ਟੋਕੀਓ ਓਲੰਪਿਕ: ਦੀਪਕ ਪੂਨੀਆ ਨੂੰ ‘ਕੇਤਲੀ ਪਹਿਲਵਾਨ’ ਕਿਉਂ ਕਿਹਾ ਜਾਂਦਾ ਹੈ- ਪਹਿਲਵਾਨਾਂ ਦੇ ਕੁਝ ਅਣਸੁਣੇ ਕਿੱਸੇ

ਤਸਵੀਰ ਸਰੋਤ, Deepak Punia/FB
ਖੇਡ ਦੇ ਮੈਦਾਨ 'ਚ ਖਿਡਾਰੀਆਂ ਦਾ ਜੋ ਚਿਹਰਾ ਉਨ੍ਹਾਂ ਦੇ ਪ੍ਰਸ਼ੰਸਕਾ ਦੇ ਸਾਹਮਣੇ ਆਉਂਦਾ ਹੈ, ਉਹ ਉਨ੍ਹਾਂ ਦੀ ਪੂਰੀ ਜ਼ਿੰਦਗੀ ਜਾਂ ਸੰਘਰਸ਼ ਨੂੰ ਬਿਆਨ ਨਹੀਂ ਕਰਦਾ।
ਉਨ੍ਹਾਂ ਦੇ ਇਸ ਸਫ਼ਰ ਦੇ ਬਹੁਤ ਸਾਰੇ ਅਣਕਹੇ, ਲੁਕਵੇਂ ਪਹਿਲੂ ਹੁੰਦੇ ਹਨ ਜੋ ਕਿ ਉਨ੍ਹਾਂ ਖਿਡਾਰੀਆਂ ਦੇ ਖੇਡ ਕਰੀਅਰ ਦੇ ਅਹਿਮ ਪਹਿਲੂ ਨੂੰ ਦਰਸਾਉਂਦੇ ਹਨ।
ਹੁਣ ਜਦੋਂ ਟੋਕੀਓ ਓਲੰਪਿਕ ਦੀ ਤਾਰੀਖ ਬਹੁਤ ਨੇੜੇ ਆ ਚੁੱਕੀ ਹੈ। 23 ਜੁਲਾਈ ਤੋਂ ਜਪਾਨ ਦੇ ਟੋਕਿਓ ਵਿੱਚ ਓਲੰਪਿਕ ਖੇਡਾਂ ਹੋਣੀਆਂ ਹਨ।
ਅਜਿਹੇ ਮੌਕੇ ਭਾਰਤ ਦੇ ਕੁਝ ਖਿਡਾਰੀਆਂ ਦੇ ਉਹ ਪਹਿਲੂ ਜਿਸ ਦੀ ਜਾਣਕਾਰੀ ਬਹੁਤ ਹੀ ਘੱਟ ਲੋਕਾਂ ਨੂੰ ਹੈ, ਸਾਝੇ ਕਰ ਰਹੇ ਹਾਂ:
ਦੀਪਕ ਪੁਨੀਆ, 80 ਕਿਲੋਗ੍ਰਾਮ, ਫ੍ਰੀ ਸਟਾਇਲ
ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਛਾਰਾ ਪਿੰਡ 'ਚ ਇੱਕ ਦੁੱਧ ਵੇਚਣ ਵਾਲੇ ਦੇ ਘਰ ਜਨਮੇ ਦੀਪਕ ਪੁਨੀਆ ਨੇ ਓਲੰਪਿਕ ਤੱਕ ਦਾ ਸਫ਼ਰ ਸਿਰਫ਼ ਸੱਤ ਸਾਲਾਂ 'ਚ ਤੈਅ ਕੀਤਾ ਹੈ।
ਉਨ੍ਹਾਂ ਦੇ ਪਿਤਾ ਸੁਭਾਸ਼, ਸਾਲ 2015 ਤੋਂ 2020 ਤੱਕ ਲਗਾਤਾਰ, ਰੋਜ਼ਾਨਾ ਆਪਣੇ ਘਰ ਤੋਂ ਤਕਰੀਬਨ 60 ਕਿਮੀ. ਦੂਰ ਛੱਤਰਸਾਲ ਸਟੇਡੀਅਮ 'ਚ ਦੀਪਕ ਲਈ ਘਰ ਦਾ ਦੁੱਧ, ਡਰਾਈ ਫਰੂਟ ਅਤੇ ਫਲ ਲੈ ਕੇ ਜਾਂਦੇ ਰਹੇ ਹਨ। ਉਨ੍ਹਾਂ ਕਿਸੇ ਵੀ ਮੌਸਮ 'ਚ ਆਪਣੀ ਇਸ ਰੂਟੀਨ ਨੂੰ ਭੰਗ ਨਹੀਂ ਕੀਤਾ।
ਇਹ ਵੀ ਪੜ੍ਹੋ:
ਮੀਂਹ, ਹਨੇਰੀ, ਝੱਖੜ, ਗਰਮੀ ਜਾਂ ਸਰਦੀ ਕੋਈ ਵੀ ਸਥਿਤੀ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਨਾ ਸਕੀ।
ਦੀਪਕ ਦੇ ਪਰਿਵਾਰ ਵਾਲੇ ਚਾਹੁੰਦੇ ਸਨ ਕਿ ਉਸ ਨੂੰ ਕਦੇ ਵੀ ਚੰਗੀ ਖੁਰਾਕ ਦੀ ਘਾਟ ਦੇ ਕਾਰਨ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਕੀ ਤੁਸੀਂ ਜਾਣਦੇ ਹੋ ਕਿ ਦੀਪਕ ਨੂੰ 'ਕੇਤਲੀ ਪਹਿਲਵਾਨ' ਵੀ ਕਿਹਾ ਜਾਂਦਾ ਹੈ। ਇਸ ਦੇ ਪਿੱਛੇ ਇੱਕ ਮਜ਼ੇਦਾਰ ਘਟਨਾ ਹੈ।
ਦੀਪਕ ਜਦੋਂ ਮਹਿਜ਼ ਚਾਰ ਸਾਲਾਂ ਦੇ ਸਨ, ਉਦੋਂ ਹੀ ਉਸ ਨੂੰ ਇਹ ਉਪਨਾਮ ਮਿਲ ਗਿਆ ਸੀ।
ਹੋਇਆ ਕੁਝ ਅਜਿਹਾ ਸੀ ਕਿ ਪਿੰਡ ਦੇ ਸਰਪੰਚ ਨੇ ਦੀਪਕ ਨੂੰ ਕੇਤਲੀ 'ਚ ਪਿਆ ਦੁੱਧ ਪੀਣ ਲਈ ਕਿਹਾ। ਦੀਪਕ ਨੇ ਇੱਕ ਝਟਕੇ ਵਿੱਚ ਸਾਰਾ ਦੁੱਧ ਪੀ ਲਿਆ।
ਫਿਰ ਸਰਪੰਚ ਨੇ ਦੀਪਕ ਨੂੰ ਇੱਕ ਹੋਰ ਦੁੱਧ ਦੀ ਭਰੀ ਕੇਤਲੀ ਦਿੱਤੀ। ਦੀਪਕ ਉਸ ਨੂੰ ਵੀ ਪੀ ਗਿਆ। ਫਿਰ ਇੱਕ ਹੋਰ, ਇੱਕ ਹੋਰ… ਇਸ ਤਰ੍ਹਾਂ ਕਰਦਿਆਂ ਦੀਪਕ 4-5 ਕੇਤਲੀਆਂ ਦੁੱਧ ਦੀਆਂ ਪੀ ਗਿਆ ਸੀ।

ਤਸਵੀਰ ਸਰੋਤ, Deepak Punia/FB
ਇਹ ਸਭ ਵੇਖ ਕੇ ਹਰ ਕੋਈ ਹੈਰਾਨ ਸੀ ਕਿ ਇੱਕ 4-5 ਸਾਲ ਦਾ ਬੱਚਾ ਇੰਨਾਂ ਦੁੱਧ ਕਿਵੇਂ ਪੀ ਸਕਦਾ ਹੈ।
ਬਸ ਫਿਰ ਕੀ ਸੀ, ਉਦੋਂ ਤੋਂ ਹੀ ਦੀਪਕ ਨੂੰ ਹਰ ਕੋਈ 'ਕੇਤਲੀ ਪਹਿਲਵਾਨ' ਕਹਿ ਕੇ ਬੁਲਾਉਣ ਲੱਗ ਪਿਆ।
ਦੀਪਕ ਪੁਨੀਆ ਨੇ ਸਿਰਫ਼ ਨੌਕਰੀ ਹਾਸਲ ਕਰਨ ਲਈ ਹੀ ਕੁਸ਼ਤੀ ਨੂੰ ਅਪਣਾਇਆ ਸੀ।
ਉਹ ਤਾਂ ਸਿਰਫ ਆਪਣੇ ਘਰ ਦਾ ਖ਼ਰਚਾ ਚੁੱਕਣ ਲਈ ਲੋੜੀਂਦੇ ਪੈਸੇ ਕਮਾਉਣ ਦੀ ਇੱਛਾ ਰੱਖਦਾ ਸੀ।
ਇੱਕ ਦਿਨ ਉਸ ਦੀ ਮਿਹਨਤ ਨੂੰ ਬੂਰ ਪਿਆ ਅਤੇ ਇੱਕ-ਇੱਕ ਕਰਕੇ ਦੀਪਕ ਕੈਡੇਟ (2016) ਅਤੇ ਜੂਨੀਅਰ ਵਰਗ (2019) 'ਚ ਵਿਸ਼ਵ ਚੈਂਪੀਅਨ ਬਣਿਆ।
ਉਸ ਨੇ ਸਾਲ 2019 'ਚ ਹੀ ਕਜ਼ਾਕਿਸਤਾਨ ਦੇ ਨੂਰ-ਸੁਲਤਾਨ 'ਚ ਆਯੋਜਿਤ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤ ਕੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਟੋਕੀਓ ਓਲੰਪਿਕ ਪਹੁੰਚੀਆਂ ਅੰਸ਼ੂ ਤੇ ਸੋਨਮ ਦਾ ਟੀਚਾ ਕੁਝ ਹੋਰ ਸੀ
ਹਰਿਆਣਾ ਦੇ ਨਿਡਾਨੀ ਪਿੰਡ ਦੀ ਰਹਿਣ ਵਾਲੀ 19 ਸਾਲਾ ਅੰਸ਼ੂ ਅਤੇ ਮਦੀਨਾ ਪਿੰਡ ਦੀ ਸੋਨਮ ਟੋਕੀਓ ਓਲੰਪਿਕ 'ਚ ਕੁਆਲੀਫਾਈ ਕਰਨ ਵਾਲੀਆਂ ਭਾਰਤ ਦੀਆਂ ਸਭ ਤੋਂ ਛੋਟੀ ਉਮਰ ਦੀਆਂ ਖਿਡਾਰਣਾਂ 'ਚੋਂ ਹਨ।
ਦੋਵਾਂ ਹੀ ਖਿਡਾਰਣਾਂ ਦੇ ਟੀਮ ਮੈਂਬਰਾਂ ਅਤੇ ਪਰਿਵਾਰਕ ਮੈਂਬਰਾਂ ਨੇ 2020 ਓਲੰਪਿਕ 'ਚ ਹਿੱਸਾ ਲੈਣ ਦਾ ਟੀਚਾ ਮਿੱਥਿਆ ਹੀ ਨਹੀਂ ਸੀ।

ਤਸਵੀਰ ਸਰੋਤ, Getty Images
ਅੰਸ਼ੂ ਦੇ ਪਿਤਾ ਧਰਮਵੀਰ ਅਤੇ ਕੋਚ ਜਗਦੀਸ਼ ਨੇ ਸੋਚਿਆ ਸੀ ਕਿ 2024 'ਚ ਪੈਰਿਸ 'ਚ ਆਯੋਜਿਤ ਹੋਣ ਵਾਲੇ ਓਲੰਪਿਕ ਦੇ ਲਈ ਹੀ ਉਸ ਨੂੰ ਤਿਆਰ ਕੀਤਾ ਜਾਵੇ।
ਸੋਨਮ ਦੇ ਟ੍ਰੇਨਰ ਅਜਮੇਰ ਸਿੰਘ ਵੀ ਇਹੀ ਗੱਲ ਦੱਸਦੇ ਹਨ। ਪਰ ਦੋਵਾਂ ਹੀ ਪਹਿਲਵਾਨਾਂ ਨੂੰ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਟੋਕੀਓ ਓਲੰਪਿਕ 'ਚ ਕੁਆਲੀਫਾਈ ਕਰਨਾ ਹੈ।
ਅੱਜ ਅੰਸ਼ੂ 57 ਕਿਲੋਗ੍ਰਾਮ ਅਤੇ ਸੋਨਮ 62 ਕਿਲੋਗ੍ਰਾਮ ਦੇ ਮੁਕਾਬਲੇ 'ਚ ਹਿੱਸਾ ਲੈਣਗੀਆਂ ਪਰ ਇੱਕ ਸਮਾਂ ਸੀ ਜਦੋਂ ਇਹ ਦੋਵੇਂ ਕੌਮੀ ਪੱਧਰ 'ਤੇ 60 ਕਿੱਲੋ ਵਰਗ ਦੇ ਮੁਕਾਬਲੇ 'ਚ ਹਿੱਸਾ ਲੈਂਦੀਆਂ ਸਨ ਅਤੇ ਕਈ ਵਾਰ ਅਜਿਹਾ ਹੋਇਆ ਕਿ ਇਹ ਦੋਵੇਂ ਇੱਕ ਦੂਜੇ ਦੇ ਵਿਰੋਧੀ ਖਿਡਾਰੀ ਵਜੋਂ ਵੀ ਖੇਡੀਆਂ ਹਨ।
ਇੱਕ-ਦੂਜੇ ਦੇ ਆਹਮੋ-ਸਾਹਮਣੇ ਦੋਵੇਂ ਆਪਣਾ ਅੱਡੀ-ਚੋਟੀ ਦਾ ਜ਼ੋਰ ਲਗਾਉਂਦੀਆਂ ਅਤੇ ਕਈ ਵਾਰ ਸੋਨਮ ਜਿੱਤ ਦਾ ਝੰਡਾ ਲਹਿਰਾਉਂਦੀ ਅਤੇ ਕਈ ਵਾਰ ਅੰਸ਼ੂ ਦੀ ਝੋਲੀ ਜਿੱਤ ਦਾ ਤਗਮਾ ਪੈਂਦਾ।
ਕਿਉਂਕਿ ਦੋਵੇਂ ਹੀ ਸ਼ਾਨਦਾਰ ਖਿਡਾਰਣਾਂ ਹਨ, ਇਸ ਲਈ ਦੋਵਾਂ ਦੀ ਟੀਮ ਨੇ ਸੋਚਿਆ ਕਿ ਜੇਕਰ ਇਹ ਇੱਕ ਹੀ ਵਰਗ 'ਚ ਰਹਿਣਗੀਆਂ ਤਾਂ ਕਿਸੇ ਇੱਕ ਦਾ ਨੁਕਸਾਨ ਹੋਣਾ ਤੈਅ ਹੈ।
ਇਹ ਵੀ ਪੜ੍ਹੋ:
ਦੋਵਾਂ ਦਾ ਭਾਰ ਵਰਗ ਹੀ ਬਦਲ ਦਿੱਤਾ ਗਿਆ। ਸੋਨਮ ਨੂੰ 62 ਅਤੇ ਅੰਸ਼ੂ ਨੂੰ 57 ਕਿੱਲੋ ਭਾਰ ਵਰਗ 'ਚ ਰੱਖਿਆ ਗਿਆ।
ਹੁਣ ਨਤੀਜਾ ਇਹ ਹੈ ਕਿ ਦੋਵਾਂ ਨੇ ਹੀ ਆਪੋ-ਆਪਣੇ ਭਾਰ ਵਰਗ ਦੇ ਸੀਨੀਅਰ ਪਹਿਲਵਾਨਾਂ ਨੂੰ ਮਾਤ ਦੇ ਕੇ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ।
ਅੰਸ਼ੂ ਦੇ ਪਿਤਾ ਧਰਮਵੀਰ ਦੱਸਦੇ ਹਨ ਕਿ ਉਹ ਤਾਂ ਸਿਰਫ ਆਪਣੇ ਪੁੱਤਰ ਨੂੰ ਇਕ ਵੱਡਾ ਪਹਿਲਵਾਨ ਬਣਾਉਣ ਦਾ ਸੁਪਨਾ ਦੇਖਦੇ ਸਨ ਅਤੇ ਉਨ੍ਹਾਂ ਨੇ ਉਸ ਨੂੰ ਨਿਡਾਨੀ ਸਪੋਰਟਸ ਸਕੂਲ 'ਚ ਦਾਖਲ ਕਰਵਾਇਆ ਸੀ।

ਤਸਵੀਰ ਸਰੋਤ, Getty Images
ਪਰ ਇੱਕ ਦਿਨ ਅੰਸ਼ੂ ਨੇ 12 ਸਾਲ ਦੀ ਉਮਰ 'ਚ ਆਪਣੀ ਦਾਦੀ ਨੂੰ ਕਿਹਾ ਕਿ ਉਹ ਵੀ ਕੁਸ਼ਤੀ ਕਰੇਗੀ ਅਤੇ ਭਾਰਤ ਲਈ ਮੈਡਲ ਜਿੱਤ ਕੇ ਲਿਆਵੇਗੀ।
ਇਹ ਸੁਣ ਕੇ ਧਰਮਵੀਰ ਨੇ ਅੰਸ਼ੂ ਨੂੰ ਵੀ ਉਸੇ ਸਿਖਲਾਈ ਕੇਂਦਰ 'ਚ ਦਾਖਲ ਕਰਵਾ ਦਿੱਤਾ।
ਅੰਸ਼ੂ ਨੇ ਛੇ ਮਹੀਨਿਆਂ ਦੀ ਸਿਖਲਾਈ ਤੋਂ ਬਾਅਦ ਹੀ ਉਨ੍ਹਾਂ ਪਹਿਲਵਾਨਾਂ ਨੂੰ ਮਾਤ ਦੇਣੀ ਸ਼ੁਰੂ ਕਰ ਦਿੱਤੀ ਜੋ ਕਿ ਪਿਛਲੇ 3-4 ਸਾਲਾਂ ਤੋਂ ਸਿਖਲਾਈ ਲੈ ਰਹੇ ਸਨ।
ਸਾਲ 2016 'ਚ ਸੋਨਮ ਨੂੰ ਸੱਜੀ ਬਾਂਹ 'ਚ ਅਧਰੰਗ ਦੀ ਸਮੱਸਿਆ ਹੋ ਗਈ ਸੀ।

ਅਭਿਆਸ ਦੌਰਾਨ ਉਸ ਨੂੰ ਸੱਟ ਲੱਗ ਗਈ ਸੀ ਅਤੇ ਹੌਲੀ-ਹੌਲੀ ਸੱਟ ਨੇ ਅਧਰੰਗ ਦਾ ਰੂਪ ਲੈਣਾ ਸ਼ੁਰੂ ਕਰ ਦਿੱਤਾ।
ਨਿਊਰੋਲੋਜਿਸਟ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਜ਼ਿੰਦਗੀ ਭਰ ਕੁਸ਼ਤੀ ਨਹੀਂ ਖੇਡ ਪਾਵੇਗੀ ਪਰ ਸੋਨਮ ਨੇ ਹਿੰਮਤ ਨਾ ਹਾਰੀ ਅਤੇ ਚਮਤਕਾਰੀ ਢੰਗ ਨਾਲ ਰਿਕਵਰੀ ਸ਼ੁਰੂ ਕੀਤੀ।
ਸਾਲ 2017 'ਚ ਸੂਬਾਈ ਅਤੇ ਕੌਮੀ ਦੋਵੇਂ ਹੀ ਮੁਕਾਬਲੇ ਜਿੱਤੇ ਅਤੇ ਫਿਰ ਕਦੇ ਮੁੜ ਕੇ ਨਾ ਦੇਖਿਆ।
(ਪੀਟੀਆਈ ਦੇ ਸੀਨੀਅਰ ਖੇਡ ਪੱਤਰਕਾਰ ਅਮਨਪ੍ਰੀਤ ਸਿੰਘ ਨਾਲ ਹੋਈ ਗੱਲਬਾਤ ਦੇ ਅਧਾਰ 'ਤੇ)
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













