ਭਾਰਤ ਤੋਂ ਚੋਰੀ ਹੋਈਆਂ ਕਿਹੜੀਆਂ 14 ਕਲਾਕ੍ਰਿਤੀਆਂ ਮੋੜੇਗਾ ਆਸਟੇਰਲੀਆ

ਆਸਟਰੇਲੀਆ ਦੀ ਨੈਸ਼ਨਲ ਗੈਲਰੀ

ਤਸਵੀਰ ਸਰੋਤ, NATIONAL GALLERY OF AUSTRALIA

ਤਸਵੀਰ ਕੈਪਸ਼ਨ, ਆਸਟਰੇਲੀਆ ਦੀ ਨੈਸ਼ਨਲ ਗੈਲਰੀ

ਆਸਟਰੇਲੀਆ ਦੀ ਨੈਸ਼ਨਲ ਗੈਲਰੀ ਭਾਰਤ ਨੂੰ 14 ਅਜਿਹੀਆਂ ਕਲਾਤਮਕ ਤਸਵੀਰਾਂ ਅਤੇ ਮੂਰਤੀਆਂ ਵਾਪਸ ਕਰੇਗੀ ਜਿਨ੍ਹਾਂ ਨੂੰ ਚੋਰੀ ਜਾਂ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਤੋਂ ਬਾਹਰ ਭੇਜਿਆ ਗਿਆ ਸੀ। ਧਾਰਮਿਕ ਅਤੇ ਸੱਭਿਆਚਾਰਕ ਖੇਤਰਾਂ ਨਾਲ ਜੁੜੀਆਂ ਇਨ੍ਹਾਂ ਕਲਾਤਮਿਕ ਚੀਜ਼ਾਂ ਵਿੱਚ ਮੂਰਤੀਆਂ ਤੇ ਤਸਵੀਰਾਂ ਸ਼ਾਮਿਲ ਹਨ ਜਿਨ੍ਹਾਂ ਦੀ ਕੀਮਤ ਲਗਭਗ 20 ਲੱਖ ਡਾਲਰ ਹੈ। ਗੈਲਰੀ ਦੇ ਮੁਖੀ ਨਿਕ ਮਿਟਜੈਵਿਕ ਅਨੁਸਾਰ ਇਨ੍ਹਾਂ ਨੂੰ ਵਾਪਸ ਕਰਕੇ ਇਤਿਹਾਸ ਦੇ ਕਈ ਕਾਲੇ ਪੰਨੇ ਬੰਦ ਹੋ ਜਾਣਗੇ। ਸੁਭਾਸ਼ ਕਪੂਰ ਜੋ ਨਿਊਯਾਰਕ ਵਿਖੇ ਸਾਬਕਾ ਆਰਟ ਡੀਲਰ ਅਤੇ ਕਥਿਤ ਤਸਕਰ ਹਨ, ਇਨ੍ਹਾਂ ਕਲਾਤਮਕ ਕੰਮਾਂ ਵਿੱਚੋਂ ਇੱਕ ਦੀ ਤਸਕਰੀ ਨਾਲ ਜੁੜੇ ਹਨ। ਕਪੂਰ, ਜਿਨ੍ਹਾਂ ਖ਼ਿਲਾਫ਼ ਭਾਰਤ ਵਿੱਚ ਕੇਸ ਚੱਲ ਰਹੇ ਹਨ, ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।

ਇਹ ਵੀ ਪੜ੍ਹੋ-

ਇਨ੍ਹਾਂ ਵਿੱਚੋਂ ਕੁਝ ਮੂਰਤੀਆਂ ਬਾਰ੍ਹਵੀਂ ਸਦੀ ਦੀਆਂ ਹਨ ਜਦੋਂ ਅੱਜ ਦੇ ਦੱਖਣ ਭਾਰਤ ਵਿੱਚ ਚੋਲਾ ਸਾਮਰਾਜ ਸੀ ਅਤੇ ਤਾਮਿਲਨਾਡੂ ਵਿੱਚ ਹਿੰਦੂ ਕਲਾਵਾਂ ਦਾ ਪਸਾਰ ਹੋ ਰਿਹਾ ਸੀ।

ਕਲਾਤਮਿਕ ਚੀਜ਼ਾਂ ਵਿੱਚ ਮੂਰਤੀਆਂ, ਤਸਵੀਰਾਂ ਸ਼ਾਮਿਲ ਹਨ ਜਿਨ੍ਹਾਂ ਦੀ ਕੀਮਤ ਲਗਪਗ 20 ਲੱਖ ਡਾਲਰ ਹੈ

ਤਸਵੀਰ ਸਰੋਤ, NATIONAL GALLERY OF AUSTRALIA

ਤਸਵੀਰ ਕੈਪਸ਼ਨ, ਕਲਾਤਮਿਕ ਚੀਜ਼ਾਂ ਵਿੱਚ ਮੂਰਤੀਆਂ ਤੇ ਤਸਵੀਰਾਂ ਸ਼ਾਮਿਲ ਹਨ ਜਿਨ੍ਹਾਂ ਦੀ ਕੀਮਤ ਲਗਭਗ 20 ਲੱਖ ਡਾਲਰ ਹੈ

ਕੈਨਬਰਾ ਵਿਖੇ ਮੌਜੂਦ ਗੈਲਰੀ ਨੇ ਕਪੂਰ ਵੱਲੋਂ ਹਾਸਲ ਹੋਈਆਂ ਮੂਰਤੀਆਂ ਨੂੰ ਪਹਿਲਾਂ ਹੀ ਭਾਰਤ ਨੂੰ ਸੌਂਪ ਦਿੱਤਾ ਹੈ। ਇਨ੍ਹਾਂ ਵਿੱਚ ਭਗਵਾਨ ਸ਼ਿਵ ਦੀ ਕਾਂਸੇ ਦੀ ਮੂਰਤੀ ਵੀ ਸੀ ਜੋ 2008 ਵਿੱਚ 50 ਲੱਖ ਡਾਲਰ ਵਿੱਚ ਖਰੀਦੀ ਗਈ ਸੀ। ਮਿਟਜੈਵਿਕ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਭਾਰਤ ਸਰਕਾਰ ਨੂੰ ਇਹ ਸਾਰੀਆਂ ਕਲਾਤਮਕ ਚੀਜ਼ਾਂ ਕੁਝ ਮਹੀਨਿਆਂ ਵਿੱਚ ਸੌਂਪ ਦਿੱਤੀਆਂ ਜਾਣਗੀਆਂ। ਆਸਟ੍ਰੇਲੀਆ ਵਿਖੇ ਮੌਜੂਦ ਭਾਰਤ ਦੇ ਹਾਈ ਕਮਿਸ਼ਨਰ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਆਸਟਰੇਲੀਆ ਦੀ ਨੈਸ਼ਨਲ ਗੈਲਰੀ ਨੇ ਕਿਹਾ ਹੈ ਕਿ ਕਲਾਤਮਕ ਚੀਜ਼ਾਂ ਦੀ ਜਾਂਚ ਲਈ ਗੈਲਰੀ ਵੱਲੋਂ ਨਵੇਂ ਪੈਮਾਨੇ ਤੈਅ ਕੀਤੇ ਗਏ ਹਨ ਜਿਸ ਵਿਚ ਕਾਨੂੰਨੀ ਅਤੇ ਨੈਤਿਕ ਪਹਿਲੂਆਂ ਦਾ ਧਿਆਨ ਰੱਖਿਆ ਜਾਵੇਗਾ।

14 ਕਲਾਤਮਕ ਵਸਤੂਆਂ ਵਿੱਚ ਸ਼ਾਮਲ ‍ਗੁਜਰਾਤੀ ਪਰਿਵਾਰ ਦੀ ਇੱਕ ਪੇਂਟਿੰਗ ਜੋ 2009 ਵਿੱਚ ਖਰੀਦੀ ਗਈ ਸੀ

ਤਸਵੀਰ ਸਰੋਤ, NATIONAL GALLERY OF AUSTRALIA

ਤਸਵੀਰ ਕੈਪਸ਼ਨ, 14 ਕਲਾਤਮਕ ਵਸਤੂਆਂ ਵਿੱਚ ਸ਼ਾਮਲ ‍ਗੁਜਰਾਤੀ ਪਰਿਵਾਰ ਦੀ ਇੱਕ ਪੇਂਟਿੰਗ ਜੋ 2009 ਵਿੱਚ ਖਰੀਦੀ ਗਈ ਸੀ

ਨੈਸ਼ਨਲ ਗੈਲਰੀ ਨੇ ਆਪਣੇ ਬਿਆਨ ਵਿੱਚ ਆਖਿਆ," ਜੇਕਰ ਕਿਸੇ ਵੀ ਕਲਾਤਮਕ ਚੀਜ਼ ਜਿਸ ਦੇ ਚੋਰੀ ਹੋਣ ਦੀ ਤੇ ਗ਼ੈਰਕਾਨੂੰਨੀ ਤਰੀਕੇ ਨਾਲ ਦੂਸਰੇ ਦੇਸ਼ ਤੋਂ ਭੇਜੇ ਜਾਣ ਦਾ ਖਦਸ਼ਾ ਹੋਵੇ ਤਾਂ ਨੈਸ਼ਨਲ ਗੈਲਰੀ ਅਜਿਹੇ ਕਦਮ ਚੁੱਕੇਗੀ ਜਿਸ ਨਾਲ ਉਸ ਨੂੰ ਗੈਲਰੀ ਵਿੱਚੋਂ ਹਟਾਈਆਂ ਜਾ ਸਕੇ ਅਤੇ ਸਬੰਧਿਤ ਦੇਸ਼ ਨੂੰ ਵਾਪਸ ਕੀਤਾ ਜਾ ਸਕੇ।" ਆਪ੍ਰੇਸ਼ਨ ਹਿਡਨ ਆਈਡਲ ਤਹਿਤ ਸੁਭਾਸ਼ ਕਪੂਰ ਤੋਂ ਅਮਰੀਕਾ ਵਿਖੇ ਸੈਂਕੜੇ ਅਜਿਹੀਆਂ ਕਲਾਤਮਕ ਵਸਤੂਆਂ ਪ੍ਰਾਪਤ ਹੋਈਆਂ ਸਨ ਜੋ ਇਤਿਹਾਸਕ ਤੌਰ 'ਤੇ ਮਹੱਤਵਪੂਰਨ ਹਨ।ਸੁਭਾਸ਼ ਦੀ ਮੈਨਹੈਟਨ ਵਿਖੇ ਆਰਟ ਗੈਲਰੀ ਸੀ ਜਿਸ ਉੱਪਰ ਅਮਰੀਕੀ ਅਧਿਕਾਰੀਆਂ ਨੇ 2012 ਵਿੱਚ ਛਾਪੇਮਾਰੀ ਕੀਤੀ ਸੀ। 'ਆਰਟ ਆਫ਼ ਦਿ ਪਾਸਟ' ਨਾਮ ਦੀ ਇਸ ਗੈਲਰੀ ਖ਼ਿਲਾਫ਼ ਮੈਨਹੈਟਨ ਵਿੱਚ ਵੀ ਕਾਨੂੰਨੀ ਕੇਸ ਸਨ।

ਇਹ ਵੀ ਪੜ੍ਹੋ:

ਇਹ ਵੀ ਵੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)