ਨੀਰਜ ਚੋਪੜਾ ਟੋਕੀਓ 2020 ਓਲੰਪਿਕ: ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਵਿੱਚ ਜਿੱਤਿਆ ਗੋਲਡ, ਟਰੈਕ ਐਂਡ ਫੀਲਡ ਵਿੱਚ ਭਾਰਤ ਦਾ ਪਹਿਲਾ ਮੈਡਲ ਹੈ

ਨੀਰਜ ਚੋਪੜਾ

ਤਸਵੀਰ ਸਰੋਤ, Reuters

ਨੀਰਜ ਚੋਪੜਾ ਨੇ ਜੈਵਲੀਨ ਥ੍ਰੋਅ ਵਿੱਚ ਭਾਰਤ ਲਈ ਗੋਲਡ ਮੈਡਲ ਜਿੱਤਿਆ ਹੈ। ਇਹ ਉਨ੍ਹਾਂ ਦਾ ਟਰੈਕ ਐਂਡ ਫੀਲਡ ਵਿੱਚ ਭਾਰਤ ਦਾ ਪਹਿਲਾ ਮੈਡਲ ਹੈ।

ਟੋਕਿਓ ਓਲੰਪਿਕ ਦੌਰਾਨ ਅਥਲੈਟਿਕਸ 'ਚ ਜਿੰਨ੍ਹਾਂ ਖਿਡਾਰੀਆਂ ਤੋਂ ਤਮਗੇ ਜਿੱਤਣ ਦੀ ਉਮੀਦ ਰਹੀ ਹੈ, ਉਨ੍ਹਾਂ 'ਚ ਨੀਰਜ ਚੋਪੜਾ ਦਾ ਵੀ ਨਾਂਅ ਆਉਂਦਾ ਹੈ।

ਪਿਛਲੇ ਕੁਝ ਸਾਲਾਂ 'ਚ ਜੈਵਲਿਨ ਥ੍ਰੋਅਰ ਯਾਨਿ ਨੇਜ਼ਾ ਸੁੱਟਣ 'ਚ ਨੀਰਜ ਨੇ ਆਪਣੇ ਵਧੀਆ ਪ੍ਰਦਰਸ਼ਨ ਰਾਹੀਂ ਹਰ ਕਿਸੇ ਨੂੰ ਪ੍ਰਭਾਵਤ ਕੀਤਾ ਹੈ।

ਇਸ ਸਾਲ ਮਾਰਚ ਮਹੀਨੇ ਇੰਡੀਅਨ ਗ੍ਰਾਂ ਪ੍ਰੀ-3 'ਚ ਉਸ ਨੇ 88.07 ਮੀਟਰ ਨੇਜ਼ਾ ਸੁੱਟ ਕੇ ਆਪਣਾ ਹੀ ਕੌਮੀ ਰਿਕਾਰਡ ਤੋੜਿਆ ਹੈ।

ਅੰਜੂ ਬੌਬੀ ਜਾਰਜ ਤੋਂ ਬਾਅਦ ਦੁਨੀਆ ਦੇ ਕਿਸੇ ਵੀ ਵੱਡੇ ਅਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਖਿਡਾਰੀ ਨੀਰਜ ਚੋਪੜਾ ਹੈ।

ਇਹ ਵੀ ਪੜ੍ਹੋ:

ਰੈਂਕਿੰਗ

ਨੀਰਜ ਪਾਣੀਪਤ ਦੇ ਇੱਕ ਛੋਟੇ ਜਿਹੇ ਪਿੰਡ ਦਾ ਵਸਨੀਕ ਹਨ। ਬਚਪਨ 'ਚ ਨੀਰਜ ਦਾ ਭਾਰ 80 ਕਿਲੋ ਦੇ ਕਰੀਬ ਸੀ।

ਜਦੋਂ ਨੀਰਜ ਕੁੜਤਾ ਪਜ਼ਾਮਾ ਪਾ ਕੇ ਬਾਹਰ ਨਿਕਲਦੇ ਸਨ ਤਾਂ ਹਰ ਕੋਈ ਉਸ ਨੂੰ ਸਰਪੰਚ ਕਹਿ ਕੇ ਬੁਲਾਉਂਦਾ ਸੀ।

ਵੀਡੀਓ ਕੈਪਸ਼ਨ, ਨੀਰਜ ਚੋਪੜਾ ਲਈ ਪੂਰੇ ਦੇਸ਼ ਇਸ ਤਰ੍ਹਾਂ ਹੋ ਰਿਹਾ ਹੈ ਜਸ਼ਨ

ਦੂਜਿਆਂ ਦੇ ਕਹਿਣ 'ਤੇ ਕਿਸਮਤ ਅਜ਼ਮਾਈ

ਆਪਣੇ ਆਪ ਨੂੰ ਸਿਹਤਮੰਦ ਰੱਖਣ ਦੀ ਚਾਹ 'ਚ ਨੀਰਜ ਨੇ ਪਾਣੀਪਤ 'ਚ ਸਟੇਡੀਅਮ ਜਾਣਾ ਸ਼ੁਰੂ ਕੀਤਾ ਅਤੇ ਦੂਜਿਆਂ ਦੇ ਕਹਿਣ 'ਤੇ ਨੇਜ਼ਾ ਸੁੱਟਣ 'ਚ ਆਪਣੀ ਕਿਸਮਤ ਅਜ਼ਮਾਈ।

ਫਿਰ ਕੀ ਸੀ ਨੀਰਜ ਨੇ ਕਦੇ ਮੁੜ ਕੇ ਨਾ ਵੇਖਿਆ ਅਤੇ ਆਪਣੇ ਇਸ ਸਫ਼ਰ 'ਤੇ ਅੱਗੇ ਵਧਦਾ ਹੀ ਗਿਆ।

ਬਿਹਤਰ ਸਹੂਲਤਾਂ ਦੀ ਭਾਲ 'ਚ ਨੀਰਜ ਪੰਚਕੁਲਾ ਚਲਾ ਗਿਆ ਅਤੇ ਪਹਿਲੀ ਵਾਰ ਉਸ ਦਾ ਸਾਹਮਣਾ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨਾਲ ਹੋਇਆ।

ਇੱਥੇ ਉਸ ਨੂੰ ਬਿਹਤਰ ਸਹੂਲਤਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ।

ਨੀਰਜ ਚੋਪੜਾ

ਤਸਵੀਰ ਸਰੋਤ, REUTERS/Aleksandra Szmigiel

ਤਸਵੀਰ ਕੈਪਸ਼ਨ, ਨੀਰਜ ਪਾਣੀਪਤ ਦੇ ਇੱਕ ਛੋਟੇ ਜਿਹੇ ਪਿੰਡ ਦਾ ਵਸਨੀਕ ਹਨ

ਜਦੋਂ ਨੀਰਜ ਨੇ ਰਾਸ਼ਟਰੀ ਪੱਧਰ 'ਤੇ ਖੇਡਣਾ ਸ਼ੁਰੂ ਕੀਤਾ ਤਾਂ ਉਸ ਦੇ ਹੱਥ ਘਟੀਆ ਗੁਣਵੱਤਾ ਵਾਲੇ ਨੇਜ਼ੇ ਦੀ ਥਾਂ 'ਤੇ ਵਧੀਆ ਕਿਸਮ ਦਾ ਨੇਜ਼ਾ ਆ ਗਿਆ। ਹੁਣ ਹੌਲੀ-ਹੌਲੀ ਨੀਰਜ ਦੀ ਖੇਡ 'ਚ ਵੀ ਬਦਲਾਅ ਅਤੇ ਸੁਧਾਰ ਹੋ ਰਿਹਾ ਸੀ।

ਸਾਲ 2016 'ਚ ਜਦੋਂ ਭਾਰਤ ਪੀਵੀ ਸਿੰਧੂ ਅਤੇ ਸਾਕਸ਼ੀ ਮਲਿਕ ਦੇ ਤਗਮਿਆਂ ਦਾ ਜਸ਼ਨ ਮਨਾ ਰਿਹਾ ਸੀ, ਉਸ ਸਮੇਂ ਅਥਲੈਟਿਕਸ ਦੀ ਦੁਨੀਆ 'ਚ ਕਿਤੇ ਹੋਰ ਇੱਕ ਨਵਾਂ ਸਿਤਾਰਾ ਉਭਰ ਰਿਹਾ ਸੀ।

ਵੀਡੀਓ ਕੈਪਸ਼ਨ, ਨੀਰਜ ਚੋਪੜਾ ਨੇ ਓਲੰਪਿਕ 'ਚ ਦਵਾਇਆ ਗੋਲਡ

ਇਸੇ ਸਾਲ ਹੀ ਨੀਰਜ ਨੇ ਪੋਲੈਂਡ 'ਚ ਅੰਡਰ 20 ਵਿਸ਼ਵ ਚੈਂਪੀਅਨਸ਼ਿਪ 'ਚ ਸੋਨੇ ਦਾ ਤਮਗਾ ਜਿੱਤਿਆ ਸੀ।

ਜਲਦੀ ਹੀ ਇਹ ਨੌਜਵਾਨ ਖਿਡਾਰੀ ਕੌਮਾਂਤਰੀ ਪੱਧਰ 'ਤੇ ਆਪਣੀ ਪਛਾਣ ਕਾਇਮ ਕਰਨ ਲਗਿਆ।

ਨੀਰਜ ਨੇ ਗੋਲਡ ਕੋਸਟ 'ਚ ਆਯੋਜਿਤ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ 86.47 ਮੀਟਰ ਭਾਲਾ ਸੁੱਟ ਕੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਮਗਾ ਦੇਸ਼ ਦੇ ਨਾਂਅ ਕੀਤਾ ਸੀ।

ਬਾਅਦ 'ਚ ਸਾਲ 2018 'ਚ ਏਸ਼ੀਆਈ ਖੇਡਾਂ 'ਚ 88.07 ਮੀਟਰ ਨੇਜ਼ਾ ਸੁੱਟ ਕੇ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਅਤੇ ਨਾਲ ਹੀ ਸੋਨ ਤਮਗਾ ਵੀ ਜਿੱਤਿਆ ਸੀ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਪਰ 2019 ਦਾ ਸਾਲ ਨੀਰਜ ਲਈ ਕਈ ਔਕੜਾਂ ਭਰਪੂਰ ਰਿਹਾ। ਮੋਢੇ ਦੀ ਸੱਟ ਦੇ ਕਾਰਨ ਉਹ ਖੇਡਣ 'ਚ ਅਸਮਰੱਥ ਰਹੇ ਅਤੇ ਸਰਜਰੀ ਤੋਂ ਬਾਅਦ ਕਈ ਮਹੀਨਿਆਂ ਤੱਕ ਮੈਦਾਨ 'ਚ ਨਾ ਉਤਰ ਸਕੇ।

ਫਿਰ 2020 'ਚ ਕੋਵਿਡ-19 ਦੇ ਕਾਰਨ ਅੰਤਰਰਾਸ਼ਟਰੀ ਮੁਕਾਬਲੇ ਨਹੀਂ ਹੋ ਸਕੇ।

ਇਹ ਵੀ ਪੜ੍ਹੋ:-

ਬਾਸਕਟਬਾਲ ਖੇਡਦਿਆਂ ਟੁੱਟਿਆ ਗੁੱਟ

ਹਾਂਲਾਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੱਟ ਲੱਗਣ ਕਰਕੇ ਨੀਰਜ ਨੂੰ ਇੰਨ੍ਹੀ ਮੁਸ਼ਕਲ ਹੋਈ ਹੋਵੇ।

ਸਾਲ 2012 'ਚ ਬਾਸਕਟਬਾਲ ਖੇਡਦਿਆਂ ਉਸ ਦਾ ਗੁੱਟ ਟੁੱਟ ਗਿਆ ਸੀ। ਇਹ ਉਹੀ ਗੁੱਟ ਸੀ ਜਿਸ ਨਾਲ ਕਿ ਉਹ ਨੇਜ਼ਾ ਸੁੱਟਦਾ ਸੀ।

ਉਸ ਸਮੇਂ ਨੀਰਜ ਨੇ ਕਿਹਾ ਸੀ ਕਿ ਇੱਕ ਵਾਰ ਤਾਂ ਉਸ ਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਉਹ ਮੁੜ ਭਾਲਾ ਨਹੀਂ ਫੜ੍ਹ ਸਕੇਗਾ।

ਨੀਰਜ ਚੋਪੜਾ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਨੀਰਜ ਜੋ ਕਿ ਪਹਿਲਾਂ ਸ਼ਾਕਾਹਾਰੀ ਸੀ, ਪਰ ਹੁਣ ਆਪਣੀ ਖੇਡ ਕਾਰਨ ਮਾਸਾਹਾਰੀ ਖਾਣਾ ਵੀ ਖਾਣ ਲੱਗ ਪਿਆ ਹੈ

ਪਰ ਆਪਣੀ ਮਿਹਨਤ ਅਤੇ ਉਸ ਦੀ ਟੀਮ ਦੇ ਯਤਨਾਂ ਸਦਕਾ ਨੀਰਜ ਨੇ ਹਰ ਮੁਸ਼ਕਲ ਨੂੰ ਪਾਰ ਕੀਤਾ ਹੈ।

ਅੱਜ ਭਾਵੇਂ ਨੀਰਜ ਕੋਲ ਵਿਦੇਸ਼ੀ ਕੋਚ ਹੈ, ਬਾਇਓਮੈਕੇਨਿਕਲ ਐਗਜ਼ਰਸ਼ਨ ਹੈ, ਪਰ 2015 ਦੇ ਆਲੇ-ਦੁਆਲੇ ਨੀਰਜ ਨੇ ਆਪਣੇ ਆਪ ਨੂੰ ਖ਼ੁਦ ਹੀ ਸਿਖਲਾਈ ਦਿੱਤੀ ਸੀ ਜਿਸ 'ਚ ਜ਼ਖ਼ਮੀ ਹੋਣ ਦਾ ਖ਼ਤਰਾ ਵਧੇਰੇ ਬਣਿਆ ਰਹਿੰਦਾ ਹੈ। ਉਸ ਤੋਂ ਬਾਅਦ ਹੀ ਉਸ ਨੂੰ ਵਧੀਆ ਕੋਚ ਅਤੇ ਹੋਰ ਸਹੂਲਤਾਂ ਮਿਲਣ ਲੱਗੀਆਂ ਸਨ।

ਨੀਰਜ ਰੀਓ ਓਲੰਪਿਕ 'ਚ ਭਾਗ ਲੈਣ ਤੋਂ ਖੁੰਝ ਗਿਆ ਸੀ ਕਿਉਂਕਿ ਜਦੋਂ ਤੱਕ ਉਸ ਨੇ ਕੁਆਲੀਫਿਕੇਸ਼ਨ ਨਿਸ਼ਾਨ ਵਾਲਾ ਥ੍ਰੋ ਸੁੱਟਿਆ ਸੀ, ਉਸ ਸਮੇਂ ਤੱਕ ਕੁਆਲੀਫਾਈ ਕਰਨ ਦੀ ਆਖ਼ਰੀ ਤਾਰੀਖ ਨਿਕਲ ਚੁੱਕੀ ਸੀ।

ਨੀਰਜ ਲਈ ਇਹ ਦਿਲ ਤੋੜਨ ਵਾਲਾ ਅਨੁਭਵ ਸੀ ਪਰ ਟੋਕਿਓ ਓਲੰਪਿਕ 'ਚ ਨੀਰਜ ਨੇ ਅਜਿਹਾ ਨਹੀਂ ਹੋਣ ਦਿੱਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਬੱਬੂ ਮਾਨ ਦੇ ਗਾਣਿਆਂ ਦੇ ਸ਼ੌਕੀਨ

ਜੈਵਲਿਨ ਤਾਂ ਨੀਰਜ ਦਾ ਜਾਨੂੰਨ ਹੈ, ਪਰ ਬਾਈਕ ਚਲਾਉਣਾ ਉਸ ਨੂੰ ਬਹੁਤ ਪਸੰਦ ਹੈ। ਇਸ ਤੋਂ ਇਲਾਵਾ ਉਸ ਨੂੰ ਹਰਿਆਣਵੀ ਰਾਗਨੀਆਂ ਦਾ ਵੀ ਬਹੁਤ ਸ਼ੌਕ ਹੈ।

ਪੰਜਾਬੀ ਗਾਣੇ ਅਤੇ ਬੱਬੂ ਮਾਨ ਹਮੇਸ਼ਾ ਹੀ ਉਸ ਦੀ ਪਲੇਅ ਲਿਸਟ 'ਚ ਰਹਿੰਦੇ ਹਨ।

ਨੀਰਜ ਜੋ ਕਿ ਪਹਿਲਾਂ ਸ਼ਾਕਾਹਾਰੀ ਸੀ, ਪਰ ਹੁਣ ਆਪਣੀ ਖੇਡ ਕਾਰਨ ਮਾਸਾਹਾਰੀ ਖਾਣਾ ਵੀ ਖਾਣ ਲੱਗ ਪਿਆ ਹੈ।

ਨੀਰਜ ਚੋਪੜਾ ਨੇ ਜਿੱਤਿਆ ਭਾਰਤ ਲਈ ਗੋਲਡ ਮੈਡਲ

ਤਸਵੀਰ ਸਰੋਤ, REUTERS/Kai Pfaffenbach

ਤਸਵੀਰ ਕੈਪਸ਼ਨ, ਨੀਰਜ ਚੋਪੜਾ ਨੇ ਜਿੱਤਿਆ ਭਾਰਤ ਲਈ ਗੋਲਡ ਮੈਡਲ

ਜੇਕਰ ਹੁਣ ਖਾਣ-ਪੀਣ ਦੀ ਗੱਲ ਚੱਲੀ ਹੈ ਤਾਂ ਖਿਡਾਰੀਆਂ ਨੂੰ ਆਪਣੀ ਖੁਰਾਕ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ, ਪਰ ਨੀਰਜ ਗੋਲ ਗੱਪੇ ਨੂੰ ਆਪਣਾ ਮਨਪਸੰਦ ਜੰਕ ਫੂਡ ਮੰਨਦਾ ਹੈ।

ਉਸ ਦੇ ਲੰਮੇ ਵਾਲਾਂ ਦੇ ਕਾਰਨ, ਸੋਸ਼ਲ ਮੀਡੀਆ 'ਤੇ ਲੋਕ ਉਸ ਨੂੰ ਮੋਗਲੀ ਦੇ ਨਾਂਅ ਨਾਲ ਵੀ ਜਾਣਦੇ ਹਨ… ਸ਼ਾਇਦ ਲੰਮੇ ਵਾਲਾਂ ਦੇ ਨਾਲ-ਨਾਲ ਫੁਰਤੀਲੇ ਅਤੇ ਚੁਸਤ ਹੋਣ ਦੇ ਕਾਰਨ ਵੀ।

ਇਹੀ ਚੁਸਤੀ ਨੀਰਜ ਨੂੰ ਓਲੰਪਿਕ ਤੱਕ ਲੈ ਕੇ ਆਈ ਹੈ। ਨੀਰਜ ਅਜੇ 23 ਸਾਲ ਦੇ ਹਨ ਅਤੇ ਹੁਣ ਉਸ ਦੀ ਨਜ਼ਰ 2024 ਦੇ ਪੈਰਿਸ ਓਲੰਪਿਕ 'ਤੇ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)