ ਯਕੀਨੀ ਬਣਾਉਂਦਾ ਹੈ ਕਿ ਇਹ ਫੀਡਜ਼ ਸਭ ਤੋਂ ਵੱਧ ਸਿਰਲੇਖ ਵਾਲੀ, ਭੜਕਾਊ ਸਮੱਗਰੀ ਦਾ ਪ੍ਰਚਾਰ ਕਰਨਾ ਜਾਰੀ ਰੱਖਣਗੇ ਅਤੇ ਇਹ, ਸਮੱਗਰੀ ਸੰਚਾਲਕਾਂ ਲਈ ਇਸਨੂੰ ਅਸੰਭਵ ਬਣਾਉਂਦਾ ਹੈ, ਜੋ ਸੈਂਕੜੇ ਭਾਸ਼ਾਵਾਂ, ਦੇਸ਼ਾਂ ਅਤੇ ਰਾਜਨੀਤਿਕ ਸੰਦਰਭਾਂ ਵਿੱਚ ਵਾਇਰਲ ਸਮੱਗਰੀ ਨੂੰ ਜਾਂਚਣ ਲਈ ਸੰਘਰਸ਼ ਕਰਦੇ ਹਨ।"

ਅੰਤ ਵਿੱਚ, ਜਿਵੇਂ ਕਿ ਫੇਸਬੁੱਕ ਉਤਪਾਦ-ਪ੍ਰਬੰਧਕ-ਤੋਂ-ਵ੍ਹਿਸਲ ਬਲੋਅਰ ਬਣੇ ਫ੍ਰਾਂਸਿਸ ਹਾਉਗੇਨ ਕਹਿੰਦੇ ਹਨ: "ਸਾਡੇ ਕੋਲ ਅਜਿਹੇ ਸੌਫਟਵੇਅਰ ਹੋਣੇ ਚਾਹੀਦੇ ਹਨ ਜੋ ਮਨੁੱਖੀ-ਪੈਮਾਨੇ ਵਾਲੇ ਹੋਣ, ਜਿੱਥੇ ਮਨੁੱਖ ਇਕੱਠੇ ਗੱਲਬਾਤ ਕਰ ਸਕਣ, ਨਾ ਕਿ ਕੰਪਿਊਟਰ ਜਿਨ੍ਹਾਂ ਤੋਂ ਅਸੀਂ ਸੁਣਦੇ ਹਾਂ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)