ਕੀ ਸੈਕਸ ਲਾਈਫ਼ ਨੂੰ ਲੈ ਕੇ ਤੁਹਾਡੇ ਮਨ ’ਚ ਵੀ ਗਲਤਫ਼ਹਿਮੀਆਂ ਹਨ

ਤਸਵੀਰ ਸਰੋਤ, Getty Images
- ਲੇਖਕ, ਬਾਬੀ ਡਫ਼ੀ
- ਰੋਲ, ਬੀਬੀਸੀ ਫ਼ਿਊਚਰ
ਕਈ ਖੋਜਾਂ ਤੋਂ ਪਤਾ ਲਗਦਾ ਹੈ ਕਿ ਅਸੀਂ ਅਕਸਰ ਇਹ ਸੋਚਦੇ ਹਾਂ ਕਿ ਨੌਜਵਾਨ ਵੱਧ ਸੈਕਸ ਕਰਦੇ ਹਨ। ਸਾਡੀ ਇਹ ਸੋਚ ਹਕੀਕਤ ਤੋਂ ਦੂਰ ਹੈ।
ਇਹ ਹੀ ਹਾਲ ਮਹਿਲਾਵਾਂ ਦੀ ਸੈਕਸ ਲਾਈਫ਼ ਨੂੰ ਲੈ ਕੇ ਮਰਦਾਂ ਦੀ ਸੋਚ ਦਾ ਹੈ।
ਫ੍ਰੈਂਚ ਗਲੋਬਲ ਮਾਰਕੀਟਿੰਗ ਰਿਸਰਚ ਕੰਪਨੀ ਇਪਸੋ ਕਾਫ਼ੀ ਲੰਬੇ ਸਮੇਂ ਤੋਂ ਅਜਿਹੀਆਂ ਹੀ ਗ਼ਲਤਫ਼ਹਿਮੀਆਂ 'ਤੇ ਰਿਸਰਚ ਕਰ ਰਹੀ ਹੈ।
ਹੁਣ ਇਸ ਰਿਸਰਚ ਦੇ ਨਤੀਜੇ ਛੇਤੀ ਹੀ ਇੱਕ ਕਿਤਾਬ ਦੇ ਰੂਪ ਵਿੱਚ ਸਾਹਮਣੇ ਆਉਣ ਵਾਲੇ ਹਨ। ਕਿਤਾਬ ਦਾ ਨਾਂ ਹੈ, 'ਦਿ ਪੇਰਿਲਸ ਆਫ਼ ਪਰਸੈਪਸ਼ਨ'
ਇਹ ਵੀ ਪੜ੍ਹੋ:
ਇਸ ਰਿਸਰਚ ਤਹਿਤ ਬ੍ਰਿਟੇਨ ਅਤੇ ਅਮਰੀਕਾ ਦੇ ਲੋਕਾਂ ਤੋਂ ਇੱਕ ਸਵਾਲ ਕੀਤਾ ਗਿਆ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕੀ ਲਗਦਾ ਹੈ ਕਿ ਉਨ੍ਹਾਂ ਦੇ ਦੇਸ਼ 'ਚ 18-29 ਸਾਲ ਦੀ ਉਮਰ ਦੇ ਲੋਕਾਂ ਨੇ ਪਿਛਲੇ ਚਾਰ ਹਫ਼ਤਿਆਂ 'ਚ ਕਿੰਨੀ ਵਾਰ ਸੈਕਸ ਕੀਤਾ ਹੋਵੇਗਾ?
ਇਸ ਸਵਾਲ ਦੇ ਜਵਾਬ 'ਚ ਲੋਕਾਂ ਦੇ ਔਸਤ ਅੰਦਾਜ਼ੇ ਇਹ ਸਨ ਕਿ ਦੋਵਾਂ ਹੀ ਦੇਸ਼ਾਂ 'ਚ ਇਸ ਉਮਰ ਦੇ ਲੋਕਾਂ ਨੇ ਇੱਕ ਮਹੀਨੇ 'ਚ 14 ਵਾਰ ਸੈਕਸ ਕੀਤਾ ਹੋਵੇਗਾ।
ਪਰ ਹਕੀਕਤ ਇਹ ਹੈ ਕਿ ਬ੍ਰਿਟੇਨ 'ਚ 18-29 ਸਾਲ ਦੇ ਨੌਜਵਾਨਾਂ ਨੇ ਇੱਕ ਮਹੀਨੇ ਵਿੱਚ ਸਿਰਫ਼ ਪੰਜ ਵਾਰ ਅਤੇ ਅਮਰੀਕੀ ਨੌਜਵਾਨਾਂ ਨੇ ਮਹੀਨੇ 'ਚ ਚਾਰ ਵਾਰ ਸੈਕਸ ਕੀਤਾ ਸੀ।
ਇਹ ਗੱਲ ਸੈਕਸ ਦੇ ਵਤੀਰੇ ਬਾਬਤ ਹੋਏ ਇੱਕ ਵੱਡੇ ਸਰਵੇ 'ਚ ਸਾਹਮਣੇ ਆਈ ਹੈ।
ਬ੍ਰਿਟੇਨ ਅਤੇ ਅਮਰੀਕਾ ਦੇ ਲੋਕਾਂ ਦੇ ਅੰਦਾਜ਼ੇ ਦਾ ਮਤਲਬ ਇਹ ਸੀ ਕਿ ਉਨ੍ਹਾਂ ਦੇ ਦੇਸ਼ ਦੇ ਨੌਜਵਾਨ ਹਰ ਦੂਜੇ ਦਿਨ ਸਰੀਰਿਕ ਸਬੰਧ ਬਣਾ ਰਹੇ ਸਨ।
ਕਹਿਣ ਤੋਂ ਭਾਵ ਇਹ ਕਿ ਉਹ ਸਾਲ ਵਿੱਚ 180 ਵਾਰ ਸੈਕਸ ਕਰ ਰਹੇ ਸਨ ਜਦਕਿ ਸੱਚਾਈ ਇਹ ਹੈ ਕਿ ਬ੍ਰਿਟੇਨ ਅਤੇ ਅਮਰੀਕਾ ਦੇ ਨੌਜਵਾਨ ਸਾਲ 'ਚ ਔਸਤਨ 50 ਵਾਰ ਹੀ ਸੈਕਸ ਕਰਦੇ ਹਨ।

ਤਸਵੀਰ ਸਰੋਤ, Alamy
ਕੁੜੀਆਂ ਦੇ ਸੈਕਸ ਨੂੰ ਲੈ ਕੇ ਵੀ ਗਲਤਫ਼ਹਿਮੀ
ਬ੍ਰਿਟੇਨ ਅਤੇ ਅਮਰੀਕਾ ਦੇ ਮਰਦ ਆਪਣੇ ਦੇਸ਼ ਦੀਆਂ ਕੁੜੀਆਂ ਦੀ ਸੈਕਸ ਲਾਈਫ਼ ਨੂੰ ਲੈ ਕੇ ਹੋਰ ਵੀ ਕਈ ਗਲਤਫ਼ਹਿਮੀਆਂ ਲੈ ਕੇ ਬੈਠੇ ਹੋਏ ਹਨ।
ਬ੍ਰਿਟੇਨ ਦੇ ਮਰਦ ਸੋਚਦੇ ਹਨ ਕਿ ਉਨ੍ਹਾਂ ਦੇ ਦੇਸ਼ ਦੀਆਂ ਕੁੜੀਆਂ ਦੀ ਸੈਕਸ ਲਾਈਫ਼ ਬੇਹੱਦ ਸ਼ਾਨਦਾਰ ਹੈ। ਉਹ ਮਹੀਨੇ 'ਚ ਔਸਤਨ 22 ਵਾਰ ਸੈਕਸ ਸਬੰਧ ਬਣਾਉਂਦੀਆਂ ਹਨ।
ਉੱਧਰ ਅਮਰੀਕੀ ਮਰਦ ਸੋਚਦੇ ਹਨ ਕਿ ਉਨ੍ਹਾਂ ਦੇ ਦੇਸ਼ ਦੀਆਂ ਕੁੜੀਆਂ ਮਹੀਨੇ ਵਿੱਚ 23 ਵਾਰ ਸੈਕਸ ਕਰਦੀਆਂ ਹਨ।
ਇਸ ਅੰਦਾਜ਼ੇ ਦਾ ਮਤਲਬ ਇਹ ਹੋਇਆ ਕਿ ਔਸਤਨ ਅਮਰੀਕੀ ਜਾਂ ਬ੍ਰਿਟਿਸ਼ ਕੁੜੀ ਹਫ਼ਤੇ 'ਚ ਹਰ ਰੋਜ਼ ਸੈਕਸ ਕਰਦੀ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Alamy
ਸੱਚ ਤਾਂ ਇਹ ਹੈ ਕਿ ਔਸਤਨ ਅਮਰੀਕੀ ਜਾਂ ਬ੍ਰਿਟਿਸ਼ ਕੁੜੀਆਂ ਮਹੀਨੇ 'ਚ ਪੰਜ ਵਾਰ ਹੀ ਸੈਕਸ ਕਰਦੀਆਂ ਹਨ।
ਗਲਤਫ਼ਹਿਮੀਆਂ ਦੀ ਇੰਨੀ ਭਰਮਾਰ ਦੀ ਵਜ੍ਹਾ ਕੀ ਹੈ? ਇਸਦੀ ਵਜ੍ਹਾ ਸਾਡੇ ਖ਼ਿਆਲ ਵੀ ਹਨ ਅਤੇ ਜੋ ਸਾਨੂੰ ਦੱਸਿਆ ਜਾਂਦਾ ਹੈ, ਉਹ ਵੀ ਹੈ।
ਇਨਸਾਨ ਦੀ ਨਸਲ ਦੀ ਬੁਨਿਆਦ ਸੈਕਸ ਹੈ। ਸਾਡੀ ਹੋਂਦ ਸੈਕਸ 'ਤੇ ਹੀ ਟਿਕੀ ਹੋਈ ਹੈ। ਪਰ ਸੈਕਸ ਨੂੰ ਲੈ ਕੇ ਦੁਨੀਆਂ ਭਰ ਦੇ ਲੋਕ ਕਈ ਤਰ੍ਹਾਂ ਦੀਆਂ ਗਲਤਫ਼ਹਿਮੀਆਂ ਦੇ ਸ਼ਿਕਾਰ ਹੋ ਜਾਂਦੇ ਹਨ।
ਅਸੀ ਇਨਸਾਨ ਦੇ ਦੂਜੇ ਸਮਾਜਿਕ ਵਤੀਰੇ ਨੂੰ ਦੇਖ ਕੇ ਉਸਦਾ ਠੀਕ-ਠਾਕ ਅੰਦਾਜ਼ਾ ਲਗਾ ਸਕਦੇ ਹਾਂ, ਪਰ ਸੈਕਸ ਦੇ ਨਾਲ ਦਿੱਕਤ ਇਹ ਹੈ ਕਿ ਆਮ ਤੌਰ 'ਤੇ ਲੋਕ ਇਹ ਕੰਮ ਪਰਦੇ 'ਚ ਰਹਿ ਕੇ ਕਰਦੇ ਹਨ।
ਇਹ ਵੀ ਪੜ੍ਹੋ:
ਜਦੋਂ ਸਾਡੇ ਕੋਲ ਸੈਕਸ ਨਾਲ ਜੁੜੀ ਹੋਈ ਅਸਲ ਜਾਣਕਾਰੀ ਨਹੀਂ ਹੁੰਦੀ ਤਾਂ ਅਸੀ 'ਅਧਿਕਾਰਿਤ ਸੂਤਰਾਂ' ਦਾ ਆਸਰਾ ਲੈ ਲੈਂਦੇ ਹਾਂ ਅਤੇ ਸੈਕਸ ਨੂੰ ਲੈ ਕੇ ਇਹ 'ਅਧਿਕਾਰਿਤ ਸੂਤਰ ਹੁੰਦੇ ਹਨ, ਖੇਡ ਦੇ ਮੈਦਾਨ ਜਾਂ ਲਾਕਰ ਰੂਮ 'ਚ ਹੋਣ ਵਾਲੀ ਗੱਪ-ਸ਼ੱਪ, ਕਈ ਸਰਵੇ, ਮੀਡੀਆ 'ਚ ਰਸ ਲੈ ਕੇ ਛਾਪੀਆਂ ਜਾਣ ਵਾਲੀ ਖ਼ਬਰਾਂ ਅਤੇ ਪੋਰਨ।'
ਇਨ੍ਹਾਂ ਸਾਰੇ 'ਅਧਿਕਾਰਿਤ ਸੂਤਰਾਂ' ਤੋਂ ਸੈਕਸ ਬਾਰੇ ਮਿਲੀ ਕੱਚੀ ਜਾਣਕਾਰੀ ਨੂੰ ਅਸੀਂ ਹਕੀਕਤ ਮੰਨ ਲੈਂਦੇ ਹਾਂ।
54 ਸਾਲ ਦੀ ਉਮਰ ਤੱਕ 17 ਸੈਕਸ ਪਾਰਟਨਰ
ਇਸੇ ਸਰਵੇ ਤਹਿਤ ਅਸੀਂ ਤਿੰਨ ਦੇਸ਼ਾਂ ਦੇ ਲੋਕਾਂ ਨੂੰ ਇਹ ਅੰਦਾਜ਼ਾ ਲਗਾਉਣ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਦੇ ਲੋਕ 45-54 ਸਾਲ ਦੀ ਉਮਰ ਦੇ ਦੌਰਾਨ ਕਿੰਨੇ ਸੈਕਸ ਪਾਰਟਨਰ ਬਣਾਉਂਦੇ ਹੋਣਗੇ। ਇਸ ਮਾਮਲੇ 'ਚ ਲੋਕਾਂ ਦੇ ਅੰਦਾਜ਼ੇ ਕਾਫ਼ੀ ਸਟੀਕ ਨਿਕਲੇ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਆਸਟਰੇਲੀਆ ਅਤੇ ਬ੍ਰਿਟੇਨ 'ਚ 45-54 ਸਾਲ ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਮਰਦ 17 ਸੈਕਸ ਪਾਰਟਨਰ ਬਣਾ ਲੈਂਦੇ ਹਨ। ਅਮਰੀਕਾ 'ਚ ਇਹ ਅੰਕੜਾ 19 ਹੈ।
ਇਸ ਬਾਰੇ ਜਿਹੜੇ ਅੰਦਾਜ਼ੇ ਲਗਾਏ ਗਏ, ਉਹ ਸਟੀਕ ਸਨ।
ਗੱਲ ਦਿਲਚਸਪ ਉਦੋਂ ਹੋਰ ਬਣ ਜਾਂਦੀ ਹੈ, ਜਦੋਂ ਲੋਕ ਮਰਦਾਂ ਅਤੇ ਮਹਿਲਾਵਾਂ ਦੀ ਤੁਲਨਾ ਕਰਦੇ ਹਨ।
ਮਹਿਲਾਵਾਂ ਨੇ ਸਰਵੇ 'ਚ ਸੈਕਸ ਪਾਰਟਨਰਾਂ ਦਾ ਜੋ ਅੰਕੜਾ ਦੱਸਿਆ ਹੈ ਉਹ ਮਰਦਾਂ ਦੇ ਮੁਕਾਬਲੇ ਬਹੁਤ ਘੱਟ ਸੀ।
ਮਹਿਲਾਵਾਂ ਦੇ ਦਾਅਵੇ ਮੁਤਾਬਿਕ, ਉਹ ਮਰਦਾਂ ਦੇ ਮੁਕਾਬਲੇ ਅੱਧੇ ਹੀ ਸੈਕਸ ਪਾਰਟਨਰ ਬਣਾਉਂਦੀਆਂ ਹਨ।

ਤਸਵੀਰ ਸਰੋਤ, sciencephotolibrary
ਹੁਣ ਕਿਉਂਕਿ ਔਰਤ ਅਤੇ ਮਰਦ, ਦੋਵੇਂ ਹੀ ਸੈਕਸ ਪਾਰਟਨਰ ਬਣਾਉਂਦੇ ਹਨ ਅਤੇ ਦੋਵਾਂ ਦੀ ਆਬਾਦੀ ਲਗਭਗ ਬਰਾਬਰ ਹੈ, ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਮਰਦ ਵੱਧ ਸੈਕਸ ਪਾਰਟਨਰ ਬਣਾਉਂਦੇ ਹਨ ਅਤੇ ਔਰਤਾਂ ਘੱਟ।
ਇਹ ਗਿਣਤੀ ਤਾਂ ਬਰਾਬਰ ਦੇ ਆਲੇ-ਦੁਆਲੇ ਹੋਣੀ ਚਾਹੀਦੀ ਹੈ। ਆਖ਼ਿਰ ਮਰਦ, ਔਰਤਾਂ ਨੂੰ ਹੀ ਤਾਂ ਸੈਕਸ ਪਾਰਟਨਰ ਬਣਾਉਂਦੇ ਹਨ।
ਇਸ ਫ਼ਰਕ ਦੇ ਕਈ ਕਾਰਨ ਦੱਸੇ ਜਾਂਦੇ ਹਨ। ਇੱਕ ਤਾਂ ਮਰਦਾਂ ਦਾ ਸੈਕਸ ਲਈ ਕਾਲ ਗਰਲ ਦੇ ਕੋਲ ਜਾਣਾ ਹੈ। ਉੱਥੇ ਹੀ ਕਈ ਅਜਿਹੇ ਐਕਟ ਵੀ ਹੁੰਦੇ ਹਨ, ਜਿਨ੍ਹਾਂ ਨੂੰ ਔਰਤਾਂ ਸੈਕਸ ਨਹੀਂ ਮੰਨਦੀਆਂ, ਪਰ ਮਰਦ ਮੰਨਦੇ ਹਨ।
ਇਹ ਵੀ ਪੜ੍ਹੋ:
ਇਸਦੀ ਇੱਕ ਵਜ੍ਹਾ ਇਹ ਵੀ ਮੰਨੀ ਜਾਂਦੀ ਹੈ ਕਿ ਮਰਦ ਆਪਣੇ ਆਪ ਨੂੰ ਮਾਚੋ ਮੈਨ ਦੱਸਣ ਦੇ ਲਈ ਸੈਕਸ ਪਾਰਟਨਰ ਦੀ ਗਿਣਤੀ ਵਧਾ-ਚੜ੍ਹਾ ਕੇ ਵੀ ਦੱਸਦੇ ਹਨ।
ਅਮਰੀਕਾ 'ਚ ਤਾਂ ਸੈਕਸ ਨੂੰ ਲੈ ਕੇ ਔਰਤਾਂ ਅਤੇ ਮਰਦਾਂ ਦੇ ਅੰਦਾਜ਼ੇ 'ਚ ਇੱਕ ਵੱਖਰੀ ਗੱਲ ਹੈ। ਔਸਤਨ ਅਮਰੀਕੀ ਮਰਦ ਇਹ ਮੰਨਦੇ ਹਨ ਕਿ ਅਮਰੀਕੀ ਕੁੜੀਆਂ ਦੇ ਔਸਤਨ 27 ਸੈਕਸ ਸਾਥੀ ਹੁੰਦੇ ਹਨ ਤੇ ਅਮਰੀਕੀ ਔਰਤਾਂ, ਆਪਣੇ ਦੇਸ਼ ਦੇ ਮਰਦਾਂ ਬਾਰੇ ਇਹ ਸੋਚਦੀਆਂ ਹਨ ਕਿ ਉਨ੍ਹਾਂ ਦੇ 13 ਸੈਕਸ ਪਾਰਟਨਰ ਹੋ ਜਾਂਦੇ ਹਨ। ਔਰਤਾਂ ਦੇ ਅੰਦਾਜ਼ੇ ਸੱਚ ਦੇ ਨੇੜੇ ਹਨ।
ਔਸਤਨ ਅਮਰੀਕੀ ਮਰਦ ਦੇ 12 ਸੈਕਸ ਪਾਰਟਨਰ ਬਣਦੇ ਹਨ। ਔਸਤਨ ਅਮਰੀਕੀ ਮਰਦ ਦੀ ਇਸ ਬੇਤੁਕੀ ਸੋਚ ਦੇ ਕਾਰਨ ਉਨ੍ਹਾਂ ਵਿਚਲੇ ਕੁਝ ਅਜਿਹੇ ਮਰਦ ਹਨ, ਜੋ ਇਹ ਸੋਚਦੇ ਹਨ ਕਿ ਅਮਰੀਕੀ ਔਰਤਾਂ ਦੇ ਬਹੁਤ ਸਾਰੇ ਸੈਕਸ ਪਾਰਟਨਰ ਹੁੰਦੇ ਹਨ।
1000 ਲੋਕਾਂ ਦੇ ਸਾਡੇ ਸੈਂਪਲ 'ਚ 20 ਅਮਰੀਕੀ ਮਰਦ ਅਜਿਹੇ ਸਨ, ਜੋ ਇਹ ਸੋਚਦੇ ਸਨ ਕਿ ਉਨ੍ਹਾਂ ਦੇ ਦੇਸ਼ ਦੀਆਂ ਮਹਿਲਾਵਾਂ ਦੇ ਔਸਤਨ 50 ਸੈਕਸ ਸਾਥੀ ਬਣਦੇ ਹਨ।
ਸਾਡੀਆਂ ਇਹ ਗਲਤਫ਼ਹਿਮੀਆਂ ਦਰਸਾਉਂਦੀਆਂ ਹਨ ਕਿ ਅਸੀਂ ਦੁਨੀਆਂ ਨੂੰ ਕਿਸ ਨਜ਼ਰ ਨਾਲ ਦੇਖਦੇ ਹਾਂ। ਇਹ ਸਾਡੇ ਪੂਰਬ ਗ੍ਰਹਿਆਂ ਦੀ ਪੋਲ ਖੋਲ੍ਹਦੇ ਹਨ।
ਕਈ ਸਰਵੇ ਦੱਸਦੇ ਹਨ ਕਿ ਨੌਜਵਾਨਾਂ ਅਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਲੈ ਕੇ ਲੋਕਾਂ ਨੇ ਕਿੰਨੇ ਖ਼ਿਆਲ ਪਾਲੇ ਹੋਏ ਹਨ। ਹਾਲਾਂਕਿ, ਇਹ ਸੋਚ ਰੱਖਣ ਵਾਲੇ ਮਰਦਾਂ ਦਾ ਤਬਕਾ ਬਹੁਤ ਛੋਟਾ ਜਿਹਾ ਹੈ, ਪਰ ਇਹ ਬਾਕੀਆਂ ਦੀ ਸੋਚ 'ਤੇ ਵੀ ਅਸਰ ਪਾਉਂਦਾ ਹੈ।
ਗਲਤਫ਼ਹਿਮੀਆਂ ਦੂਰ ਕਰਨ ਦਾ ਇੱਕ ਹੀ ਤਰੀਕਾ ਹੈ। ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਖ਼ਿਆਲ ਸੁਧਾਰ ਸਕਣ। ਤਾਂ ਜੋ ਉਹ ਗਲਤ ਸੋਚ ਦੀ ਵਜ੍ਹਾ ਸਮਝ ਸਕਣ।
ਖ਼ੁਸ਼ਫ਼ਹਿਮੀ ਜਾਂ ਗਲਤਫ਼ਹਿਮੀ ਪਾਲਣ ਵਾਲੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਉਨ੍ਹਾਂ ਨੂੰ ਜੋ ਦੱਸਿਆ ਜਾਂਦਾ ਹੈ, ਫ਼ਿਰ ਉਸ ਆਧਾਰ 'ਤੇ ਉਹ ਜੋ ਸੋਚਦੇ ਹਨ, ਉਹ ਕਿੰਨਾ ਗਲਤ ਹੋ ਸਕਦਾ ਹੈ।
ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












