ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ

ਸੈਕਸ ਕੋਚ ਪੱਲਵੀ ਬਰਨਵਾਲ

ਤਸਵੀਰ ਸਰੋਤ, PALLAVI BARNWAL

ਤਸਵੀਰ ਕੈਪਸ਼ਨ, ਸੈਕਸ ਕੋਚ ਪੱਲਵੀ ਬਰਨਵਾਲ
    • ਲੇਖਕ, ਮੇਘਾ ਮੋਹਨ
    • ਰੋਲ, ਬੀਬੀਸੀ ਪੱਤਰਕਾਰ

ਸੈਕਸ ਕੋਚ ਪੱਲਵੀ ਬਰਨਵਾਲ ਨੇ ਬੀਬੀਸੀ ਪੱਤਰਕਾਰ ਮੇਘਾ ਮੋਹਨ ਨੂੰ ਦੱਸਿਆ ਕਿ ਬਹੁਤ ਸਾਰੇ ਭਾਰਤੀ ਸਕੂਲਾਂ ਵਿੱਚ ਕੋਈ ਸੈਕਸ ਸਿੱਖਿਆ ਨਹੀਂ ਦਿੱਤੀ ਜਾਂਦੀ।

ਇਹ ਮਾਤਾ-ਪਿਤਾ 'ਤੇ ਛੱਡ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਸੈਕਸ ਅਤੇ ਸਬੰਧਾਂ ਬਾਰੇ ਗੱਲ ਕਰਨ, ਪਰ ਅਕਸਰ ਉਹ ਇਸ ਬਾਰੇ ਦੁਬਿਧਾ ਵਿਚ ਹੁੰਦੇ ਹਨ ਕਿ ਇਸ ਬਾਬਤ ਗੱਲ ਕਿਵੇਂ ਕਰਨ।

ਪਿੱਛੇ ਮੁੜ ਕੇ ਦੇਖੀਏ ਤਾਂ ਮੇਰਾ ਰੂੜੀਵਾਦੀ ਭਾਰਤੀ ਢੰਗ ਨਾਲ ਪਾਲਣ ਪੋਸ਼ਣ ਹੋਇਆ ਹੈ। ਅਸਲ ਵਿੱਚ ਕਿਸੇ ਅਜਿਹੇ ਵਿਅਕਤੀ ਲਈ ਇੱਕ ਸੈਕਸ ਕੋਚ ਵਜੋਂ ਕੰਮ ਕਰਨਾ ਸਹੀ ਆਧਾਰ ਬਣਦਾ ਹੈ।

ਹਾਲਾਂਕਿ ਮੈਨੂੰ ਉਸ ਵੇਲੇ ਇਹ ਅਹਿਸਾਸ ਨਹੀਂ ਸੀ, ਪਰ ਮੇਰੇ ਉੱਤੇ ਸਭ ਤੋਂ ਪਹਿਲਾ ਪ੍ਰਭਾਵ ਮੇਰੇ ਮਾਪਿਆਂ ਦਾ ਆਪਣਾ ਰਿਸ਼ਤਾ ਸੀ।

ਮੇਰੇ ਮਾਪਿਆਂ ਦੇ ਵਿਆਹ ਬਾਰੇ ਕਈ ਸਾਲਾਂ ਤੋਂ ਅਫਵਾਹਾਂ ਚੱਲੀਆਂ ਆ ਰਹੀਆਂ ਸਨ। ਜਦੋਂ ਮੈਂ ਅੱਠ ਸਾਲਾਂ ਦੀ ਸੀ, ਮੈਨੂੰ ਇਸ ਬਾਰੇ ਪ੍ਰਸ਼ਨ ਪੁੱਛਣੇ ਸ਼ੁਰੂ ਹੋ ਗਏ।

ਮੇਰੇ ਦੁਆਲ਼ੇ ਮੰਡਰਾਉਂਦੇ ਸਵਾਲ

ਪਾਰਟੀਆਂ ਵਿੱਚ ਜੇ ਕਦੇ ਮੈਂ ਆਪਣੇ ਪਰਿਵਾਰ ਤੋਂ ਅਲੱਗ ਹੋ ਜਾਂਦੀ ਤਾਂ ਆਂਟੀਆਂ ਦੀ ਟੋਲੀ ਮੈਨੂੰ ਅਜਿਹੇ ਸਵਾਲ ਪੁੱਛਣਾ ਸ਼ੁਰੂ ਕਰ ਦਿੰਦੀ।

"ਕੀ ਤੇਰੇ ਮਾਪੇ ਅਜੇ ਵੀ ਇੱਕ ਕਮਰੇ ਵਿੱਚ ਰਹਿੰਦੇ ਹਨ?"

"ਕੀ ਤੂੰ ਕੋਈ ਬਹਿਸਬਾਜ਼ੀ ਸੁਣੀ ਹੈ?"

"ਕੀ ਤੂੰ ਕਦੇ ਕਿਸੇ ਆਦਮੀ ਨੂੰ ਆਉਂਦੇ ਵੇਖਿਆ ਹੈ?"

ਇਹ ਵੀ ਪੜ੍ਹੋ

ਮੈਂ ਕਦੇ ਡਿਜ਼ਰਟ ਟੇਬਲ ਕੋਲ ਪਲੇਟ ਲੈ ਕੇ ਆਈਸਕਰੀਮ ਦਾ ਸਕੂਪ ਲੈਣ ਲਈ ਖੜ੍ਹੀ ਹੋਣਾ ਜਾਂ ਫਿਰ ਗਾਰਡਨ ਵਿੱਚ ਘੁੰਮਣ ਲਈ ਹੋਰ ਬੱਚਿਆਂ ਦੀ ਤਲਾਸ਼ ਵਿੱਚ ਖੜ੍ਹੀ ਹੋਣਾ ਇਸ ਤੋਂ ਪਹਿਲਾਂ ਕਿ ਮੈਨੂੰ ਕੋਈ ਬੱਚਾ ਮਿਲੇ, ਅਜਿਹੀਆਂ ਔਰਤਾਂ ਨੇ ਮੇਰੇ ਆਲੇ ਦੁਆਲੇ ਝੁਰਮਟ ਮਾਰ ਲੈਣਾ।

ਜਿਨ੍ਹਾਂ ਨੂੰ ਮੈਂ ਮੁਸ਼ਕਿਲ ਨਾਲ ਜਾਣਦੀ ਸੀ, ਉਨ੍ਹਾਂ ਨੇ ਮੈਨੂੰ ਅਜਿਹੇ ਸਵਾਲ ਪੁੱਛਣੇ, ਜਿਨ੍ਹਾਂ ਦਾ ਉੱਤਰ ਨਿਸ਼ਚਤ ਰੂਪ ਵਿੱਚ ਮੈਨੂੰ ਨਹੀਂ ਪਤਾ ਹੁੰਦਾ ਸੀ।

ਕਈ ਸਾਲਾਂ ਬਾਅਦ, ਮੇਰੇ ਆਪਣੇ ਤਲਾਕ ਤੋਂ ਬਾਅਦ, ਮੇਰੀ ਮਾਂ ਨੇ ਮੈਨੂੰ ਪੂਰੀ ਕਹਾਣੀ ਸੁਣਾਈ।

ਮੇਰੇ ਮਾਪਿਆਂ ਦੇ ਰਿਸ਼ਤੇ ਨੂੰ ਤਰੇੜ

ਮੇਰੇ ਮਾਂ-ਪਿਓ ਦੇ ਵਿਆਹ ਦੀ ਸ਼ੁਰੂਆਤ ਵਿੱਚ, ਮੇਰੇ ਭਰਾ ਅਤੇ ਮੇਰੇ ਜਨਮ ਤੋਂ ਪਹਿਲਾਂ ਮੇਰੀ ਮਾਂ ਨੂੰ ਇੱਕ ਆਦਮੀ ਪ੍ਰਤੀ ਗਹਿਰੀ ਖਿੱਚ ਮਹਿਸੂਸ ਹੋਈ, ਜੋ ਸਰੀਰਕ ਸਬੰਧਾਂ ਵਿੱਚ ਬਦਲ ਗਈ।

ਕੁਝ ਹੀ ਹਫ਼ਤਿਆਂ ਵਿੱਚ ਮੇਰੀ ਮਾਂ ਅੰਦਰ ਅਪਰਾਧ ਬੋਧ ਵਿਕਸਤ ਹੋ ਗਿਆ ਅਤੇ ਉਸ ਨੇ ਇਸ ਰਿਸ਼ਤੇ ਨੂੰ ਖਤਮ ਕਰ ਦਿੱਤਾ।

ਪਰ ਭਾਰਤੀ ਭਾਈਚਾਰਿਆਂ ਵਿੱਚ ਹਰ ਪਾਸੇ ਅੱਖਾਂ ਅਤੇ ਮੂੰਹ ਲੱਗੇ ਹੋਏ ਹਨ। ਆਖਿਰ ਸਮੇਂ ਦੇ ਨਾਲ ਇਹ ਅਫ਼ਵਾਹ ਮੇਰੇ ਪਿਤਾ ਤੱਕ ਪਹੁੰਚ ਗਈ।

ਆਖਿਰਕਾਰ ਮੇਰੇ ਪਿਤਾ ਨੂੰ ਇਸ ਸਬੰਧੀ ਮੇਰੀ ਮਾਂ ਨੂੰ ਪੁੱਛਣ ਵਿੱਚ 10 ਸਾਲ ਲੱਗ ਗਏ ਅਤੇ ਉਨ੍ਹਾਂ ਦੇ ਦੋ ਬੱਚੇ ਪੈਦਾ ਹੋ ਗਏ।

ਪਿਤਾ ਨੇ ਉਸ ਨਾਲ ਵਾਅਦਾ ਕੀਤਾ ਕਿ ਉਸ ਦਾ ਕੋਈ ਵੀ ਜਵਾਬ ਉਨ੍ਹਾਂ ਦੇ ਰਿਸ਼ਤੇ ਨੂੰ ਪ੍ਰਭਾਵਤ ਨਹੀਂ ਕਰੇਗਾ।ਪਰ ਅਫ਼ਵਾਹਾਂ ਦੇ ਕਈ ਸਾਲਾਂ ਬਾਅਦ ਉਸ ਨੂੰ ਇਸ ਬਾਰੇ ਪਤਾ ਕਰਨਾ ਪਿਆ।

ਉਸ ਨੇ ਆਪਣੇ ਪਤੀ ਨੂੰ ਸਭ ਕੁਝ ਦੱਸਿਆ ਕਿ ਇਹ ਸਬੰਧ ਸੈਕਸ ਬਾਰੇ ਘੱਟ ਸੀ ਅਤੇ ਆਪਸੀ ਨੇੜਤਾ ਵਧੇਰੇ ਸੀ।

ਉਸ ਨੇ ਆਪਣੇ ਪਤੀ ਨੂੰ ਦੱਸਿਆ ਕਿ ਇਹ ਕਾਫ਼ੀ ਸਮਾਂ ਪਹਿਲਾਂ ਹੋਇਆ ਸੀ ਜਦੋਂ ਉਨ੍ਹਾਂ ਨੇ ਪਰਿਵਾਰ ਸ਼ੁਰੂ ਕੀਤਾ ਹੀ ਸੀ, ਜਦੋਂ ਉਨ੍ਹਾਂ ਦੇ ਵਿਆਹ ਨੂੰ ਅਜੇ ਤੱਕ ਇਸ ਦਾ ਵਿਸਥਾਰ ਨਹੀਂ ਮਿਲਿਆ ਸੀ।

ਸੈਕਸ ਕੋਚ ਪੱਲਵੀ ਬਰਨਵਾਲ

ਤਸਵੀਰ ਸਰੋਤ, PALLAVI BARNWAL

ਤਸਵੀਰ ਕੈਪਸ਼ਨ, ‘ਮੇਰੇ ਮਾਂ-ਪਿਓ ਦੇ ਵਿਆਹ ਦੀ ਸ਼ੁਰੂਆਤ ਵਿੱਚ, ਮੇਰੇ ਭਰਾ ਅਤੇ ਮੇਰੇ ਜਨਮ ਤੋਂ ਪਹਿਲਾਂ ਮੇਰੀ ਮਾਂ ਨੂੰ ਇੱਕ ਆਦਮੀ ਪ੍ਰਤੀ ਗਹਿਰੀ ਖਿੱਚ ਮਹਿਸੂਸ ਹੋਈ ਜੋ ਸਰੀਰਕ ਸਬੰਧਾਂ ਵਿੱਚ ਬਦਲ ਗਈ’

ਜਿਵੇਂ ਹੀ ਉਸ ਨੇ ਗੱਲ ਕਰਨੀ ਬੰਦ ਕਰ ਦਿੱਤੀ ਤਾਂ ਉਸ ਨੇ ਦੇਖਿਆ ਕਿ ਕਮਰੇ ਵਿੱਚ ਇਕਦਮ ਸਨਾਟਾ ਛਾ ਗਿਆ। ਮੇਰੇ ਪਿਤਾ ਜੀ ਤੁਰੰਤ ਉੱਥੋਂ ਪਾਸੇ ਹੋ ਗਏ ਸਨ।

ਮੇਰੀ ਮਾਂ ਨੇ ਇੱਕ ਕਹਾਣੀ ਦੀ ਪੁਸ਼ਟੀ ਕੀਤੀ ਜਿਸ 'ਤੇ ਉਨ੍ਹਾਂ ਨੂੰ ਸਾਲਾਂ ਤੋਂ ਸ਼ੱਕ ਸੀ ਅਤੇ ਉਸ ਨੇ ਉਨ੍ਹਾਂ ਦੋਵਾਂ ਵਿਚਕਾਰ ਵਿਸ਼ਵਾਸ ਨੂੰ ਤੁਰੰਤ ਤੋੜ ਦਿੱਤਾ ਅਤੇ ਉਨ੍ਹਾਂ ਦਾ ਰਿਸ਼ਤਾ ਤੇਜ਼ੀ ਨਾਲ ਵਿਗੜ ਗਿਆ।

ਇਸ ਨੇ ਮੈਨੂੰ ਸਪੱਸ਼ਟ ਤੌਰ 'ਤੇ ਦਿਖਾਇਆ ਕਿ ਸਰੀਰਕ ਸਬੰਧਾਂ ਅਤੇ ਆਪਸੀ ਨੇੜਤਾ ਬਾਰੇ ਸਹੀ ਢੰਗ ਨਾਲ ਗੱਲ ਕਰਨ ਦੀ ਸਾਡੀ ਅਸਮਰੱਥਾ ਪਰਿਵਾਰਾਂ ਨੂੰ ਤੋੜ ਸਕਦੀ ਹੈ।

ਮੇਰਾ ਰੂੜੀਵਾਦੀ ਪਿਛੋਕੜ

ਮੇਰਾ ਪਰਿਵਾਰ ਪੂਰਬੀ ਭਾਰਤ ਦੇ ਬਿਹਾਰ ਰਾਜ ਤੋਂ ਹੈ। ਇਹ ਦੇਸ਼ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਅਤੇ ਸਭ ਤੋਂ ਵੱਡੇ ਖੇਤਰਾਂ ਵਿੱਚੋਂ ਇੱਕ ਹੈ।

ਜੋ ਨੇਪਾਲ ਦੀ ਸਰਹੱਦ ਨਾਲ ਲੱਗਿਆ ਹੋਇਆ ਹੈ ਅਤੇ ਗੰਗਾ ਨਦੀ ਇਸ ਦੇ ਮੈਦਾਨੀ ਇਲਾਕਿਆਂ ਤੋਂ ਹੋ ਕੇ ਲੰਘਦੀ ਹੈ।

ਮੇਰਾ ਬਚਪਨ ਰੂੜੀਵਾਦੀ ਸੀ। ਬਹੁਤ ਸਾਰੇ ਪਰਿਵਾਰਾਂ ਦੀ ਤਰ੍ਹਾਂ ਸੈਕਸ ਕੋਈ ਅਜਿਹਾ ਵਿਸ਼ਾ ਨਹੀਂ ਸੀ ਜਿਸ 'ਤੇ ਖੁੱਲ੍ਹ ਕੇ ਚਰਚਾ ਕੀਤੀ ਜਾਂਦੀ ਸੀ।

ਮੇਰੇ ਮਾਪਿਆਂ ਨੇ ਕਦੇ ਹੱਥ ਨਹੀਂ ਫੜੇ ਅਤੇ ਨਾ ਹੀ ਇੱਕ ਦੂਜੇ ਨੂੰ ਕਦੇ ਗਲੇ ਲਾਇਆ।

ਪਰ ਮੈਨੂੰ ਇਹ ਵੀ ਯਾਦ ਨਹੀਂ ਹੈ ਕਿ ਸਾਡੇ ਭਾਈਚਾਰੇ ਵਿੱਚ ਕਿਸੇ ਜੋੜੇ ਨੂੰ ਸਰੀਰਕ ਤੌਰ 'ਤੇ ਇੱਕ ਦੂਜੇ ਪ੍ਰਤੀ ਸਨੇਹੀ ਦੇਖਿਆ ਗਿਆ ਹੋਵੇ।

ਸੈਕਸ ਨਾਲ ਸਬੰਧਿਤ ਕਿਸੇ ਵੀ ਚੀਜ਼ ਨਾਲ ਮੇਰਾ ਪਹਿਲਾ ਸਾਹਮਣਾ ਉਦੋਂ ਹੋਇਆ ਜਦੋਂ ਮੈਂ 14 ਸਾਲਾਂ ਦੀ ਸੀ।

ਇੱਕ ਦੁਪਹਿਰ ਨੂੰ ਉਬਾਊ ਹੋਣ 'ਤੇ ਮੈਂ ਆਪਣੇ ਪਿਤਾ ਦੀ ਅਲਮਾਰੀ ਵਿੱਚ ਕਿਤਾਬਾਂ ਦੇ ਢੇਰ ਫੋਲਣ ਲੱਗੀ ਤਾਂ ਇਸ ਦੌਰਾਨ ਉਨ੍ਹਾਂ ਦੇ ਨਾਵਲਾਂ ਅਤੇ ਇਤਿਹਾਸ ਦੀਆਂ ਕਿਤਾਬਾਂ ਵਿਚਕਾਰੋਂ ਇੱਕ ਪਤਲਾ ਪੈਂਫਲੈਟ ਬਾਹਰ ਨਿਕਲਿਆ।

ਇਸ ਵਿੱਚ ਇੱਕ ਗੁਪਤ ਦੁਨੀਆ ਬਾਰੇ ਕਈ ਵਿਸਥਾਰਪੂਰਵਕ ਛੋਟੀਆਂ-ਛੋਟੀਆਂ ਕਹਾਣੀਆਂ ਸਨ ਜੋ ਪੁਰਸ਼ਾਂ ਅਤੇ ਔਰਤਾਂ ਦੇ ਇੱਕ ਦੂਜੇ ਦੇ ਸਰੀਰ ਨੂੰ ਜਾਣਨ ਬਾਰੇ ਸਨ।

ਇਹ ਕਿਤਾਬ ਨਿਸ਼ਚਤ ਰੂਪ ਵਿੱਚ ਸਾਹਿਤ ਨਹੀਂ ਸੀ, ਇਹ ਸ਼ਰਾਰਤੀ ਲਿਖਤਾਂ ਸਨ।

ਇਹ ਕਹਾਣੀ ਇੱਕ ਉਤਸੁਕ ਲੜਕੀ ਦੀ ਸੀ, ਜਿਸ ਨੇ ਕੰਧ ਵਿੱਚ ਸੁਰਾਖ ਕਰਵਾਇਆ ਤਾਂ ਕਿ ਉਹ ਉਸ ਵਿਆਹੇ ਜੋੜੇ ਨੂੰ ਵੇਖ ਸਕੇ ਕਿ ਉਹ ਬਿਸਤਰ ਵਿੱਚ ਕੀ ਕਰਦੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮੈਨੂੰ ਇੱਕ ਹਿੰਦੀ ਸ਼ਬਦ ਦਾ ਅਰਥ ਵੇਖਣਾ ਪਿਆ, ਜੋ ਮੈਂ ਪਹਿਲਾਂ ਕਦੇ ਨਹੀਂ ਸੁਣਿਆ ਸੀ, ਉਹ ਸੀ 'ਚੁੰਮਣ' ਜਿਸ ਦਾ ਅਰਥ ਹੈ ਫ੍ਰੈਂਚ ਕਿੱਸ।

ਮੇਰੇ ਕੋਲ ਬਹੁਤ ਸਾਰੇ ਸਵਾਲ ਸਨ, ਪਰ ਇਨ੍ਹਾਂ ਬਾਰੇ ਗੱਲ ਕਰਨ ਵਾਲਾ ਕੋਈ ਨਹੀਂ ਸੀ। ਮੈਂ ਅਤੇ ਮੇਰੀਆਂ ਸਹੇਲੀਆਂ ਨੇ ਇਸ ਦੇ ਨੇੜੇ-ਤੇੜੇ ਕਦੇ ਕੋਈ ਗੱਲਬਾਤ ਨਹੀਂ ਕੀਤੀ ਸੀ।

ਕਿਤਾਬ ਵਿੱਚ ਡੁੱਬੀ ਹੋਈ ਨੂੰ ਮੈਨੂੰ ਮੌਜੂਦਾ ਸਥਿਤੀ ਵਿੱਚ ਵਾਪਸ ਆਉਣ ਲਈ ਕਾਫ਼ੀ ਸਮਾਂ ਲੱਗ ਗਿਆ, ਜਦੋਂ ਮੈਂ ਆਪਣੀ ਮਾਂ ਦੇ ਦੂਜੇ ਕਮਰੇ ਵਿੱਚੋਂ ਬੁਲਾਉਂਦਿਆਂ ਦੀ ਆਵਾਜ਼ ਸੁਣੀ।

ਇਸ ਸਮੇਂ 1990 ਦੇ ਦਹਾਕੇ ਦੇ ਅੰਤ ਵਿੱਚ ਮੈਨੂੰ ਨਹੀਂ ਪਤਾ ਸੀ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਹੈ।

ਦੁਨੀਆ ਭਰ ਵਿੱਚ ਕਈ ਬੱਚਿਆਂ ਨੇ ਇਸ ਉਮਰ ਵਿੱਚ ਜ਼ਿਆਦਾਤਰ ਸਕੂਲ ਵਿੱਚ ਹੀ ਆਪਸੀ ਨੇੜਤਾ ਬਾਰੇ ਸਿੱਖਣਾ ਸ਼ੁਰੂ ਕਰ ਦਿੱਤਾ ਸੀ।

ਬੈਲਜੀਅਮ ਵਿੱਚ ਬੱਚਿਆਂ ਨੂੰ ਸੱਤ ਸਾਲ ਦੀ ਉਮਰ ਵਿੱਚ ਹੀ ਸੈਕਸ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ, ਪਰ ਭਾਰਤ ਅਜਿਹੀ ਜਗ੍ਹਾ ਨਹੀਂ ਹੈ ਜਿੱਥੇ ਸਕੂਲਾਂ ਦੇ ਪਾਠਕ੍ਰਮ ਵਿੱਚ ਸੈਕਸ ਸਿੱਖਿਆ ਲਾਜ਼ਮੀ ਹੁੰਦੀ ਹੈ।

ਦਰਅਸਲ, ਇਹ ਸਾਲ 2018 ਤੱਕ ਨਹੀਂ ਸੀ, ਜਦੋਂ ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਕੂਲਾਂ ਲਈ ਸੈਕਸ ਸਿੱਖਿਆ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ।

29 ਵਿੱਚੋਂ ਇੱਕ ਦਰਜਨ ਦੇ ਜ਼ਿਆਦਾ ਰਾਜਾਂ ਨੇ ਉਨ੍ਹਾਂ ਨੂੰ ਲਾਗੂ ਨਾ ਕਰਨ ਦਾ ਵਿਕਲਪ ਚੁਣਿਆ ਹੈ।

'ਦਿ ਟਾਈਮਜ਼ ਆਫ ਇੰਡੀਆ' ਅਨੁਸਾਰ ਪੇਂਡੂ ਭਾਰਤ ਵਿੱਚ ਅੱਧੇ ਤੋਂ ਜ਼ਿਆਦਾ ਲੜਕੀਆਂ ਮਾਸਿਕ ਧਰਮ ਜਾਂ ਇਸ ਦੇ ਕਾਰਨਾਂ ਤੋਂ ਅਣਜਾਣ ਹਨ।

ਪੈਂਫਲੇਟ ਦੀ ਖੋਜ ਨੇ ਮੇਰੇ ਲਈ ਖੋਜ ਨੂੰ ਅੱਗੇ ਨਹੀਂ ਵਧਾਇਆ।

ਦਰਅਸਲ, ਮੈਂ ਇਸ ਨੂੰ ਆਪਣੇ ਦਿਮਾਗ਼ ਵਿੱਚ ਦਬਾ ਦਿੱਤਾ ਤੇ ਭਾਰਤ ਵਿੱਚ ਵੱਡੀਆਂ ਹੋ ਰਹੀਆਂ ਹੋਰ ਕਈ ਲੜਕੀਆਂ ਦੀ ਤਰ੍ਹਾਂ ਮੈਂ ਵੀ ਰੂੜੀਵਾਦੀ ਰਹੀ।

ਮੈਂ 25 ਸਾਲ ਦੀ ਸੀ, ਜਦੋਂ ਮੈਂ ਆਪਣਾ ਕੁਆਰਾਪਣ ਖੋ ਦਿੱਤਾ ਸੀ ਅਤੇ ਦੋ ਸਾਲ ਬਾਅਦ ਆਪਣੀ ਖੁਦ ਦੀ ਅਰੇਂਜ ਮੈਰਿਜ ਦੇ ਸਮੇਂ ਵੀ ਮੈਂ ਅਨੁਭਵਹੀਣ ਸੀ।

ਮੇਰੇ ਵਿਆਹ ਦੀ ਰਾਤ ਨੂੰ ਸਿਰਫ਼ ਇੱਕ ਬੇਤਰਤੀਬੀ ਵਜੋਂ ਦਰਸਾਇਆ ਜਾ ਸਕਦਾ ਹੈ।

ਮੈਂ ਆਪਣੇ ਵਿਆਹ ਵਾਲੇ ਬਿਸਤਰੇ ਵੱਲ ਵੇਖਿਆ, ਆਪਣੇ ਲਾੜੇ ਦੇ ਮਾਪਿਆਂ ਦੇ ਘਰ ਇੱਧਰ ਉੱਧਰ ਬਿਖਰੀਆਂ ਹੋਈਆਂ ਫੁੱਲਾਂ ਦੀਆਂ ਪੱਤੀਆਂ ਵੱਲ ਵੇਖਿਆ ਅਤੇ ਸਥਿਤੀ ਨੂੰ ਹਾਸੋਹੀਣਾ ਪਾਇਆ।

ਪਤਲੀਆਂ ਦੀਵਾਰਾਂ ਰਾਹੀਂ ਮੈਂ ਕਮਰੇ ਦੇ ਬਾਹਰ ਪਰਿਵਾਰਕ ਮੈਂਬਰਾਂ ਦੀ ਗੱਲਬਾਤ ਸੁਣ ਸਕਦੀ ਸੀ, ਉਨ੍ਹਾਂ ਵਿੱਚੋਂ ਇੱਕ ਦਰਜਨ, ਜੋ ਸਾਡੇ ਵਿਆਹ ਲਈ ਸ਼ਹਿਰ ਤੋਂ ਬਾਹਰੋਂ ਆਏ ਹੋਏ ਸਨ, ਨੇ ਸਾਡੇ ਦਰਵਾਜ਼ੇ ਦੇ ਬਾਹਰ ਡੇਰਾ ਲਾਇਆ ਹੋਇਆ ਸੀ ਕਿਉਂਕਿ ਉਨ੍ਹਾਂ ਨੂੰ ਸੌਣ ਲਈ ਕਿਤੇ ਹੋਰ ਥਾਂ ਨਹੀਂ ਸੀ।

ਮੇਰੀ ਮਾਂ ਨੇ ਮੈਨੂੰ ਆਪਣੇ ਉਸ ਸਮੇਂ ਦੇ ਪਤੀ ਨੂੰ ਇਹ ਦੱਸਣ ਲਈ ਉਤਸ਼ਾਹਿਤ ਕੀਤਾ ਸੀ ਕਿ ਮੈਂ ਕੁਆਰੀ ਹਾਂ। ਇਸ ਲਈ ਮੈਨੂੰ ਸ਼ਰਮੀਲੀ ਅਤੇ ਉਲਝੀ ਹੋਈ ਦਿਖਾਉਣ ਦਾ ਨਾਟਕ ਕਰਨਾ ਪਿਆ ਕਿ ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਨਾ ਹੈ।

ਅਸੀਂ ਮੁਸ਼ਕਿਲ ਨਾਲ ਇੱਕ-ਦੂਜੇ ਨਾਲ ਗੱਲ ਕਰਦੇ ਸੀ ਅਤੇ ਉੱਥੇਂ ਅਸੀਂ ਅਚਾਨਕ ਇੱਕ ਬੈੱਡਰੂਮ ਵਿੱਚ ਸੀ ਅਤੇ ਮੇਰੇ ਤੋਂ ਇੱਕ ਪਤਨੀ ਦੇ ਰੂਪ ਵਿੱਚ ਆਪਣੇ ਫਰਜ਼ਾਂ ਦਾ ਪਾਲਣ ਕਰਨ ਦੀ ਉਮੀਦ ਸੀ।

ਮੈਂ ਕੁਆਰੀ ਨਹੀਂ ਸੀ, ਪਰ ਮੈਂ ਤਿਆਰ ਨਹੀਂ ਸੀ। ਅੱਜ ਤੱਕ ਮੈਨੂੰ ਇੱਕ ਮਹੀਨੇ ਵਿੱਚ ਦਰਜਨਾਂ ਸੰਦੇਸ਼ ਮਿਲੇ ਸਨ।

ਜੋ ਲੋਕ ਮੈਨੂੰ ਕਹਿੰਦੇ ਸਨ ਕਿ ਵਿਆਹ ਦੀ ਰਾਤ ਨੂੰ ਕੀ ਕਰਨਾ ਚਾਹੀਦਾ ਹੈ: ਸਿਰਫ਼ ਸਰੀਰਕ ਤੌਰ 'ਤੇ ਹੀ ਨਹੀਂ ਬਲਕਿ ਹੋਰ ਸਭ ਕਿਵੇਂ ਕੰਮ ਕਰਨਾ ਹੈ - ਕਿਵੇਂ ਜ਼ਿਆਦਾ ਸ਼ਰਮਿੰਦਾ ਨਹੀਂ ਹੋਣਾ ਅਤੇ ਬਹੁਤਾ ਤਜਰਬੇਕਾਰ ਵੀ ਨਹੀਂ ਦਿਖਾਉਣਾ।

ਮੈਂ ਅਤੇ ਮੇਰਾ ਪਤੀ ਅਸੀਂ ਪੰਜ ਸਾਲ ਤੱਕ ਇਕੱਠੇ ਰਹੇ। ਸ਼ੁਰੂ ਵਿੱਚ ਹੀ ਇਹ ਸਪੱਸ਼ਟ ਹੋ ਗਿਆ ਸੀ ਕਿ ਮੈਂ ਗਲਤ ਵਿਅਕਤੀ ਨਾਲ ਵਿਆਹ ਕਰ ਲਿਆ ਹੈ।

ਇਸ ਲਈ ਉਸ ਨਾਲ ਸਰੀਕਰ ਸਬੰਧ ਬਣਾਉਣਾ ਇੱਕ ਅਜਿਹੀ ਘਟਨਾ ਬਣ ਗਈ, ਜਿਸ ਤੋਂ ਮੈਂ ਡਰਦੀ ਸੀ।

ਅਸੀਂ ਸਮਾਂ ਅਤੇ ਤਰੀਕਾਂ 'ਤੇ ਗੱਲ ਕਰਦੇ। ਇਹ ਉਦੋਂ ਤੱਕ ਨਹੀਂ ਸੀ ਜਦੋਂ ਤੱਕ ਮੈਂ ਇਕ ਸਾਥੀ ਬਾਰੇ ਕਲਪਨਾ ਕਰਨੀ ਸ਼ੁਰੂ ਨਹੀਂ ਕੀਤੀ ਸੀ ਕਿ ਮੈਨੂੰ ਪਤਾ ਸੀ ਕਿ ਇਹ ਠੀਕ ਨਹੀਂ ਹੋ ਸਕਦਾ।

ਮੈਂ ਇਸ 'ਤੇ ਕੰਮ ਨਹੀਂ ਕੀਤਾ, ਪਰ ਮੈਂ ਅਜਿਹਾ ਰਿਸ਼ਤਾ ਨਹੀਂ ਚਾਹੁੰਦੀ ਸੀ, ਜਿੱਥੇ ਇਹ ਸੰਭਾਵਨਾ ਹੋਵੇ ਕਿ ਮੈਂ ਕਰ ਸਕਾਂ। ਆਖਿਰ ਸਾਡਾ ਵਿਆਹ ਟੁੱਟ ਗਿਆ।

ਸੈਕਸ ਕੋਚ ਪੱਲਵੀ ਬਰਨਵਾਲ

ਤਸਵੀਰ ਸਰੋਤ, Pallavi Barnwal

ਤਸਵੀਰ ਕੈਪਸ਼ਨ, ਟੈੱਡ ਟੌਕ ਦੌਰਾਨ ਸੈਕਸ ਕੋਚ ਪੱਲਵੀ ਬਰਨਵਾਲ

32 ਸਾਲ ਦੀ ਉਮਰ ਵਿੱਚ ਅਤੇ ਇੱਕ ਸਿੰਗਲ ਮਦਰ, ਅਚਾਨਕ ਮੇਰੇ 'ਤੇ ਕੋਈ ਦਬਾਅ ਨਹੀਂ ਪਿਆ।

ਮੈਂ ਇੱਕ ਤਲਾਕਸ਼ੁਦਾ ਅਤੇ ਸਮਾਜ ਦੀਆਂ ਨਜ਼ਰਾਂ ਵਿੱਚ ਡਿੱਗੀ ਹੋਈ ਔਰਤ ਸੀ।

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਰਹਿੰਦੇ ਹੋਏ ਭਵਿੱਖ ਦਾ ਸੋਚੇ ਬਿਨਾਂ ਮੇਰੇ ਅਨੇਕ ਮਰਦਾਂ ਨਾਲ ਸਰੀਰਕ ਸਬੰਧ ਬਣ ਗਏ।

ਮੈਂ ਪ੍ਰਯੋਗ ਕੀਤਾ, ਮੈਂ ਬਜ਼ੁਰਗ ਆਦਮੀਆਂ, ਵਿਆਹੇ ਆਦਮੀਆਂ ਨਾਲ ਸੌਂਈ।

ਜਿਉਂ ਜਿਉਂ ਮੈਂ ਵਧੇਰੇ ਖੁੱਲ੍ਹੀ ਹੁੰਦੀ ਗਈ, ਮੈਂ ਜਿਸ ਤਰ੍ਹਾਂ ਦੀਆਂ ਗੱਲਾਂਬਾਤਾਂ ਕਰ ਰਹੀ ਸੀ, ਉਹ ਬਦਲਣ ਲੱਗੀਆਂ।

ਮੇਰੇ ਵਿਆਹੇ ਦੋਸਤ, ਮੇਰੇ ਕੋਲ ਸਲਾਹ ਲਈ ਆਉਣ ਲੱਗੇ।

ਮੇਰੀ ਆਜ਼ਾਦੀ ਤੋਂ ਪ੍ਰੇਰਿਤ ਹੋ ਕੇ, ਮੇਰੀ ਮਾਂ, ਜਿਸ ਦੀ ਹਮੇਸ਼ਾ ਵਿਦਰੋਹੀ ਪ੍ਰਵਿਰਤੀ ਰਹੀ ਸੀ, ਉਹ ਮੇਰੇ ਅਤੇ ਮੇਰੇ ਬੇਟੇ ਨਾਲ ਦਿੱਲੀ ਆ ਗਈ।

ਮੇਰੇ ਆਲੇ-ਦੁਆਲੇ ਸੈਕਸ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਬਹੁਤ ਸਾਰੀਆਂ ਨਾਰੀਵਾਦੀ ਚਰਚਾਵਾਂ ਹੋਈਆਂ।

ਸਾਲ 2012 ਵਿੱਚ ਦਿੱਲੀ ਵਿੱਚ ਇੱਕ ਬੱਸ ਵਿੱਚ ਇੱਕ ਕੁੜੀ ਨਾਲ ਬਲਾਤਕਾਰ ਨੇ ਪੂਰੇ ਸ਼ਹਿਰ ਨੂੰ ਸੁੰਨ ਕਰ ਦਿੱਤਾ।

ਪਰ ਮੇਰੇ ਲਈ ਇਹ ਵੀ ਚਿੰਤਾ ਦੀ ਗੱਲ ਸੀ ਕਿ ਜਿਸ ਤਰ੍ਹਾਂ ਨਾਲ ਇਹ ਗੱਲਬਾਤ ਸੈਕਸ ਨੂੰ ਹਿੰਸਕ ਬਣਾ ਰਹੀ ਸੀ, ਅਤੇ ਇਸ ਦਾ ਆਨੰਦ ਨਹੀਂ ਲਿਆ ਜਾ ਸਕਦਾ।

ਦਰਅਸਲ, ਭਾਰਤੀ ਔਰਤਾਂ ਅਕਸਰ ਨੇੜਤਾ ਨੂੰ ਆਨੰਦਮਈ ਨਹੀਂ ਮੰਨਦੀਆਂ ਹਨ ਜਦੋਂਕਿ ਇਹ ਉਨ੍ਹਾਂ ਦੇ ਕੰਟਰੋਲ ਵਿੱਚ ਹੋਣਾ ਚਾਹੀਦਾ ਹੈ।

ਇਸ ਵਿਸ਼ੇ ਦੁਆਲੇ ਏਨੀ ਚੁੱਪ ਅਤੇ ਸ਼ਰਮਿੰਦਗੀ ਹੈ ਕਿ ਲੜਕੀਆਂ ਜਦੋਂ ਉਨ੍ਹਾਂ ਨਾਲ ਅਜਿਹਾ ਹੁੰਦਾ ਹੈ, ਤਾਂ ਕਈ ਵਾਰ ਉਹ ਦੁਰਵਿਵਹਾਰ ਨੂੰ ਪਛਾਣ ਨਹੀਂ ਪਾਉਂਦੀਆਂ।

ਇਹ ਵੀ ਪੜ੍ਹੋ

ਔਰਤਾਂ ਖਿਲਾਫ਼ ਅਪਰਾਧ

• ਭਾਰਤ ਵਿੱਚ ਸਾਲ 2019 ਵਿੱਚ ਔਸਤਨ 87 ਬਲਾਤਕਾਰ ਦੇ ਕੇਸ ਦਰਜ ਕੀਤੇ ਗਏ (ਜਿਸ ਸਾਲ ਤੱਕ ਇਹ ਅੰਕੜੇ ਉਪਲੱਬਧ ਹਨ) ਅਤੇ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ ਰੋਜ਼ਾਨਾ 100 ਤੋਂ ਵੱਧ ਮਾਮਲੇ ਹੋਏ।

• ਕੁੱਲ ਮਿਲਾ ਕੇ 2019 ਵਿੱਚ ਔਰਤਾਂ ਵਿਰੁੱਧ ਅਪਰਾਧ ਦੇ 405,861 ਮਾਮਲੇ ਦਰਜ ਹੋਏ ਸਨ।

• ਵਿਸ਼ਵ ਜਨਸੰਖਿਆ ਸਮੀਖਿਆ 2020 ਅਨੁਸਾਰ ਪ੍ਰਤੀ ਵਿਅਕਤੀ ਜਿਨਸੀ ਅਪਰਾਧਾਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਸਭ ਤੋਂ ਖਰਾਬ ਸਥਿਤੀ ਵਿੱਚ ਹੈ।

ਸੈਕਸ ਕੋਚ ਵਜੋਂ ਭੂਮਿਕਾ

ਹਾਲਾਂਕਿ ਮੈਂ ਕਸਟਮਰ ਸੇਲਜ਼ ਵਿੱਚ ਕੰਮ ਕਰ ਰਹੀ ਹਾਂ, ਪਰ ਮੈਂ ਕਰੀਅਰ ਵਿੱਚ ਤਬਦੀਲੀ ਕਰਨ ਬਾਰੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਮੇਰੇ ਨਾਲ ਅਜਿਹਾ ਹੋਇਆ ਕਿ ਸੈਕਸ ਬਾਰੇ ਖੁੱਲ੍ਹ ਕੇ ਗੱਲ ਕਰਨ ਲਈ ਇੱਕ ਗੈਰ ਨਿਆਂਇਕ ਸਥਾਨ ਬਣਾਉਣ ਦਾ ਮੌਕਾ ਹੈ ਅਤੇ ਇੱਕ ਅਜਿਹਾ ਮੰਚ ਜਿੱਥੇ ਲੋਕ ਮੈਨੂੰ ਸੁਆਲ ਪੁੱਛ ਸਕਦੇ ਹਨ।

ਮੈਂ ਸੈਕਸ ਅਤੇ ਨਿਊਰੋ-ਭਾਸ਼ਾਈ ਪ੍ਰੋਗ੍ਰਾਮਿੰਗ ਕੋਚ ਬਣਨ ਦੀ ਸਿਖਲਾਈ ਲਈ ਅਤੇ ਇੱਕ ਇੰਸਟਾਗ੍ਰਾਮ ਪੇਜ ਬਣਾਇਆ , ਜਿੱਥੇ ਮੈਂ ਲੋਕਾਂ ਨੂੰ ਆਪਣੇ ਤੋਂ ਇਸ ਸਬੰਧੀ ਕੁਝ ਵੀ ਪੁੱਛਣ ਲਈ ਸੱਦਾ ਦਿੱਤਾ।

ਗੱਲਬਾਤ ਨੂੰ ਉਤਸ਼ਾਹਤ ਕਰਨ ਲਈ ਮੈਂ ਆਪਣੇ ਖੁਦ ਦੇ ਜਿਨਸੀ ਤਜ਼ਰਬਿਆਂ ਬਾਰੇ ਵੇਰਵੇ ਪੋਸਟ ਕੀਤੇ। ਇਹ ਸਭ ਕੰਮ ਕਰ ਗਿਆ।

ਲੋਕਾਂ ਨੇ ਜਿਨਸੀ ਕਲਪਨਾਵਾਂ, ਹਸਤਮੈਥੂਨ ਸਬੰਧੀ ਕਲੰਕ, ਬਿਨਾਂ ਸਰੀਰਕ ਸਬੰਧਾਂ ਵਾਲੇ ਵਿਆਹ ਅਤੇ ਦੁਰਵਿਵਹਾਰ ਸਮੇਤ ਕਈ ਹੋਰ ਵਿਸ਼ਿਆਂ ਬਾਰੇ ਸਲਾਹ ਲੈਣ ਲਈ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ, ਪਰ ਇਨ੍ਹਾਂ ਵਿੱਚ ਜ਼ਿਆਦਾਤਰ ਮਾਪੇ ਸਨ।

ਫਿਰ ਦੋ ਸਾਲ ਪਹਿਲਾਂ ਮੈਨੂੰ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨਾਲ ਸੈਕਸ ਅਤੇ ਇਸ ਸਬੰਧੀ ਸਹਿਮਤੀ ਬਾਰੇ ਗੱਲ ਕਰਨ ਦੇ ਮਹੱਤਵ 'ਤੇ ਇੱਕ ਟੈੱਡ ਟਾਕ ਕਰਨ ਲਈ ਕਿਹਾ ਗਿਆ।

ਮੈਂ ਇਹ ਦਿਖਾਉਣ ਲਈ ਮੰਚ 'ਤੇ ਸਾੜ੍ਹੀ ਪਹਿਨ ਕੇ ਗਈ ਸੀ ਕਿ ਇਹ ਸਿਰਫ਼ ਪੱਛਮੀ ਭਾਰਤੀ ਔਰਤਾਂ ਨਹੀਂ ਹਨ ਜੋ ਜਿਨਸੀ ਸਬੰਧਾਂ ਬਾਰੇ ਗੱਲ ਕਰਦੀਆਂ ਹਨ।

ਮੈਂ ਸਰੋਤਿਆਂ/ਦਰਸ਼ਕਾਂ ਦਾ ਧਿਆਨ 2019 ਵਿੱਚ ਪੋਰਨਹੱਬ ਸਾਈਟ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਵੱਲ ਦਿਵਾਇਆ ।

ਜਿਸ ਵਿੱਚ ਕਿਹਾ ਗਿਆ ਸੀ ਕਿ ਕਈ ਸਾਈਟਾਂ 'ਤੇ ਪਾਬੰਦੀ ਲਾਉਣ ਦੇ ਬਾਵਜੂਦ ਭਾਰਤੀਆਂ ਨੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪੋਰਨੋਗ੍ਰਾਫੀ ਸਟਰੀਮ ਕੀਤੀ।

ਅਸੀਂ ਗੁਪਤ ਰੂਪ ਨਾਲ ਸੈਕਸ ਕਰ ਰਹੇ ਸੀ ਅਤੇ ਇਹ ਕਿਸੇ ਦੀ ਮਦਦ ਨਹੀਂ ਕਰ ਰਿਹਾ।

ਸਵਾਲਾਂ ਦੀ ਝੜੀ ਤੇ ਮੇਰੇ ਜਵਾਬ

ਉਸ ਗੱਲਬਾਤ ਤੋਂ ਬਾਅਦ ਮੈਨੂੰ ਇੱਕ ਦਿਨ ਵਿੱਚ 30 ਤੋਂ ਵਧੇਰੇ ਸੁਆਲ ਪੁੱਛੇ ਜਾਣ ਲੱਗੇ ਅਤੇ ਕੋਚਿੰਗ ਲਈ ਬੇਨਤੀਆਂ ਪ੍ਰਾਪਤ ਹੋਣੀਆਂ ਸ਼ੁਰੂ ਹੋ ਗਈਆਂ।

ਇਹ ਇੱਕ ਔਰਤ ਹੋ ਸਕਦੀ ਹੈ ਜੋ ਪੁੱਛ ਰਹੀ ਹੈ ਕਿ ਸੈਕਸ ਟੌਇ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇ, ਜਾਂ ਕੋਈ ਪੁਰਸ਼ ਇਹ ਪੁੱਛ ਰਿਹਾ ਹੈ ਕਿ ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਉਸ ਲਈ ਫਿਰ ਤੋਂ ਹਸਤਮੈਥੂਨ ਕਰਨਾ ਕਦੋ ਸੁਰੱਖਿਅਤ ਹੈ।

(ਮੇਰਾ ਉੱਤਰ: ਕੋਵਿਡ ਦੌਰਾਨ ਹਸਤਮੈਥੂਨ ਨਾਲ ਸਰੀਰਕ ਥਕਾਵਟ ਹੋ ਸਕਦੀ ਹੈ, ਪਰ ਠੀਕ ਹੋਣ ਦੇ ਬਾਅਦ ਆਮ ਸਥਿਤੀ ਵਿੱਚ ਵਾਪਸ ਜਾਣਾ ਪੂਰੀ ਤਰ੍ਹਾਂ ਨਾਲ ਠੀਕ ਹੈ।)

ਇਨ੍ਹਾਂ ਵਿੱਚੋਂ ਪੁੱਛਗਿੱਛ ਮੈਨੂੰ ਯਾਦ ਦਿਵਾਉਂਦੀ ਹੈ ਕਿ ਸਾਡੇ ਜੀਵਨ ਦੇ ਕੁਝ ਸਭ ਤੋਂ ਦਰਦਨਾਕ ਹਿੱਸੇ ਸੈਕਸ ਬਾਰੇ ਇੱਕ ਸੰਸਕ੍ਰਿਤੀ ਦੇ ਰੂਪ ਵਿੱਚ ਚਰਚਾ ਦੀ ਘਾਟ ਨਾਲ ਜੁੜੇ ਹਨ। ਸੈਕਸ ਵੀ ਬਹੁਤ ਸਮੇਂ ਦਾ ਮੁੱਦਾ ਨਹੀਂ ਹੈ।

ਮੇਰੇ ਮਾਤਾ-ਪਿਤਾ ਦੇ ਮਾਮਲੇ ਵਿੱਚ ਵੀ ਇਹ ਮੁੱਦਾ ਸੀ ਕਿਉਂਕਿ ਉਹ ਮਨੁੱਖੀ ਜੀਵਨ ਦੇ ਇੱਕ ਬਹੁਤ ਹੀ ਸੁਭਾਵਿਕ ਹਿੱਸੇ ਬਾਰੇ ਇੱਕ ਦੂਜੇ ਨਾਲ ਸੰਵਾਦ ਨਹੀਂ ਕਰ ਸਕਦੇ ਸਨ।

ਮੇਰੇ ਆਪਣੇ ਵਿਆਹ ਵਿੱਚ ਸੈਕਸ ਦੀ ਘਾਟ ਸੀ, ਇਹ ਇਸ ਲਈ ਸੀ ਕਿਉਂਕਿ ਅਸੀਂ ਇੱਕ-ਦੂਜੇ ਨਾਲ ਗੱਲਬਾਤ ਨਹੀਂ ਕਰ ਪਾਉਂਦੇ ਸੀ।

ਮੇਰਾ ਬੇਟਾ ਹੁਣ ਅੱਠ ਸਾਲਾਂ ਦਾ ਹੈ ਅਤੇ ਮੈਨੂੰ ਪਤਾ ਹੈ ਕਿ ਕੁਝ ਸਾਲਾਂ ਬਾਅਦ ਉਹ ਉਤਸੁਕ ਹੋ ਜਾਵੇਗਾ।

ਜਦੋਂ ਮੈਂ ਉਸ ਨੂੰ ਆਪਣਾ ਦੁੱਧ ਪੀਣ ਤੋਂ ਛੁਡਾਇਆ ਤਾਂ ਮੈਂ ਉਸ ਨੂੰ ਦੱਸਿਆ ਕਿ ਉਹ ਹੁਣ ਇਸ ਉਮਰ ਦਾ ਹੋ ਗਿਆ ਹੈ ਕਿ ਉਸ ਨੂੰ ਔਰਤ ਦੇ ਸਰੀਰ ਦੇ ਕੁਝ ਹਿੱਸਿਆਂ ਨੂੰ ਨਹੀਂ ਛੂਹਣਾ ਚਾਹੀਦਾ।

ਉਹ ਉਦੋਂ ਬਹੁਤ ਛੋਟਾ ਸੀ, ਪਰ ਉਹ ਸਮਝਦਾ ਸੀ। ਜਦੋਂ ਉਸ ਦਾ ਜਿਨਸੀ ਤੌਰ 'ਤੇ ਸਰਗਰਮ ਹੋਣ ਦਾ ਸਮਾਂ ਆਵੇਗਾ, ਤਾਂ ਮੈਨੂੰ ਉਮੀਦ ਹੈ ਕਿ ਮੈਂ ਉਸ ਨੂੰ ਅਜਿਹੇ ਮਾਹੌਲ ਵਿੱਚ ਪਾਲਿਆ ਹੈ।

ਜਿੱਥੇ ਉਹ ਇਸ ਤੋਂ ਚੰਗੀ ਤਰ੍ਹਾਂ ਵਾਕਿਫ਼ ਅਤੇ ਸੁਰੱਖਿਅਤ ਹੋਵੇਗਾ ਅਤੇ ਜਾਣਦਾ ਹੈ ਕਿ ਮੇਰੇ ਵੱਲੋਂ ਕੋਈ ਫੈਸਲਾ ਨਹੀਂ ਦਿੱਤਾ ਜਾਵੇਗਾ।

ਪੱਲਵੀ ਬਰਨਵਾਲ ਦੇ ਮਾਪਿਆਂ ਲਈ ਸੁਝਾਅ

ਇਹ ਸਮਝ ਕੇ ਸ਼ੁਰੂ ਕਰੋ ਕਿ ਤੁਹਾਡੇ ਬੱਚਿਆਂ ਨੂੰ ਸੈਕਸ ਬਾਰੇ ਜਾਣਨ ਦੀ ਕਿਉਂ ਜ਼ਰੂਰਤ ਹੈ।

ਸੈਕਸ ਅਤੇ ਕਾਮੁਕਤਾ ਬਾਰੇ ਗੱਲ ਕਰਨਾ ਤੁਹਾਡੇ ਬੱਚਿਆਂ ਨੂੰ ਬਾਅਦ ਦੇ ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਾ ਸਕਦਾ ਹੈ।

ਘੱਟ ਸਵੈ-ਮਾਣ, ਸਰੀਰ ਦੇ ਅਕਸ ਬਾਰੇ ਚਿੰਤਾ, ਜਿਨਸੀ ਸ਼ੋਸ਼ਣ, ਗੈਰ ਸਿਹਤਮੰਦ ਸਬੰਧ ਅਤੇ ਜਿਨਸੀ ਖਪਤਕਾਰਵਾਦ, ਕੁਝ ਅਜਿਹੀਆਂ ਲੰਬੇ ਸਮੇਂ ਦੀਆਂ ਸਮੱਸਿਆਵਾਂ ਹਨ ਜਿਨ੍ਹਾਂ ਦਾ ਕਈ ਨੌਜਵਾਨ ਬਾਲਗਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਨੂੰ ਆਪਣੇ ਤਜ਼ਰਬਿਆਂ ਬਾਰੇ ਦੱਸੋ

ਬੱਚੇ ਆਪਣੇ ਮਾਤਾ-ਪਿਤਾ ਦੀਆਂ ਕਹਾਣੀਆਂ ਨਾਲ ਵਧੀਆ ਰੂਪ ਨਾਲ ਜੁੜਦੇ ਹਨ। ਉਹ ਉਤਸੁਕ ਹਨ ਕਿ ਜਦੋਂ ਤੁਸੀਂ ਵੱਡੇ ਹੋ ਰਹੇ ਸੀ ਤਾਂ ਇਹ ਤੁਹਾਡੇ ਲਈ ਕਿਵੇਂ ਸੀ।

ਉਹ ਤੁਹਾਨੂੰ ਅਸਲ ਅਤੇ ਪ੍ਰਮਾਣਿਕ ਇਨਸਾਨ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ ਜਿਨ੍ਹਾਂ ਦੀਆਂ ਆਪਣੀਆਂ ਗਲਤੀਆਂ ਵੀ ਸਨ।

ਜਦੋਂ ਤੁਸੀਂ ਆਪਣੇ ਬੱਚੇ ਨਾਲ ਬਿਹਤਰ ਸਬੰਧ ਬਣਾਓਗੇ, ਜੇਕਰ ਤੁਸੀਂ ਸੈਕਸ ਬਾਰੇ ਚੁਣੌਤੀਆਂ, ਭਰਮ ਅਤੇ ਗਲਤ ਧਾਰਨਾਵਾਂ ਬਾਰੇ ਗੱਲ ਕਰਦੇ ਹੋ ਜੋ ਤੁਸੀਂ ਉਸ ਸਮੇਂ ਅਨੁਭਵ ਕੀਤੇ ਸਨ, ਜਦੋਂ ਤੁਸੀਂ ਉਨ੍ਹਾਂ ਦੀ ਉਮਰ ਦੇ ਆਸ ਪਾਸ ਸੀ।

ਆਪਣੇ ਵਿਚਾਰ ਸਾਂਝੇ ਕਰੋ

ਆਪਣੇ ਬੱਚਿਆਂ ਨਾਲ ਆਪਣੀਆਂ ਜਿਨਸੀ ਕਦਰਾਂ ਕੀਮਤਾਂ ਬਾਰੇ ਗੱਲ ਕਰੋ।

ਤੁਸੀਂ ਨਗਨਤਾ, ਡੇਟਿੰਗ ਕਿਸ਼ੋਰ ਜਿਨਸੀ ਗਤੀਵਿਧੀਆਂ, ਐੱਲਜੀਬੀਟੀ, ਸਮਲਿੰਗੀ ਵਿਆਹ, ਗਰਭਪਾਤ, ਗਰਭ ਨਿਰੋਧਕ, ਵਿਆਹ ਤੋਂ ਬਾਹਰੀ ਜਿਨਸੀ ਸਬੰਧ, ਸਿਹਤਮੰਦ ਸਬੰਧਾਂ ਅਤੇ ਇੰਤਜ਼ਾਰ ਕਰਨ ਦੇ ਮਹੱਤਵ ਬਾਰੇ ਕੀ ਮੰਨਦੇ ਹੋ…?

ਯਾਦ ਰੱਖੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਦਰਾਂ ਕੀਮਤਾਂ ਦਾ ਢਾਂਚਾ ਬਣਾਉਣ ਵਿੱਚ ਸਹਾਇਤਾ ਕਰ ਰਹੇ ਹੋ, ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਨਹੀਂ ਕਰ ਰਹੇ।

ਉਨ੍ਹਾਂ ਨੂੰ ਤੱਥ ਦਿਓ

ਵੱਖੋ ਵੱਖ ਉਮਰ ਸਮੂਹਾਂ ਵਿੱਚ ਉਨ੍ਹਾਂ ਨੂੰ ਕੀ ਜਾਣਨ ਦੀ ਜ਼ਰੂਰਤ ਹੈ, ਬਾਰੇ ਤੱਥ ਪ੍ਰਾਪਤ ਕਰੋ। ਉਹ ਜਾਣਕਾਰੀ ਜਿਹੜੀ ਤੁਹਾਡੇ ਬੱਚਿਆਂ ਨੂੰ 10 ਤੋਂ 14 ਸਾਲ ਦੇ ਹੋਣ ਤੱਕ ਪਤਾ ਹੋਣੀ ਚਾਹੀਦਾ ਹੈ, ਉਸ ਨੂੰ ਸ਼ਾਮਲ ਕਰੋ:

1. ਕਾਮੁਕਤਾ ਪ੍ਰਤੀ ਤੁਹਾਡੀਆਂ ਉਮੀਦਾਂ ਅਤੇ ਕਦਰਾਂ ਕੀਮਤਾਂ

2. ਮਰਦ ਅਤੇ ਔਰਤ ਸੈਕਸ ਅੰਗਾਂ ਦੇ ਸਹੀ ਨਾਮ ਅਤੇ ਭੂਮਿਕਾ

3. ਜਿਨਸੀ ਸਬੰਧ ਕੀ ਹਨ ਅਤੇ ਗਰਭ ਕਿਵੇਂ ਠਹਿਰਦਾ ਹੈ

4. ਜਵਾਨੀ ਵੇਲੇ ਹੋਣ ਵਾਲੀਆਂ ਸਰੀਰਕ ਅਤੇ ਭਾਵਨਾਤਮਕ ਤਬਦੀਲੀਆਂ

5. ਮਾਹਵਾਰੀ ਚੱਕਰ ਦੀ ਪ੍ਰਵਿਰਤੀ ਅਤੇ ਕਾਰਜ

6. ਐੱਲਜੀਬੀਟੀ ਰਿਸ਼ਤੇ, ਲਿੰਗ, ਹਸਤਮੈਥੂਨ, ਗਰਭਪਾਤ

7. ਜਨਮ ਕੰਟਰੋਲ ਕੀ ਹੁੰਦਾ ਹੈ

8. ਯੌਨ ਸੰਚਾਰਿਤ ਰੋਗ (ਐੱਸਟੀਡੀ) ਅਤੇ ਇਹ ਕਿਵੇਂ ਫੈਲਦੇ ਹਨ

9. ਜਿਨਸੀ ਸ਼ੋਸ਼ਣ ਕੀ ਹੈ, ਜਿਨਸੀ ਸ਼ੋਸ਼ਣ ਨੂੰ ਕਿਵੇਂ ਰੋਕਿਆ ਜਾਵੇ ਅਤੇ ਜੇ ਇਹ ਹੁੰਦਾ ਹੈ ਤਾਂ ਕੀ ਕਰਨਾ ਹੈ

10. ਇਹ ਸਾਰੀ ਜਾਣਕਾਰੀ ਉਮਰ ਨਾਲ ਸਬੰਧਿਤ ਹੈ, ਇਸ ਲਈ ਤੁਹਾਨੂੰ ਇਹ ਫੈਸਲਾ ਕਰਨਾ ਹੈ ਕਿ ਇਸ ਨੂੰ ਕਦੋਂ ਅਤੇ ਕਿੰਨਾ ਸਾਂਝਾ ਕਰਨਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)