ਟੋਕੀਓ 2020 ਓਲੰਪਿਕ: ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਦਾ ਪਿਛੋਕੜ ਕੀ ਹੈ ਤੇ ਉਨ੍ਹਾਂ ਨੇ ਟੀਮ ਦਾ ਹੌਂਸਲਾ ਵਧਾਉਣ ਲਈ ਕੀ ਕੁਝ ਕੀਤਾ

ਭਾਰਤੀ ਮਹਿਲਾ ਹਾਕੀ

ਤਸਵੀਰ ਸਰੋਤ, Christopher Lee/getty images

ਤਸਵੀਰ ਕੈਪਸ਼ਨ, ਕੋਚ 47 ਸਾਲਾ, ਸਜੋਰਡ ਮਾਰੀਜਨੇ ਜੋ ਕਿ ਇੱਕ ਡੱਚ ਨਾਗਰਿਕ ਹਨ
    • ਲੇਖਕ, ਹਰਪਾਲ ਸਿੰਘ ਬੇਦੀ
    • ਰੋਲ, ਬੀਬੀਸੀ ਲਈ

ਜਦੋਂ ਆਸਟਰੇਲੀਆ ਦੀ ਮਹਿਲਾ ਹਾਕੀ ਟੀਮ ਨੂੰ ਭਾਰਤ ਖ਼ਿਲਾਫ਼ ਫ਼ੈਸਲਾਕੁੰਨ ਕੁਆਰਟਰ ਫਾਇਨਲ ਦੇ ਆਖ਼ਰੀ ਪਲਾਂ ਵਿੱਚ ਦੋ ਪੈਨਲਟੀਆਂ ਮਿਲੀਆਂ ਤਾਂ ਸਾਰਿਆਂ ਦੇ ਦੰਦਾਂ ਥੱਲੇ ਜੀਭ ਆ ਗਈ ਸੀ।

ਮੈਦਾਨ ਤੋਂ ਬਾਹਰ ਬੈਠੇ ਭਾਰਤੀ ਮਹਿਲਾ ਹਾਕੀ ਟੀਮ ਦੇ ਪਹਿਲੇ ਵਿਦੇਸ਼ੀ ਕੋਚ ਨੇ ਆਪਣੇ ਦਿਲ 'ਤੇ ਹੱਥ ਰੱਖ ਕੇ ਕਿਹਾ, "ਇਹ ਹਾਲੇ ਧੜਕ ਰਿਹਾ ਹੈ। ਮੈਂ ਜਿਉਂਦਾ ਹਾਂ।"

ਇਹ ਕੋਚ ਹਨ 47 ਸਾਲਾ, ਸ਼ਾਰਡ ਮਾਰਿਨ ਜੋ ਕਿ ਇੱਕ ਡੱਚ ਨਾਗਰਿਕ ਹਨ।

ਜਦੋਂ ਭਾਰਤੀ ਟੀਮ ਨੇ ਸੈਮੀ ਫਾਇਨਲ ਵਿੱਚ ਜਿੱਤ ਹਾਸਲ ਕੀਤੀ ਤਾਂ ਉਨ੍ਹਾਂ ਨੇ ਆਪਣੇ ਪਰਿਵਾਰ ਲਈ ਇੱਕ ਟਵੀਟ ਕੀਤਾ, "ਪਰਿਵਾਰ ਸੌਰੀ, ਮੈਂ ਫਿਰ ਦੇਰੀ ਨਾਲ ਆਵਾਂਗਾ।"

ਕ੍ਰਿਕਟ ਦੇ ਦੀਵਾਨੇ ਭਾਰਤ ਵਿੱਚ ਉਨ੍ਹਾਂ ਦਾ ਟਵੀਟ ਮਿੰਟਾਂ ਵਿੱਚ ਹੀ ਵਾਇਰਲ ਹੋਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ।

ਉਨ੍ਹਾਂ ਨੇ ਨੀਦਰਲੈਂਡ ਦੇ ਇੱਕ ਉੱਘੇ ਹਾਕੀ ਕਲੱਬ ਹੂਫ਼ਡਕਲਾਸ (ਡੱਚ ਪ੍ਰੀਮੀਅਰ ਲੀਗ) ਦੇ ਡੈਨ ਬੌਸ਼ ਲਈ ਲਗਭਗ ਇੱਕ ਦਹਾਕਾ ਹਾਕੀ ਖੇਡੀ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਦੋ ਵਾਰ ਚੈਂਪੀਅਨਸ਼ਿਪ ਜਿੱਤੀ, ਸਾਲ 1998 ਅਤੇ 2001 ਦੌਰਾਨ ਅਤੇ 1999 ਦੀ ਯੂਰੋ ਹਾਕੀ ਕਲੱਬ ਚੈਂਪੀਅਨਸ਼ਿਪ।

ਸਾਲ 2011 ਤੋਂ 2014 ਦੌਰਾਨ ਸ਼ਾਰਡ ਮਾਰਿਨ ਨੇ ਡੱਚ ਜੂਨੀਅਰ ਪੁਰਸ਼ ਟੀਮ ਨੂੰ ਸਿਖਲਾਈ ਦਿੱਤੀ। ਉਨ੍ਹਾਂ ਦੀ ਕੋਚਸ਼ਿਪ ਵਿੱਚ ਹੀ ਟੀਮ ਦਿੱਲੀ ਵਿੱਚ ਖੇਡੇ ਗਏ ਸਾਲ 2013 ਵਿਸ਼ਵ ਕੱਪ ਵਿੱਚ ਤੀਜੇ ਨੰਬਰ 'ਤੇ ਆਈ ਸੀ।

ਭਾਰਤ ਆਉਣ ਤੋਂ ਪਹਿਲਾਂ ਮਾਰਿਨ ਦਾ ਨੀਦਰਲੈਂਡ ਦੀ ਹਾਕੀ ਟੀਮ ਨਾਲ ਵੀ ਇੱਕ ਸਫ਼ਲ ਰਿਸ਼ਤਾ ਰਿਹਾ। ਉਨ੍ਹਾਂ ਨੇ ਟੀਮ ਨੂੰ ਹਾਕੀ ਵਰਲਡ ਲੀਗ ਦੇ ਐਂਟਰੈਪ ਵਿੱਚ ਹੋਏ ਸੈਮੀ-ਫਾਇਨਲ ਵਿੱਚੋਂ ਸੋਨ ਤਗਮੇ ਤੱਕ ਪਹੁੰਚਾਇਆ।

ਉਨ੍ਹਾਂ ਦੀ ਕੋਚਸ਼ਿਪ ਦੌਰਾਨ ਹੀ ਨੀਦਰਲੈਂਡ ਨੇ 2014 ਵਿੱਚ ਚੈਂਪੀਅਨਜ਼ ਟਰਾਫ਼ੀ ਅਤੇ ਸਾਲ 2015 ਵਿੱਚ ਯੂਰੋ ਹਾਕੀ ਨੇਸ਼ਨਜ਼ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ।

ਹਾਲਾਂਕਿ ਇਸ ਜਿੱਤ ਤੋਂ ਬਾਅਦ ਉਨ੍ਹਾਂ ਦੇ ਡੱਚ ਨੈਸ਼ਨਲ ਹਾਕੀ ਫੈਡਰੇਸ਼ਨ ਦੇ ਨਾਲ ਰਿਸ਼ਤਿਆਂ ਵਿੱਚ ਖਟਾਸ ਆ ਗਈ ਅਤੇ ਮਾਰਿਨ ਨੇ ਕੋਚਸ਼ਿਪ ਛੱਡ ਦਿੱਤੀ।

ਮਾਰਿਨ ਨੂੰ ਮੁੰਡਿਆਂ ਦੀ ਸੀਨੀਅਰ ਟੀਮ ਨੂੰ ਸਿਖਲਾਈ ਦੇਣ ਦਾ ਕੋਈ ਤਜ਼ਰਬਾ ਨਹੀਂ ਸੀ।

ਭਾਰਤੀ ਮਹਿਲਾ ਹਾਕੀ

ਤਸਵੀਰ ਸਰੋਤ, Hockey india/twitter

ਤਸਵੀਰ ਕੈਪਸ਼ਨ, ਬੈਂਗਲੂਰੂ ਵਿੱਚ ਅਭਿਆਸ ਦਾ ਇੱਕ ਦ੍ਰਿਸ਼- ਟੀਮ ਕੋਵਿਡ ਕਾਰਨ ਵਿਦੇਸ਼ਾਂ ਵਿੱਚ ਜਾ ਕੇ ਕੋਈ ਟੂਰਨਾਮੈਂਟ ਨਹੀਂ ਖੇਡ ਸਕੀ

ਇਹ ਵੀ ਪੜ੍ਹੋ:

ਇਸ ਲਈ ਜਦੋਂ ਭਾਰਤੀ ਹਾਕੀ ਦੇ ਡੱਚ ਨਿਰਦੇਸ਼ਕ ਰੋਇਲੈਂਟ ਓਲਮੈਨਸ ਨੇ ਮਾਰਿਨ ਦੀ ਚੋਣ ਮਹਿਲਾ ਹਾਕੀ ਟੀਮ ਲਈ ਕੀਤੀ ਤਾਂ ਇਹ ਬਹੁਤ ਹੈਰਾਨੀਜਨਕ ਸੀ।

ਮਾਰਿਨ ਨੂੰ ਚਾਰ ਸਾਲ ਦੇ ਕਰਾਰ 'ਤੇ 2017 ਵਿੱਚ ਟੀਮ ਦੀ ਜ਼ਿੰਮੇਵਾਰੀ ਦਿੱਤੀ ਗਈ।

ਫਿਰ ਕੁਝ ਹੀ ਮਹੀਨਿਆਂ ਵਿੱਚ ਹੀ ਉਨ੍ਹਾਂ ਨੂੰ ਓਲਟਮਸ ਦੀ ਥਾਵੇਂ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਪੁਰਸ਼ ਟੀਮ ਦੇ ਮੁੱਖ ਕੋਚ ਲਗਾ ਦਿੱਤਾ ਗਿਆ।

ਉਸ ਟੀਮ ਦੀ ਕਾਰਗੁਜ਼ਾਰੀ ਖੇਡਾਂ ਵਿੱਚ ਬਹੁਤੀ ਚੰਗੀ ਨਹੀਂ ਰਹੀ ਅਤੇ ਮਾਰਿਨ ਨੂੰ ਵਾਪਸ ਮਹਿਲਾ ਟੀਮ ਕੋਲ ਭੇਜ ਦਿੱਤਾ ਗਿਆ। ਜਦਕਿ ਹਰਿੰਦਰ ਸਿੰਘ ਨੂੰ ਪੁਰਸ਼ਾਂ ਦੇ ਕੋਚ ਲਗਾ ਦਿੱਤਾ ਗਿਆ।

ਸਾਲ 2018 ਵਿੱਚ ਜਕਾਰਤਾ ਏਸ਼ੀਆਈ ਖੇਡਾਂ ਵਿੱਚ ਕੁੜੀਆਂ ਜਪਾਨ ਤੋਂ ਫਾਇਨਲ ਵਿੱਚ ਹਾਰ ਗਈਆਂ ਅਤੇ ਓਲੰਪਿਕ ਵਿੱਚ ਆਟੋ-ਕੁਆਲੀਫਾਈ ਕਰਨੋਂ ਵੀ ਖੁੰਝ ਗਈਆਂ।

ਵੀਡੀਓ ਕੈਪਸ਼ਨ, ਮਹਿਲਾ ਹਾਕੀ ਟੀਮ: ਹਰਿਆਣਾ ਦੇ ਸੋਨੀਪਤ ਦੀ ਨਿਸ਼ਾ ਵਾਰਸੀ ਟੋਕੀਓ ਓਲੰਪਿਕ ’ਚ ਖੂਬ ਨਾਮਣਾ ਖੱਟ ਰਹੀ ਹੈ

ਹਾਕੀ ਇੰਡੀਆ ਨੇ ਰੱਖਿਆ ਭਰੋਸਾ

ਫਿਰ ਵੀ ਹਾਕੀ ਭਾਰਤ ਨੇ ਮਾਰਿਨ ਨਾਲ ਕਰਾਰ ਜਾਰੀ ਰੱਖਣ ਦਾ ਫ਼ੈਸਲਾ ਕੀਤਾ।

ਇਸ ਦੀ ਪਹਿਲੀ ਵਜ੍ਹਾ ਸੀ ਕਿ ਕਰਾਰ ਹੋਏ ਨੂੰ ਅਜੇ ਇੱਕ ਸਾਲ ਹੀ ਹੋਇਆ ਸੀ ਅਤੇ ਦੂਜਾ ਖਿਡਾਰਨਾਂ ਨੇ ਮਾਰਿਨ ਦੀ ਬਹੁਤ ਤਾਰੀਫ਼ ਕੀਤੀ ਸੀ।

ਖਿਡਾਰਨਾਂ ਉਨ੍ਹਾਂ ਦੇ ਸਿਖਾਉਣ ਦੇ ਅੰਦਾਜ਼ ਨਾਲ ਸਹਿਜ ਮਹਿਸੂਸ ਕਰ ਰਹੀਆਂ ਸਨ।

ਉਨ੍ਹਾਂ ਨੇ ਕੁੜੀਆਂ ਟੋਕੀਓ ਲਈ ਕੁਆਲੀਫਾਈ ਕਰਾਉਣ ਦੀ ਚੁਣੌਤੀ ਨੂੰ ਸਫ਼ਲਤਾ ਨਾਲ ਪੂਰਾ ਕੀਤਾ।

ਟੀਮ ਨੇ ਭੁਵਨੇਸ਼ਵਰ ਵਿੱਚ ਖੇਡੇ ਗਏ ਕੁਆਲੀਫਾਇਰ ਮੈਚ ਵਿੱਚ ਅਮਰੀਕਾ ਨੂੰ ਹਰਾ ਕੇ ਟੋਕੀਓ ਓਲੰਪਿਕ ਵਿੱਚ ਆਪਣੀ ਥਾਂ ਪੱਕੀ ਕੀਤੀ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਉਸ ਤੋਂ ਬਾਅਦ ਮਾਰਿਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। "ਉਹ ਟੀਮ ਨੂੰ ਸਖ਼ਤ ਅਨੁਸ਼ਾਸ਼ਨ ਵਿੱਚ ਰੱਖਦੇ ਹਨ ਪਰ ਉਨ੍ਹਾਂ ਦੀ ਗੱਲ ਵੀ ਸੁਣਦੇ ਹਨ।"

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਹਾਕੀ ਟੀਮ ਦਾ ਮੁਹਾਂਦਰਾ ਬਦਲ ਦਿੱਤਾ ਹੈ। ਰਿਓ ਵਿੱਚ ਇਹੀ ਟੀਮ ਸਭ ਤੋਂ ਆਖ਼ਰੀ ਬਾਰ੍ਹਵੇਂ ਨੰਬਰ 'ਤੇ ਰਹੀ ਸੀ ਜਦਕਿ ਇਸ ਵਾਰ ਚੌਥੇ ਦਰਜੇ ਉੱਪਰ ਆਈ ਹੈ।

ਮਹਾਮਾਰੀ ਦੌਰਾਨ ਉਨ੍ਹਾਂ ਕੋਲ ਮੌਕਾ ਸੀ ਕਿ ਉਹ ਦੇਸ਼ ਵਾਪਸ ਜਾ ਕੇ ਆਪਣੇ ਪਰਿਵਾਰ ਅਤੇ ਤਿੰਨ ਬੱਚਿਆਂ ਨਾਲ ਰਹਿ ਸਕਦੇ ਸਨ ਪਰ ਉਹ ਬੈਂਗਲੁਰੂ ਵਿੱਚ ਭਾਰਤੀ ਟੀਮ ਦੇ ਨਾਲ ਹੀ ਰਹੇ।

ਕੋਚ ਅਨੁਸ਼ਾਸਨ ਦੇ ਪੱਕੇ ਪਰ ਗੱਲ ਸੁਣਦੇ ਹਨ

ਇਸ ਨੇ ਟੀਮ ਵਿੱਚ ਉਨ੍ਹਾਂ ਦੇ ਅਕਸ ਨੂੰ ਹੋਰ ਉੱਚਾ ਕੀਤਾ।

ਭਾਰਤੀ ਮਹਿਲਾ ਹਾਕੀ

ਤਸਵੀਰ ਸਰੋਤ, Hockey India/twitter

ਤਸਵੀਰ ਕੈਪਸ਼ਨ, ਇਸ ਸਮੇਂ ਦੌਰਾਨ ਉਨ੍ਹਾਂ ਨੂੰ ਡੱਚ ਲੀਗ ਦੀ ਖਿਡਾਰਨ ਜੈਨੇਕੇ ਸ਼ੋਪਮੈਨ ਦਾ ਸਾਥ ਵੀ ਮਿਲਿਆ।

ਜਦੋਂ ਟੀਮ ਵਿੱਚ ਕੋਵਿਡ ਆਇਆ ਅਤੇ ਕੁਝ ਖਿਡਾਰਨਾਂ ਪੌਜ਼ੀਟਿਵ ਵੀ ਪਾਈਆਂ ਗਈਆਂ ਤਾਂ ਵੀ ਉਹ ਡੋਲੇ ਨਹੀਂ ਅਤੇ ਟੀਮ ਦੇ ਨਾਲ ਰਹੇ।

ਇਸ ਨੇ ਉਨ੍ਹਾਂ ਨੂੰ ਟੀਮ ਵਿੱਚ ਹੋਰ ਰੁਤਬਾ ਬਖ਼ਸ਼ਿਆ।

ਇਸ ਸਮੇਂ ਦੌਰਾਨ ਉਨ੍ਹਾਂ ਨੂੰ ਡੱਚ ਲੀਗ ਦੀ ਖਿਡਾਰਨ ਜੈਨੇਕੇ ਸ਼ੋਪਮੈਨ ਦਾ ਸਾਥ ਵੀ ਮਿਲਿਆ। ਉਨ੍ਹਾਂ ਨੇ ਭਾਰਤੀ ਟੀਮ ਦੀ ਖੇਡ ਦੇ ਵਿਸ਼ਲੇਸ਼ ਵਿੱਚ ਮਦਦ ਕੀਤੀ। ਦਿਲਚਸਪ ਗੱਲ ਇਹ ਸੀ ਕਿ ਸ਼ੌਪਮੈਨ ਅਮਰੀਕੀ ਮਹਿਲਾ ਹਾਕੀ ਟੀਮ ਦੇ ਕੋਚ ਵੀ ਸਨ।

ਕੋਚ ਆਪਣੇ ਦਾਰਸ਼ਨਿਕ ਵਿਚਾਰਾਂ ਲਈ ਵੀ ਜਾਣੇ ਜਾਂਦੇ ਹਨ।

ਵੀਡੀਓ ਕੈਪਸ਼ਨ, ਟੋਕੀਓ ਓਲੰਪਿਕ: ਭਾਰਤ ਦੀ ਮਹਿਲਾ ਹਾਕੀ ਟੀਮ ਨੇ ਕਿਵੇਂ ਬਦਲੀ ਆਸਟ੍ਰੇਲੀਆ ਟੀਮ ਦੀ ਖੇਡ ਸਟ੍ਰੈਟਜੀ

ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਉਨ੍ਹਾਂ ਦੀ ਰਾਇ ਸੀ, "ਮੈਚ ਸਾਬਤ ਕਰਦਾ ਹੈ ਕਿ ਸੁਫ਼ਨੇ ਸੱਚ ਹੋ ਸਕਦੇ ਹਨ। ਜੇ ਤੁਸੀਂ ਮੰਨਣਾ ਸ਼ੁਰੂ ਕਰੋ ਅਤੇ ਮੰਨਦੇ ਰਹੋ ਅਤੇ ਸਖ਼ਤ ਮਿਹਨਤ ਕਰਦੇ ਰਹੋ ਤਾਂ ਚੀਜ਼ਾਂ ਹੋਣ ਲਗਦੀਆਂ ਹਨ। ਤੁਹਾਨੂੰ ਆਪਣੇ ਸੁਫ਼ਨੇ ਸਾਕਾਰ ਕਰਨ ਲਈ ਕੰਮ ਕਰਨਾ ਪੈਂਦਾ ਹੈ, ਅਸੀਂ ਅੱਜ ਇਹੀ ਕੀਤਾ ਹੈ।"

"ਮੈਂ ਟੀਮ ਨੂੰ ਬਾਕੀ ਫਿਕਰਾਂ ਛੱਡ ਕੇ ਮੌਜੂਦਾ ਪਲ ਵਿੱਚ ਰਹਿਣ ਦੀ ਅਹਿਮੀਅਤ ਦੱਸੀ, ਅਤੇ ਇੱਕ ਖਿਡਾਰੀ ਲਈ ਇਹ ਬਹੁਤ ਮੁਸ਼ਕਲ ਹੈ ਕਿਉਂਕਿ ਤੁਹਾਡੇ ਦਿਮਾਗ਼ ਵਿੱਚ ਲਗਾਤਾਰ ਕਈ ਗੱਲਾਂ ਚਲਦੀਆਂ ਰਹਿੰਦੀਆਂ ਹਨ।"

"ਜਿਵੇਂ ਜੇ ਅਸੀਂ ਜਿੱਤ ਗਏ ਫਿਰ ਕੀ ਹੋਵੇਗਾ ਜੇ ਨਾ ਜਿੱਤੇ ਫਿਰ ਕੀ ਹੋਵੇਗਾ, ਜੇ ਮੈਂ ਗੇਂਦ ਨਾ ਰੋਕੀ ਤਾਂ ਫਿਰ। ਇਸ ਲਈ ਮੈਂ ਕੀ ਕੀਤਾ ਕਿ ਟੀਮ ਨੂੰ ਇੱਕ ਫ਼ਿਲਮ ਦਿਖਾਈ ਅਤੇ ਫਿਲਮ ਅਜੋਕੇ ਪਲ ਵਿੱਚ ਰਹਿਣ ਬਾਰੇ ਸੀ। ਮੈਨੂੰ ਲਗਦਾ ਹੈ ਕਿ ਇਸ ਨੇ ਆਸਟਰੇਲੀਆ ਖ਼ਿਲਾਫ਼ ਮੈਚ ਵਿੱਚ ਬਹੁਤ ਵੱਡਾ ਅੰਤਰ ਲਿਆਂਦਾ ਹੈ।"

"ਕੁੜੀਆਂ ਨੂੰ ਹੁਣ ਮੇਰਾ ਸੁਨੇਹਾ ਇਹੀ ਹੈ ਕਿ ਇਸ ਪਲ ਦਾ ਅਨੰਦ ਲਓ ਅਤੇ ਸਫ਼ਰ ਦਾ ਅਨੰਦ ਲਓ, ਇਹੀ ਅਹਿਮ ਹੈ।"

ਭਾਰਤੀ ਮਹਿਲਾ ਹਾਕੀ

ਤਸਵੀਰ ਸਰੋਤ, Christopher Lee/getty images

ਤਸਵੀਰ ਕੈਪਸ਼ਨ, ਕੋਚ ਨੇ ਮੁਸ਼ਕਲ ਸਮੇਂ ਵਿੱਚ ਟੀਮ ਦਾ ਸਾਥ ਦਿੱਤਾ ਅਤੇ ਕੋਵਿਡ ਦੌਰਾਨ ਵੀ ਟੀਮ ਦੇ ਨਾਲ ਰਹੇ

ਓਲੰਪਿਕ ਤੋਂ ਪਹਿਲਾਂ ਨਹੀਂ ਕਰ ਸਕੀ ਟੀਮ ਅਭਿਆਸ

ਆਪਣੀ ਰਣਨੀਤੀ ਬਾਰੇ ਉਨ੍ਹਾਂ ਨੇ ਦੱਸਿਆ, "ਅਸੀਂ ਓਲੰਪਿਕ ਤੋਂ ਪਹਿਲਾਂ ਬਹੁਤੇ ਅਭਿਆਸ ਮੈਚ ਨਹੀਂ ਖੇਡ ਸਕੇ ਸੀ ਇਸ ਲਈ ਕੁੜੀਆਂ ਨੂੰ ਹਰ ਖੇਡ ਦੌਰਾਨ ਸੁਧਾਰ ਕਰਨ ਲਈ ਕਿਹਾ। ਅਸੀਂ ਹਰ ਖਿਡਾਰਨ ਦੀ ਵਿਅਕਤੀਗਤ ਖੇਡ ਵਿੱਚ ਸੁਧਾਰ ਉੱਪਰ ਧਿਆਨ ਦਿੰਦੇ ਹਾਂ ਅਤੇ ਜੇ ਨਿੱਜੀ ਪ੍ਰਦਰਸ਼ਨ ਵਧੀਆ ਹੈ ਤਾਂ ਟੀਮ ਦੀ ਕਾਰਗੁਜ਼ਾਰੀ ਵੀ ਬਿਹਤਰ ਹੋਵੇਗੀ।"

"ਸਾਨੂੰ ਪਤਾ ਸੀ ਕਿ ਸਾਨੂੰ ਹਰ ਮੈਚ ਤੋਂ ਸਿੱਖਣਾ ਪਵੇਗਾ ਕਿਉਂਕਿ ਮੁਕਾਬਲੇ ਤੋਂ ਪਹਿਲਾਂ ਸਾਨੂੰ ਪਰੈਕਟਿਸ ਦਾ ਮੌਕਾ ਨਹੀਂ ਮਿਲਿਆ ਸੀ। ਜਦੋਂ ਅਸੀਂ ਨੀਦਰਲੈਂਡ ਤੋਂ 1-5 ਨਾਲ ਹਾਰੇ ਤਾਂ ਇੰਝ ਲੱਗਿਆ ਜਿਵੇਂ ਸਭ ਕੁਝ ਬਿਖਰ ਗਿਆ, ਪਰ ਅਜਿਹਾ ਨਹੀਂ ਸੀ। ਸਾਨੂੰ ਕੁਝ ਮਾਮੂਲੀ ਸੁਧਾਰਾਂ ਦੀ ਲੋੜ ਸੀ।"

ਭਾਰਤ ਦੇ ਗ੍ਰੇਟ ਬ੍ਰਿਟੇਨ ਨਾਲ ਮੈਚ ਦਾ ਨਤੀਜਾ ਭਾਵੇਂ ਕੁਝ ਵੀ ਰਹਿੰਦਾ, ਉਹ ਪਹਿਲਾਂ ਹੀ ਭਾਰਤੀ ਹਾਕੀ ਪ੍ਰਸ਼ੰਸਕਾਂ ਦੇ ਨਾਇਕ ਬਣ ਚੁੱਕੇ ਹਨ।

ਇੱਕ ਨੌਜਵਾਨ ਪ੍ਰਸ਼ੰਸਕ ਨੇ ਟੀਵਟ ਕਰਕੇ ਉਨ੍ਹਾਂ ਨੂੰ ਦਰੌਣਾਚਾਰੀਆ ਪੁਰਸਕਾਰ ਦੇਣ ਦੀ ਅਪੀਲ ਕੀਤੀ ਹੈ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਇੱਕ ਹੋਰ ਨੇ ਲਿਖਿਆ, "ਮੇਰਾ ਸਲਾਮ ਲਓ, ਕਿਉਂਕਿ ਤੁਹਾਡੀਆਂ ਕੋਸ਼ਿਸ਼ਾਂ ਸਦਕਾ ਹੀ ਅਸੀਂ ਇਹ ਸੁਭਾਗੀ ਸਵੇਰ ਦੇਖ ਸਕੇ ਹਾਂ। ਪ੍ਰਮਾਤਮਾ ਤੁਹਾਡੇ 'ਤੇ ਮਿਹਰ ਕਰੇ।"

ਕਾਂਸੇ ਲਈ ਖਿਤਾਬੀ ਮੈਚ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੀ ਹੌਂਸਲਾਅਫ਼ਜ਼ਾਈ ਕੀਤੀ। ਮਾਰਿਨ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਯਕੀਨ ਦਵਾਇਆ ਕਿ ਉਹ ਮੈਚ ਲਈ ਜੀਅ-ਜਾਨ ਲਗਾ ਦੇਣਗੇ।

ਉਨ੍ਹਾਂ ਨੇ ਲਿਖਿਆ, "ਨਰਿੰਦਰ ਮੋਦੀ ਸਰ ਤੁਹਾਡੀ ਪ੍ਰੇਰਣਾਦਾਇਕ ਫ਼ੋਨ ਕਾਲ ਲਈ ਧੰਨਵਾਦ, ਮੈਂ ਤੁਹਾਡਾ ਸੁਨੇਹਾ ਟੀਮ ਨੂੰ ਪਹੁੰਚਾ ਦੇਵਾਂਗਾ। ਅਸੀਂ ਹੌਸਲਾ ਰੱਖਾਂਗੇ ਅਤੇ ਕਾਂਸੇ ਦੇ ਤਮਗੇ ਲਈ ਮੈਚ ਵਿੱਚ ਭਾਰਤੀ ਸ਼ੇਰਨੀਆਂ ਦੀ ਜੁਝਾਰੂ ਸਪਿਰਟ ਵੀ ਦਿਖਾਵਾਂਗੇ।"

ਕਾਂਸੇ ਦਾ ਮੈਡਲ ਹਾਰ ਜਾਣ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ, "ਅਸੀਂ ਇੱਕ ਮੈਡਲ ਨਹੀਂ ਜਿੱਤੇ ਪਰ ਮੈਂ ਸੋਚਦਾ ਹਾਂ ਕਿ ਅਸੀਂ ਕੁਝ ਵੱਡਾ ਜਿੱਤਿਆ ਹੈ। ਅਸੀਂ ਭਾਰਤੀਆਂ ਨੂੰ ਮੁੜ ਤੋਂ ਮਾਣ ਮਹਿਸੂਸ ਕਰਵਾਇਆ ਹੈ ਅਤੇ ਲੱਖਾਂ ਕੁੜੀਆਂ ਨੂੰ ਪ੍ਰੇਰਿਤ ਕੀਤਾ ਹੈ ਕਿ ਸੁਫ਼ਨੇ ਸੱਚ ਹੋ ਸਕਦੇ ਹਨ ਜੇ ਤੁਸੀਂ ਇਸ ਲਈ ਮਿਹਨਤ ਕਰਦੇ ਹੋ ਅਤੇ ਇਸ ਵਿੱਚ ਯਕੀਨ ਰੱਖਦੇ ਹੋ। ਸਾਰਿਆਂ ਦਾ ਹਮਾਇਤ ਲਈ ਧੰਨਵਾਦ!"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)