ਸੈਕਸ ਨੂੰ ਲੈ ਕੇ ਬੱਚਿਆਂ 'ਚ ਇੰਨੀ ਘਬਰਾਹਟ ਕਿਉਂ ਹੈ?

सांकेतिक तस्वीर

ਤਸਵੀਰ ਸਰੋਤ, Getty Images

ਸਕੂਲ ਦੇ ਇੱਕ ਬੱਚੇ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਆਪਣੀ ਹੀ ਅਧਿਆਪਿਕਾ ਦੀ ਧੀ ਨੂੰ ਅਗਵਾ ਕਰਕੇ ਰੇਪ ਕਰਨ ਦੀ ਧਮਕੀ ਦਿੱਤੀ।

ਮਾਮਲਾ ਗੁਰੂਗ੍ਰਾਮ ਦੇ ਇੱਕ ਸਕੂਲ ਦਾ ਹੈ। ਅਧਿਆਪਕਾ ਦੀ ਕੁੜੀ ਵੀ ਉਸੇ ਸਕੂਲ ਵਿੱਚ ਪੜ੍ਹਦੀ ਹੈ।

ਇੱਕ ਦੂਜੀ ਘਟਨਾ ਵਿੱਚ ਉਸੇ ਸਕੂਲ ਦੇ ਇੱਕ ਹੋਰ ਮੁੰਡੇ ਨੇ ਕੰਪਊਟਰ ਲੈਬ ਵਿੱਚ ਬੈਠ ਕੇ ਸਕੂਲ ਦੀਆਂ ਦੋ ਅਧਿਆਪਕਾਵਾਂ ਨੂੰ ਕੈਂਡਲ ਲਾਈਟ ਡਿਨਰ ਅਤੇ ਸੈਕਸ ਕਰਨ ਦੀ ਪੇਸ਼ਕਸ਼ ਕੀਤੀ।

ਮੀਡੀਆ ਰਿਪੋਰਟਾਂ ਅਨੁਸਾਰ ਦੋਵੇਂ ਬੱਚਿਆਂ ਦੀ ਉਮਰ 12 ਤੋਂ 15 ਸਾਲ ਵਿਚਾਲੇ ਹੈ।

ਵੱਧਦੀ ਉਮਰ ਨਾਲ ਬੱਚਿਆਂ ਵਿੱਚ ਸੈਕਸ ਲਈ ਘਬਰਾਹਟ ਕਿਉਂ?

ਸੈਕਸੌਲਜਿਸਟ ਪ੍ਰਵੀਣ ਤ੍ਰਿਪਾਠੀ ਮੁਤਾਬਕ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਬੱਚਿਆਂ ਦੀ ਸੈਕਸ਼ੁਅਲ ਮੈਚਿਊਰਿਟੀ ਦੀ ਉਮਰ ਘਟੀ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਇਸ ਨੂੰ ਪੂਬਰਟੀ ਵੀ ਕਹਿੰਦੇ ਹਨ। ਇਸਦਾ ਮਤਲਬ ਨੌਜਵਾਨ ਅਵਸਥਾ ਵਿੱਚ ਸਰੀਰ 'ਚ ਹੋਣ ਵਾਲੇ ਬਦਲਾਅ ਹੁੰਦਾ ਹੈ।

ਡਾਕਟਰ ਤ੍ਰਿਪਾਠੀ ਨੇ ਇਸ ਦੀ ਵਜ੍ਹਾ ਦੱਸੀ।

ਉਨ੍ਹਾਂ ਕਿਹਾ, ''ਬੀਤੇ ਦਿਨੀਂ ਬੱਚਿਆਂ ਦੇ ਖਾਣ ਪਾਣ ਵਿੱਚ ਬਦਲਾਅ ਆਏ ਹਨ। ਬੱਚਿਆਂ ਦੇ ਖਾਣ ਪਾਣ ਵਿੱਚ ਸੁਧਾਰ ਹੋਇਆ ਹੈ। ਇਸ ਨਾਲ ਕੁੜੀਆਂ ਵਿੱਚ ਪੀਰੀਅਡਜ਼, ਛਾਤੀ ਅਤੇ ਸਰੀਰ ਦਾ ਵਿਕਾਸ ਬਿਹਤਰ ਹੁੰਦਾ ਜਾ ਰਿਹਾ ਹੈ। ਇਹੀ ਗੱਲ ਮੁੰਡਿਆਂ ਬਾਰੇ ਵੀ ਕਹਿ ਸਕਦੇ ਹਾਂ। ਮੁੰਡਿਆਂ ਦੇ ਸਰੀਰ ਵਿੱਚ ਆਉਣ ਵਾਲੇ ਵਾਲਾਂ ਦਾ ਸਮਾਂ ਵੀ ਪਹਿਲਾਂ ਦੇ ਮੁਕਾਬਲੇ ਛੇਤੀ ਹੋ ਗਿਆ ਹੈ।''

2012 ਦੇ ਅਮਰੀਕਨ ਅਕਾਦਮੀ ਆਫ ਪੀਡਿਐਟਰਿਕਸ ਡਿਪਾਰਟਮੈਂਟ ਦੀ ਰਿਸਰਚ ਮੁਤਾਬਕ ਮੁੰਡਿਆਂ ਵਿੱਚ ਨੌਜਵਾਨ ਅਵਸਥਾ ਦੀ ਉਮਰ ਪਿਛਲੀ ਰਿਸਰਚ ਦੇ ਮੁਕਾਬਲੇ ਛੇ ਮਹੀਨਿਆਂ ਤੋਂ ਦੋ ਸਾਲ ਪਹਿਲਾਂ ਹੋ ਗਈ ਹੈ। 4100 ਮੁੰਡਿਆਂ 'ਤੇ ਇਹ ਰਿਸਰਚ ਕੀਤੀ ਗਈ ਸੀ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਅਮਰੀਕਨ ਅਕਾਦਮੀ ਆਫ ਪੀਡਿਐਟਰਿਕਸ ਡਿਪਾਰਟਮੈਂਟ ਨੇ ਅਜਿਹੀ ਰਿਸਰਚ 2010 ਵਿੱਚ ਕੁੜੀਆਂ 'ਤੇ ਵੀ ਕੀਤੀ ਸੀ। ਉਸ ਰਿਸਰਚ ਮੁਤਾਬਕ ਅਮਰੀਕਾ ਵਿੱਚ ਸੱਤ ਸਾਲ ਦੀ ਉਮਰ ਦੀਆਂ ਕੁੜੀਆਂ ਸੈਕਸ਼ੁਅਲੀ ਮੈਚਿਊਰ ਹੋ ਰਹੀਆਂ ਹਨ। 1200 ਕੁੜੀਆਂ 'ਤੇ ਇਹ ਰਿਸਰਚ ਕੀਤੀ ਗਈ ਸੀ।

'ਸੈਕਸ਼ੁਅਲ ਮੈਚਿਊਰਿਟੀ' ਦਾ ਉਮਰ 'ਤੇ ਅਸਰ

ਸੈਕਸ਼ੁਅਲ ਮੈਚਿਊਰਿਟੀ ਦੀ ਘੱਟਦੀ ਉਮਰ ਨਾਲ ਕੀ ਬੱਚਿਆਂ ਦਾ ਦਿਮਾਗ ਇਸ ਯੋਗ ਹੋ ਪਾਂਦਾ ਹੈ ਕਿ ਉਹ ਇਸ ਅਹਿਸਾਸ ਨੂੰ ਸਮਝ ਸਕਣ?

ਰਿਸਰਚ ਮੁਤਾਬਕ ਬੱਚਿਆਂ ਨਾਲ ਅਜਿਹਾ ਨਹੀਂ ਹੋ ਪਾ ਰਿਹਾ ਹੈ।

ਇਸੇ ਕਰਕੇ ਬੱਚੇ ਘਰਬਾ ਰਹੇ ਹਨ।

ਡਾਕਟਰ ਤ੍ਰਿਪਾਠੀ ਮੁਤਾਬਕ ਇਸਦੀ ਦੂਜੀ ਵਜ੍ਹਾ ਸੈਕਸ ਬਾਰੇ ਅਧੂਰੀ ਜਾਣਕਾਰੀ ਦਾ ਆਸਾਨੀ ਨਾਲ ਉਪਲਬਧ ਹੋਣਾ ਹੈ।

ਫਾਇਲ ਫੋਟੋ

ਤਸਵੀਰ ਸਰੋਤ, Getty Images

ਇਹ ਜਾਣਕਾਰੀ ਇੰਟਰਨੈੱਟ, ਮੀਡੀਆ, ਟੀਵੀ ਅਤੇ ਫੋਨ 'ਤੇ ਆਸਾਨੀ ਨਾਲ ਹਰ ਬੱਚੇ ਕੋਲ੍ਹ ਪਹੁੰਚ ਰਹੀ ਹੈ।

ਕੀ ਕਰਨ ਮਾਪੇ?

ਡਾਕਟਰ ਤ੍ਰਿਪਾਠੀ ਮੁਤਾਬਕ ਪਰਵਰਿਸ਼ ਕਰਨ ਦੇ ਤਰੀਕੇ ਵਿੱਚ ਬਦਲਾਅ ਦੀ ਲੋੜ ਹੈ।

ਅੱਜ ਕਲ ਜ਼ਿਆਦਾਤਰ ਮਾਪੇ ਬੱਚਿਆਂ ਨੂੰ ਨੈਨੀ ਜਾਂ ਦਾਈ ਦੇ ਭਰੋਸੇ ਘਰ 'ਤੇ ਛੱਡ ਕੇ ਚਲੇ ਜਾਂਦੇ ਹਨ।

ਮਾਪਿਆਂ ਨੂੰ ਇਸਦੀ ਜਾਣਕਾਰੀ ਨਹੀਂ ਹੁੰਦੀ ਕਿ ਬੱਚੇ ਟੀਵੀ 'ਤੇ ਕੀ ਵੇਖ ਰਹੇ ਹਨ, ਕੀ ਪੜ੍ਹ ਰਹੇ ਹਨ ਅਤੇ ਕੀ ਸੋਚ ਰਹੇ ਹਨ।

ਸਕੂਲ ਵਿੱਚ ਬੱਚੇ ਵੱਡੀਆਂ ਜਮਾਤਾਂ ਦੇ ਬੱਚਿਆਂ ਨਾਲ ਗੱਲਾਂ ਕਰਦੇ ਹਨ। ਮਾਪਿਆਂ ਨੂੰ ਉਨ੍ਹਾਂ ਗੱਲਾਂ ਬਾਰੇ ਪਤਾ ਨਹੀਂ ਹੁੰਦਾ ਜਿਸ ਕਰਕੇ ਪ੍ਰੇਸ਼ਾਨੀ ਹੁੰਦੀ ਹੈ।

ਇਸਲਈ ਟੀਵੀ ਜਾਂ ਇੰਟਰਨੈੱਟ ਦਾ ਇਸਤੇਮਾਲ ਮਾਪਿਆਂ ਦੀ ਨਿਗਰਾਨੀ ਵਿੱਚ ਹੋਣਾ ਚਾਹੀਦਾ ਹੈ।

ਜੇ ਤੁਹਾਡਾ ਬੱਚਾ ਰੋ ਰਿਹਾ ਹੈ ਜਾਂ ਨਾਰਾਜ਼ ਹੈ, ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ ਤਾਂ ਤੁਸੀਂ ਉਸਨੂੰ ਆਪਣਾ ਫੋਨ ਨਾ ਫੜਾਓ।

ਅਧੂਰੀ, ਗਲਤ ਅਤੇ ਗਲਤ ਸਰੋਤ ਤੋਂ ਜਾਣਕਾਰੀ ਤੋਂ ਬਚਣ ਦੀ ਲੋੜ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਸਵਾਲਾਂ ਦਾ ਜਵਾਬ ਦਿਓ

ਨੌਜਵਾਨ ਅਵਸਥਾ ਵਿੱਚ ਸੈਕਸ਼ੁਅਲ ਭਾਵਨਾਵਾਂ ਮਹਿਸੂਸ ਕਰਨਾ ਸੌਭਾਵਕ ਹੈ।

ਇਸਨੂੰ ਰੋਕਿਆ ਨਹੀਂ ਜਾ ਸਕਦਾ ਅਤੇ ਨਾ ਹੀ ਰੋਕਣਾ ਚਾਹੀਦਾ ਹੈ। ਪਰ ਉਸਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣਾ ਜ਼ਰੂਰੀ ਹੈ।

ਸੈਕਸੌਲਜਿਸਟ ਡਾਕਟਰ ਪ੍ਰਕਾਸ਼ ਕੋਠਾਰੀ ਮੁਤਾਬਕ ਬੱਚੇ ਨੂੰ ਦੱਸਣਾ ਚਾਹੀਦਾ ਹੈ ਕਿ ਸੈਕਸ਼ੁਅਲ ਫੀਲਿੰਗ ਸਾਂਝੀ ਕਰਨ ਦਾ ਸਹੀ ਤਰੀਕਾ ਕੀ ਹੈ।

ਜੇ ਬੱਚੇ ਮਾਪਿਆਂ ਨੂੰ ਰੇਪ ਬਾਰੇ ਪੁੱਛਦੇ ਹਨ ਤਾਂ ਅਕਸਰ ਉਹ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਇਹੀ ਉਨ੍ਹਾਂ ਦੀ ਗਲਤੀ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਡਾਕਟਰ ਕੋਠਾਰੀ ਮੁਤਾਬਕ ਬੱਚਿਆਂ ਦੇ ਅਜਿਹੇ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਹੈ ਕਿ ਰੇਪ ਉਹ ਸਥਿਤਿ ਹੈ ਜਿਸ ਵਿੱਚ ਕੁੜੀ ਦੀ ਮਰਜ਼ੀ ਦੇ ਬਿਨਾਂ ਉਸ ਨਾਲ ਸਰੀਰਕ ਸਬੰਧ ਬਣਾਇਆ ਜਾਂਦਾ ਹੈ।

ਇਹ ਗਲਤ ਹੈ ਅਤੇ ਅਜਿਹਾ ਕਰਨ ਤੇ ਜੇਲ੍ਹ ਵੀ ਹੋ ਸਕਦੀ ਹੈ। ਅਜਿਹਾ ਕਰਨ ਵਾਲੇ ਲੋਕ ਗਲਤ ਹੁੰਦੇ ਹਨ। ਤੁਹਾਡੀ ਜ਼ਿੰਦਗੀ ਵੀ ਖਰਾਬ ਹੋ ਜਾਂਦੀ ਹੈ।

ਜੇ ਤੁਸੀਂ ਇਹ ਨਹੀਂ ਕਰਦੇ ਤਾਂ ਬੱਚੇ ਇਸ ਬਾਰੇ ਸਕੂਲ ਜਾਂ ਇੰਟਰਨੈੱਟ ਤੋਂ ਅਧੂਰੀ ਜਾਣਕਾਰੀ ਲੈ ਲੈਂਦੇ ਹਨ। ਬੱਚੇ ਨੂੰ ਸਹੀ ਅਤੇ ਗਲਤ ਬਾਰੇ ਦੱਸਣਾ ਹੁੰਦਾ ਹੈ।

ਬੱਚਿਆਂ ਨੂੰ ਸੈਕਸ ਬਾਰੇ ਦੱਸੋ

ਡਾਕਟਰ ਕੋਠਾਰੀ ਕਹਿੰਦੇ ਹਨ ਕਿ ਹਰ ਉਮਰ ਦੇ ਬੱਚੇ ਨੂੰ ਸਮਝਾਉਣ ਦਾ ਵੱਖਰਾ ਤਰੀਕਾ ਹੁੰਦਾ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਉਨ੍ਹਾਂ ਕਿਹਾ, ''11 ਤੋਂ 12 ਸਾਲ ਦੀ ਉਮਰ ਦੇ ਬੱਚੇ ਨੂੰ ਸੈਕਸ ਬਾਰੇ ਦੱਸਣਾ ਹੋਏ ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਬੱਚੇ ਪੈਦਾ ਕਰਨ ਦਾ ਤਰੀਕਾ ਹੈ।''

8 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਲਈ ਤੁਸੀਂ ਇਸਨੂੰ 'ਫਿਜ਼ਿਕਲ ਮੈਨਿਫੈਸਟੇਸ਼ਨ ਆਫ ਲਵ' ਦੱਸ ਸਕਦੇ ਹੋ।

ਡਾਕਟਰ ਤ੍ਰਿਪਾਠੀ ਨੇ ਕਿਹਾ, ''ਜੇ ਸਕੂਲ ਦਾ ਵਿਦਿਆਰਥੀ ਟੀਚਰ ਨੂੰ ਸੈਕਸ ਦਾ ਨਿਓਤਾ ਦਿੰਦਾ ਹੈ ਤਾਂ ਅਧਿਆਪਿਕਾ ਨੂੰ ਉਸਨੂੰ ਬੁਲਾਕੇ ਸਮਝਾਉਣਾ ਚਾਹੀਦਾ ਹੈ।''

ਇਹ ਵੀ ਹੋ ਸਕਦਾ ਹੈ ਕਿ ਵਿਦਿਆਰਥੀ ਨੂੰ ਪਤਾ ਹੀ ਨਾ ਹੋਵੇ ਕਿ ਅਧਿਆਪਿਕਾ ਨੂੰ ਸੈਕਸ ਲਈ ਨਿਓਤਾ ਦੇਣ ਵਿੱਚ ਕੋਈ ਬੁਰਾਈ ਹੈ।

ਸਭ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਗਲਤ ਹੈ। ਉਸ ਵੇਲੇ ਅਸੀਂ ਸੈਕਸ ਨੂੰ ਬੁਰਾ ਦੱਸ ਸਕਦੇ ਹਾਂ।

ਉਸ ਤੋਂ ਬਾਅਦ ਵੀ ਨਾ ਮੰਨੇ ਤਾਂ ਫਿਰ ਸਜ਼ਾ ਦਾ ਸਹਾਰਾ ਲਿਆ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)