'ਮੈਂ ਇੱਕ ਸਾਲ ਲਈ ਹੱਥਰਸੀ ਨੂੰ ਛੱਡਿਆ'

ਹੱਥਰਸੀ

ਤਸਵੀਰ ਸਰੋਤ, Rebecca Hendin / BBC Three

(ਇਸ ਲੇਖ ਦੀ ਜਾਣਕਾਰੀ ਬਾਲਗਾਂ ਲਈ ਹੈ ਤੇ ਆਪਣਾ ਤਜਰਬਾ ਸਾਂਝਾ ਕਰਨ ਵਾਲੇ ਨੇ ਆਪਣੇ ਪਛਾਣ ਗੁਪਤ ਰੱਖੀ ਹੈ।)

ਮੈਂ ਪਿਛਲੇ 13 ਮਹੀਨਿਆਂ ਤੋਂ ਹੱਥਰਸੀ ਕੀਤੇ ਬਿਨਾਂ ਰਹਿ ਰਿਹਾ ਹਾਂ। ਹਾਲਾਂਕਿ, ਇਸ ਤੋਂ ਬਿਨਾਂ ਰਹਿਣਾ ਸੌਖਾ ਤਾਂ ਨਹੀਂ ਸੀ ਪਰ ਸੱਚ ਦੱਸਾਂ ਤਾਂ ਮੇਰੀ ਜ਼ਿੰਦਗੀ ਐਨੀ ਵਧੀਆ ਕਦੇ ਵੀ ਨਹੀਂ ਰਹੀ।

ਇਹ ਜਾਨਣਾ ਲਾਭਦਾਇਕ ਹੋਵੇਗਾ ਕਿ ਇਸ ਤੋਂ ਮੈਨੂੰ ਕੀ-ਕੀ ਲਾਭ ਹੋਏ। 20 ਤੋਂ 30 ਸਾਲ ਦੀ ਉਮਰ ਵਿੱਚ ਮੈਂ ਪਹਿਲਾਂ ਹਫ਼ਤਿਆਂ ਲਈ ਹੱਥਰਸੀ ਤੋਂ ਕਿਨਾਰਾ ਕੀਤਾ, ਫੇਰ ਕਈ ਮਹੀਨਿਆਂ ਤੱਕ। ਅਜਿਹਾ ਕਰਨ ਵਾਲਾ ਮੈਂ ਇਕੱਲਾ ਨਹੀਂ ਹਾਂ।

ਦੁਨੀਆਂ ਭਰ ਦੇ ਲੋਕ ਨੋਫੈਪ ਲਹਿਰ ਤਹਿਤ ਹੱਥਰਸੀ ਅਤੇ ਪੋਰਨ ਤੋਂ ਕਿਨਾਰਾ ਕਰ ਰਹੇ ਹਨ।

ਨੋਫੈਪ ਲਹਿਰ ਕੀ ਹੈ?

ਨੋਫੈਪ ਇੱਕ ਅਜਿਹਾ ਅੰਦੋਲਨ ਹੈ ਜੋ ਲੋਕਾਂ ਨੂੰ ਪੋਰਨ ਦੇਖਣ ਤੋਂ ਰੋਕਣ ਅਤੇ ਹੱਥਰਸੀ ਛੱਡਣ ਲਈ ਪ੍ਰੇਰਿਤ ਕਰਦਾ ਹੈ। 19 ਸਾਲ ਦੀ ਉਮਰ ਵਿੱਚ ਮੈਂ ਇਹ ਸੋਚਣਾ ਸ਼ੁਰੂ ਕੀਤਾ ਸੀ ਕਿ ਪੋਰਨ ਦੇਖਣ ਦਾ ਮੇਰੇ 'ਤੇ ਕੀ ਅਸਰ ਪੈਂਦਾ ਹੈ।

ਹੱਥਰਸੀ

ਤਸਵੀਰ ਸਰੋਤ, Getty Images

ਆਪਣੀ ਪੀੜ੍ਹੀ ਵਾਂਗ ਹੀ ਮੈਂ ਵੀ ਇੱਛਾ ਹੋਣ 'ਤੇ ਪੋਰਨ ਦੇਖਦਾ ਹੀ ਵੱਡਾ ਹੋਇਆ ਹਾਂ। ਮੈਨੂੰ ਯਾਦ ਹੈ ਕਿ 14 ਸਾਲ ਦੀ ਉਮਰ ਵਿੱਚ ਮੈਂ ਇੰਟਰਨੈੱਟ 'ਤੇ ਅੰਦਰੂਨੀ ਕੱਪੜੇ ਤਲਾਸ਼ ਕਰਦਾ ਇਤਰਾਜ਼ਯੋਗ ਤਸਵੀਰਾਂ ਤੱਕ ਪਹੁੰਚ ਗਿਆ ਸੀ।

ਕਿਸ਼ੋਰਪੁਣੇ ਦੇ ਆਖ਼ਰੀ ਸਾਲਾਂ ਵਿੱਚ ਤਾਂ ਇਹ ਹਾਲਤ ਬਣ ਗਈ ਕਿ ਕਮਰੇ ਵਿੱਚ ਇਕੱਲੇ ਹੁੰਦਿਆਂ ਹੀ ਮੈਂ ਪੋਰਨ ਦੇਖਣ ਲਗਦਾ।

ਮੈਨੂੰ ਪੋਰਨ ਦਾ ਆਦੀ ਹੋਣ ਬਾਰੇ ਫ਼ਿਕਰ ਹੋਣ ਲੱਗ ਪਈ। ਮੈਂ ਕਿਸੇ ਹਾਰੇ ਹੋਏ ਵਿਅਕਤੀ ਵਰਗਾ ਮਹਿਸੂਸ ਕਰਨ ਲੱਗ ਪਿਆ। ਜੋ ਕੁੜੀਆਂ ਨੂੰ ਤਾਂ ਮਿਲ ਨਹੀਂ ਸਕਦਾ ਪਰ ਪੋਰਨ ਦੇਖ ਕੇ ਹੱਥਰਸੀ ਕਰਨ ਲਈ ਮਜਬੂਰ ਹੋਵੇ।

19 ਸਾਲ ਦੀ ਉਮਰ ਤੱਕ ਮੈਂ ਕੁਆਰਾ ਤੇ ਇਕੱਲਾ ਸੀ। ਮੇਰੇ ਹੁਣ ਤੱਕ ਦੇ ਸੰਬੰਧਾਂ ਵਿੱਚ ਨਾ ਤਾਂ ਕੋਈ ਗੰਭੀਰ ਹੋਇਆ ਤੇ ਨਾ ਮੈਨੂੰ ਸੈਕਸ ਬਾਰੇ ਕੋਈ ਜਾਣਕਾਰੀ ਸੀ।

ਕੁੜੀਆਂ ਦੀਆਂ ਨਗਨ ਤਸਵੀਰਾਂ

ਘਰੇ ਰਹਿ ਕੇ ਹੱਥਰਸੀ ਕਰਨਾ ਮੈਨੂੰ ਨਕਾਰੇ ਜਾਣ ਨਾਲੋਂ ਸਹੀ ਲਗਦਾ ਸੀ।

ਜਦੋਂ ਵੀ ਮੈਂ ਕਿਸੇ ਕੁੜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਪਿਛਲੀ ਰਾਤ ਦੇਖੀਆਂ ਨੰਗੀਆਂ ਤਸਵੀਰਾਂ ਮੇਰੇ ਦਿਮਾਗ ਵਿੱਚ ਘੁੰਮਦੀਆਂ ਰਹਿੰਦੀਆਂ।

ਮੈਨੂੰ ਇਹ ਡਰ ਬਣਿਆ ਰਹਿੰਦਾ ਕਿ ਜੇ ਉਨ੍ਹਾਂ ਨੂੰ ਇਸ ਬਾਰੇ ਪਤਾ ਲਗਿਆ ਤਾਂ ਉਹ ਮੈਨੂੰ ਚੰਗਾ ਨਹੀਂ ਸਮਝਣਗੀਆਂ।

ਹੱਥਰਸੀ

ਤਸਵੀਰ ਸਰੋਤ, Rebecca Hendin / BBC Three

ਮੈਂ ਕਈ ਰਾਤਾਂ ਜਾਗਦਾ ਰਹਿੰਦਾ ਤੇ ਇਹੀ ਸੋਚਦਾ ਕਿ ਪੋਰਨ ਦੇਖਣ ਦਾ ਮੇਰੀ ਜ਼ਿੰਦਗੀ 'ਤੇ ਕੀ ਅਸਰ ਪਵੇਗਾ।

ਮੈਂ ਆਪਣੇ ਦੋਸਤਾਂ ਨਾਲ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਸਾਡੇ ਵਿੱਚ ਨਿੱਜੀ ਗੱਲਾਂ ਸਾਂਝੀਆਂ ਕਰਨ ਦਾ ਰਿਵਾਜ਼ ਨਹੀਂ ਸੀ।

20ਵੇਂ ਜਨਮ ਦਿਨ ਤੋਂ ਠੀਕ ਮਗਰੋਂ ਮੈਂ ਹੱਥਰਸੀ ਛੱਡਣ ਦਾ ਫ਼ੈਸਲਾ ਲਿਆ। ਮੇਰੀ ਮਾਂ ਧਾਰਮਿਕ ਕਿਤਾਬਾਂ ਪੜ੍ਹਦੀ ਸੀ। ਮੈਂ ਵੀ ਲੁਕ-ਲੁਕ ਕੇ ਉਨ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ।

ਮੈਂ ਧਿਆਨ ਲਾਉਣ ਲੱਗਿਆ ਤੇ ਮੈਨੂੰ ਲਿੰਗਕ ਸਰਗਰਮੀਆਂ ਘਟਾਉਣ ਨਾਲ ਸਵੈ-ਭਰੋਸਾ ਵਧਣ ਬਾਰੇ ਵੀ ਪਤਾ ਲੱਗਿਆ।

ਕੁੰਡਿਲੀਨੀ ਤੇ ਹੱਥਰਸੀ

ਮੈਨੂੰ ਪਤਾ ਲਗਿਆ ਕਿ ਲਿੰਗਕ ਸਰਗਰਮੀਆਂ ਘਟਾਉਣ ਨਾਲ ਕੁੰਡਿਲਿਨੀ ਵੀ ਜਾਗ ਸਕਦੀ ਹੈ। ਸਵੈ-ਭਰੋਸੇ ਦਾ ਵਧਣਾ ਵੀ ਇਸੇ ਦਾ ਹਿੱਸਾ ਸੀ।

ਹੱਥਰਸੀ

ਤਸਵੀਰ ਸਰੋਤ, Rebecca Hendin / BBC Three

ਮੈਨੂੰ ਆਪਣੀ ਮਾਂ ਤੋਂ ਇਹ ਸਭ ਪੁੱਛਣ ਵਿੱਚ ਝਿਜਕ ਮਹਿਸੂਸ ਹੋਈ। ਹਾਂ ਮੈਂ ਆਪਣੇ-ਆਪ ਇਸ ਬਾਰੇ ਪਤਾ ਕਰਨ ਦਾ ਫੈਸਲਾ ਕਰ ਲਿਆ। ਸ਼ੁਰੂ ਵਿੱਚ ਮੈਂ ਸੋਚਿਆ ਕਿ ਮੈਂ ਸਾਰੀ ਉਮਰ ਲਈ ਹੱਥਰਸੀ ਛੱਡ ਦੇਵਾਂਗਾ।

ਜਦੋਂ ਮੈਂ ਇੱਕ ਮਹੀਨੇ ਮਗਰੋਂ ਹੱਥਰਸੀ ਕੀਤੀ ਤਾਂ ਮੈਂ ਆਪਣੇ-ਆਪ ਤੋਂ ਕਾਫ਼ੀ ਨਿਰਾਸ਼ ਹੋਇਆ। ਉਸ ਮਗਰੋਂ ਮੈਂ ਆਪਣੇ ਲਈ ਸੌਖੇ ਟੀਚੇ ਮਿੱਥਣੇ ਸ਼ੁਰੂ ਕੀਤੇ।

ਨੋਫੇਪ ਲਹਿਰ 90 ਦਿਨਾਂ ਤੱਕ ਪ੍ਰਹੇਜ਼ ਕਰਨ ਲਈ ਕਹਿੰਦੀ ਹੈ।

ਸੈਕਸ

ਤਸਵੀਰ ਸਰੋਤ, Getty Images

ਮੈਂ ਪਹਿਲੀ ਵਾਰ ਇਸ ਬਾਰੇ ਪੋਰਨ ਦੇ ਦਿਮਾਗ ਉੱਪਰ ਪ੍ਰਭਾਵ ਬਾਰੇ ਇੱਕ 'ਟੈਡਟਾਕ' ਵਿੱਚ ਸੁਣਿਆ ਸੀ।

ਇਸ ਟੈਡਟਾਕ ਵਿੱਚ ਪੋਰਨ ਦੀ ਤੁਲਨਾ ਨਸ਼ੇ ਨਾਲ ਕੀਤੀ ਗਈ ਸੀ। ਇਸ ਦੇ ਨਾਲ ਹੀ ਨੌਜਵਾਨਾਂ ਵਿੱਚ ਪੋਰਨ ਦੇਖਣ ਕਰਕੇ ਇੰਦਰੀ ਦੇ ਕੰਮ ਕਰਨਾ ਛੱਡ ਜਾਣ ਵਰਗੀਆਂ ਦਿੱਕਤਾਂ ਵੀ ਸਾਹਮਣੇ ਆਉਂਦੀਆਂ ਹਨ।

ਅਜਿਹੇ ਕਈ ਲੋਕ ਹਨ ਜੋ ਨੋਫੈਪ ਨਾਲ ਜੁੜੇ ਹੋਏ ਹਨ ਕਿਉਂਕਿ ਉਹ ਆਪਣੀ ਇੰਦਰੀ ਲਈ ਫ਼ਿਕਰਮੰਦ ਸਨ। ਹਾਲਾਂਕਿ ਮੇਰਾ ਇਹ ਕੋਈ ਕਾਰਨ ਨਹੀਂ ਸੀ।

ਇੰਟਰਨੈਟ 'ਤੇ ਆਪਣੇ ਵਰਗੀ ਸੋਚ ਰੱਖਣ ਵਾਲੇ ਲੋਕਾਂ ਨੂੰ ਮਿਲ ਕੇ ਵਧੀਆ ਲਗਿਆ।

ਵਧੀਆ ਪਰਿਵਾਰਕ ਰਿਸ਼ਤੇ

ਮੈਨੂੰ ਆਪਣੀ ਪੋਰਨ ਦੇਖਣ ਦੀ ਆਦਤ ਬਾਰੇ ਸੰਦੇਹ ਹੀ ਰਿਹਾ ਕਿ ਮੈਂ ਸਹੀ ਕਰਦਾ ਹਾਂ ਕਿ ਨਹੀਂ।

ਤਿਤਲੀ

ਤਸਵੀਰ ਸਰੋਤ, Getty Images

ਭਾਵੇਂ ਕਈ ਲੋਕ ਪੋਰਨ ਦੇਖਦੇ ਹੋਏ ਵੀ ਆਪਣੇ ਪਰਿਵਾਰਕ ਰਿਸ਼ਤੇ ਵਧੀਆ ਬਣਾ ਕੇ ਰੱਖਦੇ ਹਨ।

ਮੈਨੂੰ ਹੈਰਾਨੀ ਤਾਂ ਇਹ ਦੇਖ ਕੇ ਹੋਈ ਕਿ ਦੁਨੀਆਂ ਵਿੱਚ ਹੋਰ ਲੋਕ ਵੀ ਪੋਰਨ ਅਤੇ ਹੱਥਰਸੀ ਦੇ ਬੁਰੇ ਪ੍ਰਭਾਵ ਬਰਦਾਸ਼ਤ ਕਰ ਰਹੇ ਸਨ।

ਨੋਫੈਪ ਲਹਿਰ 2011 ਵਿੱਚ ਸ਼ੁਰੂ ਹੋਈ ਸੀ। ਜਦੋਂ ਰੇਡਿਟ ਯੂਜ਼ਰ ਐਲਗਜ਼ੈਂਡਰ ਰੋਡਸ ਨੇ ਹੱਥਰਸੀ ਨਾ ਕਰਨ ਬਾਰੇ ਪੋਸਟ ਸਾਂਝੀ ਕੀਤੀ ਜਿਹੜੀ ਸੋਸ਼ਲ ਮੀਡੀਆ 'ਤੇ ਛਾਅ ਗਈ।

ਹੁਣ ਇਸ ਪੋਸਟ 'ਤੇ 3 ਲੱਖ ਲੋਕ ਹਨ। ਇਹ ਆਪਣੇ-ਆਪ ਨੂੰ ਫੇਪਐਸਟਰਾਨੌਟ ਕਹਿੰਦੇ ਹਨ। ਐਲਗਜ਼ੈਂਡਰ ਨੇ ਅਜਿਹੇ ਲੋਕਾਂ ਲਈ ਇੱਕ ਵੈਬਸਾਈਟ ਵੀ ਬਣਾਈ ਹੈ ਜਿੱਥੇ ਅਜਿਹੇ ਲੋਕਾਂ ਦੇ ਤਜਰਬੇ ਛਾਪੇ ਜਾਂਦੇ ਹਨ।

ਕਿਸੇ ਰਿਸ਼ਤੇ ਵਿੱਚ ਨਹੀਂ ਹਾਂ...

ਮੇਰੇ ਲਈ ਨੋਫੈਪਿੰਗ ਆਤਮਵਿਸ਼ਵਾਸ਼ ਜਗਾਉਣ ਵਾਲਾ, ਸ਼ਾਂਤ ਦਿਮਾਗ ਅਤੇ ਪ੍ਰੇਰਿਤ ਕਰਨ ਵਾਲਾ ਹੈ।

ਇਸ ਨਾਲ ਮੈਨੂੰ ਲੜਕੀਆਂ ਨਾਲ ਗੱਲ ਕਰਨ ਸਮੇਂ ਸਵੈ-ਵਿਸ਼ਵਾਸ਼ ਰਹਿੰਦਾ ਹੈ ਮੈਨੂੰ ਪਤਾ ਹੈ ਕਿ ਮੈਂ ਆਪਣੇ-ਆਪ ਨੂੰ ਕਾਬੂ ਕੀਤਾ ਹੋਇਆ ਹੈ।

ਮੈਂ ਪਿਛਲੇ 10 ਸਾਲਾਂ ਤੋਂ ਆਪਣੇ-ਆਪ ਨੂੰ ਹੱਥਰਸੀ ਅਤੇ ਪੋਰਨ ਤੋਂ ਪਾਸੇ ਰੱਖਿਆ ਹੋਇਆ ਹੈ।

ਪਹਿਲੇ ਹਫ਼ਤੇ ਵਿੱਚ ਦਿੱਕਤ ਹੁੰਦੀ ਹੈ। ਉਸ ਸਮੇਂ ਤੁਹਾਨੂੰ ਹਰ ਚੀਜ਼ ਸੈਕਸ ਦੀ ਯਾਦ ਦੁਆਉਂਦੀ ਹੈ।

सेक्स

ਤਸਵੀਰ ਸਰੋਤ, Getty Images

ਮੈਂ ਟੀਵੀ ਜਾਂ ਯੂਟਿਊਬ 'ਤੇ ਕਿਸੇ ਸੋਹਣੀ ਲੜਕੀ ਨੂੰ ਦੇਖ ਕੇ ਖਿੱਚਿਆ ਜਾਂਦਾ ਸੀ।

ਕਈ ਵਾਰ ਜੇ ਕੋਈ ਲੜਕੀ ਨਕਾਰ ਦਿੰਦੀ ਤਾਂ ਮੈਂ ਆਪਣੇ-ਆਪ ਨੂੰ ਤਸੱਲੀ ਦੇਣ ਲਈ ਕਈ ਦਿਨ ਹੱਥਰਸੀ ਕਰਦਾ ਰਹਿੰਦਾ। ਜਦੋਂ ਵੀ ਮੈਂ ਆਪਣਾ ਅਨੁਸ਼ਾਸ਼ਨ ਤੋੜਿਆ ਤਾਂ ਮੈਨੂੰ ਬੁਰਾ ਲਗਿਆ। ਮੈਨੂੰ ਆਪਣਾ-ਆਪ ਘਟੀਆ ਮਹਿਸੂਸ ਹੁੰਦਾ।

ਮੈਂ ਆਪਣੇ-ਆਪ ਨੂੰ ਸਜ਼ਾ ਦਿੰਦਾ ਕਈ ਵਾਰ ਕੁੱਟਦਾ ਵੀ।

ਪਿਛਲੀ ਵਾਰ ਮੇਰਾ ਅਨੁਸਾਸ਼ਨ ਕੰਮ ਦੇ ਤਣਾਅ ਕਰਕੇ ਟੁੱਟਿਆ। ਮੈਂ ਇੱਕ ਵੱਡਾ ਪ੍ਰੋਜੈਕਟ ਸਿਰੇ ਚਾੜ੍ਹਿਆ ਸੀ ਅਤੇ ਮੇਰੇ ਦੋਸਤ ਮੇਰੇ ਕੋਲ ਨਹੀਂ ਸਨ। ਮੈਂ ਥੱਕਿਆ ਹੋਇਆ ਸੀ ਤੇ ਰਾਹਤ ਦੀ ਭਾਲ ਵਿੱਚ ਸੀ। ਮੈਂ ਕਿਸੇ ਰਿਸ਼ਤੇ ਵਿੱਚ ਨਹੀਂ ਹਾਂ ਤੇ ਇਹ ਕਮਜ਼ੋਰ ਘੜੀ ਸੀ।

ਐਨਾ ਲੰਮਾ ਸਮਾਂ ਹੱਥਰਸੀ ਨਾ ਕਰਨ ਕਰਕੇ ਮੈਂ ਆਪਣੇ ਕੰਮ 'ਤੇ ਧਿਆਨ ਦੇ ਸਕਿਆ । ਹੁਣ ਮੈਂ ਘੰਟਿਆਂਬੱਧੀ ਕਮਰੇ ਵਿੱਚ ਕੰਪਿਊਟਰ 'ਤੇ ਬੈਠਾ ਰਹਿੰਦਾ ਹਾਂ ਪਰ ਹੱਥਰਸੀ ਨਹੀਂ ਕਰਦਾ।

ਮੈਂ ਦੁਬਾਰਾ ਹੱਥਰਸੀ ਨਾ ਕਰਨ ਦਾ ਪ੍ਰਣ ਕਰਨ ਲੈਣ ਜਾ ਰਿਹਾ ਹਾਂ। ਇਸ ਵਾਰ ਮੈਂ ਆਪਣਾ ਰਿਕਾਰਡ ਤੋੜ ਕੇ 18 ਮਹੀਨੇ ਪੋਰਨ ਤੇ ਹੱਥਰਸੀ ਹੱਥਰਸੀ ਬਿਨਾਂ ਰਹਾਂਗਾ। ਮੈਂ ਹੱਥਰਸੀ ਛੱਡਣੀ ਚਾਹੁੰਦਾ ਹਾਂ।