Sex Education: ਕੁਝ ਮਰਦਾਂ ਦਾ ਸੰਭੋਗ ਸਿਖਰ 'ਤੇ ਨਾ ਪੁੱਜਣਾ ਕੀ ਕੋਈ ਬਿਮਾਰੀ ਹੈ?

ਤਸਵੀਰ ਸਰੋਤ, REBECCA HENDIN/BBC THREE
ਲੀਡਸ ਵਿੱਚ ਮੇਰਾ ਆਪਣਾ ਘਰ ਹੈ। ਮੈਂ ਹਰ ਬੁੱਧਵਾਰ ਆਪਣੇ ਦੋਸਤਾਂ ਨਾਲ ਫੁੱਟਬਾਲ ਖੇਡਦਾ ਹਾਂ। ਉਸ ਤੋਂ ਬਾਅਦ ਅਸੀਂ ਬੀਅਰ ਪੀਣ ਲਈ ਜਾਂਦੇ ਹਾਂ।
ਮੈਨੂੰ ਸਾਈਕਲ ਚਲਾਉਣਾ ਬੇਹੱਦ ਪਸੰਦ ਹੈ, ਪਿਛਲੇ ਸਾਲ ਮੈਂ ਲੰਡਨ ਤੋਂ ਪੈਰਿਸ ਚੈਰਿਟੀ ਲਈ ਸਾਈਕਲ ਚਲਾ ਕੇ ਗਿਆ ਸੀ। ਮੈਂ ਜਦ ਖੁਦ ਨੂੰ ਸ਼ੀਸ਼ੇ ਵਿੱਚ ਵੇਖਦਾ ਹਾਂ ਤਾਂ ਬੇਹੱਦ ਨਾਰਮਲ ਲੱਗਦਾ ਹਾਂ।
ਪਰ ਮੈਂ ਨਾਰਮਲ ਮਹਿਸੂਸ ਨਹੀਂ ਕਰਦਾ।
ਮੈਨੂੰ ਅਨੌਰਗੈਜ਼ਮੀਆ (ਨਾਮਰਦੀ ਵਰਗਾ ਰੋਗ) ਦੀ ਬਿਮਾਰੀ ਹੈ। ਇਸ ਵਿੱਚ ਦੂਜੇ ਸੈਕਸ ਲਈ ਉੱਤੇਜਿਤ ਹੋਣ ਦੇ ਬਾਵਜੂਦ ਮੈਂ ਸੰਭੋਗ ਸਿਖ਼ਰ (ਔਰਗੈਜ਼ਮ) ਤੇ ਨਹੀਂ ਪਹੁੰਚ ਪਾਉਂਦਾ।
ਇਹ ਮਰਦਾਂ ਦਾ ਇੱਕ ਸੈਕਸ ਰੋਗ ਹੈ। ਕੁਝ ਅੰਕੜੇ ਦੱਸਦੇ ਹਨ ਸੈਕਸ ਦੌਰਾਨ ਸਿਰਫ 25 ਫੀਸਦ ਮਰਦ ਸੰਭੋਗ ਸਿਖ਼ਰ ਤੱਕ ਪਹੁੰਚਦੇ ਹਨ।
ਇਹ ਕਾਫੀ ਕਾਰਨਾਂ ਕਰਕੇ ਹੋ ਸਕਦਾ ਹੈ। ਕਈ ਵਾਰ ਪ੍ਰੌਸਟੇਟ ਸਰਜਰੀ ਤੋਂ ਬਾਅਦ ਹੋਈ ਇਹ ਇੱਕ ਸਰੀਰਕ ਪ੍ਰੇਸ਼ਾਨੀ ਹੋ ਸਕਦੀ ਹੈ। ਪਰ ਇਹ ਜ਼ਿਆਦਾਤਰ ਦਿਮਾਗੀ ਹੁੰਦਾ ਹੈ।
ਇਹ ਵੀ ਪੜ੍ਹੋ:
12 ਸਾਲ ਦੀ ਉਮਰ ਵਿੱਚ ਮੇਰੇ ਦੋਸਤ ਨੇ ਮੇਰਾ ਸਰੀਰਕ ਸੋਸ਼ਣ ਕੀਤਾ ਸੀ ਤੇ ਮੈਨੂੰ ਲੱਗਦਾ ਹੈ ਕਿ ਉਸ ਕਰਕੇ ਮੈਂ ਸੰਭੋਗ ਸਿਖ਼ਰ ਤੇ ਨਹੀਂ ਪਹੁੰਚ ਪਾਉਂਦਾ।
ਮੈਨੂੰ ਲੱਗਣ ਲੱਗਿਆ ਹੈ ਕਿ ਮੈਂ ਕਦੇ ਵੀ ਇਹ ਨਹੀਂ ਕਰ ਸਕਾਂਗਾ। ਜਿਸ ਕਰਕੇ ਮੈਂ ਕਿਸੇ ਨਾਲ ਵੀ ਸੱਚੇ ਰਿਸ਼ਤੇ ਬਾਰੇ ਨਹੀਂ ਸੋਚਦਾ।
ਛੋਟੇ ਹੁੰਦਿਆਂ ਮੈਂ ਸੋਚਦਾ ਸੀ ਕਿ ਅੱਗੇ ਜਾਕੇ ਇਹ ਠੀਕ ਹੋ ਜਾਵੇਗਾ। ਮੈਂ ਕੁੜੀਆਂ ਨਾਲ ਹਮਬਿਸਤਰ ਵੀ ਹੋਇਆ ਪਰ ਹਮੇਸ਼ਾ ਸੰਭੋਗ ਸਿਖ਼ਰ ਤੱਕ ਪਹੁੰਚਣ ਵਿੱਚ ਨਾਕਾਮ ਰਹਿੰਦਾ ਸੀ।
ਕਈ ਕੁੜੀਆਂ ਮੇਰਾ ਮਜ਼ਾਕ ਉਡਾਉਂਦੀਆਂ ਸਨ ਪਰ ਬਾਅਦ ਵਿੱਚ ਇਹ ਸਾਡੇ ਰਿਸ਼ਤੇ ਲਈ ਮੁਸੀਬਤ ਬਣ ਜਾਂਦਾ ਸੀ। ਕੁੜੀਆਂ ਨੂੰ ਲੱਗਦਾ ਸੀ ਕਿ ਉਹ ਮੈਨੂੰ ਸੰਤੁਸ਼ਟ ਨਹੀਂ ਕਰ ਪਾ ਰਹੀਆਂ।

ਤਸਵੀਰ ਸਰੋਤ, iStock / BBC Three
ਮੈਂ ਲੰਮਾ ਸਮਾਂ ਇਸਨੂੰ ਨਜ਼ਰ ਅੰਦਾਜ਼ ਕੀਤਾ ਪਰ ਹੁਣ ਮੇਰੇ ਦੋਸਤਾਂ ਦੇ ਵਿਆਹ ਹੋਣ ਲੱਗੇ ਹਨ ਅਤੇ ਮੈਂ ਅਜੇ ਵੀ ਇਕੱਲਾ ਹਾਂ। ਮੈਂ ਦੂਜੇ ਤੋਂ ਇਹ ਨਹੀਂ ਸੁਣਨਾ ਚਾਹੁੰਦਾ ਕਿ ਮੇਰੇ ਵਿੱਚ ਕੋਈ ਕਮੀ ਹੈ। ਪਰ ਸਾਰੀ ਉਮਰ ਇਕੱਲੇ ਰਹਿਣ ਦਾ ਖਿਆਲ ਵੀ ਡਰਾਉਂਦਾ ਹੈ।
ਪਹਿਲੀ ਵਾਰ ਜਦ 17 ਸਾਲ ਦੀ ਉਮਰ ਵਿੱਚ ਮੈਂ ਸੈਕਸ ਕੀਤਾ, ਮੈਨੂੰ ਇਸ ਪ੍ਰੇਸ਼ਾਨੀ ਬਾਰੇ ਪਤਾ ਲੱਗਿਆ। ਅਸੀਂ ਇੱਕ ਸਾਲ ਤੋਂ ਰਿਸ਼ਤੇ ਵਿੱਚ ਸੀ ਤੇ ਮੈਂ ਉਸਨੂੰ ਪਿਆਰ ਕਰਦਾ ਸੀ।
13 ਸਾਲ ਦੀ ਉਮਰ ਵਿੱਚ ਮੈਂ ਹਥਰੱਸੀ ਸ਼ੁਰੂ ਕਰ ਦਿੱਤੀ ਸੀ ਪਰ ਉਸ ਵੇਲੇ ਵੀ ਔਰਗੈਜ਼ਮ ਬਹੁਤ ਘੱਟ ਹੋ ਪਾਉਂਦਾ ਸੀ। ਮੈਨੂੰ ਲੱਗਿਆ ਜਦ ਮੈਂ ਕਿਸੇ ਕੁੜੀ ਨਾਲ ਹੋਵਾਂਗਾ ਤਾਂ ਇਹ ਠੀਕ ਹੋ ਜਾਵੇਗਾ। ਪਰ ਅਜਿਹਾ ਹੋ ਨਹੀਂ ਸਕਿਆ, ਜਿਸ ਕਾਰਨ ਮੇਰੀ ਪ੍ਰੇਸ਼ਾਨੀ ਵਧਦੀ ਗਈ।
ਇਹ ਵੀ ਪੜ੍ਹੋ:
ਸੰਭੋਗ ਦੌਰਾਨ ਤੀਹ ਮਿੰਟਾਂ ਬਾਅਦ ਵੀ ਮੇਰਾ ਔਰਗੈਜ਼ਮ ਨਹੀਂ ਹੋ ਸਕਿਆ। ਇਸ ਲਈ ਮੈਂ ਸੰਭੋਗ ਸਿਖਰ ਹੋਣ ਦਾ ਨਾਟਕ ਕੀਤਾ।
ਮੈਨੂੰ ਨਹੀਂ ਪਤਾ ਉਸਨੇ ਮੇਰੀ ਪਾਰਟਨਰ ਨੇ ਗੱਲ ਮੰਨੀ ਜਾਂ ਨਹੀਂ।
ਉਸ ਤੋਂ ਬਾਅਦ ਮੈਂ ਕਈ ਵਾਰ ਇਹ ਨਾਟਕ ਕਰ ਚੁੱਕਿਆ ਹਾਂ, ਕਈ ਵਾਰ ਪਾਰਟਨਰ ਨਾਰਾਜ਼ ਹੋ ਜਾਂਦੀਆਂ ਹਨ ਕਿਉਂਕਿ ਉਹ ਸੋਚਦੀਆਂ ਹਨ ਕਿ ਉਹ ਮੈਨੂੰ ਆਕਰਸ਼ਿਤ ਨਹੀਂ ਕਰ ਪਾ ਰਹੀਆਂ।
ਉਨ੍ਹਾਂ ਨੂੰ ਸਾਰੀ ਗੱਲ ਤੇ ਪ੍ਰੇਸ਼ਾਨੀ ਸਮਝਾਉਣ ਤੋਂ ਬਿਹਤਰ ਮੈਂ ਨਾਟਕ ਕਰਨਾ ਸਮਝਦਾ ਹਾਂ।

ਤਸਵੀਰ ਸਰੋਤ, iStock / BBC Three
ਕਈ ਸਾਲਾਂ ਤੱਕ ਮੈਂ ਪੋਰਨ ਨਾਲ ਕੋਸ਼ਿਸ਼ ਕੀਤੀ। ਮੈਂ ਪਾਇਆ ਕਿ ਪੋਰਨ ਨਾਲ ਮੈਂ ਸੰਭੋਗ ਸਿਖਰ 'ਤੇ ਪਹੁੰਚ ਸਕਦਾ ਹਾਂ। ਕਿਉਂਕਿ ਪੋਰਨ ਵੇਖਦੇ ਵੇਲੇ ਮੇਰਾ ਦਿਮਾਗ ਨਹੀਂ ਚੱਲਦਾ, ਮੈਂ ਸਿਰਫ਼ ਮਹਿਸੂਸ ਕਰਦਾ ਹਾਂ।
ਪਰ ਜਿਵੇਂ ਮੈਂ ਵੱਡਾ ਹੁੰਦਾ ਗਿਆ ਮੈਨੂੰ ਮਹਿਸੂਸ ਹੋਇਆ ਕਿ ਮੈਂ ਪੋਰਨ ਤੇ ਨਿਰਭਰ ਹੋ ਗਿਆ ਸੀ ਅਤੇ ਸੈਕਸ ਤੋਂ ਦੂਰ ਕਰ ਰਿਹਾ ਸੀ।
ਕਈ ਵਾਰ ਮੈਂ ਸੋਚਦਾ ਹਾਂ ਕਿ ਕਿਸੇ ਕੁੜੀ ਨਾਲ ਸੈਕਸ ਤੋਂ ਪਹਿਲਾਂ ਉਸਨੂੰ ਆਪਣੇ ਨਾਲ ਪੋਰਨ ਵੇਖਣ ਲਈ ਆਖਾਂ ਪਰ ਮੈਂ ਇਹ ਗੱਲ ਕਿਸੇ ਨਾਲ ਇੱਕ ਲੰਮੇ ਰਿਸ਼ਤੇ ਤੋਂ ਬਾਅਦ ਹੀ ਕਹਿ ਸਕਦਾ ਹਾਂ।
ਹਾਲ ਹੀ ਵਿੱਚ ਮੈਂ ਕੁਝ ਦੋਸਤਾਂ ਨੂੰ ਇਸ ਪ੍ਰੇਸ਼ਾਨੀ ਬਾਰੇ ਦੱਸਿਆ ਪਰ ਉਨ੍ਹਾਂ ਕਿਹਾ ਕਿ ਇਹ ਸਭ ਨਾਲ ਹੁੰਦਾ ਹੈ ਅਤੇ ਉਨ੍ਹਾਂ ਨਾਲ ਵੀ ਹੋ ਚੁੱਕਿਆ ਹੈ।
ਸ਼ਾਇਦ ਉਹ ਨਹੀਂ ਜਾਣਦੇ ਕਿ ਮੇਰੀ ਸਮੱਸਿਆ ਗੰਭੀਰ ਹੈ।
ਇਹ ਵੀ ਪੜ੍ਹੋ:
ਕੁਝ ਹਫਤੇ ਪਹਿਲਾਂ ਮੈਂ ਸੈਕਸ ਦੇ ਡਾਕਟਰ ਕੋਲ ਗਿਆ। ਮੈਂ ਉਸ ਨੂੰ ਆਪਣੀ ਪ੍ਰੇਸ਼ਾਨੀ ਦੱਸੀ।
ਉਸ ਨਾਲ ਗੱਲਾਂ ਕਰਦੇ ਮੈਨੂੰ ਸਮਝ ਲੱਗਿਆ ਕਿ ਉਤੇਜਿਤ ਹੋਣ ਦੇ ਨਾਲ ਨਾਲ ਮੈਂ ਡਰਦਾ ਵੀ ਹਾਂ। ਮੈਨੂੰ ਲੱਗਦਾ ਹੈ ਕਿ ਸਭ ਕੁਝ ਗਲਤ ਹੋਣ ਵਾਲਾ ਹੈ ਅਤੇ ਇਹ ਗੱਲ ਵਾਰ ਵਾਰ ਮੈਨੂੰ ਪ੍ਰੇਸ਼ਾਨ ਕਰਦੀ ਹੈ।
ਕਾਫੀ ਸਮੇਂ ਤੱਕ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਅਕਸਰ ਔਰਤਾਂ ਨੂੰ ਅਜਿਹੀਆਂ ਪ੍ਰੇਸ਼ਾਨੀਆਂ ਹੋਣ ਬਾਰੇ ਸੁਣਿਆ ਸੀ ਪਰ ਮਰਦਾਂ ਦਾ ਕਦੇ ਵੀ ਨਹੀਂ।
ਮੈਨੂੰ ਲੱਗਿਆ ਕਿ ਸਿਰਫ ਮੇਰੇ ਨਾਲ ਹੀ ਅਜਿਹਾ ਹੋ ਰਿਹਾ ਹੈ ਪਰ ਮੇਰੀ ਡਾਕਟਰ ਨੇ ਦੱਸਿਆ ਕਿ ਮੈਂ ਇਕੱਲਾ ਨਹੀਂ ਹਾਂ।
ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਮੈਂ ਕਦੇ ਵੀ ਸੰਭੋਗ ਸਿਖਰ 'ਤੇ ਨਹੀਂ ਪਹੁੰਚ ਸਕਾਂਗਾ। ਜਾਂ ਸ਼ਾਇਦ ਮੈਂ ਹਾਲੇ ਤੱਕ ਕਿਸੇ ਨੂੰ ਆਪਣੇ ਇੰਨੇ ਕਰੀਬ ਆਉਣ ਹੀ ਨਹੀਂ ਦਿੱਤਾ ਜਿਸ 'ਤੇ ਮੈਂ ਪੂਰਾ ਵਿਸ਼ਵਾਸ ਕਰ ਸਕਾਂ।
ਇਸ ਲਈ ਜਦ ਤਕ ਮੈਂ ਨਹੀਂ ਜਾਣ ਲੈਂਦਾ ਕਿ ਮੈਨੂੰ ਆਪਣੇ ਪਾਰਟਨਰ ਤੋਂ ਕੀ ਚਾਹੀਦਾ ਹੈ, ਮੈਂ ਕਿਸੇ ਨਾਲ ਰਿਸ਼ਤਾ ਨਹੀਂ ਕਰਾਂਗਾ। ਮੈਂ ਦੁਖੀ ਨਹੀਂ ਹਾਂ, ਲੱਗਦਾ ਹੈ ਕਿ ਠੀਕ ਹੋਣ ਵੱਲ ਇਹ ਮੇਰਾ ਪਹਿਲਾ ਕਦਮ ਹੈ।












