ਜਦੋਂ ਪੋਰਨ ਫਿਲਮਾਂ ਤੇ ਸੈਕਸ ਦੀ ਲਤ ਨੇ ਇੱਕ ਕੁੜੀ ਤੇ ਮੁੰਡੇ ਦੀ ਜ਼ਿੰਦਗੀ ਕੀਤੀ ਔਖੀ

ਤਸਵੀਰ ਸਰੋਤ, iStock/bbc three
- ਲੇਖਕ, ਲੌਰੀਨ ਟਰਨਰ
- ਰੋਲ, ਬੀਬੀਸੀ ਨਿਊਜ਼
ਹਾਲੀਵੁੱਡ ਫਿਲਮਾਂ ਦੇ ਮਸ਼ਹੂਰ ਡਾਇਕੈਰਟਰ ਹਾਰਵੀ ਵਾਈਨਸਟੀਨ ਉੱਪਰ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲੱਗਿਆਂ ਨੂੰ ਇੱਕ ਸਾਲ ਦਾ ਅਰਸਾ ਬੀਤ ਚੁੱਕਿਆ ਹੈ।
ਇਸ ਦੇ ਇਲਾਵਾ ਦੁਨੀਆਂ ਭਰ ਵਿੱਚ MeToo ਲਹਿਰ ਨੇ ਕਈ ਚਿਹਰੇ ਬੇਨਕਾਬ ਕੀਤੇ ਹਨ। ਇਨ੍ਹਾਂ ਸਾਰੀਆਂ ਗੱਲਾਂ ਚੋਂ ਇੱਕ ਮੁੱਖ ਗੱਲ ਉੱਭਰ ਕੇ ਆਉਂਦੀ ਹੈ।ਉਹ ਇਹ ਕਿ ਕੀ ਕੁਝ ਲੋਕਾਂ ਨੂੰ ਵਾਕਈ ਸੈਕਸ ਦੀ ਆਦਤ ਪੈ ਜਾਂਦੀ ਹੈ, ਕੀ ਉਹ ਹਰ ਹੀਲੇ ਵਸੀਲੇ ਇਹ ਹਾਸਲ ਕਰਨਾ ਚਾਹੁੰਦੇ ਹਨ।
ਦੂਸਰਾ ਸਵਾਲ ਇਹ ਸੀ ਕਿ ਜੇ ਇਹ ਲਤ ਵਾਕਈ ਹੁੰਦੀ ਹੈ ਤਾਂ ਇਸਦਾ ਅਨੁਭਵ ਕਿਹੋ-ਜਿਹਾ ਹੁੰਦਾ ਹੈ।
ਇਹ ਜਾਨਣ ਲਈ ਕਿ ਸੈਕਸ ਦੀ ਲਤ ਵਾਕਈ ਹੁੰਦੀ ਹੈ ਬੀਬੀਸੀ ਦੀ ਸੰਗੀਤਾ ਮਿਸਕ ਨੇ ਕੁਝ ਲੋਕਾਂ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ
ਨੀਲਾ ਕੇਂਦਰੀ ਏਸ਼ੀਆ ਦੇ ਇੱਕ ਮੁਲਕ ਤੋਂ 15 ਸਾਲ ਪਹਿਲਾਂ ਬਰਤਾਨੀਆ ਆ ਕੇ ਵਸੀ ਸੀ। ਜਿਸ ਫਾਈਨਾਂਸ ਕੰਪਨੀ ਵਿੱਚ ਉਸ ਦੀ ਨੌਕਰੀ ਸੀ ਉਹ ਪੂਰੀ ਤਰ੍ਹਾਂ ਮਰਦਾਂ ਦੇ "ਦਬਦਬੇ ਵਾਲੀ ਸੀ, ਜੋ ਲੱਖਾਂ ਪੌਂਡ ਕਮਾਉਂਦੇ ਸਨ।"
ਟੀਮ ਵਿੱਚ ਨੀਲਾ ਸਮੇਤ ਦੋ ਹੋਰ ਔਰਤਾਂ ਸਨ। ਉਨ੍ਹਾਂ ਦੇ ਪੁਰਸ਼ ਸਹਿਕਰਮੀ ਵੱਡੀ ਸਕਰੀਨ ਤੇ ਪੋਰਨ ਚਲਾਉਂਦੇ। ਜਿਨ੍ਹਾਂ ਉੱਪਰ ਮਾਰਕਿਟ ਨਾਲ ਜੁੜਿਆ ਡਾਟਾ ਦਿਖਾਇਆ ਜਾਣਾ ਚਾਹੀਦਾ ਸੀ।
ਨੀਲਾ ਨੇ ਦੱਸਿਆ, ''ਮੈਨੂੰ ਇਹ ਪਸੰਦ ਨਹੀਂ ਸੀ ਪਰ ਇਹ ਮੇਰੇ ਕੈਰੀਅਰ ਦੀ ਸ਼ੁਰੂਆਤ ਸੀ। ਮੈਂ ਸ਼ਹਿਰ ਵਿੱਚ ਆਪਣੀ ਥਾਂ ਬਣਾ ਰਹੀ ਸੀ ਅਤੇ ਮੈਂ ਇਹ ਸਭ ਗੁਆਉਣਾ ਨਹੀਂ ਸੀ ਚਾਹੁੰਦੀ।"
"ਮੈਂ ਜਾਣਦੀ ਸੀ ਕਿ ਉਹ ਕੋਈ ਪ੍ਰਤੀਕਿਰਿਆ ਚਾਹੁੰਦੇ ਹਨ। ਇਸ ਲਈ ਮੈਂ ਘਰ ਜਾ ਕੇ ਖ਼ੁਦ ਹੀ ਪੋਰਨ ਦੇਖਣੀ ਸ਼ੁਰੂ ਕਰ ਦਿੱਤਾਂ ਤਾਂ ਕਿ ਦਫ਼ਤਰ ਵਿੱਚ ਜੋ ਚਲਦਾ ਸੀ ਉਹ ਮੈਨੂੰ ਪ੍ਰੇਸ਼ਾਨ ਨਾ ਕਰੇ।"

ਤਸਵੀਰ ਸਰੋਤ, PA
ਨੀਲਾ ਜਲਦੀ ਹੀ ਫੜ੍ਹੀ ਗਈ। ਉਸਦਾ ਸੰਬੰਧ ਇੱਕ ਰੂੜੀਵਾਦੀ ਪਰਿਵਾਰ ਨਾਲ ਸੀ ਜਿੱਥੇ ਸੈਕਸ ਇੱਕ ਟੈਬੂ ਸੀ। ਅਜਿਹੇ ਵਿੱਚ ਨੀਲਾ ਨੂੰ ਆਪਣਾ ਬਚਾਅ ਕਰਨਾ ਮੁਸ਼ਕਿਲ ਹੋ ਗਿਆ।
ਨੀਲਾ ਨੂੰ ਹਰ ਰੋਜ਼ ਇਹੀ ਲਗਦਾ ਕਿ ਉਹ ਕਦੋਂ ਘਰ ਪਹੁੰਚੇ ਅਤੇ ਫਿਲਮਾਂ ਦੇਖੇ ਅਤੇ ਆਪਣੇ ਸੈਕਸ ਟੁਆਇ ਦੀ ਵਰਤੋਂ ਕਰ ਸਕੇ।
"ਇਹ ਹੌਲੀ-ਹੌਲੀ ਸ਼ੁਰੂ ਹੁੰਦਾ ਹੈ। ਪਹਿਲਾਂ ਤੁਸੀਂ ਉਤੇਜਿਤ ਹੁੰਦੇ ਹੋ ਅਤੇ ਫੇਰ ਟੁਆਇ ਦੀ ਵਰਤੋਂ ਕਰਦੇ ਹੋ। ਤੁਹਾਡੀਆਂ ਇੰਦਰੀਆਂ ਉਤੇਜਿਤ ਹੋ ਜਾਂਦੀਆਂ ਹਨ। ਦਿਮਾਗ ਉਤੇਜਿਤ ਹੋ ਜਾਂਦਾ ਹੈ। ਤੁਹਾਨੂੰ ਲਗਦਾ ਹੈ ਕਿ ਸਭ ਕੁਝ ਤੁਹਾਡੇ ਕੰਟਰੋਲ ਵਿੱਚ ਹੈ। ਟੁਆਇ ਨਾਲ ਉਹ ਸੁੱਖ ਮਿਲਦਾ ਹੈ ਕਿ ਜੋ ਕਿਸੇ ਇਨਸਾਨ ਤੋਂ ਨਹੀਂ ਮਿਲ ਸਕਦਾ।"
"ਹਾਲਾਂਕਿ ਇਸ ਸਭ ਕੁਝ ਵਿੱਚ ਸਿਰਫ ਦਸ ਮਿੰਟ ਦਾ ਸਮਾਂ ਲਗਦਾ ਹੈ ਪਰ ਤੁਸੀਂ ਉਸ ਵਿੱਚੋਂ ਬਾਹਰ ਹੀ ਨਹੀਂ ਆਉਣਾ ਚਾਹੁੰਦੇ, ਜਿਵੇਂ ਕੋਈ ਨਸ਼ਾ ਕੀਤਾ ਹੋਵੇ।"
ਇਸ ਪ੍ਰਕਾਰ ਨੀਲਾ ਹੌਲੀ-ਹੌਲੀ ਹਰ ਰੋਜ਼ ਦੋ ਤੋਂ ਤਿੰਨ ਘੰਟੇ ਪੋਰਨ ਦੇਖਣ ਲੱਗੀ।
ਨੀਲਾ ਸਭ ਕੁਝ ਆਪਮੁਹਾਰੇ ਕਰ ਰਹੀ ਸੀ। ਜੇ ਉਹ ਪੋਰਨ ਨਾ ਦੇਖਦੀ ਤਾਂ ਉਸਨੂੰ ਖੋਹ ਪੈਣ ਲਗਦੀ। ਜਦੋਂ ਉਹ ਪੋਰਨ ਨਾ ਦੇਖ ਰਹੀ ਹੁੰਦੀ ਤਾਂ ਉਹ ਆਪਣੇ ਆਪ ਨੂੰ ਸਮਝਾ ਰਹੀ ਹੁੰਦੀ ਕਿ ਇਹ ਸਭ ਸਹੀ ਹੈ। ਉਹ ਕਹਿੰਦੀ ਹੈ ਕਿ ਇਸ ਨਾਲ ਕੋਈ ਬਿਮਾਰੀ ਤਾਂ ਨਹੀਂ ਲਗਦੀ, ਸਭ ਕੁਝ ਆਪਣੇ ਕੰਟਰੋਲ ਵਿੱਚ ਹੁੰਦਾ ਹੈ।

ਤਸਵੀਰ ਸਰੋਤ, EVE LLOYD KNIGHT
ਹੌਲੀ-ਹੌਲੀ ਪੋਰਨ ਉਸ ਉੱਪਰ ਅਸਰ ਦਿਖਾਉਣ ਲੱਗ ਪਿਆ।
ਪਹਿਲਾਂ ਕੋਈ ਵਿਅਕਤੀ ਸਧਾਰਨ ਪੋਰਨ ਤੋਂ ਸ਼ੁਰੂ ਕਰਦਾ ਹੈ ਪਰ ਬਾਅਦ ਵਿੱਚ ਜਦੋਂ ਇਹ ਤੁਹਾਨੂੰ ਉਤੇਜਿਤ ਕਰਨੋਂ ਹਟ ਜਾਂਦਾ ਹੈ ਅਤੇ ਨਸ਼ਾ ਨਹੀਂ ਕਰਦਾ, ਫਿਰ ਨਸ਼ੇ ਵਾਂਗ ਹੀ ਇਸਦੀ ਮਾਤਰਾ ਵਧਾਉਣੀ ਪੈਂਦੀ ਹੈ।
"ਤੁਸੀਂ ਪੋਰਨ ਦੀ ਇੱਕ ਤੋਂ ਬਾਅਦ ਇੱਕ ਕਿਸਮ ਦੇ ਆਦੀ ਹੋ ਜਾਂਦੇ ਹੋ।"
ਹੁਣ ਨੀਲਾ ਨੂੰ ਫਿਕਰ ਹੋਣ ਲੱਗੀ। ਉਸ ਨੂੰ ਆਪਣੇ ਆਪ ਬਾਰੇ ਸ਼ਰਮ ਮਹਿਸੂਸ ਹੋਣ ਲੱਗ ਪਈ।
ਇਸ ਸ਼ਰਮ ਕਰਕੇ ਇਨਸਾਨ ਆਪਣੇ ਆਪ ਨੂੰ ਛੁਪਾਉਣ ਲਗਦਾ ਹੈ। ਨੀਲਾ ਨੇ ਦੱਸਿਆ, "ਇਹ ਉਤੇਜਨਾ ਅਤੇ ਸ਼ਰਮ ਦੇ ਕੌਕਟੇਲ ਵਰਗਾ ਹੈ।"
ਪੋਰਨ ਨੇ ਪੁਰਸ਼ਾਂ ਪ੍ਰਤੀ ਉਸਦੇ ਰਵਈਏ ਨੂੰ ਵੀ ਬਦਲ ਦਿੱਤਾ। ਜਦੋਂ ਉਹ ਆਪਣੇ ਸੰਭਾਵੀ ਸਾਥੀ ਦੀ ਭਾਲ ਕਰਨ ਲੱਗੀ ਤਾਂ ਸ਼ਖਸ਼ੀਅਤ ਅਤੇ ਕਿਰਦਾਰ ਵਰਗੇ ਗੁਣ ਉਸ ਲਈ ਗੌਣ ਹੋ ਗਏ।
"ਮੈਂ ਸਿਕਸ ਪੈਕ ਦੇਖਣ ਲਈ ਉਨ੍ਹਾਂ ਦੀਆਂ ਕਮੀਜ਼ਾਂ ਦੇ ਅੰਦਰ ਦੇਖਦੀ। ... ਪਰ ਸਾਥੀ ਤਲਾਸ਼ਣ ਲਈ ਇਹ ਕੋਈ ਠੀਕ ਤਰੀਕਾ ਨਹੀਂ ਸੀ।"
ਇਹ ਵੀ ਪੜ੍ਹੋ
ਉਸ ਦੇ ਇੱਕ ਤੋਂ ਬਾਅਦ ਇੱਕ ਰਿਸ਼ਤੇ ਨਾਕਾਮ ਹੋਏ। ਜਿਸ ਮਗਰੋਂ ਉਸ ਨੇ ਪੋਰਨ ਦੇ ਨਸ਼ੇ ਦਾ ਸਰੂਰ ਲੈਣ ਲਈ ਔਰਤਾਂ ਪ੍ਰਤੀ ਹਿੰਸਕ ਪੋਰਨ ਦੇਖਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਉਸਦਾ ਡਰ ਵੀ ਵਧ ਰਿਹਾ ਸੀ।
ਨੀਲਾ ਨੇ ਦੱਸਿਆ, "ਮੈਂ ਆਪਣੇ ਆਪ ਨੂੰ ਪੁਛਦੀ, ਹੁਣ ਕੀ? ਮੈਂ ਆਪਣੀ ਲਤ ਪੂਰੀ ਕਰਨ ਲਈ ਅਜਿਹਾ ਕੁਝ ਹੀ ਦੇਖਦੀ ਰਹਾਂਗੀ?"
ਨੀਲਾ ਹੁਣ ਚਾਲੀ ਸਾਲਾਂ ਦੀ ਹੈ ਅਤੇ ਉਨ੍ਹਾਂ ਨੇ ਸ਼ਹਿਰ ਛੱਡ ਕੇ ਕਾਊਂਸਲਰ ਦੀ ਸਿਖਲਾਈ ਲਈ ਹੈ। ਹੁਣ ਉਹ ਉਨ੍ਹਾਂ ਲੋਕਾਂ ਦੀ ਮਦਦ ਅਤੇ ਕਾਊਂਸਲਿੰਗ ਕਰਦੀ ਹੈ ਜਿਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਸੈਕਸ ਦੀ ਲਤ ਹੈ। ਨੀਲਾ ਨੇ ਇਸ ਬਾਰੇ ਲੰਡਨ ਦੇ ਮੁੱਠੀਭਰ ਕੇਂਦਰਾਂ ਵਿੱਚੋਂ ਇੱਕ ਵਿੱਚ ਸਿਖਲਾਈ ਲਈ।
ਅਜਿਹੀ ਸਿਖਲਾਈ ਲਈ ਕਿਸੇ ਨੂੰ ਭਾਰੀ ਫੀਸ ਦੇਣੀ ਪੈਂਦੀ ਹੈ ਕਿਉਂਕਿ ਬਰਤਾਨੀਆ ਦੀ ਕੌਮੀ ਸਿਹਤ ਸਰਵਿਸ, ਸੈਕਸ ਦੀ ਲਤ ਨੂੰ, ਲਤ ਵਜੋਂ ਮਾਨਤਾ ਨਹੀਂ ਦਿੰਦੀ।
ਇਸ ਦੇ ਬਾਵਜੂਦ ਜੇ ਹਜ਼ਾਰਾਂ ਨਹੀਂ ਤਾਂ ਸੈਂਕੜੇ ਲੋਕ ਤਾਂ ਜ਼ਰੂਰ ਇਸ ਕਿਸਮ ਦੀ ਸਲਾਹ ਹਾਸਲ ਕਰਨ ਇਨ੍ਹਾਂ ਕੇਂਦਰਾਂ ਵਿੱਚ ਪਹੁੰਚਦੇ ਹਨ। ਇਨ੍ਹਾਂ ਵਿੱਚੋਂ ਬਹੁਗਿਣਤੀ ਪੁਰਸ਼ਾਂ ਦੀ ਹੁੰਦੀ ਹੈ।

ਕੀ ਸੈਕਸ ਦੀ ਲਤ ਵਾਕਈ ਹੁੰਦੀ ਹੈ?
ਹਾਲ ਹੀ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਕੰਪਲਸਿਵ ਸੈਕਸ਼ੂਅਲ ਬੀਹੇਵੀਅਰ ਡਿਸਆਰਡਰ (ਕਾਮੁਕ ਵਿਹਾਰ ਨਾਲ ਜੁੜੇ ਵਿਗਾੜ) ਨੂੰ ਆਪਣੀ ਡਿਸਆਰਡਰਾਂ ਵਾਲੀ ਸੂਚੀ ਵਿੱਚ ਸ਼ਾਮਲ ਕੀਤਾ ਹੈ।
ਯੂਕੇ ਦੀ ਨੈਸ਼ਨਲ ਹੈਲਥ ਸਰਵਿਸ ਸੈਕਸ ਅਡਿਕਸ਼ਨ ਨੂੰ ਬਿਮਾਰੀ ਵਜੋਂ ਮਾਨਤਾ ਨਹੀਂ ਦਿੰਦੀ ਅਤੇ ਇਸ ਬਾਰੇ ਕੋਈ ਅੰਕੜੇ ਵੀ ਇਕੱਠੇ ਨਹੀਂ ਕੀਤੇ ਜਾਂਦੇ।
ਕਲੀਨਿਕਾਂ ਵਿੱਚ ਬਹੁਗਿਣਤੀ ਪੁਰਸ਼ਾਂ ਦੇ ਪਹੁੰਚਣ ਦੀ ਇੱਕ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਔਰਤਾਂ ਇਸ ਬਾਰੇ ਗੱਲ ਕਰਨ ਤੋਂ ਝਿਜਕਦੀਆਂ ਹਨ।

ਪੌਲ ਵੀ ਅਜਿਹੇ ਹੀ ਇੱਕ ਕਲੀਨਿਕ ਵਿੱਚ ਮਦਦ ਲਈ ਪਹੁੰਚੇ। ਨੀਲਾ ਦੇ ਉਲਟ ਉਨ੍ਹਾਂ ਨੂੰ ਪੋਰਨ ਦਾ ਨਹੀਂ ਸਗੋਂ ਅਸਲੀ ਸੈਕਸ ਦੀ ਲਤ ਸੀ।
50 ਸਾਲਾ ਪੌਲ ਨੇ ਬਹੁਤ ਫਬਵਾਂ ਲਿਬਾਸ ਪਹਿਨਿਆ ਹੋਇਆ ਹੈ। ਪੌਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੈਕਸ ਦੀ ਲਤ ਤੀਹ ਸਾਲ ਪਹਿਲਾਂ ਲੱਗੀ ਸੀ। ਪੌਲ ਦਾ ਆਪਣੀ ਸਹੇਲੀ ਨਾਲ ਪਿਆਰਾ ਜਿਹਾ ਰਿਸ਼ਤਾ ਸੀ ਪਰ ਇੱਕ ਦਿਨ ਪੌਲ ਨੂੰ ਲੱਗਿਆ ਕਿ ਇਹ ਕਾਫ਼ੀ ਨਹੀਂ ਸੀ।
"ਮੈਂ ਉਸ ਨੂੰ ਵਾਕਈ ਪਿਆਰ ਕਰਦਾ ਸੀ ਪਰ ਭਾਵੇਂ ਕੋਈ ਵੀ ਕਾਰਨ ਹੋਵੇ ਮੈਂ ਇੱਕ ਵੇਸਵਾ ਕੋਲ ਗਿਆ। ਮੈਨੂੰ ਪਤਾ ਸੀ ਕਿ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਪਰ ਇਹ ਮੇਰੀ ਦੋਸਤ ਨਾਲ ਬੇਵਫਾਈ ਹੋਵੇਗੀ ਪਰ ਇਸ ਨਾਲ ਮੈਨੂੰ ਕੁਝ ਵੱਖਰਾ ਅਹਿਸਾਸ ਹੋਇਆ।"
ਇਹ ਭੁੱਖੇ ਵੱਲੋਂ ਪੀਜ਼ਾ ਮੰਗਾਉਣ ਵਾਂਗ ਸੀ
ਕੁਝ ਹਫਤਿਆਂ ਵਿੱਚ ਹੀ ਪੌਲ ਦਾ ਵਿਹਾਰ ਬਿਲਕੁਲ ਬਦਲ ਗਿਆ।
"ਮੇਰੀਆਂ ਇੱਕੋ ਸਮੇਂ ਛੇ ਸਹੇਲੀਆਂ ਸਨ ਅਤੇ ਮੈਂ ਹਫਤੇ ਵਿੱਚ ਦੋ ਜਾਂ ਤਿੰਨ ਵੇਸਵਾਵਾਂ ਕੋਲ ਵੀ ਜਾਂਦਾ ਸੀ। ਮੇਰੇ ਲਈ ਇਹ ਪੀਜ਼ਾ ਮੰਗਾਉਣ ਵਾਂਗ ਸੀ ਕਿਉਂਕਿ ਮੈਂ ਭੁੱਖਾ ਸੀ। ਮੈਨੂੰ ਕੁਝ ਚਾਹੀਦਾ ਸੀ ਮੈਂ ਮੰਗਾਇਆ ਤੇ ਭੁੱਲ ਗਿਆ।"
ਪੌਲ ਨੇ ਦੱਸਿਆ ਕਿ ਉਸ ਨੂੰ ਪਤਾ ਸੀ ਕਿ ਇਹ ਸਭ ਗਲਤ ਹੈ। ਪੌਲ ਹਾਲੇ ਸੋਚ ਹੀ ਰਿਹਾ ਸੀ ਕਿ ਕੋਈ ਮਦਦ ਲਵੇ ਜਾਂ ਕਿਸੇ ਨਾਲ ਗੱਲ ਕਰੇ ਪਰ ਉਸ ਤੋਂ ਪਹਿਲਾਂ ਹੀ ਪੌਲ ਨੂੰ ਉਸਦੀ ਪਹਿਲੀ ਨੌਕਰੀ ਮਿਲ ਗਈ ਜਿੱਥੇ ਅਜਿਹੇ ਵਿਹਾਰ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ।
"ਜ਼ਿੰਦਗੀ 'ਤੇ ਭਰੋਸਾ ਨਹੀਂ ਸੀ ਹੋ ਰਿਹਾ। ਕੌਨਕੌਰਡ (ਹਵਾ ਤੋਂ ਤੇਜ਼ ਉੱਡਣ ਵਾਲਾ ਜਹਾਜ਼) ਵਿੱਚ ਦੁਨੀਆਂ ਭਰ ਵਿੱਚ ਘੁੰਮਣਾ, ਅਤੇ ਲੰਡਨ ਦੇ ਬਾਰਾਂ ਵਿੱਚ ਅਕਸਰ ਜਾਣਾ।- ਤੁਸੀਂ ਆਪਣੇ ਸਹਿਕਰਮੀਆਂ ਨਾਲ ਕਾਮੁਕ ਭੁੱਖ ਮਿਟਾਉਂਦੇ ਫਿਰਦੇ ਹੋ।"
ਉਸ ਸਮੇਂ ਪੌਲ ਨੂੰ ਲਗਦਾ ਹੀ ਨਹੀਂ ਸੀ ਕਿ ਕੋਈ ਦਿੱਕਤ ਹੈ ਉਨ੍ਹਾਂ ਨੂੰ ਲਗਦਾ ਕਿ ਉਹ ਵੀ ਹੋਰ ਮੁੰਡਿਆਂ ਵਰਗੇ ਹੀ ਹਨ।

ਤਸਵੀਰ ਸਰੋਤ, KAREN CHARMAINE CHANAKIRA
ਫਿਰ ਵੀ ਪੌਲ ਦੇ ਦਿਮਾਗ ਵਿੱਚ ਪਿੱਛੇ ਕਿਤੇ ਇਹ ਵਿਚਾਰ ਘੁੰਮਦਾ ਰਹਿੰਦਾ ਸੀ ਕਿ, ਕੁਝ ਨਾ ਕੁਝ ਤਾਂ ਗਲਤ ਹੈ।
ਨੀਲਾ ਵਾਂਗ ਪੌਲ ਦਾ ਵੀ ਕਹਿਣਾ ਹੈ ਕਿ ਉਹ "ਸਰੂਰ ਦਾ ਪਿੱਛਾ ਕਰ ਰਹੇ ਸਨ।" ਇਸ ਸਰੂਰ ਲਈ ਪੌਲ ਨੇ ਇੱਕ ਮਰਦ ਨਾਲ ਵੀ ਸਰੀਰਕ ਸੰਬੰਧ ਬਣਾਏ।
"ਮੈਂ ਪੂਰੀ ਤਰ੍ਹਾਂ ਔਰਤਾਂ ਤੋਂ ਮਰਦਾਂ ਵੱਲ ਹੋ ਗਿਆ। ਮੇਰੇ ਸਾਰੇ ਸੰਬੰਧ ਮਰਦਾਂ ਨਾਲ ਸਨ। ਮੈਂ ਇਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਮੇਰੇ 'ਚ ਹਮਜਿਨਸੀਪੁਣੇ ਦਾ ਕੋਈ ਅੰਸ਼ ਨਹੀਂ ਹੈ। ਇਹ ਤਾਂ ਬੱਸ ਵਧੇਰੇ ਨਸ਼ੇ ਦੀ ਲਲਕ ਸੀ। ਉਸ ਸਮੇਂ ਦੌਰਾਨ ਵੀ ਮੇਰੀਆਂ ਕੁਝ ਬਹੁਤ ਚੰਗੀਆਂ ਸਹੇਲੀਆਂ ਸਨ।"
ਇਹ ਵੀ ਪੜ੍ਹੋ
ਨੀਲਾ ਵਾਂਗ ਇਸ ਵਾਰ ਵੀ ਪੌਲ ਦਾ ਵਿਹਾਰ ਆਪਮੁਹਾਰਾ ਸੀ। ਜੇ ਮੈਂ ਸੈਕਸ ਨਾ ਕਰਦਾ ਤਾਂ ਮੈਨੂੰ ਤਲਬ ਉੱਠਦੀ। ਹਾਲਾਂਕਿ ਆਰਗੈਜ਼ਮ ਉਨ੍ਹਾਂ ਦਾ ਮਕਸਦ ਹੁੰਦਾ ਪਰ ਕਦੇ ਮਿਲਦਾ ਨਹੀਂ ਸੀ।
ਪੌਲ ਨੂੰ ਤਾਂ ਇਸ ਦੇ ਆਲੇ-ਦੁਆਲੇ ਦੀਆਂ ਗਤੀਵਿਧੀਆਂ ਦੀ ਆਦਤ ਸੀ। ਨੀਲਾ ਵਾਂਗ ਵੀ ਇਸ ਵਿੱਚ ਘੰਟਿਆਂ ਬੱਧੀ ਸਮਾਂ ਬਿਤਾਉਣ ਲੱਗੇ।
ਇੰਟਰਨੈੱਟ ਦੇ ਆਉਣ ਨਾਲ ਹਾਲਾਤ ਵਿੱਚ ਬਦਲਾਅ ਆਇਆ
ਪੌਲ ਨੇ ਪੋਰਨ ਦੇਖਣਾ 12 ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀ ਸੀ ਪਰ ਉਨ੍ਹਾਂ ਨੂੰ ਇਸ ਦੀ ਆਦਤ ਪੈਣ ਨੂੰ ਬਹੁਤ ਸਮਾਂ ਲੱਗਿਆ।
"ਮੈਨੂੰ ਆਪਣੇ ਮਾਪਿਆਂ ਦੇ ਛੁਪਾਏ ਹੋਏ ਪੋਰਨ ਮੈਗਜ਼ੀਨ ਮਿਲੇ। ਇਹ ਬਹੁਤ ਛੋਟੀ ਉਮਰ ਵਿੱਚ ਹੋਇਆ ਪਰ ਜੇ ਮੈਂ ਇਮਾਨਦਾਰੀ ਨਾਲ ਦੱਸਾਂ ਤਾਂ ਮੈਨੂੰ ਇਨ੍ਹਾਂ ਨਾਲ ਉਤੇਜਨਾ ਕਦੇ ਨਹੀਂ ਹੋਈ।"
ਤੇਜ਼ ਗਤੀ ਵਾਲੇ ਇੰਟਰਨੈੱਟ ਦੇ ਆਉਣ ਨਾਲ ਹਾਲਾਤ ਵਿੱਚ ਬਦਲਾਅ ਆਇਆ। ਹੁਣ ਪੌਲ ਦਾ ਧਿਆਨ ਵੇਸਵਾਵਾਂ ਤੋਂ ਹਟ ਕੇ ਆਨ-ਲਾਈਨ ਪੌਰਨ ਸਾਈਟਾਂ ਵੱਲ ਗਿਆ ਜੋ ਉਹ ਘੰਟਿਆਂ ਬੱਧੀ ਦੇਖਦੇ ਰਹਿ ਸਕਦੇ ਸਨ।

ਤਸਵੀਰ ਸਰੋਤ, KAREN CHARMAINE CHANAKIRA
ਪੌਲ ਨੂੰ ਉਨ੍ਹਾਂ ਦੇ ਕੇਂਦਰ ਤੋਂ ਕਾਫੀ ਦੇਰ ਤੱਕ ਸਹਿਯੋਗ ਮਿਲਿਆ ਹੈ ਅਤੇ ਹੁਣ ਉਸ ਨੂੰ ਲਗਦਾ ਹੈ ਕਿ ਉਹ ਇਸ ਵਿੱਚੋਂ ਨਿਕਲ ਰਿਹਾ ਹੈ। ਪੌਲ ਦਾ ਕਹਿਣਾ ਹੈ ਕਿ ਉਸ ਨੇ ਕਈ ਸਾਲਾਂ ਤੋਂ ਕਿਸੇ ਵੇਸਵਾ ਕੋਲ ਨਹੀਂ ਗਏ ਤੇ ਕਈ ਮਹੀਨਿਆਂ ਤੋਂ ਪੋਰਨ ਨਹੀਂ ਦੇਖੀ।
ਹੁਣ ਪੌਲ ਕਿਸੇ ਔਰਤ ਨਾਲ ਘਰ ਵਸਾਉਣਾ ਚਾਹੁੰਦੇ ਹਨ।
"ਇਹ ਇਕੱਲੇਪਣ ਦਾ ਰੋਗ ਹੈ....ਤੁਸੀਂ ਉਸ ਕਗਾਰ 'ਤੇ ਪਹੁੰਚ ਜਾਂਦੇ ਹੋ ਜਿੱਥੇ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਕੋਲ ਧਰਤੀ 'ਤੇ ਸੀਮਿਤ ਜਿਹਾ ਸਮਾਂ ਹੈ। ਜਿਨ੍ਹਾਂ ਨੂੰ ਮੈਂ ਚਾਹਿਆ ਉਨ੍ਹਾਂ ਨਾਲ ਕਦੇ ਮੇਰੇ ਵਧੀਆ ਸਰੀਰਕ ਰਿਸ਼ਤੇ ਨਹੀਂ ਰਹੇ। ਮੈਂ ਆਪਣੀ ਜ਼ਿੰਦਗੀ ਵਿੱਚ ਪਿਛਲੇ 30 ਸਾਲਾਂ ਤੋਂ ਇਨ੍ਹਾਂ ਦੀ ਹੀ ਕਮੀ ਮਹਿਸੂਸ ਕਰਦਾ ਰਿਹਾ ਹਾਂ।"
ਵਿਸ਼ਵ ਸਿਹਤ ਸੰਗਠਨ ਵੱਲੋਂ ਮਾਨਤਾ
ਜੂਨ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਸੈਕਸ ਦੀ ਲਤ (ਕੰਪਲਸਿਵ ਸੈਕਸ਼ੂਅਲ ਡਿਸਆਰਡਰ) ਨੂੰ ਆਪਣੀ ਬਿਮਾਰੀਆਂ ਦੀ ਕੌਮਾਂਤਰੀ ਸੂਚੀ ਵਿੱਚ ਸ਼ਾਮਲ ਕੀਤਾ ਹੈ।
ਪਿਛਲੇ ਕੁਝ ਹਫਤਿਆਂ ਦੌਰਾਨ ਜਿਹੜੇ ਵੀ ਲੋਕਾਂ ਨਾਲ ਮੈਂ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਸ ਹਾਲਤ ਨੂੰ ਵਿਗਾੜ ਕਿਹਾ ਜਾਂਦਾ ਹੈ ਜਾਂ ਨਹੀਂ ਪਰ ਪੀੜਤਾਂ ਨੂੰ ਮਦਦ ਦੀ ਜ਼ਰੂਰਤ ਹੁੰਦੀ ਹੈ।
ਇਹ ਸਮੱਸਿਆ ਉਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੀ ਹੈ, ਜਿਸ ਦਾ ਉਹ ਹੱਲ ਤਲਾਸ਼ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ
ਵਾਈਨਸਟੀਨ ਦੇ ਕੇਸ ਵਿੱਚ ਕਿਸੇ ਕਾਊਂਸਲਿੰਗ ਕੇਂਦਰ ਵਿੱਚ ਜਾਣ ਦਾ ਮਤਲਬ ਇਹ ਹੋ ਸਕਦਾ ਸੀ ਕਿ ਉਹ ਆਪਣੀ ਜਿੰਮੇਵਾਰੀ ਤੋਂ ਪੱਲਾ ਛੁਡਾ ਰਿਹਾ ਹੈ।
ਜਿਨ੍ਹਾਂ ਲੋਕਾਂ ਨਾਲ ਮੈਂ ਗੱਲਬਾਤ ਕੀਤੀ ਉਹ ਸਹਿਮਤੀ ਸਹਿਤ ਸੈਕਸ ਅਤੇ ਬਗੈਰ ਸਹਿਮਤੀ ਦੇ ਕੀਤੇ ਗਏ ਧੱਕੇ ਵਿੱਚਲਾ ਫਰਕ ਸਮਝਦੇ ਹਨ। ਭਾਵੇਂ ਉਹ ਕਿਸੇ ਸਮੇਂ ਆਪਣੀ ਸੈਕਸ ਦੀ ਲਲਕ ਤੋਂ ਕਿੰਨੇ ਹੀ ਮਜਬੂਰ ਕਿਉਂ ਨਾ ਰਹੇ ਹੋਣ।
ਜਿੱਥੋਂ ਤੱਕ ਮੈਨੂੰ ਪਤਾ ਹੈ ਕਿਸੇ ਨੇ ਕੋਈ ਜੁਰਮ ਨਹੀਂ ਕੀਤਾ। ਮੇਰੀ ਨਜ਼ਰ ਵਿੱਚ ਸੈਕਸ ਦੇ ਆਦੀ ਲੋਕ ਮੁਢਲੇ ਤੌਰ 'ਤੇ ਖ਼ੁਦ ਨੂੰ ਅਤੇ ਆਪਣੇ ਸਾਥੀਆਂ ਨੂੰ ਹੀ ਨੁਕਸਾਨ ਪਹੁੰਚਾਉਂਦੇ ਹਨ। ਜਦਕਿ ਕਾਮੁਕ ਸ਼ਿਕਾਰੀ ਪ੍ਰਵਿਰਤੀ ਵਾਲੇ ਲੋਕ ਪੀੜਤਾਂ ਦਾ ਸ਼ੋਸ਼ਣ ਕਰਦੇ ਹਨ ਅਤੇ ਇਸ ਨੂੰ ਛਲਾਵੇ ਹੇਠ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ












