ਕੋਰੋਨਾਵਾਇਰਸ ਦੇ ਨਾਲ-ਨਾਲ ਭਾਰਤ ਵਿਚ ਸ਼ੂਗਰ ਮਹਾਮਾਰੀ ਬਣਨ ਦਾ ਖਤਰਾ ਕਿਉਂ ਪੈਦਾ ਹੋ ਗਿਆ

ਦੁਨੀਆਂ ਵਿੱਚ ਡਾਈਬਿਟੀਜ਼ ਦਾ ਹਰ ਛੇਵਾਂ ਮਰੀਜ਼ ਭਾਰਤ ਤੋਂ ਹੈ

ਤਸਵੀਰ ਸਰੋਤ, Getty Images

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਸਾਲ ਵਿਪੁਲ ਸ਼ਾਹ ਨੇ 11 ਦਿਨ ਮੁੰਬਈ ਦੇ ਹਸਪਤਾਲ ਵਿੱਚ ਕੋਵਿਡ ਨਾਲ ਲੜਦੇ ਹੋਏ ਕੱਢੇ ਸਨ।

ਸ਼ਾਹ ਨੂੰ ਡਾਇਬਿਟੀਜ਼ (ਸ਼ੂਗਰ) ਦੀ ਕਦੇ ਕੋਈ ਸ਼ਿਕਾਇਤ ਨਹੀਂ ਰਹੀ ਅਤੇ ਇਲਾਜ ਦੌਰਾਨ ਉਨ੍ਹਾਂ ਨੂੰ ਸਟੀਰੌਆਇਡ ਦਿੱਤੇ ਗਏ ਤਾਂ ਕਿ ਕੋਰੋਨਾਵਾਇਰਸ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।

ਸਟੀਰੌਆਇਡਜ਼ ਨੇ ਉਨ੍ਹਾਂ ਦੇ ਫੇਫੜਿਆਂ ਵਿੱਚ ਕੋਰੋਨਾ ਵਾਇਰਸ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ। ਇਨ੍ਹਾਂ ਨੇ ਕੁਝ ਹੱਦ ਤਕ ਸਰੀਰ ਦੇ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਦੇ ਵਾਇਰਸ ਨਾਲ ਲੜਨ ਕਾਰਨ ਹੋਣ ਵਾਲੇ ਨੁਕਸਾਨ ਦਾ ਵੀ ਬਚਾਅ ਕੀਤਾ।

ਪਰ ਇਨ੍ਹਾਂ ਨੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵੀ ਘਟਾ ਦਿੱਤਾ ਅਤੇ ਡਾਈਬਿਟੀਜ਼ (ਸ਼ੂਗਰ) ਦਾ ਸ਼ਿਕਾਰ ਅਤੇ ਡਾਇਬਿਟੀਜ਼ ਮੁਕਤ ਮਰੀਜ਼ਾਂ ਦੇ ਖ਼ੂਨ ਵਿੱਚ ਸ਼ੂਗਰ ਲੈਵਲ ਦੇ ਪੱਧਰ ਨੂੰ ਵੀ ਵਧਾ ਦਿੱਤਾ।

ਇਹ ਵੀ ਪੜ੍ਹੋ:

ਕੋਵਿਡ-19 ਨੂੰ ਮਾਤ ਦੇਣ ਤੋਂ ਸਾਲ ਬਾਅਦ 47 ਸਾਲਾ ਸ਼ਾਹ ਹੁਣ ਖ਼ੂਨ ਵਿੱਚ ਸ਼ੂਗਰ ਨੂੰ ਕਾਬੂ ਵਿੱਚ ਕਰਨ ਦੀਆਂ ਦਵਾਈਆਂ ਲੈ ਰਹੇ ਹਨ।

ਸ਼ੇਅਰ ਬਾਜ਼ਾਰ ਨਾਲ ਜੁੜੇ ਸ਼ਾਹ ਆਖਦੇ ਹਨ," ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਜਾਣਦਾ ਹਾਂ ਜੋ ਮੇਰੇ ਵਾਂਗ ਕੋਵਿਡ ਤੋਂ ਠੀਕ ਹੋਣ ਬਾਅਦ ਡਾਈਬੀਟੀਜ਼ ਦੀਆਂ ਦਵਾਈਆਂ ਲੈ ਰਹੇ ਹਨ।"

ਕੋਵਿਡ-19 ਦੇ ਮਰੀਜ਼ਾਂ ਵਿੱਚ ਵੱਧਦਾ ਡਾਇਬਿਟੀਜ਼ ਦਾ ਖ਼ਤਰਾ

ਦੁਨੀਆਂ ਵਿੱਚ ਡਾਈਬਿਟੀਜ਼ ਦਾ ਹਰ ਛੇਵਾਂ ਮਰੀਜ਼ ਭਾਰਤ ਤੋਂ ਹੈ। ਚੀਨ,ਜਿਸ ਡਾਇਬਿਟੀਜ਼ ਦੇ 11.6 ਕਰੋੜ ਮਰੀਜ਼ ਹਨ ਤੋਂ ਬਾਅਦ ਭਾਰਤ 7.7 ਕਰੋੜਾ ਮਰੀਜ਼ਾਂ ਨਾਲ ਦੁਨੀਆਂ ਵਿੱਚ ਦੂਸਰੇ ਨੰਬਰ ਤੇ ਹੈ।

ਡਾਕਟਰਾਂ ਅਨੁਸਾਰ ਕਰੋੜਾਂ ਲੋਕ ਜਾਂਚ ਨਾ ਹੋਣ ਕਾਰਨ ਇਸ ਦਾ ਸ਼ਿਕਾਰ ਹਨ ਜਿਨ੍ਹਾਂ ਬਾਰੇ ਪਤਾ ਨਹੀਂ ਹੈ।ਸਰੀਰ ਵਿੱਚ ਜਦੋਂ ਇਨਸੁਲਿਨ ਠੀਕ ਤਰੀਕੇ ਨਾਲ ਇਸਤੇਮਾਲ ਨਹੀਂ ਹੁੰਦਾ ਜਾਂ ਫਿਰ ਸਹੀ ਮਾਤਰਾ ਵਿੱਚ ਪੈਦਾ ਨਹੀਂ ਹੁੰਦਾ ਤਾਂ ਇਸ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ।

ਇਸ ਨਾਲ ਖ਼ੂਨ ਵਿੱਚ ਗੁਲੂਕੋਜ਼ ਦੀ ਮਾਤਰਾ ਵਧ ਜਾਂਦੀ ਹੈ ਜਿਸ ਨਾਲ ਗੁਰਦੇ, ਅੱਖਾਂ ਅਤੇ ਦਿਲ ਨਾਲ ਜੁੜੀਆਂ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।

ਡਾਇਬੀਟੀਜ਼ ਉਨ੍ਹਾਂ ਬੀਮਾਰੀਆਂ ਵਿੱਚੋਂ ਇੱਕ ਹੈ ਜਿਸ ਨਾਲ ਕੋਵਿਡ -19 ਦਾ ਖ਼ਤਰਾ ਵੀ ਵਧ ਜਾਂਦਾ ਹੈ।ਇਸ ਤੋਂ ਇਲਾਵਾ ਮੋਟਾਪਾ, ਬਲੱਡ ਪ੍ਰੈਸ਼ਰ, ਦਿਲ ਅਤੇ ਫੇਫੜਿਆਂ ਨਾਲ ਜੁੜੀਆਂ ਬੀਮਾਰੀਆਂ ਦੇ ਮਰੀਜ਼ਾਂ ਵਿੱਚ ਖ਼ਤਰਾ ਜ਼ਿਆਦਾ ਰਹਿੰਦਾ ਹੈ।

ਦੁਨੀਆਂ ਵਿੱਚ ਡਾਈਬਿਟੀਜ਼ ਦਾ ਹਰ ਛੇਵਾਂ ਮਰੀਜ਼ ਭਾਰਤ ਤੋਂ ਹੈ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਦੁਨੀਆਂ ਵਿੱਚ ਡਾਈਬਿਟੀਜ਼ ਦਾ ਹਰ ਛੇਵਾਂ ਮਰੀਜ਼ ਭਾਰਤ ਤੋਂ ਹੈ

ਮੁੰਬਈ ਦੇ ਡਾ ਰਾਹੁਲ ਬਖਸ਼ੀ ਜੋ ਡਾਈਬੀਟੀਜ਼ ਦੇ ਮਾਹਿਰ ਹਨ ਅਨੁਸਾਰ ,"ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਮਹਾਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਭਾਰਤ ਵਿੱਚ ਡਾਇਬਿਟੀਜ਼ ਦੇ ਮਰੀਜ਼ਾਂ ਦੀ ਸੁਨਾਮੀ ਆ ਸਕਦੀ ਹੈ।"

ਉਹ ਦੱਸਦੇ ਹਨ ਕਿ ਉਨ੍ਹਾਂ ਦੇ 8-10 ਮਰੀਜ਼ ਅਜਿਹੇ ਹਨ ਜਿਨ੍ਹਾਂ ਨੂੰ ਡਾਇਬੀਟੀਜ਼ ਦੀ ਸ਼ਿਕਾਇਤ ਨਹੀਂ ਸੀ ਪਰ ਕੋਵਿਡ -19 ਨੂੰ ਮਾਤ ਦੇਣ ਤੋਂ ਕਈ ਮਹੀਨਿਆਂ ਬਾਅਦ ਹੁਣ ਉਹ ਡਾਇਬੀਟੀਜ਼ ਦੀਆਂ ਦਵਾਈਆਂ ਲੈ ਰਹੇ ਹਨ। ਉਨ੍ਹਾਂ ਦੇ ਖੂਨ ਵਿੱਚ ਸ਼ੂਗਰ ਦੀ ਮਾਤਰਾ ਵਧ ਗਈ ਹੈ।

"ਕਈ ਇਸ ਬਿਮਾਰੀ ਦਾ ਸ਼ਿਕਾਰ ਹੋਣ ਦੇ ਕੰਢੇ ਹਨ ਅਤੇ ਕਈ ਠੀਕ ਹੋਣ ਤੋਂ ਸਾਲ ਬਾਅਦ ਵੀ ਦਵਾਈਆਂ ਲੈ ਰਹੇ ਹਨ।"

'ਮਹਾਂਮਾਰੀ ਅਤੇ ਡਾਇਬਿਟੀਜ਼ ਦੇ ਸੰਬੰਧ ਦੀ ਤਸਵੀਰ ਹੈ ਪੇਚੀਦਾ'

ਦੁਨੀਆਂ ਭਰ ਦੇ ਡਾਕਟਰ ਇਸ ਉੱਪਰ ਵਿਚਾਰ ਕਰ ਰਹੇ ਹਨ ਕਿ ਕਿਤੇ ਕੋਵਿਡ-19 ਹੀ ਬਿਨਾਂ ਡਾਇਬਿਟੀਜ਼ ਦੇ ਮਰੀਜ਼ਾਂ ਵਿੱਚ ਇਸ ਬਿਮਾਰੀ ਦਾ ਕਾਰਨ ਤੇ ਨਹੀਂ।

ਉਨ੍ਹਾਂ ਅਨੁਸਾਰ ਇਸ ਦਾ ਕਾਰਨ ਇਲਾਜ ਵਿੱਚ ਸਟੀਰੌਆਇਡ ਦੀ ਵਰਤੋਂ ਹੋ ਸਕਦਾ ਹੈ ਜਦੋਂ ਵਾਇਰਸ ਇੰਸੁਲਿਨ ਬਣਾਉਣ ਵਾਲੇ ਸਰੀਰ ਦੇ ਅੰਗਾਂ ਨੂੰ ਹੀ ਖ਼ਰਾਬ ਕਰ ਦੇਣ।

ਭਾਰਤ ਵਿੱਚ ਫੰਗਲ ਇਨਫੈਕਸ਼ਨ ਦੇ 45 ਹਜ਼ਾਰ ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ।ਇਹ ਇਨਫੈਕਸ਼ਨ ਨੱਕ, ਅੱਖਾਂ ਅਤੇ ਕਦੇ -ਕਦੇ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ।

ਕੋਰੋਨਾਵਾਇਰਸ ਨੂੰ ਮਾਤ ਦੇਣ ਦੇ 12-18 ਦਿਨ ਦੇ ਵਿਚਕਾਰ ਮਰੀਜ਼ ਦਾ ਸ਼ਿਕਾਰ ਹੁੰਦੇ ਹਨ।

ਦੁਨੀਆਂ ਭਰ ਦੇ ਡਾਕਟਰ ਇਸ ਉੱਪਰ ਵਿਚਾਰ ਕਰ ਰਹੇ ਹਨ ਕਿ ਕਿਤੇ ਕੋਵਿਡ-19 ਹੀ ਬਿਨਾਂ ਡਾਇਬਿਟੀਜ਼ ਦੇ ਮਰੀਜ਼ਾਂ ਵਿੱਚ ਇਸ ਬਿਮਾਰੀ ਦਾ ਕਾਰਨ ਤੇ ਨਹੀਂ।

ਤਸਵੀਰ ਸਰੋਤ, AFP

ਇੱਕ ਅਧਿਐਨ ਅਨੁਸਾਰ 127 ਵਿੱਚੋਂ 13 ਅਹਿਜੇ ਮਰੀਜ਼ ਸਨ ਜੋ ਡਾਇਬੀਟੀਜ਼ ਦੇ ਸ਼ੁਰੂਆਤੀ ਦੌਰ ਚੋਂ ਨਿਕਲ ਰਹੇ ਸਨ। ਇਨ੍ਹਾਂ ਦੀ ਔਸਤਨ 36 ਉਮਰ ਸਾਲ ਸੀ। ਇਨ੍ਹਾਂ ਵਿੱਚੋਂ 7 ਮਰੀਜ਼ ਅਜਿਹੇ ਸਨ ਜਿਨ੍ਹਾਂ ਨੂੰ ਕੋਵਿਡ -19 ਦੇ ਇਲਾਜ ਸਮੇਂ ਆਕਸੀਜਨ ਜਾਂ ਸਟਰਾਈਡ ਦੀ ਜ਼ਰੂਰਤ ਨਹੀਂ ਪਈ।

ਅੱਖਾਂ ਦੇ ਮਾਹਿਰ ਡਾ ਅਕਸ਼ੈ ਨਈਅਰ ਅਨੁਸਾਰ,"ਇਨ੍ਹਾਂ ਮਰੀਜ਼ਾਂ ਦੇ ਖ਼ੂਨ ਵਿੱਚ ਸ਼ੂਗਰ ਦਾ ਪੱਧਰ ਵਧਿਆ ਹੋਇਆ ਸੀ। ਸਾਨੂੰ ਫਿਕਰ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਵਿੱਚ ਡਾਇਬਿਟੀਜ਼ ਦੇ ਮਰੀਜ਼ ਬਹੁਤ ਵੱਧ ਜਾਣਗੇ।"

ਦਿੱਲੀ ਅਤੇ ਚੇਨਈ ਦੇ ਦੋ ਹਸਪਤਾਲਾਂ ਨੇ ਵੀ 555 ਮਰੀਜ਼ਾਂ ਉੱਪਰ ਅਧਿਐਨ ਕਰਕੇ ਪਾਇਆ ਕਿ ਜਿਨ੍ਹਾਂ ਮਰੀਜ਼ਾਂ ਵਿਚ ਪਹਿਲਾਂ ਡਾਇਬਿਟੀਜ਼ ਨਹੀਂ ਸੀ ਉਨ੍ਹਾਂ ਦੇ ਕੋਰੋਨਾਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਖ਼ੂਨ ਵਿੱਚ ਸ਼ੂਗਰ ਦੇ ਪੱਧਰ ਵਿੱਚ ਪਹਿਲਾਂ ਤੋਂ ਹੀ ਡਾਇਬੀਟੀਜ਼ ਦੇ ਸ਼ਿਕਾਰ ਕੋਰੋਨਾ ਦੇ ਮਰੀਜ਼ਾਂ ਦੀ ਤੁਲਨਾ ਵਿੱਚ ਕਾਫੀ ਵਾਧਾ ਹੋਇਆ ਹੈ।

ਡਾ ਅਨੁਪ ਮਿਸ਼ਰਾ ਜੋ ਇਸ ਅਧਿਐਨ ਦਾ ਹਿੱਸਾ ਸਨ ਅਤੇ ਡਾਇਬਟੀਜ਼ ਮਾਹਿਰ ਹਨ ਆਖਦੇ ਹਨ ਕਿ ਕੋਵਿਡ-19 ਅਤੇ ਡਾਇਬਿਟੀਜ਼ ਬਾਰੇ ਜੋ ਤਸਵੀਰ ਸਾਹਮਣੇ ਆ ਰਹੀ ਹੈ ਉਹ ਕਾਫੀ ਪੇਚੀਦਾ ਹੈ।

ਹਸਪਤਾਲ ਵਿੱਚੋਂ ਛੁੱਟੀ ਮਿਲਣ ਤੋਂ ਬਾਅਦ ਕਈ ਮਰੀਜ਼ਾਂ ਦੀ ਸ਼ੂਗਰ ਦਾ ਪੱਧਰ ਠੀਕ ਹੋਇਆ ਹੈ

ਤਸਵੀਰ ਸਰੋਤ, AFP

ਜਿਨ੍ਹਾਂ ਮਰੀਜ਼ਾਂ ਵਿੱਚ ਹਾਲ ਹੀ ਦੇ ਸਮੇਂ ਵਿੱਚ ਡਾਇਬਟੀਜ਼ ਦੀ ਸਮੱਸਿਆ ਆਈ ਹੈ ਉਨ੍ਹਾਂ ਦੇ ਏ ਵੰਨ ਸੀ ਲੈਵਲ ਟੈਸਟ ਕੀਤੇ ਜਾ ਰਹੇ ਹਨ, ਜੋ ਖ਼ੂਨ ਵਿੱਚ ਸ਼ੂਗਰ ਦੇ ਪੱਧਰ ਦੀ ਤਿੰਨ ਮਹੀਨੇ ਦੀ ਔਸਤ ਦੱਸਦਾ ਹੈ ਜਦੋਂ ਇਹ ਕੋਵਿਡ -19 ਦੇ ਇਲਾਜ ਲਈ ਹਸਪਤਾਲ ਵਿੱਚ ਸਨ।

ਆਸਾਰ ਹਨ ਕਿ ਇਹ ਮਰੀਜ਼ ਪਹਿਲਾਂ ਡਾਇਬਟੀਜ਼ ਦਾ ਸ਼ਿਕਾਰ ਹੋਣ ਪਰ ਟੈਸਟ ਨਾ ਹੋਇਆ ਹੋਵੇ ਜਾਂ ਫਿਰ ਇਲਾਜ ਦੌਰਾਨ ਸਟਰਾਈਡ ਦੀ ਵਰਤੋਂ ਤੋਂ ਬਾਅਦ ਇਹ ਡਾਇਬਿਟੀਜ਼ ਦਾ ਸ਼ਿਕਾਰ ਹੋਏ ਹੋਣ।

ਹਸਪਤਾਲ ਵਿੱਚੋਂ ਛੁੱਟੀ ਮਿਲਣ ਤੋਂ ਬਾਅਦ ਕਈ ਮਰੀਜ਼ਾਂ ਦੀ ਸ਼ੂਗਰ ਦਾ ਪੱਧਰ ਠੀਕ ਹੋਇਆ ਹੈ ਪਰ ਸ਼ਾਹ ਵਰਗੇ ਕਈ ਮਰੀਜ਼ ਹਾਲੇ ਵੀ ਇਸ ਨਾਲ ਜੂਝ ਰਹੇ ਹਨ।

ਡਾ ਮਿਸ਼ਰਾ ਆਖਦੇ ਹਨ," ਸਾਡੇ ਅਨੁਸਾਰ ਅਜਿਹੇ ਮਰੀਜ਼ ਮੋਟਾਪੇ ਜਾਂ ਆਪਣੇ ਪਰਿਵਾਰ ਵਿੱਚ ਇਸ ਬੀਮਾਰੀ ਕਰਕੇ ਪਹਿਲਾਂ ਹੀ ਡਾਇਬੀਟੀਜ਼ ਦੇ ਕੰਢੇ ਸਨ।"

ਬਦਲੀ ਜੀਵਨ ਸ਼ੈਲੀ ਨੇ ਵੀ ਵਧਾਇਆ ਖ਼ਤਰਾ

ਮਰੀਜ਼ਾਂ ਦਾ ਇੱਕ 'ਦੁਰਲੱਭ ਸਮੂਹ' ਅਜਿਹਾ ਵੀ ਹੈ ਜਿਨ੍ਹਾਂ ਵਿੱਚ ਡਾਇਬਟੀਜ਼ ਦੀ ਸਮੱਸਿਆ ਬਹੁਤ ਵਧ ਗਈ ਹੈ ਕਿਉਂਕਿ ਕੋਰੋਨਾ ਵਾਇਰਸ ਨੇ ਉਨ੍ਹਾਂ ਦੀ ਪੈਨਕ੍ਰੀਆਸ ਨੂੰ ਖ਼ਰਾਬ ਕਰ ਦਿੱਤਾ ਹੈ।

ਇਹ ਸਾਫ ਨਹੀਂ ਹੈ ਕਿ ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਵਿੱਚ ਹੋਣ ਬਾਰੇ ਡਾਇਬੀਟੀਜ਼ ਸਥਾਈ ਹੈ ਜਾਂ ਨਹੀਂ।

ਤਸਵੀਰ ਸਰੋਤ, AFP

ਡਾਇਬੀਟੀਜ਼ ਦੋ ਤਰ੍ਹਾਂ ਦੀ ਹੁੰਦੀ ਹੈ ਅਤੇ ਅਜਿਹੇ ਮਰੀਜ਼ਾਂ ਵਿੱਚ ਉਹ ਦੋਵੇਂ ਤਰ੍ਹਾਂ ਦੀ ਡਾਇਬੀਟੀਜ਼ ਹੋ ਸਕਦੀ ਹੈ। ਪਹਿਲੀ ਤਰ੍ਹਾਂ ਦੀ ਡਾਇਬਿਟੀਜ਼ ਵਿੱਚ ਪੈਨਕ੍ਰੀਆਸ ਇਨਸੁਲਿਨ ਬਣਾਉਂਦੀ ਹੀ ਨਹੀਂ ਅਤੇ ਦੂਸਰੇ ਵਿੱਚ ਬਹੁਤ ਘੱਟ ਮਾਤਰਾ ਵਿੱਚ ਇੰਸੁਲਿਨ ਬਣਦੀ ਹੈ।

ਇੰਪੀਰੀਅਲ ਕਾਲਜ ਲੰਡਨ ਦੇ ਪ੍ਰੋਫ਼ੈਸਰ ਗਾਇ ਰਟਰ ਅਨੁਸਾਰ ਕੋਰੋਨਾ ਵਾਇਰਸ ਪੈਨਕ੍ਰੀਆਸ ਦੇ ਉਸ ਭਾਗ ਨੂੰ ਪ੍ਰਭਾਵਿਤ ਕਰਦਾ ਹੈ, ਜੋ ਇਨਸੂਲਿਨ ਬਣਾਉਣ ਲਈ ਜ਼ਿੰਮੇਵਾਰ ਹੈ।

ਪ੍ਰੋਫ਼ੈਸਰ ਰਟਰ ਆਖਦੇ ਹਨ," ਅਜਿਹਾ ਲੱਗਦਾ ਹੈ ਜਿਵੇਂ ਵਾਇਰਸ ਪੈਨਕ੍ਰੀਆਸ ਤੇ ਹਮਲੇ ਲਈ ਦੂਸਰੇ ਅੰਗਾਂ ਨਾਲੋਂ ਵੱਖਰੇ ਰਿਸੈਪਟਰ ਦੀ ਵਰਤੋਂ ਕਰ ਰਿਹਾ ਹੈ।ਜਿਸ ਤਰੀਕੇ ਨਾਲ ਇਨਸੁਲਿਨ ਤੇ ਸਟੀਰਾਇਡ ਕਾਰਨ ਪ੍ਰਭਾਵ ਪੈ ਰਿਹਾ ਹੈ ਉਹ ਕਿਸੇ ਮੁਕਾਬਲੇ ਵਾਂਗ ਲੱਗਦਾ ਹੈ।"

ਇਹ ਸਾਫ ਨਹੀਂ ਹੈ ਕਿ ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਵਿੱਚ ਹੋਣ ਬਾਰੇ ਡਾਇਬੀਟੀਜ਼ ਸਥਾਈ ਹੈ ਜਾਂ ਨਹੀਂ।

ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ ਡਾਈਬੀਟੀਜ਼ ਵਿੱਚ ਵੱਡੇ ਪੱਧਰ ਤੇ ਵਾਧਾ ਹੋ ਸਕਦਾ ਹੈ।

ਤਸਵੀਰ ਸਰੋਤ, AFP

ਪ੍ਰੋਫ਼ੈਸਰ ਰਟਰ ਨੇ ਕਿਹਾ," ਭਾਰਤ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਵੱਡੀ ਸਮੱਸਿਆ ਇਹ ਹੈ ਕਿ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਉਨ੍ਹਾਂ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਹੈ ਜਿੱਥੇ ਵਾਇਰਸ ਦਾ ਖਤਰਾ ਘੱਟ ਹੈ। ਅਜਿਹੇ ਵਿੱਚ ਡਾਈਬੀਟੀਜ਼ ਹੋਰ ਪ੍ਰਭਾਵਿਤ ਕਰ ਰਹੀ ਹੈ।"

ਡਾਕਟਰਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ ਡਾਈਬੀਟੀਜ਼ ਵਿੱਚ ਵੱਡੇ ਪੱਧਰ ਤੇ ਵਾਧਾ ਹੋ ਸਕਦਾ ਹੈ।

ਭਾਰਤ ਵਿੱਚ ਮਹਾਂਮਾਰੀ ਦੌਰਾਨ ਤਾਲਾਬੰਦੀ ਕਾਰਨ ਬਹੁਤ ਸਾਰੇ ਲੋਕ ਆਪਣੇ ਘਰਾਂ ਵਿਚ ਰਹੇ ਹਨ ਅਤੇ ਉਨ੍ਹਾਂ ਨੇ ਦਫਤਰ ਦਾ ਕੰਮ ਵੀ ਘਰ ਵਿੱਚੋਂ ਹੀ ਕੀਤਾ ਹੈ। ਅਜਿਹੇ ਵਿੱਚ ਉਨ੍ਹਾਂ ਨੇ ਬਾਹਰ ਦਾ ਖਾਣਾ ਖਾਧਾ ਹੈ ਅਤੇ ਬਹੁਤ ਘੱਟ ਕਸਰਤ ਕੀਤੀ ਹੈ। ਬਹੁਤ ਸਾਰੇ ਲੋਕ ਮਾਨਸਿਕ ਤਣਾਅ ਅਤੇ ਡਿਪਰੈਸ਼ਨ ਦਾ ਸ਼ਿਕਾਰ ਵੀ ਹੋਏ ਹਨ।

ਡਾ ਮਿਸ਼ਰਾ ਆਖਦੇ ਹਨ ,"ਅਜਿਹੇ ਲੋਕਾਂ ਵਿੱਚ ਮੈਂ ਡਾਈਬੀਟੀਜ਼ ਦੇ ਬਹੁਤ ਸਾਰੇ ਨਵੇਂ ਕੇਸ ਦੇਖ ਰਿਹਾ ਹਾਂ।ਇਹ ਮੈਨੂੰ ਬਾਕੀ ਸਭ ਗੱਲਾਂ ਨਾਲੋਂ ਵੱਧ ਚਿੰਤਾਜਨਕ ਲੱਗ ਰਿਹਾ ਹੈ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)