ਕਰੋੜਾਂ ਦੀ ਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾ

2 ਹਜ਼ਾਰ ਦੇ ਨੋਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਟਰੀ ਖਿਡਾਰੀਆਂ ਦੇ ਡੈਮੋਗ੍ਰਾਫ਼ਿਕ ਖੋਜ ਮੁਤਾਬਕ ਲੋਕ ਜਦੋਂ 30 ਤੋਂ 39 ਸਾਲਾਂ ਵਿਚਕਾਰ ਹੁੰਦੇ ਹਨ ਤਾਂ ਵਧੇਰੇ ਲਾਟਰੀ ਖੇਡਦੇ ਹਨ।
    • ਲੇਖਕ, ਜੇ ਐਲ ਜਾਗੋਰਸਕੀ
    • ਰੋਲ, ਬੀਬੀਸੀ ਪੱਤਰਕਾਰ

ਇੱਕ ਅਰਬ 53 ਕਰੋੜ 70 ਲੱਖ ਅਮਰੀਕੀ ਡਾਲਰ ਦੇ ਮੇਗਾ ਮਿਲੀਅਨ ਜੈਕਪਾਟ ਵਿੱਚ ਇੱਕ ਵਿਅਕਤੀ ਦੀ ਜਿੱਤ ਹੋਈ ਹੈ।

ਪਰ ਇੱਕ ਖੋਜ ਤੋਂ ਪਤਾ ਲੱਗਦਾ ਹੈ ਕਿ ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਇਹ ਜੇਤੂ ਇਨ੍ਹਾਂ ਕਰਮਾਂ ਵਾਲਾ ਨਾ ਹੋਵੇ।

ਇਸ ਜੈਕਪੌਟ ਲਈ ਜੁਲਾਈ ਵਿੱਚ 25 ਡਰਾਅ ਕੱਢੇ ਗਏ ਪਰ ਇਨ੍ਹਾਂ ਵਿਚੋਂ ਕਿਸੇ ਵੀ ਡਰਾਅ ਵਿੱਚ ਕੋਈ ਵਿਅਕਤੀ ਜੇਤੂ ਨਹੀਂ ਬਣਿਆ।

ਰਾਸ਼ੀ ਇਸ ਤੋਂ ਵੱਧਦੀ ਗਈ ਅਤੇ ਇਹ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਵਾਲੀ ਲਾਟਰੀ ਬਣ ਗਈ ਹੈ।

ਸਭ ਤੋਂ ਵੱਡੀ ਲਾਟਰੀ ਦਾ ਰਿਕਾਰਡ 2016 ਦਾ ਹੈ, ਜਦੋਂ ਪਾਵਰਬਾਲ ਗੇਮ 1.6 ਅਰਬ ਡਾਲਰ ਤੱਕ ਪਹੁੰਚ ਗਿਆ ਸੀ।

ਮੇਗਾ ਮਿਲੀਅਨ ਜੈਕਪਾਟ ਦੇ ਵੀ 1.6 ਅਰਬ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਲਗਾਇਆ ਗਿਆ ਸੀ ਪਰ ਟਿਕਟ ਮਿਲਾਏ ਗਏ ਤੇ ਰਾਸ਼ੀ ਥੋੜ੍ਹੀ ਘੱਟ ਰਹਿ ਗਈ।

ਇਹ ਵੀ ਪੜ੍ਹੋ:

ਜੈਕਪਾਟ ਜਿੱਤਣ ਦੀ ਸੰਭਾਵਨਾ ਬਹੁਤ ਘੱਟ ਰਹਿੰਦੀ ਹੈ। ਇੱਕ ਅੰਦਾਜ਼ੇ ਤਹਿਤ 30.3 ਕਰੋੜ ਲੋਕਾਂ ਵਿਚੋਂ ਕੇਵਲ ਇੱਕ ਹੀ ਜੈਕਪਾਟ ਜਿੱਤਦਾ ਹੈ।

ਇਸ ਤੋਂ 400 ਗੁਣਾ ਵਧੇਰੇ ਸੰਭਾਵਨਾ ਇਸ ਗੱਲ ਰਹਿੰਦੀ ਹੈ ਕਿ ਤੁਹਾਡੇ 'ਤੇ ਬਿਜਲੀ ਡਿੱਗ ਜਾਵੇ।

ਰਾਸ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਭ ਤੋਂ ਵੱਡੀ ਲਾਟਰੀ ਦਾ ਰਿਕਾਰਡ 2016 ਦਾ ਹੈ, ਜਦੋਂ ਪਾਵਰਬਾਲ ਗੇਮ 1.6 ਅਰਬ ਡਾਲਰ ਤੱਕ ਪਹੁੰਚ ਗਿਆ ਸੀ।

ਜੇ ਅਮਰੀਕਾ ਦਾ ਹਰ ਬਾਲਗ਼ ਨਾਗਰਿਕ ਕੇਵਲ ਇੱਕ ਟਿਕਟ ਖਰੀਦੇ ਅਤੇ ਉਨ੍ਹਾਂ ਦਾ ਨੰਬਰ ਵੱਖਰਾ ਹੋਵੇ ਤਾਂ ਵੀ ਇਸ ਗੱਲ ਸੰਭਾਵਨਾ ਵਧੇਰੇ ਹੁੰਦੀ ਹੈ ਕਿ ਡਰਾਅ ਵਿੱਚ ਕੋਈ ਜੇਤੂ ਨਾ ਮਿਲੇ ਅਤੇ ਰਾਸ਼ੀ ਵਧਦੀ ਜਾਵੇ।

ਹੁਣ ਜੇਤੂ ਦੇ ਐਲਾਨ ਅਤੇ ਇਨਾਮ 'ਤੇ ਦਾਅਵੇ ਤੋਂ ਬਾਅਦ ਇੱਕ ਦਿਲਚਸਪ ਸਵਾਲ ਉੱਠਦਾ ਹੈ। ਉਹ ਸਵਾਲ ਇਹ ਹੈ ਕਿ, ਕੀ ਇਨਾਮੀ ਰਾਸ਼ੀ ਅਤੇ 'ਕਰਮਾ ਵਾਲੇ' ਟਿਕਟ ਖਰੀਦਣ ਵਾਲੇ ਦਾ ਹੁੰਦਾ ਹੈ?

ਖੋਜ ਦੱਸਦੀ ਹੈ ਕਿ ਅਕਸਰ ਉਹ ਹੁੰਦਾ ਹੈ, ਜਿਸ ਦੀ ਤੁਸੀਂ ਆਸ ਵੀ ਨਹੀਂ ਰੱਖਦੇ।

ਉਮੀਦ ਤੋਂ ਛੋਟਾ ਇਨਾਮ

ਜੈਕਪਾਟ ਦੇਖਣ ਵਿੱਚ ਜਿੰਨਾਂ ਵੱਡਾ ਲੱਗਦਾ ਹੈ, ਅਸਲ ਵਿੱਚ ਓਨਾਂ ਨਹੀਂ ਮਿਲਦਾ।

ਜੇ ਕੋਈ ਜੇਤੂ ਇਨਾਮ 'ਤੇ ਦਾਅਵਾ ਕਰਦਾ ਹੈ ਤਾਂ ਉਸ ਨੂੰ ਅਗਲੇ ਹੀ ਦਿਨ 1 ਅਰਬ 53 ਕਰੋੜ 70 ਲੱਖ ਡਾਲਰ ਦਾ ਚੈਕ ਨਹੀਂ ਮਿਲਦਾ।

ਜੇਤੂ ਨੂੰ 87.8 ਕਰੋੜ ਡਾਲਰ ਦੀ ਇੱਕਮੁਸ਼ਤ ਰਾਸ਼ੀ ਜਾਂ ਅਗਲੇ 30 ਸਾਲਾਂ ਵਿੱਚ 1 ਅਰਬ 53 ਕਰੋੜ ਲੱਖ ਡਾਲਰ ਦੀ ਪੂਰੀ ਰਾਸ਼ੀ ਦੀ ਅਦਾਇਗੀ ਵਿਚੋਂ ਇੱਕ ਬਦਲ ਚੁਣਨਾ ਹੋਵੇਗਾ।

ਇਸ ਰਾਸ਼ੀ ਦੀ ਸਾਲਾਨਾ ਅਦਾਇਗੀ ਸ਼ੁਰੂਆਤ ਵਿੱਚ ਘੱਟ ਹੁੰਦੀ ਹੈ ਅਤੇ ਫੇਰ ਹੌਲੀ-ਹੌਲੀ ਵਧਦੀ ਜਾਂਦੀ ਹੈ।

ਇਸ ਪੈਸੇ ਦਾ ਇੱਕ ਵੱਡਾ ਹਿੱਸਾ ਟੈਕਸ ਵਿੱਚ ਜਾਵੇਗਾ। ਜੇ ਜੇਤੂ ਫਲੋਰੀਡਾ ਜਾਂ ਟੈਕਸਸ ਵਰਗੇ ਲਾਟਰੀ ਟੈਕਸ ਤੋਂ ਮੁਕਤ ਸੂਬੇ ਦਾ ਹੈ ਤਾਂ ਅਤੇ ਉਹ ਇੱਕਮੁਸ਼ਤ ਰਾਸ਼ੀ ਚੁਣਦਾ ਹੈ ਤਾਂ ਫੈਡਰਲ ਸਰਕਾਰ ਕਰੀਬ 21.3 ਕਰੋੜ ਦਾ ਟੈਕਸ ਵਸੂਲੇਗੀ।

ਇਸ ਤਰ੍ਹਾਂ ਵਿਜੇਤਾ ਦੇ ਕੋਲ 66.7 ਕਰੋੜ ਡਾਲਰ ਹੀ ਰਹਿ ਜਾਣਗੇ।

ਜੈਕਪਾਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇਕਰ ਕੋਈ ਜੇਤੂ ਇਨਾਮ 'ਤੇ ਦਾਅਵਾ ਕਰਦਾ ਹੈ ਤਾਂ ਉਸ ਨੂੰ ਅਗਲੇ ਹੀ ਦਿਨ 1 ਅਰਬ 53 ਕਰੋੜ 70 ਲੱਖ ਡਾਲਰ ਦਾ ਚੈਕ ਨਹੀਂ ਮਿਲੇਗਾ

ਇੱਕ ਰਿਪੋਰਟ ਮੁਤਾਬਕ ਇਸ ਵਾਰ ਕਰਮਾ ਵਾਲੀ ਟਿਕਟ ਸਾਊਥ ਕੈਰੋਲੀਨਾ ਤੋਂ ਖਰੀਦੀ ਗਈ ਸੀ। ਇਹ ਸੂਬਾ 7 ਫੀਸਦ ਲਾਟਰੀ ਟੈਕਸ ਲੈਂਦਾ ਹੈ। ਇਸ ਤਰ੍ਹਾਂ ਜੇਤੂ ਦੇ ਕੋਲ 60.6 ਕਰੋੜ ਡਾਲਰ ਬਚੇਗਾ।

ਜੈਕਪਾਟ ਹੁਣ ਛੋਟਾ ਦਿਖਣ ਲੱਗਾ ਹੈ, ਹਾਲਾਂਕਿ ਅਜੇ ਇਸ ਵਿੱਚ ਹੋਰ ਬਦਲਾਅ ਹੋਣ ਵਾਲੇ ਹਨ।

ਇਹ ਵੀ ਪੜ੍ਹੋ:

ਆਇਆ ਹੋਇਆ ਪੈਸਾ ਕਿੱਥੇ ਗਿਆ

ਸਾਧਾਰਨ ਸਮਝ ਕਹਿੰਦੀ ਹੈ ਕਿ ਲਾਟਰੀ ਜਿੱਤਣ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ।

ਅਜਿਹਾ ਸੱਚ ਹੋਣ ਦੀ ਸੰਭਾਵਨਾ ਹਮੇਸ਼ਾ ਰਹਿੰਦੀ ਹੈ ਪਰ ਖੋਜ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਜਿਵੇਂ ਦੀ ਉਮੀਦ ਕਰਦੇ ਹੋ, ਉੰਝ ਨਹੀਂ ਹੁੰਦਾ ਹੈ।

ਅਰਥਸ਼ਾਸਤਰੀ ਗਿਜੋ ਇੰਬੈਂਸ ਅਤੇ ਬਰੂਸ ਸੈਕਡੋਰਟ ਅਤੇ ਅੰਕੜਾ ਮਾਹਿਰ ਡੌਨਲਡ ਰੂਬਿਨ ਨੇ ਸਾਲ 2001 ਦੇ ਪੇਪਰ ਵਿੱਚ ਇਹ ਦਿਖਾਇਆ ਸੀ ਕਿ ਅਚਾਨਕ ਮਿਲੀ ਇਸ ਰਾਸ਼ੀ ਨੂੰ ਲੋਕ ਬੇਇੰਤਾਹ ਖਰਚ ਕਰਦੇ ਹਨ।

ਮੇਰੀ ਖੋਜ ਤੋਂ ਪਤਾ ਲੱਗਦਾ ਹੈ ਕਿ ਲਾਟਰੀ ਜਿੱਤਣ ਨਾਲ ਵਿੱਤੀ ਰੂਪ ਵਜੋਂ ਬਹਾਲ ਲੋਕਾਂ ਨੂੰ ਮੁਸੀਬਤਾਂ ਤੋਂ ਬਚਣ ਵਿੱਚ ਮਦਦ ਨਹੀਂ ਮਿਲੀ।

ਇਸ ਨਾਲ ਉਨ੍ਹਾਂ ਦੀ ਕੰਗਾਲੀ ਬਸ ਕੁਝ ਦਿਨਾਂ ਲਈ ਟਲ ਗਈ।

ਇੱਕ ਹੋਰ ਖੋਜ ਤੋਂ ਪਤਾ ਲੱਗਾ ਹੈ ਕਿ ਇੱਕ ਤਿਹਾਈ ਲਾਟਰੀ ਜੇਤੂ ਕੰਗਾਲ ਹੋ ਜਾਂਦੇ ਹਨ।

ਸਾਰਾ ਪੈਸਾ ਉਡਾਣ ਸੌਖਾ ਨਹੀਂ

ਕੋਈ ਲਾਟਰੀ ਜੇਤੂ ਕਿੰਨੀ ਛੇਤੀ ਲੱਖਾਂ ਡਾਲਰ ਉਡਾ ਸਕਦਾ ਹੈ? ਇਹ ਕਹਿਣਾ ਸੌਖਾ ਨਹੀਂ ਹੈ।

ਰਾਸ਼ੀ

ਤਸਵੀਰ ਸਰੋਤ, Getty Images

ਲਾਟਰੀ ਖਿਡਾਰੀਆਂ ਦੇ ਡੈਮੋਗ੍ਰਾਫ਼ਿਕ ਖੋਜ ਮੁਤਾਬਕ ਲੋਕ ਜਦੋਂ 30 ਤੋਂ 39 ਸਾਲਾਂ ਵਿਚਕਾਰ ਹੁੰਦੇ ਹਨ ਤਾਂ ਵਧੇਰੇ ਲਾਟਰੀ ਖੇਡਦੇ ਹਨ।

ਉਮਰ ਵਧਣ 'ਤੇ ਇਸ ਵਿੱਚ ਗਿਰਾਵਟ ਆ ਜਾਂਦੀ ਹੈ। ਅਮਰੀਕਾ ਵਿੱਚ ਇੱਕ ਔਸਤ ਆਦਮੀ 79 ਸਾਲ ਜ਼ਿੰਦਾ ਰਹਿੰਦਾ ਹੈ।

ਮਤਲਬ ਇਹ ਹੈ ਕਿ ਜੇਕਰ ਕੋਈ ਲਾਟਰੀ ਜੇਤੂ ਮਹਿਲਾ ਉਮਰ ਦੇ ਚੌਥੇ ਦਹਾਕੇ ਵਿੱਚ ਹੈ ਤਾਂ ਉਨ੍ਹਾਂ ਕੋਲ ਕਰੀਬ 90 ਕਰੋੜ ਡਾਲਰ ਖਰਚ ਕਰਨ ਲਈ 45 ਸਾਲ ਹੋਣਗੇ।

ਯਾਨਿ ਕਿ ਖਰਚ ਕਰਨ ਲਈ ਹਰ ਸਾਲ ਉਨ੍ਹਾਂ ਦੇ ਕੋਲ ਕਰੀਬ 20 ਕਰੋੜ ਡਾਲਰ ਜਾਂ ਰੋਜ਼ਾਨਾ 55 ਹਜ਼ਾਰ ਡਾਲਰ ਹੋਣਗੇ।

ਬੈਂਕ ਵਿੱਚ ਪੈਸੇ ਰੱਖਣ 'ਤੇ ਮਿਲਣ ਵਾਲੇ ਵਿਆਜ਼ ਨੂੰ ਜੋੜਨ ਤਾਂ ਇਹ ਰਾਸ਼ੀ ਹੋਰ ਵੱਧ ਜਾਵੇਗੀ।

ਸਾਰੇ ਪੈਸੇ ਉਡਾਣ ਦਾ ਮਤਲਬ ਹੈ ਕਿ ਜੇਤੂ ਕੋਲ ਜਾਇਦਾਦ ਨਹੀਂ ਹੈ। ਜੇਕਰ ਉਹ ਆਲੀਸ਼ਾਨ ਘਰ, ਫੇਰਾਰੀ ਆਦਿ ਵਰਗੀਆਂ ਗੱਡੀਆਂ ਲਈ ਪੈਸੇ ਦਾ ਉਪਯੋਗ ਕਰਦਾ ਹੈ, ਉਸ ਦਾ ਨੈਟ ਵਰਥ ਅਸਲ ਵਿੱਚ ਨਹੀਂ ਬਦਲੇਗਾ ਅਤੇ ਉਹ ਆਪਣੀ ਦੌਲਤ ਬਚਾ ਕੇ ਰਿਟਾਇਰ ਹੋ ਸਕੇਗਾ।

ਕੁਝ ਬਚਤ ਕੀਤੇ ਬਿਨਾ ਸਾਰੇ ਪੈਸੇ ਉਡਾ ਕੇ ਕੰਗਾਲ ਹੋਣ ਦਾ ਮਤਲਬ ਹੈ ਕਿ ਜੇਤੂਆਂ ਨੇ ਖਰਚ ਕਰਕੇ ਮੌਜ਼ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ।

ਅਰਬਪਤੀ ਤੋਂ ਕੰਗਾਲ

ਹੰਟਿੰਗਨ ਹਰਟਫੋਰ਼ਡ ਨਾਮ ਦੇ ਇੱਕ ਵਿਅਕਤੀ ਨੇ ਠੀਕ ਅਜਿਹਾ ਹੀ ਕੀਤਾ ਸੀ।

ਹਰਟਫੋਰਡ ਸਾਲ 1911 ਤੋਂ ਲੈ ਕੇ 2008 ਤੱਕ ਜ਼ਿੰਦਾ ਰਹੇ। ਉਹ 'ਦਿ ਗ੍ਰੇਟ ਅਟਲਾਂਟਿਕ ਐਂਡ ਪੈਸਿਫਿਕ ਟੀ' ਕੰਪਨੀ ਦੇ ਵਾਰਿਸ ਸਨ।

ਇਹ ਕੰਪਨੀ ਅਮਰੀਕੀ ਸਿਵਿਲ ਵਾਰ ਤੋਂ ਠੀਕ ਪਹਿਲਾਂ ਸ਼ੁਰੂ ਹੋਈ ਸੀ। ਇਸ ਏ ਐਂਡ ਪੀ (A&P) ਸੁਪਰਮਾਰਕੀਟ ਚੈਨ ਲਈ ਵੀ ਜਾਣਾ ਜਾਂਦਾ ਸੀ।

ਏ ਐਂਡ ਪੀ ਅਮਰੀਕਾ ਦੀ ਪਹਿਲੀ ਕੋਸਟ-ਟੂ-ਕੋਸਟ ਫੂਡ ਸਟੋਰ ਸੀ। ਪਹਿਲਾਂ ਵਿਸ਼ਵ ਯੁੱਧ ਤੋਂ ਲੈ ਕੇ 1960 ਦੇ ਦਹਾਕੇ ਤੱਕ ਅਮਰੀਕੀ ਖਰੀਦਦਾਰਾਂ ਲਈ ਇਹ ਅੱਜ ਦੇ ਵਾਲਮਾਰਟ ਵਾਂਗ ਸੀ।

ਹਰਿੰਗਟਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 70 ਸਾਲ ਬਾਅਦ 1992 ਵਿੱਚ ਹਰਟਫੋਰਡ ਨੂੰ ਨਿਊਯਾਰਕ ਵਿੱਚ ਕੰਗਾਲ ਐਲਾਨ ਦਿੱਤਾ ਗਿਆ ਸੀ।

ਹਰਟਫੋਰਡ ਜਦੋਂ 12 ਸਾਲ ਦੇ ਸਨ ਉਦੋਂ ਉਨ੍ਹਾਂ ਨੂੰਨ 9 ਕਰੋੜ ਦੀ ਡਾਲਰ ਵਿਰਾਸਤ ਵਿੱਚ ਮਿਲੀ ਸੀ।

ਵਧਗੀ ਮਹਿੰਗਾਈ ਨੂੰ ਜੋੜੀਏ ਤਾਂ ਅੱਜ ਰਾਸ਼ੀ ਕਰੀਬ 1.3 ਅਰਬ ਡਾਲਰ ਤੋਂ ਕਿਤੇ ਵੱਧ ਹੈ।

ਇੰਨੀ ਵੱਡੀ ਵਿਰਾਸਤ ਮਿਲਣ ਤੋਂ ਕਰੀਬ 70 ਸਾਲ ਬਾਅਦ 1992 ਵਿੱਚ ਹਰਟਫੋਰਡ ਨੂੰ ਨਿਊਯਾਰਕ ਵਿੱਚ ਕੰਗਾਲ ਐਲਾਨ ਦਿੱਤਾ ਗਿਆ ਸੀ।

ਹਰਟਫੋਰਡ ਨੇ ਜਿੱਥੇ ਵੀ ਪੈਸਾ ਲਗਾਇਆ, ਉਹ ਡੁੱਬ ਗਿਆ। ਰੀਅਲ ਇਸਟੇਟ ਖਰੀਦਣ ਵਿੱਚ ਉਨ੍ਹਾਂ ਨੇ ਲੱਖਾਂ ਡਾਲਰ ਗੁਆ ਦਿੱਤੇ। ਆਰਟ ਮਿਊਜ਼ੀਅਮ ਬਣਾਉਣ, ਥਿਏਟਰ ਅਤੇ ਸ਼ੋਜ ਨੂੰ ਸਪਾਂਸਰ ਕਰਨ ਵਿੱਚ ਵੀ ਉਨ੍ਹਾਂ ਦੇ ਬਹੁਤ ਸਾਰੇ ਪੈਸੇ ਡੁੱਬੇ ਹਨ।

ਉਨ੍ਹਾਂ ਦਾ ਵਪਾਰ ਕੌਸ਼ਲ ਹੇਠਲੇ ਪੱਧਰ ਦਾ ਸੀ ਪਰ ਉਹ ਸ਼ਾਹੀ ਜ਼ਿੰਦਗੀ ਜ਼ਿਉਂਦੇ ਸਨ।

ਕੰਗਾਲ ਹੋਣ ਤੋਂ ਬਾਅਦ ਉਹ ਬਾਹਾਮਾ ਵਿੱਚ ਆਪਣੀ ਧੀ ਦੇ ਕੋਲ ਰਹੇ।

ਤਕਦੀਰ ਤੁਹਾਡਾ ਸਾਥ ਦੇਵੇ

ਹਰਟਫੋਰਡ ਦੀ ਕਹਾਣੀ ਦੇ ਨਾਲ ਅਕਾਦਮਿਕ ਖੋਜ ਵੀ ਇਹ ਦਿਖਾਉਂਦਾ ਹੈ ਕਿ ਅਚਨਾਕ ਆਇਆ ਹੋਇਆ ਧਨ ਹਮੇਸ਼ਾ ਖੁਸ਼ੀ ਨਹੀਂ ਦਿੰਦਾ। ਉਸ ਪੈਸੇ ਦੇ ਉਡ ਜਾਣ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ।

ਜੇਕਰ ਤੁਸੀਂ ਲਾਟਰੀ ਖੇਡਦੇ ਹੋ ਅਤੇ ਨਹੀਂ ਜਿੱਤਦੇ ਹੋ ਤਾਂ ਮੈਂ ਆਸ ਕਰਾਂਗਾ ਕਿ ਅਗਲੀ ਵਾਲੀ ਤਕਦੀਰ ਤੁਹਾਡਾ ਸਾਥ ਦੇਵੇ।

ਜੇਕਰ ਤੁਸੀਂ ਖੇਡੇ ਅਤੇ ਜਿੱਤ ਵੀ ਗਏ ਹੋ ਤਾਂ ਮੈਂ ਅਰਦਾਸ ਕਰਾਂਗਾ ਕਾ ਤਕਦੀਰ ਤੁਹਾਡਾ ਹੋਰ ਸਾਥ ਦੇਵੇ।

ਇੱਕ ਮਹੱਤਪੂਰਨ ਸਬਕ, ਤੁਸੀਂ ਲਾਟਰੀ ਖੇਡੋ ਨਾ ਖੇਡੋ, ਜੇਕਰ ਤੁਹਾਨੂੰ ਅਚਾਨਕ ਪੈਸਾ ਮਿਲਦਾ ਹੈ ਜਾਂ ਤੁਸੀਂ ਲਾਟਰੀ ਜਿੱਤਦੇ ਹੋ ਤਾਂ ਅੱਗੇ ਦੀ ਯੋਜਨਾ ਬਣਾਉਣ ਅਤੇ ਸਾਰਾ ਪੈਸਾ ਖਰ਼ਚ ਕਰਨ ਦੇ ਇਨਸਾਨੀ ਲਾਲਚ ਤੋਂ ਬਚ ਕੇ ਰਹੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੀਆਂ ਹਨ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)