ਪੁੱਤਰ ਦੀ ਬਿਮਾਰੀ ਨੇ ਮਾਂ ਨੂੰ ਬਣਾਇਆ ‘ਡਾਕਟਰ’

ਵੀਡੀਓ ਕੈਪਸ਼ਨ, ਪੁੱਤਰ ਦੀ ਬਿਮਾਰੀ ਨੇ ਮਾਂ ਨੂੰ ਬਣਾਇਆ ‘ਡਾਕਟਰ’

ਪਾਕਿਸਤਾਨ ਦੀ ਰਹਿਣ ਵਾਲੀ ਲੁਬਨਾ ਖਾਵਰ ਦਾ ਮੁੰਡਾ ਔਟਿਜ਼ਮ ਦੀ ਬਿਮਾਰੀ ਨਾਲ ਪੀੜਤ ਹੈ।

ਲੁਬਨਾ ਖਾਵਰ ਦੱਸਦੇ ਹਨ ਡਾਕਟਰਾਂ ਨੇ ਕਿਹਾ ਸੀ ਕਿ ਤੁਹਾਡੇ ਪੁੱਤਰ ਨੂੰ ਦਿਮਾਗੀ ਬਿਮਾਰੀ ਔਟਿਜ਼ਮ ਹੈ। ਡਾਕਟਰ ਕਹਿੰਦੇ ਸਨ ਕਿ ਇਹ ਕਦੇ ਖਾਣਾ ਨਹੀਂ ਖਾ ਸਕੇਗਾ, ਟਾਇਲਟ ਨਹੀਂ ਜਾ ਸਕੇਗਾ। ਇਹ ਬੱਚਾ ਅਜਿਹਾ ਹੈ ਜਿਵੇਂ ਘਰ ਦੇ ਕੋਨੇ ਵਿੱਚ ਰੱਖਿਆ ਸਾਮਾਨ।

ਪਰ ਲੁਬਨਾ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਔਟਿਜ਼ਮ ਬਾਰੇ ਪੜ੍ਹਾਈ ਕੀਤੀ। ਉਹ ਮਾਹਿਰ ਬਣੀ ਅਤੇ ਆਪਣੇ ਮੁੰਡੇ ਦਾ ਖ਼ੁਦ ਇਲਾਜ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)