ਤੁਹਾਡਾ ਫੋਨ ਹੈਕ ਹੋ ਗਿਆ ਹੈ, ਕਿਵੇਂ ਪਤਾ ਲੱਗੇਗਾ ਤੇ ਇਸ ਤੋਂ ਕਿਵੇਂ ਬਚ ਸਕਦੇ ਹੋ
ਕੀ ਤੁਹਾਡੇ ਫੋਨ ਦੀ ਬੈਟਰੀ ਬਹੁਤ ਘੱਟ ਰਹਿੰਦੀ ਹੈ? ਕੀ ਕੁਝ ਦਿਨਾਂ ਵਿੱਚ ਹੀ ਤੁਹਾਡਾ ਡਾਟਾ ਖ਼ਤਮ ਹੋ ਜਾਂਦਾ ਹੈ?
ਘਬਰਾਓ ਨਾ। ਸ਼ਾਇਦ ਇਹ ਸਮਾਂ ਹੈ ਕਿ ਤੁਸੀਂ ਆਪਣੇ ਟਰਮੀਨਲ (ਫੋਨ) ਨੂੰ ਬਦਲੋ ਜਾਂ ਆਪਣੇ ਡਾਟਾ ਪਲਾਨ ਨੂੰ ਅਡਜਸਟ ਕਰੋ।
ਪਰ ਸਾਵਧਾਨ ਰਹੋ, ਇਹ ਫੀਚਰਜ਼ ਇਹ ਵੀ ਦਰਸਾ ਸਕਦੇ ਹਨ ਕਿ ਹੈਕਰ ਤੁਹਾਡੇ ਸੈੱਲ ਫੋਨ ਵਿੱਚ ਬਦਲਾਅ ਕਰਦਾ ਹੈ।
ਤੁਹਾਡੇ ਫੋਨ 'ਤੇ ਸੁਰੱਖਿਆ ਦੀ ਉਲੰਘਣਾ ਤੁਹਾਡੀ ਜਾਣਕਾਰੀ ਦੇ ਬਿਨਾਂ ਹੀ, ਤੁਹਾਡੀ ਪਛਾਣ, ਨਿੱਜਤਾ ਅਤੇ ਸਰੋਤਾਂ ਨੂੰ ਹਾਸਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡਾ ਫੋਨ ਹੈਕ ਹੋ ਗਿਆ ਹੈ
ਜਿਵੇਂ ਕਿ ਅਸੀਂ ਸ਼ੁਰੂ ਵਿੱਚ ਤੁਹਾਨੂੰ ਦੱਸਿਆ ਹੈ, ਜੇ ਤੁਹਾਡਾ ਫੋਨ ਬ੍ਰਾਊਜ਼ਿੰਗ ਡਾਟਾ ਦੀ ਤੇਜ਼ੀ ਨਾਲ ਖਪਤ ਕਰਦਾ ਹੈ, ਤਾਂ ਚੌਕਸ ਹੋ ਜਾਣਾ ਚਾਹੀਦਾ ਹੈ।
ਅਮਰੀਕੀ ਕੰਪਿਊਟਰ ਸੁਰੱਖਿਆ ਕੰਪਨੀ ਨੋਰਟਨ ਮੁਤਾਬਕ, "ਇਹ ਸੱਚ ਹੈ ਕਿ ਵਧੇਰੇ ਡਾਟਾ ਦੀ ਖ਼ਪਤ ਦੇ ਬਹੁਤ ਸਾਰੇ ਕਾਰਨ ਹਨ (ਉਦਾਹਰਣ ਵਜੋਂ, ਇੱਕ ਐਪਲੀਕੇਸ਼ਨ ਦੀ ਵਧੇਰੇ ਵਰਤੋਂ ਕਰਨੀ)।
ਪਰ ਜੇ ਤੁਸੀਂ ਉਸੇ ਤਰ੍ਹਾਂ ਫੋਨ ਦੀ ਵਰਤੋਂ ਕਰਦੇ ਹੋ ਅਤੇ ਤੁਹਾਡੇ ਡਾਟਾ ਦੀ ਖ਼ਪਤ ਬਹੁਤ ਜ਼ਿਆਦਾ ਵੱਧ ਗਈ ਹੈ, ਤਾਂ ਘੋਖ ਕਰਨ ਦਾ ਸਮਾਂ ਆ ਗਿਆ ਹੈ।"

ਤਸਵੀਰ ਸਰੋਤ, Getty Images
ਨੌਰਟਨ ਬੈਟਰੀ ਦੀ ਖ਼ਪਤ ਵੱਲ ਧਿਆਨ ਦੇਣ ਲਈ ਵੀ ਕਹਿੰਦਾ ਹੈ। ਜੇ ਤੁਹਾਡੇ ਫੋਨ ਦੀ ਵਰਤੋਂ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ ਅਤੇ ਚਾਰਜ ਕਰਨ ਵਿੱਚ ਆਮ ਨਾਲੋਂ ਘੱਟ ਸਮਾਂ ਲਗਦਾ ਹੈ, ਤਾਂ ਹੋ ਸਕਦਾ ਹੈ ਕਿ ਤੁਹਾਡਾ ਫੋਨ ਹੈਕ ਹੋ ਗਿਆ ਹੋਵੇ।
ਇੱਕ ਹੋਰ ਪ੍ਰਮੁੱਖ ਕੰਪਿਊਟਰ ਸੁਰੱਖਿਆ ਕੰਪਨੀ ਕੈਸਪਰਸਕੀ, ਹੈਕਿੰਗ ਦਾ ਇੱਕ ਹੋਰ ਸੰਭਾਵੀ ਸੰਕੇਤ ਦਿੰਦੀ ਹੈ।
ਕੈਸਪਰਸਕੀ ਮੁਤਾਬਕ, "ਇੱਕ ਹੈਕ ਕੀਤਾ ਹੋਇਆ ਫ਼ੋਨ ਸ਼ਾਇਦ ਆਪਣੀ ਸਾਰੀ ਪ੍ਰੋਸੈਸਿੰਗ ਦੀ ਇਜਾਜ਼ਤ ਹੈਕਰ ਦੇ ਸ਼ੱਕੀ ਐਪਲੀਕੇਸ਼ਨਾਂ ਨੂੰ ਦੇ ਰਿਹਾ ਹੈ। ਇਹ ਤੁਹਾਡੇ ਫੋਨ ਨੂੰ ਹੌਲੀ ਕਰ ਸਕਦਾ ਹੈ। ਹੋਰ ਸੰਕੇਤ ਹੋ ਸਕਦੇ ਹਨ ਜਿਵੇਂ ਕਿ ਫ੍ਰੀਜ਼ ਜਾਂ ਅਚਾਨਕ ਮੁੜ ਸ਼ੁਰੂ ਹੋ ਜਾਣਾ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੈਸਪਰਸਕੀ ਅਤੇ ਨੌਰਟਨ ਦੋਵੇਂ ਕਹਿੰਦੇ ਹਨ ਕਿ ਬਹੁਤ ਨੇੜਿਓਂ ਨਿਗਰਾਨੀ ਰੱਖੋ ਕਿ ਕਿਤੇ ਤੁਹਾਡੇ ਫੋਨ 'ਤੇ ਅਚਾਨਕ ਕੋਈ ਗਤੀਵਿਧੀ ਜਾਂ ਹਲਚਲ ਤਾਂ ਨਹੀਂ ਹੋ ਰਹੀ।
ਜੇ ਤੁਹਾਡੇ ਫੋਨ 'ਤੇ ਕੁਝ ਐਪਸ ਦਾ ਅਚਾਨਕ ਨਜ਼ਰ ਆਉਣਾ ਜੋ ਤੁਸੀਂ ਇੰਸਟਾਲ ਹੀ ਨਹੀਂ ਕੀਤੀਆਂ ਜਾਂ ਫਿਰ ਕੋਈ ਫੋਨ ਕਾਲ ਜਾਂ ਮੈਸੇਜ ਜੋ ਤੁਸੀਂ ਨਹੀਂ ਕੀਤੇ।
ਕੈਸਪਰਸਕੀ ਸੁਝਾਅ ਦਿੰਦਾ ਹੈ ਕਿ ਆਪਣੇ ਈਮੇਲ ਅਤੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਚੈੱਕ ਕਰਦੇ ਰਹੋ।

ਤਸਵੀਰ ਸਰੋਤ, Getty Images
ਜੇ ਤੁਹਾਨੂੰ ਆਪਣਾ ਪਾਸਵਰਡ ਬਦਲਣ ਲਈ ਕਿਹਾ ਜਾਂਦਾ ਹੈ ਜਾਂ ਅਸਧਾਰਨ ਥਾਵਾਂ ਤੋਂ ਅਕਾਊਂਟ ਖੋਲ੍ਹਣਾ ਨਜ਼ਰ ਆ ਰਿਹਾ ਹੈ ਤਾਂ ਇਹ ਖ਼ਤਰੇ ਦਾ ਸੰਕੇਤ ਹੋ ਸਕਦਾ ਹੈ।
ਇੱਕ ਰੂਸੀ-ਸਥਾਪਤ ਕੰਪਨੀ ਮੁਤਾਬਕ, "ਜਦੋਂ ਇੱਕ ਹੈਕਰ ਤੁਹਾਡੇ ਫੋਨ ਨੂੰ ਹੈਕ ਕਰਦਾ ਹੈ ਤਾਂ ਉਹ ਤੁਹਾਡੇ ਸਭ ਤੋਂ ਕੀਮਤੀ ਅਕਾਊਂਟਸ ਤੱਕ ਪਹੁੰਚ ਕਰ ਚੋਰੀ ਕਰਨ ਦੀ ਕੋਸ਼ਿਸ਼ ਕਰੇਗਾ।"
ਆਪਣੇ ਫੋਨ ਨੂੰ ਹੈਕ ਹੋਣ ਤੋਂ ਕਿਵੇਂ ਬਚਾਈਏ
ਤੁਹਾਡੇ ਟਰਮੀਨਲ ਨੂੰ ਕਈ ਤਰੀਕਿਆਂ ਨਾਲ ਹੈਕ ਕੀਤਾ ਜਾ ਸਕਦਾ ਹੈ।
ਕੋਈ ਵੀ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਵੇਲੇ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਵਿੱਚੋਂ ਕੁਝ ਵਿੱਚ ਵਾਇਰਸ ਹੋ ਸਕਦੇ ਹਨ।
ਉਂਝ ਗੂਗਲ ਜਾਂ ਐਪਲ ਸਟੋਰਜ਼ ਤੋਂ ਐਪਲੀਕੇਸ਼ਨ ਡਾਊਨਲੋਡ ਕਰੋ।
ਨੋਰਟਨ ਮੁਤਾਬਕ, "ਜੇ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਤੋਂ ਈਮੇਲ ਜਾਂ ਟੈਕਸਟ ਆਉਂਦਾ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ ਹੋ, ਤਾਂ ਉਸ ਲਿੰਕ 'ਤੇ ਕਲਿੱਕ ਕਰਨ ਜਾਂ ਕਿਸੇ ਅਟੈਚਮੈਂਟ ਨੂੰ ਡਾਊਨਲੋਡ ਕਰਨ ਤੋਂ ਪਰਹੇਜ਼ ਕਰੋ। ਇਨ੍ਹਾਂ ਵਿੱਚ ਮਾਲਵੇਅਰ ਵੀ ਸ਼ਾਮਲ ਹੋ ਸਕਦੇ ਹਨ।"

ਤਸਵੀਰ ਸਰੋਤ, Getty Images
ਮੈਕਫੀਫੀ ਸੁਰੱਖਿਆ ਕੰਪਨੀ ਨੇ ਸਲਾਹ ਦਿੱਤੀ, "ਹੈਕਰਾਂ ਲਈ ਵਾਈ-ਫਾਈ ਜਾਂ ਬਲੂਟੁੱਥ ਰਾਹੀਂ ਤੁਹਾਡੇ ਫੋਨ ਨਾਲ ਜੁੜਨਾ ਬਹੁਤ ਸੌਖਾ ਹੈ, ਇਸ ਲਈ ਜੇ ਤੁਹਾਨੂੰ ਉਨ੍ਹਾਂ ਦੀ ਲੋੜ ਨਹੀਂ ਹੈ ਤਾਂ ਬੰਦ (ਡਿਸਏਬਲ) ਕਰ ਦਿਓ ਕਿਉਂਕਿ ਹਮਲਾ ਬਿਨਾਂ ਚੇਤਾਵਨੀ ਦਿੱਤੇ ਆ ਸਕਦਾ ਹੈ।"
ਉਹ ਅੱਗੇ ਕਹਿੰਦੇ ਹਨ, "ਜੇ ਕਿਸੇ ਜਨਤਕ ਜਗ੍ਹਾ 'ਤੇ ਤੁਹਾਡਾ ਫੋਨ ਹੈਕ ਹੋ ਜਾਂਦਾ ਹੈ, ਤਾਂ ਤੁਸੀਂ ਆਪਣਾ ਫੋਨ ਬੰਦ ਕਰਦੇ ਹੋ ਤਾਂ ਤੁਸੀਂ ਹੈਕਰ ਨੂੰ ਰੋਕ ਸਕਦੇ ਹੋ। ਇਹ ਰੋਕਥਾਮ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ।"
ਕੈਸਪਰਸਕੀ ਨੇ ਇਹ ਵੀ ਸਲਾਹ ਦਿੱਤੀ ਕਿ ਤੁਸੀਂ ਆਪਣੇ ਫੋਨ ਨੂੰ ਹਰ ਸਮੇਂ ਆਪਣੇ ਨਾਲ ਰੱਖੋ ਅਤੇ ਇਸ ਨੂੰ ਨਜ਼ਰ ਤੋਂ ਓਹਲਾ ਨਾ ਹੋਣ ਦਿਓ।
ਆਪਣੀ ਡਿਵਾਈਸ 'ਤੇ ਪਾਸਵਰਡ ਸੇਵ ਨਾ ਕਰੋ ਅਤੇ ਆਪਣੀਆਂ ਸਾਰੀਆਂ ਐਪਲੀਕੇਸ਼ਨਜ਼ ਨੂੰ ਅਪਡੇਟ ਰੱਖੋ।
ਜੇ ਤੁਹਾਡਾ ਫੋਨ ਪਹਿਲਾਂ ਹੀ ਹੈਕ ਹੋ ਗਿਆ ਹੋਵੇ ਤਾਂ ਕੀ ਕੀਤਾ ਜਾਵੇ
ਬਾਵਜੂਦ ਇਸਦੇ ਜੇ ਤੁਹਾਡਾ ਫ਼ੋਨ ਹੈਕ ਹੋ ਜਾਂਦਾ ਹੈ ਤਾਂ ਹੈਕਰ ਜਾਂ ਹਮਲਾਵਰ ਤੋਂ ਛੁਟਕਾਰਾ ਪਾਉਣ ਦੇ ਕਦਮਾਂ ਬਾਰੇ ਸਪੱਸ਼ਟ ਹੋਣਾ ਅਹਿਮ ਹੈ।
ਪਹਿਲਾ, ਨੌਰਟਨ ਤੁਹਾਡੇ ਸੰਪਰਕਾਂ (ਕਾਨਟੈਕਸ) ਨੂੰ ਸੁਚੇਤ ਕਰਨ ਦੀ ਸਿਫਾਰਸ਼ ਕਰਦਾ ਹੈ ਕਿ ਤੁਹਾਡਾ ਫੋਨ ਹੈਕ ਹੋ ਗਿਆ ਸੀ।
ਇਸ ਤਰੀਕੇ ਨਾਲ ਉਹ ਤੁਹਾਡੇ ਵੱਲੋਂ ਭੇਜੇ ਕਿਸੇ ਵੀ ਸ਼ੱਕੀ ਲਿੰਕ 'ਤੇ ਕਲਿਕ ਕਰਨ ਤੋਂ ਬਚ ਸਕਦੇ ਹਨ।
ਅਗਲਾ ਕਦਮ, ਤੁਹਾਨੂੰ ਕਿਸੇ ਵੀ ਸ਼ੱਕੀ ਐਪਲੀਕੇਸ਼ਨ ਨੂੰ ਅਨ-ਇੰਸਟੌਲ ਕਰਨਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਫੋਨ ਵਿੱਚ ਕੁਝ ਐਂਟੀ-ਮਾਲਵੇਅਰ ਸਾਫ਼ਟਵੇਅਰ ਨੂੰ ਐਕਟੀਵੇਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਕਿਸੇ ਵੀ ਖਤਰਨਾਕ ਏਜੰਟ ਦਾ ਪਤਾ ਲਗਾਉਂਦੇ ਹਨ ਅਤੇ ਹਮਲਾ ਕਰਦੇ ਹਨ।
ਆਪਣੇ ਫ਼ੋਨ ਨੂੰ ਰੀਸੈਟ ਕਰਨਾ ਇੱਕ ਹੋਰ ਹੱਲ ਹੋ ਸਕਦਾ ਹੈ। ਹਾਲਾਂਕਿ ਇਸ ਨਾਲ ਤੁਹਾਡਾ ਡਾਟਾ ਅਤੇ ਫਾਈਲਾਂ ਡਿਲੀਟ ਹੋ ਜਾਣਗੀਆਂ।
ਅੰਤ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਾਰੇ ਪਾਸਵਰਡ ਬਦਲੋ। ਇਹ ਵੀ ਸੰਭਵ ਹੈ ਕਿ ਹੈਕਰ ਨੇ ਹਮਲੇ ਦੌਰਾਨ ਇਹ ਜਾਣਕਾਰੀ ਹਾਸਲ ਕਰ ਲਈ ਹੋਵੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













