'ਸਪਾਈ ਕੈਮਰਾ ਪੋਰਨ' ਡਿਜੀਟਲ ਸੈਕਸ ਅਪਰਾਧ ਦਾ ਨਵਾਂ ਰੂਪ

ਪੌਰਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਾਇਲਟ ਵਿੱਚ ਬੂਹੇ ਥੱਲਿਓਂ ਤਸਵੀਰ ਥਿੱਚਦਾ ਇੱਕ ਆਦਮੀ(ਸੰਕੇਤਕ ਤਸਵੀਰ)
    • ਲੇਖਕ, ਲਾਰਾ ਬਾਈਕਰ
    • ਰੋਲ, ਬੀਬੀਸੀ ਨਿਊਜ਼

ਦੱਖਣੀ ਕੋਰੀਆ ਦੀਆਂ ਕਈ ਔਰਤਾਂ ਮੁਤਾਬਕ ਅਕਸਰ ਪਬਲਿਕ ਟਾਇਲਟ ਵਿੱਚ ਜਾਣ ਤੋਂ ਪਹਿਲਾਂ ਉਹ ਕਿਸੇ ਸੁਰਾਖ਼ ਦੀ ਜਾਂਚ ਕਰਦੀਆਂ ਹਨ ਕਿ ਕਿਤੇ ਕੋਈ ਕੈਮਰਾ ਤਾਂ ਨਹੀਂ ਲੁਕਿਆ ਹੋਇਆ।

ਜੀ ਹਾਂ, ਦੱਖਣੀ ਕੋਰੀਆ ਸਪਾਈ ਕੈਮਰਾ ਪੋਰਨ ਦੀ ਗੰਭੀਰ ਸਮੱਸਿਆ ਦੀ ਲਪੇਟ ਵਿੱਚ ਹੈ।

ਲੁਕੋ ਕੇ ਰੱਖੇ ਗਏ ਕੈਮਰੇ ਬਾਥਰੂਮ ਜਾਂਦੇ, ਕੱਪੜਿਆਂ ਦੀਆਂ ਦੁਕਾਨਾਂ ਜਾਂ ਜਿਮ ਤੇ ਸਵੀਨਿੰਗ ਪੂਲ ਦੇ ਚੇਂਜਿੰਗ ਰੂਮ ਵਿੱਚ ਔਰਤਾਂ ਉੱਤੇ ਕਦੇ ਕਦੇ ਮਰਦਾਂ ਨੂੰ ਵੀ ਕੱਪੜੇ ਉਤਾਰਦਿਆਂ ਕੈਦ ਕਰ ਲੈਂਦੇ ਹਨ।

ਫੇਰ ਇਨ੍ਹਾਂ ਤਸਵੀਰਾਂ, ਵੀਡੀਓਜ਼ ਨੂੰ ਆਨਲਾਈਨ ਪੋਰਨੋਗ੍ਰਾਫੀ ਸਾਈਟਸ 'ਤੇ ਪੋਸਟ ਕਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ:

'ਉਸਦੇ ਮੋਬਾਈਲ ਵਿੱਚ ਮੇਰੇ ਵੀਡੀਓ'

ਸਿਓਲ ਵਿੱਚ ਸਮਾਜਿਕ ਕਾਰਕੁਨ ਇਹ ਚੇਤਾਵਨੀ ਦੇ ਰਹੇ ਹਨ ਕਿ ਜੇ ਇਸਨੂੰ ਰੋਕਣ ਲਈ ਸਖ਼ਤ ਕਦਮ ਨਹੀਂ ਚੁੱਕੇ ਗਏ ਤਾਂ ਇਸ ਤਰ੍ਹਾਂ ਦੇ ਜੁਰਮ ਹੋਰ ਦੇਸਾਂ ਵਿੱਚ ਵੀ ਫੈਲ ਸਕਦੇ ਹਨ ਤੇ ਫੇਰ ਇਸਨੂੰ ਰੋਕਣਾ ਹੋਰ ਵੀ ਔਖਾ ਹੋ ਜਾਵੇਗਾ।

ਪੁਲਿਸ ਨੂੰ ਹਰ ਸਾਲ ਛੇ ਹਜ਼ਾਰ ਤੋਂ ਵੀ ਵੱਧ ਸਪਾਈ ਕੈਮਰਾ ਪੋਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਨ੍ਹਾਂ 'ਚ 80 ਫੀਸਦ ਪੀੜਤ ਔਰਤਾਂ ਹਨ।

ਬੀਬੀਸੀ ਨੇ ਇੱਕ ਪੀੜਤ ਔਰਤ ਨਾਲ ਗੱਲ ਕੀਤੀ। ਕਿਮ (ਬਦਲਿਆ ਹੋਇਆ ਨਾਂ) ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਰੈਸਟੋਰੈਂਟ ਵਿੱਚ ਟੇਬਲ ਦੇ ਥੱਲਿਓਂ ਫਿਲਮਾਇਆ ਗਿਆ ਸੀ। ਮੁੰਡੇ ਨੇ ਉਨ੍ਹਾਂ ਦੀ ਸਕਰਟ ਕੋਲ ਇੱਕ ਨਿੱਕਾ ਕੈਮਰਾ ਰੱਖਿਆ ਹੋਇਆ ਸੀ।

ਕਿਮ
ਤਸਵੀਰ ਕੈਪਸ਼ਨ, ਕਿਮ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਡਰ ਸੀ ਕਿ ਲੋਕ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਦੇਣਗੇ

ਕਿਮ ਨੇ ਇਸਨੂੰ ਫੜ ਲਿਆ ਤੇ ਮੁੰਡੇ ਤੋਂ ਮੋਬਾਈਲ ਲੈ ਲਿਆ। ਕਿਮ ਨੂੰ ਮੋਬਾਈਲ ਵਿੱਚ ਆਪਣੇ ਕਈ ਵੀਡੀਓ ਮਿਲੇ, ਜਿਸਦੀ ਕਈ ਹੋਰ ਮਰਦ ਚਰਚਾ ਕਰ ਰਹੇ ਸਨ। ਕਿਮ ਨੇ ਕਿਹਾ, ''ਪਹਿਲੀ ਵਾਰ ਚੈਟਰੂਮ ਵੇਖ ਕੇ ਮੈਂ ਬਹੁਤ ਹੈਰਾਨ ਰਹਿ ਗਈ ਤੇ ਮੈਂ ਰੋਣਾ ਸ਼ੁਰੂ ਕਰ ਦਿੱਤਾ।''

ਉਹ ਪੁਲਿਸ ਕੋਲ ਆਪਣੀ ਸ਼ਿਕਾਇਤ ਲੈ ਕੇ ਗਈ ਪਰ ਰਿਪੋਰਟ ਲਿਖਵਾਉਣ ਤੋਂ ਬਾਅਦ ਉਸ ਨੇ ਹੋਰ ਵੀ ਅਸੁਰੱਖਿਅਤ ਮਹਿਸੂਸ ਕੀਤਾ।

ਉਸਨੇ ਕਿਹਾ, ''ਮੈਂ ਇਹ ਸੋਚਦੀ ਰਹੀ ਕਿ ਹੋਰ ਲੋਕੀਂ ਮੇਰੇ ਬਾਰੇ ਕੀ ਸੋਚ ਰਹੇ ਹਨ? ਕੀ ਪੁਲੀਸ ਅਧਿਕਾਰੀ ਇਹ ਸੋਚ ਰਹੇ ਹਨ ਕਿ ਮੈਂ ਕੱਪੜੇ ਠੀਕ ਨਹੀਂ ਪਾਏ ਜਾਂ ਕੀ ਮੈਂ ਘਟੀਆ ਲੱਗ ਰਹੀ ਸੀ?''

ਵੀਡੀਓ ਕੈਪਸ਼ਨ, ਲੁਕਵੀਂ ਪੋਰਨੋਗ੍ਰਫੀ ਦਾ ਦੱਖਣੀ ਕੋਰੀਆ 'ਚ ਸਥਾਲਕ ਪੁਲਿਸ ਨੇ ਸੰਭਾਵੀ ਹੱਲ ਲੱਭਿਆ ਹੈ।

''ਮੈਂ ਪੁਲਿਸ ਸਟੇਸ਼ਨ ਵਿੱਚ ਖੁਦ ਨੂੰ ਇਕੱਲਾ ਮਹਿਸੂਸ ਕਰ ਰਹੀ ਸੀ। ਮੈਨੂੰ ਲੱਗ ਰਿਹਾ ਸੀ ਕਿ ਉੱਥੇ ਮੌਜੂਦ ਸਾਰੇ ਮਰਦਾਂ ਦੀ ਮੇਰੇ 'ਤੇ ਨਜ਼ਰ ਹੈ, ਕਿ ਮੈਂ ਇੱਕ ਮਾਸ ਦਾ ਟੁਕੜਾ ਹਾਂ ਜਾਂ ਸੈਕਸ ਦੀ ਚੀਜ਼। ਮੈਂ ਡਰ ਗਈ ਸੀ।''

''ਮੈਂ ਕਿਸੇ ਨੂੰ ਕੁਝ ਨਹੀਂ ਕਿਹਾ, ਮੈਂ ਡਰੀ ਹੋਈ ਸੀ ਕਿ ਮੇਰੇ 'ਤੇ ਦੋਸ਼ ਲਗਾਏ ਜਾਣਗੇ। ਮੈਨੂੰ ਆਪਣੇ ਪਰਿਵਾਰ, ਦੋਸਤਾਂ ਤੇ ਆਲੇ ਦੁਆਲੇ ਦੇ ਲੋਕਾਂ ਤੋਂ ਡਰ ਲੱਗਣ ਲੱਗਿਆ ਸੀ।''ਕਿਮ ਨੇ ਦੱਸਿਆ ਕਿ ਉਸ ਆਦਮੀ ਨੂੰ ਅੱਜ ਤੱਕ ਕੋਈ ਸਜ਼ਾ ਨਹੀਂ ਮਿਲੀ ਹੈ।

ਸਪਾਈ ਕੈਮਰਾ ਪੋਰਨ ਸਿਰਫ ਕੋਰੀਆ ਦੀ ਸਮੱਸਿਆ ਨਹੀਂ

ਤਕਨੀਕੀ ਤੇ ਡਿਜੀਟਲ ਤੌਰ 'ਤੇ ਦੱਖਣੀ ਕੋਰੀਆ ਦੁਨੀਆਂ ਦੇ ਸਭ ਤੋਂ ਵੱਧ ਤਰੱਕੀ ਕਰ ਚੁੱਕੇ ਦੇਸਾਂ 'ਚੋਂ ਇੱਕ ਹੈ। ਸਮਾਰਟ ਫੋਨ ਦੇ ਮਾਮਲੇ ਵਿੱਚ ਉਹ ਦੁਨੀਆਂ ਵਿੱਚ ਸਭ ਤੋਂ ਅੱਗੇ ਹੈ, ਜਿੱਥੇ ਕਰੀਬ 90 ਫੀਸਦ ਨੌਜਵਾਨਾਂ ਕੋਲ੍ਹ ਆਪਣੇ ਸਮਾਰਟ ਫੋਨ ਅਤੇ 93 ਫੀਸਦ ਕੋਲ ਇੰਟਰਨੈੱਟ ਹੈ।

ਅਜਿਹੀ ਤਰੱਕੀ ਕਰਕੇ ਹੀ ਜੁਰਮ ਦੀ ਪਛਾਣ ਕਰਨਾ ਔਖਾ ਹੋ ਜਾਂਦਾ ਹੈ ਅਤੇ ਨਾਲ ਹੀ ਮੁਜਰਮਾਂ ਨੂੰ ਫੜਣਾ ਵੀ।

ਪਾਰਕ ਸੂ ਯੀਯੋਨ ਨੇ 'ਸੋਰਾਨੇਟ' ਨਾਂ ਦੀ ਸਭ ਤੋਂ ਖੂੰਖਾਰ ਵੈੱਬਸਾਈਟ ਨੂੰ ਰੋਕਣ ਲਈ 2015 ਵਿੱਚ 'ਹਾ ਯੇਨਾ' ਨਾਂ ਦੇ ਇੱਕ ਡਿਜੀਟਲ ਸੈਕਸ ਕਰਾਇਮ ਆਉਟ ਮੁਹਿੰਮ ਦੀ ਸ਼ੁਰੂਆਤ ਕੀਤੀ।

ਪੌਰਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੈੱਬਸਾਈਟ ਤੋਂ ਹਟਾਇਆ ਗਿਆ ਵੀਡੀਓ ਮੁੜ ਤੋਂ ਇੰਟਰਨੈੱਟ 'ਤੇ ਵਾਪਸ ਆ ਜਾਂਦਾ ਹੈ

ਇਸ ਸਾਈਟ ਦੇ ਲੱਖਾਂ ਯੂਜ਼ਰਜ਼ ਸਨ ਅਤੇ ਔਰਤਾਂ ਦੀ ਮਰਜ਼ੀ ਤੋਂ ਬਿਨਾਂ ਹਜ਼ਾਰਾਂ ਦੀ ਤਾਦਾਦ ਵਿੱਚ ਉਨ੍ਹਾਂ ਦੇ ਵੀਡੀਓ ਵੈੱਬਸਾਈਟ 'ਤੇ ਮੌਜੂਦ ਸਨ।

ਵੈੱਬਸਾਈਟ ਤੇ ਵਧੇਰੇ ਵੀਡੀਓ ਸਪਾਈ ਕੈਮਰੇ ਦੀ ਮਦਦ ਨਾਲ ਟਾਇਲੇਟ ਜਾਂ ਚੇਂਜਿੰਗ ਰੂਮ ਵਿੱਚ ਜਾਂ ਐਕਸ ਬੌਏਫਰੈਂਡ ਤੋਂ ਬਦਲਾ ਲੈਣ ਦੇ ਮਕਸਦ ਨਾਲ ਪੋਸਟ ਕੀਤੇ ਗਏ ਸਨ।

ਵੀਡੀਓ ਵਿੱਚ ਦਿਖਣ ਵਾਲੀਆਂ ਕੁਝ ਔਰਤਾਂ ਨੇ ਖੁਦਕੁਸ਼ੀ ਕਰ ਲਈ।

ਪਾਰਕ ਨੇ ਕਿਹਾ, ''ਇਨ੍ਹਾਂ ਵੀਡੀਓਜ਼ ਨੂੰ ਘਟਾਉਣਾ ਸੰਭਵ ਹੈ ਪਰ ਅਸਲ ਪ੍ਰੇਸ਼ਾਨੀ ਹੈ ਕਿ ਇਹ ਵਾਰ ਵਾਰ ਵਾਪਸ ਆਉਂਦੀਆਂ ਰਹਿੰਦੀਆਂ ਹਨ।''

ਮੇਜ਼ਬਾਨ ਵੈੱਬਸਾਈਟਸ ਮੁਤਾਬਕ ਉਹ ਨਹੀਂ ਜਾਣਦੇ ਕਿ ਇਹ ਵੀਡੀਓ ਗੈਰ ਕਾਨੂੰਨੀ ਤਰੀਕੇ ਨਾਲ ਫਿਲਮਾਏ ਗਏ ਹਨ ਪਰ ਉਨ੍ਹਾਂ ਕੋਲ ਇਸਦੀ ਜਾਣਕਾਰੀ ਕਿਵੇਂ ਨਹੀਂ ਹੈ।

ਪਾਰਕ ਦਾ ਮੰਨਣਾ ਹੈ ਕਿ ਇਸਨੂੰ ਕੌਮਾਂਤਰੀ ਮੁੱਦਾ ਬਣਾਇਆ ਜਾਣਾ ਚਾਹੀਦਾ ਹੈ ਤੇ ਉਹ ਇਨ੍ਹਾਂ ਵੀਡੀਓਜ਼ ਨੂੰ ਫੈਲਾਉਣ ਵਾਲਿਆਂ ਨੂੰ ਟਾਰਗੇਟ ਕਰਨਾ ਚਾਹੁੰਦੀਆਂ ਹਨ।

ਕੀ ਹੈ ਪੁਲੀਸ ਲਈ ਚੁਣੌਤੀ?

ਪਾਰਕ ਨੇ ਕਿਹਾ, ''ਡਿਜੀਟਲ ਸੈਕਸ ਕ੍ਰਾਈਮ ਸਿਰਫ ਕੋਰੀਆ ਵਿੱਚ ਮੁੱਦਾ ਨਹੀਂ ਹੈ। ਸਵੀਡਨ ਤੇ ਅਮਰੀਕਾ ਵਿੱਚ ਵੀ ਇਸ ਤਰ੍ਹਾਂ ਦੇ ਮਾਮਲੇ ਹੋਏ ਹਨ।''

''ਦੁਨੀਆਂ ਵਿੱਚ ਸਭ ਤੋਂ ਤੇਜ਼ ਤੇ ਸਭ ਤੋਂ ਆਸਾਨੀ ਨਾਲ ਉਪਲੱਬਧ ਇੰਟਰਨੈੱਟ ਕਰਕੇ ਦੱਖਣੀ ਕੋਰੀਆ ਤਕਨੀਕ ਦੇ ਮਾਮਲੇ ਵਿੱਚ ਬਹੁਤ ਅੱਗੇ ਹੈ।ਇਸੇ ਕਰਕੇ ਔਰਤਾਂ ਖਿਲਾਫ ਆਨਲਾਈਨ ਜੁਰਮ ਸਭ ਤੋਂ ਪਹਿਲਾਂ ਇੱਥੇ ਇੱਕ ਵੱਡਾ ਮੁੱਦਾ ਬਣਿਆ ਹੈ।''

''ਹੋਰ ਦੇਸਾਂ ਵਿੱਚ ਵੀ ਇਸਨੂੰ ਵੱਡਾ ਮੁੱਦਾ ਬਣਨ ਵਿੱਚ ਦੇਰ ਨਹੀਂ ਲੱਗੇਗੀ। ਇਸ ਲਈ ਕੌਮਾਂਤਰੀ ਪੱਧਰ 'ਤੇ ਇਸ ਮੁੱਦੇ ਨੂੰ ਹਲ ਕਰਨ ਲਈ ਮਿਲਕੇ ਕੰਮ ਕਰਨਾ ਹੋਵੇਗਾ।''

ਇਹ ਵੀ ਪੜ੍ਹੋ:

ਦੱਖਣੀ ਕੋਰੀਆ ਦੀ ਪੁਲਿਸ ਸਾਹਮਣੇ ਦੋ ਮੌਲਿਕ ਸਮੱਸਿਆਵਾਂ ਹਨ। ਮੁਜਰਮਾਂ ਨੂੰ ਫੜਣਾ ਤੇ ਉਨ੍ਹਾਂ 'ਤੇ ਮੁਕੱਦਮੇ ਚਲਾਉਣਾ।

ਵਿਸ਼ੇਸ਼ ਟੀਮ ਲੁਕਾਏ ਗਏ ਕੈਮਰਿਆਂ ਦੀ ਤਲਾਸ਼ੀ ਲਈ ਜਨਤਕ ਥਾਵਾਂ 'ਤੇ ਜਾਂਦੀ ਹੈ ਪਰ ਉਨ੍ਹਾਂ ਨੂੰ ਕੁਝ ਮਿਲਦਾ ਨਹੀਂ।

ਮਹਿਲਾ ਇੰਸਪੈਕਟਰ ਪਾਰਕ ਗਵਾਂਗ-ਮੀ ਨੇ ਸ਼ਹਿਰ ਦੇ ਯੋਂਗਸਾਨ ਇਲਾਕੇ ਵਿੱਚ ਪਿਛਲੇ ਦੋ ਸਾਲਾਂ ਵਿੱਚ ਕਰੀਬ 1500 ਬਾਥਰੂਮਜ਼ ਦੀ ਤਲਾਸ਼ੀ ਲਈ ਹੈ।

ਇਸ ਵਾਰ ਬੀਬੀਸੀ ਦੀ ਟੀਮ ਵੀ ਉਨ੍ਹਾਂ ਦੇ ਨਾਲ ਗਈ, ਉਨ੍ਹਾਂ ਦੱਸਿਆ ਕਿ ਉਹ ਕੰਧ'ਤੇ ਦਿੱਖ ਰਹੇ ਸੁਰਾਖ਼ ਨੂੰ ਖੰਗਾਲ ਰਹੀ ਹੈ ਕਿਉਂਕਿ ਉੱਥੇ ਕੈਮਰੇ ਛਿਪੇ ਹੋ ਸਕਦੇ ਹਨ।

ਗਵਾਂਗ ਮੀ ਨੇ ਕਿਹਾ, ''ਮੈਂ ਸਿੱਖ ਰਹੀ ਹਾਂ ਕਿ ਇੰਨਾਂ ਮੁਜਰਮਾਂ ਨੂੰ ਫੜਣਾ ਕਿੰਨਾ ਔਖਾ ਹੋ ਸਕਦਾ ਹੈ, ਇਹ ਲੋਕ ਕੈਮਰਾ ਲਾਉਂਦੇ ਹਨ ਅਤੇ ਸਿਰਫ 15 ਮਿੰਟਾਂ ਵਿੱਚ ਹਟਾ ਵੀ ਲੈਂਦੇ ਹਨ।''

ਪਿਛਲੇ ਸਾਲ ਇਸ ਜੁਰਮ ਦੇ 6,465 ਮਾਮਲੇ ਦਰਜ ਕੀਤੇ ਗਏ ਅਤੇ 5,437 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਪਰ ਉਨ੍ਹਾਂ 'ਚੋਂ ਸਿਰਫ 119 ਲੋਕ ਜੇਲ੍ਹ ਗਏ। ਫੜੇ ਗਏ ਲੋਕਾਂ 'ਚੋਂ ਸਿਰਫ 2 ਫੀਸਦ ਨੂੰ ਜੇਲ੍ਹ ਹੋਈ।

ਪੌਰਨ
ਤਸਵੀਰ ਕੈਪਸ਼ਨ, ਪਬਲਿਕ ਟਾਇਲੇਟ ਦੀ ਤਲਾਸ਼ੀ ਲੈਂਦੀ ਇੰਸਪੈਕਟਰ ਪਾਰਕ ਗਵਾਂਗ-ਮੀ

ਦੱਖਣੀ ਕੋਰੀਆ ਦੀਆਂ ਕਈ ਔਰਤਾਂ ਦਾ ਮੰਨਣਾ ਹੈ ਕਿ ਨਿਆਂ ਨਹੀਂ ਮਿਲ ਰਿਹਾ। ਸਿਓਲ ਵਿੱਚ ਬਹੁਤ ਵਿਰੋਧ ਹੋਇਆ ਅਤੇ ਇਸ ਹਫਤੇ ਦੇ ਅੰਤ ਵਿੱਚ ਇੱਕ ਹੋਰ ਪ੍ਰਦਰਸ਼ਨ ਹੋਵੇਗਾ।

ਪਾਰਕ ਮੀ-ਹੇ ਸਿਓਲ ਪੁਲੀਸ ਵਿੱਚ ਸਪੈਸ਼ਲ ਯੌਨ ਜੁਰਮ ਜਾਂਚ ਦਲ ਦੇ ਮੁਖੀ ਹਨ। ਉਨ੍ਹਾਂ ਬੀਬੀਸੀ ਨੂੰ ਕਿਹਾ ਕਿ ਵਿਦੇਸ਼ੀ ਸਰਵਰ ਦਾ ਇਸਤੇਮਾਲ ਕਰਨ ਵਾਲੀ ਸਾਈਟਸ ਨੂੰ ਟਰੈਕ ਕਰਨਾ ਮੁਸ਼ਕਿਲ ਹੈ।

ਉਨ੍ਹਾਂ ਕਿਹਾ, ''ਇਸ ਤਰ੍ਹਾਂ ਦੀ ਪੋਰਨੋਗ੍ਰਾਫੀ ਲਈ ਵਿਦੇਸ਼ਾਂ ਵਿੱਚ ਸਜ਼ਾ ਨਹੀਂ ਹੁੰਦੀ। ਜੇ ਇਹ ਕੋਰੀਆ ਵਿੱਚ ਗੈਰ ਕਾਨੂੰਨੀ ਵੀ ਹੈ, ਪਰ ਵਿਦੇਸ਼ ਦੇ ਕਾਨੂੰਨੀ ਦਾਇਰੇ ਵਿੱਚ ਆਉਂਦੀ ਹੈ ਤੇ ਬਾਹਰਲੀ ਵੈੱਬਸਾਈਟਸ 'ਤੇ ਪੋਸਟ ਕੀਤੀ ਗਈ ਹੈ, ਤਾਂ ਵੀ ਇਨ੍ਹਾਂ ਦੀ ਜਾਂਚ ਨਹੀਂ ਹੋ ਸਕਦੀ।''

ਇਹ ਵੀ ਪੜ੍ਹੋ:

''ਜੇ ਅਸੀਂ ਵੈੱਬ ਪੇਜ ਨੂੰ ਬੰਦ ਵੀ ਕਰ ਦੇਈਏ , ਉਹ ਵੈੱਬ ਐਡਰੈਸ ਵਿੱਚ ਥੋੜਾ ਜਿਹਾ ਬਦਲਾਅ ਕਰ ਕੇ ਦੋਬਾਰਾ ਉਸ ਸਾਈਟ ਨੂੰ ਚਲਾ ਸਕਦੇ ਹਨ। ਅਸੀਂ ਐਡਰੈਸ ਵਿੱਚ ਬਦਲਾਅ 'ਤੇ ਨਜ਼ਰ ਰੱਖਦੇ ਹਨ ਪਰ ਉਨ੍ਹਾਂ ਦੇ ਤਰੀਕੇ ਵਿਕਸਿਤ ਹੁੰਦੇ ਰਹਿੰਦੇ ਹਨ।''

''ਇਨ੍ਹਾਂ ਜੁਰਮਾਂ ਲਈ ਸਜ਼ਾ ਵੀ ਬਹੁਤ ਸਖਤ ਨਹੀਂ ਹੈ। ਫਿਲਹਾਲ ਗੈਰ ਕਾਨੂੰਨੀ ਫੁਟੇਜ ਲਈ ਇੱਕ ਸਾਲ ਜੇਲ੍ਹ ਜਾਂ ਕਰੀਬ 6.1 ਲੱਖ ਰੁਪਏ ਦੀ ਸਜ਼ਾ ਮਿਲਦੀ ਹੈ। ਮੈਨੂੰ ਲੱਗਦਾ ਹੈ ਕਿ ਸਜ਼ਾ ਦੇ ਪੱਧਰ ਨੂੰ ਵਧਾਉਣ ਨਾਲ ਇਹ ਜੁਰਮ ਘੱਟ ਸਕਦਾ ਹੈ।''

''ਸਭ ਤੋਂ ਅਹਿਮ ਗੱਲ ਹੈ ਕਿ ਲੋਕਾਂ ਦੀ ਸੋਚ ਵਿੱਚ ਬਦਲਾਅ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਜੁਰਮ ਨੂੰ ਮੁਕਾਉਣ ਲਈ ਲੋਕਾਂ ਨੂੰ ਪੀੜਤਾਂ 'ਤੇ ਪੈਣ ਵਾਲੇ ਅਸਰ ਨਾਲ ਜਾਣੂ ਕਰਾਇਆ ਜਾਣਾ ਚਾਹੀਦਾ।''

ਪੌਰਨ

ਤਸਵੀਰ ਸਰੋਤ, AFP/GETTYIMAGES

ਤਸਵੀਰ ਕੈਪਸ਼ਨ, ਸਪਾਈ ਕੈਮਰਾ ਦੀ ਸਮੱਸਿਆ ਨੂੰ ਲੈ ਕੇ ਕਈ ਵਿਰੋਧ ਪ੍ਰਦਰਸ਼ਨ ਵੀ ਹੋ ਚੁੱਕੇ ਹਨ

''ਹੁਣ ਔਰਤਾਂ ਜਾਗਰੂਕ ਹੋ ਰਹੀਆਂ ਹਨ। ਇਸ ਹਫ਼ਤੇ ਦੇ ਅੰਤ ਵਿੱਚ ਹਜ਼ਾਰਾਂ ਔਰਤਾਂ 'ਮੇਰੀ ਜ਼ਿੰਦਗੀ, ਆਪਕਾ ਪੋਰਨ ਨਹੀਂ', ਆਵਾਜ਼ ਨਾਲ ਸੜਕਾਂ 'ਤੇ ਉਤਰਨ ਲਈ ਤਿਆਰ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਮੱਸਿਆ ਤੋਂ ਨਜਿੱਠਣ ਲਈ ਇਸ ਵਿੱਚ ਸਖਤ ਸਜ਼ਾ, ਮੁਕੱਦਮੇ ਵਿੱਚ ਲੱਗਣ ਵਾਲੀ ਰਕਮ 'ਚ ਵਾਧਾ ਤੇ ਇਸ ਜੁਰਮ ਬਾਰੇ ਪਤਾ ਲਗਾਉਣ ਦੇ ਬਿਹਤਰ ਤਰੀਕੇ ਹੋਣੇ ਚਾਹੀਦੇ ਹਨ।

ਉਦੋਂ ਤੱਕ, ਚੇਂਜਿੰਗ ਰੂਮ ਵਿੱਚ ਜਾਣ ਤੋਂ ਪਹਿਲਾਂ ਖਿਆਲ ਰੱਖਿਆ ਜਾਵੇ ਕਿ ਕੋਈ ਵੇਖ ਤਾਂ ਨਹੀਂ ਰਿਹਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)